ਪ੍ਰਧਾਨ ਮੰਤਰੀ ਦਫਤਰ

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਤਿਹਾਸਕ ਤੀਜੇ ਕਾਰਜਕਾਲ ਲਈ ਵਧਾਈ ਦਿੱਤੀ


ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਨੇਪਾਲੀ ਪ੍ਰਧਾਨ ਮੰਤਰੀ ਦੀ ਫਲਦਾਇਕ ਯਾਤਰਾ ਨੂੰ ਯਾਦ ਕੀਤਾ

ਭਾਰਤ ਦੀ ਨੇਬਰਹੁੱਡ ਫਸਟ ਨੀਤੀ ਵਿੱਚ ਨੇਪਾਲ ਇੱਕ ਵਿਸ਼ੇਸ਼ ਭਾਈਵਾਲ

Posted On: 05 JUN 2024 10:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਮਾਨਯੋਗ ਪੁਸ਼ਪਾ ਕਮਲ ਦਹਲ ‘ਪ੍ਰਚੰਡ’ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਪ੍ਰਚੰਡ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਦੀਆਂ ਹਾਲ ਹੀ ਵਿੱਚ ਸੰਪੰਨ ਹੋਈਆਂ ਆਮ ਚੋਣਾਂ ਵਿੱਚ ਤੀਜੇ ਕਾਰਜਕਾਲ ਲਈ ਇਤਿਹਾਸਕ ਜਿੱਤ 'ਤੇ ਵਧਾਈ ਦਿੱਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ-ਨੇਪਾਲ ਸਬੰਧ ਹੋਰ ਮਜ਼ਬੂਤ ਹੁੰਦੇ ਰਹਿਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਸ਼ੁਭਕਾਮਨਾਵਾਂ ਲਈ ਪ੍ਰਧਾਨ ਮੰਤਰੀ ‘ਪ੍ਰਚੰਡ’ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੀ ਪਿਛਲੇ ਸਾਲ ਭਾਰਤ ਫੇਰੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਦੋਵਾਂ ਦੇਸ਼ਾਂ ਦਰਮਿਆਨ ਰਵਾਇਤੀ, ਦੋਸਤਾਨਾ ਅਤੇ ਬਹੁਪੱਖੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਸਨ।

ਨੇਪਾਲ ਭਾਰਤ ਨਾਲ ਡੂੰਘੇ ਸੰਸਕ੍ਰਿਤਕ ਅਤੇ ਸੱਭਿਅਤਾ ਵਾਲੇ ਸਬੰਧ ਸਾਂਝੇ ਕਰਦਾ ਹੈ ਅਤੇ ਭਾਰਤ ਦੀ 'ਨੇਬਰਹੁੱਡ ਫਸਟ' ਨੀਤੀ ਵਿੱਚ ਇੱਕ ਵਿਸ਼ੇਸ਼ ਭਾਈਵਾਲ ਬਣਿਆ ਹੋਇਆ ਹੈ। ਟੈਲੀਫੋਨ ਕਾਲ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਉੱਚ-ਪੱਧਰੀ ਅਦਾਨ-ਪ੍ਰਦਾਨ ਦੀ ਪਰੰਪਰਾ ਨੂੰ ਜਾਰੀ ਰੱਖਿਆ ਗਿਆ ਹੈ।

***************

ਡੀਐੱਸ/ਐੱਸਟੀ



(Release ID: 2023100) Visitor Counter : 32