ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਸੰਤ ਗੁਰੂ ਰਵੀਦਾਸ ਦੀ 647ਵੀਂ ਜਯੰਤੀ ਦੇ ਅਵਸਰ ‘ਤੇ ਸੰਬੋਧਨ ਕੀਤਾ


ਸੰਤ ਰਵੀਦਾਸ ਦੀ ਨਵੀਂ ਪ੍ਰਤਿਮਾ ਦਾ ਅਨਾਵਰਣ ਕੀਤਾ

ਸੰਤ ਰਵੀਦਾਸ ਜਨਮ ਸਥਲੀ ਦੇ ਆਸਪਾਸ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

ਸੰਤ ਰਵੀਦਸ ਸੰਗ੍ਰਹਾਲਯ ਅਤੇ ਪਾਰਕ ਦੇ ਸੁੰਦਰੀਕਰਣ ਦਾ ਨੀਂਹ ਪੱਥਰ ਰੱਖਿਆ

“ਭਾਰਤ ਦਾ ਇਤਿਹਾਸ ਰਿਹਾ ਹੈ, ਜਦੋਂ ਵੀ ਦੇਸ਼ ਨੂੰ ਜ਼ਰੂਰਤ ਹੋਈ ਹੈ, ਕੋਈ ਨਾ ਕੋਈ ਸੰਤ, ਰਿਸ਼ੀ, ਮਹਾਨ ਵਿਭੂਤੀ ਭਾਰਤ ਵਿੱਚ ਜਨਮ ਲੈਂਦੇ ਹਨ”

“ਸੰਤ ਰਵੀਦਾਸ ਜੀ ਭਗਤੀ ਅੰਦੋਲਨ ਦੇ ਮਹਾਨ ਸੰਤ ਸਨ, ਜਿਨ੍ਹਾਂ ਨੇ ਕਮਜ਼ੋਰ ਅਤੇ ਵਿਭਾਜਿਤ ਭਾਰਤ ਨੂੰ ਨਵੀਂ ਊਰਜਾ ਦਿੱਤੀ”

“ਸੰਤ ਰਵੀਦਾਸ ਜੀ ਨੇ ਸਮਾਜ ਨੂੰ ਆਜ਼ਾਦੀ ਦਾ ਮਹੱਤਵ ਦੱਸਿਆ ਅਤੇ ਸਮਾਜਿਕ ਵਿਭਾਜਨ ਨੂੰ ਪੱਟਣ ਦਾ ਵੀ ਕੰਮ ਕੀਤਾ”

“ਰਵੀਦਾਸ ਜੀ ਸਾਰਿਆਂ ਦੇ ਹਨ ਅਤੇ ਸਾਰੇ ਰਵੀਦਾਸ ਜੀ ਦੇ ਹਨ”

“ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ‘ਤੇ ਚਲਦੇ ਹੋਏ ਸੰਤ ਰਵੀਦਾਸ ਜੀ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਨੂੰ ਅੱਗੇ ਵਧਾ ਰਹੀ ਹੈ”

“ਸਾਨੂੰ ਜਾਤੀਵਾਦ ਦੀ ਨਕਾਰਾਤਮਕ ਮਾਨਸਿਕਤਾ ਤੋਂ ਬਚਨਾ ਹੋਵੇਗਾ ਅਤੇ ਸੰਤ ਰਵੀਦਾਸ ਜੀ ਦੀ ਸਕਾਰਾਤਮਕ ਸਿੱਖਿਆਵਾਂ ਦਾ ਪਾਲਨ ਕਰਨਾ ਹੋਵੇਗਾ”

Posted On: 23 FEB 2024 12:47PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਸੰਤ ਗੁਰੂ ਰਵੀਦਾਸ ਦੀ 647ਵੀਂ ਜਯੰਤੀ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਕੋਲ ਪੀਰ ਗੋਵਰਧਨਪੁਰ ਵਿੱਚ ਸੰਤ ਗੁਰੂ ਰਵੀਦਾਸ ਜਨਮਸਥਲੀ ਮੰਦਿਰ ਵਿੱਚ ਰਵੀਦਾਸ ਪਾਰਕ ਨਾਲ ਸਟੇ ਸੰਤ ਰਵੀਦਾਸ ਦੀ ਨਵ ਸਥਾਪਿਤ ਪ੍ਰਤਿਮਾ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸੰਤ ਰਵੀਦਾਸ ਜਨਸਥਲੀ ਦੇ ਆਸਪਾਸ ਲਗਭਗ 32 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਕਾਰਜਾਂ ਦਾ ਵੀ ਉਦਘਾਟਨ ਕੀਤਾ ਅਤੇ ਲਗਭਗ 62 ਕਰੋੜ ਰੁਪਏ ਦੀ ਲਾਗਤ ਨਾਲ ਸੰਤ ਰਵੀਦਾਸ ਸੰਗ੍ਰਹਾਲਯ ਅਤੇ ਪਾਰਕ ਦੇ ਸੁੰਦਰੀਕਰਣ ਦਾ ਨੀਂਹ ਪੱਥਰ ਰੱਖਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੰਤ ਰਵੀਦਾਸ ਜੀ ਦੀ 647ਵੀਂ ਜਯੰਤੀ ‘ਤੇ ਉਨ੍ਹਾਂ ਦੀ ਜਨਮਸਥਲੀ ‘ਤੇ ਸਭ ਦਾ ਸੁਆਗਤ ਕੀਤਾ। ਦੇਸ਼ ਭਰ ਤੋਂ ਸ਼ਰਧਾਲੂਆਂ ਦੀ ਭਾਗੀਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਖ਼ਾਸ ਤੌਰ ‘ਤੇ ਪੰਜਾਬ ਤੋਂ ਕਾਸ਼ੀ ਆਉਣ ਵਾਲੇ ਲੋਕਾਂ ਦੀ ਭਾਵਨਾ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਕਾਸ਼ੀ ਇੱਕ ਮਿੰਨੀ ਪੰਜਾਬ ਜਿਹਾ ਦਿਖਣ ਲਗਿਆ ਹੈ। ਪ੍ਰਧਾਨ ਮੰਤਰੀ ਨੇ ਸੰਤ ਰਵੀਦਾਸ ਜੀ ਦੀ ਜਨਮਸਥਲੀ ਦਾ ਦੁਬਾਰਾ ਦੌਰਾ ਕਰਨ ਅਤੇ ਉਨ੍ਹਾਂ ਦੇ ਆਦਰਸ਼ਾਂ ਅਤੇ ਸੰਕਲਪ ਨੂੰ ਅੱਗੇ ਵਧਾਉਣ ਦੇ ਲਈ ਆਭਾਰ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਕਾਸ਼ੀ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਉਨ੍ਹਾਂ ਨੂੰ ਸੰਤ ਰਵੀਦਾਸ ਜੀ ਦੇ ਅਨੁਯਾਈਆਂ ਦੀ ਸੇਵਾ ਕਰਨ ਦਾ ਅਵਸਰ ਮਿਲਿਆ। ਪ੍ਰਧਾਨ ਮੰਤਰੀ ਨੇ ਸੰਤ ਰਵੀਦਾਸ ਜੀ ਦੀ ਜਨਮਸਥਲੀ ਦੇ ਅੱਪਗ੍ਰੇਡੇਸ਼ਨ ਦੇ ਲਈ ਯੋਜਨਾਵਾਂ ਦਾ ਜ਼ਿਕਰ ਕੀਤਾ, ਜਿਸ ਵਿੱਚ ਮੰਦਿਰ ਖੇਤਰ ਦਾ ਵਿਕਾਸ, ਪਹੁੰਚ ਮਾਰਗਾਂ ਦਾ ਨਿਰਮਾਣ, ਪੂਜਾ, ਪ੍ਰਸਾਦ, ਆਦਿ ਦੀ ਵਿਵਸਥਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਸੰਤ ਰਵੀਦਾਸ ਦੀ ਨਵੀਂ ਪ੍ਰਤਿਮਾ ਦੀ ਚਰਚਾ ਕੀਤੀ ਅਤੇ ਸੰਤ ਰਵੀਦਾਸ ਸੰਗ੍ਰਹਾਲਯ ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮਹਾਨ ਸੰਤ ਅਤੇ ਸਮਾਜ ਸੁਧਾਰਕ ਗਾੜਗੇ ਬਾਬਾ ਦੀ ਵੀ ਜਯੰਤੀ ਹੈ ਅਤੇ ਸ਼੍ਰੀ ਮੋਦੀ ਨੇ ਵੰਚਿਤਾਂ ਅਤੇ ਗ਼ਰੀਬਾਂ ਦੇ ਉਥਾਨ ਵਿੱਚ ਗਾੜਗੇ ਬਾਬਾ ਦੇ ਯੋਗਦਾਨ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਬਾਬਾ ਸਾਹੇਬ ਅੰਬੇਡਕਰ ਗਾੜਗੇ ਬਾਬਾ ਦੇ ਕੰਮ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ ਅਤੇ ਗਾੜਗੇ ਬਾਬਾ ਵੀ ਬਾਬਾ ਸਾਹੇਬ ਤੋਂ ਪ੍ਰਭਾਵਿਤ ਸਨ। ਪ੍ਰਧਾਨ ਮੰਤਰੀ ਨੇ ਗਾੜਗੇ ਬਾਬਾ ਦੀ ਜਯੰਤੀ ‘ਤੇ ਉਨ੍ਹਾਂ ਨੂੰ ਨਮਨ ਕੀਤਾ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤ ਰਵੀਦਾਸ ਦੀਆਂ ਸਿੱਖਿਆਵਾਂ ਨੇ ਹਮੇਸ਼ਾ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਸੰਤ ਰਵੀਦਾਸ ਦੇ ਆਦਰਸ਼ਾਂ ਦੇ ਅਨੁਰੂਪ ਸੇਵਾ ਕਰਨ ਦਾ ਅਵਸਰ ਮਿਲਣ ਦੇ ਲਈ ਆਭਾਰੀ ਹਾਂ। ਉਨ੍ਹਾਂ ਨੇ ਹਾਲ ਹੀ ਵਿੱਚ ਮੱਧ ਪ੍ਰਦੇਸ਼ ਵਿੱਚ ਸੰਤ ਰਵੀਦਾਸ ਸਮਾਰਕ ਦੇ ਨੀਂਹ ਪੱਥਰ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਭਗਤੀ ਅੰਦੋਲਨ ਵਿੱਚ ਸੰਤ ਰਵੀਦਾਸ ਜੀ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਇਹ ਭਾਰਤ ਦਾ ਇਤਿਹਾਸ ਹੈ ਕਿ ਸੰਤ, ਰਿਸ਼ੀ ਜਾਂ ਮਹਾਨ ਸ਼ਖਸੀਅਤ ਦੇ ਰੂਪ ਵਿੱਚ ਇੱਕ ਉਦਾਰਕਰਤਾ ਜ਼ਰੂਰਤ ਦੇ ਸਮੇਂ ਸਾਹਮਣੇ ਆਉਂਦਾ ਹੈ।” ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੰਤ ਰਵੀਦਾਸ ਜੀ ਨੇ ਵਿਭਾਜਿਤ ਅਤੇ ਖੰਡਿਤ ਭਾਰਤ ਨੂੰ ਫਿਰ ਤੋਂ ਊਰਜਾਵਾਨ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਰਵੀਦਾਸ ਜੀ ਨੇ ਸਮਾਜ ਵਿੱਚ ਸੁਤੰਤਰਤਾ ਨੂੰ ਅਰਥ ਦਿੱਤਾ ਅਤੇ ਸਮਾਜਿਕ ਵਿਭਾਜਨ ਨੂੰ ਵੀ ਪੱਟ ਦਿੱਤਾ। ਪ੍ਰਧਾਨ ਮੰਤਰੀ ਨੇ ਛੂਤ-ਛਾਤ, ਵਰਗਵਾਦ ਅਤੇ ਭੇਦਭਾਵ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਕਿਹਾ, “ਸੰਤ ਰਵੀਦਾਸ ਨੂੰ ਮੱਤ ਅਤੇ ਧਰਮ ਦੀ ਵਿਚਾਰਧਾਰਾਵਾਂ ਵਿੱਚ ਨਹੀਂ ਬੰਨਿਆ ਜਾ ਸਕਦਾ”, ਉਨ੍ਹਾਂ ਨੇ ਕਿਹਾ, “ਰਵੀਦਾਸ ਜੀ ਸਾਰਿਆਂ ਦੇ ਹਨ ਅਤੇ ਸਾਰੇ ਰਵੀਦਾਸ ਜੀ ਦੇ ਹਨ।” ਸ਼੍ਰੀ ਮੋਦੀ ਨੇ ਕਿਹਾ ਕਿ ਜਗਤਗੁਰੂ ਰਾਮਾਨੰਦ ਦੇ ਚੇਲੇ ਦੇ ਰੂਪ ਵਿੱਚ ਵੈਸ਼ਣਵ ਭਾਈਚਾਰਾ ਵੀ ਸੰਤ ਰਵੀਦਾਸ ਜੀ ਨੂੰ ਆਪਣਾ ਗੁਰੂ ਮੰਨਦਾ ਹੈ ਅਤੇ ਸਿੱਖ ਭਾਈਚਾਰਾ ਉਨ੍ਹਾਂ ਨੂੰ ਬਹੁਤ ਆਦਰ ਦੀ ਦ੍ਰਿਸ਼ਟੀ ਨਾਲ ਦੇਖਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਗੰਗਾ ਵਿੱਚ ਆਸਥਾ ਰੱਖਣ ਵਾਲੇ ਅਤੇ ਵਾਰਾਣਸੀ ਨਾਲ ਜੁੜੇ ਲੋਕ ਸੰਤ ਰਵੀਦਾਸ ਜੀ ਤੋਂ ਪ੍ਰੇਰਣਾ ਲੈਂਦੇ ਹਨ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਵਰਤਮਾਨ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ‘ਤੇ ਚਲਦੇ ਹੋਏ ਸੰਤ ਰਵੀਦਾਸ ਜੀ ਦੀਆਂ ਸਿੱਖਿਆਵਾਂ ਅਤੇ ਆਦਰਸਾਂ ਨੂੰ ਅੱਗੇ ਵਧਾ ਰਹੀ ਹੈ। 

ਸਮਾਨਤਾ ਅਤੇ ਇਕਜੁਟਤਾ ‘ਤੇ ਸੰਤ ਰਵੀਦਾਸ ਦੀ ਸਿੱਖਿਆ ਬਾਰੇ ਵਿਸਤਾਰ ਨਾਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਨਤਾ ਵੰਚਿਤ ਅਤੇ ਪਿਛੜੇ ਭਾਈਚਾਰਿਆਂ ਨੂੰ ਪ੍ਰਾਥਮਿਕਤਾ ਦੇਣ ਨਾਲ ਆਉਂਦੀ ਹੈ। ਉਨ੍ਹਾਂ ਨੇ ਵਿਕਾਸ ਯਾਤਰਾ ਵਿੱਚ ਪਿੱਛੇ ਰਹਿ ਗਏ ਲੋਕਾਂ ਤੱਕ ਸਰਕਾਰੀ ਪਹਿਲ ਦਾ ਲਾਭ ਪਹੁੰਚਾਉਣ ਦੇ ਸਰਕਾਰ ਦੇ ਪ੍ਰਯਤਨਾਂ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ‘ਦੁਨੀਆ ਦੀ ਸਭ ਤੋਂ ਵੱਡੀ ਕਲਿਆਣਕਾਰੀ ਯੋਜਨਾਵਾਂ’ ਦਾ ਜ਼ਿਕਰ ਕਰਦੇ ਹੋਏ 80 ਕਰੋੜ ਭਾਰਤੀਆਂ ਦੇ ਲਈ ਮੁਫ਼ਤ ਰਾਸ਼ਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਇੰਨੇ ਵੱਡੇ ਪੈਮਾਨੇ ‘ਤੇ ਅਜਿਹੀ ਯੋਜਨਾ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਨਹੀਂ ਹੈ।” ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ ਤਹਿਤ ਸ਼ੌਚਾਲਯ ਨਿਰਮਾਣ ਨਾਲ ਸਭ ਤੋਂ ਜ਼ਿਆਦਾ ਫਾਇਦਾ ਦਲਿਤਾਂ, ਪਿਛੜਿਆਂ ਅਤੇ ਐੱਸਸੀ/ਐੱਸਟੀ/ਓਬੀਸੀ ਪਿਛੜਾ ਵਰਗ ਦੀਆਂ ਮਹਿਲਾਵਾਂ ਨੂੰ ਹੋਇਆ ਹੈ।

ਇਸੇ ਤਰ੍ਹਾਂ, ਜਲ ਜੀਵਨ ਮਿਸ਼ਨ ਨੇ ਪੰਜ ਸਾਲ ਤੋਂ ਵੀ ਘੱਟ ਸਮੇਂ ਵਿੱਚ 11 ਕਰੋੜ ਤੋਂ ਵੱਧ ਘਰਾਂ ਵਿੱਚ ਨਲ ਤੌਨ ਜਲ ਪਹੁੰਚਾਇਆ ਹੈ। ਇਸੇ ਤਰ੍ਹਾਂ ਗ਼ਰੀਬ ਲੋਕਾਂ ਦੇ ਵੱਡੇ ਹਿੱਸੇ ਨੂੰ ਆਯੁਸ਼ਮਾਨ ਕਾਰਡ ਦੀ ਬਦੌਲਤ ਸੁਰੱਖਿਆ ਦੀ ਭਾਵਨਾ ਦਾ ਅਨੁਭਵ ਹੋ ਰਿਹਾ ਹੈ। ਉਨ੍ਹਾਂ ਨੇ ਜਨ-ਧਨ ਖਾਤਿਆਂ ਦੇ ਮਾਧਿਅਮ ਨਾਲ ਵੱਡੇ ਪੈਮਾਨੇ ‘ਤੇ ਵਿੱਤੀ ਸਮਾਵੇਸ਼ਨ ‘ਤੇ ਵੀ ਚਰਚਾ ਕੀਤੀ। ਡਾਇਰੈਕਟ ਬੈਨੇਫਿਟ ਟ੍ਰਾਂਸਫਰ ਦੇ ਸਦਕਾ ਵੱਡੇ ਪੈਮਾਨੇ ‘ਤੇ ਲਾਭ ਹੋਇਆ ਹੈ, ਉਨ੍ਹਾਂ ਵਿੱਚੋਂ ਇੱਕ ਕਿਸਾਨ ਸੰਮਾਨ ਨਿਧੀ ਦੇ ਟ੍ਰਾਂਸਫਰ ਹਨ, ਜਿਸ ਨਾਲ ਕਈ ਦਲਿਤ ਕਿਸਾਨਾਂ ਨੂੰ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ, ਫਸਲ ਬੀਮਾ ਯੋਜਨਾ ਵੀ ਇਸ ਵਰਗ ਦੀ ਮਦਦ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ 2014 ਦੇ ਬਾਅਦ ਤੋਂ ਸਕਾਲਰਸ਼ਿਪ ਪਾਉਣ ਵਾਲੇ ਦਲਿਤ ਨੌਜਵਾਨਾਂ ਦੀ ਸੰਖਿਆ ਦੁੱਗਣੀ ਹੋ ਗਈ ਹੈ ਅਤੇ ਦਲਿਤ ਪਰਿਵਾਰਾਂ ਨੂੰ ਪੀਐੱਮ ਆਵਾਸ ਯੋਜਨਾ ਦੇ ਤਹਿਤ ਕਰੋੜਾਂ ਰੁਪਏ ਦੀ ਸਹਾਇਤਾ ਮਿਲੀ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦਲਿਤਾਂ, ਵੰਚਿਤਾਂ ਅਤੇ ਗ਼ਰੀਬਾਂ ਦੇ ਉਥਾਨ ਦੇ ਪ੍ਰਤੀ ਸਰਕਾਰ ਦੀ ਮੰਸ਼ਾ ਸਪਸ਼ਟ ਹੈ ਅਤੇ ਇਹੀ ਅੱਜ ਦੁਨੀਆ ਵਿੱਚ ਭਾਰਤ ਦੀ ਪ੍ਰਗਤੀ ਦਾ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਸੰਤਾਂ ਦੀ ਵਾਣੀ ਹਰ ਯੁਗ ਵਿੱਚ ਸਾਡਾ ਮਾਰਗ ਪ੍ਰਸ਼ਸਤ ਕਰਨ ਦੇ ਨਾਲ ਹੀ ਸਾਨੂੰ ਸਾਵਧਾਨ ਵੀ ਕਰਦੀ ਹੈ। ਰਵੀਦਾਸ ਜੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਜਾਤੀ ਅਤੇ ਪੰਥ ਦੇ ਮਤਭੇਦਾਂ ਵਿੱਚ ਉਲਝੇ ਰਹਿੰਦੇ ਹਨ ਅਤੇ ਜਾਤੀਵਾਦ ਦੀ ਇਹ ਬਿਮਾਰੀ ਮਾਨਵਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਗਰ ਕੋਈ ਕਿਸੇ ਨੂੰ ਜਾਤੀ ਦੇ ਨਾਮ ‘ਤੇ ਉਕਸਾਉਂਦਾ ਹੈ, ਤਾਂ ਇਸ ਨਾਲ ਮਾਨਵਤਾ ਨੂੰ ਵੀ ਨੁਕਸਾਨ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਦਲਿਤਾਂ ਦੀ ਭਲਾਈ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਦੇ ਪ੍ਰਤੀ ਆਗਾਹ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ ਜਾਤੀ ਦੀ ਰਾਜਨੀਤੀ ਦੀ ਆੜ ਵਿੱਚ ਵੰਸ਼ਵਾਦ ਅਤੇ ਪਰਿਵਾਰਵਾਦ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੰਸ਼ਵਾਦ ਦੀ ਰਾਜਨੀਤੀ ਅਜਿਹੀਆਂ ਤਾਕਤਾਂ ਨੂੰ ਦਲਿਤਾਂ ਤੇ ਜਨਜਾਤੀਆਂ ਦੇ ਉਥਾਨ ਦੀ ਸਰਾਹਨਾ ਕਰਨ ਨਾਲ ਰੋਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਜਾਤੀਵਾਦ ਦੀ ਨਕਾਰਾਤਮਕ ਮਾਨਸਿਕਤਾ ਤੋਂ ਬਚਣਾ ਹੋਵੇਗਾ ਅਤੇ ਰਵੀਦਾਸ ਜੀ ਦੀ ਸਕਾਰਾਤਮਕ ਸਿੱਖਿਆਵਾਂ ਦਾ ਪਾਲਨ ਕਰਨਾ ਹੋਵੇਗਾ।”

ਪ੍ਰਧਾਨ ਮੰਤਰੀ ਨੇ ਰਵੀਦਾਸ ਜੀ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਭਲੇ ਹੀ ਕੋਈ ਸੌ ਸਾਲ ਜੀਅ ਲਵੇ, ਲੇਕਿਨ ਜੀਵਨ ਭਰ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਕਰਮ ਹੀ ਧਰਮ ਹੈ ਅਤੇ ਕਰਮ ਨਿਸੁਆਰਥ ਭਾਵ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਤ ਰਵੀਦਾਸ ਜੀ ਦੀ ਇਹ ਸਿੱਖਿਆ ਅੱਜ ਪੂਰੇ ਦੇਸ਼ ਦੇ ਲਈ ਹੈ। ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ ਭਾਰਤ ਆਜ਼ਾਦੀ ਦੇ ਅੰਮ੍ਰਿਤ ਕਾਲ ਤੋਂ ਗੁਜ਼ਰ ਰਿਹਾ ਹੈ, ਜਿੱਥੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਇੱਕ ਮਜ਼ਬੂਤ ਨੀਂਹ ਰੱਖੀ ਗਈ ਹੈ, ਪ੍ਰਧਾਨ ਮੰਤਰੀ ਨੇ ਅਗਲੇ ਪੰਜ ਵਰ੍ਹਿਆਂ ਵਿੱਚ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਗ਼ਰੀਬਾਂ ਅਤੇ ਵੰਚਿਤਾਂ ਦੀ ਸੇਵਾ ਦੇ ਲਈ ਅਭਿਯਾਨਾਂ ਦਾ ਦਾਇਰਾ 140 ਕਰੋੜ ਦੇਸ਼ਵਾਸੀਆਂ ਦੀ ਭਾਗੀਦਾਰੀ ਨਾਲ ਹੀ ਵਧਾਇਆ ਜਾ ਸਕਦਾ ਹੈ। ਆਪਣੇ ਭਾਸ਼ਣ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸੰਤ ਰਵੀਦਾਸ ਜੀ ਦੀ ਕਿਰਪਾ ਨਾਲ ਨਾਗਰਿਕਾਂ ਦੇ ਸੁਪਨੇ ਸੱਚ ਹੋਣਗੇ ਅਤੇ ਉਨ੍ਹਾਂ ਨੇ ਕਿਹਾ, “ਸਾਨੂੰ ਦੇਸ਼ ਬਾਰੇ ਸੋਚਣਾ ਹੋਵੇਗਾ। ਸਾਨੂੰ ਵਿਭਾਜਨਕਾਰੀ ਵਿਚਾਰਾਂ ਤੋਂ ਦੂਰ ਰਹਿ ਕੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨਾ ਹੈ।”

ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਸੰਤ ਗੁਰੂ ਰਵੀਦਾਸ ਜਨਮ ਸਥਾਨ ਮੰਦਿਰ ਦੇ ਚੇਅਰਮੈਨ ਸੰਤ ਨਿਰੰਜਨ ਦਾਸ ਸਹਿਤ ਹੋਰ ਮੌਜੂਦ ਸਨ।

 

 

 *** *** *** ***

ਡੀਐੱਸ/ਟੀਐੱਸ


(Release ID: 2008621) Visitor Counter : 78