ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਡਿਜੀ ਯਾਤਰਾ ਐਪ ਉਪਭੋਗਤਾਵਾਂ ਦੀ ਗਿਣਤੀ 45.8 ਲੱਖ ਨੂੰ ਪਾਰ ਕੀਤੀ


ਡਿਜੀ ਯਾਤਰਾ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਦੀ ਗਿਣਤੀ 1.45 ਕਰੋੜ ਤੱਕ ਪਹੁੰਚੀ

ਡਿਜੀ ਯਾਤਰਾ 31 ਮਾਰਚ, 2024 ਤੱਕ ਚੇਨਈ ਹਵਾਈ ਅੱਡੇ 'ਤੇ ਸ਼ੁਰੂ ਕੀਤੀ ਜਾਵੇਗੀ

Posted On: 21 FEB 2024 2:53PM by PIB Chandigarh

10 ਫ਼ਰਵਰੀ, 2024 ਤੱਕ ਆਪਣੇ ਮੋਬਾਈਲ ਫੋਨਾਂ 'ਤੇ ਡਿਜੀ ਯਾਤਰਾ ਐਪਲੀਕੇਸ਼ਨ ਨੂੰ ਇੰਸਟਾਲ ਕਰਨ ਵਾਲੇ ਯਾਤਰੀਆਂ ਦੀ ਗਿਣਤੀ 45.8 ਲੱਖ ਹੋ ਗਈ ਹੈ। ਇਹ 1 ਜਨਵਰੀ, 2024 ਤੱਕ 38 ਲੱਖ ਤੋਂ 20.5 ਫੀਸਦੀ ਵਧੇਰੇ ਹੈ।

20 ਫ਼ਰਵਰੀ, 2024 ਤੱਕ ਡਿਜੀ ਯਾਤਰਾ ਐਪਲੀਕੇਸ਼ਨ ਉਪਭੋਗਤਾ ਅਧਾਰ:

ਲੜੀ ਨੰ.

ਪਲੇਟਫਾਰਮ

01/01/2024 ਨੂੰ

ਮਿਤੀ 10/02/2024 ਤੱਕ 

% ਵਾਧਾ

i

ਐਂਡਰਾਈਡ:

17.3 ਲੱਖ

21.2 ਲੱਖ

~22.5%

ii

ਆਈਓਐੱਸ ਐਪਲ:

20.7 ਲੱਖ

24.6 ਲੱਖ

~19%

 

ਕੁੱਲ:

38.0 ਲੱਖ

45.8 ਲੱਖ

~20.5%

 

ਡਿਜੀ ਯਾਤਰਾ ਨੂੰ ਸ਼ੁਰੂ ਵਿੱਚ ਦਸੰਬਰ 2022 ਵਿੱਚ ਤਿੰਨ ਹਵਾਈ ਅੱਡਿਆਂ, ਨਵੀਂ ਦਿੱਲੀ, ਬੈਂਗਲੁਰੂ ਅਤੇ ਵਾਰਾਣਸੀ ਵਿੱਚ ਲਾਂਚ ਕੀਤਾ ਗਿਆ ਸੀ। ਬਾਅਦ ਵਿੱਚ ਇਸ ਨੂੰ 10 ਹੋਰ ਹਵਾਈ ਅੱਡਿਆਂ ਵਿੱਚ ਸ਼ੁਰੂ ਕੀਤਾ ਗਿਆ।

ਲਾਂਚ ਤੋਂ ਬਾਅਦ ਹਵਾਈ ਅੱਡਿਆਂ 'ਤੇ ਕੁੱਲ ਡਿਜੀ ਯਾਤਰਾ ਯਾਤਰੀਆਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ:

ਹਵਾਈ ਅੱਡਾ

ਸੰਚਤ ਡਿਜੀ ਯਾਤਰਾ ਪੀਏਐਕਸ 31.12.2023 ਤੱਕ

ਸੰਚਤ ਡਿਜੀ ਯਾਤਰਾ ਪੀਏਐਕਸ 11.02.2024 ਤੱਕ

ਦਿੱਲੀ

34,24,937

42,62,167

ਬੈਂਗਲੁਰੂ

30,19,149

38,21,829

ਵਾਰਾਣਸੀ

7,41,514

8,54,145

ਹੈਦਰਾਬਾਦ

10,61,638

14,92,776

ਕੋਲਕਾਤਾ

15,85,350

20,34,544

ਪੁਣੇ

83,42,63

10,68,112

ਵਿਜੇਵਾੜਾ

2,03,672

2,46,440

ਕੋਚੀਨ

58,976

1,15,335

ਮੁੰਬਈ

1,42,667

2,84,469

ਅਹਿਮਦਾਬਾਦ

1,12,069

1,71,226

ਲਖਨਊ

27,421

48,691

ਗੁਹਾਟੀ

28,655

53,379

ਜੈਪੁਰ

20,577

42,178

ਕੁੱਲ

1,12,60,888

1,44,95,291

 

ਇੱਕ ਆਈਟੀ ਬਾਇਓਮੀਟ੍ਰਿਕ ਤਸਦੀਕ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਪਹਿਲਕਦਮੀ, ਡਿਜੀ ਯਾਤਰਾ ਹਵਾਈ ਅੱਡੇ ਦੇ ਪ੍ਰਵੇਸ਼ ਗੇਟਾਂ 'ਤੇ ਯਾਤਰੀਆਂ ਦੀ ਨਿਰਵਿਘਨ ਅਤੇ ਮੁਸ਼ਕਲ ਰਹਿਤ ਆਵਾਜਾਈ ਪ੍ਰਦਾਨ ਕਰਦੀ ਹੈ।

************

ਵਾਈਬੀ/ਐੱਸਕੇ 


(Release ID: 2008232) Visitor Counter : 76