ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਸਰਕਾਰ ਨੇ ਦੂਰ ਸੰਚਾਰ ਵਿਭਾਗ ਦਾ ਨਾਮ ਲੈ ਕੇ ਲੋਕਾਂ ਨੂੰ ਮੋਬਾਈਲ ਨੰਬਰ ਬੰਦ ਕਰਨ ਦੀ ਧਮਕੀ ਦੇਣ ਵਾਲ਼ੀਆਂ ਕਾਲਾਂ ਬਾਰੇ ਐਡਵਾਈਜ਼ਰੀ ਜਾਰੀ ਕੀਤੀ


ਫ਼ਰਜ਼ੀ ਸਰਕਾਰੀ ਅਧਿਕਾਰੀ ਬਣ ਕੇ ਵਿਦੇਸ਼ੀ ਮੂਲ ਦੇ ਮੋਬਾਈਲ ਨੰਬਰਾਂ (ਜਿਵੇਂ +92-xxxxxxxxx) ਤੋਂ ਵੱਟਸਐਪ ਕਾਲ ਮੋਬਾਈਲ ਨੰਬਰਾਂ ਦੀ ਦੁਰਵਰਤੋਂ ਕਰਨ ਸਬੰਧੀ ਸੁਚੇਤ ਕੀਤਾ

ਨਾਗਰਿਕਾਂ ਨੂੰ ਸੰਚਾਰ ਸਾਥੀ ਪੋਰਟਲ ਦੀ 'ਚਕਸੁ-ਰਿਪੋਰਟ ਸ਼ੱਕੀ ਧੋਖਾਧੜੀ ਸੰਚਾਰ' ਸੁਵਿਧਾ 'ਤੇ ਅਜਿਹੇ ਧੋਖਾਧੜੀ ਵਾਲੇ ਸੰਦੇਸ਼ਾਂ ਦੀ ਰਿਪੋਰਟ ਕਰਨ ਦੀ ਸਲਾਹ ਦਿੱਤੀ

Posted On: 29 MAR 2024 9:46AM by PIB Chandigarh

ਸੰਚਾਰ ਮੰਤਰਾਲੇ ਦੇ ਦੂਰ ਸੰਚਾਰ ਵਿਭਾਗ (ਡੀਓਟੀ) ਨੇ ਨਾਗਰਿਕਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਨਾਗਰਿਕਾਂ ਨੂੰ ਅਜਿਹੀਆਂ ਕਾਲਾਂ ਆ ਰਹੀਆਂ ਹਨ, ਜਿਸ ਵਿੱਚ ਕਾਲ ਕਰਨ ਵਾਲੇ ਵਿਅਕਤੀ ਡੀਓਟੀ ਦਾ ਨਾਮ ਲੈਕੇ ਉਸਦੇ ਸਾਰੇ ਮੋਬਾਈਲ ਨੰਬਰਾਂ ਨੂੰ ਕੱਟਣ ਜਾਂ ਉਨ੍ਹਾਂ ਦੇ ਮੋਬਾਈਲ ਨੰਬਰ ਦਾ ਕੁਝ ਗ਼ੈਰ ਕਾਨੂੰਨੀ ਗਤੀਵਿਧੀਆਂ ਵਿੱਚ ਦੁਰਵਰਤੋਂ ਕਰਨ ਦੀ ਧਮਕੀ ਦੇ ਰਹੇ ਹੈ। ਡੀਓਟੀ ਨੇ ਵਿਦੇਸ਼ੀ ਮੂਲ ਦੇ ਮੋਬਾਈਲ ਨੰਬਰਾਂ (ਜਿਵੇਂ +92-xxxxxxxxxx) ਤੋਂ ਫ਼ਰਜ਼ੀ ਸਰਕਾਰੀ ਅਧਿਕਾਰੀ ਬਣਕੇ ਲੋਕਾਂ ਨੂੰ ਠੱਗਣ ਵਾਲੇ ਵੱਟਸਐਪ ਕਾਲ ਦੇ ਬਾਰੇ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਸਾਈਬਰ ਅਪਰਾਧੀ ਅਜਿਹੀਆਂ ਕਾਲਾਂ ਰਾਹੀਂ ਸਾਈਬਰ ਅਪਰਾਧ/ਵਿੱਤੀ ਧੋਖਾਧੜੀ ਨੂੰ ਅੰਜਾਮ ਦੇਣ ਲਈ ਧਮਕਾਉਣ/ਨਿੱਜੀ ਜਾਣਕਾਰੀ ਨੂੰ  ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੂਰ ਸੰਚਾਰ ਵਿਭਾਗ ਆਪਣੇ ਵੱਲੋਂ ਕਿਸੇ ਨੂੰ ਵੀ ਅਜਿਹੀਆਂ ਕਾਲਾਂ ਕਰਨ ਦਾ ਅਧਿਕਾਰ ਨਹੀਂ ਦਿੰਦਾ ਹੈ ਅਤੇ ਉਨ੍ਹਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਅਜਿਹੀਆਂ ਕਾਲਾਂ ਪ੍ਰਾਪਤ ਹੋਣ 'ਤੇ ਕੋਈ ਵੀ ਜਾਣਕਾਰੀ ਸਾਂਝੀ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਡੀਓਟੀ ਨੇ ਨਾਗਰਿਕਾਂ ਨੂੰ ਸੰਚਾਰ ਸਾਥੀ ਪੋਰਟਲ (www.sancharsaathi.gov.in) ਦੀ 'ਚਕਸੁ-ਰਿਪੋਰਟ ਸ਼ੱਕੀ ਧੋਖਾਧੜੀ ਸੰਚਾਰ' ਸੁਵਿਧਾ 'ਤੇ ਅਜਿਹੇ ਧੋਖਾਧੜੀ ਵਾਲੇ ਸੰਦੇਸ਼ਾਂ ਦੀ ਰਿਪੋਰਟ ਕਰਨ ਦੀ ਸਲਾਹ ਦਿੱਤੀ ਹੈ। ਚੌਕਸ ਰਹਿਣ ਦੇ ਨਾਲ ਇਸ ਦੀ ਰਿਪੋਰਟ ਕੀਤੇ ਜਾਣ ਨਾਲ ਦੂਰ ਸੰਚਾਰ ਵਿਭਾਗ ਨੂੰ ਸਾਈਬਰ ਅਪਰਾਧ, ਵਿੱਤੀ ਧੋਖਾਧੜੀ ਆਦਿ ਲਈ ਦੂਰ ਸੰਚਾਰ ਸਰੋਤਾਂ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।

ਇਸ ਤੋਂ ਇਲਾਵਾ ਸੰਚਾਰ ਸਾਥੀ ਪੋਰਟਲ (www.sancharsaathi.gov.in) ਦੀ 'ਨਾਓ ਯੂਅਰ ਮੋਬਾਈਲ ਕਨੈਕਸ਼ਨ' ਸਹੂਲਤ 'ਤੇ ਨਾਗਰਿਕ ਆਪਣੇ ਨਾਮ 'ਤੇ ਜਾਰੀ ਕੀਤੇ ਗਏ ਮੋਬਾਈਲ ਕਨੈਕਸ਼ਨਾਂ ਦੀ ਜਾਂਚ ਕਰ ਸਕਦੇ ਹਨ ਅਤੇ ਅਜਿਹੇ ਕਿਸੇ ਵੀ ਮੋਬਾਈਲ ਕਨੈਕਸ਼ਨ ਦੀ ਰਿਪੋਰਟ ਕਰ ਸਕਦੇ ਹਨ, ਜਿਹੜਾ ਉਨ੍ਹਾਂ ਨੇ ਨਹੀਂ ਲਿਆ ਹੈ ਜਾਂ ਜਿਸਦੀ ਉਹਨਾਂ ਨੂੰ ਲੋੜ ਨਹੀਂ ਹੈ।

ਡੀਓਟੀ ਨੇ ਪਹਿਲਾਂ ਤੋਂ ਹੀ ਸਾਈਬਰ ਅਪਰਾਧ ਜਾਂ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਨਾਗਰਿਕਾਂ ਨੂੰ ਵੀ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਜਾਂ www.cybercrime.gov.in 'ਤੇ ਰਿਪੋਰਟ ਕਰਨ ਸਲਾਹ ਦਿੱਤੀ ਹੈ।

***********

ਡੀਕੇ/ਡੀਕੇ/ਐੱਸਐੱਮਪੀ



(Release ID: 2016866) Visitor Counter : 28