ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਸ਼੍ਰੀ ਜਯੋਤੀਰਾਦਿਤਿਆ ਐੱਮ ਸਿੰਧੀਆ ਨੇ ਸੰਚਾਰ ਮੰਤਰਾਲੇ ਦਾ ਚਾਰਜ ਸੰਭਾਲਿਆ
Posted On:
11 JUN 2024 5:06PM by PIB Chandigarh
ਸ਼੍ਰੀ ਜਯੋਤੀਰਾਦਿਤਿਆ ਐੱਮ ਸਿੰਧੀਆ ਨੇ ਅੱਜ ਇੱਥੇ ਸੰਚਾਰ ਮੰਤਰੀ ਦਾ ਅਹੁਦਾ ਸੰਭਾਲ਼ ਲਿਆ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਅੱਜ ਦੇ ਸਮੇਂ ਵਿੱਚ ਭਾਰਤ ਦੇ ਹਰ ਕੋਨੇ ਨੂੰ ਜੋੜਨ ਲਈ ਦੂਰਸੰਚਾਰ ਵਿਭਾਗ (ਡੀਓਟੀ) ਦੇ ਨਾਲ-ਨਾਲ ਭਾਰਤੀ ਡਾਕ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸੰਚਾਰ ਮੰਤਰਾਲੇ ਦਾ ਚਾਰਜ ਮਿਲਣ 'ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਪਿਛਲੇ 10 ਸਾਲਾਂ ਵਿੱਚ ਸਾਡੀ ਸਰਕਾਰ ਨੇ ਇਸ ਖੇਤਰ ਦੀ ਕਾਇਆ ਕਲਪ ਕੀਤੀ ਹੈ ਅਤੇ ਅੱਜ ਮੈਂ ਭਾਰਤ ਨੂੰ ਇੱਕ ਟਿਕਾਊ, ਗਾਹਕ-ਕੇਂਦ੍ਰਿਤ ਅਤੇ ਪ੍ਰਤੀਯੋਗੀ ਦੂਰਸੰਚਾਰ ਅਤੇ ਡਾਕ ਬਜ਼ਾਰ ਬਣਾਉਣ ਲਈ ਆਪਣੀ ਮਜ਼ਬੂਤ ਵਚਨਬੱਧਤਾ ਦੀ ਪੁਸ਼ਟੀ ਕਰਨਾ ਚਾਹੁੰਦਾ ਹਾਂ।"
ਸੰਚਾਰ ਮੰਤਰੀ ਨੇ ਦੂਰਸੰਚਾਰ ਵਿੱਚ ਕ੍ਰਾਂਤੀ ਦਾ ਸਿਹਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਨੂੰ ਦਿੱਤਾ ਅਤੇ 140 ਕਰੋੜ ਨਾਗਰਿਕਾਂ ਦੀਆਂ ਅਕਾਂਖਿਆਵਾਂ ਦੇ ਅਨੁਸਾਰ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਦ੍ਰਿੜ੍ਹ ਰਹਿਣ ਅਤੇ ਆਪਣੀ ਪੂਰੀ ਕੋਸ਼ਿਸ਼ ਕਰਨ ਦਾ ਅਹਿਦ ਲਿਆ।
ਮੰਤਰਾਲੇ ਦੇ ਅਧਿਕਾਰੀ ਨੇ ਸ਼੍ਰੀ ਸਿੰਧੀਆ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮੰਤਰਾਲੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਦੇ ਵਿਆਪਕ ਤਜਰਬੇ ਅਤੇ ਗਤੀਸ਼ੀਲ ਲੀਡਰਸ਼ਿਪ ਤੋਂ ਸੰਚਾਰ ਮੰਤਰਾਲੇ ਵਿੱਚ ਇੱਕ ਨਵਾਂ ਦ੍ਰਿਸ਼ਟੀਕੋਣ ਅਤੇ ਨਵਾਂ ਜੋਸ਼ ਆਉਣ ਦੀ ਉਮੀਦ ਹੈ।
ਮੰਤਰੀ ਜਯੋਤੀਰਾਦਿੱਤਿਆ ਐੱਮ ਸਿੰਧੀਆ ਦਾ ਟਵੀਟ ਲਿੰਕ:
https://twitter.com/JM_Scindia/status/1800433070413152579?t=lSd2E36lAoARrmhijo1zkA&s=19
ਹੋਰ ਫੋਟੋਆਂ ਅਤੇ ਵੀਡੀਓ ਲਈ ਲਿੰਕ:
https://drive.google.com/drive/folders/1nP-n5_cv21jSF7TjJnFvoHOCBJZ3JC_o
************
ਡੀਕੇ/ਡੀਕੇ/ਐੱਸਐੱਮਪੀ
(Release ID: 2024558)
Visitor Counter : 71