ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੁਤੰਤਰ ਸਭਾਗਾਰ ਵਿਖੇ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ


ਮਹਾਦੇਵ ਦੇ ਅਸ਼ੀਰਵਾਦ ਨਾਲ ਪਿਛਲੇ 10 ਵਰ੍ਹਿਆਂ ਤੋਂ ਕਾਸ਼ੀ ਵਿੱਚ ‘ਵਿਕਾਸ ਦਾ ਡਮਰੂ’ ਗੂੰਜ ਰਿਹਾ ਹੈ

“ਕਾਸ਼ੀ ਸਾਡੀ ਆਸਥਾ ਦਾ ਤੀਰਥ ਹੀ ਨਹੀਂ ਹੈ, ਬਲਕਿ ਇਹ ਭਾਰਤ ਦੀ ਸਦੀਵੀ ਚੇਤਨਾ ਦਾ ਜਾਗ੍ਰਤ ਕੇਂਦਰ ਵੀ ਹੈ”

“ਵਿਸ਼ਵਨਾਥ ਧਾਮ ਇੱਕ ਨਿਰਣਾਇਕ ਦਿਸ਼ਾ ਦੇਵੇਗਾ ਅਤੇ ਭਾਰਤ ਨੂੰ ਉੱਜਵਲ ਭਵਿੱਖ ਵੱਲ ਲੈ ਜਾਵੇਗਾ”

“ਨਵੀਂ ਕਾਸ਼ੀ ਨਵੇਂ ਭਾਰਤ ਲਈ ਪ੍ਰੇਰਣਾ ਬਣ ਕੇ ਉਭਰੀ ਹੈ”

“ਭਾਰਤ ਇੱਕ ਵਿਚਾਰ ਹੈ, ਅਤੇ ਸੰਸਕ੍ਰਿਤ ਇਸ ਦੀ ਮੁੱਖ ਅਭਿਵਿਅਕਤੀ ਹੈ; ਭਾਰਤ ਇੱਕ ਯਾਤਰਾ ਹੈ, ਸੰਸਕ੍ਰਿਤ ਉਸ ਦੇ ਇਤਿਹਾਸ ਦਾ ਮੁੱਖ ਅਧਿਆਏ ਹੈ; ਭਾਰਤ ਵਿਵਿਧਤਾ ਵਿੱਚ ਏਕਤੀ ਦੀ ਭੂਮੀ ਹੈ ਅਤੇ ਸੰਸਕ੍ਰਿਤ ਇਸ ਦਾ ਉਦਗਮ ਹੈ”

ਅੱਜ ਕਾਸ਼ੀ ਵਿਰਾਸਤ ਅਤੇ ਵਿਕਾਸ ਦੇ ਮਾਡਲ ਦੇ ਰੂਪ ਵਿੱਚ ਦੇਖੀ ਜਾ ਰਹੀ ਹੈ, ਅੱਜ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਆਧੁਨਿਕਤਾ ਪਰੰਪਰਾਵਾਂ ਅਤੇ ਅਧਿਆਤਮਿਕਤਾ ਦੇ ਆਲੇ-ਦੁਆਲੇ ਫੈਲਦੀ ਹੈ”

“ਕਾਸ਼ੀ ਅਤੇ ਕਾਂਚੀ ਵਿੱਚ ਵੇਦਾਂ ਦਾ ਪਾਠ ‘ਏਕ ਭਾਰਤ, ਸ਼੍ਰੇਸ਼ਠ ਭਾਰਤ” ਜਾ ਸਵਰ ਹੈ”

Posted On: 23 FEB 2024 11:36AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਵਾਰਾਣਸੀ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੁਤੰਤਰਤਾ ਸਭਾਗਾਰ ਵਿਖੇ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਕਾਸ਼ੀ ਸਾਂਸਦ ਪ੍ਰਤੀਯੋਗਿਤਾ ‘ਤੇ ਬੁੱਕਲੈਟ ਅਤੇ ਇੱਕ ਕਾਫੀ ਟੇਬਲ ਬੁੱਕ ਦਾ ਵੀ ਵਿਮੋਚਨ ਕੀਤਾ। ਪ੍ਰਧਾਨ ਮੰਤਰੀ ਨੇ ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ, ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਅਤੇ ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਅਤੇ ਵਾਰਾਣਸੀ ਦੇ ਸੰਸਕ੍ਰਿਤ ਦੇ ਵਿਦਿਆਰਥੀਆਂ ਨੂੰ ਪੁਸਤਕਾਂ, ਯੂਨੀਫਾਰਮ, ਸੰਗੀਤ ਯੰਤਰ ਅਤੇ ਮੈਰਿਟ ਸਕਾਲਰਸ਼ਿਪ ਵੀ ਵੰਡੀਆਂ। ਉਨ੍ਹਾਂ ਨੇ ਕਾਸ਼ੀ ਸਾਂਸਦ ਫੋਟੋਗ੍ਰਾਫੀ ਗੈਲਰੀ ਦਾ ਵੀ ਦੌਰਾ ਕੀਤਾ ਅਤੇ ਪ੍ਰਤੀਭਾਗੀਆਂ ਦੇ ਨਾਲ “ਸੰਵਰਤੀ ਕਾਸ਼ੀ” ਵਿਸ਼ੇ ‘ਤੇ ਉਨ੍ਹਾਂ ਦੀ ਫੋਟੋਗ੍ਰਾਫ ਐਂਟਰੀਆਂ ਦੇ ਨਾਲ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ।

ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਯੁਵਾ ਵਿਦਵਾਨਾਂ ਦੇ  ਦਰਮਿਆਨ ਮੌਜੂਦ ਹੋਣ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਅਨੁਭੂਤੀ ਗਿਆਨ ਦੀ ਗੰਗਾ ਵਿੱਚ ਡੁਬਕੀ ਲਗਾਉਣ ਜਿਹੀ ਹੈ। ਉਨ੍ਹਾਂ ਨੇ ਯੁਵਾ ਪੀੜ੍ਹੀ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਲੋਕ ਪ੍ਰਾਚੀਨ ਸ਼ਹਿਰ ਦੀ ਪਹਿਚਾਣ ਨੂੰ ਮਜ਼ਬੂਤ ਕਰ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮਾਣ ਅਤੇ ਸੰਤੋਸ਼ ਦੀ ਗੱਲ ਹੈ ਕਿ ਭਾਰਤ ਦੇ ਯੁਵਾ ਅੰਮ੍ਰਿਤ ਕਾਲ ਵਿੱਚ ਦੇਸ਼ ਨੂੰ ਨਵੀਂ ਉਚਾਈਆਂ ‘ਤੇ ਲੈ ਜਾਣਗੇ। ਉਨ੍ਹਾਂ ਨੇ ਕਿਹਾ ਕਿ, “ਕਾਸ਼ੀ ਸ਼ਾਸ਼ਵਤ ਗਿਆਨ ਦੀ ਰਾਜਧਾਨੀ ਹੈ” ਅਤੇ ਇਹ ਪੂਰੇ ਦੇਸ਼ ਦੇ ਲਈ ਮਾਣ ਦੀ ਗੱਲ ਹੈ ਕਿ ਕਾਸ਼ੀ ਦੀਆਂ ਸਮਰੱਥਾਵਾਂ ਅਤੇ ਸਰੂਪ ਫਿਰ ਤੋਂ ਆਪਣਾ ਮਾਣ ਹਾਸਲ ਕਰ ਰਹੇ ਹਨ। ਉਨ੍ਹਾਂ ਨੇ ਅੱਜ ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ, ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਅਤੇ ਕਾਸ਼ੀ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕ੍ਰਿਤ ਕਰਨ ਦਾ ਜ਼ਿਕਰ ਕਰਦੇ ਹੋਏ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਪ੍ਰੋਤਸਾਹਿਤ ਕੀਤਾ ਜੋ ਜੇਤੂਆਂ ਦੀ ਸੂਚੀ ਵਿੱਚ ਜਗ੍ਹਾ ਨਹੀਂ ਬਣਾ ਸਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ “ਕੋਈ ਵੀ ਪ੍ਰਤੀਭਾਗੀ ਹਾਰਿਆ ਜਾਂ ਪਛੜਿਆ ਨਹੀਂ ਗਿਆ ਹੈ, ਬਲਕਿ ਸਾਰਿਆਂ ਨੇ ਇਸ ਅਨੁਭਵ ਤੋਂ ਕੁਝ ਨਾ ਕੁਝ ਸਿੱਖਿਆ ਹੈ”, ਇਸ ਪ੍ਰਕਾਰ ਸਾਰੇ ਪ੍ਰਤੀਭਾਗੀ ਪ੍ਰਸ਼ੰਸਾ ਦੇ ਯੋਗ ਹਨ। ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਸਾਂਸਦ ਦੇ ਰੂਪ ਵਿੱਚ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਨਿਆਸ, ਕਾਸ਼ੀ ਵਿਦਵਤ ਪਰਿਸ਼ਦ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਜਾਰੀ ਕੀਤੀ ਗਈ ਕਾਫੀ ਟੇਬਲ ਬੁੱਕ ਪਿਛਲੇ 10 ਵਰ੍ਹਿਆਂ ਵਿੱਚ ਕਾਸ਼ੀ ਦੇ ਕਾਇਆਕਲਪ ਦੀ ਕਹਾਣੀ ਦੱਸਦੀਆਂ ਹਨ।

ਪਿਛਲੇ 10 ਸਾਲਾਂ ਵਿੱਚ ਕਾਸ਼ੀ ਦੀ ਪ੍ਰਗਤੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਭਗਵਾਨ ਮਹਾਦੇਵ ਦੀ ਇੱਛਾ ਦੇ ਸਾਧਨ ਮਾਤਰ ਹਾਂ। ਉਨ੍ਹਾਂ ਨੇ ਕਿਹਾ ਕਿ ਮਹਾਦੇਵ ਦੇ ਅਸ਼ੀਰਵਾਦ ਨਾਲ ਪਿਛਲੇ 10 ਸਾਲਾਂ ਵਿੱਚ ਕਾਸ਼ੀ ਵਿੱਚ ‘ਵਿਕਾਸ ਦਾ ਡਮਰੂ’ ਗੂੰਜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ਼ਿਵਰਾਤਰੀ ਅਤੇ ਰੰਗ ਭਰੀ ਇਕਾਦਸ਼ੀ ਤੋਂ ਪਹਿਲੇ ਅੱਜ ਕਾਸ਼ੀ ਵਿਕਾਸ ਦਾ ਉਤਸਵ ਮਨਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੇ ‘ਵਿਕਾਸ ਕੀ ਗੰਗਾ’ ਨਾਲ ਹੋਏ ਪਰਿਵਰਤਨ ਨੂੰ ਦੇਖਿਆ ਹੈ।

ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ, “ਕਾਸ਼ੀ ਸਿਰਫ਼ ਆਸਥਾ ਦਾ ਹੀ ਕੇਂਦਰ ਨਹੀਂ ਹੈ ਬਲਕਿ ਇਹ ਭਾਰਤ ਦੀ ਸਦੀਵੀ ਚੇਤਨਾ ਦਾ ਜਾਗ੍ਰਤ ਕੇਂਦਰ ਵੀ ਹੈ।” ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਿੱਚ ਭਾਰਤ ਦੀ ਪ੍ਰਾਚੀਨ ਪ੍ਰਤਿਸ਼ਠਾ ਕੇਵਲ ਆਰਥਿਕ ਸ਼ਕਤੀ ‘ਤੇ ਅਧਾਰਿਤ ਨਹੀਂ ਸੀ ਬਲਕਿ ਉਸ ਦੇ ਪਿੱਛੇ ਉਸ ਦੀ ਸੰਸਕ੍ਰਿਤਕ, ਆਧਿਆਤਮਿਕ ਅਤੇ ਸਮਾਜਿਕ ਸਮ੍ਰਿੱਧੀ ਸੀ। ਉਨ੍ਹਾਂ ਨੇ ਸੰਸਕ੍ਰਿਤੀ ਅਤੇ ਅਧਿਆਤਮਿਕਤਾ ਦੇ ਸਥਾਨਾਂ ਦੇ ਨਾਲ ਭਾਰਤ ਦੀ ਗਿਆਨ ਪਰੰਪਰਾ ਦੇ ਸਬੰਧਾਂ ‘ਤੇ ਚਾਣਨਾ ਪਾਉਂਦੇ ਹੋਏ ਕਿਹਾ ਕਿ ਕਾਸ਼ੀ ਅਤੇ ਵਿਸ਼ਵਨਾਥ ਧਾਮ ਜਿਹੇ ‘ਤੀਰਥ’ ਦੇਸ਼ ਦੇ ਵਿਕਾਸ ਦੀ ‘ਯੱਗਸ਼ਾਲਾ’ ਸਨ।

ਆਪਣੀ ਗੱਲ ਨੂੰ ਕਾਸ਼ੀ ਦੀ ਉਦਾਹਰਣ ਦੇ ਰਾਹੀਂ ਸਮਝਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਸ਼ਿਵ ਦੀ ਭੂਮੀ ਹੋਣ ਦੇ ਨਾਲ-ਨਾਲ ਬੁੱਧ ਦੀ ਸਿੱਖਿਆਵਾਂ ਦਾ ਸਥਾਨ ਵੀ ਹੈ; ਜੈਨ ਤੀਰਥਕਾਰਾਂ ਦੇ ਜਨਮ ਸਥਾਨ ਦੇ ਨਾਲ-ਨਲ ਆਦਿ ਸ਼ੰਕਰਾਚਾਰੀਆ ਦੀ ਗਿਆਨਸਥਲੀ ਵੀ ਹੈ। ਉਨ੍ਹਾਂ ਨੇ ਕਾਸ਼ੀ ਦੇ ਮਹਾਨਗਰੀਯ ਆਕਰਸ਼ਨ ਨੂੰ ਵੀ ਉਜਾਗਰ ਕੀਤਾ ਕਿਉਂਕਿ ਪੂਰੇ ਦੇਸ਼ ਅਤੇ ਦੁਨੀਆ ਦੇ ਹੋਰ ਹਿੱਸਿਆ ਵਿੱਚ ਵੱਡੀ ਸੰਖਿਆ ਵਿੱਚ ਲੋਕ ਕਾਸ਼ੀ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਅਜਿਹੀ ਵਿਵਿਧਤਾ ਵਾਲੇ ਸਥਾਨ ‘ਤੇ ਨਵੇਂ ਆਦਰਸ਼ ਜਨਮ ਲੈਂਦੇ ਹਨ ਅਤੇ ਨਵੇਂ ਵਿਚਾਰ ਪ੍ਰਗਤੀ ਦੀ ਸੰਭਾਵਨਾ ਨੂੰ ਪੋਸ਼ਿਤ ਕਰਦੇ ਹਨ।”

ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਦੇ ਦੌਰਾਨ ਆਪਣੇ ਸੰਬੋਧਨ ਨੂੰ ਯਾਦ ਕਰਦੇ ਹੋਏ ਅਤੇ ਅੱਜ ਇਸ ਵਿਸ਼ਵਾਸ ਦੀ ਪੁਸ਼ਟੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵਨਾਥ ਧਾਮ ਇੱਕ ਨਿਰਣਾਇਕ ਦਿਸ਼ਾ ਪ੍ਰਦਾਨ ਕਰੇਗਾ ਅਤੇ ਭਾਰਤ ਨੂੰ ਉੱਜਵਲ ਭਵਿੱਖ ਵੱਲ ਲੈ ਜਾਵੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਸ਼ਵਨਾਥ ਧਾਮ ਕੌਰੀਡੋਰ ਅੱਜ ਇੱਕ ਵਿਦਵਤਾਪੂਰਨ ਐਲਾਨ ਦਾ ਗਵਾਹ ਬਣ ਰਿਹਾ ਹੈ, ਨਾਲ ਹੀ ਨਿਆਂ ਦੇ ਗ੍ਰੰਥਾਂ ਵਿੱਚ ਵਰਣਿਤ ਪਰੰਪਰਾਵਾਂ ਨੂੰ ਵੀ ਪੁਨਰਜੀਵਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਕਾਸ਼ੀ ਵਿੱਚ ਸ਼ਾਸਤਰੀ ਸਵਰਾਂ ਦੇ ਨਾਲ-ਨਾਲ ਧਾਰਮਿਕ ਸੰਵਾਦ ਵੀ ਸੁਣਿਆ ਜਾ ਸਕਦਾ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਪ੍ਰੋਤਸਾਹਿਤ ਕਰੇਗਾ, ਪ੍ਰਾਚੀਨ ਗਿਆਨ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਨਵੀਆਂ ਵਿਚਾਰਧਾਰਾਵਾਂ ਦਾ ਨਿਰਮਾਣ ਵੀ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਅਤੇ ਕਾਸ਼ੀ ਸੰਸਦ ਗਿਆਨ ਪ੍ਰਤੀਯੋਗਿਤਾ ਅਜਿਹੇ ਪ੍ਰਯਾਸਾਂ ਦਾ ਹਿੱਸਾ ਹਨ ਜਿੱਥੇ ਸੰਸਕ੍ਰਿਤ ਪੜ੍ਹਨ ਦੇ ਇਛੁੱਕ ਹਜ਼ਾਰਾਂ ਨੌਜਵਾਨਾਂ ਨੂੰ ਸਕਾਲਰਸ਼ਿਪ ਦੇ ਨਾਲ-ਨਾਲ ਕਿਤਾਬਾਂ, ਕੱਪੜੇ ਅਤੇ ਹੋਰ ਜ਼ਰੂਰੀ ਸੰਸਾਧਨ ਉਪਲਬਧ ਕਰਵਾਏ ਜਾ ਰਹੇ ਹਨ ਅਤੇ ਅਧਿਆਪਕਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, “ਵਿਸ਼ਵਨਾਥ ਧਾਮ ਵੀ ਕਾਸ਼ੀ ਤਮਿਲ ਸੰਗਮਮ ਅਤੇ ਗੰਗਾ ਪੁਸ਼ਕਰਲੂ ਮਹੋਤਸਵ ਜਿਹੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਅਭਿਯਾਨ ਦਾ ਹਿੱਸਾ ਬਣ ਗਿਆ ਹੈ।” ਉਨ੍ਹਾਂ ਨੇ ਕਿਹਾ ਕਿ ਆਸਥਾ ਦਾ ਇਹ ਕੇਂਦਰ ਆਦਿਵਾਸੀ ਸੱਭਿਆਚਾਰਕ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਸਮਾਜਿਕ ਸਮਾਵੇਸ਼ਨ  ਦੇ ਸੰਕਲਪ ਨੂੰ ਮਜ਼ਬੂਤ ਕਰ ਰਿਹਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਸ਼ੀ ਦੇ ਵਿਦਵਾਨਾਂ ਅਤੇ ਵਿਦਵਤ ਪਰਿਸ਼ਦ ਦੁਆਰਾ ਪ੍ਰਾਚੀਨ ਗਿਆਨ ‘ਤੇ ਆਧੁਨਿਕ ਵਿਗਿਆਨ ਦੀ ਦ੍ਰਿਸ਼ਟੀ ਨਾਲ ਨਵੀਂ-ਨਵੀਂ ਖੋਜ ਵੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਮੰਦਿਰ ਟਰੱਸਟ ਦੁਆਰਾ ਸ਼ਹਿਰ ਵਿੱਚ ਕਈ ਸਥਾਨਾਂ ‘ਤੇ ਮੁਫ਼ਤ ਭੋਜਨ ਦੀ ਵਿਵਸਤਾ ਕਰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਨਵੀਂ ਕਾਸ਼ੀ ਨਵੇਂ ਭਾਰਤ ਦੇ ਲਈ ਇੱਕ ਪ੍ਰੇਰਣਾ ਬਣ ਕੇ ਉਭਰੀ ਹੈ”, ਉਨ੍ਹਾਂ ਨੇ ਇਸ ਗੱਲ ਨੂੰ ਵੀ ਉਜਾਗਰ ਕੀਤਾ ਕਿ ਆਸਥਾ ਦਾ ਕੇਂਦਰ ਕਿਸ ਤਰ੍ਹਾਂ ਸਮਾਜਿਕ ਅਤੇ ਰਾਸ਼ਟਰੀ ਸੰਕਲਪਾਂ ਦੇ ਲਈ ਊਰਜਾ ਦਾ ਕੇਂਦਰ ਬਣ ਸਕਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇੱਥੋਂ ਦੀ ਨਿਕਲਣ ਵਾਲੇ ਯੁਵਾ ਪੂਰੇ ਵਿਸ਼ਵ ਵਿੱਚ ਭਾਰਤੀ ਗਿਆਨ, ਪਰੰਪਰਾ ਅਤੇ ਸੱਭਿਆਚਾਰ ਦੇ ਝੰਡਾਬਰਦਾਰ ਬਣਨਗੇ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਸਾਡੇ ਗਿਆਨ, ਵਿਗਿਆਨ ਅਤੇ ਅਧਿਆਤਮ ਦੇ ਵਿਕਾਸ ਵਿੱਚ ਜਿਨ੍ਹਾਂ ਭਾਸ਼ਾਵਾਂ ਨੇ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ, ਉਨ੍ਹਾਂ ਵਿੱਚ ਸੰਸਕ੍ਰਿਤ ਸਭ ਤੋਂ ਪ੍ਰਮੁੱਖ ਹੈ। ਭਾਰਤ ਇੱਕ ਵਿਚਾਰ ਹੈ ਅਤੇ ਸੰਸਕ੍ਰਿਤ ਇਸ ਦੀ ਮੁੱਖ ਅਭਿਵਿਅਕਤੀ ਹੈ। ਭਾਰਤ ਇੱਕ ਯਾਤਰਾ ਹੈ, ਸੰਸਕ੍ਰਿਤ ਇਸ ਦੇ ਇਤਿਹਾਸ ਦਾ ਮੁੱਖ ਅਧਿਆਏ ਹੈ। ਭਾਰਤ ਵਿਵਿਧਤਾ ਵਿੱਚ ਏਕਤਾ ਦੀ ਭੂਮੀ ਹੈ, ਸੰਸਕ੍ਰਿਤ ਇਸ ਦਾ ਉਦਗਮ ਹੈ।” ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਸੰਸਕ੍ਰਿਤ ਖਗੋਲ ਵਿਗਿਆਨ, ਗਣਿਤ, ਚਿਕਿਤਸਾ, ਸਾਹਿਤ, ਸੰਗੀਤ ਅਤੇ ਕਲਾ ਵਿੱਚ ਖੋਜ ਦੀ ਮੁੱਖ ਭਾਸ਼ਾ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਆਪਣੀ ਪਹਿਚਾਣ ਇਨ੍ਹਾਂ ਵਿਧਾਵਾਂ ਤੋਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਅਤੇ ਕਾਂਚੀ ਵਿੱਚ ਵੇਦਾਂ ਦਾ ਪਾਠ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਸਵਰ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅੱਜ ਕਾਸ਼ੀ ਨੂੰ ਵਿਰਾਸਤ ਅਤੇ ਵਿਕਾਸ ਦੇ ਮਾਡਲ ਵਜੋਂ ਦੇਖਿਆ ਜਾ ਰਿਹਾ ਹੈ। ਅੱਜ ਦੁਨੀਆ ਦੇਖ ਰਹੀ ਹੈ ਕਿ ਆਧੁਨਿਕਤਾ ਕਿਸ ਤਰ੍ਹਾਂ ਪਰੰਪਰਾਵਾਂ ਅਤੇ ਅਧਿਆਤਮਕਤਾ  ਦੇ ਆਲੇ-ਦੁਆਲੇ ਕਿਵੇਂ ਫੈਲਦੀ ਹੈ।” ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਵੇਂ ਨਵੇਂ ਬਣੇ ਮੰਦਿਰ ਵਿੱਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਅਯੁੱਧਿਆ ਕਾਸ਼ੀ ਦੀ ਤਰ੍ਹਾਂ ਹੀ ਸਮ੍ਰਿੱਧ ਹੋ ਰਹੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕੁਸ਼ੀਨਗਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਜ਼ਿਕਰ ਕੀਤਾ ਅਤੇ ਦੇਸ਼ ਵਿੱਚ ਭਗਵਾਨ ਬੁੱਧ ਨਾਲ ਜੁੜੇ ਸਥਾਨਾਂ ‘ਤੇ ਆਧੁਨਿਕ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਨੂੰ ਵਿਕਸਿਤ ਕਰਨ ਦੇ ਸਰਕਾਰ ਦੇ ਪ੍ਰਯਾਸਾਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਗਲੇ 5 ਸਾਲਾਂ ਵਿੱਚ ਦੇਸ਼ ਵਿਕਾਸ ਨੂੰ ਨਵੀਂ ਗਤੀ ਦੇਵੇਗਾ ਅਤੇ ਸਫ਼ਲਤਾ ਦੇ ਨਵੇਂ ਪ੍ਰਤੀਮਾਨ ਕਰੇਗਾ। “ਇਹ ਮੋਦੀ ਦੀ ਗਾਰੰਟੀ ਹੈ, ਅਤੇ ਮੋਦੀ ਦੀ ਗਾਰੰਟੀ ਦਾ ਮਤਲਬ ਗਾਰੰਟੀ ਦੇ ਪੂਰਾ ਹੋਣ ਦੀ ਗਾਰੰਟੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੋਟਿੰਗ ਰਾਹੀਂ ਚੁਣੀ ਗਈ ਪ੍ਰਦਰਸ਼ਨੀ ਦੀਆਂ ਸਰਬਸ੍ਰੇਸ਼ਠ ਤਸਵੀਰਾਂ ਨੂੰ ਟੂਰਿਸਟਾਂ ਲਈ ਪਿਕਚਰ ਪੋਸਟਕਾਰਡ ਦੇ ਰੂਪ ਵਿੱਚ ਉਪਯੋਗ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇੱਕ ਸਕੈਚਿੰਗ ਪ੍ਤਤੀਯੋਗਿਤਾ ਆਯੋਜਿਤ ਕਰਨ ਅਤੇ ਉਸ ਦੇ ਸਰਬਸ੍ਰੇਸ਼ਠ ਸਕੈਚਾਂ ਦਾ ਪਿਕਚਰ ਪੋਸਟਕਾਰਡ ਬਣਾਉਣ ਵਿੱਚ ਉਪਯੋਗ ਕਰਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਨੇ ਕਾਸ਼ੀ ਦੇ ਰਾਜਦੂਤ ਅਤੇ ਦੁਭਾਸ਼ੀਏ ਤਿਆਰ ਕਰਨ ਲਈ ਇੱਕ ਗਾਈਡ ਪ੍ਰਤੀਯੋਗਿਤਾ ਆਯੋਜਿਤ ਕਰਨ ਬਾਰੇ ਵਿੱਚ ਆਪਣੇ ਸੁਝਾਅ ਨੂੰ ਵੀ ਦੁਹਰਾਇਆ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਾਸ਼ੀ ਦੇ ਲੋਕ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਹਰੇਕ ਕਾਸ਼ੀਵਾਸੀ ਦੀ ਇੱਕ ਸੇਵਕ ਅਤੇ ਇੱਕ ਮਿੱਤਰ ਦੇ ਰੂਪ ਵਿੱਚ ਮਦਦ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ।

ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀਆਂ ਦੇ ਨਾਲ ਮੌਜੂਦ ਸਨ।

 

************

ਡੀਐੱਸ/ਟੀਐੱਸ



(Release ID: 2008876) Visitor Counter : 56