ਭਾਰਤ ਚੋਣ ਕਮਿਸ਼ਨ

ਵਿਭਿੰਨ ਰਿਪੋਰਟਾਂ ਅਤੇ ਦ੍ਰਿਸ਼ਾਂ ਜ਼ਰੀਏ ਵੋਟਰਾਂ ਵਿੱਚ ਵੋਟਿੰਗ ਦਾ ਅੱਧਾ ਸਮਾਂ ਬੀਤ ਜਾਣ ਤੱਕ, ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ


ਦੁਪਹਿਰ 1300 ਵਜੇ ਤੱਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭਾਰੀ ਮਤਦਾਨ ਦੀ ਸੂਚਨਾ

ਦੇਸ਼ ਭਰ ਦੇ ਵੋਟਰਾਂ ਨੇ ਆਮ ਚੋਣਾਂ ਦੇ ਪਹਿਲੇ ਪੜਾਅ ਵਿੱਚ ਤਿਉਹਾਰ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ

Posted On: 19 APR 2024 6:59PM by PIB Chandigarh

ਭਾਰਤ ਦੇ ਵਿਸ਼ਾਲ ਅਤੇ ਵਿਆਪਕ ਖੇਤਰ ਵਿੱਚ ਪੋਲਿੰਗ ਸਟੇਸ਼ਨਾਂ 'ਤੇ ਪ੍ਰਦਰਸ਼ਿਤ ਭਾਵਨਾ ਅਤੇ ਤਿਉਹਾਰ ਦੇ ਮਾਹੌਲ ਦੇ ਮੁਕਾਬਲੇ ਗਰਮੀਆਂ ਦੀ ਧੁੱਪ ਫਿੱਕੀ ਪੈ ਗਈ, ਕਿਉਂਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਅੱਜ ਵੋਟਿੰਗ ਹੋ ਰਹੀ ਹੈ। ਜੰਮੂ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ ਜਿਵੇਂ ਊਧਮਪੁਰ 'ਚ ਵੀ ਲੋਕ ਮੀਂਹ ਤੋਂ ਪ੍ਰਭਾਵਿਤ ਨਹੀਂ ਹੋਏ ਅਤੇ ਵੋਟ ਪਾਉਣ ਲਈ ਲੰਬੀਆਂ ਕਤਾਰਾਂ 'ਚ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ। 102 ਸੰਸਦੀ ਹਲਕਿਆਂ ਅਤੇ ਉੱਤਰ-ਪੂਰਬੀ ਰਾਜਾਂ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੇ 92 ਵਿਧਾਨ ਸਭਾ ਹਲਕਿਆਂ ਵਿੱਚ ਅੱਜ ਇੱਕੋ ਸਮੇਂ ਵੋਟਿੰਗ ਹੋ ਰਹੀ ਹੈ। ਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦੁਪਹਿਰ 1 ਵਜੇ ਤੱਕ ਭਾਰੀ ਮਤਦਾਨ ਹੋਣ ਦੀ ਸੂਚਨਾ ਹੈ। ਰਾਜ ਅਨੁਸਾਰ ਵੋਟ ਪ੍ਰਤੀਸ਼ਤਤਾ ਅਨੁਲੱਗ-1 ਵਿੱਚ ਦਿੱਤੀ ਗਈ ਹੈ।

 

 

 

ਪਹਿਲੇ ਪੜਾਅ ਵਿੱਚ ਸਾਰੇ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਿੰਗ ਨਿਰਵਿਘਨ ਅਤੇ ਸ਼ਾਂਤੀਪੂਰਵਕ ਚੱਲ ਰਹੀ ਹੈ। ਅੱਜ ਸਵੇਰੇ 7 ਵਜੇ 102 ਸੰਸਦੀ ਹਲਕਿਆਂ ਵਿੱਚ ਇੱਕੋ ਸਮੇਂ ਵੋਟਿੰਗ ਸ਼ੁਰੂ ਹੋਣ ਕਾਰਨ ਵੋਟਰ ਆਪਣੀ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਵਿੱਚ ਪੋਲਿੰਗ ਸਟੇਸ਼ਨਾਂ ’ਤੇ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਦੇਖੇ ਗਏ। ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੁੱਖ ਚੋਣ ਕਮਿਸ਼ਨਰ (ਸੀਈਸੀ) ਸ੍ਰੀ ਰਾਜੀਵ ਕੁਮਾਰ, ਚੋਣ ਕਮਿਸ਼ਨਰ (ਈਸੀ) ਸ੍ਰੀ ਗਿਆਨੇਸ਼ ਕੁਮਾਰ ਅਤੇ ਸ੍ਰੀ ਸੁਖਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਕਮਿਸ਼ਨ ਦੀਆਂ ਪਿਛਲੇ ਦੋ ਸਾਲਾਂ ਤੋਂ ਤਿਆਰੀਆਂ ਮੁਕੰਮਲ ਅਤੇ ਨਿਰਵਿਘਨ ਰਹੀਆਂ ਹਨ। 

 

 
 

ਲੋਕਤੰਤਰ ਦੇ ਕ੍ਰਿਆਸ਼ੀਲ ਰੂਪ ਵਿੱਚ ਹਰ ਉਮਰ ਦੇ ਵੋਟਰ- ਜੋਸ਼ੀਲੇ ਨੌਜਵਾਨਾਂ ਤੋਂ ਲੈ ਕੇ ਸੂਝਵਾਨ ਬਜ਼ੁਰਗ, ਜੋੜੇ, ਆਦਿਵਾਸੀ, ਪੀਡਬਲਯੂਡੀ ਅਤੇ ਨਵੇਂ ਵਿਆਹੇ ਜੋੜਿਆਂ ਤੱਕ, ਇਸ ਚੋਣ ਤਿਉਹਾਰ ਵਿੱਚ ਸ਼ਾਮਲ ਹੋ ਰਹੇ ਹਨ। 


 

 


ਵੋਟਿੰਗ ਕਾਫੀ ਹੱਦ ਤੱਕ ਸ਼ਾਂਤਮਈ ਅਤੇ ਵਿਵਸਥਿਤ ਚੱਲ ਰਹੀ ਹੈ। ਤਿਉਹਾਰਾਂ ਦੇ ਮਾਹੌਲ ਵਿੱਚ ਰਵਾਇਤੀ ਅਤੇ ਆਧੁਨਿਕ ਪਹਿਰਾਵੇ ਦਾ ਪ੍ਰਦਰਸ਼ਨ ਦੇਖਿਆ ਗਿਆ ਅਤੇ ਵੋਟਰਾਂ ਨੂੰ ਪੋਲਿੰਗ ਬੂਥਾਂ ਨੂੰ ਭਾਰਤੀ ਸਭਿਆਚਾਰ ਦੇ ਜੀਵੰਤ ਮੋਜ਼ੇਕ ਵਿੱਚ ਬਦਲਦੇ ਦੇਖਿਆ ਗਿਆ।

ਆਪਣੀਆਂ ਉਂਗਲਾਂ ਨੂੰ ਅਮਿੱਟ ਸਿਆਹੀ ਨਾਲ ਅੰਕਿਤ ਕਰਨ ਲਈ ਧੀਰਜ, ਸੰਕਲਪ ਅਤੇ ਦ੍ਰਿੜ੍ਹਤਾ ਦੀਆਂ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ ਉੱਭਰ ਰਹੀਆਂ ਹਨ। ਅਰੁਣਾਚਲ ਪ੍ਰਦੇਸ਼ ਦੇ ਕੁਰੁੰਗ ਕੁਮੇ ਜ਼ਿਲ੍ਹੇ ਵਿੱਚ ਇੱਕ ਬਜ਼ੁਰਗ ਵੋਟਰ ਨੇ ਘਰ ਤੋਂ ਵੋਟ ਪਾਉਣ ਦਾ ਵਿਕਲਪ ਹੋਣ ਦੇ ਬਾਵਜੂਦ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ਜਾਣ ਦਾ ਵਿਕਲਪ ਚੁਣਿਆ। 

ਦੂਜੇ ਪਾਸੇ, ਮੱਧ ਪ੍ਰਦੇਸ਼ ਦੇ ਡਿੰਡੋਰੀ ਵਿੱਚ, ਰਵਾਇਤੀ ਪਹਿਰਾਵੇ ਵਿੱਚ ਸ਼ਿੰਗਾਰੀ ਪਹਿਲੀ ਵਾਰ ਦੀ ਵੋਟਰ ਸੁਸ਼੍ਰੀ ਦੇਵਕੀ ਨੇ ਆਪਣੀ ਵੋਟ ਪਾਉਣ ਤੋਂ ਬਾਅਦ ਆਪਣੀ ਸਿਆਹੀ ਵਾਲੀ ਉਂਗਲ ਨਾਲ ਮਾਣ ਨਾਲ ਪੋਜ਼ ਦੇ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਜਸ਼ਨ ਦੇ ਮਾਹੌਲ ਨੂੰ ਅੱਗੇ ਵਧਾਉਂਦੇ ਹੋਏ ਨਵੇਂ-ਵਿਆਹੇ ਵੋਟਰਾਂ ਨੇ ਵੀ ਮਾਣ ਨਾਲ ਆਪਣੀਆਂ ਸਿਆਹੀ ਦੇ ਨਿਸ਼ਾਨ ਵਾਲੀਆਂ ਉਂਗਲਾਂ ਨਾਲ ਸੈਲਫੀਜ਼ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ।

 

 

ਪੋਲਿੰਗ ਬੂਥਾਂ ਦੇ ਦ੍ਰਿਸ਼ਾਂ ਵਿੱਚ ਅੱਜ ਸਮਾਵੇਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਦੇ ਯਤਨਾਂ ਦੇ ਸਫਲ ਨਤੀਜੇ ਦੇਖਣ ਨੂੰ ਮਿਲੇ ਕਿਉਂਕਿ ਵੋਟਰ, ਖ਼ਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਦੇ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਦੇਸ਼ ਭਰ ਦੇ ਪੋਲਿੰਗ ਬੂਥਾਂ 'ਤੇ ਖ਼ੁਸ਼ੀ ਨਾਲ ਪਹੁੰਚੇ। ਦੱਖਣੀ ਅੰਡੇਮਾਨ ਦੇ ਸਟਰੇਟ ਆਈਲੈਂਡ ਤੋਂ ਗ੍ਰੇਟ ਅੰਡੇਮਾਨੀ ਜਨਜਾਤੀ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ।


 

 

ਚੋਣ ਕਮਿਸ਼ਨ ਨੇ ਵੋਟਿੰਗ ਨੂੰ ਆਨੰਦਮਈ ਅਤੇ ਯਾਦਗਾਰੀ ਅਨੁਭਵ ਵਿੱਚ ਬਦਲਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਪਾਣੀ, ਸ਼ੈੱਡ, ਟਾਇਲਟ, ਰੈਂਪ, ਵਲੰਟੀਅਰ, ਵ੍ਹੀਲਚੇਅਰ ਅਤੇ ਬਿਜਲੀ ਵਰਗੀਆਂ ਘੱਟੋ-ਘੱਟ ਸਹੂਲਤਾਂ ਉਪਲਬਧ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਜ਼ੁਰਗਾਂ ਅਤੇ ਦਿਵਿਯਾਂਗਜਨਾਂ ਸਮੇਤ ਹਰੇਕ ਵੋਟਰ ਅਸਾਨੀ ਨਾਲ ਆਪਣੀ ਵੋਟ ਪਾ ਸਕੇ। ਛੱਤੀਸਗੜ੍ਹ ਵਿੱਚ ਖੱਬੇਪੱਖੀ ਕੱਟੜਪੰਥੀ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਸ਼ਾਂਤੀਪੂਰਨ ਵੋਟਿੰਗ ਹੋਣ ਦੀਆਂ ਖ਼ਬਰਾਂ ਹਨ। 

 


 

(ਧਿਆਨ ਰਹੇ ਕਿ ਵੋਟਿੰਗ ਦੇ ਅੰਕੜੇ ਇਸ ਸਮੇਂ ਸਿਰਫ਼ ਅੰਦਾਜ਼ਨ ਹਨ ਅਤੇ ਅਪਡੇਟ ਕੀਤੇ ਜਾਣਾ ਹੈ)

 

ਅਨੁਲੱਗ-I






 

 

 

******


 

ਡੀਕੇ/ਆਰਪੀ



(Release ID: 2018415) Visitor Counter : 24