ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਸਕੱਤਰ ਨੇ 77ਵੀਂ ਵਰਲਡ ਹੈਲਥ ਅਸੈਂਬਲੀ ਦੇ ਪਲੈਨਰੀ ਸੈਸ਼ਨ ਨੂੰ ਸੰਬੋਧਨ ਕੀਤਾ
ਭਾਰਤ ਨੇ 1,60,000 ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰਾਂ ਨੂੰ ਚਾਲੂ ਕਰਕੇ ਯੂਨੀਵਰਸਲ ਹੈਲਥ ਕਵਰੇਜ਼ ਨੂੰ ਹੁਲਾਰਾ ਦੇਣ ਲਈ ਆਯੁਸ਼ਮਾਨ ਭਾਰਤ ਅਰਥਾਤ “ਲਿਵ ਲੋਂਗ ਇੰਡੀਆ” ਦੀ ਸ਼ੁਰੂਆਤ ਕੀਤੀ: ਕੇਂਦਰੀ ਸਿਹਤ ਮੰਤਰੀ
“ਪਿਛਲੇ ਦਹਾਕਿਆਂ ਵਿੱਚ ਐੱਮਐੱਮਆਰ ਅਤੇ ਆਈਐੱਮਆਰ ਵਿੱਚ ਜ਼ਿਕਰਯੋਗ ਗਿਰਾਵਟ ਦਿਖਾਉਂਦੇ ਹੋਏ, ਭਾਰਤ ਐੱਸਡੀਜੀ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਰਾਹ ‘ਤੇ ਹੈ। ਅੱਜ, ਭਾਰਤ ਵਿਸੈਰਲ ਲੀਸ਼ਮੈਨਿਯਾਸਿਸ (Visceral Leishmaniasis) ਰੋਗ ਨੂੰ ਖਤਮ ਕਰਨ ਦੀ ਕਗਾਰ ‘ਤੇ ਹੈ ਅਤੇ ਇਸ ਨੇ ਟੀਬੀ ਦੇ ਮਾਮਲਿਆਂ ਅਤੇ ਮੌਤ ਦਰ ਨੂੰ ਵੀ ਘੱਟ ਕੀਤਾ ਹੈ”
“ਭਾਰਤ ਆਲਮੀ ਸਹਿਯੋਗ ਲਈ ਡਿਜੀਟਲ ਪਬਲਿਕ ਗੁੱਡਸ ਵਿੱਚ ਇੱਕ ਪ੍ਰਕਾਸ਼ ਸਤੰਭ ਦੇਸ਼ (ਲਾਈਟਹਾਊਸ ਕੰਟਰੀ) ਦੇ ਰੂਪ ਵਿੱਚ ਉਭਰਿਆ ਹੈ”
“ਭਾਰਤ ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਸਹਿਯੋਗ ਲਈ ਉੱਚ ਗੁਣਵੱਤਾ ਵਾਲੇ ਮੈਡੀਕਲ ਪ੍ਰੋਡਕਟਸ ਤੱਕ ਤੁਰੰਤ ਪਹੁੰਚ ਸੁਨਿਸ਼ਚਿਤ ਕਰਨ ਲਈ ਡਰੱਗ ਰੈਗੂਲੇਟਰੀ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਇਰਾਦਾ ਰੱਖਦਾ ਹੈ”
“ਭਾਰਤ ਆਮ ਸਹਿਮਤੀ ਬਣਾਉਣ ਅਤੇ ਆਲਮੀ ਸਿਹਤ ਸੰਰਚਨਾ ਦੀ ਰੂਪਰੇਖਾ ਦਾ ਰਾਹ ਪੱਧਰਾ ਕਰਨ ਲਈ ਆਈਐੱਨਬੀ ਅਤੇ ਆਈਐੱਚਆਰ ਪ੍ਰਕਿਰਿਆਵਾਂ ਵਿੱਚ ਰਚਨਾਤਕ ਰੂਪ ਨਾਲ ਲਗਿਆ ਹੋਇਆ ਹੈ ਜੋ ਕਿ ਸਾਨੂੰ ਭਵਿੱਖ ਦੀਆਂ ਮਹਾਮਾਰੀਆਂ ਅਤੇ ਜਨਤਕ ਸਿਹਤ ਐਮਰਜੈਂਸੀ ਹਾਲਾਤ ਨਾਲ ਸਮੂਹਿਕ ਤੌਰ ‘ਤੇ ਨਜਿੱਠਣ ਲਈ ਤਿਆਰ ਰਹਿਣ ਦੇ ਸਮਰੱਥ ਬਣਾਏਗਾ”
Posted On:
29 MAY 2024 2:22PM by PIB Chandigarh
ਜਿਨੇਵਾ ਵਿੱਚ ਭਾਰਤੀ ਵਫਦ ਦੀ ਅਗਵਾਈ ਕਰ ਰਹੇ ਕੇਂਦਰੀ ਸਿਹਤ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ ਨੇ ਅੱਜ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ 77ਵੀਂ ਵਰਲਡ ਹੈਲਥ ਅਸੈਂਬਲੀ ਦੇ ਪਲੈਨਰੀ ਸੈਸ਼ਨ ਨੂੰ ਸੰਬੋਧਨ ਕੀਤਾ।
ਕੇਂਦਰੀ ਸਿਹਤ ਸਕੱਤਰ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਇਸ ਵਰ੍ਹੇ ਦੇ ਵਿਸ਼ਾ ਵਸਤੂ,“ਸਿਹਤ ਦੇ ਲਈ ਸਾਰੇ, ਸਾਰਿਆਂ ਲਈ ਸਿਹਤ” ਅਤੇ ਸਦੀਆਂ ਪੁਰਾਣੀ ਭਾਰਤੀ ਪਰੰਪਰਾ ਵਸੁਧੈਵ ਕੁਟੁੰਬਕਮ ਦੀਆਂ ਸਮਾਨਤਾਵਾਂ ‘ਤੇ ਚਾਣਨਾ ਪਾਉਂਦੇ ਹੋਏ ਕੀਤੀ, ਜਿਸ ਦਾ ਅਰਥ ਹੈ, “ਪੂਰਾ ਵਿਸ਼ਵ ਇੱਕ ਪਰਿਵਾਰ ਹੈ”। ਉਨ੍ਹਾਂ ਕਿਹਾ ਕਿ ਇਸ ਵਿਸ਼ਾ ਵਸਤੂ ਦੇ ਤਹਿਤ, “ ਭਾਰਤ ਨੇ 1,60,000 ਤੋਂ ਵੱਧ ਸਿਹਤ ਅਤੇ ਭਲਾਈ ਕੇਂਦਰਾ (ਆਯੁਸ਼ਮਾਨ ਆਰੋਗਯ ਮੰਦਿਰਾਂ) ਨੂੰ ਚਾਲੂ ਕਰਕੇ ਯੂਨੀਵਰਸਲ ਹੈਲਥ ਕਵਰੇਜ਼ ਨੂੰ ਹੁਲਾਰਾ ਦੇਣ ਲਈ ਆਯੁਸ਼ਮਾਨ ਭਾਰਤ ਯਾਨੀ “ਲਿਵ ਲੋਂਗ ਇੰਡੀਆ” ਦੀ ਸ਼ੁਰੂਆਤ ਕੀਤੀ ਹੈ।
ਸ਼੍ਰੀ ਅਪੂਰਵ ਚੰਦ੍ਰਾ ਨੇ ਇਸ ਗੱਲ ‘ਤੇ ਚਾਣਨਾ ਪਾਇਆ ਕਿ ਡਬਲਿਊਐੱਚਓ ਸਪਾਰ ਰਿਪੋਰਟ (WHO SPAR report) ਦੇ ਅਨੁਸਾਰ, ਭਾਰਤ ਕੋਲ ਕਿਸੇ ਵੀ ਸਿਹਤ ਐਮਰਜੈਂਸੀ ਸਥਿਤੀ ਦਾ ਪਤਾ ਲਗਾਉਣ, ਉਸ ਦਾ ਮੁਲਾਂਕਣ ਕਰਨ, ਉਸ ਦੀ ਜਾਣਕਾਰੀ ਦੇਣ ਅਤੇ ਉਸ ਦਾ ਜਵਾਬ ਦੇਣ ਲਈ 86% ਕੋਰ ਕਪੈਸਟੀ ਸਕੋਰ ਹੈ, ਜੋ ਦੱਖਣ ਪੂਰਬ ਏਸ਼ੀਆ ਖੇਤਰ ਅਤੇ ਆਲਮੀ ਔਸਤ ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ, “ਪਿਛਲੇ ਦਹਾਕਿਆਂ ਵਿੱਚ ਮਾਤ੍ਰ ਮੌਤ ਦਰ (Maternal Mortality Ratio-MMR) ਅਤੇ ਸ਼ਿਸ਼ੂ ਮੌਤ ਦਰ (Infant Mortality Rate-IMR) ਵਿੱਚ ਵਰਣਨਯੋਗ ਗਿਰਾਵਟ ਦਿਖਾਉਂਦੇ ਹੋਏ, ਭਾਰਤ ਐੱਸਡੀਜੀ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਰਾਹ ‘ਤੇ ਹੈ। ਅੱਜ ਭਾਰਤ ਵਿਸੈਰਲ ਲੀਸ਼ਮੈਨਿਯਾਸਿਸ (Visceral Leishmaniasis) ਰੋਗ ਨੂੰ ਖਤਮ ਕਰਨ ਦੀ ਕਗਾਰ ‘ਤੇ ਹੈ ਅਤੇ ਇਸ ਨੇ ਟੀਬੀ ਦੇ ਮਾਮਲਿਆਂ ਅਤੇ ਮੌਤ ਦਰ ਨੂੰ ਵੀ ਘੱਟ ਕੀਤਾ ਹੈ”
ਉਨ੍ਹਾਂ ਨੇ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (PM-JAY) ‘ਤੇ ਵੀ ਜੋਰ ਦਿੱਤਾ, ਜੋ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਭਰੋਸਾ ਯੋਜਨਾ ਹੈ, ਜੋ 343 ਮਿਲੀਅਨ ਤੋਂ ਵੱਧ ਲਾਭਾਰਥੀਆਂ ਨੂੰ ਹਸਪਤਾਲ ਵਿੱਚ ਭਰਤੀ ਹੋਣ ‘ਤੇ ਸੈਕੰਡਰੀ ਅਤੇ ਤੀਜੇ ਦਰਜੇ ਦੀ ਦੇਖਭਾਲ ਲਈ ਪ੍ਰਤੀ ਵਰ੍ਹੇ ਪ੍ਰਤੀ ਪਰਿਵਾਰ 6000 ਡਾਲਰ ਦਾ ਹੈਲਥ ਕਵਰ ਪ੍ਰਦਾਨ ਕਰਦੀ ਹੈ, ਜਿਸ ਨਾਲ ਆਪਣੇ ਕੋਲੋਂ ਹੋਣ ਵਾਲੇ ਖਰਚੇ ਵਿੱਚ ਕਮੀ ਆਉਂਦੀ ਹੈ। ਸਿਹਤ ਦੇਖਭਾਲ ਵਿੱਚ ਡਿਜੀਟਲ ਪਹਿਲ ਦੇ ਨਾਲ, ਉਨ੍ਹਾਂ ਨੇ ਕਿਹਾ ਕਿ “ਭਾਰਤ ਆਲਮੀ ਸਹਿਯੋਗ ਲਈ ਡਿਜੀਟਲ ਪਬਲਿਕ ਗੁੱਡਸ ਵਿੱਚ ਇੱਕ ਪ੍ਰਕਾਸ਼ ਸਤੰਭ ਦੇਸ਼ (lighthouse country) ਦੇ ਰੂਪ ਵਿੱਚ ਉਭਰਿਆ ਹੈ।”
ਕੇਂਦਰੀ ਸਿਹਤ ਸਕੱਤਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ “ਮੈਡੀਕਲ ਵਿਰੋਧੀ ਉਪਾਵਾਂ ਤੱਕ ਬਰਾਬਰ ਪਹੁੰਚ ਸਾਰਿਆਂ ਲਈ ਮੌਲਿਕ ਅਧਿਕਾਰ ਹੋਣਾ ਚਾਹੀਦਾ ਹੈ।” ਵੈਕਸੀਨ ਸਪਲਾਈ ਲਈ ਆਲਮੀ ਉਤਪਾਦਨ ਵਿੱਚ ਭਾਰਤ ਦੇ 60% ਯੋਗਦਾਨ ‘ਤੇ ਚਾਣਨਾ ਪਾਉਂਦੇ ਹੋਏ, ਉਨ੍ਹਾਂ ਨੇ ਕਿਹਾ, “ਡਬਲਿਊਐੱਚਓ ਦੇ ਸਹਿਯੋਗ ਨਾਲ ਭਾਰਤ ਸਾਰਿਆਂ ਲਈ ਉੱਚ ਗੁਣਵੱਤਾ ਵਾਲੇ ਮੈਡੀਕਲ ਪ੍ਰੋਡਕਟਸ ਤੱਕ ਤੁਰੰਤ ਪਹੁੰਚ ਸੁਨਿਸ਼ਚਿਤ ਕਰਨ ਲਈ ਡਰੱਗ ਰੈਗੂਲੇਟਰੀ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਇਰਾਦਾ ਰੱਖਦਾ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਮੈਡੀਕਲ ਵੈਲਿਊ ਟੂਰਿਜ਼ਮ ਦੇ ਪ੍ਰਮੁੱਖ ਸਥਲਾਂ ਵਿੱਚੋਂ ਇੱਕ ਦੇ ਰੂਪ ਵਿੱਚ ਉੱਭਰ ਰਹੇ ਭਾਰਤ ਕੋਲ ਸਿਹਤ ਦੇ ਖੇਤਰ ਵਿੱਚ ਵਧੇਰੇ ਟ੍ਰੇਂਡ ਅਤੇ ਤਜ਼ਰਬੇਕਾਰ ਕਰਮਚਾਰੀ ਹਨ, ਜੋ ਨਾ ਸਿਰਫ ਦੇਸ਼ ਵਿੱਚ ਸਗੋਂ ਦੁਨੀਆ ਭਰ ਵਿੱਚ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਹਮਦਰਦੀ ਨਾਲ ਦੇਖਭਾਲ ਕਰ ਰਹੇ ਹਨ। ਇਸ ਮੌਕੇ ‘ਤੇ ਉਨ੍ਹਾਂ ਨੇ ਆਯੁਸ਼ ਸਿਸਟਮ ਆਵ੍ ਮੈਡੀਸਨ ਦੇ ਤਹਿਤ ਭਾਰਤ ਵਿੱਚ ਮੈਡੀਕਲ ਟੂਰਿਜ਼ਮ ਦੇ ਹਾਲ ਹੀ ਵਿੱਚ ਜਾਰੀ ਨਵੀਂ ਵੀਜ਼ਾ ਵਿਵਸਥਾ (Visa Regime) ਆਯੁਸ਼ ਵੀਜ਼ਾ (Ayush Visa) ਬਾਰੇ ਜਾਣਕਾਰੀ ਦਿੱਤੀ।
ਸ਼੍ਰੀ ਅਪੂਰਵ ਚੰਦ੍ਰਾ ਨੇ ਇਹ ਵੀ ਕਿਹਾ ਕਿ “ਭਾਰਤ ਆਮ ਸਹਿਮਤੀ ਬਣਾਉਣ ਅਤੇ ਆਲਮੀ ਸਿਹਤ ਸੰਰਚਨਾ ਦਾ ਰਾਹ ਪੱਧਰਾ ਕਰਨ ਲਈ ਇੰਟਰ-ਗਵਰਨਮੈਂਟਲ ਨੈਗੋਸ਼ੀਏਟਿੰਗ ਬੌਡੀ (Intergovernmental Negotiating Body –INB) ਅਤੇ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨਜ਼ (IHR) ਪ੍ਰਕਿਰਿਆਵਾਂ ਵਿੱਚ ਰਚਨਾਤਮਕ ਰੂਪ ਵਿੱਚ ਸ਼ਾਮਲ ਹੈ, ਜੋ ਕਿ ਸਾਨੂੰ ਭਵਿੱਖ ਦੀਆਂ ਮਹਾਮਾਰੀਆਂ ਅਤੇ ਪਬਲਿਕ ਹੈਲਥ ਐਮਰਜੈਂਸੀ ਨਾਲ ਸਮੂਹਿਕ ਰੂਪ ਵਿੱਚ ਨਜਿੱਠਣ ਲਈ ਤਿਆਰ ਹੋਣ ਅਤੇ ਪ੍ਰਤੀਕਿਰਿਆ ਕਰਨ ਵਿੱਚ ਸਮਰੱਥ ਬਣਾਏਗਾ।”
ਕੇਂਦਰੀ ਸਿਹਤ ਸਕੱਤਰ ਨੇ ਸਾਰੇ ਮੈਂਬਰ ਦੇਸ਼ਾਂ ਨੂੰ ਨਿਰੰਤਰ ਵਿਕਾਸ ਦੇ ਨੀਂਹ ਦੇ ਰੂਪ ਵਿੱਚ ਸਿਹਤ ਅਤੇ ਭਲਾਈ ਨੂੰ ਹੁਲਾਰਾ ਦੇਣ ਲਈ ਸਮੂਹਿਕ ਤੌਰ ‘ਤੇ ਪ੍ਰਤੀਬੱਧ ਹੋਣ ਦੀ ਤਾਕੀਦ ਕਰਦੇ ਹੋਏ ਆਪਣਾ ਸੰਬੋਧਨ ਸਮਾਪਤ ਕੀਤਾ। ਉਨ੍ਹਾਂ ਨੇ ਕਿਹਾ, “ਆਓ ਅਸੀਂ ਸਾਰੇ ਮਿਲ ਕੇ ਅੱਗੇ ਵਧੀਏ ਅਤੇ ਸਾਰਿਆਂ ਲਈ ਉੱਜਵਲ ਭਵਿੱਖ ਦਾ ਨਿਰਮਾਣ ਕਰੀਏ।”
ਇਸ ਮੌਕੇ ਕੇਂਦਰੀ ਸਿਹਤ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਸ਼ੁਸ਼੍ਰੀ ਹੇਕਾਲੀ ਝਿਮੋਮੀ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
****
ਐੱਮਵੀ
(Release ID: 2022202)
Visitor Counter : 58