ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਚੇਤਰ ਸੁਕਲਾਦੀ, ਉਗਾਦਿ, ਗੁੜੀ ਪੜਵਾ, ਚੇਤੀ ਚੰਦ, ਨਵਰੇਹ ਅਤੇ ਸਾਜਿਬੁ ਚੇਰੋਬਾ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 08 APR 2024 4:31PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਚੇਤਰ ਸੁਕਲਾਦੀ, ਉਗਾਦਿ, ਗੁੜੀ ਪੜਵਾ, ਚੇਤੀ ਚੰਦ, ਨਵਰੇਹ ਅਤੇ ਸਾਜਿਬੁ ਚੇਰੋਬਾ ਦੀ ਪੂਰਵ ਸੰਧਿਆ ‘ਤੇ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ) ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਚੇਤਰ ਸੁਕਲਾਦੀ, ਉਗਾਦਿ, ਗੁੜੀ ਪਾੜਵਾ, ਚੇਤੀ ਚੰਦ, ਨਵਰੇਹ ਅਤੇ ਸਾਜਿਬੁ ਚੇਰੋਬਾ ਦੇ ਸ਼ੁਭ ਅਵਸਰ ‘ਤੇ ਮੈਂ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ) ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।

ਇਹ ਬਸੰਤ ਰੁੱਤ ਅਤੇ ਭਾਰਤੀ ਨਵੇਂ ਵਰ੍ਹੇ ਦਾ ਸੁਆਗਤ ਕਰਨ ਵਾਲੇ ਅਵਸਰ ਹਨ। ਸਾਡੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਮਨਾਏ ਜਾਣ ਵਾਲੇ ਇਹ ਤਿਉਹਾਰ ਸ਼ਾਂਤੀ, ਸਦਭਾਵ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਦਾ ਪ੍ਰਸਾਰ ਕਰਦੇ ਹਨ। ਇਹ ਤਿਉਹਾਰ ਸਾਡੀ ਸਮ੍ਰਿੱਧ ਸੰਸਕ੍ਰਿਤੀ ਅਤੇ ਵਿਰਾਸਤ ਦੇ ਪ੍ਰਤੀਕ ਹਨ। ਅਸੀਂ ਇਨ੍ਹਾਂ ਅਵਸਰਾਂ ‘ਤੇ ਪ੍ਰਕ੍ਰਿਤੀ ਦੇ ਪ੍ਰਤੀ ਆਪਣਾ ਆਭਾਰ  ਭੀ ਵਿਅਕਤ ਕਰਦੇ ਹਾਂ।

ਮੇਰੀ ਕਾਮਨਾ ਹੈ ਕਿ ਇਹ ਤਿਉਹਾਰ ਸਾਰਿਆਂ ਦੇ ਲਈ ਖੁਸ਼ੀਆਂ ਅਤੇ ਸਮ੍ਰਿੱਧੀ ਲਿਆਉਣ ਅਤੇ ਸਾਨੂੰ ਅਧਿਕ ਉਤਸ਼ਾਹ ਦੇ ਨਾਲ ਆਪਣੇ ਰਾਸ਼ਟਰ ਦੇ ਵਿਕਾਸ ਦੇ ਲਈ ਮਿਲ ਕੇ ਕੰਮ ਕਰਨ ਦੇ ਲਈ ਪ੍ਰੇਰਿਤ ਕਰਨ।

 ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

***

ਡੀਐੱਸ/ਏਕੇ



(Release ID: 2017523) Visitor Counter : 35