ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ ਯੋਗਾ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਅਪੀਲ ਕੀਤੀ


ਉਨ੍ਹਾਂ ਨੇ ਵੀਡੀਓ ਦਾ ਇੱਕ ਸੈੱਟ ਵੀ ਸਾਂਝਾ ਕੀਤਾ, ਉਹ ਵੱਖ-ਵੱਖ ਆਸਣਾਂ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਮਾਰਗਦਰਸ਼ਨ ਕਰਦਾ ਹੈ

Posted On: 11 JUN 2024 11:03AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਯੋਗਾ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੋਗਾ ਨਾਲ ਸਾਨੂੰ ਅਸੀਮ ਸ਼ਾਂਤੀ ਪ੍ਰਾਪਤ ਹੁੰਦੀ ਹੈ, ਜਿਸ ਨਾਲ ਅਸੀਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਸ਼ਾਂਤੀ ਅਤੇ ਧੀਰਜ ਨਾਲ ਕਰ ਸਕਦੇ ਹਾਂ।

ਆਉਣ ਵਾਲੇ ਯੋਗਾ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਮੋਦੀ ਨੇ ਵੀਡਿਓ ਦਾ ਇੱਕ ਸੈੱਟ ਵੀ ਸਾਂਝਾ ਕੀਤਾ, ਜੋ ਵੱਖ-ਵੱਖ ਆਸਣਾਂ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਸਾਡਾ ਮਾਰਗਦਰਸ਼ਨ ਕਰਦਾ ਹੈ।

ਐਕਸ ਪੋਸਟਾਂ ਦੀ ਇੱਕ ਲ਼ੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

 “ਹੁਣ ਤੋਂ ਦਸ ਦਿਨ ਬਾਅਦ, ਦੁਨੀਆ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਏਗੀ, ਜੋ ਏਕਤਾ ਅਤੇ ਸਦਭਾਵਨਾ ਦਾ ਸਮਾਰੋਹ ਮਨਾਉਣ ਵਾਲੀ ਇੱਕ ਸ਼ਾਸ਼ਵਤ ਵਿਧੀ ਹੈ। ਯੋਗਾ ਨੇ ਸੱਭਿਆਚਾਰਕ ਅਤੇ ਭੂਗੋਲਿਕ ਸੀਮਾਵਾਂ ਨੂੰ ਪਾਰ ਕਰ ਲਿਆ ਹੈ ਅਤੇ ਇਸ ਨੇ ਸਮੁੱਚੀ ਭਲਾਈ ਦੀ ਤਲਾਸ਼ ਵਿੱਚ ਵਿਸ਼ਵ ਦੇ ਲੱਖਾਂ ਨੂੰ ਇਕਜੁੱਟ ਕੀਤਾ ਹੈ।”

ਇਸ ਸਾਲ ਦੇ ਯੋਗਾ ਦਿਵਸ ਦੇ ਨਜ਼ਦੀਕ ਆਉਂਦੇ ਹੀ, ਯੋਗਾ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਂ ਅਤੇ ਦੂਸਰਿਆਂ ਨੂੰ ਵੀ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੋਤਸਾਹਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਣਾ ਜ਼ਰੂਰੀ ਹੈ। ਯੋਗਾ ਨਾਲ ਸਾਨੂੰ ਅਸੀਮ ਸ਼ਾਂਤੀ ਪ੍ਰਾਪਤ ਹੁੰਦੀ ਹੈ, ਜਿਸ ਨਾਲ ਅਸੀਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਸ਼ਾਂਤੀ ਅਤੇ ਧੀਰਜ ਨਾਲ ਕਰ ਸਕਦੇ ਹਾਂ।

 “ਯੋਗਾ ਦਿਵਸ ਨਜ਼ਦੀਕ ਆ ਰਿਹਾ ਹੈ, ਇਸ ਲਈ ਮੈਂ ਕੁਝ ਵੀਡਿਓ ਸ਼ੇਅਰ ਕਰ ਰਿਹਾ ਹੈ, ਜੋ ਵੱਖ-ਵੱਖ ਆਸਣਾਂ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਨਗੇ। ਮੈਂ ਆਸ਼ਾ ਕਰਦਾ ਹਾਂ ਕਿ ਇਹ ਤੁਹਾਡੇ ਸਾਰਿਆਂ ਨੂੰ ਨਿਯਮਤ ਤੌਰ ‘ਤੇ ਯੋਗਾ ਦਾ ਅਭਿਆਸ ਕਰਨ ਲਈ ਪ੍ਰੇਰਿਤ ਕਰੇਗਾ।”

 

***

ਡੀਐੱਸ/ਐੱਸਟੀ


(Release ID: 2024250) Visitor Counter : 85