ਭਾਰਤ ਚੋਣ ਕਮਿਸ਼ਨ
azadi ka amrit mahotsav

ਕਸ਼ਮੀਰੀ ਪ੍ਰਵਾਸੀ ਵੋਟਰਾਂ ਨੂੰ ਵੱਡੀ ਰਾਹਤ; ਈਸੀਆਈ ਨੇ ਜੰਮੂ ਅਤੇ ਊਧਮਪੁਰ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਲਈ ਫ਼ਾਰਮ-ਐੱਮ ਦੀ ਮੁਸ਼ਕਲ ਪ੍ਰਕਿਰਿਆ ਨੂੰ ਖ਼ਤਮ ਕੀਤਾ


ਇਨ੍ਹਾਂ ਖੇਤਰਾਂ ਤੋਂ ਬਾਹਰ ਰਹਿਣ ਵਾਲੇ ਪ੍ਰਵਾਸੀਆਂ ਲਈ ਗਜ਼ਟਿਡ ਅਫ਼ਸਰ ਤਸਦੀਕ ਦੀ ਬਜਾਏ ਸਵੈ-ਤਸਦੀਕ ਸਰਟੀਫ਼ਿਕੇਟ ਦੇ ਨਾਲ ਫ਼ਾਰਮ ਐੱਮ ਜਾਰੀ ਰਹੇਗਾ

ਜੰਮੂ ਅਤੇ ਊਧਮਪੁਰ ਦੇ ਸਾਰੇ ਪ੍ਰਵਾਸੀ ਜ਼ੋਨਾਂ 'ਤੇ ਬਣਾਏ ਜਾਣਗੇ ਵਿਸ਼ੇਸ਼ ਪੋਲਿੰਗ ਸਟੇਸ਼ਨ

Posted On: 12 APR 2024 5:40PM by PIB Chandigarh

ਆਮ ਚੋਣਾਂ 2024 ਨੂੰ ਧਿਆਨ ਵਿੱਚ ਰੱਖਦੇ ਹੋਏ ਕਸ਼ਮੀਰੀ ਪ੍ਰਵਾਸੀਆਂ ਦੀ ਵੋਟਿੰਗ ਸਹੂਲਤ ਲਈ ਇੱਕ ਵੱਡੇ ਫ਼ੈਸਲੇ ਵਿੱਚ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਜੰਮੂ ਅਤੇ ਊਧਮਪੁਰ ਵਿੱਚ ਰਹਿ ਰਹੇ ਘਾਟੀ ਦੇ ਪ੍ਰਵਾਸੀ ਲੋਕਾਂ ਲਈ ਫ਼ਾਰਮ-ਐੱਮ ਭਰਨ ਦੀ ਮੁਸ਼ਕਲ ਪ੍ਰਕਿਰਿਆ ਨੂੰ ਖ਼ਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜੰਮੂ ਅਤੇ ਊਧਮਪੁਰ ਤੋਂ ਬਾਹਰ ਰਹਿਣ ਵਾਲੇ ਪ੍ਰਵਾਸੀਆਂ ਲਈ (ਜੋ ਫ਼ਾਰਮ ਐੱਮ ਜਮ੍ਹਾ ਕਰਨਾ ਜਾਰੀ ਰੱਖਣਗੇ), ਈਸੀਆਈ ਨੇ ਫ਼ਾਰਮ-ਐੱਮ ਨਾਲ ਜੁੜੇ ਸਰਟੀਫ਼ਿਕੇਟ ਦੀ ਸਵੈ-ਤਸਦੀਕ ਕਰਨ ਦਾ ਅਧਿਕਾਰ ਦਿੱਤਾ ਹੈ, ਇਸ ਤਰ੍ਹਾਂ ਇਸ ਸਰਟੀਫ਼ਿਕੇਟ ਨੂੰ ਗਜ਼ਟਿਡ ਅਫ਼ਸਰ ਵੱਲੋਂ ਤਸਦੀਕ ਕਰਵਾਉਣ ਦੀ ਮੁਸ਼ਕਿਲ ਨੂੰ ਦੂਰ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਇਹ ਫ਼ੈਸਲਾ ਅੱਜ ਮੁੱਖ ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਅਤੇ ਡਾ. ਸੁਖਬੀਰ ਸਿੰਘ ਸੰਧੂ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ।

ਕਈ ਕਸ਼ਮੀਰੀ ਪ੍ਰਵਾਸੀ ਸਮੂਹਾਂ ਤੋਂ ਵੱਖ-ਵੱਖ ਪ੍ਰਤੀਨਿਧਤਾਵਾਂ ਪ੍ਰਾਪਤ ਕੀਤੀਆਂ ਗਈਆਂ ਸਨ, ਜੋ ਉਨ੍ਹਾਂ ਮੁਸ਼ਕਲਾਂ ਨੂੰ ਦਰਸਾਉਂਦੀਆਂ ਹਨ, ਜੋ ਉਨ੍ਹਾਂ ਨੂੰ ਹਰ ਚੋਣ ਵਿੱਚ ਫ਼ਾਰਮ-ਐੱਮ ਭਰਨ ਵਿੱਚ ਆਉਂਦੀਆਂ ਸਨ। ਇਸ ਕਰਕੇ ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਸਨ। ਫ਼ਾਰਮ-ਐੱਮ ਪ੍ਰਕਿਰਿਆ ਇਨ੍ਹਾਂ ਵੋਟਰਾਂ ਨੂੰ ਹੋਰ ਵੋਟਰਾਂ ਦੇ ਮੁਕਾਬਲੇ ਵਾਧੂ ਨੌਕਰਸ਼ਾਹੀ ਰੁਕਾਵਟਾਂ ਦੇ ਅਧੀਨ ਕਰਦੀ ਹੈ ਅਤੇ ਫ਼ਾਰਮ-ਐੱਮ ਨੂੰ ਭਰਨ ਦੀ ਪ੍ਰਕਿਰਿਆ ਅਕਸਰ ਗੁੰਝਲਦਾਰ ਅਤੇ ਜਟਿਲ ਹੁੰਦੀ ਹੈ, ਜਿਸ ਲਈ ਖ਼ਾਸ ਦਸਤਾਵੇਜ਼ਾਂ, ਮਾਈਗ੍ਰੇਸ਼ਨ ਸਥਿਤੀ ਦਾ ਸਬੂਤ ਅਤੇ ਗਜ਼ਟਿਡ ਅਫ਼ਸਰ ਵੱਲੋਂ ਤਸਦੀਕ ਦੀ ਲੋੜ ਹੁੰਦੀ ਹੈ। ਮੁੱਖ ਚੋਣ ਅਧਿਕਾਰੀ, ਜੰਮੂ ਅਤੇ ਕਸ਼ਮੀਰ ਨੇ ਵੀ 09.04.2024 ਨੂੰ ਸਿਆਸੀ ਪਾਰਟੀਆਂ ਨਾਲ ਪੂਰੀ ਸਲਾਹ-ਮਸ਼ਵਰੇ ਅਤੇ ਪੂਰੀ ਸਹਿਮਤੀ ਨਾਲ ਕਮਿਸ਼ਨ ਨੂੰ ਆਪਣੀਆਂ ਟਿੱਪਣੀਆਂ ਸੌਂਪੀਆਂ। ਕਮਿਸ਼ਨ ਨੇ ਇਸ ਸਕੀਮ ਬਾਰੇ ਕਈ ਕਸ਼ਮੀਰੀ ਪ੍ਰਵਾਸੀ ਸਮੂਹਾਂ ਤੋਂ ਪ੍ਰਾਪਤ ਪ੍ਰਤੀਨਿਧੀਆਂ, ਸਿਆਸੀ ਪਾਰਟੀਆਂ ਤੋਂ ਫੀਡਬੈਕ ਅਤੇ ਜੰਮੂ ਅਤੇ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ, ਯੂਟੀ ਦੀਆਂ ਟਿੱਪਣੀਆਂ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਕਸ਼ਮੀਰੀ ਪ੍ਰਵਾਸੀਆਂ ਲਈ ਅਸਥਾਈ ਕੈਂਪਾਂ ਵਿੱਚ ਅਤੇ 11.04.2024 ਦੇ ਆਰਡਰ ਨੰਬਰ 3/ਜੇ ਐਂਡ ਕੇ-ਐੱਚਪੀ/2024(ਐੱਨਐੱਸ-I) ਰਾਹੀਂ ਲੋਕ ਸਭਾ, 2024 ਦੀਆਂ ਚੱਲ ਰਹੀਆਂ ਆਮ ਚੋਣਾਂ ਨਾਲ ਸਬੰਧਤ ਪੋਸਟਲ ਬੈਲਟ ਰਾਹੀਂ ਵੋਟਿੰਗ ਤਹਿਤ ਵਿਅਕਤੀਗਤ ਤੌਰ 'ਤੇ ਵੋਟ ਪਾਉਣ ਲਈ ਯੋਜਨਾ ਨੂੰ ਸੂਚਿਤ ਕੀਤਾ। 

ਜੰਮੂ ਅਤੇ ਊਧਮਪੁਰ ਦੇ ਪ੍ਰਵਾਸੀ ਵੋਟਰਾਂ ਲਈ:

  1. ਸਾਰੇ 22 ਵਿਸ਼ੇਸ਼ ਪੋਲਿੰਗ ਸਟੇਸ਼ਨਾਂ (ਜੰਮੂ ਵਿੱਚ 21 ਅਤੇ ਊਧਮਪੁਰ ਵਿੱਚ 1) ਨੂੰ ਕੈਂਪਾਂ/ਜ਼ੋਨਾਂ ਨਾਲ ਵੱਖਰੇ ਤੌਰ 'ਤੇ ਮੈਪ ਕੀਤਾ ਜਾਵੇਗਾ, ਇਹ ਯਕੀਨੀ ਬਣਾਉਣ ਲਈ ਕਿ ਹਰੇਕ ਜ਼ੋਨ ਵਿੱਚ ਘੱਟੋ-ਘੱਟ ਇੱਕ ਵਿਸ਼ੇਸ਼ ਪੋਲਿੰਗ ਸਟੇਸ਼ਨ ਹੋਵੇ। ਜੇਕਰ ਇੱਕ ਜ਼ੋਨ ਵਿੱਚ ਇੱਕ ਤੋਂ ਵੱਧ ਪੋਲਿੰਗ ਸਟੇਸ਼ਨ ਹਨ ਤਾਂ ਜ਼ੋਨਲ ਅਧਿਕਾਰੀ ਅਜਿਹੇ ਹਰੇਕ ਪੋਲਿੰਗ ਸਟੇਸ਼ਨ ਲਈ ਅੰਤਰ-ਜ਼ੋਨਲ ਅਧਿਕਾਰ ਖੇਤਰ ਵੋਟਰਾਂ ਦੇ ਹਰੇਕ ਸਮੂਹ ਲਈ ਦੂਰੀ/ਪਹੁੰਚ ਦੀ ਸੌਖ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਧਾਰਤ ਕਰਨਗੇ। ਜੇਕਰ ਕੋਈ ਅਜਿਹਾ ਜ਼ੋਨ ਹੈ, ਜਿਸ ਵਿੱਚ ਮੌਜੂਦਾ ਵਿਸ਼ੇਸ਼ ਪੋਲਿੰਗ ਸਟੇਸ਼ਨਾਂ ਵਿੱਚੋਂ ਕੋਈ ਵੀ ਨਹੀਂ ਹੈ ਤਾਂ ਇੱਕ ਪੋਲਿੰਗ ਸਟੇਸ਼ਨ ਸਥਾਪਤ ਕਰਨ ਸਬੰਧੀ ਕਮਿਸ਼ਨ ਦੇ ਸਾਰੇ ਮੌਜੂਦਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸਬੰਧਤ ਏਆਰਓ ਪ੍ਰਵਾਸੀ ਵੱਲੋਂ ਸਿਆਸੀ ਪਾਰਟੀਆਂ ਨਾਲ ਸਲਾਹ-ਮਸ਼ਵਰੇ ਸਮੇਤ ਇੱਕ ਢੁਕਵੀਂ ਸਰਕਾਰੀ ਇਮਾਰਤ ਵਿੱਚ ਇੱਕ ਨਵਾਂ ਵਿਸ਼ੇਸ਼ ਪੋਲਿੰਗ ਸਟੇਸ਼ਨ ਪ੍ਰਸਤਾਵਿਤ ਕੀਤਾ ਜਾਵੇਗਾ। ਇਸ ਦੇ ਨਤੀਜੇ ਵਜੋਂ ਇਨ੍ਹਾਂ ਜ਼ੋਨਾਂ/ਕੈਂਪਾਂ ਵਿੱਚ ਰਹਿ ਰਹੇ ਵੋਟਰਾਂ ਦੀ ਜੰਮੂ ਅਤੇ ਊਧਮਪੁਰ ਵਿਖੇ ਸਬੰਧਤ ਏਈਆਰਓ ਪ੍ਰਵਾਸੀਆਂ ਵੱਲੋਂ ਸਬੰਧਿਤ ਪੋਲਿੰਗ ਸਟੇਸ਼ਨਾਂ 'ਤੇ ਮੈਪਿੰਗ ਕੀਤੀ ਜਾਵੇਗੀ।

  2. ਇਨ੍ਹਾਂ ਵਿਸ਼ੇਸ਼ ਪੋਲਿੰਗ ਸਟੇਸ਼ਨਾਂ ਵਿੱਚੋਂ ਹਰੇਕ ਨਾਲ ਸਬੰਧਿਤ ਵੋਟਰ ਸੂਚੀ ਦੇ ਅੰਸ਼ਾਂ ਨੂੰ ਉਨ੍ਹਾਂ ਦੇ ਸਬੰਧਤ ਵਿਧਾਨ ਸਭਾ ਹਲਕਿਆਂ ਦੀਆਂ ਮੂਲ ਵੋਟਰ ਸੂਚੀਆਂ ਵਿੱਚੋਂ ਕੱਢ ਦਿੱਤਾ ਜਾਵੇਗਾ। ਡਰਾਫਟ ਇਲੈਕਟੋਰਲ ਰੋਲ ਐਕਸਟਰੈਕਟਸ ਜੋ ਕਿ ਹਰੇਕ ਜ਼ੋਨ ਲਈ ਸਬੰਧਤ ਵਿਸ਼ੇਸ਼ ਪੋਲਿੰਗ ਸਟੇਸ਼ਨਾਂ ਲਈ ਰੋਲ ਵਜੋਂ ਵਰਤੇ ਜਾਣਗੇ, ਜੰਮੂ ਅਤੇ ਊਧਮਪੁਰ ਵਿਖੇ ਸਬੰਧਤ ਏਈਆਰਓ ਪ੍ਰਵਾਸੀਆਂ ਵੱਲੋਂ ਸੂਚਿਤ ਕੀਤੇ ਜਾਣਗੇ ਅਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕੀਤੇ ਜਾਣਗੇ ਅਤੇ ਨਾਲ ਹੀ ਜ਼ੋਨ ਦੇ ਦਫ਼ਤਰ ਸਮੇਤ ਜ਼ੋਨ ਦੀਆਂ ਖ਼ਾਸ ਥਾਵਾਂ ਦੇ ਨਾਲ-ਨਾਲ ਪ੍ਰਵਾਸੀਆਂ ਲਈ ਹੋਰ ਮਹੱਤਵ ਵਾਲੀਆਂ ਥਾਵਾਂ ਜਿਵੇਂ ਕਿ ਰਾਹਤ ਅਤੇ ਮੁੜ ਵਸੇਬਾ ਕਮਿਸ਼ਨਰ ਦਾ ਦਫ਼ਤਰ ਜੰਮੂ-ਕਸ਼ਮੀਰ, ਵੈੱਬਸਾਈਟਾਂ ਆਦਿ 'ਤੇ ਵਿਆਪਕ ਪ੍ਰਚਾਰ ਕੀਤਾ ਜਾਵੇਗਾ। ਸਾਰੇ ਵੋਟਰਾਂ ਨੂੰ ਖਰੜਾ ਵੋਟਰ ਸੂਚੀ ਦੀ ਨੋਟੀਫਿਕੇਸ਼ਨ ਦੇ 7 ਦਿਨਾਂ ਦੇ ਅੰਦਰ ਜੰਮੂ ਅਤੇ ਊਧਮਪੁਰ ਵਿੱਚ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ (ਓਵਰਸੀਜ਼) ਨਾਲ ਸੰਪਰਕ ਕਰਨਾ ਹੋਵੇਗਾ। ਇਸ ਮਾਮਲੇ ਵਿੱਚ ਹੇਠ ਲਿਖੇ ਮਹੱਤਵਪੂਰਨ ਨੁਕਤਿਆਂ 'ਤੇ ਵਿਚਾਰ ਕੀਤਾ ਜਾਵੇਗਾ:

  • ਖਰੜਾ ਸੂਚੀਆਂ ਵਿੱਚ ਕਿਸੇ ਵੀ ਪਾਤਰ ਦਾ ਨਾਮ ਨਾ ਹੋਣਾ

  • ਉਹ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਚੋਣ ਕਰਨਾ ਚਾਹੁੰਦਾ ਹੈ 

  • ਉਹ ਕਸ਼ਮੀਰ ਘਾਟੀ ਦੇ ਅਸਲ ਪੋਲਿੰਗ ਸਟੇਸ਼ਨ 'ਤੇ ਵੋਟ ਪਾਉਣਾ ਚਾਹੁੰਦਾ ਹੈ

  • ਜਿਨ੍ਹਾਂ ਨੇ ਪਹਿਲਾਂ ਹੀ ਆਪਣਾ ਫ਼ਾਰਮ-ਐੱਮ ਜਮ੍ਹਾ ਕਰ ਦਿੱਤਾ ਹੈ, ਉਨਾਂ ਇੱਕ ਖ਼ਾਸ ਪੋਲਿੰਗ ਸਟੇਸ਼ਨ ਦੀ ਚੋਣ ਕੀਤੀ ਹੈ, ਜੋ ਖਰੜੇ ਵਿੱਚ ਅਲਾਟ ਕੀਤੇ ਗਏ ਤੋਂ ਵੱਖਰਾ ਹੈ ਅਤੇ ਫ਼ਾਰਮ-ਐੱਮ ਵਿੱਚ ਪਹਿਲਾਂ ਹੀ ਦਿੱਤੇ ਵਿਕਲਪ ਅਨੁਸਾਰ ਉਸੇ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ।

7 ਦਿਨਾਂ ਦੀ ਮਿਆਦ ਲੰਘਣ ਤੋਂ ਬਾਅਦ ਸਹਾਇਕ ਰਿਟਰਨਿੰਗ ਅਫ਼ਸਰ (ਪ੍ਰਵਾਸੀ) ਹਰੇਕ ਵਿਸ਼ੇਸ਼ ਪੋਲਿੰਗ ਸਟੇਸ਼ਨ ਲਈ ਅੰਤਿਮ ਵੋਟਰ ਸੂਚੀ ਦੇ ਖਰੜੇ ਨੂੰ ਸੂਚਿਤ ਕਰਨਗੇ ਅਤੇ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਵਾਲੇ ਦਿਨ ਇਸ ਦੀ ਵਰਤੋਂ ਕੀਤੀ ਜਾਵੇਗੀ। ਇਨ੍ਹਾਂ ਅੰਤਿਮ ਵੋਟਰ ਸੂਚੀਆਂ ਦੇ ਖਰੜਿਆਂ ਦੀ ਇੱਕ ਕਾਪੀ ਸਹਾਇਕ ਰਿਟਰਨਿੰਗ ਅਫ਼ਸਰਾਂ (ਪ੍ਰਵਾਸੀ) ਵੱਲੋਂ ਕਸ਼ਮੀਰ ਵਿੱਚ ਸਬੰਧਤ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ/ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਕਸ਼ਮੀਰ ਦੇ ਅਸਲ ਪੋਲਿੰਗ ਸਟੇਸ਼ਨਾਂ 'ਤੇ ਵਰਤੀਆਂ ਜਾਣ ਵਾਲੀਆਂ ਵੋਟਰ ਸੂਚੀਆਂ ਦੀ ਨਿਸ਼ਾਨਦੇਹੀ ਲਈ ਤੁਰੰਤ ਸਾਂਝੀ ਕੀਤੀ ਜਾਵੇਗੀ।

  1. ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਵੋਟਰ ਜੋ ਫ਼ਾਰਮ 12 ਸੀ ਭਰ ਕੇ ਪੋਸਟਲ ਬੈਲਟ ਦੀ ਚੋਣ ਕਰਦਾ ਹੈ, ਨੂੰ ਇਨ੍ਹਾਂ ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਵੋਟ ਪਾਉਣ ਦਾ ਮੌਕਾ ਨਾ ਮਿਲੇ, ਏਆਰਓ ਪ੍ਰਵਾਸੀ ਜੰਮੂ ਜੋ ਕਿ ਇਸ ਸਕੀਮ ਦੇ ਤਹਿਤ ਡਾਕ ਬੈਲਟ ਲਈ ਨੋਡਲ ਅਧਿਕਾਰੀ ਹੈ, ਜੋ ਇਹ ਯਕੀਨੀ ਬਣਾਏਗਾ ਕਿ ਜੇਕਰ ਇਨ੍ਹਾਂ ਵੋਟਰਾਂ ਵਿੱਚੋਂ ਕਿਸੇ ਤੋਂ ਵੀ ਫ਼ਾਰਮ 12 ਸੀ ਪ੍ਰਾਪਤ ਹੁੰਦਾ ਹੈ ਅਤੇ ਪੋਸਟਲ ਬੈਲਟ ਭੇਜ ਦਿੱਤਾ ਗਿਆ ਹੈ, ਸਬੰਧਤ ਵੋਟਰ ਸੂਚੀ ਦੇ ਖਰੜੇ ਵਿੱਚ ਉਕਤ ਵੋਟਰ ਦੇ ਨਾਮ ਦੇ ਵਿਰੁੱਧ 'ਪੀਬੀ' ਦੀ ਨਿਸ਼ਾਨਦੇਹੀ ਕੀਤੀ ਜਾਵੇਗੀ।

ਜੰਮੂ ਅਤੇ ਊਧਮਪੁਰ ਤੋਂ ਬਾਹਰ ਰਹਿ ਰਹੇ ਪ੍ਰਵਾਸੀਆਂ ਲਈ:

ਫ਼ਾਰਮ ਐੱਮ ਦੇ ਨਾਲ ਜੁੜੇ ਸਰਟੀਫ਼ਿਕੇਟ ਤਸਦੀਕ ਕਰਨ ਲਈ ਕਿਸੇ ਗਜ਼ਟਿਡ ਅਧਿਕਾਰੀ ਦੀ ਭਾਲ ਕਰਨ ਦੀ ਮੁਸ਼ਕਲ ਨੂੰ ਦੂਰ ਕਰਨ ਲਈ, ਇਨ੍ਹਾਂ ਫਾਰਮਾਂ ਦੀ 'ਸਵੈ ਤਸਦੀਕ' ਕਾਫ਼ੀ ਹੋ ਸਕਦੀ ਹੈ। ਹਾਲਾਂਕਿ, ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਨਕਲ ਤੋਂ ਬਚਣ ਲਈ ਉਨ੍ਹਾਂ ਨੂੰ ਈਪੀਆਈਸੀ (ਵੋਟਰ ਆਈਡੀ ਕਾਰਡ) ਜਾਂ ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ ਦੀ ਪਛਾਣ ਲਈ ਕਮਿਸ਼ਨ ਵੱਲੋਂ ਨਿਰਧਾਰਤ ਕਿਸੇ ਵੀ ਵਿਕਲਪਿਕ ਦਸਤਾਵੇਜ਼ ਨੂੰ ਪੇਸ਼ ਕਰਨ ਦੀ ਲੋੜ ਹੋਵੇਗੀ।

(ਵਿਕਲਪਿਕ ਸ਼ਨਾਖ਼ਤ ਦਸਤਾਵੇਜ਼ : https://www.eci.gov.in/eci-backend/public/api/download?url=LMAhAK6sOPBp%2FNFF0iRfXbEB1EVSLT41NNLRjYNJJP1KivrUxbfqkDatmHy1Bz52FJ5224zYcCRaQ2199MM81QYarA39BJWGAJqpL2w0Jta9CSv%2B1yJkuMeCkTzY9fhBvw%3D%3D )

ਪਿਛੋਕੜ: ਕਸ਼ਮੀਰੀ ਪ੍ਰਵਾਸੀਆਂ ਲਈ ਸਕੀਮ

ਕਮਿਸ਼ਨ ਨੇ ਪੱਤਰ ਨੰਬਰ 464/ਜੇਐਂਡਕੇ-ਐੱਚਪੀ/2024, ਮਿਤੀ 22.03.2024 ਰਾਹੀਂ ਕਸ਼ਮੀਰੀ ਪ੍ਰਵਾਸੀਆਂ ਲਈ ਅਸਥਾਈ ਕੈਂਪਾਂ ਵਿੱਚ ਵਿਅਕਤੀਗਤ ਤੌਰ 'ਤੇ ਵੋਟ ਪਾਉਣ ਜਾਂ ਤਿੰਨ ਸੰਸਦੀ ਹਲਕਿਆਂ ਜਿਵੇਂ ਕਿ 1- ਲੋਕ ਸਭਾ, 2024 ਦੀਆਂ ਚੱਲ ਰਹੀਆਂ ਆਮ ਚੋਣਾਂ ਦੇ ਸਬੰਧ ਵਿੱਚ ਜੰਮੂ-ਕਸ਼ਮੀਰ ਦੇ ਯੂਟੀ ਵਿੱਚ ਬਾਰਾਮੂਲਾ, 2-ਸ੍ਰੀਨਗਰ ਅਤੇ 3-ਅਨੰਤਨਾਗ-ਰਾਜੌਰੀ ਵਿੱਚੋਂ ਕਿਸੇ ਨਾਲ ਸਬੰਧਤ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਲਈ ਸਕੀਮ ਜਾਰੀ ਕੀਤੀ ਸੀ। 

ਇਸ ਸਕੀਮ ਦੇ ਅਨੁਸਾਰ ਕਸ਼ਮੀਰੀ ਪ੍ਰਵਾਸੀ ਵੋਟਰ ਜੋ ਦਿੱਲੀ, ਜੰਮੂ ਅਤੇ ਊਧਮਪੁਰ ਦੇ ਵੱਖ-ਵੱਖ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ ਅਤੇ ਜਿਨ੍ਹਾਂ ਨੇ ਲੋਕ ਸਭਾ, 2024 ਦੀਆਂ ਆਮ ਚੋਣਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਵਿਅਕਤੀਗਤ ਤੌਰ 'ਤੇ ਆਪਣੀ ਵੋਟ ਪਾਉਣ ਦੀ ਚੋਣ ਕੀਤੀ ਹੈ, ਇਸ ਲਈ ਫ਼ਾਰਮ ਐੱਮ ਭਰ ਕੇ ਦਿੱਲੀ (4), ਜੰਮੂ (21) ਅਤੇ ਊਧਮਪੁਰ (1) ਵਿਖੇ ਸਥਿਤ ਕਿਸੇ ਵੀ ਮਨੋਨੀਤ ਪੋਲਿੰਗ ਸਟੇਸ਼ਨਾਂ 'ਤੇ ਜਾ ਸਕਦੇ ਹਨ। ਜਿਹੜੇ ਪ੍ਰਵਾਸੀ ਵੋਟਰਾਂ ਨੇ ਪੋਸਟਲ ਬੈਲਟ ਦੀ ਵਰਤੋਂ ਕਰਕੇ ਵੋਟ ਪਾਉਣ ਦੀ ਚੋਣ ਕੀਤੀ ਹੈ, ਉਹ ਪੋਸਟਲ ਬੈਲਟ ਪੇਪਰ ਲਈ ਨਿਰਧਾਰਤ ਫ਼ਾਰਮ 12-ਸੀ ਨਾਲ ਅਰਜ਼ੀ ਦੇ ਸਕਦੇ ਹਨ। 

ਜੰਮੂ, ਊਧਮਪੁਰ ਅਤੇ ਦਿੱਲੀ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਰਹਿਣ ਵਾਲੇ ਪ੍ਰਵਾਸੀ ਵੋਟਰ ਵੀ ਵਿਅਕਤੀਗਤ ਤੌਰ 'ਤੇ ਜਾਂ ਪੋਸਟਲ ਬੈਲਟ ਦੀ ਵਰਤੋਂ ਕਰਕੇ ਵੋਟ ਪਾ ਸਕਦੇ ਹਨ ਅਤੇ ਕਮਿਸ਼ਨ ਦੀ ਵੈੱਬਸਾਈਟ ਤੋਂ ਫ਼ਾਰਮ-ਐੱਮ ਅਤੇ ਫ਼ਾਰਮ 12-ਸੀ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਭਰਨ ਤੋਂ ਬਾਅਦ ਅਜਿਹੇ ਫ਼ਾਰਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਤੋਂ ਤਸਦੀਕ ਕਰਵਾਉਣਗੇ, ਜਿੱਥੇ ਉਹ ਰਹਿ ਰਹੇ ਹਨ। ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਈਆਰਓ-ਨੈੱਟ ਰਾਹੀਂ ਕਸ਼ਮੀਰ ਦੇ ਵੱਖ-ਵੱਖ ਸੰਸਦੀ ਹਲਕਿਆਂ ਵਿੱਚ ਨਾਮਜ਼ਦ ਪ੍ਰਵਾਸੀ ਵੋਟਰਾਂ ਦੇ ਵੇਰਵਿਆਂ ਤੱਕ ਪਹੁੰਚ ਕਰ ਸਕਦੇ ਹਨ। ਸਬੰਧਤ ਈਆਰਓ, ਫ਼ਾਰਮ-ਐੱਮ ਵਿੱਚ ਵੇਰਵਿਆਂ ਦੀ ਪੁਸ਼ਟੀ ਕਰਨ ਤੋਂ ਬਾਅਦ ਅਗਲੀ ਲੋੜੀਂਦੀ ਕਾਰਵਾਈ ਲਈ ਦਿੱਲੀ, ਜੰਮੂ ਅਤੇ ਊਧਮਪੁਰ ਵਿਖੇ ਏਆਰਓਜ਼ ਪ੍ਰਵਾਸੀਆਂ ਨੂੰ ਇਲੈਕਟ੍ਰਾਨਿਕ ਤੌਰ 'ਤੇ ਪ੍ਰਸਾਰਿਤ ਕਰਨ ਲਈ ਇਸ ਨੂੰ ਸਕੈਨ ਕਰਕੇ ਅੱਪਲੋਡ ਕਰੇਗਾ।

ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਜੰਮੂ ਅਤੇ ਕਸ਼ਮੀਰ ਵਿੱਚ ਹੇਠਲੇ ਪੜਾਵਾਂ ਵਿੱਚ ਪੋਲਿੰਗ ਕਰਵਾਉਣ ਦੇ ਨਾਲ, ਲੋਕ ਸਭਾ 2024 ਦੀਆਂ ਆਮ ਚੋਣਾਂ ਲਈ ਕਾਰਜਕ੍ਰਮ ਦਾ ਐਲਾਨ ਕੀਤਾ ਸੀ।

ਪੜਾਅ

ਨੰ. ਅਤੇ ਪੀਸੀ ਦਾ ਨਾਮ

ਪੋਲ ਦੀ ਮਿਤੀ

ਅਨੁਸੂਚੀ 1ਏ 

4-ਊਧਮਪੁਰ

19.04.2024

ਅਨੁਸੂਚੀ 2ਬੀ 

5-ਜੰਮੂ

26.04.2024

ਅਨੁਸੂਚੀ-III

3- ਅਨੰਤਨਾਗ-ਰਾਜੌਰੀ

07.05.2024

ਅਨੁਸੂਚੀ-IV

2-ਸ੍ਰੀਨਗਰ

13.05.2024

ਅਨੁਸੂਚੀ-V

1-ਬਾਰਾਮੂਲਾ

20.05.2024

******

ਡੀਕੇ/ਆਰਪੀ 


(Release ID: 2017898) Visitor Counter : 65