ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਾਸ਼ੀ ਵਿੱਚ ਸ਼ਿਵਪੁਰ-ਫੁਲਵਾਰੀਆ-ਲਹਰਤਾਰਾ ਮਾਰਗ ਦਾ ਨਿਰੀਖਣ ਕੀਤਾ

Posted On: 23 FEB 2024 8:39AM by PIB Chandigarh

ਗੁਜਰਾਤ ਵਿੱਚ ਦਿਨ ਭਰ ਦੇ ਇੱਕ ਲੰਬੇ ਅਤੇ ਵਿਅਸਤ ਪ੍ਰੋਗਰਾਮ ਦੇ ਬਾਅਦ ਵਾਰਾਣਸੀ ਆਉਣ ‘ਤੇ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਵੀਰਵਾਰ ਨੂੰ ਰਾਤ ਕਰੀਬ 11 ਵਜੇ ਸ਼ਿਵਪੁਰ-ਫੁਲਵਾਰੀਆ-ਲਹਰਤਾਰਾ ਮਾਰਗ ਦਾ ਨਿਰੀਖਣ ਕਰਨ ਗਏ।

ਇਸ ਮਾਰਗ ਦਾ ਉਦਘਾਟਨ ਹਾਲ ਹੀ ਵਿੱਚ ਕੀਤਾ ਗਿਆ ਸੀ। ਇਹ ਮਾਰਗ ਸ਼ਹਿਰ ਦੇ ਦੱਖਣੀ ਹਿੱਸੇ, ਬੀਐੱਚਯੂ, ਬੀਐੱਲਡਬਲਿਊ ਆਦਿ ਦੇ ਆਸਪਾਸ ਰਹਿਣ ਵਾਲੇ ਉਨ੍ਹਾਂ ਲਗਭਗ ਪੰਜ ਲੱਖ ਲੋਕਾਂ ਲਈ ਬੇਹਦ ਮਦਦਗਾਰ ਸਾਬਤ ਹੋ ਰਿਹਾ ਹੈ, ਜੋ ਹਵਾਈ ਅੱਡੇ, ਲਖਨਊ, ਆਜ਼ਮਗੜ੍ਹ ਅਤੇ ਗਾਜੀਪੁਰ ਵੱਲ ਜਾਣਾ ਚਾਹੁੰਦੇ ਹਨ। 

ਇਸ ਮਾਰਗ ਨੂੰ 360 ਕਰੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਨਾਲ ਟ੍ਰੈਫਿਕ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਮਿਲ ਰਹੀ ਹੈ। ਇਸ ਨਾਲ ਬੀਐੱਚਯੂ ਤੋਂ ਹਵਾਈ ਅੱਡੇ ਵੱਲ ਯਾਤਰਾ ਦੀ ਦੂਰੀ 75 ਮਿੰਟ ਤੋਂ ਘਟ ਕੇ 45 ਮਿੰਟ ਹੋ ਗਈ ਹੈ। ਇਸੇ ਤਰ੍ਹਾਂ, ਲਹਰਤਾਰਾ ਤੋਂ ਕਚਹਰੀ ਦੀ ਦੂਰੀ 30 ਮਿੰਟ ਤੋਂ ਘਟ ਕੇ 15 ਮਿੰਟ ਹੋ ਗਈ ਹੈ।

ਵਾਰਾਣਸੀ ਦੇ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਵਾਲਾ, ਇਹ ਪ੍ਰੋਜੈਕਟ ਰੇਲਵੇ ਅਤੇ ਰੱਖਿਆ ਸਮੇਤ  ਅੰਤਰ-ਮੰਤਰਾਲਾ ਤਾਲਮੇਲ ਦਾ ਗਵਾਹ ਹੈ।

ਪ੍ਰਧਾਨ ਮੰਤਰੀ ਨੇ ਐਕਸ  (X)‘ਤੇ ਪੋਸਟ ਕੀਤਾ;

 “ਕਾਸ਼ੀ ਆਉਣ ਤੋਂ ਬਾਅਦ, ਸ਼ਿਵਪੁਰ-ਫੁਲਵਾਰੀਆ-ਲਹਰਤਾਰਾ ਮਾਰਗ ਦਾ ਨਿਰੀਖਣ ਕੀਤਾ। ਇਸ ਪ੍ਰੋਜੈਕਟ ਦਾ ਹਾਲ ਹੀ ਵਿੱਚ ਉਦਘਾਟਨ ਕੀਤਾ ਗਿਆ ਸੀ ਅਤੇ ਇਹ ਸ਼ਹਿਰ ਦੇ ਦੱਖਣੀ ਹਿੱਸੇ ਦੇ ਲੋਕਾਂ ਦੇ ਲਈ ਕਾਫੀ ਮਦਦਗਾਰ ਸਾਬਤ ਹੋ ਰਿਹਾ ਹੈ।।”

 

*********

ਡੀਐੱਸ



(Release ID: 2008356) Visitor Counter : 32