ਭਾਰਤ ਚੋਣ ਕਮਿਸ਼ਨ
ਭਾਰਤ ਦੀਆਂ ਆਮ ਚੋਣਾਂ ਨੂੰ ਦੇਖਣ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਗਲੋਬਲ ਡੈਲੀਗੇਸ਼ਨ
ਭਾਰਤੀ ਚੋਣ ਸਪੇਸ, ਪ੍ਰਕਿਰਿਆ ਅਤੇ ਇਸ ਤੋਂ ਪੈਦਾ ਹੋਣ ਵਾਲੀ ਸਮਰੱਥਾ ਦਾ ਯੋਗਦਾਨ ਦੁਨੀਆ ਲਈ ਇੱਕ ਵਿਸ਼ਾਲ 'ਜਮਹੂਰੀ ਸਰਪਲੱਸ' ਬਣਾਉਂਦਾ ਹੈ: ਸੀਈਸੀ ਰਾਜੀਵ ਕੁਮਾਰ
ਹਰ ਵਾਰ ਚੋਣ ਨਤੀਜਿਆਂ ਵਿੱਚ ਲੋਕਾਂ ਵੱਲੋਂ ਜਤਾਇਆ ਗਿਆ ਭਰੋਸਾ ਭਾਰਤ ਵਿੱਚ ਮਜ਼ਬੂਤ ਲੋਕ-ਤੰਤਰੀ ਪ੍ਰਕਿਰਿਆਵਾਂ ਦਾ ਪ੍ਰਮਾਣ ਹੈ
Posted On:
05 MAY 2024 4:01PM by PIB Chandigarh
ਪਾਰਦਰਸ਼ਤਾ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਲੋਕ-ਤੰਤਰੀ ਦੇਸ਼ਾਂ ਵਿੱਚ ਚੋਣ ਅਮਲਾਂ ਦੇ ਉੱਚ ਮਿਆਰਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਲਈ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੀ ਪਰੰਪਰਾ ਨੂੰ ਧਿਆਨ ਵਿੱਚ ਰੱਖਦੇ ਹੋਏ, ਅੰਤਰਰਾਸ਼ਟਰੀ ਚੋਣ ਵਿਜ਼ਟਰ ਪ੍ਰੋਗਰਾਮ (ਆਈਈਵੀਪੀ) ਦੇ ਤਹਿਤ 23 ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ 75 ਡੈਲੀਗੇਟ ਭਾਰਤੀ ਆਮ ਚੋਣਾਂ ਦੇਖਣ ਲਈ ਭਾਰਤ ਵਿੱਚ ਹਨ। ਇਸ ਪ੍ਰੋਗਰਾਮ ਦਾ ਉਦਘਾਟਨ ਅੱਜ ਨਵੀਂ ਦਿੱਲੀ ਵਿਖੇ ਸੀਈਸੀ ਸ਼੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਡੈਲੀਗੇਟਾਂ ਨੂੰ ਸੰਬੋਧਨ ਕਰਦੇ ਹੋਏ ਟਿੱਪਣੀ ਕੀਤੀ ਕਿ ਭਾਰਤੀ ਚੋਣ ਖੇਤਰ ਦਾ ਯੋਗਦਾਨ ਅਤੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਕੀਤੇ ਗਏ ਕੰਮ ਵਿਸ਼ਵ ਲੋਕ-ਤੰਤਰੀ ਖੇਤਰ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਸ ਵੱਲੋਂ ਪੈਦਾ ਕੀਤੀ ਪ੍ਰਕਿਰਿਆ ਅਤੇ ਸਮਰੱਥਾ ਦੇ ਸੰਦਰਭ ਵਿੱਚ, ਜਿਸ ਨੂੰ ਜਾਇਜ਼ ਤੌਰ 'ਤੇ 'ਜਮਹੂਰੀ ਸਰਪਲੱਸ' ਕਿਹਾ ਜਾ ਸਕਦਾ ਹੈ, ਵਿਸ਼ਵ ਭਰ ਵਿੱਚ ਜਮਹੂਰੀ ਸਥਾਨਾਂ ਦੇ ਸੁੰਗੜਨ ਜਾਂ ਪਤਨ ਦੀਆਂ ਵਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਬਹੁਤ ਮਹੱਤਵ ਰੱਖਦਾ ਹੈ।
ਸ਼੍ਰੀ ਕੁਮਾਰ ਨੇ ਅੱਗੇ ਕਿਹਾ ਕਿ ਭਾਰਤੀ ਚੋਣ ਸਪੇਸ ਵਿਲੱਖਣ ਹੈ, ਕਿਉਂਕਿ ਨਾ ਤਾਂ ਇਲੈਕਟੋਰਲ ਰਜਿਸਟ੍ਰੇਸ਼ਨ ਲਾਜ਼ਮੀ ਹੈ ਅਤੇ ਨਾ ਹੀ ਵੋਟਿੰਗ ਲਾਜ਼ਮੀ ਹੈ। ਇਸ ਲਈ ਭਾਰਤ ਦੇ ਚੋਣ ਕਮਿਸ਼ਨ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪੂਰੀ ਤਰ੍ਹਾਂ ਪ੍ਰੇਰਨਾਤਮਕ ਢੰਗ ਨਾਲ ਕੰਮ ਕਰੇ, ਨਾਗਰਿਕਾਂ ਨੂੰ ਸਵੈ-ਇੱਛਾ ਨਾਲ ਵੋਟਰ ਸੂਚੀ ਦਾ ਹਿੱਸਾ ਬਣਨ ਦਾ ਸੱਦਾ ਦੇਵੇ ਅਤੇ ਇਸ ਤੋਂ ਬਾਅਦ, ਉਨ੍ਹਾਂ ਨੂੰ ਯੋਜਨਾਬੱਧ ਵੋਟਰ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰੇ। ਉਨ੍ਹਾਂ ਕਿਹਾ, "ਇਹ ਕਹਿਣਾ ਸਵੈ-ਸਿੱਧ ਹੋਵੇਗਾ ਕਿ ਅਸੀਂ ਜੋ ਪ੍ਰਕਿਰਿਆਵਾਂ ਅਪਣਾਉਂਦੇ ਹਾਂ ਉਨ੍ਹਾਂ ਦੀ ਭਰੋਸੇਯੋਗਤਾ ਚੋਣਾਂ ਵਿੱਚ ਭਾਰੀ ਮਤਦਾਨ ਅਤੇ ਵੋਟਰ-ਅਬਾਦੀ ਦੇ ਅਨੁਪਾਤ ਦੇ ਸੰਦਰਭ ਵਿੱਚ ਵੋਟਰ ਸੂਚੀਆਂ ਦੀ ਨਜ਼ਦੀਕੀ ਸੰਤ੍ਰਿਪਤਾ ਰਾਹੀਂ ਪ੍ਰਮਾਣਿਤ ਹੁੰਦੀ ਹੈ।"
ਭਾਰਤ ਵਿੱਚ ਚੋਣ ਪ੍ਰਕਿਰਿਆ ਦੇ ਪੈਮਾਨੇ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਫੈਲੇ 1 ਮਿਲੀਅਨ ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ 15 ਮਿਲੀਅਨ ਤੋਂ ਵੱਧ ਪੋਲਿੰਗ ਕਰਮਚਾਰੀਆਂ ਵੱਲੋਂ 970 ਮਿਲੀਅਨ ਵੋਟਰਾਂ ਦਾ ਸਵਾਗਤ ਕੀਤਾ ਜਾਵੇਗਾ। ਸ਼੍ਰੀ ਕੁਮਾਰ ਨੇ ਕਿਹਾ ਕਿ ਦੇਸ਼ ਦੇ ਵੋਟਰਾਂ ਦੀ ਵਿਵਿਧਤਾ ਨੂੰ ਪੋਲਿੰਗ ਸਟੇਸ਼ਨਾਂ 'ਤੇ ਆਉਣ ਵਾਲੇ ਨੁਮਾਇੰਦਿਆਂ ਵੱਲੋਂ ਇਸ ਦੇ ਪੂਰੇ ਪ੍ਰਗਟਾਵੇ ਵਿੱਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ਅਤੇ ਉਨ੍ਹਾਂ ਨੇ ਡੈਲੀਗੇਟਾਂ ਨੂੰ ਲੋਕਤੰਤਰ ਦੇ ਤਿਉਹਾਰ ਦਾ ਅਨੁਭਵ ਕਰਨ ਦਾ ਸੱਦਾ ਦਿੱਤਾ।
ਈਵੈਂਟ ਦੇ ਮੌਕੇ 'ਤੇ ਕਮਿਸ਼ਨ ਨੇ ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਨੇਪਾਲ ਦੇ ਮੁੱਖ ਚੋਣ ਕਮਿਸ਼ਨਰਾਂ ਅਤੇ ਉਨ੍ਹਾਂ ਦੇ ਵਫ਼ਦਾਂ ਨਾਲ ਦੁਵੱਲੀ ਗੱਲਬਾਤ ਵੀ ਕੀਤੀ।
ਇਸ ਤੋਂ ਪਹਿਲਾਂ, ਦਿਨ ਵਿੱਚ ਡੈਲੀਗੇਟਾਂ ਨੂੰ ਈਵੀਐੱਮ-ਵੀਵੀਪੀਏਟੀ, ਆਈਟੀ ਪਹਿਲਕਦਮੀਆਂ, ਮੀਡੀਆ ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ਸਮੇਤ ਭਾਰਤੀ ਆਮ ਚੋਣਾਂ 2024 ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਸੀਨੀਅਰ ਡਿਪਟੀ ਚੋਣ ਕਮਿਸ਼ਨਰ ਸ਼੍ਰੀ ਧਰਮੇਂਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਇਸ ਬ੍ਰੀਫਿੰਗ ਸੈਸ਼ਨ ਵਿੱਚ ਸ਼੍ਰੀ ਆਰ ਕੇ ਗੁਪਤਾ, ਡਿਪਟੀ ਚੋਣ ਕਮਿਸ਼ਨਰ ਵੱਲੋਂ ਚੋਣਾਂ ਦੀ ਇੱਕ ਸੰਖੇਪ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਸ਼੍ਰੀ ਨਿਤੀਸ਼ ਕੁਮਾਰ ਵੱਲੋਂ ਈਵੀਐੱਮ-ਵੀਵੀਪੀਏਟੀ ਬਾਰੇ ਇੱਕ ਪੇਸ਼ਕਾਰੀ ਦਿੱਤੀ ਗਈ। ਸੁਸ਼੍ਰੀ ਨੀਤਾ ਵਰਮਾ ਵੱਲੋਂ ਈਸੀਆਈ ਦੀ ਆਈਟੀ ਪਹਿਲਕਦਮੀਆਂ ਬਾਰੇ ਇੱਕ ਪੇਸ਼ਕਾਰੀ ਦਿੱਤੀ ਗਈ। ਡਾਇਰੈਕਟਰ ਜਨਰਲ (ਆਈ.ਟੀ.) ਅਤੇ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਸੰਯੁਕਤ ਡਾਇਰੈਕਟਰ (ਮੀਡੀਆ) ਸ਼੍ਰੀ ਅਨੁਜ ਚਾਂਡਕ ਸੈਸ਼ਨ ਦਾ ਹਿੱਸਾ ਸਨ।
ਸਮੂਹਾਂ ਵਿੱਚ ਵੰਡੇ ਹੋਏ ਡੈਲੀਗੇਟ ਛੇ ਰਾਜਾਂ ਮਹਾਰਾਸ਼ਟਰ, ਗੋਆ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ ਵੱਖ-ਵੱਖ ਹਲਕਿਆਂ ਵਿੱਚ ਚੋਣਾਂ ਅਤੇ ਸਬੰਧਤ ਤਿਆਰੀਆਂ ਦਾ ਨਿਰੀਖਣ ਕਰਨਗੇ। ਪ੍ਰੋਗਰਾਮ 9 ਮਈ, 2024 ਨੂੰ ਸਮਾਪਤ ਹੋਵੇਗਾ। ਇਹ ਪ੍ਰੋਗਰਾਮ ਵਿਦੇਸ਼ੀ ਈਐੱਮਬੀ ਡੈਲੀਗੇਟਾਂ ਨੂੰ ਭਾਰਤ ਦੀ ਚੋਣ ਪ੍ਰਣਾਲੀ ਦੀਆਂ ਬਾਰੀਕੀਆਂ ਦੇ ਨਾਲ-ਨਾਲ ਭਾਰਤੀ ਚੋਣਾਂ ਦੀਆਂ ਸਰਵਸ੍ਰੇਸ਼ਠ ਪ੍ਰਥਾਵਾਂ ਤੋਂ ਜਾਣੂ ਕਰਵਾਏਗਾ।
ਇਸ ਸਾਲ ਚੱਲ ਰਹੀਆਂ ਲੋਕ ਸਭਾ ਚੋਣਾਂ 2024 ਦੇ ਪੈਮਾਨੇ ਅਤੇ ਕੱਦ ਦੇ ਅਨੁਸਾਰ 23 ਦੇਸ਼ਾਂ ਯਾਨੀ - ਭੂਟਾਨ, ਮੰਗੋਲੀਆ, ਆਸਟ੍ਰੇਲੀਆ, ਮੈਡਾਗਾਸਕਰ, ਫਿਜੀ, ਕਿਰਗਿਜ਼ ਗਣਰਾਜ, ਰੂਸ, ਮੋਲਡੋਵਾ, ਟਿਊਨੀਸ਼ੀਆ, ਸੇਸ਼ੇਲਸ, ਕੰਬੋਡੀਆ, ਨੇਪਾਲ, ਫਿਲੀਪੀਨਜ਼, ਸ਼੍ਰੀਲੰਕਾ, ਜ਼ਿੰਬਾਬਵੇ, ਬੰਗਲਾਦੇਸ਼, ਕਜ਼ਾਕਿਸਤਾਨ, ਜਾਰਜੀਆ, ਚਿਲੀ, ਉਜ਼ਬੇਕਿਸਤਾਨ, ਮਾਲਦੀਵ, ਪਾਪੁਆ ਨਿਊ ਗਿਨੀ ਅਤੇ ਨਾਮੀਬੀਆ ਦੀਆਂ ਵੱਖ-ਵੱਖ ਚੋਣ ਪ੍ਰਬੰਧਨ ਸੰਸਥਾਵਾਂ (ਈਬੀਐੱਮਜ਼) ਅਤੇ ਸੰਸਥਾਵਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਵਫ਼ਦ ਈਵੈਂਟ ਵਿੱਚ ਹਿੱਸਾ ਲੈ ਰਿਹਾ ਹੈ। ਇੰਟਰਨੈਸ਼ਨਲ ਫਾਊਂਡੇਸ਼ਨ ਫਾਰ ਇਲੈਕਟੋਰਲ ਸਿਸਟਮ (ਆਈਐੱਫਈਐੱਸ) ਦੇ ਮੈਂਬਰ ਅਤੇ ਭੂਟਾਨ ਅਤੇ ਇਜ਼ਰਾਈਲ ਦੀਆਂ ਮੀਡੀਆ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ।
**********
ਡੀਕੇ/ਆਰਪੀ
(Release ID: 2019738)
Visitor Counter : 218
Read this release in:
English
,
Urdu
,
Hindi
,
Hindi_MP
,
Marathi
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam