ਭਾਰਤ ਚੋਣ ਕਮਿਸ਼ਨ

ਭਾਰਤੀ ਚੋਣ ਕਮਿਸ਼ਨ 2024 ਦੀਆਂ ਆਮ ਚੋਣਾਂ ਵਿੱਚ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ ਨੌਜਵਾਨ ਅਤੇ ਸ਼ਹਿਰੀ ਵੋਟਰਾਂ ਨੂੰ ਜੋੜਨ ਲਈ ਸੋਸ਼ਲ ਮੀਡੀਆ ਦੀ ਸ਼ਕਤੀ ਦਾ ਲਾਭ ਉਠਾ ਰਿਹਾ ਹੈ


‘ਟਰਨਿੰਗ 18' ਮੁਹਿੰਮ ਰਾਹੀਂ ਨੌਜਵਾਨਾਂ ਅਤੇ ਪਹਿਲੀ ਵਾਰ ਦੇ ਵੋਟਰਾਂ ਨੂੰ ਲੋਕਤੰਤਰ ਦੇ ਤਿਉਹਾਰ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ

‘ਯੂ ਆਰ ਦ ਵੰਨ' ਵਰਗੀਆਂ ਵਿਲੱਖਣ ਮੁਹਿੰਮਾਂ ਵੋਟਿੰਗ ਮਸ਼ੀਨਰੀ ਸਮੇਤ ਚੋਣ ਪ੍ਰਕਿਰਿਆ ਵਿੱਚ ਵੱਖ-ਵੱਖ ਹਿੱਸੇਦਾਰਾਂ ਦੀ ਮਹੱਤਤਾ ਨੂੰ ਪਛਾਣਦੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵੋਟਰ ਵੋਟ ਪਾਏ ਬਿਨਾਂ ਨਾ ਰਹਿ ਜਾਵੇ

ਆਕਰਸ਼ਕ ਥੀਮ, ਮਕਬੂਲ ਈਸੀਆਈ ਆਈਕਾਨ ਅਤੇ ਜੇਨਜ਼ੈੱਡ ਸਮੱਗਰੀ ਦੇ ਨਾਲ ਸਹਿਯੋਗ ਨੂੰ ਸ਼ਾਮਲ ਕਰਦੇ ਹੋਏ ਕਸਟਮਾਈਜ਼ਡ ਮੈਸੇਜਿੰਗ ਰਣਨੀਤੀ

ਚੋਣ ਪ੍ਰਕਿਰਿਆਵਾਂ 'ਤੇ ਫ਼ਰਜ਼ੀ ਖ਼ਬਰਾਂ ਅਤੇ ਗ਼ਲਤ ਜਾਣਕਾਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ

Posted On: 07 APR 2024 7:54PM by PIB Chandigarh

ਜਿਵੇਂ ਹੀ ਦੇਸ਼ 2024 ਦੀਆਂ ਲੋਕ ਸਭਾ ਚੋਣਾਂ ਲਈ ਤਿਆਰ ਹੋ ਰਿਹਾ ਹੈ, ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ 'ਟਰਨਿੰਗ 18' ਅਤੇ 'ਯੂ ਆਰ ਦ ਵੰਨ' ਵਰਗੀਆਂ ਵਿਲੱਖਣ ਮੁਹਿੰਮਾਂ ਰਾਹੀਂ ਨਾਗਰਿਕਾਂ ਨੂੰ ਸ਼ਾਮਲ ਕਰਨ ਲਈ 'ਚੁਨਾਵ ਕਾ ਪਰਵ, ਦੇਸ਼ ਕਾ ਗਰਵ' ਦੇ ਮੁੱਖ ਥੀਮ ਦੇ ਅੰਦਰ ਇੱਕ ਅਨੁਕੂਲਿਤ ਮੈਸੇਜਿੰਗ ਰਣਨੀਤੀ ਦੇ ਰੂਪ ਵਿੱਚ ਇੱਕ ਨਿਵੇਕਲੀ ਯਾਤਰਾ ਸ਼ੁਰੂ ਕੀਤੀ ਹੈ। ਵਰਤਮਾਨ ਵਿੱਚ ਈਸੀਆਈ ਫੇਸਬੁੱਕ, ਇੰਸਟਾਗ੍ਰਾਮ, ਐਕਸ, ਯੂਟਿਊਬ ਸਮੇਤ ਪ੍ਰਮੁੱਖ ਪਲੇਟਫ਼ਾਰਮਾਂ ’ਤੇ ਸੋਸ਼ਲ ਮੀਡੀਆ ਖੇਤਰ ਵਿੱਚ ਮੌਜੂਦ ਹੈ, ਜਿਸ ਵਿੱਚ ਹਾਲ ਹੀ ਪਬਲਿਕ ਐਪ, ਵਟਸਐਪ ਚੈਨਲ ਅਤੇ ਲਿੰਕਡਇਨ ਸ਼ਾਮਲ ਹਨ।

 

'ਟਰਨਿੰਗ 18' ਮੁਹਿੰਮ

ਕਮਿਸ਼ਨ ਨੇ ਵੱਖ-ਵੱਖ ਮੌਕਿਆਂ 'ਤੇ ਵੋਟਰਾਂ ਦੀ ਗਿਣਤੀ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਸ਼ਹਿਰੀ ਉਦਾਸੀਨਤਾ ਅਤੇ ਨੌਜਵਾਨਾਂ ਦੀ ਉਦਾਸੀਨਤਾ ਨੂੰ ਚਿੰਤਾ ਦਾ ਕਾਰਨ ਮੰਨਿਆ ਹੈ। 18ਵੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਈਸੀਆਈ ਦੀ ਮੁਹਿੰਮ 'ਟਰਨਿੰਗ 18' ਖ਼ਾਸ ਤੌਰ 'ਤੇ ਨੌਜਵਾਨ ਅਤੇ ਪਹਿਲੀ ਵਾਰ ਦੇ ਵੋਟਰਾਂ ਨੂੰ ਕੇਂਦਰਿਤ ਕਰਦੀ ਹੈ। ਮੁੱਖ ਉਦੇਸ਼ ਨੌਜਵਾਨਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਅਤੇ ਪਿਛਲੀਆਂ ਚੋਣਾਂ ਵਿੱਚ ਦੇਖੇ ਗਏ ਸ਼ਹਿਰੀ ਅਤੇ ਨੌਜਵਾਨਾਂ ਦੀ ਉਦਾਸੀਨਤਾ ਦੇ ਗੰਭੀਰ ਮੁੱਦਿਆਂ ਦਾ ਹੱਲ ਕਰਨਾ ਹੈ।

 

'ਟਰਨਿੰਗ 18' ਮੁਹਿੰਮ ਆਪਣੇ ਦਰਸ਼ਕਾਂ ਦਾ ਧਿਆਨ ਖਿੱਚਣ ਲਈ ਵੱਖ-ਵੱਖ ਪ੍ਰਭਾਵਸ਼ਾਲੀ ਥੀਮ ਅਤੇ ਰਣਨੀਤੀਆਂ ਨੂੰ ਲਾਗੂ ਕਰਦੀ ਹੈ। ਰਣਨੀਤੀ ਵਿੱਚ ਅਸਾਨ ਪਛਾਣ ਅਤੇ ਸਹਿਯੋਗ ਲਈ ਥੀਮੈਟਿਕ ਲੋਗੋ ਦੇ ਨਾਲ ਵਿਅਕਤੀਗਤ ਲੜੀ ਦੀ ਬ੍ਰਾਂਡਿੰਗ ਸ਼ਾਮਲ ਹੈ। ਇਸ ਤੋਂ ਇਲਾਵਾ, ਮੁਹਿੰਮ ਸਮੇਂ ਦੇ ਨਾਲ ਹੋਈ ਪ੍ਰਗਤੀ ਨੂੰ ਰੇਖਾਂਕਿਤ ਕਰਨ ਲਈ ਪਿਛਲੀਆਂ ਅਤੇ ਹਾਲੀਆ ਚੋਣਾਂ ਦੀ ਤੁਲਨਾ ਨੂੰ 'ਉਦੋਂ ਬਨਾਮ ਹੁਣ' ਦੇ ਰੂਪ ਵਿੱਚ ਦਰਸਾਉਂਦੀ ਹੈ। 18 ਸਾਲ ਦੇ ਹੋਣ 'ਤੇ ਤੁਰੰਤ ਵੋਟਿੰਗ ਦੀ ਮਹੱਤਤਾ 'ਤੇ ਜ਼ੋਰ ਦੇ ਕੇ, ਮੁਹਿੰਮ ਨੌਜਵਾਨ ਵੋਟਰਾਂ ਵਿੱਚ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਇਲਾਵਾ ਇੰਫੋਗ੍ਰਾਫਿਕਸ, ਖ਼ਾਸ ਤੌਰ 'ਤੇ 18-30 ਸਾਲ ਦੀ ਉਮਰ ਦੇ ਬ੍ਰੈਕਟ ਵਿੱਚ, ਮਹਿਲਾ ਵੋਟਰਾਂ ਦੀ ਵੱਧ ਰਹੀ ਭਾਗੀਦਾਰੀ ਨੂੰ ਉਜਾਗਰ ਕਰਦੇ ਹੋਏ ਭਾਰਤ ਦੀ ਲੋਕਤੰਤਰੀ ਪ੍ਰਕਿਰਿਆ ਦੀ ਸ਼ਮੂਲੀਅਤ ਨੂੰ ਦਰਸਾਉਂਦੇ ਹਨ।

 

ਰਾਜ ਦੇ ਮੁੱਖ ਚੋਣ ਅਧਿਕਾਰੀਆਂ (ਸੀਈਓ) ਅਤੇ ਰਾਸ਼ਟਰੀ ਜਨਤਕ ਪ੍ਰਸਾਰਕ, ਡੀਡੀ ਨਿਊਜ਼ ਅਤੇ ਆਕਾਸ਼ਵਾਣੀ ਰਾਹੀਂ ਵਿਆਪਕ ਪ੍ਰਚਾਰ-ਪ੍ਰਸਾਰ ਦੇ ਨਾਲ 'ਟਰਨਿੰਗ 18' ਮੁਹਿੰਮ ਦਾ ਕਾਫ਼ੀ ਪ੍ਰਭਾਵ ਹੈ। ਇਸ ਤੋਂ ਇਲਾਵਾ, ਈਸੀਆਈ ਨੇ ਬਹੁਪੱਖੀ ਪ੍ਰਭਾਵ ਪਾਉਣ ਲਈ ਰਾਸ਼ਟਰੀ ਅਤੇ ਰਾਜ ਸਵੀਪ (SVEEP) ਆਈਕਨਾਂ ਦੇ ਆਪਣੇ ਮਕਬੂਲ ਨੈੱਟਵਰਕ ਨਾਲ ਸਹਿਯੋਗ ਕੀਤਾ ਹੈ। ਇਹ ਯਤਨ ਸਮਾਜ ਦੇ ਵਿਭਿੰਨ ਖੇਤਰਾਂ ਵਿੱਚ ਮੁਹਿੰਮ ਦੇ ਸੰਦੇਸ਼ ਨੂੰ ਫੈਲਾਉਣ, ਪ੍ਰਭਾਵੀ ਢੰਗ ਨਾਲ ਆਪਣੇ ਲਕਸ਼ਿਤ ਦਰਸ਼ਕਾਂ ਤੱਕ ਪਹੁੰਚਣ ਅਤੇ ਆਉਣ ਵਾਲੇ ਚੋਣਾਂ ਦੇ ਦਿਨਾਂ ਲਈ ਮਹੱਤਵਪੂਰਨ ਗਤੀ ਪੈਦਾ ਕਰਨ ਵਿੱਚ ਮਦਦ ਕਰਦਾ ਹੈ।

 

 

'ਯੂ ਆਰ ਦ ਵੰਨ' ਮੁਹਿੰਮ

'ਟਰਨਿੰਗ 18' ਮੁਹਿੰਮ 'ਤੇ ਅਧਾਰਿਤ, ਈਸੀਆਈ ਨੇ ਇੱਕ ਵਿਲੱਖਣ ਅਤੇ ਪ੍ਰਭਾਵਸ਼ਾਲੀ ਮੁਹਿੰਮ 'ਯੂ ਆਰ ਦ ਵੰਨ' ਸ਼ੁਰੂ ਕੀਤੀ। ਇਸ ਪਹਿਲਕਦਮੀ ਦਾ ਉਦੇਸ਼ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਵੱਖ-ਵੱਖ ਹਿਤਧਾਰਕਾਂ ਦੇ ਅਮੁੱਲ ਯੋਗਦਾਨ ਨੂੰ ਪਹਿਚਾਣਨਾ ਹੈ। ਵੋਟਰਾਂ ਅਤੇ ਰਾਜਨੀਤਿਕ ਪਾਰਟੀਆਂ ਤੋਂ ਲੈ ਕੇ ਬੂਥ ਲੈਵਲ ਅਫ਼ਸਰਾਂ (ਬੀਐੱਲਓ), ਗਰਾਊਂਡ ਸਟਾਫ਼, ਪੋਲਿੰਗ ਪਾਰਟੀਆਂ, ਪ੍ਰਸ਼ਾਸਨਿਕ ਕਰਮਚਾਰੀ, ਮੀਡੀਆ ਪੇਸ਼ਾਵਰ, ਕੇਂਦਰੀ ਬਲ ਅਤੇ ਸੁਰੱਖਿਆ ਕਰਮਚਾਰੀ, ਹਰੇਕ ਹਿਤਧਾਰਕ ਚੋਣ ਪ੍ਰਕਿਰਿਆ ਦੀ ਇਕਸਾਰਤਾ ਅਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਦਿਲਚਸਪ ਕਹਾਣੀ ਸੁਣਾਉਣ ਅਤੇ ਮਨਮੋਹਕ ਵਿਜ਼ੂਅਲ (ਜਿਵੇਂ ਕਿ 'ਭਾਵੇਂ ਜੋ ਵੀ ਹੋਵੇ - ਅਸੀਂ ਤੁਹਾਡੀ ਸਹੂਲਤ ਲਈ ਹਰ ਕਦਮ 'ਤੇ ਤੁਹਾਡੇ ਨਾਲ ਹਾਂ') ਰਾਹੀਂ ਇਹ ਮੁਹਿੰਮ ਇਨ੍ਹਾਂ ਲੋਕਾਂ ਦੇ ਸਮਰਪਣ ਅਤੇ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ, ਉਨ੍ਹਾਂ ਨੂੰ ਲੋਕਤੰਤਰੀ ਢਾਂਚੇ ਦੇ ਅੰਦਰ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ 'ਤੇ ਮਾਣ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਵਿੱਚ ਮੁੱਖ ਹਿਤਧਾਰਕਾਂ, ਦਿਲਚਸਪ ਕਿੱਸੇ ਅਤੇ ਪਿਛਲੀਆਂ ਚੋਣਾਂ ਦੀਆਂ ਕਹਾਣੀਆਂ ਅਤੇ ਵੀਡੀਓ/ਰੀਲਾਂ ਨੂੰ ਉਜਾਗਰ ਕਰਨਾ ਸ਼ਾਮਲ ਹੈ, ਜੋ ਪਰਦੇ ਦੇ ਪਿੱਛੇ ਕੰਮ ਕਰਨ ਵਾਲੀਆਂ ਪੋਲਿੰਗ ਟੀਮਾਂ ਦੇ ਅਣਥੱਕ ਯਤਨਾਂ ਨੂੰ ਉਜਾਗਰ ਕਰਦੀਆਂ ਹਨ ਅਤੇ ਹਰ ਵੋਟਰ ਤੱਕ ਪਹੁੰਚ ਯਕੀਨੀ ਬਣਾਉਣ ਲਈ ਚੁਣੌਤੀਪੂਰਨ ਖੇਤਰਾਂ ਵਿੱਚ ਨੈਵੀਗੇਟ ਕਰਦੀਆਂ ਹਨ।

 

ਵੋਟਰਾਂ ਨੂੰ ਵਿਲੱਖਣ ਅਤੇ ਦਿਲਚਸਪ ਚੋਣ ਕਹਾਣੀਆਂ, ਕ੍ਰਾਸਵਰਡਸ, ਚੋਣ ਸਬੰਧੀ ਸ਼ਬਦਕੋਸ਼ਾਂ ਨਾਲ ਸ਼ਾਮਲ ਕਰਨਾ

 

ਇਸ ਮੁਹਿੰਮ ਦੀਆਂ ਕਈ ਹੋਰ ਦਿਲਚਸਪ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ 'ਇਲੈਕਸ਼ਨ ਟੇਲਜ਼' ਪਿਛਲੀਆਂ ਚੋਣਾਂ ਦੀਆਂ ਦਿਲਚਸਪ ਚੋਣ ਕਹਾਣੀਆਂ ਸਾਂਝੀਆਂ ਕਰਨਾ। ਭਾਰਤੀ ਚੋਣ ਲੜੀ ਦਾ ਏ-ਜੈੱਡ ਫਿਰ ਉਪਭੋਗਤਾਵਾਂ ਨੂੰ ਚੋਣ ਸਬੰਧੀ ਨਿਯਮਾਂ ਅਤੇ ਪ੍ਰਕਿਰਿਆਵਾਂ ਬਾਰੇ ਸੂਚਿਤ ਕਰਦਾ ਹੈ। ਵਰਡ ਪਲੇਅ ਵਿਦ ਈਸੀਆਈ ਇੱਕ ਹੋਰ ਲੜੀ ਹੈ, ਜਿੱਥੇ ਉਪਭੋਗਤਾ ਚੋਣ ਪ੍ਰਕਿਰਿਆ ਨਾਲ ਸਬੰਧਤ ਸ਼ਬਦਾਵਲੀ ਦੀ ਪੜਚੋਲ ਕਰਨ ਵਿੱਚ ਰੁੱਝੇ ਹੋਏ ਹਨ। 'ਸਵਾਲ ਅਤੇ ਜਵਾਬ' ਲੜੀ ਦਾ ਮਕਸਦ ਚੋਣ ਨਾਲ ਸਬੰਧਿਤ ਸਭ ਤੋਂ ਢੁਕਵੇਂ ਸਵਾਲਾਂ ਦੇ ਜਵਾਬ ਦੇਣਾ ਹੈ। ਪੋਲ ਅਤੇ ਪਿਕਸਲ ਸੀਰੀਜ਼ ਦੇ ਜ਼ਰੀਏ, ਈਸੀਆਈ ਸ਼ੁਰੂ ਤੋਂ ਹੀ ਭਾਰਤੀ ਚੋਣਾਂ ਦੀ ਵਿਜ਼ੂਅਲ ਯਾਤਰਾ ਨੂੰ ਸਾਂਝਾ ਕਰਦਾ ਹੈ। 

 

 

‘ਵੇਰੀਫਾਈ ਬਿਫੌਰ ਯੂ ਐਂਪਲੀਫਾਈ’ ਪਹਿਲਕਦਮੀ

 

ਆਨਲਾਈਨ ਫ਼ਰਜ਼ੀ ਖ਼ਬਰਾਂ ਅਤੇ ਗ਼ਲਤ ਜਾਣਕਾਰੀ ਦੇ ਫੈਲਣ ਦੇ ਜਵਾਬ ਵਿੱਚ ਈਸੀਆਈ ਨੇ 'Verify Before You Amplify' (ਪੋਸਟ ਤੋਂ ਪਹਿਲਾਂ ਪੁਸ਼ਟੀ) ਪਹਿਲਕਦਮੀ ਦੀ ਸ਼ੁਰੂਆਤ ਕੀਤੀ, ਜਿਵੇਂ ਕਿ ਆਮ ਚੋਣਾਂ ਦੇ ਕਾਰਜਕ੍ਰਮ ਦੀ ਘੋਸ਼ਣਾ ਕਰਨ ਲਈ ਪ੍ਰੈੱਸ ਕਾਨਫ਼ਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ (ਸੀਈਸੀ) ਸ੍ਰੀ ਰਾਜੀਵ ਕੁਮਾਰ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਫ਼ਰਜ਼ੀ ਖ਼ਬਰਾਂ ਤੋਂ ਸੁਚੇਤ ਰਹਿਣ ਦੀ ਤਾਕੀਦ ਕੀਤੀ ਸੀ। ਇਸ ਸਕਾਰਾਤਮਕ ਉਪਾਅ ਦਾ ਉਦੇਸ਼ ਨਾਗਰਿਕਾਂ ਨੂੰ ਸਮੱਗਰੀ ਦੇ ਪ੍ਰਸਾਰਣ ਤੋਂ ਪਹਿਲਾਂ ਇਸ ਦੀ ਸ਼ੁੱਧਤਾ ਅਤੇ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਦੇ ਲਈ ਸਸ਼ਕਤ ਬਣਾਉਣਾ ਹੈ ਤਾਂ ਜੋ ਫ਼ਰਜ਼ੀ ਵੇਰਵਿਆਂ ਦੇ ਫੈਲਾਅ ਨੂੰ ਘਟਾਇਆ ਜਾ ਸਕੇ ਅਤੇ ਚੋਣ ਪ੍ਰਕਿਰਿਆ ਦੀ ਇਕਸਾਰਤਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

 

 

ਇਸ ਤੋਂ ਇਲਾਵਾ ਚੋਣ ਸਮਾਂ-ਸਾਰਨੀ, ਆਈਟੀ ਐਪਲੀਕੇਸ਼ਨਾਂ ਅਤੇ ਕਮਿਸ਼ਨ ਦੇ ਫੈਸਲੇ, ਵੋਟਰ ਸੂਚੀ ਵਿਚ ਨਾਮ ਦੀ ਜਾਂਚ ਕਿਵੇਂ ਕਰਨੀ ਹੈ ਅਤੇ ਪੋਲਿੰਗ ਸਟੇਸ਼ਨਾਂ ਨੂੰ ਕਿਵੇਂ ਲੱਭਣਾ ਹੈ ਆਦਿ ਸਮੇਤ ਹੋਰ ਮਹੱਤਵਪੂਰਨ ਪਹਿਲੂਆਂ 'ਤੇ ਜਾਣਕਾਰੀ ਨੂੰ ਉਪਭੋਗਤਾਵਾਂ ਲਈ ਸਹੀ ਅਤੇ ਕ੍ਰਮਬੱਧ ਜਾਣਕਾਰੀ ਲਈ ਗ੍ਰਾਫਿਕ ਤੌਰ 'ਤੇ ਅਤੇ ਰੀਲਾਂ ਨਾਲ ਸਾਂਝਾ ਕੀਤਾ ਜਾਂਦਾ ਹੈ। ਇਹ ਵੀ ਧਿਆਨ ਦੇਣ ਯੋਗ ਹੈ ਕਿ ਈਸੀਆਈ ਪ੍ਰੈੱਸ ਕਾਨਫ਼ਰੰਸ ਦੇ ਸੰਚਾਲਨ ਵਿੱਚ ਵੀ ਇੱਕ ਪੈਰਾਡਾਈਮ ਤਬਦੀਲੀ ਦੇਖੀ ਗਈ ਹੈ, ਜਦੋਂ ਸੀਈਸੀ ਸ਼੍ਰੀ ਰਾਜੀਵ ਕੁਮਾਰ ਨੇ ਇੱਕ ਜੀਵੰਤ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਦੇ ਨਾਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕੀਤਾ, ਜਿਸ ਨੂੰ ਮੀਡੀਆ ਸਮੇਤ ਹਿਤਧਾਰਕਾਂ ਤੱਕ ਤੁਰੰਤ ਪਹੁੰਚਣ ਲਈ ਲਾਈਵ ਸਟ੍ਰੀਮ ਕੀਤਾ ਗਿਆ ਅਤੇ ਲਾਈਵ ਟਵੀਟ ਕੀਤਾ ਗਿਆ।

ਰਚਨਾਤਮਕ ਰਣਨੀਤੀਆਂ ਅਤੇ ਸੋਸ਼ਲ ਮੀਡੀਆ ਦੀ ਸ਼ਕਤੀ ਦਾ ਲਾਭ ਉਠਾ ਕੇ, ਈਸੀਆਈ ਦਾ ਉਦੇਸ਼ ਦੇਸ਼ ਭਰ ਦੇ ਨਾਗਰਿਕਾਂ ਨਾਲ ਜੁੜਨਾ, ਉਨ੍ਹਾਂ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਭਾਰਤੀ ਲੋਕਤੰਤਰ ਦੇ ਜੀਵੰਤ ਤਿਉਹਾਰ ਵਿੱਚ ਯੋਗਦਾਨ ਪਾਉਣ ਲਈ ਸਸ਼ਕਤ ਕਰਨਾ ਹੈ। ਜਿਵੇਂ-ਜਿਵੇਂ 18ਵੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਦੇ ਦਿਨ ਨੇੜੇ ਆ ਰਹੇ ਹਨ, ਇਹ ਯਤਨ ਸਮਾਵੇਸ਼ੀ ਅਤੇ ਭਾਗੀਦਾਰੀ ਵਾਲੀਆਂ ਚੋਣਾਂ ਪ੍ਰਤੀ ਈਸੀਆਈ ਦੇ ਸਮਰਪਣ ਦੇ ਪ੍ਰਮਾਣ ਵਜੋਂ ਕੰਮ ਕਰਦੇ ਹਨ। 

 ******


ਡੀਕੇ/ਆਰਪੀ 



(Release ID: 2017443) Visitor Counter : 261