ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੁਸ਼੍ਰੀ ਸ਼ੇਫਾਲੀ ਸ਼ਰਨ ਨੇ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ
Posted On:
01 APR 2024 11:20AM by PIB Chandigarh
ਸ਼੍ਰੀਮਤੀ ਸ਼ੇਫਾਲੀ ਬੀ. ਸ਼ਰਨ ਨੇ ਸ਼੍ਰੀ ਮਨੀਸ਼ ਦੇਸਾਈ ਦੇ ਕੱਲ੍ਹ ਸੇਵਾਮੁਕਤ ਹੋਣ ਤੋਂ ਬਾਅਦ ਅੱਜ ਪ੍ਰਿੰਸੀਪਲ ਡਾਇਰੈਕਟਰ ਜਨਰਲ, ਪ੍ਰੈੱਸ ਇਨਫਰਮੇਸ਼ਨ ਬਿਊਰੋ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਸ਼੍ਰੀਮਤੀ ਸ਼ਰਨ ਇੰਡੀਅਨ ਇਨਫਰਮੇਸ਼ਨ ਸਰਵਿਸ ਦੇ 1990 ਬੈਚ ਦੇ ਅਧਿਕਾਰੀ ਹਨ।
ਤਿੰਨ ਦਹਾਕਿਆਂ ਤੋਂ ਅਧਿਕ ਦੇ ਆਪਣੇ ਸ਼ਾਨਦਾਰ ਕਰੀਅਰ ਦੇ ਦੌਰਾਨ, ਉਨ੍ਹਾਂ ਨੇ ਵਿੱਤ, ਸਿਹਤ ਤੇ ਪਰਿਵਾਰ ਭਲਾਈ ਅਤੇ ਸੂਚਨਾ ਤੇ ਪ੍ਰਸਾਰਣ ਜਿਹੇ ਮੰਤਰਾਲਿਆਂ ਲਈ ਪ੍ਰੈੱਸ ਇਨਫਰਮੇਸ਼ਨ ਬਿਊਰੋ ਅਫਸਰ ਵਜੋਂ ਵੱਡੇ ਪੱਧਰ 'ਤੇ ਮੀਡੀਆ ਪਬਲੀਸਿਟੀ ਦੇ ਕੰਮ ਨੂੰ ਸੰਭਾਲਣ ਵਾਲੇ ਕਾਡਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਹ ਭਾਰਤੀ ਚੋਣ ਕਮਿਸ਼ਨ ਦੇ ਬੁਲਾਰੇ ਵਜੋਂ ਵੀ ਕੰਮ ਕਰ ਚੁੱਕੇ ਹਨ।
ਇਸਦੇ ਨਾਲ ਹੀ, ਉਨ੍ਹਾਂ ਨੇ ਓਐੱਸਡੀ (ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਸੂਚਨਾ ਨੀਤੀ, 2000-2002) ਦੇ ਕਾਡਰ ਦੇ ਅਹੁਦੇ 'ਤੇ ਕੰਮ ਕਰਨ ਅਤੇ 2007-2008 ਵਿੱਚ ਡਾਇਰੈਕਟਰ, ਪ੍ਰਸ਼ਾਸਨ ਅਤੇ ਵਿੱਤ, ਐੱਲਐੱਸਟੀਵੀ, ਲੋਕ ਸਭਾ ਸਕੱਤਰੇਤ ਵਜੋਂ ਸੇਵਾ ਕਰਨ ਤੋਂ ਇਲਾਵਾ ਕੇਂਦਰੀ ਸਟਾਫਿੰਗ ਸਕੀਮ ਡੈਪੂਟੇਸ਼ਨਾਂ ਅਧੀਨ ਸਿਹਤ ਮੰਤਰਾਲੇ [ਪਰੰਪਰਾਗਤ ਮੈਡੀਕਲ ਪ੍ਰਣਾਲੀਆਂ ਵਿਭਾਗ/ਆਯੂਸ਼ ਵਿਭਾਗ (2002-2007)] ਅਤੇ ਵਿੱਤ ਮੰਤਰਾਲੇ (ਆਰਥਿਕ ਮਾਮਲੇ ਵਿਭਾਗ 2013-2017) ਵਿੱਚ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਹੈ।
ਅਹੁਦਾ ਸੰਭਾਲਣ 'ਤੇ ਸੁਸ਼੍ਰੀ ਸ਼ਰਨ ਦਾ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਸਵਾਗਤ ਕੀਤਾ ਗਿਆ।
******
ਪ੍ਰਗਯਾ ਪਾਲੀਵਾਲ/ਸੌਰਭ ਸਿੰਘ
(Release ID: 2016805)
Visitor Counter : 79
Read this release in:
English
,
Urdu
,
Marathi
,
Hindi
,
Hindi_MP
,
Assamese
,
Manipuri
,
Bengali
,
Bengali-TR
,
Gujarati
,
Odia
,
Tamil
,
Telugu
,
Malayalam