ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਆਰਾਮਬਾਗ਼ ਵਿੱਚ 7,200 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ


ਇੰਡੀਅਨ ਆਇਲ ਦੀ 518 ਕਿਲੋਮੀਟਰ ਲੰਬੀ ਹਲਦਿਯਾ-ਬਰੌਨੀ ਕੱਚਾ ਤੇਲ ਪਾਇਪਲਾਇਨ ਦਾ ਉਦਾਘਟਨ ਕੀਤਾ

ਵਿਦਯਾਸਾਗਰ ਇੰਡਸਟ੍ਰੀਅਲ ਪਾਰਕ, ਖੜਗਪੁਰ ਵਿੱਚ 120 ਟੀਐੱਮਟੀਪੀਏ(TMTPA) ਦੀ ਸਮਰੱਥਾ ਵਾਲੇ ਇੰਡੀਅਨ ਆਇਲ ਦੇ ਐੱਲਪੀਜੀ ਬੌਟਲਿੰਗ ਪਲਾਂਟ (Indian Oil’s LPG Bottling plant) ਦਾ ਉਦਘਾਟਨ ਕੀਤਾ

ਕੋਲਕਾਤਾ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ ਦੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਲਈ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ

ਲਗਭਗ 2680 ਕਰੋੜ ਰੁਪਏ ਦੇ ਮਹੱਤਵਪੂਰਨ ਰੇਲ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ

ਪੱਛਮ ਬੰਗਾਲ ਵਿੱਚ ਗੰਦੇ ਪਾਣੀ ਦੇ ਉਪਚਾਰ ਅਤੇ ਸੀਵਰੇਜ ਨਾਲ ਸਬੰਧਿਤ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

“21ਵੀਂ ਸਦੀ ਦਾ ਭਾਰਤ ਤੀਬਰ ਗਤੀ ਨਾਲ ਪ੍ਰਗਤੀ ਦੇ ਮਾਰਗ ‘ਤੇ ਅੱਗੇ ਵਧ ਰਿਹਾ ਹੈ । ਮਿਲ ਕੇ, 2047 ਤੱਕ ਅਸੀਂ ਵਿਕਸਿਤ ਭਾਰਤ ਨਿਰਮਾਣ ਦਾ ਲਕਸ਼ ਨਿਰਧਾਰਿਤ ਕੀਤਾ ਹੈ”

“ਕੇਂਦਰ ਸਰਕਾਰ ਦੇਸ਼ ਦੇ ਬਾਕੀ ਹਿੱਸਿਆਂ ਦੇ ਸਮਾਨ ਹੀ ਪੱਛਮ ਬੰਗਾਲ ਵਿੱਚ ਭੀ ਰੇਲਵੇ ਦੇ ਆਧੁਨਿਕੀਕਰਣ ਦੇ ਲਈ ਪ੍ਰਯਾਸਰਤ”

“ਭਾਰਤ ਨੇ ਦੁਨੀਆ ਨੂੰ ਦਿਖਾਇਆ ਕਿ ਵਾਤਾਵਰਣ ਦੇ ਨਾਲ ਤਾਲਮੇਲ ਬਿਠਾ ਕੇ ਕਿਵੇਂ ਵਿਕਾਸ ਕੀਤਾ ਜਾ ਸਕਦਾ ਹੈ”

“ਕਿਸੇ ਰਾਜ ਵਿੱਚ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਸ਼ੁਰੂ ਹੋਣ ਨਾਲ ਰੋਜ਼ਗਾਰ ਦੇ ਕਈ ਵਿਕਲਪ ਖੁੱਲ੍ਹਦੇ ਹਨ”

Posted On: 01 MAR 2024 3:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮ ਬੰਗਾਲ ਦੇ ਹੁਗਲੀ ਜ਼ਿਲ੍ਹੇ ਵਿੱਚ ਆਰਾਮਬਾਗ਼ ਸ਼ਹਿਰ ਵਿੱਚ 7,200 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਵਿਕਾਸਾਤਮਕ ਪ੍ਰੋਜੈਕਟਸ ਰੇਲ, ਪੋਰਟਸ, ਤੇਲ ਪਾਇਪਲਾਇਨ, ਐੱਲਪੀਜੀ ਸਪਲਾਈ ਅਤੇ ਗੰਦੇ ਪਾਣੀ ਦੇ ਉਪਚਾਰ ਜਿਹੇ ਖੇਤਰਾਂ ਨਾਲ ਸੰਬੰਧਿਤ ਹਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 21ਵੀਂ ਸਦੀ ਦੇ ਭਾਰਤ ਦੇ ਤੀਬਰ ਵਿਕਾਸ ਅਤੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਸੰਕਲਪ ਦਾ ਉਲੇਖ ਕੀਤਾ। ਉਨ੍ਹਾਂ ਨੇ ਨੌਜਵਾਨਾਂ, ਮਹਿਲਾਵਾਂ, ਕਿਸਾਨਾਂ ਅਤੇ ਗ਼ਰੀਬਾਂ ਦੇ ਸਸ਼ਕਤੀਕਰਣ ਦੀਆਂ ਪ੍ਰਾਥਮਿਕਤਾਵਾਂ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਹਮੇਸ਼ਾ ਗ਼ਰੀਬਾਂ ਦੇ ਕਲਿਆਣ ਦੇ ਲਈ  ਪ੍ਰਯਤਨਸ਼ੀਲ ਰਹੇ ਹਾਂ ਅਤੇ ਇਸ ਦੇ ਪਰਿਣਾਮ ਹੁਣ ਵਿਸ਼ਵ ਦੇ ਸਾਹਮਣੇ ਹਨ।” ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ 25 ਕਰੋੜ ਲੋਕਾਂ ਦਾ ਗ਼ਰੀਬੀ ਦੇ ਦਾਇਰੇ ਤੋਂ ਬਾਹਰ ਆਉਣਾ ਸਰਕਾਰ ਦੀ ਦਿਸ਼ਾ, ਨੀਤੀਆਂ ਅਤੇ ਨਿਰਣਿਆਂ ਦੀ ਸ਼ੁੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਭ ਦਾ ਮੁੱਖ ਕਾਰਨ ਸਹੀ ਇਰਾਦੇ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮ ਬੰਗਾਲ ਦੇ ਵਿਕਾਸ ਦੇ ਲਈ 7,000 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਨੀਂਹ ਪੱਥਰ ਰੱਖਿਆ ਗਿਆ। ਇਨ੍ਹਾਂ ਵਿੱਚ ਰੇਲ, ਪੋਰਟ, ਪੈਟਰੋਲੀਅਮ ਅਤੇ ਜਲ ਸ਼ਕਤੀ ਨਾਲ ਜੁੜੇ ਖੇਤਰ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਟੂਰਿਜ਼ਮ ਅਤੇ ਉਦਯੋਗ ਨੂੰ ਪ੍ਰੋਤਸਾਹਿਤ ਕਰਦੇ ਹੋਏ ਰੇਲ ਕਨੈਕਟਿਵਿਟੀ ਵਿੱਚ ਸੁਧਾਰ ਕਰਨ ਦੇ ਲਈ ਝਾਰਗ੍ਰਾਮ-ਸਲਗਾਝਾਰੀ ਨੂੰ ਜੋੜਨ ਵਾਲੀ ਤੀਸਰੀ ਰੇਲ ਲਾਇਨ ਦਾ ਉਲੇਖ ਕਰਦੇ ਹੋਏ ਕਿਹਾ, “ਕੇਂਦਰ ਸਰਕਾਰ ਪੱਛਮ ਬੰਗਾਲ ਵਿੱਚ ਰੇਲਵੇ ਨੂੰ ਦੇਸ਼ ਦੇ  ਬਾਕੀ ਹਿੱਸਿਆਂ ਦੀ ਤਰ੍ਹਾਂ ਹੀ ਆਧੁਨਿਕ ਬਣਾਉਣ ਦਾ ਪ੍ਰਯਾਸ ਕਰ ਰਹੀ ਹੈ।

 “ਉਨ੍ਹਾਂ ਨੇ ਸੋਂਡਾਲੀਆ-ਚੰਪਾਪੁਕੁਰ ਅਤੇ ਦਾਨਕੁਨੀ-ਭੱਟਨਗਰ-ਬਾਲਟਿਕੁਰੀ(Sondalia – Champapukur and Dankuni – Bhattanagar – Baltikuri) ਰੇਲ ਲਾਇਨਾਂ ਦੇ ਦੋਹਰੀਕਰਣ ਬਾਰੇ ਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕੋਲਕਾਤਾ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ‘ਤੇ ਅਧਾਰਭੂਤ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਲਈ ਵਿਕਾਸ ਪ੍ਰੈਜਕਟਾਂ ਅਤੇ 1,000 ਕਰੋੜ ਰੁਪਏ ਤੋਂ ਅਧਿਕ ਦੇ ਤਿੰਨ ਹੋਰ ਪ੍ਰੋਜੈਕਟਾਂ ਬਾਰੇ ਭੀ ਜਾਣਕਾਰੀ ਦਿੱਤੀ।

ਪ੍ਰਧਾਨ ਮੰਤਰੀ ਮੋਦੀ ਨੇ ਹਲਦੀਆ-ਬਰੌਨੀ ਕਰੂਡ ਪਾਇਪਲਾਇਨ ਦੀ ਉਦਾਹਰਣ ਦਿੰਦੇ ਹੋਏ ਕਿਹਾ, “ਭਾਰਤ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਵਾਤਾਵਰਣ ਦੇ ਨਾਲ ਤਾਲਮੇਲ ਬਿਠਾ ਕੇ ਕਿਵੇਂ ਵਿਕਾਸ ਕੀਤਾ ਜਾ ਸਕਦਾ ਹੈ।” ਕੱਚੇ ਤੇਲ ਨੂੰ ਚਾਰ ਰਾਜਾਂ- ਬਿਹਾਰ, ਝਾਰਖੰਡ, ਓਡੀਸ਼ਾ ਅਤੇ ਪੱਛਮ ਬੰਗਾਲ ਤੋਂ ਹੁੰਦੇ ਹੋਏ ਪਾਇਪਲਾਇਨ ਦੇ ਮਾਧਿਅਮ ਨਾਲ ਤਿੰਨ ਰਿਫਾਇਨਰੀਆਂ ਤੱਕ ਪਹੁੰਚਾਇਆ ਜਾਂਦਾ ਹੈ, ਜਿਸ ਦੇ ਪਰਿਣਾਮਸਰੂਪ ਬੱਚਤ ਅਤੇ ਵਾਤਾਵਰਣ ਸੁਰੱਖਿਅਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਐੱਲਪੀਜੀ ਬੌਟਲਿੰਗ ਪਲਾਂਟ ਨਾਲ 7 ਰਾਜ ਲਾਭਵੰਦ ਹੋਣਗੇ ਅਤੇ ਖੇਤਰ ਵਿੱਚ ਐੱਲਪੀਜੀ ਦੀ ਮੰਗ ਨੂੰ  ਪੂਰਾ ਕੀਤਾ ਜਾਵੇਗਾ। ਗੰਦੇ ਪਾਣੀ ਦੇ ਉਪਚਾਰ ਪਲਾਂਟ ਨਾਲ ਕਈ  ਜ਼ਿਲ੍ਹਿਆਂ ਦੇ ਲੱਖਾਂ ਲੋਕਾਂ ਨੂੰ ਭੀ ਫਾਇਦਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਰਾਜ ਵਿੱਚ ਇੱਕ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਸ਼ੁਰੂ ਹੋਣ ਨਾਲ ਰੋਜ਼ਗਾਰ ਦੇ ਕਈ ਰਸਤੇ ਖੁੱਲ੍ਹਦੇ ਹਨ, ਪੱਛਮ ਬੰਗਾਲ ਵਿੱਚ ਰੇਲਵੇ ਦੇ ਵਿਕਾਸ ਦੇ ਲਈ ਇਸ ਸਾਲ ਦੇ ਬਜਟ ਵਿੱਚ 13,000 ਕਰੋੜ ਰੁਪਏ ਤੋਂ ਅਧਿਕ ਦੀ ਐਲੋਕੇਸ਼ਨ ਕੀਤੀ ਗਈ ਹੈ, ਜੋ 2014 ਤੋਂ ਪੂਰਵ ਦੀ ਤੁਲਨਾ ਵਿੱਚ ਤਿੰਨ ਗੁਣਾ ਅਧਿਕ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਰੇਲ ਲਾਇਨਾਂ ਦੇ ਬਿਜਲੀਕਰਣ, ਯਾਤਰੀ ਸੁਵਿਧਾਵਾਂ ਦੀ ਅੱਪਗ੍ਰੇਡੇਸ਼ਨ ਅਤੇ ਰੇਲਵੇ ਸਟੇਸ਼ਨਾਂ ਦੇ ਪੁਨਰਵਿਕਾਸ ਨੂੰ ਪ੍ਰਾਥਮਿਕਤਾ ਦਿੱਤੀ ਹੈ। ਪਿਛਲੇ 10 ਵਰ੍ਹਿਆਂ ਵਿੱਚ ਪੂਰੇ ਹੋਏ ਲੰਬਿਤ ਪ੍ਰੋਜੈਕਟਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮ ਬੰਗਾਲ ਵਿੱਚ 3,000 ਕਿਲੋਮੀਟਰ ਤੋਂ ਅਧਿਕ ਰੇਲ ਲਾਇਨਾਂ ਦਾ ਬਿਜਲੀਕਰਣ ਕੀਤਾ ਗਿਆ ਹੈ। ਅੰਮ੍ਰਿਤ ਸਟੇਸ਼ਨ ਯੋਜਨਾ ਦੇ ਤਹਿਤ ਤਾਰਕੇਸ਼ਵਰ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਸਹਿਤ ਲਗਭਗ 100 ਰੇਲਵੇ ਸਟੇਸ਼ਨਾਂ ਦਾ  ਪੁਰਨਵਿਕਾਸ ਕੀਤਾ ਜਾ ਰਿਹਾ ਹੈ। 150 ਤੋਂ ਅਧਿਕ ਨਵੀਆਂ ਟ੍ਰੇਨ ਸੇਵਾਵਾਂ ਦੀ ਸ਼ੁਰੂਆਤ ਅਤੇ 5 ਨਵੀਆਂ ਵੰਦੇ ਭਾਰਤ ਐਕਸਪ੍ਰੈੱਸ (Vande Bharat Express) ਚਲਾਈਆਂ ਗਈਆਂ ਹਨ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਵਿਕਸਿਤ ਭਾਰਤ ਦਾ ਸੰਕਲਪ ਪੱਛਮ ਬੰਗਾਲ ਦੇ ਲੋਕਾਂ ਦੇ ਯੋਗਦਾਨ ਨਾਲ ਪੂਰਾ ਹੋਵੇਗਾ। ਉਨ੍ਹਾਂ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਅਵਸਰ ‘ਤੇ ਹੋਰ ਲੋਕਾਂ ਦੇ ਅਤਿਰਿਕਤ ਪੱਛਮ  ਬੰਗਾਲ ਦੇ ਰਾਜਪਾਲ ਡਾ. ਸੀ ਵੀ ਆਨੰਦ ਬੋਸ ਅਤੇ ਕੇਂਦਰੀ ਪੋਰਟਸ, ਸ਼ਿੰਪਿੰਗ ਅਤੇ ਜਲਮਾਰਗ ਰਾਜ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਲਗਭਗ 2,790 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਇੰਡੀਅਨ ਆਇਲ ਦੀ 518 ਕਿਲੋਮੀਟਰ ਲੰਬੀ ਹਲਦੀਆ-ਬਰੋਨਾ ਕੱਚਾ ਤੇਲ ਪਾਇਪਲਾਇਨ ਦਾ ਉਦਾਘਟਨ ਕੀਤਾ। ਇਹ ਪਾਇਪਲਾਇਨ ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਤੋਂ ਹੋ ਕੇ ਗੁਜਰਦੀ ਹੈ। ਪਾਇਪਲਾਇਨ ਬਰੌਨੀ ਰਿਫਾਇਨਰੀ, ਬੋਂਗਾਈਗਾਓਂ ਰਿਫਾਇਨਰੀ ਅਤੇ ਗੁਵਾਹਾਟੀ ਰਿਫਾਇਨਰੀ ਨੂੰ ਸੁਰੱਖਿਅਤ, ਲਾਗਤ ਪ੍ਰਭਾਵੀ ਅਤੇ ਵਾਤਾਵਰਣ-ਅਨੁਕੂਲ ਤਰੀਕੇ ਨਾਲ ਕੱਚੇ ਤੇਲ ਦੀ ਸਪਲਾਈ ਸੁਨਿਸ਼ਚਿਤ ਕਰੇਗੀ।

 

ਪ੍ਰਧਾਨ ਮੰਤਰੀ ਨੇ ਖੜਗਪੁਰ ਦੇ ਵਿਦਯਾਸਾਗਰ ਇੰਡਸਟ੍ਰੀਅਲ ਪਾਰਕ (Vidyasagar Industrial Park) ਵਿੱਚ 120 ਟੀਐੱਮਟੀਪੀਏ (TMTPA) ਦੀ ਸਮੱਰਥਾ ਵਾਲੇ ਇੰਡੀਅਨ ਆਇਲ ਦੇ ਐੱਲਪੀਜੀ ਬੌਟਲਿੰਗ ਪਲਾਂਟ (Indian Oil’s LPG Bottling plant) ਦਾ ਭੀ ਉਦਘਾਟਨ ਕੀਤਾ। 200 ਕਰੋੜ ਰੁਪਏ ਤੋਂ ਅਧਿਕ ਦੀ  ਲਾਗਤ ਨਾਲ ਵਿਕਸਿਤ ਐੱਲਪੀਜੀ ਬੌਟਲਿੰਗ ਪਲਾਂਟ ਇਸ ਖੇਤਰ ਦਾ ਪਹਿਲਾ ਐੱਲਪੀਜੀ ਬੌਟਲਿੰਗ ਪਲਾਂਟ ਹੋਵੇਗਾ। ਇਹ ਪੱਛਮ ਬੰਗਾਲ ਵਿੱਚ ਲਗਭਗ 14.5 ਲੱਖ ਗ੍ਰਾਹਕਾਂ ਨੂੰ ਐੱਲਪੀਜੀ ਦੀ ਸਪਲਾਈ ਕਰੇਗਾ।

 

ਪ੍ਰਧਾਨ ਮੰਤਰੀ ਨੇ ਕੋਲਕਾਤਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ‘ਤੇ ਆਧਾਰਭੂਤ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਦੇ ਲਈ ਲਗਭਗ 1000 ਕਰੋੜ ਰੁਪਏ ਦੇ ਕਈ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਨ੍ਹਾਂ ਵਿੱਚ ਕੋਲਕਾਤਾ ਬੰਦਰਗਾਹ ਪ੍ਰਣਾਲੀ ਬਰਥ ਨੰਬਰ 8 ਐੱਨਐੱਸਡੀ ਦਾ ਪੁਰਨਨਿਰਮਾਣ ਅਤੇ ਬਰਥ ਨੰਬਰ 7 ਅਤੇ 8 ਐੱਨਐੱਸਡੀ ਦਾ ਮਸ਼ੀਨੀਕਰਣ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਹਲਦੀਆ ਡੌਕ ਕੰਪਲੈਕਸ, ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ਦੇ ਤੇਲ ਘਾਟਾਂ ‘ਤੇ ਅੱਗਬੁਝਾਊ ਪ੍ਰਣਾਲੀ ਦੇ ਵਿਸਤਾਰ ਦੇ ਪ੍ਰੋਜੈਕਟ ਭੀ ਰਾਸ਼ਟਰ ਨੂੰ ਸਮਰਪਿਤ ਕੀਤੇ। ਨਵ ਸਥਾਪਿਤ ਅੱਗਬੁਝਾਊ ਸੁਵਿਧਾ ਇੱਕ ਅਤਿਆਧੁਨਿਕ ਪੂਰੀ ਤਰ੍ਹਾਂ ਨਾਲ ਸਵੈਚਾਲਿਤ ਸੈੱਟ-ਅੱਪ ਹੈ ਜੋ ਅਤਿਆਧੁਨਿਕ ਗੈਸ ਅਤੇ ਲੋ ਸੈਂਸਰ ਨਾਲ ਸੁਸੱਜਿਤ ਹੈ, ਇਹ ਖ਼ਤਰੇ ਦਾ ਤਤਕਾਲ ਪਤਾ ਲਗਾਉਣ ਦੀ ਸਮਰੱਥਾ ਸੁਨਿਸ਼ਚਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ 40 ਟਨ ਵਜ਼ਨ ਉਠਾਉਣ ਦੀ ਸਮਰੱਥਾ ਵਾਲੀ ਹਲਦੀਆ ਡੌਕ ਕੰਪਲੈਕਸ ਦੀ ਤੀਸਰੀ ਰੇਲ ਮਾਊਂਟਿਡ ਕਵੇ ਕ੍ਰੇਨ (ਆਰਐੱਮਕਯੂਸੀ- Rail Mounted Quay Crane (RMQC) ਰਾਸ਼ਟਰ ਨੂੰ ਸਮਰਪਿਤ ਕੀਤੀ। ਕੋਲਕਾਤਾ ਵਿੱਚ ਇਹ ਨਵੇਂ ਪ੍ਰੋਜੈਕਟ ਤੇਜ਼ੀ ਨਾਲ ਅਤੇ ਸੁਰੱਖਿਅਤ ਕਾਰਗੋ ਹੈਂਡਲਿੰਗ ਅਤੇ ਨਿਕਾਸੀ ਵਿੱਚ ਮਦਦ ਕਰਕੇ ਪੋਰਟ ਦੀ ਉਤਪਾਦਕ ਸਮਰੱਥਾ ਨੂੰ ਕਾਫੀ ਹਦ ਤੱਕ ਵਧਾਉਣਗੇ।

 

ਪ੍ਰਧਾਨ ਮੰਤਰੀ ਨੇ ਲਗਭਗ 2680 ਕਰੋੜ ਰੁਪਏ ਦੇ ਮਹੱਤਵਪੂਰਨ ਰੇਲ  ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੈਜਕਟਾਂ ਵਿੱਚ ਝਾਰਗ੍ਰਾਮ-ਸਲਗਾਝਾਰੀ (90 ਕਿਲੋਮੀਟਰ) ਨੂੰ ਜੋੜਨ ਵਾਲੀ ਤੀਸਰੀ ਰੇਲ ਲਾਇਨ ਸ਼ਾਮਲ ਹੈ, ਸੋਂਡਾਲੀਆ-ਚੰਪਾਪੁਕੁਰ ਰੇਲ ਲਾਇਨ (24 ਕਿਲੋਮੀਟਰ) ਦਾ ਦੋਹਰੀਕਰਣ ਅਤੇ ਦਨਕੁਨੀ-ਭੱਟਨਗਰ-ਬਾਲਟਿਕੁਰੀ ਰੇਲ ਲਾਇਨ (9 ਕਿਲੋਮੀਟਰ) ਦਾ ਦੋਹਰੀਕਰਣ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਵਿੱਚ ਰੇਲ ਟ੍ਰਾਂਸਪੋਰਟ ਸੁਵਿਧਾਵਾਂ ਦਾ ਵਿਸਤਾਰ ਹੋਵੇਗਾ, ਗਤੀਸ਼ੀਲਤਾ ਵਿੱਚ ਸੁਧਾਰ ਹੋਵੇਗਾ ਅਤੇ ਮਾਲ ਢੁਆਈ ਦੀ ਨਿਰਵਿਘਨ ਸੇਵਾ ਦੀ ਸੁਵਿਧਾ ਮਿਲੇਗੀ ਜਿਸ ਨਾਲ ਖੇਤਰ ਵਿੱਚ ਆਰਥਿਕ ਅਤੇ ਉਦਯੌਗਿਕ ਵਿਕਾਸ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਵਿੱਚ ਗੰਦੇ ਪਾਣੀ ਦਾ ਉਪਚਾਰ ਅਤੇ ਸੀਵਰੇਜ ਨਾਲ ਸਬੰਧਿਤ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਇਨ੍ਹਾਂ ਪ੍ਰੋਜੈਕਟਾਂ ਨੂੰ ਵਿਸ਼ਵ ਬੈਂਕ ਨੇ ਵਿੱਤ ਪੋਸ਼ਿਤ ਕੀਤਾ ਹੈ। ਪ੍ਰੋਜੈਕਟਾਂ ਵਿੱਚ ਹਾਵੜਾ ਵਿੱਚ 65 ਐੱਮਐੱਲਡੀ ਦੀ ਸਮਰੱਥਾ ਅਤੇ 3.3 ਕਿਲੋਮੀਟਰ ਦੇ ਸੀਵੇਜ ਨੈੱਟਵਰਕ ਦੇ ਨਾਲ ਇੰਟਰਸੈਪਸ਼ਨ ਅਤੇ ਡਾਇਵਰਜਨ (ਆਈ ਐਂਡ ਡੀ) ਕਾਰਜ ਅਤੇ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ; ਬੱਲੀ ਵਿੱਚ 62 ਐੱਮਐੱਲਡੀ ਦੀ ਸਮਰੱਥਾ ਅਤੇ 11.3 ਕਿਲੋਮੀਟਰ ਦੇ ਸੀਵੇਜ ਨੈੱਟਵਰਕ ਦੇ ਨਾਲ ਖੋਜ ਅਤੇ ਵਿਕਾਸ ਕਾਰਜ ਅਤੇ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ), 60 ਐੱਮਐੱਲਡੀ ਦੀ ਸਮਰੱਥਾ ਦੇ ਨਾਲ ਕਮਰਹਾਟੀ ਅਤੇ ਬਾਰਾਨਗਰ ਵਿੱਚ ਖੋਜ ਅਤੇ ਵਿਕਾਸ ਕਾਰਜ ਅਤੇ ਸੀਵੇਜ ਟ੍ਰੀਟਮੈਂਟ ਪਲਾਂਟ ਅਤੇ 8.15 ਕਿਲੋਮੀਟਰ ਦਾ ਸੀਵੇਜ ਨੈੱਟਵਰਕ ਸ਼ਾਮਲ ਹੈ।

************

ਡੀਐੱਸ/ਟੀਐੱਸ



(Release ID: 2011010) Visitor Counter : 31