ਪ੍ਰਧਾਨ ਮੰਤਰੀ ਦਫਤਰ
ਪੀਐੱਮ-ਸੂਰਜ ਪੋਰਟਲ(PM-SURAJ Portal) ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
13 MAR 2024 7:08PM by PIB Chandigarh
ਨਮਸਕਾਰ,
ਸਮਾਜਿਕ ਨਿਆਂ ਮੰਤਰੀ ਸ਼੍ਰੀਮਾਨ ਵੀਰੇਂਦਰ ਕੁਮਾਰ ਜੀ, ਦੇਸ਼ ਦੇ ਕੋਣੇ-ਕੋਣੇ ਤੋਂ ਜੁੜੇ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਦੇ ਲਾਭਾਰਥੀ, ਸਾਡੇ ਸਫਾਈ-ਕਰਮਚਾਰੀ, ਭਾਈ-ਭੈਣ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਅੱਜ ਇਸ ਕਾਰਜਕ੍ਰਮ ਵਿੱਚ ਦੇਸ਼ ਦੇ ਕਰੀਬ 470 ਜ਼ਿਲ੍ਹਿਆਂ ਦੇ ਲਗਭਗ 3 ਲੱਖ ਲੋਕ ਸਿੱਧੇ ਜੁੜੇ ਹੋਏ ਹਨ। ਮੈਂ ਸਭ ਦਾ ਅਭਿਨੰਦਨ ਕਰਦਾ ਹਾਂ।
ਸਾਥੀਓ,
ਅੱਜ ਦਲਿਤ, ਪਿਛੜੇ ਅਤੇ ਵੰਚਿਤ ਸਮਾਜ ਦੇ ਕਲਿਆਣ ਦੀ ਦਿਸ਼ਾ ਵਿੱਚ ਦੇਸ਼ ਇੱਕ ਹੋਰ ਬੜੇ ਅਵਸਰ ਦਾ ਸਾਖੀ ਬਣ ਰਿਹਾ ਹੈ। ਜਦੋਂ ਵੰਚਿਤਾਂ ਨੂੰ ਵਰੀਅਤਾ(ਪਹਿਲ) ਦੀ ਭਾਵਨਾ ਹੋਵੇ ਤਾਂ ਕਿਵੇਂ ਕੰਮ ਹੁੰਦਾ ਹੈ, ਉਹ ਇਸ ਆਯੋਜਨ ਵਿੱਚ ਦਿਖਾਈ ਦੇ ਰਿਹਾ ਹੈ। ਅੱਜ ਵੰਚਿਤ ਵਰਗ ਨਾਲ ਜੁੜੇ 1 ਲੱਖ ਲਾਭਾਰਥੀਆਂ ਦੇ ਖਾਤੇ ਵਿੱਚ 720 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਸਿੱਧੀ-ਸਿੱਧੀ ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਭੇਜੀ ਗਈ ਹੈ। ਇਹ ਲਾਭਾਰਥੀ 500 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਉਪਸਥਿਤ ਹਨ।
ਪਹਿਲੇ ਦੀਆਂ ਸਰਕਾਰਾਂ ਵਿੱਚ ਐਸਾ ਕੋਈ ਸੋਚ ਭੀ ਨਹੀਂ ਸਕਦਾ ਸੀ ਕਿ ਇੱਧਰ ਬਟਣ ਦਬਾਇਆ ਅਤੇ ਉੱਧਰ ਪੈਸੇ ਗ਼ਰੀਬਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਗਏ। ਲੇਕਿਨ ਇਹ ਮੋਦੀ ਦੀ ਸਰਕਾਰ ਹੈ! ਗ਼ਰੀਬ ਦੇ ਹੱਕ ਦਾ ਪੈਸਾ, ਸਿੱਧੇ ਉਸ ਦੇ ਬੈਂਕ ਖਾਤੇ ਵਿੱਚ ਪਹੁੰਚਦਾ ਹੈ! ਹੁਣੇ ਮੈਂ ਸੂਰਜ ਪੋਰਟਲ ਭੀ ਲਾਂਚ ਕੀਤਾ ਹੈ। ਇਸ ਦੇ ਜ਼ਰੀਏ ਵੰਚਿਤ ਸਮੁਦਾਇ ਦੇ ਲੋਕਾਂ ਨੂੰ ਹੁਣ ਸਿੱਧੇ ਆਰਥਿਕ ਸਹਾਇਤਾ ਦਿੱਤੀ ਜਾ ਸਕਦੀ ਹੈ। ਯਾਨੀ, ਭਾਰਤ ਸਰਕਾਰ ਦੀਆਂ ਦੂਸਰੀਆਂ ਯੋਜਨਾਵਾਂ ਦੀ ਤਰ੍ਹਾਂ ਹੀ ਵਿਭਿੰਨ ਹੋਰ ਯੋਜਨਾਵਾਂ ਦਾ ਪੈਸਾ ਭੀ ਸਿੱਧੇ ਤੁਹਾਡੇ ਖਾਤਿਆਂ ਵਿੱਚ ਪਹੁੰਚੇਗਾ। ਨਾ ਕੋਈ ਵਿੱਚ ਦਾ ਵਿਚੋਲਾ, ਨਾ ਕਟ ਨਾ ਕਮਿਸ਼ਨ ਅਤੇ ਨਾ ਹੀ ਕਿਸੇ ਸਿਫ਼ਾਰਸ਼ ਦੇ ਲਈ ਚੱਕਰ ਕੱਟਣ ਦੀ ਜ਼ਰੂਰਤ!
ਕਠਿਨ ਪਰਿਸਥਿਤੀਆਂ ਵਿੱਚ ਕੰਮ ਕਰਨ ਵਾਲੇ ਸਾਡੇ ਸੀਵਰ ਅਤ ਸੈਪਟਿਕ ਟੈਂਕ ਸ਼੍ਰਮਿਕਾਂ ਨੂੰ ਅੱਜ ਪੀਪੀਈ ਕਿਟਸ ਅਤੇ ਆਯੁਸ਼ਮਾਨ ਹੈਲਥ ਕਾਰਡ ਭੀ ਦਿੱਤੇ ਜਾ ਰਹੇ ਹਨ। ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਹੁਣ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਸੁਨਿਸ਼ਚਿਤ ਹੋ ਗਿਆ ਹੈ। ਇਹ ਲਾਭਕਾਰੀ ਯੋਜਨਾਵਾਂ ਉਸ ਸੇਵਾ ਅਭਿਯਾਨ ਦਾ ਹੀ ਵਿਸਤਾਹ ਹੈ, ਜੋ ਸਾਡੀ ਸਰਕਾਰ 10 ਵਰ੍ਹਿਆਂ ਤੋਂ SC-ST ਅਤੇ OBC ਅਤੇ ਹੋਰ ਵੰਚਿਤ ਸਮਾਜ ਲਈ ਚਲਾ ਰਹੀ ਹੈ। ਮੈਂ ਤੁਹਾਨੂੰ ਸਭ ਨੂੰ, ਅਤੇ ਦੇਸ਼ ਭਰ ਦੇ ਸਾਰੇ ਲਾਭਾਰਥੀਆਂ ਨੂੰ ਇਨ੍ਹਾਂ ਯੋਜਨਾਵਾਂ ਦੇ ਲਈ ਵਧਾਈ ਦਿੰਦਾ ਹਾਂ।
ਸਾਥੀਓ,
ਥੋੜ੍ਹੀ ਦੇਰ ਪਹਿਲੇ ਮੈਨੂੰ ਕੁਝ ਲਾਭਾਰਥੀਆਂ ਨਾਲ ਬਾਤ ਕਰਨ ਦਾ ਅਵਸਰ ਭੀ ਮਿਲਿਆ ਹੈ। ਸਰਕਾਰ ਦੀਆਂ ਯੋਜਨਾਵਾਂ ਕਿਸ ਤਰ੍ਹਾਂ ਦਲਿਤ, ਵੰਚਿਤ ਅਤੇ ਪਿਛੜੇ ਸਮਾਜ ਤੱਕ ਪਹੁੰਚ ਰਹੀਆਂ ਹਨ, ਇਨ੍ਹਾਂ ਯੋਜਨਾਵਾਂ ਨਾਲ ਕਿਸ ਤਰ੍ਹਾਂ ਇਨ੍ਹਾਂ ਦਾ ਜੀਵਨ ਬਦਲ ਰਿਹਾ ਹੈ, ਇਹ ਸਕਾਰਾਤਮਕ ਬਦਲਾਅ ਮਨ ਨੂੰ ਭੀ ਸਕੂਨ ਦਿੰਦਾ ਹੈ, ਅਤੇ ਵਿਅਕਤੀਗਤ ਤੌਰ ‘ਤੇ ਮੈਨੂੰ ਭਾਵੁਕ ਭੀ ਕਰਦਾ ਹੈ। ਮੈਂ ਆਪ ਸਭ ਤੋਂ ਅਲੱਗ ਨਹੀਂ ਹਾਂ, ਮੈਂ ਤੁਹਾਡੇ ਵਿੱਚ ਹੀ ਆਪਣਾ ਪਰਿਵਾਰ ਦੇਖਦਾ ਹਾਂ। ਇਸੇ ਲਈ, ਜਦੋਂ ਮੈਨੂੰ ਵਿਰੋਧੀ ਧਿਰ ਦੇ ਲੋਕ ਗਾਲੀ ਦਿੰਦੇ ਹਨ, ਜਦੋਂ ਇਹ ਲੋਕ ਕਹਿੰਦੇ ਹਨ ਕਿ ਮੋਦੀ ਦਾ ਕੋਈ ਪਰਿਵਾਰ ਨਹੀਂ ਹੈ, ਤਾਂ ਮੈਨੂੰ ਸਭ ਤੋਂ ਪਹਿਲੇ ਤੁਹਾਡੀ ਹੀ ਯਾਦ ਆਉਂਦੀ ਹੈ। ਜਿਸ ਦੇ ਪਾਸ ਤੁਹਾਡੇ ਜਿਹੇ ਭਾਈ-ਭੈਣ ਹਨ, ਉਸ ਨੂੰ ਕੋਈ ਕਿਵੇਂ ਕਹਿ ਸਕਦਾ ਹੈ ਕਿ ਉਸ ਦਾ ਕੋਈ ਪਰਿਵਾਰ ਨਹੀਂ ਹੈ। ਮੇਰੇ ਪਾਸ ਤਾਂ ਤੁਹਾਡੇ ਸਭ ਦੇ ਰੂਪ ਵਿੱਚ ਕਰੋੜਾਂ ਦਲਿਤਾਂ, ਵੰਚਿਤਾਂ ਅਤੇ ਦੇਸ਼ਵਾਸੀਆਂ ਦਾ ਪਰਿਵਾਰ ਹੈ। ਮੈਂ ਖ਼ੁਦ ਨੂੰ ਭਾਗਸ਼ਾਲੀ ਮੰਨਦਾ ਹਾਂ ਜਦੋਂ ਆਪ (ਤੁਸੀਂ) ਕਹਿੰਦੇ ਹੋ ਕਿ ‘ਮੈਂ ਹਾਂ ਮੋਦੀ ਕਾ ਪਰਿਵਾਰ’।
ਸਾਥੀਓ,
ਅਸੀਂ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਜੋ ਸੰਕਲਪ ਕੀਤਾ ਹੈ, ਲਕਸ਼ ਰੱਖਿਆ ਹੈ। ਅਤੇ ਜੋ ਵਰਗ ਦਹਾਕਿਆਂ ਤੱਕ ਵੰਚਿਤ ਰਿਹਾ, ਉਸ ਦੇ ਵਿਕਾਸ ਦੇ ਬਿਨਾ ਭਾਰਤ ਵਿਕਸਿਤ ਨਹੀਂ ਹੋ ਸਕਦਾ ਹੈ। ਕਾਂਗਰਸ ਦੀਆਂ ਸਰਕਾਰਾਂ ਨੇ ਦੇਸ਼ ਦੇ ਵਿਕਾਸ ਵਿੱਚ ਵੰਚਿਤ ਵਰਗ ਦੇ ਮਹੱਤਵ ਨੂੰ ਕਦੇ ਸਮਝਿਆ ਹੀ ਨਹੀਂ ਸੀ, ਉਨ੍ਹਾਂ ਨੂੰ ਪਰਵਾਹ ਹੀ ਨਹੀਂ ਸੀ। ਇਨ੍ਹਾਂ ਲੋਕਾਂ ਨੂੰ ਕਾਂਗਰਸ ਨੇ ਹਮੇਸ਼ਾ ਸੁਵਿਧਾਵਾਂ ਤੋਂ ਵੰਚਿਤ ਰੱਖਿਆ ਗਿਆ। ਦੇਸ਼ ਦੇ ਕਰੋੜਾਂ ਲੋਕਾਂ ਨੂੰ ਉਨ੍ਹਾਂ ਦੇ ਭਾਗ ਦੇ ਭਰੋਸੇ ਛੱਡ ਦਿੱਤਾ ਗਿਆ। ਅਤੇ ਦੁਰਭਾਗ ਦੇਖੋ, ਐਸਾ ਇੱਕ ਮਾਹੌਲ ਬਣ ਗਿਆ ਕਿ ਭਈ ਇਹ ਯੋਜਨਾਵਾਂ ਇਹ ਲਾਭ, ਇਹ ਜੀਵਨ ਤਾਂ ਉਨ੍ਹਾਂ ਦੇ ਲਈ ਹੈ। ਸਾਡੇ ਲਈ ਤਾਂ ਉਹੀ, ਸਾਨੂੰ ਤਾਂ ਐਸੇ ਹੀ ਮੁਸੀਬਤਾਂ ਵਿੱਚ ਜੀਣਾ ਹੈ, ਇਹ ਮਾਨਸਿਕਤਾ ਬਣ ਗਈ ਅਤੇ ਇਸ ਦੇ ਕਾਰਨ ਸਰਕਾਰਾਂ ਦੇ ਖ਼ਿਲਾਫ਼ ਸ਼ਿਕਾਇਤ ਭੀ ਨਹੀਂ ਰਹੀ। ਮੈਂ ਉਸ ਮਾਨਸਿਕ ਦੀਵਾਰ ਨੂੰ ਤੋੜ ਦਿੱਤਾ ਹੈ। ਅਗਰ ਅੱਜ ਅੱਛੇ ਘਰਾਂ ਵਿੱਚ ਗੈਸ ਦਾ ਚੁੱਲ੍ਹਾ ਹੋਵੇਗਾ ਤਾਂ ਵੰਚਿਤ ਦੇ ਘਰ ਵਿੱਚ ਭੀ ਗੈਸ ਦਾ ਚੁੱਲ੍ਹਾ ਹੋਵੇਗਾ। ਅਗਰ ਅੱਛੇ-ਅੱਛੇ ਪਰਿਵਾਰਾਂ ਦੇ ਬੈਂਕ ਦੇ ਖਾਤੇ ਹੋਣਗੇ ਤਾਂ ਗ਼ਰੀਬ ਦਾ, ਦਲਿਤ ਦਾ, ਪਿਛੜਿਆਂ ਦਾ, ਆਦਿਵਾਸੀਆਂ ਦਾ, ਉਸ ਦਾ ਭੀ ਬੈਂਕ ਖਾਤਾ ਹੋਵੇਗਾ।
ਸਾਥੀਓ,
ਇਸ ਵਰਗ ਦੀਆਂ ਕਈ ਪੀੜ੍ਹੀਆਂ ਨੇ ਆਪਣਾ ਜੀਵਨ ਮੂਲਭੂਤ ਸੁਵਿਧਾਵਾਂ ਜੁਟਾਉਣ ਵਿੱਚ ਹੀ ਗੁਆ ਦਿੱਤਾ। 2014 ਵਿੱਚ ਸਾਡੀ ਸਰਕਾਰ ਨੇ ਸਬਕਾ ਸਾਥ, ਸਬਕਾ ਵਿਕਾਸ ਦੇ ਵਿਜ਼ਨ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਜਿਨ੍ਹਾਂ ਲੋਕਾਂ ਨੇ ਸਰਕਾਰ ਤੋਂ ਉਮੀਦ ਛੱਡ ਦਿੱਤੀ ਸੀ, ਸਰਕਾਰ ਉਨ੍ਹਾਂ ਦੇ ਪਾਸ ਪਹੁੰਚੀ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਨੂੰ ਭਾਗੀਦਾਰ ਬਣਾਇਆ।
ਆਪ (ਤੁਸੀਂ) ਯਾਦ ਕਰੋ ਸਾਥੀਓ, ਕਿਤਨੀ ਮੁਸ਼ਕਿਲ ਹੁੰਦੀ ਸੀ ਪਹਿਲੇ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਪਾਉਣ(ਪ੍ਰਾਪਤ ਕਰਨ) ਵਿੱਚ। ਅਤੇ ਇਹ ਮੁਸੀਬਤ ਕੌਣ ਝੱਲ ਰਿਹਾ ਸੀ, ਉਹ ਕੋਣ ਲੋਕ ਸਨ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲ ਹੁੰਦੀ ਸੀ ? ਇਹ ਮੁਸੀਬਤ ਝੱਲਣ ਵਾਲੇ ਜਾਂ ਤਾਂ ਸਾਡੇ ਦਲਿਤ ਭਾਈ-ਭੈਣ ਹੁੰਦੇ ਸਨ, ਜਾਂ ਸਾਡੇ ਪਿਛੜੇ ਭਾਈ-ਭੈਣ ਹੁੰਦੇ ਸਨ, ਜਾਂ ਸਾਡੇ ਓਬੀਸੀ ਭਾਈ-ਭੈਣ ਹੁੰਦੇ ਸਨ ਜਾਂ ਸਾਡੇ ਆਦਿਵਾਸੀ ਭਾਈ-ਭੈਣ ਹੁੰਦੇ ਸਨ। ਅੱਜ ਜਦੋਂ ਅਸੀਂ 80 ਕਰੋੜ ਜ਼ਰੂਰਤਮੰਦਾਂ ਨੂੰ ਮੁਫ਼ਤ ਰਾਸ਼ਨ ਦਿੰਦੇ ਹਾਂ, ਤਾਂ ਉਸ ਦਾ ਸਭ ਤੋਂ ਬੜਾ ਲਾਭ ਜੋ ਹਾਸ਼ੀਏ ‘ਤੇ ਜ਼ਿੰਦਗੀ ਗੁਜਾਰਦੇ ਸਨ, ਜੋ ਵੰਚਿਤ ਸਮਾਜ ਹੈ, ਉਨ੍ਹਾਂ ਨੂੰ ਹੀ ਮਿਲਦਾ ਹੈ।
ਅੱਜ ਜਦੋਂ ਅਸੀਂ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਗਰੰਟੀ ਦਿੰਦੇ ਹਾਂ, ਤਾਂ ਸਭ ਤੋਂ ਬੜੀ ਸੰਖਿਆ ਵਿੱਚ ਇਨ੍ਹਾਂ ਹੀ ਭਾਈਆਂ ਭੈਣਾਂ ਦਾ ਜੀਵਨ ਬਚਦਾ ਹੈ, ਉਨ੍ਹਾਂ ਨੂੰ ਹੀ ਮੁਸੀਬਤ ਵਿੱਚ ਕੰਮ ਆਉਂਦਾ ਹੈ। ਛੱਪਰ, ਝੌਂਪੜੀ ਅਤੇ ਖੁੱਲ੍ਹੇ ਵਿੱਚ ਰਹਿਣ ਨੂੰ ਮਜਬੂਰ ਸਾਡੇ ਦਲਿਤ, ਆਦਿਵਾਸੀ, ਪਿਛੜੇ ਪਰਿਵਾਰਾਂ ਦੀ ਸੰਖਿਆ ਹੀ ਸਭ ਤੋਂ ਜ਼ਿਆਦਾ ਹੈ ਦੇਸ਼ ਵਿੱਚ ਕਿਉਂਕਿ ਭੂਤਕਾਲ ਵਿੱਚ ਇਨ੍ਹਾਂ ਲੋਕਾਂ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ।
ਮੋਦੀ ਨੇ ਦਸ ਵਰ੍ਹਿਆਂ ਵਿੱਚ ਕਰੋੜਾਂ ਪੱਕੇ ਮਕਾਨ ਗ਼ਰੀਬਾਂ ਲਈ ਬਣਾਏ ਹਨ। ਮੋਦੀ ਨੇ ਕਰੋੜਾਂ ਘਰਾਂ ਵਿੱਚ ਸ਼ੌਚਾਲਯ(ਟਾਇਲਟਸ) ਬਣਵਾਏ। ਉਹ ਕੌਣ ਪਰਿਵਾਰ ਸਨ ਜਿਨ੍ਹਾਂ ਦੀਆਂ ਮਾਤਾਵਾਂ ਭੈਣਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਲਈ ਜਾਣਾ ਪੈਂਦਾ ਸੀ? ਇਹ ਹੀ ਸਮਾਜ ਸਭ ਤੋਂ ਜ਼ਿਆਦਾ ਇਹ ਪੀੜਾ ਭੁਗਤਦਾ ਸੀ। ਜੋ ਸਾਡੇ ਦਲਿਤ, ਆਦਿਵਾਸੀ, ਓਬੀਸੀ, ਵੰਚਿਤ ਪਰਿਵਾਰ ਇਨ੍ਹਾਂ ਦੀਆਂ ਮਹਿਲਾਵਾਂ ਨੂੰ ਹੀ ਸਹਿਣਾ ਪੈਂਦਾ ਸੀ। ਅੱਜ ਉਨ੍ਹਾਂ ਨੂੰ ਇੱਜ਼ਤਘਰ ਮਿਲਿਆ ਹੈ, ਉਨ੍ਹਾਂ ਨੂੰ ਉਨ੍ਹਾਂ ਦਾ ਸਨਮਾਨ ਮਿਲਿਆ ਹੈ।
ਸਾਥੀਓ,
ਆਪ (ਤੁਸੀਂ) ਭੀ ਜਾਣਦੇ ਹੋ ਕਿ ਗੈਸ ਦਾ ਚੁੱਲ੍ਹਾ ਪਹਿਲੇ ਕਿਹੜੇ ਘਰਾਂ ਵਿੱਚ ਹੁੰਦਾ ਸੀ। ਗੈਸ ਦਾ ਚੁੱਲ੍ਹਾ ਕਿਸ ਦੇ ਪਾਸ ਨਹੀਂ ਹੁੰਦਾ ਸੀ, ਸਭ ਨੂੰ ਪਤਾ ਹੈ। ਮੋਦੀ ਨੇ ਉੱਜਵਲਾ ਯੋਜਨਾ ਚਲਾ ਕੇ ਮੁਫ਼ਤ ਗੈਸ ਕਨੈਕਸ਼ਨ ਦਿੱਤਾ। ਇਹ ਮੁਫ਼ਤ ਗੈਸ ਕਨੈਕਸ਼ਨ ਮੋਦੀ ਜੋ ਲਿਆਇਆ ਉਹ ਕਿਸ ਨੂੰ ਮਿਲਿਆ? ਆਪ (ਤੁਸੀਂ) ਸਭ ਮੇਰੇ ਵੰਚਿਤ ਭਾਈ-ਭੈਣਾਂ ਨੂੰ ਮਿਲਿਆ ਹੈ। ਅੱਜ ਮੇਰੇ ਵੰਚਿਤ ਵਰਗ ਦੀਆਂ ਮਾਤਾਵਾਂ ਭੈਣਾਂ ਨੂੰ ਭੀ ਲਕੜੀ ਦੇ ਧੂੰਏਂ ਤੋਂ ਆਜ਼ਾਦੀ ਮਿਲੀ ਹੈ। ਹੁਣ ਅਸੀਂ ਇਨ੍ਹਾਂ ਯੋਜਨਾਵਾਂ ਵਿੱਚ ਸੈਚੁਰੇਸ਼ਨ ਦੇ ਲਕਸ਼ ‘ਤੇ ਕੰਮ ਕਰ ਰਹੇ ਹਾਂ ਮਤਲਬ ਸ਼ਤ-ਪ੍ਰਤੀਸ਼ਤ। ਅਗਰ ਸੌ ਲੋਕਾਂ ਨੂੰ ਲਾਭ ਮਿਲਣਾ ਚਾਹੀਦਾ ਹੈ ਤਾਂ ਸੌ ਦੇ ਸੌ ਨੂੰ ਮਿਲਣਾ ਹੀ ਚਾਹੀਦਾ ਹੈ।
ਦੇਸ਼ ਵਿੱਚ ਬੜੀ ਸੰਖਿਆ ਵਿੱਚ ਘੁਮੰਤੂ ਅਤੇ ਅਰਧ-ਘੁਮੰਤੂ ਸਮੁਦਾਇ ਦੇ ਲੋਕ ਭੀ ਹਨ, ਉਨ੍ਹਾਂ ਦੇ ਕਲਿਆਣ ਦੇ ਲਈ ਭੀ ਤਾਂ ਕਈ ਕਾਰਜਕ੍ਰਮ ਚਲਾਏ ਜਾ ਰਹੇ ਹਨ। ਨਮਸਤੇ ਯੋਜਨਾ ਦੇ ਜ਼ਰੀਏ ਸਫਾਈ ਕਰਮਚਾਰੀ ਭਾਈ-ਭੈਣਾਂ ਦਾ ਜੀਵਨ ਬਿਹਤਰ ਹੋ ਰਿਹਾ ਹੈ। ਅਸੀਂ ਮੈਲਾ ਢੋਣ ਦੀ ਅਮਾਨਵੀ ਪ੍ਰਥਾ ਨੂੰ ਖ਼ਤਮ ਕਰਨ ਵਿੱਚ ਭੀ ਸਫ਼ਲ ਹੋ ਰਹੇ ਹਾਂ। ਅਸੀਂ ਇਸ ਦੰਸ਼(ਡੰਗ) ਨੂੰ ਝੱਲਣ ਵਾਲੇ ਲੋਕਾਂ ਦੇ ਲਈ ਸਨਮਾਨਜਨਕ ਜੀਵਨ ਜੀਣ ਦੀ ਵਿਵਸਥਾ ਭੀ ਬਣਾ ਰਹੇ ਹਾਂ। ਇਸ ਪ੍ਰਯਾਸ ਦੇ ਤਹਿਤ 60 ਹਜ਼ਾਰ ਲੋਕਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਹੈ।
ਸਾਥੀਓ,
SC-ST, OBC ਵੰਚਿਤ ਵਰਗ ਨੂੰ ਅੱਗੇ ਲਿਆਉਣ ਦੇ ਲਈ ਸਾਡੀ ਸਰਕਾਰ, ਹਰ ਤਰ੍ਹਾਂ ਨਾਲ ਪ੍ਰਯਾਸ ਕਰ ਰਹੀ ਹੈ। ਵਿਭਿੰਨ ਸੰਸਥਾਵਾਂ ਤੋਂ ਵੰਚਿਤ ਵਰਗ ਨੂੰ ਜੋ ਮਦਦ ਮਿਲਦੀ ਹੈ, ਇਨ੍ਹਾਂ 10 ਵਰ੍ਹਿਆਂ ਵਿੱਚ ਅਸੀਂ ਉਸ ਨੂੰ ਦੁੱਗਣਾ ਕੀਤਾ ਹੈ। ਇਕੱਲੇ ਇਸੇ ਸਾਲ ਸਰਕਾਰ ਨੇ SC ਸਮਾਜ ਦੇ ਕਲਿਆਣ ਦੇ ਲਈ ਕਰੀਬ 1 ਲੱਖ 60 ਹਜ਼ਾਰ ਕਰੋੜ ਰੁਪਏ ਦਿੱਤੇ ਹਨ। ਪਿਛਲੀ ਸਰਕਾਰ ਵਿੱਚ ਲੱਖਾਂ ਕਰੋੜ ਰੁਪਏ ਕੇਵਲ ਘੁਟਾਲਿਆਂ ਦੇ ਨਾਮ ਨਾਲ ਸੁਣਨ ਵਿੱਚ ਆਉਂਦੇ ਸਨ। ਸਾਡੀ ਸਰਕਾਰ ਇਹ ਪੈਸਾ ਦਲਿਤ, ਵੰਚਿਤ ਦੇ ਕਲਿਆਣ ਦੇ ਲਈ, ਅਤੇ ਦੇਸ਼ ਦੇ ਨਿਰਮਾਣ ਦੇ ਲਈ ਖਰਚ ਕਰ ਰਹੀ ਹੈ।
SC-ST ਅਤੇ OBC ਸਮਾਜ ਦੇ ਨੌਜਵਾਨਾਂ ਨੂੰ ਮਿਲਣ ਵਾਲੇ ਵਜ਼ੀਫੇ, ਯਾਨੀ ਸਕਾਲਰਸ਼ਿਪ ਨੂੰ ਭੀ ਵਧਾਇਆ ਗਿਆ ਹੈ। ਸਾਡੀ ਸਰਕਾਰ ਨੇ ਮੈਡੀਕਲ ਦੀਆਂ ਸੀਟਾਂ ਵਿੱਚ ਆਲ ਇੰਡੀਆ ਕੋਟਾ ਵਿੱਚ ਓਬੀਸੀ ਦੇ ਲਈ 27 ਪ੍ਰਤੀਸ਼ਤ ਰਾਖਵਾਂਕਰਣ ਨੂੰ ਲਾਗੂ ਕੀਤਾ। ਅਸੀਂ NEET ਦੀ ਪਰੀਖਿਆ ਵਿੱਚ ਭੀ ਓਬੀਸੀ ਦੇ ਲਈ ਰਸਤਾ ਬਣਾਇਆ। ਵੰਚਿਤ ਸਮੁਦਾਇ ਦੇ ਜੋ ਬੱਚੇ ਵਿਦੇਸ਼ ਜਾ ਕੇ ਮਾਸਟਰ ਅਤੇ ਪੀਐੱਚਡੀ ਡਿਗਰੀ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ ਤੋਂ ਮਦਦ ਮਿਲ ਰਹੀ ਹੈ।
ਸਾਇੰਸ ਨਾਲ ਜੁੜੇ ਵਿਸ਼ਿਆਂ ਵਿੱਚ ਪੀਐੱਚਡੀ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਦੇ ਲਈ ਨੈਸ਼ਨਲ ਫੈਲੋਸ਼ਿਪ ਦੀ ਰਾਸ਼ੀ ਭੀ ਵਧਾਈ ਗਈ ਹੈ। ਸਾਨੂੰ ਇਸ ਬਾਤ ਦਾ ਸੰਤੋਸ਼ ਹੈ ਕਿ ਸਾਡੇ ਪ੍ਰਯਾਸਾਂ ਨਾਲ ਨੈਸ਼ਨਲ ਕਮਿਸ਼ਨ ਆਵ੍ ਬੈਕਵਰਡ ਕਲਾਸ ਨੂੰ ਸੰਵਿਧਾਨਕ ਦਰਜਾ ਮਿਲਿਆ ਹੈ। ਅਸੀਂ ਇਸ ਨੂੰ ਭੀ ਆਪਣਾ ਸੁਭਾਗ ਸਮਝਦੇ ਹਾਂ ਕਿ ਸਾਨੂੰ ਬਾਬਾਸਾਹੇਬ ਅੰਬੇਡਕਰ ਦੇ ਜੀਵਨ ਨਾਲ ਜੁੜੇ ਪੰਚ ਤੀਰਥਾਂ ਦੇ ਵਿਕਾਸ ਦਾ ਅਵਸਰ ਮਿਲਿਆ ਹੈ।
ਸਾਥੀਓ,
ਵੰਚਿਤ ਵਰਗਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈਰੋਜ਼ਗਾਰ ਨੂੰ ਭੀ ਭਾਜਪਾ ਸਰਕਾਰ ਪ੍ਰਾਥਮਿਕਤਾ ਦੇ ਰਹੀ ਹੈ। ਸਾਡੀ ਸਰਕਾਰ ਦੀ ਮੁਦਰਾ ਯੋਜਨਾ ਦੇ ਤਹਿਤ ਗ਼ਰੀਬਾਂ ਨੂੰ ਕੇਵਲ 30 ਲੱਖ ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ। ਇਹ ਮਦਦ ਪਾਉਣ (ਪ੍ਰਾਪਤ ਕਰਨ) ਵਾਲੇ ਜ਼ਿਆਦਾਤਰ ਯੁਵਾ ਐੱਸਸੀ, ਐੱਸਟੀ ਅਤੇ ਓਬੀਸੀ ਕੈਟੇਗਰੀ ਦੇ ਹੀ ਹਨ। ਸਟੈਂਡਅੱਪ ਇੰਡੀਆ ਯੋਜਨਾ ਨਾਲ SC ਅਤੇ ST ਵਰਗ ਵਿੱਚ entrepreneurship ਨੂੰ ਹੁਲਾਰਾ ਮਿਲਿਆ ਹੈ। ਇਸ ਵਰਗ ਨੂੰ ਸਾਡੀ Venture Capital Fund Scheme ਨਾਲ ਭੀ ਮਦਦ ਮਿਲੀ ਹੈ। ਦਲਿਤਾਂ ਵਿੱਚ Entrepreneurship ਨੂੰ ਧਿਆਨ ਵਿੱਚ ਰੱਖ ਕੇ ਸਾਡੀ ਸਰਕਾਰ ਨੇ ਅੰਬੇਡਕਰ ਸੋਸ਼ਲ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਮਿਸ਼ਨ ਭੀ ਲਾਂਚ ਕੀਤਾ ਹੈ।
ਸਾਥੀਓ,
ਸਾਡੀ ਸਰਕਾਰ ਦੀਆਂ ਗ਼ਰੀਬ ਕਲਿਆਣ ਦੀਆਂ ਯੋਜਨਾਵਾਂ ਦਾ ਸਭ ਤੋਂ ਬੜਾ ਲਾਭ ਦਲਿਤ, ਆਦਿਵਾਸੀ, ਓਬੀਸੀ ਜਾਂ ਸਾਡੇ ਇੱਥੇ ਹਾਸ਼ੀਏ ‘ਤੇ ਹਨ, ਵੰਚਿਤ ਸਮਾਜ ਹੈ, ਉਨ੍ਹਾਂ ਨੂੰ ਹੀ ਮਿਲਿਆ ਹੈ। ਲੇਕਿਨ ਮੋਦੀ ਜਦੋਂ ਦਲਿਤ, ਵੰਚਿਤ ਸਮਾਜ ਦੀ ਸੇਵਾ ਦੇ ਲਈ ਕੁਝ ਭੀ ਕਰਦਾ ਹੈ, ਤਾਂ ਇਹ ਇੰਡੀ ਗਠਬੰਧਨ ਵਾਲੇ ਲੋਕ ਸਭ ਤੋਂ ਜ਼ਿਆਦਾ ਚਿੜ ਜਾਂਦੇ ਹਨ। ਕਾਂਗਰਸ ਵਾਲੇ ਕਦੇ ਨਹੀਂ ਚਾਹੁੰਦੇ ਕਿ ਦਲਿਤਾਂ-ਪਿਛੜਿਆਂ-ਆਦਿਵਾਸੀਆਂ ਦਾ ਜੀਵਨ ਅਸਾਨ ਬਣੇ। ਉਹ ਤਾਂ ਤੁਹਾਨੂੰ ਬੱਸ ਤਰਸਾ ਕੇ ਹੀ ਰੱਖਣਾ ਚਾਹੁੰਦੇ ਹਨ।
ਆਪ (ਤੁਸੀਂ) ਕਿਸੇ ਭੀ ਯੋਜਨਾ ਨੂੰ ਦੇਖੋ, ਇਨ੍ਹਾਂ ਨੇ ਤੁਹਾਡੇ ਲਈ ਸ਼ੌਚਾਲਯ (ਟਾਇਲਟਸ) ਬਣਵਾਉਣ ਦਾ ਮਜ਼ਾਕ ਉਡਾਇਆ। ਇਨ੍ਹਾਂ ਨੇ ਜਨਧਨ ਯੋਜਨਾ ਅਤੇ ਉੱਜਵਲਾ ਯੋਜਨਾ ਦਾ ਵਿਰੋਧ ਕੀਤਾ। ਜਿੱਥੇ ਰਾਜਾਂ ਵਿੱਚ ਇਨ੍ਹਾਂ ਦੀਆਂ ਸਰਕਾਰਾਂ ਹਨ, ਕਈ ਯੋਜਨਾਵਾਂ ਨੂੰ ਇਨ੍ਹਾਂ ਨੇ ਅੱਜ ਤੱਕ ਲਾਗੂ ਨਹੀਂ ਹੋਣ ਦਿੱਤਾ। ਇਹ ਜਾਣਦੇ ਹਨ ਕਿ ਦਲਿਤ, ਵੰਚਿਤ ਪਿਛੜਾ ਇਹ ਸਾਰੇ ਸਮਾਜ ਅਤੇ ਉੱਥੋਂ ਦੇ ਯੁਵਾ ਅਗਰ ਅੱਗੇ ਆਉਣਗੇ ਤਾਂ ਇਨ੍ਹਾਂ ਦੀ ਪਰਿਵਾਰਵਾਦੀ ਰਾਜਨੀਤੀ ਦੀ ਦੁਕਾਨ ਬੰਦ ਹੋ ਜਾਵੇਗੀ।
ਇਹ ਲੋਕ ਸਮਾਜਿਕ ਨਿਆਂ ਦਾ ਨਾਅਰਾ ਦੇ ਕੇ ਸਮਾਜ ਨੂੰ ਜਾਤੀਆਂ ਵਿੱਚ ਤੋੜਨ ਦਾ ਕੰਮ ਤਾਂ ਕਰਦੇ ਹਨ, ਲੇਕਿਨ ਅਸਲੀ ਸਮਾਜਿਕ ਨਿਆਂ ਦਾ ਵਿਰੋਧ ਕਰਦੇ ਹਨ। ਆਪ (ਤੁਸੀਂ) ਇਨ੍ਹਾਂ ਦਾ ਟ੍ਰੈਕ ਰਿਕਾਰਡ ਉਠਾ ਕੇ ਦੇਖੋ, ਇਸੇ ਕਾਂਗਰਸ ਨੇ ਬਾਬਾ ਸਾਹੇਬ ਅੰਬੇਡਕਰ ਦਾ ਵਿਰੋਧ ਕੀਤਾ ਸੀ। ਇਨ੍ਹਾਂ ਨੇ ਹੀ ਲੋਹੀਆ ਅਤੇ ਬੀਪੀ ਮੰਡਲ ਦਾ ਭੀ ਵਿਰੋਧ ਕੀਤਾ ਸੀ। ਕਰਪੂਰੀ ਠਾਕੁਰ ਜੀ ਦਾ ਭੀ ਇਨ੍ਹਾਂ ਲੋਕਾਂ ਨੇ ਹਮੇਸ਼ਾ ਨਿਰਾਦਰ ਕੀਤਾ। ਅਤੇ ਜਦੋਂ ਅਸੀਂ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ, ਤਾਂ ਇੰਡੀ ਗਠਬੰਧਨ ਦੇ ਲੋਕਾਂ ਨੇ ਉਸ ਦਾ ਭੀ ਵਿਰੋਧ ਕੀਤਾ। ਆਪਣੇ ਪਰਿਵਾਰ ਦੇ ਲੋਕਾਂ ਨੂੰ ਤਾਂ ਇਹ ਖ਼ੁਦ ਭਾਰਤ ਰਤਨ ਦਿੰਦੇ ਸਨ। ਲੇਕਿਨ, ਬਾਬਾ ਸਾਹੇਬ ਨੂੰ ਇਨ੍ਹਾਂ ਨੇ ਕਈ ਦਹਾਕਿਆਂ ਤੱਕ ਭਾਰਤ ਰਤਨ ਨਹੀਂ ਮਿਲਣ ਦਿੱਤਾ ਸੀ। ਉਨ੍ਹਾਂ ਨੂੰ ਇਹ ਸਨਮਾਨ ਭਾਜਪਾ ਦੇ ਸਮਰਥਨ ਵਾਲੀ ਸਰਕਾਰ ਨੇ ਦਿੱਤਾ।
ਇਹ ਲੋਕ ਕਦੇ ਨਹੀਂ ਚਾਹੁੰਦੇ ਸਨ ਕਿ ਦਲਿਤ ਸਮਾਜ ਤੋਂ ਆਉਣ ਵਾਲੇ ਰਾਮਨਾਥ ਕੋਵਿੰਦ ਜੀ ਅਤੇ ਆਦਿਵਾਸੀ ਸਮਾਜ ਤੋਂ ਆਉਣ ਵਾਲੀ ਮਹਿਲਾ, ਭੈਣ ਦ੍ਰੌਪਦੀ ਮੁਰਮੂ ਜੀ ਰਾਸ਼ਟਰਪਤੀ ਬਣਨ। ਇਨ੍ਹਾਂ ਨੂੰ ਚੋਣਾਂ ਹਰਵਾਉਣ ਦੇ ਲਈ ਇੰਡੀ ਗਠਬੰਧਨ ਦੇ ਲੋਕਾਂ ਨੇ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ ਸੀ। ਸਿਖਰਲੇ ਪਦਾਂ ‘ਤੇ ਵੰਚਿਤ ਵਰਗ ਦੇ ਲੋਕ ਪਹੁੰਚਣ, ਇਸ ਦੇ ਲਈ ਭਾਜਪਾ ਦਾ ਪ੍ਰਯਾਸ ਜਾਰੀ ਰਹੇਗਾ। ਇਹ ਵੰਚਿਤਾਂ ਨੂੰ ਸਨਮਾਨ ਅਤੇ ਨਿਆਂ ਦਿਵਾਉਣ ਦੀ ਸਾਡੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।
ਮੋਦੀ ਤੁਹਾਨੂੰ ਇਹ ਗਰੰਟੀ ਦਿੰਦਾ ਹੈ, ਆਉਣ ਵਾਲੇ 5 ਵਰ੍ਹਿਆਂ ਵਿੱਚ ਵੰਚਿਤ ਵਰਗ ਦੇ ਵਿਕਾਸ ਅਤੇ ਸਨਮਾਨ ਦਾ ਇਹ ਅਭਿਯਾਨ ਹੋਰ ਤੇਜ਼ ਹੋਵੇਗਾ। ਤੁਹਾਡੇ ਵਿਕਾਸ ਨਾਲ ਅਸੀਂ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਕਰਾਂਗੇ। ਮੈਂ ਫਿਰ ਇੱਕ ਵਾਰ ਇਤਨੀ ਬੜੀ ਤਦਾਦ ਵਿੱਚ ਇਤਨੇ ਸਥਾਨਾਂ ‘ਤੇ ਆਪ ਸਭਦਾ ਇਕੱਠਾ ਹੋਣਾ ਅਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੈਨੂੰ ਤੁਹਾਡੇ ਦਰਸ਼ਨ ਕਰਨ ਦਾ ਅਵਸਰ ਮਿਲਿਆ, ਇਹ ਆਪਣੇ-ਆਪ ਵਿੱਚ ਮੇਰੇ ਲਈ ਸੁਭਾਗ ਹੈ। ਮੈਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ॥
*********
ਡੀਐੱਸ/ਵੀਜੇ/ਐੱਨਐੱਸ
(Release ID: 2014538)
Visitor Counter : 77
Read this release in:
English
,
Assamese
,
Gujarati
,
Urdu
,
Hindi
,
Marathi
,
Manipuri
,
Bengali
,
Odia
,
Tamil
,
Telugu
,
Kannada
,
Malayalam