ਰੱਖਿਆ ਮੰਤਰਾਲਾ
ਆਈਸੀਜੀ ਨੇ ਕੇਰਲ ਤਟ 'ਤੇ ਗੰਭੀਰ ਰੂਪ ਵਿੱਚ ਬਿਮਾਰ ਮਛੇਰੇ ਨੂੰ ਬਚਾਇਆ
Posted On:
08 MAY 2024 11:37AM by PIB Chandigarh
ਭਾਰਤੀ ਤਟ ਰੱਖਿਅਕ (ਆਈਸੀਜੀ) ਨੇ 07 ਮਈ, 2024 ਨੂੰ ਕੇਰਲ ਦੇ ਬੇਪੋਰ ਤੋਂ ਲਗਭਗ 40 ਸਮੁੰਦਰੀ ਮੀਲ ਦੂਰ, ਮੱਛੀਆਂ ਫੜਨ ਵਾਲੀ ਭਾਰਤੀ ਕਿਸ਼ਤੀ (ਆਈਐੱਫਬੀ) ਜਜ਼ੀਰਾ ਤੋਂ ਗੰਭੀਰ ਰੂਪ ਵਿੱਚ ਬਿਮਾਰ ਇੱਕ ਮਛੇਰੇ ਨੂੰ ਬਚਾਇਆ। ਮਛੇਰੇ ਨੂੰ ਸਮੁੰਦਰ ਵਿੱਚ ਡਿੱਗਣ ਤੋਂ ਬਾਅਦ ਡੁੱਬਣ ਦੀ ਘਟਨਾ ਦਾ ਅਹਿਸਾਸ ਹੋਇਆ। ਉਸ ਨੂੰ ਆਈਐੱਫਬੀ ਨੇ ਬਚਾਅ ਲਿਆ ਸੀ, ਪਰ ਫੇਫੜਿਆਂ ਵਿੱਚ ਜ਼ਿਆਦਾ ਪਾਣੀ ਭਰ ਜਾਣ ਕਾਰਨ ਉਸ ਦੀ ਸਿਹਤ ਵਿਗੜ ਗਈ ਸੀ।
ਕਿਸ਼ਤੀ ਨੇ ਫਿਰ ਇੱਕ ਮੈਡੀਕਲ ਸੰਕਟ ਕਾਲ ਕੀਤੀ, ਜਿਸ ਦਾ ਭਾਰਤੀ ਤਟ ਰੱਖਿਅਕ ਬਲ (ਆਈਸੀਜੀ) ਨੇ ਤੁਰੰਤ ਹੀ ਜਵਾਬ ਦਿੱਤਾ। ਇਸ ਨੇ ਆਪਣੇ ਉੱਨਤ ਹਲਕੇ ਹੈਲੀਕਾਪਟਰ ਨੂੰ ਕੋਚੀ ਦੀ ਇੱਕ ਮੈਡੀਕਲ ਟੀਮ ਦੇ ਨਾਲ ਆਰਿਆਮਾਨ ਅਤੇ ਸੀ-404 ਜਹਾਜ਼ਾਂ ਦੇ ਨਾਲ ਤਾਇਨਾਤ ਕੀਤਾ। ਭਾਰਤੀ ਤਟ ਰੱਖਿਅਕ ਬਲ ਨੇ ਆਪਣੇ ਉੱਨਤ ਉਪਕਰਨਾਂ ਰਾਹੀਂ ਮੱਛੀਆਂ ਫੜਨ ਵਾਲੀ ਆਪਣੀ ਕਿਸ਼ਤੀ ਆਈਐੱਫਬੀ ਦਾ ਪਤਾ ਲਗਾਇਆ ਅਤੇ ਬਿਮਾਰ ਮਛੇਰੇ ਨੂੰ ਹਵਾਈ ਜਹਾਜ਼ ’ਤੇ ਕੋਚੀ ਲਿਜਾਇਆ ਗਿਆ। ਬਾਅਦ ਵਿੱਚ ਉਸ ਨੂੰ ਇੱਕ ਨਜ਼ਦੀਕੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ।
ਭਾਰਤੀ ਤਟ ਰੱਖਿਅਕ ਬਲ (ਆਈਸੀਜੀ) ਵੱਲੋਂ ਤੇਜ਼ ਅਤੇ ਸਹੀ ਤਾਲਮੇਲ ਨਾਲ ਕੀਤੀ ਗਈ ਕਾਰਵਾਈ ਨੇ ਇਸਦੇ ਆਦਰਸ਼ ਵਾਕ 'ਵਯਮ ਰਕਸ਼ਾਮਾ' ਦੇ ਅਨੁਰੂਪ ਸਮੁੰਦਰ ਵਿੱਚ ਇੱਕ ਹੋਰ ਕੀਮਤੀ ਜਾਨ ਬਚਾਈ ।
***************
ਐੱਮਆਰ/ਸਾਵੀ/ਕੀਬੀ
(Release ID: 2019981)
Visitor Counter : 52