ਭਾਰਤ ਚੋਣ ਕਮਿਸ਼ਨ
azadi ka amrit mahotsav

ਦੂਜੇ ਪੜਾਅ ਦੀ ਕੱਲ੍ਹ ਹੋਣ ਵਾਲੀ ਵੋਟਿੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ


13 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 88 ਲੋਕ ਸਭਾ ਸੀਟਾਂ, 16 ਕਰੋੜ ਮਤਦਾਤਾ, 1.67 ਲੱਖ ਪੋਲਿੰਗ ਸਟੇਸ਼ਨ

ਦੂਜੇ ਗੇੜ ਲਈ ਆਮ ਮੌਸਮ ਦੀ ਭਵਿੱਖਬਾਣੀ

ਵੋਟਰਾਂ ਦੀ ਭਾਗੀਦਾਰੀ ਵਧਾਉਣ ਦੇ ਉਪਾਅ ਹੋਰ ਮਜ਼ਬੂਤ ਕੀਤੇ ਗਏ ਹਨ

ਬਿਹਾਰ ਦੇ ਚਾਰ ਹਲਕਿਆਂ ਵਿੱਚ ਵੋਟਿੰਗ ਦਾ ਸਮਾਂ ਵਧਾਇਆ ਗਿਆ ਹੈ

ਕਮਿਸ਼ਨ ਨੇ ਵੋਟਰਾਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਵੋਟ ਪਾਉਣ ਦੀ ਅਪੀਲ ਕੀਤੀ

Posted On: 25 APR 2024 5:38PM by PIB Chandigarh

ਭਾਰਤ ਚੋਣ ਕਮਿਸ਼ਨ ਨੇ ਕੱਲ੍ਹ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਮੌਸਮ ਆਮ ਵਾਂਗ ਰਹਿਣ ਦੀ ਭਵਿੱਖਬਾਣੀ ਨਾਲ ਵੋਟਰ ਆਰਾਮ ਨਾਲ ਆਪਣੀ ਵੋਟ ਪਾ ਸਕਦੇ ਹਨ। ਵੋਟਰਾਂ ਦੀ ਸਹੂਲਤ ਲਈ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਗਰਮੀ ਦੇ ਮੌਸਮ ਨਾਲ ਨਜਿੱਠਣ ਲਈ ਸਹੂਲਤਾਂ ਸਮੇਤ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

 

 13 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 88 ਹਲਕਿਆਂ ਵਿੱਚ ਭਲਕੇ ਵੋਟਿੰਗ ਹੋਵੇਗੀ। ਚੇਤੇ ਰਹੇ ਕਿ ਮੱਧ ਪ੍ਰਦੇਸ਼ ਦੇ 29-ਬੈਤੂਲ ਸੰਸਦੀ ਹਲਕੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਇੱਕ ਉਮੀਦਵਾਰ ਦੀ ਮੌਤ ਹੋ ਜਾਣ ਕਾਰਨ ਵੋਟਿੰਗ ਤੀਜੇ ਗੇੜ ਲਈ ਮੁਲਤਵੀ ਕਰ ਦਿੱਤੀ ਗਈ ਹੈ। ਬਾਕੀ 5 ਗੇੜਾਂ ਲਈ ਵੋਟਿੰਗ 1 ਜੂਨ ਤੱਕ ਜਾਰੀ ਰਹੇਗੀ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। 19 ਅਪ੍ਰੈਲ ਨੂੰ 102 ਸੀਟਾਂ ਲਈ ਪਹਿਲੇ ਗੇੜ ਦੀ ਵੋਟਿੰਗ ਨਿਰਵਿਘਨ ਅਤੇ ਸ਼ਾਂਤੀਪੂਰਵਕ ਮੁਕੰਮਲ ਹੋਈ ਸੀ ।

 

ਚੋਣ ਕਮਿਸ਼ਨ ਨੇ ਵੋਟਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਣ ਅਤੇ ਜ਼ਿੰਮੇਵਾਰੀ ਤੇ ਮਾਣ ਨਾਲ ਮਤਦਾਨ ਕਰਨ ਦਾ ਸੱਦਾ ਦਿੱਤਾ ਹੈ।

 

ਦੂਜੇ ਗੇੜ ਨਾਲ ਸਬੰਧਤ ਤੱਥ

 

  1. ਲੋਕ ਸਭਾ ਚੋਣਾਂ 2024 ਦੇ ਦੂਜੇ ਗੇੜ ਲਈ 13 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 88 ਸੰਸਦੀ ਹਲਕਿਆਂ (ਜਨਰਲ - 73; ਐੱਸ ਟੀ -6; ਐੱਸ ਸੀ-9) ਲਈ 26 ਅਪ੍ਰੈਲ, 2024 ਨੂੰ ਵੋਟਿੰਗ ਹੋਵੇਗੀ। ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਸਮਾਪਤ ਹੋਵੇਗੀ (ਹਲਕਿਆਂ ਅਨੁਸਾਰ ਪੋਲਿੰਗ ਦਾ ਸਮਾਂ ਵੱਖੋ-ਵੱਖਰਾ ਹੋ ਸਕਦਾ ਹੈ)

  2. ਬਿਹਾਰ ਵਿੱਚ ਬਾਂਕਾ, ਮਧੇਪੁਰਾ, ਖਗੜੀਆ ਅਤੇ ਮੁੰਗੇਰ ਹਲਕਿਆਂ ਦੇ ਕਈ ਪੋਲਿੰਗ ਸਟੇਸ਼ਨਾਂ 'ਤੇ ਗਰਮ ਮੌਸਮ 'ਚ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਦਾ ਸਮਾਂ ਸ਼ਾਮ 6 ਵਜੇ ਤੱਕ ਵਧਾ ਦਿੱਤਾ ਗਿਆ। ਹੋਰ ਜਾਣਕਾਰੀ ਲਈ ਵੇਖੋ:

https://www.eci.gov.in/eci-backend/public/api/download?url=LMAhAK6sOPBp%2FNFF0iRfXbEB1EVSLT41NNLRjYNJJP1KivrUxbfqkDatmHy12e%2Fzye%2BFD1PRcKxhOuiYZ2Ra38yzz3o0TY4laMGELkYwTaffXNh1flPiunL2kQsXmpWxyKzGsKzKlbBW8rJeM%2FfYFA%3D%3D

 

  1. 16 ਲੱਖ ਤੋਂ ਵੱਧ ਪੋਲਿੰਗ ਅਧਿਕਾਰੀ 1.67 ਲੱਖ ਪੋਲਿੰਗ ਕੇਂਦਰ 'ਤੇ 15.88 ਕਰੋੜ ਤੋਂ ਵੱਧ ਵੋਟਰਾਂ ਦਾ ਸਵਾਗਤ ਕਰਨਗੇ।

  2. ਵੋਟਰਾਂ ਵਿੱਚ 8.08 ਕਰੋੜ ਪੁਰਸ਼ ਸ਼ਾਮਲ ਹਨ; 7.8 ਕਰੋੜ ਔਰਤਾਂ ਅਤੇ 5929 ਟਰਾਂਸਜੈਂਡਰ ਵੋਟਰ ਹਨ।

  3. ਪਹਿਲੀ ਵਾਰ 34.8 ਲੱਖ ਵੋਟਰ ਆਪਣੀ ਵੋਟ ਪਾਉਣਗੇ। ਇਸ ਤੋਂ ਇਲਾਵਾ, 20-29 ਸਾਲ ਦੀ ਉਮਰ ਦੇ 3.28 ਕਰੋੜ ਨੌਜਵਾਨ ਵੋਟਰ ਹਨ।

  4. 1202 ਉਮੀਦਵਾਰ (ਪੁਰਸ਼- 1098; ਔਰਤ- 102; ਟਰਾਂਸਜੈਂਡਰ- 02) ਚੋਣ ਮੈਦਾਨ ਵਿੱਚ ਹਨ।

  5. ਦੂਜੇ ਗੇੜ ਲਈ, 85 ਸਾਲ ਤੋਂ ਵੱਧ ਉਮਰ ਦੇ 14.78 ਲੱਖ ਤੋਂ ਵੱਧ ਰਜਿਸਟਰਡ ਵੋਟਰ, 100 ਸਾਲ ਤੋਂ ਵੱਧ ਉਮਰ ਦੇ 42,226 ਵੋਟਰ ਅਤੇ 14.7 ਲੱਖ ਦਿਵਿਆਂਗ ਵੋਟਰ ਹਨ, ਜਿਨ੍ਹਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦਾ ਵਿਕਲਪ ਦਿੱਤਾ ਗਿਆ ਹੈ। ਵਿਕਲਪਿਕ ਘਰੇਲੂ ਵੋਟਿੰਗ ਵਿਸ਼ੇਸ਼ਤਾ ਨੂੰ ਪਹਿਲਾਂ ਹੀ ਬਹੁਤ ਪ੍ਰਸ਼ੰਸਾ ਅਤੇ ਹੁੰਗਾਰਾ ਮਿਲ ਰਿਹਾ ਹੈ।

  • ਪੋਲਿੰਗ ਅਤੇ ਸੁਰੱਖਿਆ ਕਰਮਚਾਰੀਆਂ ਦੀ ਆਵਾਜਾਈ ਲਈ 3 ਹੈਲੀਕਾਪਟਰ, 4 ਵਿਸ਼ੇਸ਼ ਰੇਲ ਗੱਡੀਆਂ ਅਤੇ ਲਗਭਗ 80,000 ਵਾਹਨ ਤਾਇਨਾਤ ਕੀਤੇ ਗਏ ਹਨ।

  • ਸਾਰੇ ਪੋਲਿੰਗ ਸਟੇਸ਼ਨਾਂ 'ਤੇ ਮਾਈਕ੍ਰੋ-ਅਬਜ਼ਰਵਰਾਂ ਦੀ ਤਾਇਨਾਤੀ ਦੇ ਨਾਲ, 50 ਪ੍ਰਤੀਸ਼ਤ ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ ਵੈੱਬਕਾਸਟਿੰਗ ਕੀਤੀ ਜਾਵੇਗੀ। 1 ਲੱਖ ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ ਵੈੱਬਕਾਸਟਿੰਗ ਕੀਤੀ ਜਾ ਰਹੀ ਹੈ।

  1. 251 ਅਬਜ਼ਰਵਰ (89 ਜਨਰਲ ਅਬਜ਼ਰਵਰ, 53 ਪੁਲਿਸ ਅਬਜ਼ਰਵਰ, 109 ਖ਼ਰਚਾ ਨਿਗਰਾਨ) ਵੋਟਾਂ ਤੋਂ ਕੁਝ ਦਿਨ ਪਹਿਲਾਂ ਆਪਣੇ ਹਲਕਿਆਂ ਵਿੱਚ ਪਹੁੰਚ ਗਏ ਹਨ। ਉਹ ਪੂਰੀ ਚੌਕਸੀ ਰੱਖਣ ਲਈ ਕਮਿਸ਼ਨ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਕੰਮ ਕਰਦੇ ਹਨ। ਇਸ ਤੋਂ ਇਲਾਵਾ ਕੁਝ ਰਾਜਾਂ ਵੱਲੋਂ ਵਿਸ਼ੇਸ਼ ਨਿਗਰਾਨ ਤਾਇਨਾਤ ਕੀਤੇ ਗਏ ਹਨ।

  2. ਵੋਟਰਾਂ ਨੂੰ ਦਿੱਤੇ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਲੋਭ ਨਾਲ ਸਖ਼ਤੀ ਅਤੇ ਤੇਜ਼ੀ ਨਾਲ ਨਜਿੱਠਣ ਲਈ ਕੁੱਲ 4553 ਫਲਾਇੰਗ ਸਕੂਐਡ, 5731 ਸਟੈਟਿਕ ਸਰਵੇਲੈਂਸ ਟੀਮਾਂ, 1462 ਵੀਡੀਓ ਸਰਵੇਲੈਂਸ ਟੀਮਾਂ ਅਤੇ 844 ਵੀਡੀਓ ਸਰਵੇਲੈਂਸ ਟੀਮਾਂ ਚੌਵੀ ਘੰਟੇ ਚੌਕਸੀ ਰੱਖ ਰਹੀਆਂ ਹਨ।

  3. ਕੁੱਲ 1237 ਅੰਤਰਰਾਜੀ ਅਤੇ 263 ਕੌਮਾਂਤਰੀ ਸਰਹੱਦੀ ਚੌਕੀਆਂ ਸ਼ਰਾਬ, ਨਸ਼ੀਲੇ ਪਦਾਰਥਾਂ, ਨਕਦੀ ਅਤੇ ਮੁਫ਼ਤ ਤੋਹਫ਼ਿਆਂ ਦੀ ਕਿਸੇ ਵੀ ਆਵਾਜਾਈ 'ਤੇ ਸਖ਼ਤ ਨਜ਼ਰ ਰੱਖ ਰਹੀਆਂ ਹਨ। ਸਮੁੰਦਰੀ ਅਤੇ ਹਵਾਈ ਮਾਰਗਾਂ 'ਤੇ ਸਖ਼ਤ ਨਿਗਰਾਨੀ ਰੱਖੀ ਗਈ ਹੈ।

  4. ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਲਈ ਵੋਟਰ ਜਾਗਰੂਕਤਾ ਅਤੇ ਸੁਵਿਧਾ ਉਪਾਵਾਂ ਨੂੰ ਹੋਰ ਸਰਗਰਮ ਕੀਤਾ ਗਿਆ ਹੈ।

  5. ਪਾਣੀ, ਸ਼ੈੱਡ, ਪਖਾਨੇ, ਰੈਂਪ, ਵਲੰਟੀਅਰ, ਵ੍ਹੀਲ ਚੇਅਰ ਅਤੇ ਬਿਜਲੀ ਵਰਗੀਆਂ ਘੱਟੋ-ਘੱਟ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਬਜ਼ੁਰਗ ਅਤੇ ਦਿਵਿਆਂਗ ਵਿਅਕਤੀਆਂ ਸਮੇਤ ਹਰ ਵੋਟਰ ਆਸਾਨੀ ਨਾਲ ਆਪਣੀ ਵੋਟ ਪਾ ਸਕੇ। ਗਰਮੀ ਦੇ ਮੌਸਮ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਉਪਾਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

  6. ਸਥਾਨਕ ਥੀਮ ਵਾਲੇ 88 ਸੰਸਦੀ ਹਲਕਿਆਂ ਵਿੱਚ ਲਗਭਗ 4195 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। 4100 ਤੋਂ ਵੱਧ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧਨ ਪੂਰੀ ਤਰ੍ਹਾਂ ਸੁਰੱਖਿਆ ਸਟਾਫ਼ ਸਮੇਤ ਔਰਤਾਂ ਵੱਲੋਂ ਕੀਤਾ ਜਾਵੇਗਾ ਅਤੇ 640 ਤੋਂ ਵੱਧ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧਨ ਦਿਵਿਆਂਗ ਵਿਅਕਤੀਆਂ (ਪੀਡਬਲਯੂਡੀ) ਵੱਲੋਂ ਕੀਤਾ ਜਾਵੇਗਾ।

  7. ਬਿਹਾਰ ਅਤੇ ਕੇਰਲ ਨੂੰ ਛੱਡ ਕੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਰੇਕ ਪੋਲਿੰਗ ਸਟੇਸ਼ਨ ਉੱਤੇ ਵੋਟਰਾਂ ਦੀ ਔਸਤ ਗਿਣਤੀ 1000 ਤੋਂ ਘੱਟ ਹੈ। ਬਿਹਾਰ ਵਿੱਚ ਇਹ 1008 ਹੈ ਅਤੇ ਕੇਰਲ ਵਿੱਚ ਪ੍ਰਤੀ ਪੋਲਿੰਗ ਸਟੇਸ਼ਨ 1102 ਵੋਟਰ ਹਨ।

  8. ਸਾਰੇ ਰਜਿਸਟਰਡ ਵੋਟਰਾਂ ਨੂੰ ਵੋਟਰ ਜਾਣਕਾਰੀ ਸਲਿੱਪਾਂ ਵੰਡੀਆਂ ਗਈਆਂ ਹਨ। ਇਹ ਪਰਚੀਆਂ ਸੁਵਿਧਾ ਉਪਾਅ ਦੇ ਤੌਰ 'ਤੇ ਵੀ ਕੰਮ ਕਰਦੀਆਂ ਹਨ ਅਤੇ ਕਮਿਸ਼ਨ ਵੱਲੋਂ ਆਉਣ ਅਤੇ ਵੋਟ ਪਾਉਣ ਦੇ ਸੱਦੇ ਵਜੋਂ ਵੀ ਕੰਮ ਕਰਦੀਆਂ ਹਨ।

  9. ਵੋਟਰ ਇਸ ਲਿੰਕ https://electoralsearch.eci.gov.in/ ਰਾਹੀਂ ਆਪਣੇ ਪੋਲਿੰਗ ਸਟੇਸ਼ਨ ਦੇ ਵੇਰਵਿਆਂ ਅਤੇ ਪੋਲਿੰਗ ਮਿਤੀ ਦੀ ਜਾਂਚ ਕਰ ਸਕਦੇ ਹਨ।

  10. ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ 'ਤੇ ਪਛਾਣ ਦੀ ਤਸਦੀਕ ਲਈ ਵੋਟਰ ਸ਼ਨਾਖ਼ਤੀ ਕਾਰਡ (ਈਪੀਆਈਸੀ) ਤੋਂ ਇਲਾਵਾ 12 ਬਦਲਵੇਂ ਦਸਤਾਵੇਜ਼ ਵੀ ਪ੍ਰਦਾਨ ਕੀਤੇ ਹਨ। ਜੇਕਰ ਕੋਈ ਵੋਟਰ ਵੋਟਰ ਸੂਚੀ ਵਿੱਚ ਦਰਜ ਹੈ ਤਾਂ ਇਨ੍ਹਾਂ ਵਿੱਚੋਂ ਕੋਈ ਵੀ ਦਸਤਾਵੇਜ਼ ਦਿਖਾ ਕੇ ਵੋਟਿੰਗ ਕੀਤੀ ਜਾ ਸਕਦੀ ਹੈ। ਵਿਕਲਪਕ ਪਛਾਣ ਦਸਤਾਵੇਜ਼ਾਂ ਲਈ ਈਸੀਆਈ ਆਰਡਰ ਦਾ ਲਿੰਕ ਦੇਖੋ:

https://www.eci.gov.in/eci-backend/public/api/download?url=LMAhAK6sOPBp%2FNFF0iRfXbEB1EVSLT41NNLRjYNJJP1KivrUxbfqkDatmHy12e%2FzBiU51zPFZI5qMtjV1qgjFsi8N4zYcCRaQ2199MM81QYarA39BJWGAJqpL2w0Jta9CSv%2B1yJkuMeCkTzY9fhBvw%3D%3D

********

ਡੀਕੇ/ਆਰਪੀ


(Release ID: 2018914) Visitor Counter : 123