ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਔਰਤਾਂ ਲਈ ਦੋ ਕੌਮੀ ਉੱਤਮਤਾ ਕੇਂਦਰਾਂ ਦਾ ਐਲਾਨ ਕੀਤਾ
प्रविष्टि तिथि:
08 MAR 2024 8:10PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਔਰਤਾਂ ਲਈ ਦੋ ਰਾਸ਼ਟਰੀ ਉੱਤਮਤਾ ਕੇਂਦਰਾਂ ਦੀ ਸਥਾਪਨਾ ਦਾ ਐਲਾਨ ਕੀਤਾ। ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ 23 ਕੇਂਦਰਿਤ/ਪ੍ਰਾਥਮਿਕਤਾ ਵਾਲੇ ਵਿਸ਼ਿਆਂ ਨੂੰ ਕਵਰ ਕਰਦੇ ਹਨ, ਜਿੱਥੇ ਭਾਰਤੀ ਖਿਡਾਰੀਆਂ ਨੂੰ ਏਸ਼ੀਆਈ ਖੇਡਾਂ ਅਤੇ ਓਲੰਪਿਕ ਵਰਗੇ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਤਗਮੇ ਜਿੱਤਣ ਦਾ ਮੌਕਾ ਮਿਲਦਾ ਹੈ।
ਸੂਬਾ ਪੱਧਰ 'ਤੇ ਟ੍ਰੇਨਰਾਂ, ਕੋਚਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ 'ਤੇ ਪ੍ਰਤੀਕਿਰਿਆ ਕਰਦੇ ਹੋਏ ਸ਼੍ਰੀ ਠਾਕੁਰ ਨੇ ਬੇਂਗਲੁਰੂ ਵਿੱਚ ਕਿਹਾ, "ਖੇਡਾਂ ਇੱਕ ਰਾਜ ਦਾ ਵਿਸ਼ਾ ਹੈ, ਪਰ ਫ਼ਿਰ ਵੀ ਕੇਂਦਰ ਸਰਕਾਰ ਦੇਸ਼ ਵਿੱਚ ਖੇਡਾਂ ਦੇ ਵਿਕਾਸ ਲਈ ਯਤਨਸ਼ੀਲ ਹੈ। ਸਾਨੂੰ ਬੁਨਿਆਦੀ ਢਾਂਚੇ ਅਤੇ ਕੋਚਾਂ 'ਤੇ ਬਹੁਤ ਸਾਰਾ ਪੈਸਾ ਖਰਚ ਕਰਨਾ ਪਵੇਗਾ। ਅਸੀਂ ਰਾਜ ਸਰਕਾਰਾਂ ਨਾਲ ਸਹਿਯੋਗ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਤਿੰਨ ਪ੍ਰਮੁੱਖ ਖੇਡਾਂ ਦੀ ਪਛਾਣ ਕਰਨ ਲਈ ਕਿਹਾ ਹੈ ਤਾਂ ਜੋ ਸਾਡੇ ਕੋਲ ਇੱਕ ਰੋਡਮੈਪ ਅਤੇ ਜਾਣਕਾਰੀ ਹੋਵੇ ਕਿ ਕਿਹੜਾ ਰਾਜ ਹਾਕੀ, ਮੁੱਕੇਬਾਜ਼ੀ ਅਤੇ ਅਥਲੈਟਿਕਸ ਆਦਿ ਨੂੰ ਹੱਲਾਸ਼ੇਰੀ ਦੇਵੇਗਾ।"
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, “ਮੈਂ ਪਹਿਲਾਂ ਹੀ ਆਪਣੇ ਨੈਸ਼ਨਲ ਸੈਂਟਰ ਆਫ ਐਕਸੀਲੈਂਸਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੌਮੀ ਖੇਡ ਫੈਡਰੇਸ਼ਨਾਂ ਦੇ ਸਹਿਯੋਗ ਨਾਲ ਚੰਗੇ ਕੋਚ ਤਿਆਰ ਕਰਨ ’ਤੇ ਜ਼ਿਆਦਾ ਜ਼ੋਰ ਦੇਵਾਂਗਾ।”
ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਦੇਸ਼ ਭਰ ਵਿੱਚ 23 ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ (ਐਨਸੀਓਈ) ਦੀ ਸਥਾਪਨਾ ਕੀਤੀ ਹੈ ਤਾਂ ਜੋ ਉੱਤਮ ਕੋਚਾਂ, ਯੋਗਤਾ ਪ੍ਰਾਪਤ ਸਹਾਇਕਾਂ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚਾ ਅਤੇ ਖੇਡ ਸਹੂਲਤਾਂ, ਖੇਡ ਵਿਗਿਆਨ ਬੈਕਅਪ, ਸਿਖਲਾਈ ਪ੍ਰਾਪਤ ਪੋਸ਼ਣ ਵਿਗਿਆਨੀਆਂ ਵੱਲੋਂ ਨਿਰਧਾਰਤ ਵਿਅਕਤੀਗਤ ਖੁਰਾਕ ਅਤੇ ਸਮੁੱਚੀ ਨਿਗਰਾਨੀ ਮੁਹੱਈਆ ਕਰਕੇ ਹੋਣਹਾਰ ਅਥਲੀਟਾਂ (ਖਿਡਾਰੀਆਂ) ਨੂੰ ਸਭ ਤੋਂ ਵਧੀਆ ਕੋਚ, ਯੋਗ ਸਹਾਇਕ ਕਰਮਚਾਰੀ (ਸਟਾਫ) ਅਤੇ ਚੰਗਾ ਤਜਰਬਾ ਰੱਖਣ ਵਾਲੇ ਨਿਰਦੇਸ਼ਕਾਂ ਦੀ ਮਦਦ ਨਾਲ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਜਾ ਸਕੇ।
**************
ਪੀਪੀਜੀ/ਐੱਸਕੇ
(रिलीज़ आईडी: 2013446)
आगंतुक पटल : 150