ਗ੍ਰਹਿ ਮੰਤਰਾਲਾ
ਪਦਮ ਪੁਰਸਕਾਰ -2025 ਲਈ ਨਾਮਾਂਕਨ (ਨਾਮਜ਼ਦਗੀਆਂ) ਸ਼ੁਰੂ
Posted On:
01 MAY 2024 5:20PM by PIB Chandigarh
ਗਣਤੰਤਰ ਦਿਵਸ, 2025 ਦੇ ਮੌਕੇ ਐਲਾਨ ਕੀਤੇ ਜਾਣ ਵਾਲੇ ਪਦਮ ਪੁਰਸਕਾਰ-2025 ਲਈ ਔਨਲਾਈਨ ਨਾਮਾਂਕਨ/ਸਿਫਾਰਸ਼ਾਂ ਅੱਜ ਤੋਂ ਸ਼ੁਰੂ ਹੋ ਗਿਆ ਹੈ। ਪਦਮ ਪੁਰਸਕਾਰਾਂ ਦੇ ਨਾਮਾਂਕਨ ਦੀ ਅੰਤਮ ਮਿਤੀ 15 ਸਤੰਬਰ, 2024 ਹੈ। ਪਦਮ ਪੁਰਸਕਾਰਾਂ ਲਈ ਨਾਮਾਂਕਨ/ਸਿਫਾਰਸ਼ਾਂ ਰਾਸ਼ਟਰੀਯ ਪੁਰਸਕਾਰ ਪੋਰਟਲ (Rashtriya Puraskar Portal) (https://awards.gov.in) ‘ਤੇ ਔਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ।
ਪਦਮ ਪੁਰਸਕਾਰ, ਅਰਥਾਤ ਪਦਮ ਵਿਭੂਸ਼ਮ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚ ਸ਼ੁਮਾਰ ਹਨ। ਸਾਲ 1954 ਵਿੱਚ ਸਥਾਪਿਤ, ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਵਰ੍ਹੇ ਗਣਤੰਤਰ ਦਿਵਸ ਦੇ ਮੌਕੇ ‘ਤੇ ਕੀਤਾ ਜਾਂਦਾ ਹੈ। ਇਨ੍ਹਾਂ ਪੁਰਸਕਾਰਾਂ ਦੇ ਤਹਿਤ ‘ਸ਼ਾਨਦਾਰ ਕਾਰਜ’ ਲਈ ਸਨਮਾਨਿਤ ਕੀਤਾ ਜਾਂਦਾ ਹੈ। ਪਦਮ ਪੁਰਸਕਾਰ ਕਲਾ, ਸਾਹਿਤ ਅਤੇ ਸਿੱਖਿਆ, ਸਪੋਰਟਸ, ਮੈਡੀਸਨ, ਸੋਸ਼ਲ ਵਰਕ, ਸਾਇੰਸ ਅਤੇ ਇੰਜੀਨੀਅਰਿੰਗ, ਜਨਤਕ ਮਾਮਲੇ, ਸਿਵਿਲ ਸਰਵਿਸ, ਟ੍ਰੇਡ ਅਤੇ ਇੰਡਸਟਰੀ ਆਦਿ ਜਿਹੇ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ਿਸ਼ਟ ਅਤੇ ਅਸਾਧਾਰਣ ਉਪਲਬਧੀਆਂ/ਸੇਵਾ ਲਈ ਪ੍ਰਦਾਨ ਕੀਤੇ ਜਾਂਦੇ ਹਨ। ਜਾਤੀ, ਕਿੱਤਾ, ਪਦਵੀ ਜਾਂ ਲਿੰਗ ਦੇ ਵਿਤਕਰੇ ਤੋਂ ਬਿਨਾ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਲਈ ਯੋਗ ਹਨ। ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ ਹੋਰ ਸਰਕਾਰੀ ਸੇਵਕ, ਜਿਨ੍ਹਾਂ ਵਿੱਚ ਜਨਤਕ ਖੇਤਰ ਦੇ ਉੱਦਮਾਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਸੇਵਕ ਵੀ ਸ਼ਾਮਲ ਹਨ, ਪਦਮ ਪੁਰਸਕਾਰਾਂ ਦੇ ਯੋਗ ਨਹੀਂ ਹਨ।
ਸਰਕਾਰ ਪਦਮ ਪੁਰਸਕਾਰਾਂ ਨੂੰ ‘ਪੀਪੁਲਸ ਪਦਮ’ (“People’s Padma”) ਬਣਾਉਣ ਲਈ ਪ੍ਰਤੀਬੱਧ ਹੈ। ਸੋ, ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਨਾਮਾਂਕਨ/ਸਿਫਾਰਸ਼ਾਂ ਕਰਨ। ਨਾਗਰਿਕ ਸਵੈ-ਨਾਮਜ਼ਦਗੀ ਵੀ ਕਰ ਸਕਦੇ ਹਨ। ਮਹਿਲਾਵਾਂ, ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ, ਦਿਵਿਯਾਂਗ ਵਿਅਕਤੀਆਂ ਅਤੇ ਸਮਾਜ ਲਈ ਨਿਸਵਾਰਥ ਸੇਵਾ ਕਰ ਰਹੇ ਲੋਕਾਂ ਵਿੱਚੋਂ ਅਜਿਹੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਹਿਚਾਣ ਕਰਨ ਦੀਆਂ ਠੋਸ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਦੀ ਉਤਕ੍ਰਿਸ਼ਟਤਾ ਅਤੇ ਉਪਲਬਧੀਆਂ ਅਸਲ ਵਿੱਚ ਪਹਿਚਾਣਨ ਯੋਗ ਹਨ।
ਨਾਮਾਂਕਨ/ਸਿਫਾਰਸ਼ਾਂ ਵਿੱਚ ਪੋਰਟਲ ‘ਤੇ ਉਪਲਬਧ ਫਾਰਮੈੱਟ ਵਿੱਚ ਦਿੱਤੇ ਗਏ ਸਾਰੇ ਪ੍ਰਾਸੰਗਿਕ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਵਿਆਖਿਆਤਮਕ ਤੌਰ ‘ਤੇ ਇੱਕ ਹਵਾਲਾ (citation) (ਵੱਧ ਤੋਂ ਵੱਧ 80 ਸ਼ਬਦ) ਸ਼ਾਮਲ ਹੋਣੇ ਚਾਹੀਦਾ ਹੈ, ਜਿਨ੍ਹਾਂ ਵਿੱਚ ਅਨੁਸ਼ਾਸਿਤ ਵਿਅਕਤੀ ਨਾਲ ਸਬੰਧਿਤ ਖੇਤਰ/ਅਨੁਸ਼ਾਸਨ ਵਿੱਚ ਵਿਸ਼ਿਸ਼ਟ ਅਤੇ ਅਸਾਧਾਰਣ ਉਪਲਬਧੀਆਂ/ਸੇਵਾ ਦਾ ਸਪਸ਼ੱਟ ਤੌਰ ‘ਤੇ ਜ਼ਿਕਰ ਕੀਤਾ ਗਿਆ ਹੋਵੇ।
ਇਸ ਸਬੰਧ ਵਿੱਚ ਵਿਸਤ੍ਰਿਤ ਵੇਰਵਾ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ (https://mha.gov.in) ‘ਤੇ ‘ਐਵਾਰਡਸ ਅਤੇ ਮੈਡਲ’ ਸਿਰਲੇਖ ਦੇ ਤਹਿਤ ਅਤੇ ਪਦਮ ਪੁਰਸਕਾਰ ਪੋਰਟਲ (https://padmaawards.gov.in) ‘ਤੇ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਿਤ ਕਾਨੂੰਨ (statutes) ਅਤੇ ਨਿਯਮ ਵੈੱਬਸਾਈਟ ‘ਤੇ https://padmaawards.gov.in/AboutAwards.aspx ਲਿੰਕ ‘ਤੇ ਉਪਲਬਧ ਹਨ।
*****
ਆਰਕੇ/ਵੀਵੀ/ਏਐੱਸਐੱਚ/ਪੀਐੱਸ
(Release ID: 2019422)
Visitor Counter : 123
Read this release in:
Kannada
,
English
,
Urdu
,
Hindi
,
Hindi_MP
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu