ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਦੇ ਨੈਸ਼ਨਲ ਟੈਲੀ ਮੈਂਟਲ ਹੈਲਥ ਪ੍ਰੋਗਰਾਮ ਦੇ ਤਹਿਤ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਗਈ ਹੈ, ਅਕਤੂਬਰ 2022 ਵਿੱਚ ਲਾਂਚ ਹੋਣ ਦੇ ਬਾਅਦ ਤੋਂ ਟੈਲੀ-ਮਾਨਸ ਹੈਲਪਲਾਈਨ ਨੂੰ 10 ਲੱਖ ਤੋਂ ਵੱਧ ਕਾਲ ਪ੍ਰਾਪਤ ਹੋਏ ਹਨ

Posted On: 29 MAY 2024 3:41PM by PIB Chandigarh

ਭਾਰਤ ਵਿੱਚ ਨੈਸ਼ਨਲ ਟੈਲੀ-ਮੈਂਟਲ ਹੈਲਥ ਪ੍ਰੋਗਰਾਮ ਨੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ, ਇਸ ਦੇ ਟੈਲੀ-ਮਾਨਸ ਟੋਲ-ਫ੍ਰੀ ਨੰਬਰ ‘ਤੇ 10 ਲੱਖ ਤੋਂ ਅਧਿਕ ਕਾਲ ਪ੍ਰਾਪਤ ਹੋਏ ਹਨ, ਜੋ ਔਸਤਨ 3,500 ਕਾਲ ਪ੍ਰਤੀਦਿਨ ਹਨ। ਦੇਸ਼ ਭਰ ਵਿੱਚ ਮਾਨਸਿਕ ਸਿਹਤ ਸੇਵਾ ਦੇ ਵਿਸਤਾਰ ਦੇ ਲਈ, ਅਕਤੂਬਰ 2022 ਵਿੱਚ ਭਾਰਤ ਸਰਕਾਰ ਦੁਆਰਾ ਲਾਂਚ ਕੀਤਾ ਗਿਆ ਇਹ ਪ੍ਰੋਗਰਾਮ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 51 ਟੈਲੀ-ਮਾਨਸ ਸੈਲਸ ਸੰਚਾਲਿਤ ਕਰਦਾ ਹੈ।

ਟੈਲੀ ਮਾਨਸ ਟੋਲ-ਫ੍ਰੀ ਹੈਲਪਲਾਈਨ ਨੰਬਰ 14416 ਜਾਂ 1-800-891-4416 ਬਹੁਭਾਸ਼ਾਈ ਸਹਾਇਤਾ ਪ੍ਰਦਾਨ ਕਰਦੇ ਹਨ, ਜੋ ਕਾਲ ਕਰਨ ਵਾਲਿਆਂ ਅਤੇ ਮਾਨਸਿਕ ਸਿਹਤ ਮਾਹਿਰਾਂ ਦਰਮਿਆਨ ਆਪਸੀ-ਸੰਵਾਦ ਨੂੰ ਸੁਵਿਧਾਜਨਕ ਬਣਾਉਂਦੇ ਹਨ। 

ਟੈਲੀ-ਮਾਨਸ ਹੈਲਪਲਾਈਨ ‘ਤੇ ਕਾਲ ਕਰਨ ਵਾਲਿਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਹੈ, ਜੋ ਦਸੰਬਰ 2022 ਵਿੱਚ ਲਗਭਗ 12,000 ਤੋਂ ਵਧ ਕੇ ਮਈ  2024 ਵਿੱਚ 90,000 ਤੋਂ ਅਧਿਕ ਹੋ ਗਈ ਹੈ। ਇਹ ਵਾਧਾ ਦੇਸ਼ ਵਿੱਚ ਮਾਨਸਿਕ ਸਿਹਤ ਸੇਵਾਵਾਂ ਬਾਰੇ ਵਧਦੀ ਜਾਗਰੂਕਤਾ ਅਤੇ ਵਧਦੇ ਉਪਯੋਗ ਨੂੰ ਦਰਸਾਉਂਦੀ ਹੈ। ਇਹ ਵਾਧਾ ਨਿਰੰਤਰ ਨਿਵੇਸ਼ ਅਤੇ ਮਾਨਸਿਕ ਸਿਹਤ ਪਹਿਲਾਂ ਦੇ ਵਿਸਤਾਰ ਦੇ ਮਹੱਤਵ ਨੂੰ ਵੀ ਰੇਖਾਂਕਿਤ ਕਰਦੀ ਹੈ, ਤਾਕਿ ਸਾਰਿਆਂ ਦੇ ਲਈ, ਉਨ੍ਹਾਂ ਦੀ ਜ਼ਰੂਰਤ ਦੇ ਅਨੁਸਾਰ ਸਹਾਇਤਾ ਤੱਕ ਪਹੁੰਚ ਦੀ ਸੁਵਿਧਾ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।

ਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚਣ ਵਾਲਿਆਂ ਦੇ ਲਈ ਨਿਰੰਤਰ ਦੇਖਭਾਲ ਅਤੇ ਸਹਾਇਤਾ ਸੁਨਿਸ਼ਚਿਤ ਕਰਨ ਦੇ ਕ੍ਰਮ ਵਿੱਚ, ਇਹ ਪਲੈਟਫਾਰਮ ਫੌਲੋ-ਅਪ ਦੇ ਲਈ ਕਾਲ-ਬੈਕ ਵੀ ਕਰਦਾ ਹੈ। ਮੌਜੂਦਾ ਮਾਨਸਿਕ ਸਿਹਤ ਸੰਸਾਧਨਾਂ ਨੂੰ ਜੋੜ ਕੇ ਅਤੇ ਇੱਕ ਵਿਆਪਕ ਡਿਜੀਟਲ ਨੈਟਵਰਕ ਸਥਾਪਿਤ ਕਰਕੇ, ਟੈਲੀ-ਮਾਨਸ ਦੇਸ਼ ਦੀ ਮਾਨਸਿਕ ਸਿਹਤ ਜ਼ਰੂਰਤਾਂ ਦੇ ਸਮਾਧਾਨ ਦੇ ਲਈ ਇੱਕ ਜ਼ਰੂਰੀ ਪਲੈਟਫਾਰਮ ਬਣ ਗਿਆ ਹੈ।

ਮਾਨਸਿਕ ਸਿਹਤ ਸੰਕਟ ਨਾਲ ਨਿਪਟਣ ਤੇ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਆਬਾਦੀ ਨੂੰ ਲਕਸ਼ਿਤ ਕਰਦੇ ਹੋਏ, ਮਾਨਸਿਕ ਸਿਹਤ ਸੇਵਾਵਾਂ ਦੇ ਵਿਸਤਾਰ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਅਤੇ ਦੇਸ਼ ਭਰ ਵਿੱਚ ਸਾਰੇ ਵਿਅਕਤੀਆਂ ਅਤੇ ਪਰਿਵਾਰਾਂ ਦੇ ਲਈ ਸਹਾਇਤਾ ਸੁਨਿਸ਼ਚਿਤ ਕਰਨਾ, ਭਾਰਤ ਦੇ ਵਰਤਮਾਨ ਵਿੱਚ ਜਾਰੀ ਪ੍ਰਯਾਸਾਂ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।

ਈ ਸੰਜੀਵਨੀ ਜਿਹੀਆਂ ਪਹਿਲਾਂ ਦੇ ਨਾਲ ਏਕੀਕਰਣ, ਪਲੈਟਫਾਰਮ ਦੀ ਪਹੁੰਚ ਅਤੇ ਪ੍ਰਭਾਵਸ਼ੀਲਤਾ ਨੂੰ ਹੋਰ ਵਧਾਵੇਗਾ। ਜਾਗਰੂਕਤਾ ਅਤੇ ਸੁਲਭਤਾ ਨੂੰ ਹੁਲਾਰਾ ਦੇਣਾ ਜਾਰੀ ਰੱਖਦੇ ਹੋਏ, ਟੈਲੀ ਮਾਨਸ ਮਾਨਸਿਕ ਸਿਹਤ ਚੁਣੌਤੀਆਂ, ਜਿਨ੍ਹਾਂ ਦਾ ਦੇਸ਼ ਸਾਹਮਣਾ ਕਰ ਰਿਹਾ ਹੈ, ਦਾ ਸਮਾਧਾਨ ਕਰਨ ਵਿੱਚ ਹੋਰ ਅਧਿਕ ਯੋਗਦਾਨ ਦੇ ਸਕਦਾ ਹੈ।

************

 
ਐੱਮਵੀ


(Release ID: 2022203) Visitor Counter : 50