ਭਾਰਤ ਚੋਣ ਕਮਿਸ਼ਨ
21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 102 ਪੀਸੀਜ਼ ਅਤੇ ਅਰੁਣਾਚਲ ਅਤੇ ਸਿੱਕਮ ਵਿੱਚ 92 ਵਿਧਾਨ ਸਭਾ ਹਲਕਿਆਂ ਵਿੱਚ 19 ਅਪ੍ਰੈਲ, 2024 ਨੂੰ ਵੋਟਿੰਗ ਲਈ ਤਿਆਰੀਆਂ ਮੁਕੰਮਲ
ਚੋਣ ਕਮਿਸ਼ਨ ਨੇ 350 ਤੋਂ ਵੱਧ ਅਬਜ਼ਰਵਰਾਂ ਨੂੰ 19 ਅਪ੍ਰੈਲ, 2024 ਨੂੰ ਨਿਰਵਿਘਨ, ਸੁਤੰਤਰ ਅਤੇ ਨਿਰਪੱਖ ਪੋਲਿੰਗ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ
ਪੋਲਿੰਗ ਸਟੇਸ਼ਨਾਂ 'ਤੇ ਖ਼ਾਸ ਕਰ ਗਰਮੀ ਨਾਲ ਨਜਿੱਠਣ ਸਮੇਤ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ
Posted On:
12 APR 2024 5:50PM by PIB Chandigarh
21 ਰਾਜਾਂ ਦੇ 102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ, 2024 ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਲਈ 127 ਜਨਰਲ ਅਬਜ਼ਰਵਰ, 67 ਪੁਲਿਸ ਅਬਜ਼ਰਵਰ ਅਤੇ 167 ਖ਼ਰਚਾ ਨਿਗਰਾਨ ਤਾਇਨਾਤ ਕੀਤੇ ਗਏ ਹਨ। ਇਹ ਸਾਰੇ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਯਾਨੀ 26 ਮਾਰਚ, 2024 ਤੋਂ ਪਹਿਲਾਂ ਚੋਣ ਹਲਕਿਆਂ ਵਿੱਚ ਰਿਪੋਰਟ ਕਰ ਚੁੱਕੇ ਹਨ। ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨਰ ਸ਼੍ਰੀ ਸੁਖਬੀਰ ਸਿੰਘ ਸੰਧੂ ਦੇ ਨਾਲ ਸਮੂਹ ਅਬਜ਼ਰਵਰਾਂ ਨੂੰ ਸਖ਼ਤੀ ਨਾਲ ਕਿਹਾ ਹੈ ਕਿ ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ ਲਈ, ਖ਼ਾਸ ਕਰਕੇ ਗਰਮੀ ਨਾਲ ਨਜਿੱਠਣ ਸਮੇਤ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ, ਵੋਟਿੰਗ ਦੇ ਪਹਿਲੇ ਪੜਾਅ ਦੇ ਨੇੜੇ ਕੋਈ ਵੀ ਲੋਭ ਨਾ ਦਿੱਤਾ ਜਾਵੇ, ਬਲਾਂ ਦੀ ਸਰਬੋਤਮ ਵਰਤੋਂ ਕੀਤੀ ਜਾਵੇ ਅਤੇ ਕਾਨੂੰਨ ਵਿਵਸਥਾ 'ਤੇ ਸਖ਼ਤ ਨਜ਼ਰ ਰੱਖੀ ਜਾਵੇ।
ਕੇਂਦਰੀ ਅਬਜ਼ਰਵਰਾਂ ਨੂੰ ਹੋਰ ਗੱਲਾਂ ਦੇ ਨਾਲ-ਨਾਲ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ:
-
ਸਾਰੇ ਹਲਕਿਆਂ ਵਿੱਚ ਵੋਟਿੰਗ ਲਈ ਪਹਿਲਾਂ ਤੋਂ ਹੀ ਤਿਆਰੀਆਂ ਅਤੇ ਸਾਰੇ ਹਿਤਧਾਰਕਾਂ ਯਾਨੀ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਲਈ ਬਰਾਬਰ ਦੇ ਮੌਕੇ ਯਕੀਨੀ ਬਣਾਉਣਾ।
-
ਪੂਰੀ ਚੋਣ ਪ੍ਰਕਿਰਿਆ ਦੌਰਾਨ ਅਲਾਟ ਕੀਤੇ ਗਏ ਸੰਸਦੀ ਹਲਕੇ ਦੇ ਅੰਦਰ ਵਿਅਕਤੀਗਤ ਤੌਰ 'ਤੇ ਉਪਲਬਧ ਰਹਿਣਾ।
-
ਮੋਬਾਈਲ/ਲੈਂਡਲਾਈਨ/ਈ-ਮੇਲ/ਰਿਹਾਇਸ਼ੀ ਵੇਰਵਿਆਂ ਦਾ ਵਿਆਪਕ ਪ੍ਰਕਾਸ਼ਨ ਕਰਨਾ ਅਤੇ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਇਸ ਦਾ ਪ੍ਰਸਾਰ ਕਰਨਾ ਤਾਂ ਜੋ ਉਹ ਰੋਜ਼ਾਨਾ ਅਧਾਰ 'ਤੇ ਨਿਰਧਾਰਤ ਨੰਬਰਾਂ/ਪਤਿਆਂ 'ਤੇ ਆਮ ਲੋਕਾਂ/ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਉਪਲਬਧ ਹੋਣ।
-
ਉਨ੍ਹਾਂ ਦੀ ਮੌਜੂਦਗੀ ਵਿੱਚ ਬਲਾਂ ਦੀ ਤੈਨਾਤੀ ਦਾ ਬੇਤਰਤੀਬੀਕਰਨ ਜਾਂ ਰੈਂਡਮਾਈਜ਼ੇਸ਼ਨ (Randomization)।
-
ਇਹ ਕਿ ਕੇਂਦਰੀ ਬਲਾਂ/ਰਾਜ ਪੁਲਿਸ ਬਲਾਂ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾ ਰਹੀ ਹੈ ਅਤੇ ਨਿਰਪੱਖਤਾ ਬਣਾਈ ਰੱਖੀ ਜਾ ਰਹੀ ਹੈ ਅਤੇ ਉਹਨਾਂ ਦੀ ਤਾਇਨਾਤੀ ਕਿਸੇ ਵੀ ਸਿਆਸੀ ਪਾਰਟੀ/ਉਮੀਦਵਾਰ ਦਾ ਪੱਖ ਨਹੀਂ ਲੈ ਰਹੀ ਹੈ।
-
ਉਨ੍ਹਾਂ ਦੀ ਮੌਜੂਦਗੀ ਵਿੱਚ ਈਵੀਐੱਮ/ਵੀਵੀਪੀਏਟੀ ਅਤੇ ਪੋਲਿੰਗ ਕਰਮਚਾਰੀਆਂ ਦਾ ਬੇਤਰਤੀਬੀਕਰਨ ਜਾਂ ਰੈਂਡਮਾਈਜ਼ੇਸ਼ਨ (Randomization)।
-
85 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਦਿਵਿਯਾਂਗਾਂ ਲਈ ਘਰ ਵਿੱਚ ਵੋਟ ਪਾਉਣ ਦੀ ਸੁਚਾਰੂ ਪ੍ਰਕਿਰਿਆ ਅਤੇ ਚੋਣ ਡਿਊਟੀਆਂ, ਜ਼ਰੂਰੀ ਡਿਊਟੀਆਂ ਅਤੇ ਸਰਵਿਸ ਵੋਟਰਾਂ ਲਈ ਪੋਸਟਲ ਬੈਲਟ।
-
ਇਹ ਕਿ ਰਾਜਨੀਤਿਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੋਟਰ ਸੂਚੀਆਂ ਦੀ ਸਪਲਾਈ ਕੀਤੀ ਜਾਂਦੀ ਹੈ।
-
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਪੱਖਤਾ ਦੀ ਮੈਪਿੰਗ ਕੀਤੀ ਗਈ ਹੈ ਅਤੇ ਉਸ ਅਨੁਸਾਰ ਆਵਾਜਾਈ ਅਤੇ ਸੰਚਾਰ ਯੋਜਨਾ ਤਿਆਰ ਕੀਤੀ ਗਈ ਹੈ।
-
ਮਾਈਕਰੋ ਅਬਜ਼ਰਵਰਾਂ ਦੀ ਤਾਇਨਾਤੀ।
-
ਸਾਰੇ ਉਮੀਦਵਾਰਾਂ/ਉਨ੍ਹਾਂ ਦੇ ਨੁਮਾਇੰਦਿਆਂ ਦੇ ਸਾਹਮਣੇ ਈਵੀਐੱਮ/ਵੀਵੀਪੀਏਟੀ ਦੀ ਕਮਿਸ਼ਨਿੰਗ।
-
ਈਵੀਐੱਮ ਸਟਰਾਂਗ ਰੂਮਾਂ 'ਤੇ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨਾ ਅਤੇ ਸਾਰੇ ਉਮੀਦਵਾਰਾਂ ਦੇ ਅਧਿਕਾਰਿਤ ਏਜੰਟਾਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣਾ।
-
ਸ਼ਿਕਾਇਤ ਨਿਵਾਰਣ ਦੇ ਸਾਰੇ ਪ੍ਰਬੰਧਾਂ ਨੂੰ ਥਾਂ 'ਤੇ ਰੱਖਣਾ।
-
ਸਮੇਂ ਸਿਰ ਸੁਧਾਰਾਤਮਕ ਕਾਰਵਾਈ ਕਰਨ ਲਈ ਅਧਿਕਾਰਤ ਅਧਿਕਾਰੀ ਦੇ ਸਮੁੱਚੇ ਚਾਰਜ ਹੇਠ ਜ਼ਿਲ੍ਹਿਆਂ ਅੰਦਰ ਏਕੀਕ੍ਰਿਤ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।
-
ਪੋਲਿੰਗ ਵਾਲੇ ਦਿਨ ਤੋਂ ਪਹਿਲਾਂ ਹੀ ਵੋਟਰ ਜਾਣਕਾਰੀ ਸਲਿੱਪਾਂ ਦੀ 100 ਪ੍ਰਤੀਸ਼ਤ ਵੰਡ ਕੀਤੀ ਜਾ ਚੁੱਕੀ ਹੈ।
-
ਚੋਣ ਅਮਲੇ ਵੱਲੋਂ ਸੀ-ਵਿਜਿਲ, ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ, ਐਨਕੋਰ, ਸੁਵਿਧਾ ਐਪ ਆਦਿ ਵਰਗੀਆਂ ਸਾਰੀਆਂ ਆਈਟੀ ਐਪਲੀਕੇਸ਼ਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਐਪਸ ਦੀ ਵਰਤੋਂ ਕਰਨ ਲਈ ਸਹੀ ਢੰਗ ਨਾਲ ਸਿਖਲਾਈ ਦਿੱਤੀ ਗਈ ਹੈ।
-
ਕਾਉਂਟਿੰਗ ਸਟਾਫ਼, ਮਾਈਕਰੋ ਅਬਜ਼ਰਵਰਾਂ ਆਦਿ ਸਮੇਤ ਸਾਰੇ ਪੋਲਿੰਗ ਕਰਮਚਾਰੀਆਂ ਦੀ ਟਰੇਨਿੰਗ ਦਾ ਵਿਵਸਥਿਤ ਢੰਗ ਨਾਲ ਆਯੋਜਨ/ਕੀਤਾ ਗਿਆ ਹੈ।
-
ਹਲਕੇ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਨਾ ਅਤੇ ਯਕੀਨੀ ਬਣਾਉਣਾ ਕਿ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਘੱਟੋ-ਘੱਟ ਸਹੂਲਤਾਂ ਮੌਜੂਦ ਹਨ।
-
ਵੋਟਰਾਂ ਦੀ ਸਹੂਲਤ ਲਈ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵੋਟਰ ਸਹਾਇਤਾ ਬੂਥ ਦੀ ਸਥਾਪਨਾ ਕਰਨਾ, ਦਿਵਿਯਾਂਗਾਂ, ਸਰੀਰਕ ਤੌਰ 'ਤੇ ਵਿਕਲਾਂਗਾਂ, ਔਰਤਾਂ, ਬਜ਼ੁਰਗਾਂ ਅਤੇ ਕੋੜ੍ਹ ਤੋਂ ਪ੍ਰਭਾਵਿਤ ਵੋਟਰਾਂ ਲਈ ਵਿਸ਼ੇਸ਼ ਸਹੂਲਤਾਂ ਆਦਿ।
-
ਪੋਲਿੰਗ ਦੌਰਾਨ ਪੋਲਿੰਗ ਸਟੇਸ਼ਨਾਂ ਦੇ ਬਾਹਰ ਕਤਾਰਾਂ ਵਿੱਚ ਉਡੀਕ ਕਰ ਰਹੇ ਵੋਟਰਾਂ ਲਈ ਪੀਣ ਵਾਲੇ ਪਾਣੀ, ਸ਼ੈੱਡ/ਸ਼ਾਮਿਆਨੇ ਅਤੇ ਬੈਠਣ ਦੇ ਯੋਗ ਪ੍ਰਬੰਧ ਕਰਨਾ।
-
ਫਲਾਇੰਗ ਸਕੁਐਡ, ਸਟੈਟਿਸਟਿਕਸ ਸਰਵੇਲੈਂਸ ਟੀਮਾਂ, ਵੀਡੀਓ ਦੇਖਣ ਵਾਲੀਆਂ ਟੀਮਾਂ, ਬਾਰਡਰ ਚੈਕ ਪੋਸਟਾਂ, ਨਾਕੇ ਆਦਿ 24 ਘੰਟੇ ਆਪਣਾ ਕੰਮ ਕਰ ਰਹੇ ਹਨ ਅਤੇ ਨਕਦੀ, ਸ਼ਰਾਬ, ਮੁਫ਼ਤ ਚੀਜ਼ਾਂ, ਨਸ਼ੇ/ਨਸ਼ੀਲੇ ਪਦਾਰਥਾਂ ਦੀ ਆਵਾਜਾਈ ਅਤੇ ਵੰਡ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ।
-
ਰਾਜਨੀਤਿਕ ਇਸ਼ਤਿਹਾਰਬਾਜ਼ੀ ਅਤੇ ਪੇਡ ਨਿਊਜ਼ ਦੇ ਪੂਰਵ-ਪ੍ਰਮਾਣੀਕਰਨ ਲਈ ਮੀਡੀਆ ਪ੍ਰਮਾਣੀਕਰਣ ਅਤੇ ਨਿਗਰਾਨੀ ਕਮੇਟੀਆਂ ਵੱਲੋਂ ਸਹੀ ਕੰਮ ਕਰਨਾ।
-
ਜਾਅਲੀ ਖ਼ਬਰਾਂ/ਗ਼ਲਤ ਜਾਣਕਾਰੀ 'ਤੇ ਸਮੇਂ ਸਿਰ ਰੋਕ ਲਗਾਉਣਾ ਅਤੇ ਸਕਾਰਾਤਮਕ ਧਾਰਨਾ ਬਣਾਉਣ ਲਈ ਜਾਣਕਾਰੀ ਦਾ ਸਰਗਰਮ ਪ੍ਰਸਾਰ ਕਰਨਾ।
******
ਡੀਕੇ/ਆਰਪੀ
(Release ID: 2017899)
Visitor Counter : 77
Read this release in:
English
,
Odia
,
Hindi
,
Hindi_MP
,
Gujarati
,
Tamil
,
Telugu
,
Kannada
,
Assamese
,
Urdu
,
Malayalam