ਰੱਖਿਆ ਮੰਤਰਾਲਾ
ਆਈਸੀਜੀ ਨੇ 600 ਕਰੋੜ ਰੁਪਏ ਮੁੱਲ ਦੇ 86 ਕਿੱਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਅਤੇ ਪਾਕਿਸਤਾਨੀ ਜਹਾਜ਼ ਦੇ ਚਾਲਕ ਦਲ ਦੇ 14 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ
प्रविष्टि तिथि:
28 APR 2024 9:09PM by PIB Chandigarh
ਭਾਰਤੀ ਤਟ ਰੱਖਿਅਕ (ਆਈਸੀਜੀ) ਨੇ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਸਹਿਯੋਗ ਨਾਲ 28 ਅਪ੍ਰੈਲ, 2024 ਨੂੰ ਸਮੁੰਦਰ ਵਿੱਚ ਨਸ਼ੀਲੇ ਪਦਾਰਥਾਂ ਵਿਰੁੱਧ ਕਾਰਵਾਈ ਦੌਰਾਨ 600 ਕਰੋੜ ਰੁਪਏ ਮੁੱਲ ਦੇ 86 ਕਿੱਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਅਤੇ ਪੂਰੀ ਤਰ੍ਹਾਂ ਸਾਵਧਾਨੀ ਵਰਤਦਿਆਂ ਯੋਜਨਾਬੱਧ ਢੰਗ ਨਾਲ ਪਾਕਿਸਤਾਨੀ ਜਹਾਜ਼ ਤੋਂ ਚਾਲਕ ਦਲ ਦੇ 14 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਏਟੀਐੱਸ ਅਤੇ ਐੱਨਸੀਬੀ ਦੇ ਅਧਿਕਾਰੀਆਂ ਨਾਲ ਲੈਸ ਆਈਸੀਜੀ ਜਹਾਜ਼ ਰਾਜਰਤਨ ਨੇ ਪਛਾਣ ਤੋਂ ਬਚਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ੱਕੀ ਬੇੜੇ ਦੀ ਪਛਾਣ ਕੀਤੀ। ਸਮਵਰਤੀ ਮਿਸ਼ਨਾਂ ’ਤੇ ਜਹਾਜ਼ਾਂ ਅਤੇ ਵਿਮਾਨਾਂ ਦੇ ਬੇੜੇ ਨਾਲ ਲੈਸ ਰਾਜਰਤਨ ਜਹਾਜ਼ ਦੀ ਤੇਜ਼ ਪ੍ਰਕਿਰਿਆ ਨੇ ਨਸ਼ੀਲੇ ਪਦਾਰਥਾਂ ਨਾਲ ਭਰੇ ਜਹਾਜ਼ ਨੂੰ ਘੇਰ ਲਿਆ ਅਤੇ ਭੱਜਣ ਲਈ ਕੋਈ ਥਾਂ ਨਹੀਂ ਛੱਡੀ। ਜਹਾਜ਼ ਦੀ ਮਾਹਿਰਾਂ ਦੀ ਟੀਮ ਸ਼ੱਕੀ ਜਹਾਜ਼ ’ਤੇ ਸਵਾਰ ਹੋ ਗਈ ਅਤੇ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ। ਫਿਲਹਾਲ ਚਾਲਕ ਦਲ ਅਤੇ ਜਹਾਜ਼ ਨੂੰ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਪੋਰਬੰਦਰ ਲਿਜਾਇਆ ਜਾ ਰਿਹਾ ਹੈ।
ਆਈਸੀਜੀ ਅਤੇ ਏਟੀਐੱਸ ਦੇ ਇਸ ਤਰ੍ਹਾਂ ਮਿਲ ਕੇ ਕੰਮ ਕਰਨ ਨਾਲ ਪਿਛਲੇ ਤਿੰਨ ਸਾਲਾਂ ਵਿੱਚ ਗਿਆਰਾਂ ਸਫਲ ਓਪਰੇਸ਼ਨ ਹੋਏ ਹਨ, ਜੋ ਰਾਸ਼ਟਰੀ ਉਦੇਸ਼ਾਂ ਲਈ ਤਾਲਮੇਲ ਦੀ ਲੋੜ ਨੂੰ ਉਜਾਗਰ ਕਰਦੇ ਹਨ।


************
ਏਬੀਬੀ/ਐੱਮਆਰ/ਕੇਬੀ
(रिलीज़ आईडी: 2019076)
आगंतुक पटल : 105