ਮੰਤਰੀ ਮੰਡਲ 
                
                
                
                
                
                    
                    
                        ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਦੇ ਤਹਿਤ 3 ਕਰੋੜ ਗ੍ਰਾਮੀਣ ਅਤੇ ਸ਼ਹਿਰੀ ਘਰਾਂ ਦੇ ਨਿਰਮਾਣ ਲਈ ਸਹਾਇਤਾ ਉਪਲਬਧ ਕਰਾਵੇਗੀ
                    
                    
                        
                    
                
                
                    Posted On:
                10 JUN 2024 7:50PM by PIB Chandigarh
                
                
                
                
                
                
                ਭਾਰਤ ਸਰਕਾਰ ਸਾਲ 2015-16 ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲਾਗੂ ਕਰ ਰਹੀ ਹੈ, ਜਿਸ ਦਾ ਉਦੇਸ਼ ਯੋਗ ਗ੍ਰਾਮੀਣ ਅਤੇ ਸ਼ਹਿਰੀ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਮਕਾਨ ਬਣਾਉਣ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ। ਪੀਐੱਮਏਵਾਈ ਦੇ ਤਹਿਤ ਆਵਾਸੀ ਯੋਜਨਾਵਾਂ ਦੇ ਤਹਿਤ ਪਿਛਲੇ 10 ਸਾਲ ਦੇ ਦੌਰਾਨ ਯੋਗ ਗਰੀਬ ਪਰਿਵਾਰਾਂ ਲਈ ਕੁੱਲ 4.21 ਕਰੋੜ ਮਕਾਨ ਬਣ ਕੇ ਤਿਆਰ ਹੋ ਚੁੱਕੇ ਹਨ। 
ਪੀਐੱਮਏਵਾਈ ਦੇ ਤਹਿਤ ਤਿਆਰ ਸਾਰੇ ਘਰਾਂ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਹੋਰ ਯੋਜਨਾਵਾਂ ਨੂੰ ਮਿਲਾਉਂਦੇ ਹੋਏ ਘਰੇਲੂ ਪਖਾਨਿਆਂ, ਐੱਲਪੀਜੀ ਕਨੈਕਸ਼ਨ, ਬਿਜਲੀ ਕਨੈਕਸ਼ਨ, ਫੰਕਸ਼ਨਲ ਘਰੇਲੂ ਟੈਪ ਕਨੈਕਸ਼ਨ ਆਦਿ ਹੋਰ ਬੁਨਿਆਦੀ ਸਹੂਲਤਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
 ਅੱਜ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਯੋਗ ਪਰਿਵਾਰਾਂ ਦੀ ਸੰਖਿਆ ਵਿੱਚ ਵਾਧੇ ਨਾਲ ਪੈਦਾ ਹੋਈ ਆਵਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 3 ਕਰੋੜ ਵਾਧੂ ਗ੍ਰਾਮੀਣ ਅਤੇ ਸ਼ਹਿਰੀ ਪਰਿਵਾਰਾਂ ਨੂੰ ਮਕਾਨ ਦੇ ਨਿਰਮਾਣ ਦੇ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। 
************
ਡੀਐੱਸ
                
                
                
                
                
                (Release ID: 2023859)
                Visitor Counter : 291
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            Marathi 
                    
                        ,
                    
                        
                        
                            हिन्दी 
                    
                        ,
                    
                        
                        
                            Assamese 
                    
                        ,
                    
                        
                        
                            Manipuri 
                    
                        ,
                    
                        
                        
                            Bengali 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam