ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਮਹਾਵੀਰ ਜਯੰਤੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 20 APR 2024 7:52PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਮਹਾਵੀਰ ਜਯੰਤੀ ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ:-

 “ਮਹਾਵੀਰ ਜਯੰਤੀ ਦੇ ਸ਼ੁਭ ਅਵਸਰ ‘ਤੇ, ਮੈਂ ਸਾਰੇ ਦੇਸ਼ਵਾਸੀਆਂ, ਵਿਸ਼ੇਸ਼ ਤੌਰ ‘ਤੇ ਜੈਨ ਭਾਈਚਾਰੇ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।

 “ਅਹਿੰਸਾ ਅਤੇ ਕਰੂਣਾ” ਦੀ ਪ੍ਰਤੀਮੂਰਤੀ ਭਗਵਾਨ ਮਹਾਵੀਰ ਦੇ ਜਨਮ ਉਤਸਵ ਦੇ ਰੂਪ ਵਿੱਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਸਾਨੂੰ ਪ੍ਰੇਮ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਭਗਵਾਨ ਮਹਾਵੀਰ ਨੇ ਆਦਰਸ਼ ਅਤੇ ਸ਼ਿਸ਼ਟ (ਸਭਯ) ਸਮਾਜ ਦੇ ਨਿਰਮਾਣ ਦੇ ਲਈ ਅਹਿੰਸਾ, ਬ੍ਰਹਿਮਚਰਯ, ਸੱਚ ਅਤੇ ਤਿਆਗ ਦਾ ਮਾਰਗ ਦਿਖਾਏਗਾ। ਉਨ੍ਹਾਂ ਦੀਆਂ ਸਿੱਖਿਆਵਾਂ ਮਨੁੱਖਤਾ ਦੀ ਭਲਾਈ ਦੇ ਲਈ ਹਮੇਸ਼ਾ ਸਾਰਥਕ ਬਣੀਆਂ ਰਹਿਣਗੀਆਂ। 

ਆਓ, ਇਸ ਅਵਸਰ ‘ਤੇ ਅਸੀਂ ਸਮਾਜ ਵਿੱਚ ਪ੍ਰੇਮ ਅਤੇ ਸਦਭਾਵਨਾ ਫੈਲਾਉਣ ਅਤੇ ਰਾਸ਼ਟਰ ਦੇ ਵਿਕਾਸ ਦੇ ਲਈ ਸਮਰਪਣ ਦੇ ਨਾਲ ਕੰਮ ਕਰਨ ਦਾ ਸੰਕਲਪ ਲਈਏ।”

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

************

ਡੀਐੱਸ/ਐੱਸਟੀ/ਏਕੇ



(Release ID: 2018439) Visitor Counter : 17