ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਤਾਮਿਲ ਨਾਡੂ ਦੇ ਮਦੁਰੈ ਵਿੱਚ ਆਟੋਮੋਟਿਵ ਐੱਮਐੱਸਐੱਮਈਜ਼ ਦੇ ਲਈ ਡਿਜੀਟਲ ਮੋਬੀਲਿਟੀ ਪਹਿਲ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 FEB 2024 9:44PM by PIB Chandigarh

ਵਣੱਕਮ!

ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਤੋਂ ਮੁਆਫੀ ਮੰਗਦਾ ਹਾਂ, ਕਿਉਂਕਿ ਮੈਨੂੰ ਆਉਣ ਵਿੱਚ ਦੇਰ ਹੋਈ ਅਤੇ ਤੁਹਾਨੂੰ ਬਹੁਤ ਇੰਤਜ਼ਾਰ ਕਰਨਾ ਪਿਆ। ਮੈਂ ਸਵੇਰੇ ਦਿੱਲੀ ਤੋਂ ਤਾਂ ਸਮੇਂ ‘ਤੇ ਨਿਕਲਿਆ ਸੀ, ਲੇਕਿਨ ਅਨੇਕ ਪ੍ਰੋਗਰਾਮ ਕਰਦੇ-ਕਰਦੇ ਹਰ ਕੋਈ ਪੰਜ ਦਸ ਮਿੰਟ ਜ਼ਿਆਦਾ ਲੈ ਲੈਂਦਾ ਹੈ ਤਾਂ ਉਸੇ ਦਾ ਪਰਿਣਾਮ ਹੈ ਕਿ ਜੋ ਲਾਸਟ ਵਾਲਾ ਹੁੰਦਾ ਹੈ ਉਸ ਨੂੰ ਸਜ਼ਾ ਹੋ ਜਾਂਦੀ ਹੈ। ਤਾਂ ਮੈਂ ਫਿਰ ਵੀ ਦੇਰ ਤੋਂ ਆਉਣ ਦੇ ਲਈ ਆਪ ਸਭ ਤੋਂ ਮੁਆਫੀ ਚਾਹੁੰਦਾ ਹਾਂ।

ਸਾਥੀਓ,

ਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਫੀਲਡ ਦੇ ਇੰਨੇ ਸਾਰੇ ਮਾਈਂਡਸ ਦਰਮਿਆਨ ਆਉਣਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਸੁਖਦ ਅਨੁਭਵ ਹੈ। ਮੈਨੂੰ ਅਜਿਹਾ ਲਗ ਰਿਹਾ ਹੈ, ਜਿਵੇਂ ਕਿ ਮੈਂ ਭਵਿੱਖ ਨੂੰ ਗੜ੍ਹਣ ਵਾਲੀ ਕਿਸੇ ਲੈਬੋਰੇਟਰੀ ਵਿੱਚ ਆਇਆ ਹਾਂ। ਟੈਕਨੋਲੋਜੀ ਦੇ ਖੇਤਰ ਵਿੱਚ, ਖ਼ਾਸ ਤੌਰ ‘ਤੇ ਆਟੋਮੋਬਾਈਲ ਇੰਡਸਟ੍ਰੀ ਵਿੱਚ, ਤਮਿਲ ਨਾਡੂ ਨੇ ਆਪਣੀ ਭੂਮਿਕਾ ਨੂੰ ਗਲੋਬਲ ਸਟੇਜ ‘ਤੇ ਸਾਬਿਤ ਵੀ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਆਪਣੇ ਇਸ ਈਵੈਂਟ ਨੂੰ ਵੀ ‘Creating the Future’ ਇਹ ਨਾਮ ਦਿੱਤਾ ਹੈ। ‘Creating the Future – Digital Mobility for Automotive MSME Entrepreneurs’! ਮੈਂ ਇਸ ਪ੍ਰੋਗਰਾਮ ਦੇ ਲਈ, ਇੰਨੀ ਵੱਡੀ ਸੰਖਿਆ ਵਿੱਚ MSMEs ਨੂੰ, ਹਜ਼ਾਰਾਂ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਇੱਕ ਮੰਚ ‘ਤੇ ਲਿਆਉਣ ਦੇ ਲਈ ਕੰਪਨੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਪਲੈਟਫਾਰਮ ਤੋਂ ਆਟੋਮੋਬਾਈਲ ਇੰਡਸਟ੍ਰੀ ਦੇ ਨਾਲ-ਨਾਲ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਵੀ ਗਤੀ ਮਿਲੇਗੀ। ਮੈਂ ਸਮਝਦਾ ਹਾਂ ਕਿ simultaneously interpretation ਚਲ ਰਿਹਾ ਹੈ ਨਾ।

ਸਾਥੀਓ,

ਤੁਸੀਂ ਸਾਰੇ ਜਾਣਦੇ ਹੋ ਕਿ ਸਾਡੀ ਕੁੱਲ ਜੀਡੀਪੀ ਦਾ 7 ਪਰਸੈਂਟ ਹਿੱਸਾ, ਦੇਸ਼ ਦੀ ਆਟੋਮੋਬਾਈਲ ਇੰਡਸਟ੍ਰੀ ਤੋਂ ਆਉਂਦਾ ਹੈ। ਜੀਡੀਪੀ ਵਿੱਚ 7 ਪ੍ਰਤੀਸ਼ਤ ਭਾਗੀਦਾਰੀ, ਯਾਨੀ ਅਰਥਵਿਵਸਥਾ ਦਾ ਇੱਕ ਬਹੁਤ ਵੱਡਾ ਹਿੱਸਾ! ਇਸ ਲਈ, ਆਟੋਮੋਬਾਈਲਸ ਕੇਵਲ ਰੋਡ ‘ਤੇ ਹੀ ਰਫ਼ਤਾਰ ਨਹੀਂ ਦਿੰਦੇ, ਆਟੋਮੋਬਾਈਲ ਇੰਡਸਟ੍ਰੀ ਨਾਲ ਦੇਸ਼ ਦੀ ਅਰਥਵਿਵਸਥਾ ਨੂੰ, ਦੇਸ਼ ਦੀ ਪ੍ਰਗਤੀ ਨੂੰ ਵੀ ਓਨੀ ਹੀ ਰਫ਼ਤਾਰ ਮਿਲਦੀ ਹੈ। ਮੈਨੂਫੈਕਚਰਿੰਗ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਵਿੱਚ ਵੀ ਆਟੋਮੋਬਾਈਲ ਇੰਡਸਟ੍ਰੀ ਦਾ ਰੋਲ ਬਹੁਤ ਅਹਿਮ ਹੈ।

 

ਸਾਥੀਓ,

ਜੋ ਯੋਗਦਾਨ ਆਟੋਮੋਬਾਈਲ ਇੰਡਸਟ੍ਰੀ ਦਾ ਦੇਸ਼ ਦੀ ਇਕੋਨਮੀ ਵਿੱਚ ਹੈ, ਉਹੀ ਭੂਮਿਕਾ MSMEs ਦੀ ਇਸ ਇੰਡਸਟ੍ਰੀ ਦੇ ਲਈ ਹੈ। ਭਾਰਤ ਵਿੱਚ ਹਰ ਸਾਲ 45 ਲੱਖ ਕਾਰ ਉਸ ਦਾ ਪ੍ਰੋਡਕਸ਼ਨ ਹੁੰਦਾ ਹੈ। ਭਾਰਤ ਵਿੱਚ ਕਰੀਬ 2 ਕਰੋੜ ਟੂ ਵ੍ਹੀਲਰ, 10 ਲੱਖ ਕੌਮਰਸ਼ੀਅਲ ਵਾਹਨ ਅਤੇ ਸਾਢੇ 8 ਲੱਖ ਥ੍ਰੀ ਵ੍ਹੀਲਰਸ ਵੀ ਬਣਾਏ ਜਾਂਦੇ ਹਨ। ਤੁਹਾਡੇ ਤੋਂ ਚੰਗਾ ਹੋਰ ਕੌਣ ਜਾਣਦਾ ਹੋਵੇਗਾ ਕਿ ਕਿਸੇ ਵੀ ਪੈਸੰਜਰ vehicle ਵਿੱਚ 3 ਤੋਂ 4 ਹਜ਼ਾਰ ਪਾਰਟਸ ਹੁੰਦੇ ਹਨ। ਯਾਨੀ ਹਰ ਦਿਨ ਅਜਿਹੇ ਵਾਹਨਾਂ ਨੂੰ ਬਣਾਉਣ ਦੇ ਲਈ ਲੱਖਾਂ ਪਾਰਟਸ ਦੀ ਜ਼ਰੂਰਤ ਪੈਂਦੀ ਹੈ। ਅਤੇ ਇਸ ਸਪਲਾਈ ਦਾ ਬਹੁਤ ਵੱਡਾ ਜਿੰਮਾ ਸਾਡੀਆਂ ਲੱਖਾਂ MSMEs ਹੀ ਉਠਾਉਂਦੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਟੀਅਰ-1 ਅਤੇ ਟੀਅਰ-2 ਸ਼ਹਿਰਾਂ ਵਿੱਚ ਹਨ। ਅੱਜ ਦੁਨੀਆ ਦੀਆਂ ਅਨੇਕ ਗੱਡੀਆਂ ਵਿੱਚ ਭਾਰਤ ਦੀ MSMEs ਦੁਆਰਾ ਬਣਾਏ Components ਇਸਤੇਮਾਲ ਹੁੰਦੇ ਹਨ। ਯਾਨੀ, ਅਨੇਕਾਂ ਆਲਮੀ ਸੰਭਾਵਨਾਵਾਂ ਵੀ ਸਾਡੇ ਦਰਵਾਜੇ ‘ਤੇ ਦਸਤਕ ਦੇ ਰਹੀਆਂ ਹਨ।

ਸਾਥੀਓ,

ਸਾਡੀ MSMEs ਦੇ ਕੋਲ ਅੱਜ ਇਹ ਬਹੁਤ ਵੱਡਾ ਮੌਕਾ ਹੈ ਕਿ ਉਹ ਗਲੋਬਲ ਸਪਲਾਈ ਚੇਨ ਦਾ ਮਜ਼ਬੂਤ ਹਿੱਸਾ ਬਣਨ। ਲੇਕਿਨ ਇਸ ਦੇ ਲਈ ਸਾਡੀ MSMEs ਨੂੰ ਆਪਣੀ ਗੁਣਵੱਤਾ ‘ਤੇ, ਆਪਣੀ Quality ਅਤੇ Durability ‘ਤੇ ਹੋਰ ਜ਼ਿਆਦਾ ਕੰਮ ਕਰਨਾ ਹੋਵੇਗਾ। ਸਾਨੂੰ ਗਲੋਬਲ ਸਟੈਂਡਰਡਸ ‘ਤੇ ਖਰਾ ਉਤਰਣ ਦੇ ਲਈ ਕੰਮ ਕਰਨਾ ਹੋਵੇਗਾ। ਅਤੇ ਮੈਂ ਇੱਕ ਵਾਰ ਲਾਲ ਕਿਲੇ ਤੋਂ ਕਿਹਾ ਸੀ ਕਿ ਹੁਣ ਭਾਰਤ ਨੂੰ ਦੁਨੀਆ ਵਿੱਚ ਪਹੁੰਚਣਾ ਹੈ ਤਾਂ ਇੱਕ ਸੂਤਰ ਦਾ ਗੰਭੀਰਤਾ ਪਰੂਵਕ ਸਵੀਕਾਰ ਕਰਨਾ ਹੋਵੇਗਾ ਅਤੇ ਮੈਂ ਕਿਹਾ ਸੀ ਹੁਣ ਸਾਡਾ ਪ੍ਰੋਡਕਸ਼ਨ ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ ਵਾਲਾ ਹੋਵੇਗਾ। ਅਤੇ ਜਦੋਂ ਮੈਂ ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ ਕਹਿੰਦਾ ਹਾਂ ਤਦ ਜ਼ੀਰੋ ਡਿਫੈਕਟ ਉਸ ਦੀ ਕੁਆਲਿਟੀ ਨਾਲ ਜੁੜਿਆ ਹੈ ਅਤੇ ਜ਼ੀਰੋ ਇਫੈਕਟ ਐਨਵਾਇਰਮੈਂਟ ‘ਤੇ ਕੋਈ ਵਿਪਰੀਤ ਇਫੈਕਟ ਨਹੀਂ ਕਰੇਗਾ। ਇਹ ਮੂਲ ਮੰਤਰ ਨੂੰ ਲੈ ਕੇ ਚਲਣਾ ਪਵੇਗਾ।

ਸਾਥੀਓ,

Digital Mobility for Automotive MSME Entrepreneurs’ ਨਾਲ ਦੇਸ਼ ਦੇ ਲਘੂ ਉਦਯੋਗਾਂ ਨੂੰ ਨਵੀਂ ਦਿਸ਼ਾ ਮਿਲੇਗੀ, ਭਵਿੱਖ ਦੇ ਲਈ ਤਿਆਰ ਹੋਣ ਵਿੱਚ ਮਦਦ ਮਿਲੇਗੀ।

ਸਾਥੀਓ,

ਕੋਰੋਨਾ ਦੇ ਸਮੇਂ ਵਿੱਚ ਦੁਨੀਆ ਨੇ ਭਾਰਤ ਦੇ ਲਘੂ ਉਦਯੋਗਾਂ ਦਾ ਸਮਰੱਥ ਦੇਖਿਆ ਹੈ। ਭਾਰਤ ਨੇ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਜੋ ਜਿੱਤ ਹਾਸਲ ਕੀਤੀ, ਉਸ ਵਿੱਚ ਲਘੂ ਉਦਯੋਗਾਂ ਦੀ ਵੱਡੀ ਭੂਮਿਕਾ ਰਹੀ ਹੈ। ਇਸ ਲਈ ਅੱਜ ਦੇਸ਼ MSMEs ਦੇ ਭਵਿੱਖ ਦੇ ਤੌਰ ‘ਤੇ ਦੇਖ ਰਿਹਾ ਹੈ। ਪੈਸਿਆਂ ਤੋਂ ਲੈ ਕੇ ਪ੍ਰਤਿਭਾ ਤੱਕ, MSMEs ਦੇ ਸੰਸਾਧਨਾਂ ਵਿੱਚ ਵਾਧਾ ਹੋਵੇ, ਇਸ ਦੇ ਲਈ ਚੌਤਰਫਾ ਕੰਮ ਹੋ ਰਿਹਾ ਹੈ। ਪੀਐੱਮ ਮੁਦਰਾ ਯੋਜਨਾ ਅਤੇ ਪੀਐੱਮ ਵਿਸ਼ਵਕਰਮਾ ਯੋਜਨਾ ਇਹ ਅਜਿਹੀਆਂ ਯੋਨਜਾਵਾਂ ਹਨ, ਜੋ ਇਸ ਦਿਸ਼ਾ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ। ਕੋਰੋਨਾ ਦੇ ਸਮੇਂ ਵਿੱਚ MSME Credit Guarantee Scheme ਨੇ ਲੱਖਾਂ ਰੋਜ਼ਗਾਰ, ਅਤੇ ਉਹ ਸੰਕਟ ਦਾ ਕਾਲ ਹੈ ਤੁਸੀਂ ਯਾਦ ਰੱਖੋ, ਲੱਖਾਂ ਰੋਜ਼ਗਾਰ ਬਚਾਉਣ ਵਿੱਚ ਤੁਹਾਡੇ MSME Sector ਨੇ ਮਦਦ ਕੀਤੀ ਸੀ।

ਸਾਥੀਓ,

ਅੱਜ ਹਰ ਸੈਕਟਰ ਨਾਲ ਜੁੜੇ MSMEs ਦੇ ਲਈ ਸਸਤੇ ਲੋਨ ਅਤੇ ਵਰਕਿੰਗ ਕੈਪੀਟਲ ਦੀ ਸੁਵਿਧਾ ਸੁਨਿਸ਼ਚਿਤ ਕੀਤੀ ਜਾ ਰਹੀ ਹੈ। ਸੰਸਾਧਨ ਵਧਣ ਨਾਲ ਉਨ੍ਹਾਂ ਦੀ ਸੋਚ ਦਾ ਵੀ ਵਿਸਤਾਰ ਹੋ ਰਿਹਾ ਹੈ। ਸਾਡੇ ਲਘੂ ਉਦਯੋਗ, ਨਵੇਂ ਨਵੇਂ ਖੇਤਰਾਂ ਵਿੱਚ ਇਨੋਵੇਸ਼ਨਸ ਵੀ ਅਤੇ ਉਸ ‘ਤੇ ਵੀ ਜਿੰਨਾ ਜ਼ਿਆਦਾ ਅਸੀਂ ਅੱਪਗ੍ਰੇਡ ਕਰਦੇ ਹਾਂ, ਜਿੰਨਾ ਜ਼ਿਆਦਾ ਧਿਆਨ ਦੇ ਰਹੇ ਹਾਂ। ਉਹ ਸਾਨੂੰ ਹੋਰ ਸਸ਼ਕਤ ਕਰੇਗਾ। ਸਾਡੀ ਸਰਕਾਰ ਇਸ ਦੌਰ ਵਿੱਚ MSMEs ਨੂੰ ਨਵੀਂ ਟੈਕਨੋਲੋਜੀ ਅਤੇ ਨਵੇਂ ਸਕਿਲਸ ਦੀ ਜ਼ਰੂਰਤ ਦਾ ਵੀ ਧਿਆਨ ਰੱਖ ਰਹੀ ਹੈ। ਇਸ ਦੇ ਲਈ ਵਿਸ਼ੇਸ਼ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਚਲ ਰਹੇ ਹਨ, ਟ੍ਰੇਨਿੰਗ ਸੰਸਥਾਨ ਚਲਾਏ ਜਾ ਰਹੇ ਹਨ। ਪਹਿਲਾਂ ਸਾਡੇ ਇੱਥੇ skill development ਇੱਕ ਰੂਟੀਨ ਕੰਮ ਮੰਨਿਆ ਜਾਂਦਾ ਸੀ। ਜਦੋਂ ਤੋਂ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਮੈਂ skill development ਦੀ ਅਲੱਗ Ministry ਬਣਾ ਦਿੱਤੀ ਹੈ। ਅਤੇ ਮੇਰੀ ਪੂਰੀ ਸਮਝ ਹੈ ਕਿ ਭਾਵੀ ਪੀੜ੍ਹੀ ਨੂੰ ਗੜ੍ਹਨ ਵਿੱਚ skill ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਅਤੇ ਇਸ ਲਈ ਆਧੁਨਿਕ ਤੋਂ ਆਧੁਨਿਕ ਅਤੇ ਨਿਰੰਤਰ upgrade ਹੋਣ ਵਾਲੀ Skilled Universities ਸਾਡੇ ਇੱਥੇ ਬਹੁਤ ਜ਼ਰੂਰੀ ਹੈ।

ਸਾਥੀਓ,

ਸਰਕਾਰ ਅੱਜ ਜਿਸ ਤਰ੍ਹਾਂ EVs ਨੂੰ ਹੁਲਾਰਾ ਦੇ ਰਹੀ ਹੈ ਉਸ ਨਾਲ ਵੀ MSME ਸੈਕਟਰ ਦੇ ਲਈ ਨਵੇਂ ਅਵਸਰ ਬਣ ਰਹੇ ਹਨ। ਮੇਰੀ ਤਾਂ ਇੱਥੇ ਮੌਜੂਦ ਸਾਰੇ ਲਘੂ ਉੱਦਮੀਆਂ ਨੂੰ ਤਾਕੀਦ ਹੈ ਕਿ ਤੁਸੀਂ EV ਦੀ ਵਧਦੀ ਮੰਗ ਦੇ ਹਿਸਾਬ ਨਾਲ ਆਪਣਾ ਸਮਰੱਥ ਵੀ ਵਧਾਓ। ਅਤੇ ਤੁਹਾਨੂੰ ਪਤਾ ਹੋਵੇਗਾ ਭਾਰਤ ਸਰਕਾਰ ਨੇ ਹੁਣ Roof Top solar ਦੀ ਇੱਕ ਬਹੁਤ ਵੱਡੀ ਪੌਲਿਸੀ ਲਿਆਂਦੀ ਹੈ ਅਤੇ ਇਹ Roof Top solar ਬਹੁਤ ਵੱਡੀ ਮਾਤਰਾ ਵਿੱਚ ਹਰ ਪਰਿਵਾਰ ਨੂੰ ਆਰਥਿਕ ਮਦਦ, 300 ਯੂਨਿਟ ਤੱਕ ਬਿਜਲੀ ਮੁਫ਼ਤ ਅਤੇ ਵਾਧੂ ਬਿਜਲੀ ਖਰੀਦਣ ਅਜਿਹਾ ਇੱਕ ਪੈਕੇਜ ਹੈ, ਅਤੇ ਸ਼ੁਰੂ ਵਿੱਚ ਇੱਕ ਕਰੋੜ ਘਰ ਉਸ ਦੇ ਲਈ ਅਸੀਂ ਲਕਸ਼ ਨਿਰਧਾਰਿਤ ਕੀਤਾ ਹੈ। ਅਤੇ ਸਾਡੀ ਕਲਪਨਾ ਹੈ ਕਿ ਇਸ ਦੇ ਕਾਰਨ ਜੋ ਈ-ਵ੍ਹੀਕਲ ਹਨ ਉਨ੍ਹਾਂ ਦਾ ਚਾਰਜਿੰਗ ਸਟੇਸ਼ਨ ਉਸ ਦੇ ਆਪਣੇ ਘਰ ਵਿੱਚ ਹੀ ਬਣ ਜਾਵੇਗਾ, Roof Top solar ਨਾਲ ਹੀ ਚਲੇਗਾ, ਯਾਨੀ ਉਸ ਦਾ ਟ੍ਰਾਂਸਪੋਰਟੇਸ਼ਨ ਕੋਸਟ ਜ਼ੀਰੋ ਹੋਣ ਵਾਲਾ ਹੈ। ਅਤੇ ਤੁਸੀਂ ਲੋਕਾਂ ਦੇ ਲਈ ਬਹੁਤ ਵੱਡਾ ਅਵਸਰ ਲੈ ਕੇ ਆ ਰਿਹਾ ਹੈ।

 

ਸਾਥੀਓ,

ਸਰਕਾਰ ਨੇ Auto ਅਤੇ Auto Components ਦੇ ਲਈ ਕਰੀਬ 26 ਹਜ਼ਾਰ ਕਰੋੜ ਰੁਪਏ ਦੀ PLI ਸਕੀਮ ਬਣਾਈ ਹੈ। ਇਹ ਸਕੀਮ ਮੈਨੂਫੈਕਚਰਿੰਗ ਦੇ ਨਾਲ-ਨਾਲ ਹਾਈਡ੍ਰੋਜਨ ਵ੍ਹੀਕਲਸ ਨੂੰ ਵੀ ਹੁਲਾਰਾ ਦੇ ਰਹੀ ਹੈ। ਇਸ ਦੀ ਮਦਦ ਨਾਲ ਅਸੀਂ 100 ਤੋਂ ਜ਼ਿਆਦਾ Advanced Automotive Technologies ਨੂੰ ਵੀ ਹੁਲਾਰਾ ਦਿੱਤਾ ਹੈ। ਜਦੋਂ ਦੇਸ਼ ਵਿੱਚ ਨਵੀਂ technologies ਆਉਣਗੀਆਂ, ਤਾਂ ਨਵੀਂ ਟੈਕਨੋਲੋਜੀ ਨਾਲ ਜੁੜਿਆ ਗਲੋਬਲ ਇਨਵੈਸਟਮੈਂਟ ਵੀ ਆਉਣ ਵਾਲਾ ਹੈ। ਇਹ ਵੀ ਸਾਡੀ MSMEs ਦੇ ਲਈ ਇੱਕ ਬਹੁਤ ਵੱਡਾ ਅਵਸਰ ਹੈ। ਇਸ ਲਈ, ਇਹ ਸਹੀ ਸਮਾਂ ਹੈ ਕਿ ਸਾਡੀ MSMEs ਸਮਰੱਥਾਵਾਂ ਦਾ ਵਿਸਤਾਰ ਕਰੀਏ, ਨਵੇਂ ਖੇਤਰਾਂ ਵਿੱਚ ਕੰਮ ਕਰਨਾ ਸ਼ੁਰੂ ਕਰੀਏ।

ਸਾਥੀਓ,

ਜਿੱਥੇ ਸੰਭਾਵਨਾਵਾਂ ਹੁੰਦੀਆਂ ਹਨ, ਉੱਥੇ ਚੁਣੌਤੀਆਂ ਵੀ ਆਉਂਦੀਆਂ ਹਨ। ਅੱਜ Digitalisation, Electrification, Alternative Fuel Vehicles, ਅਤੇ Market demand Fluctuations ਜਿਹੀਆਂ ਕਈ ਚੁਣੌਤੀਆਂ MSMEs ਦੇ ਸਾਹਮਣੇ ਹਨ। ਸਹੀ ਸਮੇਂ ‘ਤੇ ਅਤੇ ਸਹੀ ਦਿਸ਼ਾ ਵਿੱਚ ਸਹੀ ਕਦਮ ਉਠਾ ਕੇ ਅਸੀਂ ਇਨ੍ਹਾਂ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲ ਸਕਦੇ ਹਾਂ। ਇਸ ਦੇ ਲਈ ਖੁਦ ਨੂੰ ਅੱਪਗ੍ਰੇਡ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ, MSMEs ਦਾ Formalisation ਵੀ ਇੱਕ ਵੱਡੀ ਚੁਣੌਤੀ ਹੈ। ਸਾਡੀ ਸਰਕਾਰ ਨੇ ਇਸ ਦਿਸ਼ਾ ਵਿੱਚ ਕਈ ਕਦਮ ਉਠਾਏ ਹਨ। ਅਸੀਂ MSMEs ਦੀ ਪਰਿਭਾਸ਼ਾ ਨੂੰ ਵੀ ਬਦਲਿਆ ਹੈ। ਇਸ ਫ਼ੈਸਲੇ ਦੇ ਬਾਅਦ MSMEs ਦੀ ਗ੍ਰੋਥ ਦੇ ਰਸਤੇ ਸਾਫ਼ ਹੋਏ ਹਨ।

ਸਾਥੀਓ,

ਵਿਕਸਿਤ ਭਾਰਤ ਬਣਾਉਣ ਦੇ ਲਈ ਭਾਰਤ ਸਰਕਾਰ, ਆਪਣੀ ਹਰ ਇੰਡਸਟ੍ਰੀ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ। ਪਹਿਲਾਂ ਇੰਡਸਟ੍ਰੀ ਹੋਵੇ ਜਾਂ individual, ਛੋਟੀ ਤੋਂ ਛੋਟੀ ਗੱਲ ਦੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ। ਲੇਕਿਨ, ਅੱਜ ਸਰਕਾਰ ਹਰ ਸੈਕਟਰ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰ ਰਹੀ ਹੈ। ਬੀਤੇ ਵਰ੍ਹਿਆਂ ਵਿੱਚ ਅਸੀਂ 40 ਹਜ਼ਾਰ ਤੋਂ ਜ਼ਿਆਦਾ Compliances ਸਮਾਪਤ ਕੀਤੇ ਹਨ। ਅਸੀਂ ਬਿਜ਼ਨਸ ਨਾਲ ਜੁੜੀਆਂ ਅਨੇਕਾਂ ਛੋਟੀਆਂ-ਛੋਟੀਆਂ ਭੁੱਲਾਂ ਨੂੰ ਡੀ-ਕ੍ਰਿਮੀਨਲਾਈਜ਼ ਵੀ ਕੀਤਾ ਹੈ। ਨਹੀਂ ਤੁਹਾਨੂੰ ਹੈਰਾਨੀ ਹੋਵੇਗੀ ਸਾਡੇ ਦੇਸ਼ ਵਿੱਚ ਅਜਿਹੇ ਕਾਨੂੰਨ ਸਨ ਕਿ ਅਗਰ ਤੁਹਾਡੀ ਫੈਕਟਰੀ ਵਿੱਚ ਟੌਇਲਟ ਨੂੰ ਛੇ ਮਹੀਨੇ ਵਿੱਚ ਇੱਕ ਵਾਲ ਕਲਰ ਨਹੀਂ ਕੀਤਾ ਤਾਂ ਤੁਹਾਨੂੰ ਜੇਲ ਭੇਜਦੇ ਸਨ। ਇਹ ਸਭ ਮੈਂ ਕੱਢਿਆ ਅਤੇ ਇਸ ਨੂੰ ਕੱਢਣ ਵਿੱਚ 75 ਸਾਲ ਗਏ ਦੇਸ਼ ਦੇ।

ਸਾਥੀਓ,

ਨਵੀਂ ਲੌਜਿਸਟਿਕ ਪੌਲਿਸੀ ਹੋਵੇ, ਜੀਐੱਸਟੀ ਹੋਵੇ, ਇਨ੍ਹਾਂ ਸਭ ਨਾਲ ਆਟੋਮੋਬਾਈਲ ਇੰਡਸਟ੍ਰੀ ਦੇ ਲਘੁ ਉਦਯੋਗਾਂ ਨੂੰ ਵੀ ਮਦਦ ਮਿਲੀ ਹੈ। ਸਰਕਾਰ ਨੇ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਬਣਾ ਕੇ ਭਾਰਤ ਵਿੱਚ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਨੂੰ ਇੱਕ ਦਿਸ਼ਾ ਦਿੱਤੀ ਹੈ। ਪੀਐੱਮ ਗਤੀਸ਼ਕਤੀ ਵਿੱਚ ਡੇਢ ਹਜ਼ਾਰ ਤੋਂ ਜ਼ਿਆਦਾ ਲੇਅਰਸ ਵਿੱਚ ਡੇਟਾ ਪ੍ਰੋਸੈੱਸ ਕਰਕੇ ਭਵਿੱਖ ਦਾ ਇਨਫ੍ਰਾਸਟ੍ਰਕਚਰ ਬਣਾਇਆ ਜਾ ਰਿਹਾ ਹੈ। ਇਸ ਨਾਲ ਮਲਟੀ-ਮਾਡਲ ਕਨੈਕਟੀਵਿਟੀ ਨੂੰ ਬਹੁਤ ਵੱਡੀ ਸ਼ਕਤੀ ਮਿਲਣ ਜਾ ਰਹੀ ਹੈ। ਅਸੀਂ ਹਰ ਇੰਡਸਟ੍ਰੀ ਦੇ ਲਈ support mechanism ਨੂੰ ਵੀ ਵਿਕਸਿਤ ਕਰਨ ‘ਤੇ ਬਲ ਦੇ ਰਹੇ ਹਾਂ। ਮੈਂ Automobile MSME Sector ਨੂੰ ਵੀ ਕਹਾਂਗਾ, ਕਿ ਇਸ Support Mechanism ਦਾ ਲਾਭ ਲਈਏ। Innovation ਅਤੇ Competitiveness ਨੂੰ ਅੱਗੇ ਵਧਾ ਕੇ ਸਾਨੂੰ ਜਾਣਾ ਹੀ ਹੋਵੇਗਾ। ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ ਹੈ। ਮੈਨੂੰ ਵਿਸ਼ਵਾਸ ਹੈ, ਇਸ ਦਿਸ਼ਾ ਵਿੱਚ TVS ਦਾ ਇਹ ਪ੍ਰਯਾਸ ਤੁਹਾਨੂੰ ਜ਼ਰੂਰ ਸਹਾਇਤਾ ਕਰੇਗਾ।

ਸਾਥੀਓ,

ਦੋ ਤਿੰਨ ਗੱਲਾਂ ਹੋਰ ਵੀ ਮੈਂ ਦੱਸਣਾ ਚਾਹੁੰਦਾ ਹਾਂ। ਤੁਹਾਨੂੰ ਪਤਾ ਹੈ ਕਿ ਭਾਰਤ ਸਰਕਾਰ ਨੇ ਸਕ੍ਰੈਪ ਨੂੰ ਲੈ ਕੇ ਇੱਕ ਪੌਲਿਸੀ ਬਣਾਈ ਹੈ। ਅਸੀਂ ਚਾਹੁੰਦੇ ਹਾਂ ਕਿ ਜਿੰਨੇ ਪੁਰਾਣੇ ਵ੍ਹੀਕਲਸ ਹਨ, ਉਹ ਸਕ੍ਰੈਪ ਹੋਣ ਅਤੇ ਨਵੇਂ ਆਧੁਨਿਕ ਵ੍ਹੀਕਲ ਮਾਰਕਿਟ ਵਿੱਚ ਆਉਣ। ਹੁਣ ਬਹੁਤ ਵੱਡੀ opportunity ਹੈ। ਅਤੇ ਇਸ ਲਈ ਮੈਂ ਤੁਸੀਂ ਉਦਯੋਗ ਜਗਤ ਦੇ ਲੋਕਾਂ ਨੂੰ ਭਾਰਤ ਸਰਕਾਰ ਦੀ ਇਹ ਸਕ੍ਰੈਪਿੰਗ ਪੌਲਿਸੀ ਦਾ ਫਾਇਦਾ ਉਠਾ ਕੇ ਸਕ੍ਰੈਪਿੰਗ ਦੀ ਦਿਸ਼ਾ ਵਿੱਚ ਅੱਗੇ ਆਉਣਾ ਚਾਹੀਦਾ ਹੈ। ਹੁਣ ਸਾਡਾ ਦੇਸ਼ ship making ਵਿੱਚ ਦੁਨੀਆ ਵਿੱਚ ਨੰਬਰ ਇੱਕ ਰਿਹਾ ਹੈ। ਅਤੇ ship making ਦਾ recycle material ਉਸ ਦਾ ਬਹੁਤ ਵੱਡਾ ਮਾਰਕੀਟ ਬਣਿਆ ਹੈ। ਮੈਂ ਮੰਨਦਾ ਹਾਂ, ਅਗਰ ਵੱਡੀ ਯੋਜਨਾਪੂਰਵਕ ਅਸੀਂ ਅੱਗੇ ਆਈਏ ਤਾਂ ਸਾਡੇ ਪੜੋਸੀ ਦੇਸ਼ ਵੀ ਉਨ੍ਹਾਂ ਦੇ vehicles ਵੀ, gulf countries ਜਿੱਥੇ ਬਹੁਤ ਤੇਜ਼ੀ ਨਾਲ ਵ੍ਹੀਕਲਸ ਬਦਲੇ ਜਾ ਰਹੇ ਹਨ। ਉਹ ਵੀ ਸਕ੍ਰੈਪ ਦੇ ਲਈ ਭਾਰਤ ਆਉਣਗੇ ਅਤੇ ਇਸ ਤਰ੍ਹਾਂ ਇੱਕ ਬਹੁਤ ਵੱਡੇ ਉਦਯੋਗ ਦੀ ਸੰਭਾਵਨਾ ਹੈ। ਅਤੇ ਉਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ MSMEs ਦੇ ਲਈ ਕੰਮ ਦੀ ਹਨ।

ਅਸੀਂ ਇਨ੍ਹਾਂ ਪੂਰੀ ਚੀਜ਼ਾਂ ਦਾ ਕਿਵੇਂ ਫਾਇਦਾ ਉਠਾਈਏ। ਉਸੇ ਪ੍ਰਕਾਰ ਨਾਲ ਮੈਨੂੰ ਹੁਣੇ ਦੱਸਿਆ ਗਿਆ ਹੈ ਕਿ ਇਸ ਵਿੱਚ ਟ੍ਰਾਂਸਪੋਰਟ ਸੈਕਟਰ ਨਾਲ ਜੁੜੇ ਲੋਕ ਵੀ ਹਨ। ਮੈਂ ਕੋਈ ਵੀ ਚੀਜ਼ ਜਦੋਂ ਸੋਚਦਾ ਹਾਂ ਤਾਂ ਮੈਂ ਉਸ ਦੀ ਪੂਰਣਤਾ ਦੇ ਅਧਾਰ ‘ਤੇ ਸੋਚਣ ਦੀ ਆਦਤ ਰੱਖਦਾ ਹਾਂ। ਅਗਰ ਮੈਂ mobility ਦੀ ਚਰਚਾ ਕਰਾਂਗਾ,  transport ਦੀ ਚਰਚਾ ਕਰਾਂਗਾ ਲੇਕਿਨ ਮੈਂ ਮੇਰੇ ਡ੍ਰਾਈਵਰ ਦੀ ਚਰਚਾ ਨਹੀਂ ਕਰਾਂਗਾ, ਉਸ ਦੀ ਚਿੰਤਾ ਨਹੀਂ ਕਰਾਂਗਾ ਤਾਂ ਮੇਰਾ ਕੰਮ ਬਹੁਤ ਅਧੂਰਾ ਹੈ। ਅਤੇ ਇਸ ਲਈ ਤੁਸੀਂ ਕੁਝ ਦਿਨ ਪਹਿਲਾਂ ਸ਼ਾਇਦ ਅਖ਼ਬਾਰ ਵਿੱਚ ਪੜ੍ਹਿਆ ਹੋਵੇਗਾ। ਸਾਨੂੰ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਇੱਕ ਹਜ਼ਾਰ places centres main highways ‘ਤੇ ਹਾਲੇ ਬਣਾਉਣ ਵਾਲੇ ਹਨ। ਜਿਸ ਵਿੱਚ ਡ੍ਰਾਈਵਰਸ ਦੇ ਲਈ ਸਾਰੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ। ਅਤੇ ਉਸ ਦੇ ਕਾਰਨ ਐਕਸੀਡੈਂਟਸ ਘੱਟ ਹੋਣਗੇ, ਉਨ੍ਹਾਂ ਨੂੰ ਰੈਸਟ ਮਿਲੇਗਾ, ਜ਼ਰੂਰੀ ਸੁਵਿਧਾਵਾਂ ਉਨ੍ਹਾਂ ਨੂੰ ਪ੍ਰਾਪਤ ਹੋਵੇਗੀ ਅਤੇ ਸ਼ੁਰੂ ਵਿੱਚ ਅਸੀਂ global standard ਦੇ ਇੱਕ ਹਜ਼ਾਰ ਅਜਿਹੇ ਸੈਂਟਰਸ ਬਣਾਉਣ ਦਾ ਕੰਮ already ਸ਼ੁਰੂ ਕਰ ਰਹੇ ਹਾਂ। ਤਾਂ ਜੋ transport sector ਦੇ ਮੇਰੇ ਭਾਈ-ਭੈਣ ਹਨ ਉਨ੍ਹਾਂ ਨੂੰ, ਆਪਣੇ ਡ੍ਰਾਈਵਰਸ ਨੂੰ ਹੋਰ ਅਧਿਕ ਸੁਰੱਖਿਆ ਵੀ, ਸੰਤੋਸ਼ ਵੀ ਅਤੇ ਤੁਹਾਡੇ ਕਾਰੋਬਾਰ ਨੂੰ ਵਿਕਾਸ ਕਰਨ ਦੇ ਲਈ ਨਵੇਂ ਅਵਸਰ ਇਹ ਸਾਰੀਆਂ ਚੀਜ਼ਾਂ ਇਕੱਠੇ ਉਸ ਨਾਲ ਜੁੜੀਆਂ ਹੋਈਆਂ ਹਨ।

 ਸਾਥੀਓ,

ਤੁਹਾਡੇ ਦਰਮਿਆਨ ਆਉਣ ਦਾ ਅਵਸਰ ਮਿਲਿਆ। ਅਨੇਕਾਂ ਉਮੀਦਾਂ ਤੁਹਾਡੀਆਂ ਵੀ ਹਨ, ਅਨੇਕ ਸੁਪਨੇ ਤੁਹਾਡੇ ਵੀ ਹਨ ਅਤੇ ਤੁਹਾਡੇ ਸਾਰਿਆਂ ਦੇ ਸੁਪਨਿਆਂ ਨੂੰ ਮੈਂ ਮੇਰੇ ਸੰਕਲਪ ਬਣਾ ਕੇ ਜੀ ਜਾਨ ਨਾਲ ਜੁਟਿਆ ਰਹਿੰਦਾ ਹਾਂ। ਭਰੋਸਾ ਕਰੋ, ਤੁਹਾਡੇ ਜੋ ਪੰਜ ਸਾਲ ਦੇ ਜੋ ਵੀ ਪਲਾਨ ਹੋਣਗੇ ਹਿੰਮਤ ਦੇ ਨਾਲ ਅੱਗੇ ਵਧੋ, ਮੈਂ ਤੁਹਾਡੇ ਨਾਲ ਰਹਾਂਗਾ, ਤੁਹਾਡੇ ਲਈ ਰਹਾਂਗਾ, ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾ ਕੇ ਰਹਾਂਗੇ। ਤੁਹਾਡਾ ਸਭ ਦਾ ਇੱਕ ਵਾਰ ਫਿਰ ਅਨੇਕ-ਅਨੇਕ ਸ਼ੁਭਕਾਨਾਵਾਂ ਦੇ ਨਾਲ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

***


ਡੀਐੱਸ/ਐੱਸਟੀ/ਡੀਕੇ/ਏਕੇ


(Release ID: 2010817) Visitor Counter : 71