ਪ੍ਰਧਾਨ ਮੰਤਰੀ ਦਫਤਰ
ਵੀਡੀਓ ਕਾਨਫਰੰਸਿੰਗ ਰਾਹੀਂ ਰੇਲਵੇ ਇਨਫ੍ਰਾ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ, ਉਦਘਾਟਨ ਅਤੇ ਸਮਰਪਣ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
26 FEB 2024 2:35PM by PIB Chandigarh
ਨਮਸਕਾਰ!
ਅੱਜ ਦਾ ਇਹ ਪ੍ਰੋਗਰਾਮ, ਨਵੇਂ ਭਾਰਤ ਦੀ ਨਵੀਂ ਕਾਰਜ ਸੰਸਕ੍ਰਿਤੀ ਦਾ ਪ੍ਰਤੀਕ ਹੈ। ਅੱਜ ਭਾਰਤ ਜੋ ਕਰਦਾ ਹੈ, ਅਭੂਤਪੂਰਵ ਸਪੀਡ ਨਾਲ ਕਰਦਾ ਹੈ। ਅੱਜ ਭਾਰਤ ਜੋ ਕਰਦਾ ਹੈ, ਅਭੂਤਪੂਰਵ ਸਕੇਲ ਨਾਲ ਕਰਦਾ ਹੈ। ਅੱਜ ਦੇ ਭਾਰਤ ਨੇ ਛੋਟੇ-ਛੋਟੇ ਸੁਪਨੇ ਦੇਖਣੇ ਛੱਡ ਦਿੱਤੇ ਹਨ। ਅਸੀਂ ਵੱਡੇ ਸੁਪਨੇ ਦੇਖਦੇ ਹਾਂ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਦਿੰਦੇ ਹਾਂ। ਇਹੀ ਸੰਕਲਪ ਇਸ ਵਿਕਸਿਤ ਭਾਰਤ- ਵਿਕਸਿਤ ਰੇਲਵੇ ਪ੍ਰੋਗਰਾਮ ਵਿੱਚ ਦਿਖ ਰਿਹਾ ਹੈ। ਮੈਂ ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਨਾਲ ਜੁੜੇ ਸਾਰੇ ਸਾਥੀਆਂ ਦਾ ਅਭਿਨੰਦਨ ਕਰਦਾ ਹਾਂ।
ਸਾਡੇ ਨਾਲ 500 ਤੋਂ ਅਧਿਕ ਰੇਲਵੇ ਸਟੇਸ਼ਨਾਂ ਅਤੇ ਡੇਢ ਹਜ਼ਾਰ ਤੋਂ ਜ਼ਿਆਦਾ ਦੂਸਰੀ ਜਗ੍ਹਾਂ ਤੋਂ ਲੱਖਾਂ ਲੋਕ ਜੁੜੇ ਹਨ। ਅਲਗ-ਅਲਗ ਰਾਜਾਂ ਦੇ ਮਾਣਯੋਗ ਰਾਜਪਾਲ ਸ਼੍ਰੀ, ਮਾਣਯੋਗ ਮੁੱਖ ਮੰਤਰੀ ਗਣ, ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀ ਗਣ, ਸਾਂਸਦਗਣ- ਵਿਧਾਇਕਗਣ ਅਤੇ ਸਥਾਨਕ ਜਨਪ੍ਰਤੀਨਿਧੀ, ਪ੍ਰਬੁੱਧ ਨਾਗਰਿਕ, ਪਦਮ ਪੁਰਸਕਾਰ ਜਿਨ੍ਹਾਂ ਨੂੰ ਸਨਮਾਨ ਮਿਲਿਆ ਹੈ ਅਜਿਹੇ ਸੀਨੀਅਰ ਮਹਾਨੁਭਾਵ, ਭਾਰਤ ਦੇ ਮਹੱਤਵਪੂਰਨ ਲੋਕ, ਆਪਣੀ ਜਵਾਨੀ ਖਪਾਣ ਵਾਲੇ ਸਾਡੇ ਸੁਤੰਤਰ ਸੈਨਾਨੀ ਫ੍ਰੀਡਮ ਫਾਈਟਰ ਅਤੇ ਸਾਡੀ ਭਾਵੀ ਪੀੜ੍ਹੀ, ਯੁਵਾ ਸਾਥੀ ਵੀ ਅੱਜ ਸਾਡੇ ਨਾਲ ਹਨ।
ਆਪ ਸਭ ਦੀ ਮੌਜੂਦਗੀ ਵਿੱਚ ਅੱਜ ਇਕੱਠੇ ਰੇਲਵੇ ਨਾਲ ਜੁੜੀ 2000 ਤੋਂ ਅਧਿਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਹੋਇਆ ਹੈ। ਅਜੇ ਤਾਂ ਇਸ ਸਰਕਾਰ ਦੇ ਤੀਸਰੀ ਟਰਮ ਦੀ ਸ਼ੁਰੂਆਤ ਜੂਨ ਮਹੀਨੇ ਤੋਂ ਹੋਣ ਵਾਲੀ ਹੈ। ਹੁਣ ਤੋਂ ਜਿਸ ਸਕੇਲ ‘ਤੇ ਕੰਮ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਸਪੀਡ ‘ਤੇ ਕੰਮ ਹੋਣਾ ਸ਼ੁਰੂ ਹੋ ਗਿਆ ਹੈ, ਉਹ ਸਭ ਨੂੰ ਹੈਰਤ ਵਿੱਚ ਪਾਉਣ ਵਾਲਾ ਹੈ। ਕੁਝ ਦਿਨ ਪਹਿਲਾਂ ਮੈਂ ਜੰਮੂ ਤੋਂ ਇਕੱਠੇ IIT-IIM ਜਿਹੇ ਦਰਜ਼ਨਾਂ ਵੱਡੇ ਸਿੱਖਿਆ ਸੰਸਥਾਨਾਂ ਦਾ ਲੋਕਅਰਪਣ ਕੀਤਾ।
ਕੱਲ੍ਹ ਹੀ ਮੈਂ ਰਾਜਕੋਟ ਤੋਂ ਇਕੱਠੇ 5 ਏਮਸ ਅਤੇ ਅਨੇਕ ਮੈਡੀਕਲ ਸੰਸਥਾਵਾਂ ਦਾ ਲੋਕਅਰਪਣ ਕੀਤਾ। ਅਤੇ ਹੁਣ ਅੱਜ ਦਾ ਇਹ ਪ੍ਰੋਗਰਾਮ ਹੈ, ਅੱਜ 27 ਰਾਜਾਂ ਦੇ, ਕਰੀਬ 300 ਤੋਂ ਅਧਿਕ ਜ਼ਿਲ੍ਹਿਆਂ ਵਿੱਚ, ਸਾਢੇ 500 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਦੇ ਕਾਇਆਕਲਪ ਦਾ ਨੀਂਹ ਪੱਥਰ ਰੱਖਿਆ ਹੈ। ਅੱਜ ਯੂਪੀ ਦੇ ਜਿਸ ਗੋਮਤੀਨਗਰ ਰੇਲਵੇ ਸਟੇਸ਼ਨ ਦਾ ਲੋਕਅਰਪਣ ਹੋਇਆ ਹੈ, ਉਹ ਵਾਕਈ ਕਮਾਲ ਦਾ ਦਿਖਦਾ ਹੈ।
ਇਸ ਦੇ ਇਲਾਵਾ, ਅੱਜ, 1500 ਤੋਂ ਜ਼ਿਆਦਾ ਰੋਡ, ਓਵਰਬ੍ਰਿਜ, ਅੰਡਰਪਾਸ ਇਸ ਦੇ ਪ੍ਰੋਜੈਕਟਸ ਵੀ ਇਸ ਵਿੱਚ ਸ਼ਾਮਲ ਹਨ। 40 ਹਜ਼ਾਰ ਕਰੋੜ ਰੁਪਏ ਦੇ ਇਹ ਪ੍ਰੋਜੈਕਟ, ਇਕੱਠੇ ਜ਼ਮੀਨ ‘ਤੇ ਉਤਰ ਰਹੇ ਹਨ। ਕੁਝ ਮਹੀਨੇ ਪਹਿਲੇ ਹੀ ਅਸੀਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਤਦ ਵੀ 500 ਤੋਂ ਅਧਿਕ ਸਟੇਸ਼ਨਸ ਦੇ ਆਧੁਨਿਕੀਕਰਣ ‘ਤੇ ਕੰਮ ਸ਼ੁਰੂ ਹੋਇਆ ਸੀ। ਹੁਣ ਇਹ ਪ੍ਰੋਗਰਾਮ ਇਸ ਨੂੰ ਹੋਰ ਅੱਗੇ ਵਧਾ ਰਿਹਾ ਹੈ। ਇਹ ਦਿਖਾਉਂਦਾ ਹੈ ਕਿ ਭਾਰਤ ਦੀ ਪ੍ਰਗਤੀ ਦੀ ਰੇਲ ਕਿਸ ਗਤੀ ਨਾਲ ਅੱਗੇ ਵਧ ਰਹੀ ਹੈ। ਮੈਂ ਦੇਸ਼ ਦੇ ਵਿਭਿੰਨ ਰਾਜਾਂ ਨੂੰ, ਉੱਥੋਂ ਦੇ ਸਾਰੇ ਮੇਰੇ ਨਾਗਰਿਕ ਭਾਈ-ਭੈਣਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਮੈਂ ਅੱਜ ਵਿਸ਼ੇਸ਼ ਰੂਪ ਨਾਲ ਆਪਣੇ ਯੁਵਾ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ। ਮੋਦੀ ਜਦੋਂ ਵਿਕਸਿਤ ਭਾਰਤ ਦੀ ਗੱਲ ਕਰਦਾ ਹੈ, ਤਾਂ ਇਸ ਦੇ ਸੂਤਰਧਾਰ ਅਤੇ ਸਭ ਤੋਂ ਵੱਡੇ ਲਾਭਾਰਥੀ, ਦੇਸ਼ ਦੇ ਯੁਵਾ ਹੀ ਹਨ। ਅੱਜ ਦੇ ਇਨ੍ਹਾਂ ਪ੍ਰੋਜੈਕਟਾਂ ਨਾਲ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਨਵੇਂ ਅਵਸਰ ਮਿਲਣਗੇ। ਅੱਜ ਰੇਲਵੇ ਦਾ ਜੋ ਇਹ ਕਾਇਆਕਲਪ ਹੋ ਰਿਹਾ ਹੈ, ਇਹ ਉਨ੍ਹਾਂ ਸਾਥੀਆਂ ਨੂੰ ਵੀ ਲਾਭ ਦੇਵੇਗਾ, ਜੋ ਸਕੂਲ-ਕਾਲਜ ਵਿੱਚ ਪੜ੍ਹਾਈ ਕਰ ਰਹੇ ਹਨ। ਇਹ ਕਾਇਆਕਲਪ ਉਨ੍ਹਾਂ ਦੇ ਵੀ ਬਹੁਤ ਕੰਮ ਆਵੇਗਾ, ਜੋ 30-35 ਵਰ੍ਹੇ ਤੋਂ ਘੱਟ ਉਮਰ ਦੇ ਹਨ।
ਵਿਕਸਿਤ ਭਾਰਤ, ਨੌਜਵਾਨਾਂ ਦੇ ਸੁਪਨਿਆਂ ਦਾ ਭਾਰਤ ਹੈ। ਇਸ ਲਈ ਵਿਕਸਿਤ ਭਾਰਤ ਕਿਵੇਂ ਹੋਵੇਗਾ, ਇਹ ਤੈਅ ਕਰਨ ਦਾ ਸਭ ਤੋਂ ਅਧਿਕ ਹੱਕ ਉਹ ਵੀ ਉਨ੍ਹਾਂ ਨੂੰ ਹੈ। ਮੈਨੂੰ ਸੰਤੋਸ਼ ਹੈ ਕਿ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਅਲੱਗ-ਅਲੱਗ ਮੁਕਾਬਲਿਆਂ ਦੇ ਮਾਧਿਅਮ ਨਾਲ ਵਿਕਸਿਤ ਭਾਰਤ ਦੇ ਰੇਲਵੇ ਦਾ ਸੁਪਨਾ ਸਾਹਮਣੇ ਰੱਖਿਆ। ਇਨ੍ਹਾਂ ਵਿੱਚੋਂ ਅਨੇਕ ਯੁਵਾ ਸਾਥੀਆਂ ਨੂੰ ਪੁਰਸਕਾਰ ਵੀ ਮਿਲੇ ਹਨ। ਮੈਂ ਸਭ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਦੇਸ਼ ਦੇ ਹਰ ਨੌਜਵਾਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡਾ ਸੁਪਨਾ ਹੀ ਮੋਦੀ ਦਾ ਸੰਕਲਪ ਹੈ। ਤੁਹਾਡਾ ਸੁਪਨਾ, ਤੁਹਾਡੀ ਮਿਹਨਤ ਅਤੇ ਮੋਦੀ ਦਾ ਸੰਕਲਪ, ਇਹੀ ਵਿਕਸਿਤ ਭਾਰਤ ਦੀ ਗਾਰੰਟੀ ਹੈ।
ਸਾਥੀਓ,
ਮੈਨੂੰ ਖੁਸ਼ੀ ਹੈ ਕਿ ਇਹ ਜੋ ਅੰਮ੍ਰਿਤ-ਭਾਰਤ ਸਟੇਸ਼ਨ ਹਨ, ਵਿਰਾਸਤ ਅਤੇ ਵਿਕਾਸ, ਦੋਨਾਂ ਦੇ ਪ੍ਰਤੀਕ ਹੋਣਗੇ। ਜਿਵੇਂ ਓਡੀਸ਼ਾ ਦੇ ਬਾਲੇਸ਼ਵਰ ਰੇਲਵੇ ਸਟੇਸ਼ਨ ਨੂੰ ਭਗਵਾਨ ਜਗਨਨਾਥ ਮੰਦਿਰ ਦੀ ਥੀਮ ‘ਤੇ ਡਿਜ਼ਾਈਨ ਕੀਤਾ ਗਿਆ ਹੈ। ਸਿੱਕਮ ਦੇ ਰੰਗਪੋ ਰੇਲਵੇ ਸਟੇਸ਼ਨ ‘ਤੇ ਤੁਸੀਂ ਲੋਕਾਂ ਨੂੰ ਸਥਾਨਕ ਵਾਸਤੂਕਲਾ ਦਾ ਪ੍ਰਭਾਵ ਦਿਖੇਗਾ। ਰਾਜਸਥਾਨ ਦਾ ਸਾਂਗਨੇਰ ਰੇਲਵੇ ਸਟੇਸ਼ਨ, 16ਵੀਂ ਸ਼ਤਾਬਦੀ ਦੀ ਹੈਂਡ-ਬਲੌਕ ਪ੍ਰਿਟਿੰਗ ਨੂੰ ਦਰਸਾਉਂਦਾ ਹੈ। ਤਮਿਲ ਨਾਡੂ ਦੇ ਕੁੰਭਕੋਣਮ ਸਟੇਸ਼ਨ ਦਾ ਡਿਜ਼ਾਈਨ ਚੋਲ ਕਾਲ ਦੀ ਵਾਸਤੂਕਲਾ ‘ਤੇ ਅਧਾਰਿਤ ਹੈ। ਅਹਿਮਦਾਬਾਦ ਰੇਲਵੇ ਸਟੇਸ਼ਨ, ਮੋਢੇਰਾ ਸੂਰਯ ਮੰਦਿਰ ਤੋਂ ਪ੍ਰੇਰਿਤ ਹੈ। ਗੁਜਰਾਤ ਵਿੱਚ ਦਵਾਰਕਾ ਦਾ ਸਟੇਸ਼ਨ, ਦਵਾਰਕਾਧੀਸ਼ ਮੰਦਿਰ ਤੋਂ ਪ੍ਰੇਰਿਤ ਹੈ। ਆਈਟੀ ਸਿਟੀ ਗੁੜਗਾਓਂ ਦਾ ਰੇਲਵੇ ਸਟੇਸ਼ਨ, ਆਈਟੀ ਦੇ ਲਈ ਹੀ ਸਮਰਪਿਤ ਹੋਵੇਗਾ। ਯਾਨੀ ਅੰਮ੍ਰਿਤ ਭਾਰਤ ਸਟੇਸ਼ਨ, ਉਸ ਸ਼ਹਿਰ ਦੀ ਵਿਸ਼ੇਸ਼ਤਾ ਨਾਲ ਦੁਨੀਆ ਨੂੰ ਜਾਣੂ ਕਰਾਵੇਗਾ। ਇਨ੍ਹਾਂ ਸਟੇਸ਼ਨਾਂ ਦੇ ਨਿਰਮਾਣ ਵਿੱਚ ਦਿਵਿਯਾਂਗਾਂ ਅਤੇ ਬਜ਼ੁਰਗਾਂ, ਉਨ੍ਹਾਂ ਦੀ ਸੁਵਿਧਾ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।
ਸਾਥੀਓ,
ਬੀਤੇ 10 ਵਰ੍ਹਿਆਂ ਵਿੱਚ ਅਸੀਂ ਸਭ ਨੇ ਇੱਕ ਨਵਾਂ ਭਾਰਤ ਬਣਦੇ ਦੇਖਿਆ ਹੈ। ਅਤੇ ਰੇਲਵੇ ਵਿੱਚ ਤਾਂ ਪਰਿਵਰਤਨ ਅਸਲ ਵਿੱਚ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਦੇਖ ਰਹੇ ਹਾਂ। ਜਿਨ੍ਹਾਂ ਸੁਵਿਧਾਵਾਂ ਦੀ ਸਾਡੇ ਦੇਸ਼ ਦੇ ਲੋਕ ਕਲਪਨਾ ਕੀਤਾ ਕਰਦੇ ਸਨ, ਲੋਕਾਂ ਨੂੰ ਲਗਦਾ ਸੀ ਕਿ ਕਾਸ਼ ਭਾਰਤ ਵਿੱਚ ਇਹ ਹੁੰਦਾ ਤਾਂ, ਲੇਕਿਨ ਹੁਣ ਦੇਖੋ ਜੋ ਕਦੇ ਤੁਸੀਂ ਕਲਪਨਾ ਵਿੱਚ ਸੋਚਦੇ ਸਨ ਅੱਜ ਅਸੀਂ ਅੱਖਾਂ ਦੇ ਸਾਹਮਣੇ ਹੁੰਦੇ ਹੋਇਆ ਦੇਖ ਰਹੇ ਹਾਂ। ਇੱਕ ਦਹਾਕੇ ਪਹਿਲਾਂ ਤੱਕ, ਵੰਦੇ ਭਾਰਤ ਜਿਹੀ ਆਧੁਨਿਕ, ਸੈਮੀ-ਹਾਈਸਪੀਡ ਟ੍ਰੇਨ ਬਾਰੇ ਕਦੇ ਸੋਚਿਆ ਸੀ, ਸੁਣਿਆ ਸੀ, ਕਿਸੇ ਸਰਕਾਰ ਨੇ ਕਦੇ ਬੋਲਿਆ ਵੀ ਸੀ। ਇੱਕ ਦਹਾਕੇ ਪਹਿਲਾਂ ਤੱਕ, ਅੰਮ੍ਰਿਤ ਭਾਰਤ ਜਿਹੀ ਆਧੁਨਿਕ ਟ੍ਰੇਨ ਦੀ ਕਲਪਨਾ ਬਹੁਤ ਮੁਸ਼ਕਿਲ ਸੀ।
ਇੱਕ ਦਹਾਕੇ ਪਹਿਲਾਂ ਤੱਕ, ਨਮੋ ਭਾਰਤ ਜਿਹੀ ਸ਼ਾਨਦਾਰ ਰੇਲ ਸੇਵਾ ਬਾਰੇ ਕਿਸੇ ਨੇ ਕਦੇ ਸੋਚਿਆ ਨਹੀਂ ਸੀ। ਇੱਕ ਦਹਾਕੇ ਪਹਿਲਾਂ ਤੱਕ, ਵਿਸ਼ਵਾਸ ਹੀ ਨਹੀਂ ਹੋ ਪਾਉਂਦਾ ਸੀ ਕਿ ਭਾਰਤੀ ਰੇਲ ਦਾ ਇੰਨੀ ਤੇਜ਼ੀ ਨਾਲ ਬਿਜਲੀਕਰਣ ਹੋਵੇਗਾ। ਇੱਕ ਦਹਾਕੇ ਪਹਿਲਾਂ ਤੱਕ, ਟ੍ਰੇਨ ਵਿੱਚ ਸਵੱਛਤਾ, ਸਟੇਸ਼ਨ ‘ਤੇ ਸਫ਼ਾਈ, ਇਹ ਤਾਂ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ। ਅੱਜ ਇਹ ਸਭ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਇੱਕ ਦਹਾਕੇ ਪਹਿਲਾਂ ਤੱਕ, ਮਾਨਵਰਹਿਤ ਫਾਟਕ ਭਾਰਤੀ ਰੇਲ ਦੀ ਇੱਕ ਪਹਿਚਾਣ ਬਣ ਚੁੱਕੀ ਸੀ, ਇੱਕ ਆਮ ਤਸਵੀਰ ਸੀ। ਅੱਜ ਓਵਰਬ੍ਰਿਜ, ਅੰਡਰਬ੍ਰਿਜ ਤੋਂ ਬੇ-ਰੋਕਟੋਕ ਅਤੇ ਦੁਰਘਟਨਾ ਰਹਿਤ ਆਵਾਜਾਈ ਸੁਨਿਸ਼ਚਿਤ ਹੋਈ ਹੈ। ਇੱਕ ਦਹਾਕੇ ਪਹਿਲਾਂ ਤੱਕ, ਲੋਕਾਂ ਨੂੰ ਲਗਦਾ ਸੀ ਕਿ ਏਅਰਪੋਰਟ ਜਿਹੀਆਂ ਆਧੁਨਿਕ ਸੁਵਿਧਾਵਾਂ ਸਿਰਫ਼ ਪੈਸੇ ਵਾਲਿਆਂ ਦੇ ਹੀ ਕਿਸਮਤ ਵਿੱਚ ਹੈ। ਅੱਜ ਗ਼ਰੀਬ ਅਤੇ ਮਿਡਲ ਕਲਾਸ ਦੇ ਲੋਕ ਰੇਲਵੇ ਸਟੇਸ਼ਨ ‘ਤੇ ਵੀ ਏਅਰਪੋਰਟ ‘ਤੇ ਜਿਹੋ-ਜਿਹੀ ਸੁਵਿਧਾ ਹੁੰਦੀ ਹੈ ਨਾ ਉਹ ਸੁਵਿਧਾ ਰੇਲਵੇ ਵਿੱਚ ਸਫ਼ਰ ਕਰਨ ਵਾਲਾ ਮੇਰਾ ਗ਼ਰੀਬ ਭਾਈ-ਭੈਣ ਵੀ ਉਸ ਦਾ ਲਾਭ ਲੈ ਰਿਹਾ ਹੈ।
ਸਾਥੀਓ,
ਦਹਾਕਿਆਂ ਤੱਕ ਰੇਲਵੇ ਨੂੰ ਸਾਡੇ ਇੱਥੇ ਦੀ ਸੁਆਰਥ ਭਰੀ ਰਾਜਨੀਤੀ ਦਾ ਸ਼ਿਕਾਰ ਹੋਣਾ ਪਿਆ। ਲੇਕਿਨ ਹੁਣ ਭਾਰਤੀ ਰੇਲਵੇ, ਦੇਸ਼ਵਾਸੀਆਂ ਦੇ ਲਈ Ease of Travel ਦਾ ਮੁੱਖ ਅਧਾਰ ਬਣ ਰਹੀ ਹੈ। ਜਿਸ ਰੇਲਵੇ ਦੇ ਹਮੇਸ਼ਾ ਘਾਟੇ ਵਿੱਚ ਹੋਣ ਦਾ ਰੋਨਾ ਰੋਇਆ ਜਾਂਦਾ ਸੀ, ਅੱਜ ਉਹ ਰੇਲਵੇ ਪਰਿਵਰਤਨ ਦੇ ਸਭ ਤੋਂ ਵੱਡੇ ਦੌਰ ਤੋਂ ਗੁਜ਼ਰ ਰਹੀ ਹੈ। ਇਹ ਸਭ ਕੁਝ ਅੱਜ ਇਸ ਲਈ ਹੋ ਰਿਹਾ ਹੈ ਕਿਉਂਕਿ ਭਾਰਤ 11ਵੇਂ ਨੰਬਰ ਤੋਂ ਛਲਾਂਗ ਲਗਾ ਕੇ 5ਵੇਂ ਨੰਬਰ ਦੀ ਅਰਥਵਿਵਸਥਾ ਬਣਿਆ। 10 ਸਾਲ ਪਹਿਲਾਂ ਜਦੋਂ ਅਸੀਂ 11ਵੇਂ ਨੰਬਰ ‘ਤੇ ਸੀ, ਤਦ ਰੇਲਵੇ ਦਾ ਔਸਤ ਬਜਟ, 45 ਹਜ਼ਾਰ ਕਰੋੜ ਰੁਪਏ ਦੇ ਆਸਪਾਸ ਰਹਿੰਦਾ ਸੀ। ਅੱਜ ਜਦੋਂ ਅਸੀਂ 5ਵੇਂ ਨੰਬਰ ਦੀ ਆਰਥਿਕ ਤਾਕਤ ਹਾਂ, ਤਾਂ ਇਸ ਵਰ੍ਹੇ ਦਾ ਰੇਲ ਬਜਟ, ਢਾਈ ਲੱਖ ਕਰੋੜ ਰੁਪਏ ਤੋਂ ਅਧਿਕ ਦਾ ਹੈ। ਤੁਸੀਂ ਕਲਪਨਾ ਕਰੋ, ਜਦੋਂ ਅਸੀਂ ਦੁਨੀਆ ਦੀ ਤੀਸਰੀ ਵੱਡੀ ਆਰਥਿਕ ਮਹਾਸ਼ਕਤੀ ਬਣਾਂਗੇ, ਤਾਂ ਸਾਡਾ ਸਮਰੱਥ ਕਿੰਨਾ ਅਧਿਕ ਵਧੇਗਾ। ਇਸ ਲਈ ਮੋਦੀ ਭਾਰਤ ਨੂੰ ਜਲਦੀ ਤੋਂ ਜਲਦੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੇ ਲਈ ਜੀ-ਜਾਨ ਨਾਲ ਜੁਟਿਆ ਹੋਇਆ ਹੈ।
ਲੇਕਿਨ ਸਾਥੀਓ,
ਤੁਹਾਨੂੰ ਇੱਕ ਹੋਰ ਗੱਲ ਧਿਆਨ ਰੱਖਣੀ ਹੈ। ਨਦੀ-ਨਹਿਰ ਵਿੱਚ ਪਾਣੀ ਚਾਹੇ ਕਿੰਨਾ ਵੀ ਕਿਉਂ ਨਾ ਹੋਵੇ, ਅਗਰ ਮੇਢ ਟੂਟੀ ਹੋਈ ਹੋਵੇ ਤਾਂ ਕਿਸਾਨ ਦੇ ਖੇਤ ਤੱਕ ਬਹੁਤ ਹੀ ਘੱਟ ਪਾਣੀ ਪਹੁੰਚੇਗਾ। ਇਸੇ ਤਰ੍ਹਾਂ ਬਜਟ ਚਾਹੇ ਕਿੰਨਾ ਵੀ ਵੱਡਾ ਹੋਵੇ, ਅਗਰ ਘੋਟਾਲੇ ਹੁੰਦੇ ਰਹਿਣ, ਬੇਈਮਾਨੀ ਹੁੰਦੀ ਰਹੇ, ਤਾਂ ਜ਼ਮੀਨ ‘ਤੇ ਉਸ ਬਜਟ ਦਾ ਅਸਰ ਕਦੇ ਨਹੀਂ ਦਿਖਦਾ। ਬੀਤੇ 10 ਵਰ੍ਹਿਆਂ ਵਿੱਚ ਅਸੀਂ ਵੱਡੇ-ਵੱਡੇ ਘੋਟਾਲਿਆਂ ਨੂੰ, ਸਰਕਾਰੀ ਪੈਸੇ ਦੀ ਲੂਟ ਨੂੰ ਬਚਾਇਆ ਹੈ। ਇਸ ਲਈ ਬੀਤੇ 10 ਵਰ੍ਹਿਆਂ ਵਿੱਚ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਗਤੀ ਦੁੱਗਣੀ ਹੋਈ। ਅੱਜ ਜੰਮੂ-ਕਸ਼ਮੀਰ ਤੋਂ ਲੈ ਕੇ ਨੌਰਥ ਈਸਟ ਤੱਕ, ਅਜਿਹੀਆਂ ਥਾਵਾਂ ਤੱਕ ਵੀ ਭਾਰਤੀ ਰੇਲ ਪਹੁੰਚ ਰਹੀ ਹੈ, ਜਿੱਥੇ ਲੋਕਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਮਾਨਦਾਰੀ ਨਾਲ ਕੰਮ ਹੋਇਆ, ਤਦੇ ਢਾਈ ਹਜ਼ਾਰ ਕਿਲੋਮੀਟਰ ਤੋਂ ਵੱਧ ਦੇ ਡੈਡੀਕੇਟਿਡ ਫ੍ਰੇਟ ਕੌਰੀਡੋਰ ਦਾ ਕੰਮ ਹੋਇਆ ਹੈ। ਯਾਨੀ ਆਪਣੇ ਟੈਕਸ ਦੇ ਰੂਪ ਵਿੱਚ, ਟਿਕਟ ਦੇ ਰੂਪ ਵਿੱਚ ਜੋ ਪੈਸਾ ਦਿੱਤਾ, ਉਸ ਦੀ ਪਾਈ-ਪਾਈ ਅੱਜ ਰੇਲ ਯਾਤਰੀਆਂ ਦੇ ਹਿਤ ਵਿੱਚ ਹੀ ਲਗ ਰਹੀ ਹੈ। ਹਰ ਰੇਲ ਟਿਕਟ ‘ਤੇ ਭਾਰਤ ਸਰਕਾਰ ਕਰੀਬ-ਕਰੀਬ 50 ਪਰਸੈਂਟ ਡਿਸਕਾਉਂਟ ਦਿੰਦੀ ਹੈ।
ਸਾਥੀਓ,
ਜਿਵੇਂ ਬੈਂਕ ਵਿੱਚ ਜਮ੍ਹਾਂ ਪੈਸੇ ‘ਤੇ ਵਿਆਜ ਮਿਲਦਾ ਹੈ, ਓਵੇਂ ਹੀ ਇਨਫ੍ਰਾਸਟ੍ਰਕਚਰ ‘ਤੇ ਲਗੀ ਹਰ ਪਾਈ ਨਾਲ ਕਮਾਈ ਦੇ ਨਵੇਂ ਸਾਧਨ ਬਣਦੇ ਹਨ, ਨਵੇਂ ਰੋਜ਼ਗਾਰ ਬਣਦੇ ਹਨ। ਜਦੋਂ ਨਵੀਂ ਰੇਲ ਲਾਈਨ ਵਿਛਦੀ ਹੈ, ਤਾਂ ਮਜ਼ਦੂਰ ਤੋਂ ਲੈ ਕੇ ਇੰਜੀਨੀਅਰ ਤੱਕ ਅਨੇਕ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਸੀਮੇਂਟ, ਸਟੀਲ, ਟ੍ਰਾਂਸਪੋਰਟ ਜਿਹੇ ਅਨੇਕ ਉਦਯੋਗਾਂ, ਦੁਕਾਨਾਂ ਵਿੱਚ ਨਵੀਆਂ ਨੌਕਰੀਆਂ ਦੀਆਂ ਸੰਭਾਵਨਾਵਾਂ ਬਣਦੀਆਂ ਹਨ। ਯਾਨੀ ਅੱਜ ਜੋ ਇਹ ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਹੋ ਰਿਹਾ ਹੈ, ਇਹ ਹਜ਼ਾਰਾਂ ਪ੍ਰਕਾਰ ਦੇ ਰੋਜ਼ਗਾਰ ਦੀ ਗਾਰੰਟੀ ਵੀ ਹੈ। ਜਦੋਂ ਸਟੇਸ਼ਨ ਵੱਡੇ ਅਤੇ ਆਧੁਨਿਕ ਹੋਣਗੇ, ਜ਼ਿਆਦਾ ਟ੍ਰੇਨਾਂ ਰੁਕਣਗੀਆਂ, ਜ਼ਿਆਦਾ ਲੋਕ ਆਉਣਗੇ, ਤਾਂ ਆਸਪਾਸ ਰੇਹੜੀ-ਪਟਰੀ ਵਾਲਿਆਂ ਨੂੰ ਵੀ ਇਸ ਨਾਲ ਫਾਇਦਾ ਹੋਵੇਗਾ। ਸਾਡੀ ਰੇਲ, ਛੋਟੇ ਕਿਸਾਨਾਂ, ਛੋਟੇ ਕਾਰੀਗਰਾਂ, ਸਾਡੇ ਵਿਸ਼ਵਕਰਮਾ ਸਾਥੀਆਂ ਦੇ ਉਤਪਾਦਾਂ ਨੂੰ ਹੁਲਾਰਾ ਦੇਣ ਵਾਲੀ ਹੈ। ਇਸ ਦੇ ਲਈ One Station One Product ਯੋਜਨਾ ਦੇ ਤਹਿਤ ਸਟੇਸ਼ਨ ‘ਤੇ ਵਿਸ਼ੇਸ਼ ਦੁਕਾਨਾਂ ਬਣਾਈਆਂ ਗਈਆਂ ਹਨ। ਅਸੀਂ ਰੇਲਵੇ ਸਟੇਸ਼ਨਾਂ ‘ਤੇ ਹਜ਼ਾਰਾਂ ਸਟਾਲ ਲਗਾ ਕੇ ਉਨ੍ਹਾਂ ਦੇ ਉਤਪਾਦ ਵੇਚਣ ਵਿੱਚ ਵੀ ਮਦਦ ਕਰ ਰਹੇ ਹਾਂ।
ਸਾਥੀਓ,
ਭਾਰਤੀ ਰੇਲ ਯਾਤਰੀ ਦੀ ਸੁਵਿਧਾ ਹੀ ਨਹੀਂ ਹੈ, ਬਲਕਿ ਦੇਸ਼ ਦੀ ਖੇਤੀ ਅਤੇ ਉਦਯੋਗਿਕ ਪ੍ਰਗਤੀ ਦਾ ਵੀ ਸਭ ਤੋਂ ਵੱਡਾ ਵਾਹਕ ਹੈ। ਰੇਲ ਦੀ ਗਤੀ ਤੇਜ਼ ਹੋਵੇਗੀ, ਤਾਂ ਸਮਾਂ ਬਚੇਗਾ। ਇਸ ਨਾਲ ਦੁੱਧ, ਮੱਛੀ, ਫਲ, ਸਬਜ਼ੀ ਅਜਿਹੇ ਅਨੇਕ ਉਤਪਾਦਨ ਤੇਜ਼ੀ ਨਾਲ ਮਾਰਕਿਟ ਪਹੁੰਚ ਪਾਉਣਗੇ। ਇਸ ਨਾਲ ਉਦਯੋਗਾਂ ਦੀ ਲਾਗਤ ਵੀ ਘੱਟ ਹੋਵੇਗੀ। ਇਸ ਨਾਲ ਮੇਕ ਇਨ ਇੰਡੀਆ ਨੂੰ, ਆਤਮਨਿਰਭਰ ਭਾਰਤ ਅਭਿਯਾਨ ਨੂੰ ਗਤੀ ਮਿਲੇਗੀ। ਅੱਜ ਪੂਰੀ ਦੁਨੀਆ ਵਿੱਚ ਭਾਰਤ ਨੂੰ ਨਿਵੇਸ਼ ਦੇ ਲਈ ਸਭ ਤੋਂ ਆਕਰਸ਼ਕ ਮੰਨਿਆ ਜਾ ਰਿਹਾ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਆਧੁਨਿਕ ਇਨਫ੍ਰਾਸਟ੍ਰਕਚਰ ਵੀ ਹੈ। ਆਉਣ ਵਾਲੇ 5 ਵਰ੍ਹਿਆਂ ਵਿੱਚ ਜਦੋਂ ਇਹ ਹਜ਼ਾਰਾਂ ਸਟੇਸ਼ਨ ਆਧੁਨਿਕ ਹੋ ਜਾਣਗੇ, ਭਾਰਤੀ ਰੇਲ ਦੀ ਸਮਰੱਥਾ ਵਧ ਜਾਵੇਗੀ, ਤਾਂ ਨਿਵੇਸ਼ ਦੀ ਇੱਕ ਹੋਰ ਬਹੁਤ ਵੱਡੀ ਕ੍ਰਾਂਤੀ ਆਵੇਗੀ। ਭਾਰਤੀ ਰੇਲ ਨੂੰ ਆਪਣੇ ਕਾਇਆਕਲਪ ਦੇ ਇਸ ਅਭਿਯਾਨ ਦੇ ਲਈ ਮੈਂ ਇੱਕ ਵਾਰ ਫਿਰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਅਤੇ ਸਾਰੇ ਦੇਸ਼ਵਾਸੀਆਂ ਨੂੰ ਵੀ ਇਕੱਠੇ ਇੰਨਾ ਵੱਡਾ ਪ੍ਰੋਗਰਾਮ ਦਾ ਹਿੱਸਾ ਬਣਨਾ, ਇੱਕ ਹੀ ਪ੍ਰੋਗਰਾਮ ਵਿੱਚ ਲੱਖਾਂ ਲੋਕਾਂ ਦਾ ਜੁੜਨਾ, ਸਾਰੇ ਆਦਰਯੋਗ ਮੁੱਖ ਮੰਤਰੀਆਂ ਦਾ ਸਮਾਂ ਕੱਢਣਾ, ਗਵਰਨਰ ਸ਼੍ਰੀ ਦਾ ਸਮਾਂ ਮਿਲਣਾ, ਇਹ ਆਪਣੇ ਆਪ ਵਿੱਚ ਅੱਜ ਦਾ ਇਹ ਪ੍ਰੋਗਰਾਮ ਸ਼ਾਇਦ ਹਿੰਦੁਸਤਾਨ ਵਿੱਚ ਇੱਕ ਅਨੇਕ ਪ੍ਰਕਾਰ ਦੀ ਨਵੀਂ ਸੰਸਕ੍ਰਿਤੀ ਨੂੰ ਲੈ ਕੇ ਆਇਆ ਹੈ। ਮੈਂ ਮੰਨਦਾ ਹਾਂ ਇਹ ਰਚਨਾ ਬਹੁਤ ਹੀ ਉੱਤਮ ਪ੍ਰਕਾਰ ਦੀ ਅੱਜ ਦੇ ਪ੍ਰੋਗਰਾਮ ਦੀ ਰਚਨਾ ਬਣੀ ਹੈ। ਅੱਗੇ ਵੀ ਅਸੀਂ ਇਸੇ ਪ੍ਰਕਾਰ ਨਾਲ ਸਮਾਂ ਦਾ ਸਭ ਤੋਂ ਅਧਿਕ ਚੰਗਾ ਉਪਯੋਗ ਕਰਦੇ ਹੋਏ ਵਿਕਾਸ ਦੀ ਗਤੀ ਨੂੰ ਇਕੱਠੇ ਚਾਰੋਂ ਦਿਸ਼ਾਵਾਂ ਵਿੱਚ ਤੇਜ਼ੀ ਨਾਲ ਲਿਆਉਣਗੇ, ਇਹ ਅੱਜ ਅਸੀਂ ਦੇਖ ਲਿਆ ਹੈ। ਤੁਹਾਨੂੰ ਵੀ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਧੰਨਵਾਦ!
***
ਡੀਐੱਸ/ਐੱਸਟੀ/ਡੀਕੇ
(Release ID: 2009136)
Visitor Counter : 76