ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਵਿਸ਼ਵ ਵਾਤਾਵਰਨ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਬੁੱਧ ਜਯੰਤੀ ਪਾਰਕ ਵਿੱਚ ਪਿੱਪਲ ਦਾ ਬੂਟਾ ਲਗਾਇਆ ਅਤੇ #एक_पेड़_माँ_के_नाम #Plant4Mother ਮੁਹਿੰਮ ਦੀ ਸ਼ੁਰੂਆਤ ਕੀਤੀ


ਧਰਤੀ ਮਾਤਾ ਵੱਲੋਂ ਕੁਦਰਤ ਦੇ ਪੋਸ਼ਣ ਅਤੇ ਸਾਡੀਆਂ ਮਾਵਾਂ ਵੱਲੋਂ ਮਨੁੱਖੀ ਜੀਵਨ ਦੇ ਪੋਸ਼ਣ ਦੇ ਵਿਚਕਾਰ ਸਮਾਨਤਾ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੀ ਮਾਂ ਲਈ ਪਿਆਰ, ਸਤਿਕਾਰ ਅਤੇ ਸਨਮਾਨ ਦੇ ਪ੍ਰਤੀਕ ਵਜੋਂ ਇੱਕ ਰੁੱਖ ਲਗਾਉਣ ਦਾ ਸੱਦਾ ਦਿੱਤਾ

ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਭਾਗ ਅਤੇ ਸਥਾਨਕ ਸੰਸਥਾਵਾਂ ਵੀ ਮੁਹਿੰਮ ਦੀ ਸਹਾਇਤਾ ਲਈ ਜਨਤਕ ਥਾਵਾਂ ਦੀ ਪਛਾਣ ਕਰਨਗੇ

ਇਸ ਮੁਹਿੰਮ ਤੋਂ ਇਲਾਵਾ “ਸੰਪੂਰਨ ਸਰਕਾਰ” ਅਤੇ “ਸੰਪੂਰਨ ਸਮਾਜ ਵਾਲੀ ਪਹੁੰਚ” ਨੂੰ ਅਪਣਾਉਂਦੇ ਹੋਏ ਸਤੰਬਰ, 2024 ਤੱਕ 80 ਕਰੋੜ ਬੂਟੇ ਅਤੇ ਮਾਰਚ, 2025 ਤੱਕ 140 ਕਰੋੜ ਬੂਟੇ ਲਗਾਉਣ ਦੀ ਯੋਜਨਾ ਵੀ ਬਣਾਈ ਗਈ ਹੈ

Posted On: 05 JUN 2024 3:34PM by PIB Chandigarh

ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਬੁੱਧ ਜਯੰਤੀ ਪਾਰਕ ਵਿਖੇ ਪਿੱਪਲ ਦੇ ਰੁੱਖ ਦਾ ਬੂਟਾ ਲਗਾ ਕੇ #एक_पेड़_माँ_के_नाम #Plant4Mother ਮੁਹਿੰਮ ਦੀ ਸ਼ੁਰੂਆਤ ਕੀਤੀ। 

ਧਰਤੀ ਮਾਤਾ ਵੱਲੋਂ ਕੁਦਰਤ ਦੇ ਪੋਸ਼ਣ ਅਤੇ ਸਾਡੀਆਂ ਮਾਵਾਂ ਵੱਲੋਂ ਮਨੁੱਖੀ ਜੀਵਨ ਦੇ ਪੋਸ਼ਣ ਦੇ ਵਿਚਕਾਰ ਸਮਾਨਤਾ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਆਪਣੀ ਮਾਂ ਲਈ ਪਿਆਰ, ਸਤਿਕਾਰ ਅਤੇ ਸਨਮਾਨ ਦੇ ਚਿੰਨ੍ਹ ਵਜੋਂ ਇੱਕ ਰੁੱਖ ਲਗਾਉਣ ਅਤੇ ਰੁੱਖਾਂ ਅਤੇ ਧਰਤੀ ਮਾਤਾ ਦੀ ਰੱਖਿਆ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ।

ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਭਾਗ ਅਤੇ ਸਥਾਨਕ ਸੰਸਥਾਵਾਂ #एक_पेड़_माँ_के_नाम #Plant4Mother ਮੁਹਿੰਮ ਦੀ ਸਹਾਇਤਾ ਲਈ ਜਨਤਕ ਥਾਵਾਂ ਦੀ ਪਛਾਣ ਵੀ ਕਰਨਗੇ। 

ਵਿਸ਼ਵ ਵਾਤਾਵਰਨ ਦਿਵਸ 2024 ਦੀ ਥੀਮ ਦਾ ਮੁੱਖ ਹਿੱਸਾ ਰੁੱਖ ਲਗਾਉਣਾ ਹੈ ਅਤੇ ਹੋਰ ਹਿੱਸੇ ਮਿੱਟੀ ਦੇ ਕੱਟਣ ਨੂੰ ਰੋਕਣਾ, ਸੋਕੇ ਨਾਲ ਨਜਿੱਠਣ ਦੀ ਸਮਰੱਥਾ ਵਿਕਸਿਤ ਕਰਨਾ ਅਤੇ ਮਾਰੂਥਲੀਕਰਨ ਨੂੰ ਰੋਕਣਾ ਹੈ। #एक_पेड़_माँ_के_नाम #Plant4Mother 'ਤੇ ਮੁਹਿੰਮ ਤੋਂ ਇਲਾਵਾ ਸਤੰਬਰ ਤੱਕ 80 ਕਰੋੜ ਬੂਟੇ ਅਤੇ ਮਾਰਚ, 2025 ਤੱਕ 140 ਕਰੋੜ ਬੂਟੇ ਲਗਾਉਣ ਦੀ ਯੋਜਨਾ ਬਣਾਈ ਗਈ ਹੈ, ਜਿਸ ਦਾ ਪਾਲਣ “ਸੰਪੂਰਨ ਸਰਕਾਰ” ਅਤੇ “ਸੰਪੂਰਨ ਸਮਾਜ ਵਾਲੀ ਪਹੁੰਚ” ਨਾਲ ਕੀਤਾ ਜਾਵੇਗਾ। ਇਹ ਬੂਟੇ ਦੇਸ਼ ਭਰ ਵਿੱਚ ਵਿਅਕਤੀਆਂ, ਸੰਸਥਾਵਾਂ, ਸਮਾਜ ਅਧਾਰਿਤ ਸੰਸਥਾਵਾਂ, ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਭਾਗਾਂ ਅਤੇ ਸਥਾਨਕ ਸੰਸਥਾਵਾਂ ਵੱਲੋਂ ਲਗਾਏ ਜਾਣਗੇ।

ਸਕੂਲ ਸਿੱਖਿਆ ਵਿਭਾਗ, ਭਾਰਤ ਸਰਕਾਰ ਨੇ 7.5 ਲੱਖ ਸਕੂਲਾਂ ਵਿੱਚ ਈਕੋ-ਕਲੱਬਾਂ ਨੂੰ #एक_पेड़_माँ_के_नाम ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਹੈ। ਸਕੂਲਾਂ ਵਿੱਚ ਗਰਮੀਆਂ ਦੇ ਕੈਂਪ (ਸਮਰ ਕੈਂਪ) ਇਸ ਥੀਮ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ ਅਤੇ ਇਸ ਨੂੰ ਅਨੁਭਵੀ ਸਿੱਖਿਆ ਨਾਲ ਜੋੜ ਰਹੇ ਹਨ, ਜੋ ਕਿ ਨਵੀਂ ਸਿੱਖਿਆ ਨੀਤੀ ਦੇ ਮੁੱਖ ਸਿਧਾਂਤਾਂ ਵਿੱਚੋਂ ਇੱਕ ਹੈ। ਰੁੱਖ ਲਗਾਉਣ ਦਾ ਬਹੁਤ ਮਹੱਤਵ ਹੈ, ਜੋ ਮਨੁੱਖਾਂ ਅਤੇ ਅਸਲ ਵਿੱਚ ਇਸ ਧਰਤੀ ਦੇ ਸਾਰੇ ਜੀਵਾਂ ਦਾ ਪੋਸ਼ਣ ਕਰਦੇ ਹਨ। ਇਹ ਰੁੱਖਾਂ, ਮਾਂਵਾਂ ਅਤੇ ਮਾਂ ਧਰਤੀ ਦੇ ਵਿਚਕਾਰ ਅੰਤਰ-ਸਬੰਧ ਹੈ, ਜਿਸ 'ਤੇ ਵਿਸ਼ੇਸ਼ ਤੌਰ 'ਤੇ Plant4Mother ਦੇ ਵਿਚਾਰ ਰਾਹੀਂ ਜ਼ੋਰ ਦਿੱਤਾ ਜਾਵੇਗਾ। ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਾਰੇ ਵਾਤਾਵਰਨ ਸੂਚਨਾ, ਜਾਗਰੂਕਤਾ, ਸਮਰੱਥਾ ਨਿਰਮਾਣ ਅਤੇ ਆਜੀਵਿਕਾ ਪ੍ਰੋਗਰਾਮ (ਈਆਈਏਸੀਪੀ) ਕੇਂਦਰ ਇਸ ਦੀਆਂ ਸੰਸਥਾਵਾਂ ਜਿਵੇਂ ਕਿ ਬੀਐੱਸਆਈ, ਜ਼ੈੱਡਐੱਸਆਈ, ਆਈਸੀਐੱਫਆਰਈ, ਐੱਨਐੱਮਐੱਨਐੱਚ ਆਦਿ ਦੇ ਨਾਲ-ਨਾਲ ਰੁੱਖ ਲਗਾਉਣ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਗੇ ਅਤੇ #एक_पेड़_माँ_के_नाम ਦੀ ਅੰਬ੍ਰੇਲਾ ਥੀਮ ਦੇ ਤਹਿਤ ਅਤੇ ਰੁੱਖ ਲਗਾਉਣ ਦੇ ਯਤਨਾਂ ਨੂੰ ਸ਼ੁਰੂ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਗੇ। ਹੋਰ ਮੰਤਰਾਲੇ ਅਤੇ ਵਿਭਾਗ ਵੀ #एक_पेड़_माँ_के_नाम ਦੇ ਥੀਮ ਨੂੰ ਅੱਗੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਯੁਵਾ ਮਾਮਲਿਆਂ ਦੇ ਮੰਤਰਾਲੇ ਦੇ ਮਾਈ ਭਾਰਤ ਰਾਹੀਂ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਵੀ ਇਸ ਸੰਦੇਸ਼ ਨੂੰ ਗਲੋਬਲ ਪੱਧਰ 'ਤੇ ਪਹੁੰਚਾਇਆ ਹੈ ਅਤੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ #Plant4Mother ਦੇ ਮੂਲ ਸਿਧਾਂਤ ਦੇ ਨਾਲ ਇਸ ਵਿਸ਼ਾਲ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਅੱਜ ਇਸ ਮੌਕੇ 'ਤੇ ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਅਤੇ ਦਿੱਲੀ ਦੇ ਉਪ ਰਾਜਪਾਲ ਵੀ ਮੌਜੂਦ ਸਨ। 

 

************

ਐੱਮਜੇਪੀਐੱਸ/ਐੱਨਐੱਸਕੇ



(Release ID: 2023118) Visitor Counter : 51