ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਵਰਲਡ ਐਨਰਜੀ ਕਾਂਗਰਸ 2024: ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ (ਇਰੇਡਾ- IREDA) ਦੇ ਸੀਐੱਮਡੀ ਨੇ ਨਵੀਂ ਅਤੇ ਉੱਭਰਦੀ ਹੋਈ ਅਖੁੱਟ ਊਰਜਾ ਟੈਕਨੋਲੋਜੀਆਂ ਲਈ ਇਨੋਵੇਟਿਵ ਫਾਈਨਾਂਸਿੰਗ ਸੌਲਿਊਸ਼ਨਜ਼ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ
Posted On:
26 APR 2024 10:46AM by PIB Chandigarh
ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ (IREDA) ਦੇ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਰੌਟਰਡੈਮ (Rotterdam), ਨੀਦਰਲੈਂਡ ਵਿੱਚ ਵਰਲਡ ਐਨਰਜੀ ਕਾਂਗਰਸ ਦੇ 26ਵੇਂ ਸੰਸਕਰਣ ਵਿੱਚ "ਨਵੀਂ ਪਰਸਪਰ ਨਿਰਭਰਤਾ: ਵਿਸ਼ਵਾਸ, ਸੁਰੱਖਿਆ ਅਤੇ ਜਲਵਾਯੂ ਅਨੁਕੂਲਨ” ਵਿਸ਼ੇ ‘ਤੇ ਇੱਕ ਪੈਨਲ ਚਰਚਾ ਵਿੱਚ ਹਿੱਸਾ ਲਿਆ।
ਚਰਚਾ ਦੇ ਦੌਰਾਨ, ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ (IREDA) ਨੇ ਊਰਜਾ ਪਰਿਵਰਤਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੇਸ਼ ਅੰਦਰ ਅਖੁੱਟ ਊਰਜਾ ਅਪਣਾਉਣ ਦੇ ਕੰਮ ਨੂੰ ਵਧਾਉਣ ਵਿੱਚ ਇਰੇਡਾ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਲ 2030 ਤੱਕ 500 ਗੀਗਾਵਾਟ ਨੌਨ-ਫੋਸਿਲ ਫਿਊਲ ਐਨਰਜੀ ਕੈਪੇਸਿਟੀ ਹਾਸਲ ਕਰਨ ਦਾ ਭਾਰਤ ਦਾ ਮਹੱਤਵਅਕਾਂਖੀ ਲਕਸ਼ ਉਸ ਨੂੰ ਜਲਵਾਯੂ ਪਰਿਵਰਤਨ ਦੇ ਵਿਰੁੱਧ ਆਲਮੀ ਲੜਾਈ ਵਿੱਚ ਆਸ਼ਾ ਦੀ ਕਿਰਨ ਦੇ ਰੂਪ ਵਿੱਚ ਸਥਾਪਿਤ ਕਰਦਾ ਹੈ। ਉਨ੍ਹਾਂ ਨੇ ਸਾਲ 2070 ਤੱਕ ਨੈੱਟ ਜ਼ੀਰੋ ਨਿਕਾਸੀ ਹਾਸਲ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਅਖੁੱਟ ਊਰਜਾ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਦੇ ਨਾਲ ਭਾਰਤ ਅਖੁੱਟ ਊਰਜਾ ਸਥਾਪਿਤ ਸਮਰੱਥਾ ਵਿੱਚ ਵਿਸ਼ਵ ਪੱਧਰ ‘ਤੇ ਚੌਥੇ ਸਥਾਨ ‘ਤੇ ਹੈ।
ਦੇਸ਼ ਦੀ ਸਭ ਤੋਂ ਵੱਡੀ ਸ਼ੁੱਧ ਹਰਿਤ ਵਿੱਤ ਪੋਸ਼ਣ ਕਰਨ ਵਾਲੀ ਨੌਨ-ਬੈਂਕਿੰਗ ਫਾਈਨਾਂਸਿੰਗ ਕੰਪਨੀ (NBFC) ਦੇ ਰੂਪ ਵਿੱਚ ਇਰੇਡਾ ਊਰਜਾ ਪਰਿਵਰਤਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸੀਐੱਮਡੀ ਨੇ ਜੋਖਮਾਂ ਨੂੰ ਘੱਟ ਕਰਨ ਅਤੇ ਅਖੁੱਟ ਊਰਜਾ ਖੇਤਰ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਨੂੰ ਪ੍ਰੋਤਸ਼ਾਹਿਤ ਕਰਨ ਲਈ ਨਵੇਂ ਵਿੱਤੀ ਸਾਧਨਾਂ ਦੇ ਉਪਯੋਗ ਜ਼ਰੀਏ ਊਰਜਾ ਪਰਿਵਰਤਨ ਪ੍ਰੋਜੈਕਟਾਂ ਲਈ ਵਿੱਤਪੋਸ਼ਣ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਇਰੇਡਾ ਦੀਆਂ ਕੋਸ਼ਿਸ਼ਾਂ ‘ਤੇ ਜ਼ੋਰ ਦਿੱਤਾ।
ਵਰਲਡ ਐਨਰਜੀ ਕਾਂਗਰਸ ਪੈਨਲ ਨੇ ਮੌਜੂਦਾ ਗਲੋਬਲ ਐਨਰਜੀ ਸੰਕਟ ਬਾਰੇ ਵੀ ਚਰਚਾ ਕੀਤੀ, ਜਿਸ ਵਿੱਚ ਸੀਐੱਮਡੀ ਨੇ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਵਿਵਿਧੀਕਰਣ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਜ਼ਬੂਤ ਪਾਵਰ ਨੈੱਟਵਰਕ ਜ਼ਰੀਏ ਖੇਤਰੀ ਬਜ਼ਾਰਾਂ ਨੂੰ ਏਕੀਕ੍ਰਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬਾਂਡ ਬਜ਼ਾਰਾਂ ਨੂੰ ਮਜ਼ਬੂਤ ਬਣਾਉਣ ਅਤੇ ਵਾਧੂ ਆਲਮੀ ਅਤੇ ਸਥਾਨਕ ਨਿਵੇਸ਼ ਵਧਾਉਣ ਲਈ ਘਰੇਲੂ ਪੈਨਸ਼ਨ/ਬੀਮਾ ਫੰਡ ਤੋਂ ਪ੍ਰਬੰਧਨ ਦੇ ਤਹਿਤ ਸੰਪਤੀ (ਏਯੂਐੱਮ) ਦਾ 4% -5% ਅਖੁੱਟ ਊਰਜਾ ਬਾਂਡ ਵਿੱਚ ਵੰਡ ਕਰਨ ਦਾ ਪ੍ਰਸਤਾਵ ਵੀ ਰੱਖਿਆ।
ਅੰਤ ਵਿੱਚ, ਸੀਐੱਮਡੀ ਨੇ ਗ੍ਰੀਨ ਇਕੋਨੋਮੀ ਦੇ ਪ੍ਰਤੀ ਇਰੇਡਾ ਦੀ ਨਿਰੰਤਰ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਕੰਪਨੀ ਨਿਵੇਸ਼ ਆਕਰਸ਼ਿਤ ਕਰਨਾ, ਤਕਨੀਕੀ ਪ੍ਰਗਤੀ ਨੂੰ ਹੁਲਾਰਾ ਦੇਣਾ ਅਤੇ ਨੀਤੀਗਤ ਸੁਧਾਰਾਂ ਦੀ ਵਕਾਲਤ ਕਰਨਾ ਜਾਰੀ ਰੱਖੇ ਹੋਏ ਹਨ। ਸੀਐੱਮਡੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ 2070 ਤੱਕ ਨੈੱਟ ਜ਼ੀਰੋ ਨਿਕਾਸੀ ਹਾਸਲ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਇਰੇਡਾ ਸਥਾਈ ਅਤੇ ਸੁਰੱਖਿਅਤ ਊਰਜਾ ਭਵਿੱਖ ਦੀ ਦਿਸ਼ਾ ਵਿੱਚ ਮਾਰਗਦਰਸ਼ਨ ਕਰਦੇ ਹੋਏ ਸਭ ਤੋਂ ਅੱਗੇ ਬਰਕਰਾਰ ਹੈ।
24 ਅਪ੍ਰੈਲ, 2024 ਨੂੰ “ਨਵੀਂ ਪਰਸਪਰ ਨਿਰਭਰਤਾ: ਵਿਸ਼ਵਾਸ, ਸੁਰੱਖਿਆ ਅਤੇ ਜਲਵਾਯੂ ਅਨੁਕੂਲ” ਵਿਸ਼ੇ ‘ਤੇ ਆਯੋਜਿਤ ਪੈਨਲ ਚਰਚਾ ਵਿੱਚ ਹਿੱਸਾ ਲੈਣ ਵਾਲੇ ਹੋਰ ਪ੍ਰਤੀਭਾਗੀਆਂ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਯੂਰਪ ਅਤੇ ਹੈੱਡ ਆਫ ਕੰਟ੍ਰੀ, ਯੂਕੇ, ਬੀਪੀ, ਸੁਸ਼੍ਰੀ ਲੁਈਸ ਕਿੰਗਹਮ ਸੀਬੀਈ; ਗਲੋਬਲ ਐਨਰਜੀ ਐਂਡ ਰਿਸੋਰਸਿਜ਼ ਸਟ੍ਰੈਟਜੀ ਲੀਡਰ, ਈਵਾਈ, ਸ਼੍ਰੀ ਐਂਡੀ ਬ੍ਰੋਗਨ; ਅਤੇ ਪ੍ਰਸ਼ਾਸਕ, ਪਨਾਮਾ ਕੇਨਾਲ ਅਥਾਰਿਟੀ, ਸ਼੍ਰੀ ਰਿਕੁਆਰਟੇ ਵਾਸਕੇਜ਼ ਮੋਰਾਲੇਸ (Mr. Ricuarte Vásquez Morales) ਸ਼ਾਮਲ ਸਨ।
ਇਹ ਵੀ ਪੜ੍ਹੋ:
************
ਪੀਆਈਬੀ ਦਿੱਲੀ/ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ
(Release ID: 2019083)
Visitor Counter : 54