ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਿਲ ਗੇਟਸ ਦੇ ਸਟੈਚੂ ਆਵ੍ ਯੂਨਿਟੀ ਦਾ ਦੌਰਾ ਕਰਨ 'ਤੇ ਖੁਸ਼ੀ ਵਿਅਕਤ ਕੀਤੀ
प्रविष्टि तिथि:
02 MAR 2024 2:22PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਲ ਗੇਟਸ ਦੇ ਸਟੈਚੂ ਆਵ੍ ਯੂਨਿਟੀ ਦਾ ਦੌਰਾ ਕਰਨ ਦੇ ਅਨੁਭਵ 'ਤੇ ਟਿੱਪਣੀ ਕੀਤੀ ਹੈ। ਸ਼੍ਰੀ ਮੋਦੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਦੇਖਣ ਦੀ ਤਾਕੀਦ ਕੀਤੀ।
ਸਟੈਚੂ ਆਵ੍ ਯੂਨਿਟੀ ਦੇ ਦੌਰੇ ਤੋਂ ਬਾਅਦ, ਸ਼੍ਰੀ ਬਿਲ ਗੇਟਸ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਸਟੈਚੂ ਆਵ੍ ਯੂਨਿਟੀ ਇੱਕ ਇੰਜੀਨੀਅਰਿੰਗ ਚਮਤਕਾਰ ਹੈ ਅਤੇ ਸਰਦਾਰ ਪਟੇਲ ਨੂੰ ਇੱਕ ਮਹਾਨ ਸ਼ਰਧਾਂਜਲੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਇਹ ਸਥਾਨਕ ਆਦਿਵਾਸੀ ਭਾਈਚਾਰਿਆਂ, ਖਾਸ ਕਰਕੇ ਮਹਿਲਾਵਾਂ ਲਈ ਆਰਥਿਕ ਮੌਕੇ ਪੈਦਾ ਕਰ ਰਿਹਾ ਹੈ।
ਸ਼੍ਰੀ ਬਿਲ ਗੇਟਸ ਦੇ ਐਕਸ (X) ਪੋਸਟ ਦੇ ਜਵਾਬ ਵਿੱਚ ਸ਼੍ਰੀ ਮੋਦੀ ਨੇ ਕਿਹਾ;
“ਇਹ ਦੇਖ ਕੇ ਖੁਸ਼ੀ ਹੋਈ! ਖੁਸ਼ੀ ਹੈ ਕਿ ਤੁਸੀਂ 'ਸਟੈਚੂ ਆਵ੍ ਯੂਨਿਟੀ' ਵਿਖੇ ਆਪਣੇ ਅਨੁਭਵ ਦਾ ਆਨੰਦ ਮਾਣਿਆ ਹੈ। ਮੈਂ ਦੁਨੀਆ ਭਰ ਦੇ ਲੋਕਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਦੇਖਣ ਦੀ ਤਾਕੀਦ ਕਰਦਾ ਹਾਂ। @BillGates”
*****
ਡੀਐੱਸ/ਐੱਸਟੀ
(रिलीज़ आईडी: 2011113)
आगंतुक पटल : 79
इस विज्ञप्ति को इन भाषाओं में पढ़ें:
Tamil
,
Kannada
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Telugu
,
Malayalam