ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸਰਕਾਰ ਨੇ ਪ੍ਰੈੱਸ ਇਨਫੋਰਮੇਸ਼ਨ ਬਿਊਰੋ (ਪੀਆਈਬੀ) ਦੀ ਫੈਕਟ ਚੈੱਕ ਯੂਨਿਟ ਨੂੰ ਆਈਟੀ ਨਿਯਮ 2021 ਦੇ ਤਹਿਤ ਨੋਟੀਫਾਈ ਕੀਤਾ

Posted On: 20 MAR 2024 8:39PM by PIB Chandigarh

ਭਾਰਤ ਸਰਕਾਰ ਨੇ ਅੱਜ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਦੇ ਪ੍ਰੈੱਸ ਇਨਫੋਰਮੇਸ਼ਨ ਬਿਊਰੋ (ਪੀਆਈਬੀ) ਦੇ ਤਹਿਤ ਆਉਣ ਵਾਲੀ ਫੈਕਟ ਚੈੱਕ ਯੂਨਿਟ (ਐੱਫਸੀਯੂ) ਨੂੰ ਕੇਂਦਰ ਸਰਕਾਰ ਦੀ ਫੈਕਟ ਚੈੱਕ ਯੂਨਿਟ ਵਜੋਂ ਸੂਚਿਤ ਕੀਤਾ।

ਅੱਜ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਵਿੱਚ, ਇਲੈਕਟ੍ਰੌਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰਾਲੇ ਨੇ ਇਨਫੋਰਮੇਸ਼ਨ ਟੈਕਨੋਲੋਜੀ (ਵਿਚੋਲੇ ਦਿਸ਼ਾ ਨਿਰਦੇਸ਼ਾਂ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2021 ਦੇ ਨਿਯਮ 3 ਦੇ ਉੱਪ-ਨਿਯਮ (1) ਦੇ ਉੱਪ-ਧਾਰਾ (v)  ਦੇ ਪ੍ਰਾਵਧਾਨਾਂ ਦੇ ਤਹਿਤ ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੀ ਫੈਕਟ ਚੈੱਕ ਯੂਨਿਟ ਨੂੰ ਨੋਟੀਫਾਈਡ ਕੀਤਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਇਲੈਕਟ੍ਰੌਨਿਕ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰਾਲੇ ਵਿਸ਼ੇਸ਼ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਫਰਜ਼ੀ ਖਬਰਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਸ ਵਿਸ਼ੇ ‘ਤੇ ਮਿਲ ਕੇ ਕੰਮ ਕਰ ਰਹੇ ਹਨ।

ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੇ ਤਹਿਤ ਆਉਣ ਵਾਲੇ ਫੈਕਟ ਚੈੱਕ ਯੂਨਿਟ ਦੀ ਸਥਾਪਨਾ ਨਵੰਬਰ 2019 ਵਿੱਚ ਫਰਜ਼ੀ ਸਮਾਚਾਰਾਂ ਅਤੇ ਗਲਤ ਸੂਚਨਾਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਰੋਕਣ ਤੋਂ ਨਜਿੱਠਣ ਦੇ ਰੂਪ ਵਿੱਚ ਕੰਮ ਕਰਨ ਦੇ ਉਦੇਸ਼ ਦੇ ਨਾਲ ਕੀਤੀ ਗਈ ਸੀ। ਇਹ ਯੂਨਿਟ ਭਾਰਤ ਸਰਕਾਰ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਅਤੇ ਝੂਠੀ ਜਾਣਕਾਰੀ ਨੂੰ ਲੋਕਾਂ ਦੇ ਸਾਹਮਣੇ ਸਪੱਸ਼ਟ ਅਤੇ ਸਹੀ ਤਰੀਕੇ ਨਾਲ ਪੇਸ਼ ਕਰਨ ਦਾ ਇੱਕ ਸਰਲ ਮਾਧਿਅਮ ਵੀ ਹੈ।

ਫੈਕਟ ਚੈੱਕ ਯੂਨਿਟ ਨੂੰ ਸਰਕਾਰੀ ਨੀਤੀਆਂ, ਪਹਿਲਾਂ ਅਤੇ ਯੋਜਨਾਵਾਂ ‘ਤੇ ਸਵੈ-ਇੱਛਤ ਸ਼ਿਕਾਇਤਾਂ ਰਾਹੀਂ ਗੁਮਰਾਹ ਜਾਂ ਗਲਤ ਸੂਚਨਾਵਾਂ ਨੂੰ ਉਜਾਗਰ ਕਰਦੇ ਹੋਏ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ ਸਥਾਪਿਤ ਕੀਤਾ ਗਿਆ ਹੈ। ਫੈਕਟ ਚੈੱਕ ਯੂਨਿਟ ਸਰਗਰਮ ਤੌਰ ‘ਤੇ ਗਲਤ ਸੂਚਨਾ ਮੁਹਿੰਮਾਂ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਪਤਾ ਲਗਾਉਂਦੇ ਹੋਏ ਇਹ ਸੁਨਿਸ਼ਚਿਤ ਕਰਦਾ ਹੈ ਕਿ ਸਰਕਾਰ ਬਾਰੇ ਕਿਸੇ ਵੀ ਤਰ੍ਹਾਂ ਦੀ ਗਲਤ ਜਾਂ ਗੁਮਰਾਹ ਜਾਣਕਾਰੀ ਨੂੰ ਜਲਦੀ ਉਜਾਗਰ ਕਰਦੇ ਹੋਏ ਸਹੀ ਅਤੇ ਸਟੀਕ ਜਾਣਕਾਰੀ ਉਪਲਬਧ ਕਰਵਾਈ ਜਾਵੇ।

ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੀ ਫੈਕਟ ਚੈੱਕ ਯੂਨਿਟ ਲਈ ਨਾਗਰਿਕ ਵਟਸਐੱਪ (+918799711259), ਈਮੇਲ (pibfactcheck[at]gmail[dot]com), ਟਵਿੱਟਰ (@PIBFactCheck)  ਅਤੇ ਪੀਆਈਬੀ ਦੀ ਵੈੱਬਸਾਈਟ (https://factcheck.pib.gov.in/)  ਜਿਹੇ ਵਿਭਿੰਨ ਮਾਧਿਅਮਾਂ ਨਾਲ ਪਹੁੰਚ ਸਕਦੇ ਹਨ। ਕਿਸੇ ਵੀ ਤਰ੍ਹਾਂ ਦੇ ਸ਼ੱਕੀ ਸੰਦੇਸ਼ ਜਾਂ ਗੁਮਰਾਹ ਖਬਰ ਦੀ ਜਾਣਕਾਰੀ ਦੇਣ ਲਈ ਨਾਗਰਿਕਾਂ ਲਈ ਫੈਕਟ ਚੈੱਕ ਯੂਨਿਟ ਦਾ ਵਟਸਐੱਪ ਹੌਟਲਾਈਨ ਨੰਬਰ ਇੱਕ ਉਪਯੋਗੀ ਸਾਧਨ ਹੈ ਜਿੱਥੇ ਇਸ ਤਰ੍ਹਾਂ ਦੇ ਕਿਸੇ ਵੀ ਸ਼ੱਕੀ ਸੰਦੇਸ਼ ਨੂੰ ਫਾਰਵਡ ਕਰਨਾ ਹੁੰਦਾ ਹੈ।

ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੀ ਫੈਕਟ ਚੈੱਕ ਯੂਨਿਟ ਨੇ ਦਿਵਿਯਾਂਗ ਵਿਅਕਤੀਆਂ ਤੱਕ ਤੱਥ-ਜਾਂਚ ਦੀ ਪਹੁੰਚ ਸੁਨਿਸ਼ਚਿਤ ਕਰਨ ਲਈ ਵੀ ਮਹੱਤਵਪੂਰਨ ਉਪਾਅ ਕੀਤੇ ਹਨ। ਕਿਉਂਕਿ ਤਸਵੀਰਾਂ ਸੋਸ਼ਲ ਮੀਡੀਆ ਦਾ ਇੱਕ ਪ੍ਰਮੁੱਖ ਹਿੱਸਾ ਹਨ, ਇਸ ਲਈ ਵਿਸ਼ਾ-ਵਸਤੂ ਦੀ  ਸਰਵ ਵਿਆਪਕ ਪਹੁੰਚ ਸੁਨਿਸ਼ਚਿਤ ਕਰਨ ਲਈ ‘ਵਿਕਲਪਕ ਪਾਠ’ (ਏਐੱਲਟੀ) ਪ੍ਰਦਾਨ ਕਰਨਾ ਜ਼ਰੂਰੀ ਹੁੰਦਾ ਜਾ ਰਿਹਾ ਹੈ। ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੀ ਫੈਕਟ ਚੈੱਕ ਯੂਨਿਟ ਆਪਣੇ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ ‘ਤੇ ਪ੍ਰਸਾਰਿਤ ਸਾਰੇ ਪੋਸਟ ਦੇ ਨਾਲ ਵਿਕਲਪਕ ਵਿਸ਼ਾ-ਵਸਤੂ ਵੀ ਪ੍ਰਦਾਨ ਕਰਦੀ ਹੈ।

***************

ਸੌਰਭ ਸਿੰਘ 



(Release ID: 2015951) Visitor Counter : 73