ਪ੍ਰਧਾਨ ਮੰਤਰੀ ਦਫਤਰ

ਲਖਨਊ ਵਿੱਚ ਯੂਪੀ ਗਲੋਬਲ ਇਨਵੈਸਟਰਸ ਸਮਿਟ ਦੇ ਚੌਥੇ ਗ੍ਰਾਉਂਡਬ੍ਰੇਕਿੰਗ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 19 FEB 2024 5:46PM by PIB Chandigarh

ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ, ਊਰਜਾਵਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਦੇਸ਼ ਦੇ ਰੱਖਿਆ ਮੰਤਰੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਯੂਪੀ ਦੇ ਉਪ ਮੁੱਖ ਮੰਤਰੀ, ਵਿਧਾਨ ਸਭਾ ਦੇ ਪ੍ਰਧਾਨ ਸ਼੍ਰੀ, ਹੋਰ ਮਹਾਨੁਭਾਵ, ਦੇਸ਼ ਵਿਦੇਸ਼ ਤੋਂ ਇੱਥੇ ਆਏ ਉਦਯੋਗਿਕ ਖੇਤਰ ਦੇ ਸਾਰੇ ਪ੍ਰਤੀਨਿਧੀਗਣ, ਅਤੇ ਮੇਰੇ ਪਰਿਵਾਰਜਨੋਂ।

ਅੱਜ ਅਸੀਂ ਇੱਥੇ ਵਿਕਸਿਤ ਭਾਰਤ ਦੇ ਲਈ ਵਿਕਸਿਤ ਉੱਤਰ ਪ੍ਰਦੇਸ਼ ਦੇ ਨਿਰਮਾਣ ਦੇ ਸੰਕਲਪ ਦੇ ਨਾਲ ਇਕਜੁੱਟ ਹੋਏ ਹਾਂ। ਅਤੇ ਮੈਨੂੰ ਦੱਸਿਆ ਗਿਆ ਕਿ ਇਸ ਸਮੇਂ ਟੈਕਨੋਲੋਜੀ ਦੇ ਮਾਧਿਅਮ ਨਾਲ ਸਾਡੇ ਨਾਲ ਯੂਪੀ ਦੀ 400 ਤੋਂ ਜ਼ਿਆਦਾ ਵਿਧਾਨ ਸਭਾ ਸੀਟਾਂ ‘ਤੇ ਲੱਖਾਂ ਲੋਕ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਜੋ ਲੋਕ ਟੈਕਨੋਲੋਜੀ ਰਾਹੀਂ ਇਸ ਪ੍ਰੋਗਰਾਮ ਨਾਲ ਜੁੜੇ ਹਨ, ਮੈਂ ਮੇਰੇ ਇਨ੍ਹਾਂ ਸਾਰੇ ਪਰਿਵਾਰਜਨਾਂ ਦਾ ਵੀ ਦਿਲ ਤੋਂ ਸੁਆਗਤ ਕਰਦਾ ਹਾਂ। 7-8 ਵਰ੍ਹੇ ਪਹਿਲਾਂ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਉੱਤਰ ਪ੍ਰਦੇਸ਼ ਵਿੱਚ ਵੀ ਨਿਵੇਸ਼ ਅਤੇ ਨੌਕਰੀਆਂ ਨੂੰ ਲੈ ਕੇ ਅਜਿਹਾ ਮਾਹੌਲ ਬਣੇਗਾ। ਚਾਰੋਂ ਤਰਫ਼ ਅਪਰਾਧ, ਦੰਗੇ, ਛੀਨਾ-ਛਪਟੀ, ਇਹੀ ਖਬਰਾਂ ਆਉਂਦੀਆਂ ਰਹਿੰਦੀਆਂ ਸਨ। ਉਸ ਦੌਰਾਨ ਅਗਰ ਕੋਈ ਕਹਿੰਦਾ ਕਿ ਯੂਪੀ ਨੂੰ ਵਿਕਸਿਤ ਬਣਾਵਾਂਗੇ, ਤਾਂ ਸ਼ਾਇਦ ਕੋਈ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ, ਵਿਸ਼ਵਾਸ ਕਰਨ ਦਾ ਤਾਂ ਸਵਾਲ ਹੀ ਨਹੀਂ ਸੀ। ਲੇਕਿਨ ਅੱਜ ਦੇਖੋ, ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਉੱਤਰ ਪ੍ਰਦੇਸ਼ ਦੀ ਧਰਤੀ ‘ਤੇ ਉਤਰ ਰਿਹਾ ਹੈ। ਅਤੇ ਮੈਂ ਉੱਤਰ ਪ੍ਰਦੇਸ਼ ਦਾ ਸਾਂਸਦ ਹਾਂ। ਅਤੇ ਮੇਰੇ ਉੱਤਰ ਪ੍ਰਦੇਸ਼ ਵਿੱਚ ਜਦੋਂ ਕੁਝ ਹੁੰਦਾ ਹੈ ਤਾਂ ਮੈਨੂੰ ਸਭ ਤੋਂ ਜ਼ਿਆਦਾ ਆਨੰਦ ਹੁੰਦਾ ਹੈ। ਅੱਜ ਹਜ਼ਾਰਾਂ ਪ੍ਰੋਜੈਕਟਸ ‘ਤੇ ਕੰਮ ਸ਼ੁਰੂ ਹੋ ਰਿਹਾ ਹੈ। ਇਹ ਜੋ ਫੈਕਟਰੀਆਂ ਲਗ ਰਹੀਆਂ ਹਨ, ਇਹ ਜੋ ਉਦਯੋਗ ਲਗ ਰਹੇ ਹਨ, ਇਹ ਯੂਪੀ ਦੀ ਤਸਵੀਰ ਬਦਲਣ ਵਾਲੇ ਹਨ। ਮੈਂ ਸਾਰੇ ਨਿਵੇਸ਼ਕਾਂ ਨੂੰ, ਅਤੇ ਖਾਸ ਤੌਰ ‘ਤੇ ਯੂਪੀ ਦੇ ਸਾਰੇ ਨੌਜਵਾਨਾਂ ਨੂੰ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦਾ ਹਾਂ।

ਸਾਥੀਓ,

ਯੂਪੀ ਵਿੱਚ ਡਬਲ ਇੰਜਣ ਦੀ ਸਰਕਾਰ ਬਣੇ 7 ਵਰ੍ਹੇ ਹੋ ਰਹੇ ਹਨ। ਬੀਤੇ 7 ਵਰ੍ਹਿਆਂ ਵਿੱਚ ਪ੍ਰਦੇਸ਼ ਵਿੱਚ ਰੈੱਡ ਟੇਪ ਦਾ ਜੋ ਕਲਚਰ ਸੀ, ਉਸ ਰੈੱਡ ਟੇਪ ਦੇ ਕਲਚਰ ਨੂੰ ਖ਼ਤਮ ਕਰਕੇ ਰੈੱਡ ਕਾਰਪੇਟ ਕਲਚਰ ਬਣ ਗਿਆ ਹੈ। ਬੀਤੇ 7 ਵਰ੍ਹਿਆਂ ਵਿੱਚ ਯੂਪੀ ਵਿੱਚ ਕ੍ਰਾਈਮ ਘੱਟ ਤਾਂ ਹੋਇਆ, ਬਿਜ਼ਨਸ ਕਲਚਰ ਦਾ ਵਿਸਤਾਰ ਹੋਇਆ ਹੈ। ਬੀਤੇ 7 ਵਰ੍ਹਿਆ ਵਿੱਚ ਵਪਾਰ, ਵਿਕਾਸ ਅਤੇ ਵਿਸ਼ਵਾਸ ਦਾ ਮਾਹੌਲ ਬਣਿਆ ਹੈ। ਡਬਲ ਇੰਜਣ ਸਰਕਾਰ ਨੇ ਦਿਖਾਇਆ ਹੈ ਕਿ ਅਗਰ ਬਦਲਾਅ ਦੀ ਸੱਚੀ ਨੀਅਤ ਹੈ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ। ਬੀਤੇ ਕੁਝ ਵਰ੍ਹਿਆਂ ਵਿੱਚ ਯੂਪੀ ਤੋਂ ਹੋਣ ਵਾਲਾ ਐਕਸਪੋਰਟ, ਹੁਣ ਦੁੱਗਣਾ ਹੋ ਚੁੱਕਿਆ ਹੈ। ਬਿਜਲੀ ਉਤਪਾਦਨ ਹੋਵੇ ਜਾਂ ਫਿਰ ਟ੍ਰਾਂਸਮਿਸ਼ਨ, ਅੱਜ ਯੂਪੀ ਪ੍ਰਸ਼ੰਸਨੀਯ ਕੰਮ ਕਰ ਰਿਹਾ ਹੈ। ਅੱਜ ਯੂਪੀ ਉਹ ਰਾਜ ਹੈ, ਜਿੱਥੇ ਦੇਸ਼ ਦੇ ਸਭ ਤੋਂ ਜ਼ਿਆਦਾ ਐਕਸਪ੍ਰੈੱਸਵੇਅ ਹਨ। ਅੱਜ ਯੂਪੀ ਉਹ ਰਾਜ ਹੈ, ਜਿੱਥੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਏਅਰਪੋਰਟਸ ਹਨ। ਅੱਜ ਯੂਪੀ ਉਹ ਰਾਜ ਹੈ, ਜਿੱਥੇ ਦੇਸ਼ ਦੀ ਪਹਿਲੀ ਰੈਪਿਡ ਰੇਲ ਚਲ ਰਹੀ ਹੈ। ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਅਤੇ ਈਸਟਰਨ ਕੌਰੀਡੋਰ ਫ੍ਰੇਟ ਕੌਰੀਡੋਰ ਦਾ ਇੱਕ ਵੱਡਾ ਨੈੱਟਵਰਕ ਵੀ ਉੱਤਰ ਪ੍ਰਦੇਸ਼ ਤੋਂ ਹੋ ਕੇ ਗੁਜਰਦਾ ਹੈ। ਯੂਪੀ ਵਿੱਚ ਨਦੀਆਂ ਦੇ ਵਿਸ਼ਾਲ ਨੈੱਟਵਰਕ ਦਾ ਇਸਤੇਮਾਲ ਵੀ ਮਾਲਵਾਹਕ ਜਹਾਜ਼ਾਂ ਦੇ ਲਈ ਕੀਤਾ ਜਾ ਰਿਹਾ ਹੈ। ਇਸ ਨਾਲ ਯੂਪੀ ਵਿੱਚ ਆਵਾਜਾਈ ਅਸਾਨ ਹੋ ਰਹੀ ਹੈ, ਟ੍ਰਾਂਸਪੋਰਟੇਸ਼ਨ ਤੇਜ਼ ਅਤੇ ਸਸਤਾ ਹੋਇਆ ਹੈ।

ਸਾਥੀਓ,

ਅੱਜ ਦੇ ਇਸ ਪ੍ਰੋਗਰਾਮ ਦਾ ਮੁਲਾਂਕਣ, ਮੈਂ ਸਿਰਫ਼ ਨਿਵੇਸ਼ ਦੇ ਲਿਹਾਜ਼ ਨਾਲ ਨਹੀਂ ਕਰ ਰਿਹਾ ਹਾਂ। ਇੱਥੇ ਆਪ ਸਭ ਨਿਵੇਸ਼ਕਾਂ ਦਰਮਿਆਨ ਜੋ ਆਸ਼ਾਵਾਦ ਦਿਖ ਰਿਹਾ ਹੈ, ਬਿਹਤਰ ਰਿਟਰਨ ਦੀ ਜੋ ਉਮੀਦ ਦਿਖ ਰਹੀ ਹੈ, ਉਸ ਦਾ ਸੰਦਰਭ ਬਹੁਤ ਵਿਆਪਕ ਹੈ। ਅੱਜ ਤੁਸੀਂ ਦੁਨੀਆ ਵਿੱਚ ਕਿਤੇ ਵੀ ਜਾਓ, ਭਾਰਤ ਨੂੰ ਲੈ ਕੇ ਬੇਮਿਸਾਲ ਪੌਜ਼ੀਟੀਵਿਟੀ ਦਿਖ ਰਹੀ ਹੈ। ਚਾਰ-ਪੰਜ ਦਿਨ ਪਹਿਲਾਂ ਮੈਂ ਯੂਏਈ ਅਤੇ ਕਤਰ ਦੀ ਵਿਦੇਸ਼ ਯਾਤਰਾ ਤੋਂ ਪਰਤਿਆ ਹਾਂ। ਹਰ ਦੇਸ਼, ਭਾਰਤ ਦੀ ਗ੍ਰੋਥ ਸਟੋਰੀ ਨੂੰ ਲੈ ਕੇ ਆਸਵੰਦ ਹੈ, ਭਰੋਸੇ ਨਾਲ ਭਰਿਆ ਹੋਇਆ ਹੈ। ਅੱਜ ਦੇਸ਼ ਵਿੱਚ ਮੋਦੀ ਕੀ ਗਾਰੰਟੀ ਦੀ ਬਹੁਤ ਚਰਚਾ ਹੈ। ਲੇਕਿਨ ਅੱਜ ਪੂਰੀ ਦੁਨੀਆ  ਨੂੰ ਬਿਹਤਰ ਰਿਟਰਨਸ ਦੀ ਗਾਰੰਟੀ ਮੰਨ ਰਹੀ ਹੈ। ਅਕਸਰ ਅਸੀਂ ਦੇਖਿਆ ਹੈ ਕਿ ਚੋਣਾਂ ਦੇ ਨਜ਼ਦੀਕ ਲੋਕ ਨਵੇਂ ਨਿਵੇਸ਼ ਤੋਂ ਬਚਦੇ ਹਨ। ਲੇਕਿਨ ਅੱਜ ਭਾਰਤ ਨੇ ਇਹ ਧਾਰਣਾ ਵੀ ਤੋੜ ਦਿੱਤੀ ਹੈ। ਅੱਜ ਦੁਨੀਆ ਭਰ ਦੇ ਇਨਵੈਸਟਰਸ ਨੂੰ ਭਾਰਤ ਵਿੱਚ ਸਰਕਾਰ ਦੀ, ਪੌਲਿਸੀ ਦੀ, ਸਟੇਬੀਲਿਟੀ ‘ਤੇ ਪੂਰਾ ਭਰੋਸਾ ਹੈ। ਇਹੀ ਵਿਸ਼ਵਾਸ ਇੱਥੇ ਯੂਪੀ ਵਿੱਚ, ਲਖਨਊ ਵਿੱਚ ਵੀ ਝਲਕ ਰਿਹਾ ਹੈ।

ਭਾਈਓ ਅਤੇ ਭੈਣੋਂ,

ਮੈਂ ਜਦੋਂ ਵਿਕਸਿਤ ਭਾਰਤ ਦੀ ਗੱਲ ਕਰਦਾ ਹਾਂ, ਤਾਂ ਇਸ ਦੇ ਲਈ ਨਵੀਂ ਸੋਚ ਵੀ ਚਾਹੀਦੀ ਹੈ, ਨਵੀਂ ਦਿਸ਼ਾ ਵੀ ਚਾਹੀਦੀ ਹੈ। ਦੇਸ਼ ਵਿੱਚ ਜਿਸ ਪ੍ਰਕਾਰ ਦੀ ਸੋਚ ਆਜ਼ਾਦੀ ਦੇ ਅਨੇਕ ਦਹਾਕਿਆਂ ਬਾਅਦ ਤੱਕ ਰਹੀ, ਉਸ ‘ਤੇ ਚਲਦੇ ਹੋਏ ਇਹ ਸੰਭਵ ਹੀ ਨਹੀਂ ਸੀ। ਉਹ ਸੋਚ ਕੀ ਸੀ? ਸੋਚ ਸੀ, ਕਿ ਦੇਸ਼ ਦੇ ਨਾਗਰਿਕਾਂ ਦਾ ਜਿਵੇਂ-ਤਿਵੇਂ ਗੁਜ਼ਾਰਾ ਕਰਾਓ, ਉਨ੍ਹਾਂ ਨੂੰ ਹਰ ਮੂਲਭੂਤ ਸੁਵਿਧਾ ਦੇ ਲਈ ਤਰਸਾ ਕੇ ਰੱਖੋ। ਪਹਿਲਾਂ ਦੀਆਂ ਸਰਕਾਰਾਂ ਸੋਚਦੀਆਂ ਸਨ ਕਿ ਸੁਵਿਧਾਵਾਂ ਬਣਾਓ ਤਾਂ 2-4 ਵੱਡੇ ਸ਼ਹਿਰਾਂ ਵਿੱਚ, ਨੌਕਰੀਆਂ ਦੇ ਅਵਸਰ ਬਣਾਓ ਤਾਂ ਕੁਝ ਚੁਣੇ ਹੋਏ ਸ਼ਹਿਰਾਂ ਵਿੱਚ। ਅਜਿਹਾ ਕਰਨਾ ਅਸਾਨ ਸੀ, ਕਿਉਂਕਿ ਇਸ ਵਿੱਚ ਮਿਹਨਤ ਘੱਟ ਲਗਦੀ ਸੀ। ਲੇਕਿਨ ਇਸ ਦੇ ਕਾਰਨ, ਦੇਸ਼ ਦਾ ਇੱਕ ਬਹੁਤ ਵੱਡਾ ਹਿੱਸਾ ਵਿਕਾਸ ਤੋਂ ਵਾਂਝਾ ਰਹਿ ਗਿਆ। ਯੂਪੀ ਦੇ ਨਾਲ ਵੀ ਅਤੀਤ ਵਿੱਚ ਅਜਿਹਾ ਹੀ ਹੋਇਆ ਹੈ। ਲੇਕਿਨ ਡਬਲ ਇੰਜਣ ਸਰਕਾਰ ਨੇ ਉਸ ਪੁਰਾਣੀ ਰਾਜਨੀਤਕ ਸੋਚ ਨੂੰ ਬਦਲ ਦਿੱਤਾ ਹੈ। ਅਸੀਂ ਉੱਤਰ ਪ੍ਰਦੇਸ਼ ਦੇ ਹਰ ਪਰਿਵਾਰ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਜੁਟੇ ਹਾਂ। ਜਦੋਂ ਜੀਵਨ ਅਸਾਨ ਹੋਵੇਗਾ, ਤਾਂ ਬਿਜ਼ਨਸ ਕਰਨਾ ਅਤੇ ਕਾਰੋਬਾਰ ਕਰਨਾ ਆਪਣੇ ਆਪ ਵਿੱਚ ਅਸਾਨ ਹੋਵੇਗਾ।

ਤੁਸੀਂ ਦੇਖੋ, ਅਸੀਂ ਗ਼ਰੀਬਾਂ ਦੇ ਲਈ 4 ਕਰੋੜ ਪੱਕੇ ਘਰ ਬਣਾਏ ਹਨ। ਲੇਕਿਨ ਨਾਲ ਹੀ ਸ਼ਹਿਰਾਂ ਵਿੱਚ ਰਹਿਣ ਵਾਲੇ ਮੱਧ ਵਰਗੀ ਪਰਿਵਾਰਾਂ ਨੂੰ ਆਪਣੇ ਘਰ ਦਾ ਸੁਪਨਾ ਪੂਰਾ ਕਰਨ ਦੇ ਲਈ ਅਸੀਂ ਲਗਭਗ 60 ਹਜ਼ਾਰ ਕਰੋੜ ਰੁਪਏ ਦੀ ਮਦਦ ਵੀ ਕੀਤੀ ਹੈ। ਇਸ ਪੈਸੇ ਨਾਲ ਸ਼ਹਿਰਾਂ ਵਿੱਚ ਰਹਿਣ ਵਾਲੇ 25 ਲੱਖ ਮੱਧ ਵਰਗੀ ਪਰਿਵਾਰਾਂ ਨੂੰ ਵਿਆਜ ਵਿੱਚ ਛੂਟ ਮਿਲੀ ਹੈ। ਇਸ ਵਿੱਚ ਡੇਢ ਲੱਖ ਲਾਭਾਰਥੀ ਪਰਿਵਾਰ ਮੇਰੇ ਯੂਪੀ ਦੇ ਹਨ। ਸਾਡੀ ਸਰਕਾਰ ਨੇ ਇਨਕਮ ਟੈਕਸ ਵਿੱਚ ਜੋ ਕਮੀ ਕੀਤੀ ਹੈ, ਉਸ ਦਾ ਵੀ ਵੱਡਾ ਲਾਭ ਮੱਧ ਵਰਗ ਨੂੰ ਮਿਲਿਆ ਹੈ। 2014 ਤੋਂ ਪਹਿਲਾਂ ਸਿਰਫ਼ 2 ਲੱਖ ਰੁਪਏ ਦੀ ਆਮਦਨ ‘ਤੇ ਹੀ ਇਨਕਮ ਟੈਕਸ ਲਗ ਜਾਂਦਾ ਸੀ। ਜਦਕਿ ਬੀਜੇਪੀ ਸਰਕਾਰ ਵਿੱਚ ਹੁਣ 7 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਇਨਕਮ ਟੈਕਸ ਨਹੀਂ ਦੇਣਾ ਹੁੰਦਾ। ਇਸ ਵਜ੍ਹਾ ਨਾਲ ਮੱਧ ਵਰਗ ਦੇ ਹਜ਼ਾਰਾਂ ਕਰੋੜ ਰੁਪਏ ਬਚੇ ਹਨ।

ਸਾਥੀਓ,

ਅਸੀਂ ਯੂਪੀ ਵਿੱਚ ease of living ਅਤੇ ease of doing business ‘ਤੇ ਬਰਾਬਲ ਬਲ ਦਿੱਤਾ ਹੈ। ਡਬਲ ਇੰਜਣ ਸਰਕਾਰ ਦਾ ਮਕਸਦ ਹੈ ਕਿ ਕੋਈ ਵੀ ਲਾਭਾਰਥੀ, ਕਿਸੇ ਵੀ ਸਰਕਾਰੀ ਯੋਜਨਾ ਤੋਂ ਵੰਚਿਤ ਨਾ ਰਹੇ। ਹਾਲ ਵਿੱਚ ਜੋ ਵਿਕਸਿਤ ਭਾਰਤ ਸੰਕਲਪ ਯਾਤਰਾ ਹੋਈ ਹੈ, ਇਸ ਵਿੱਚ ਵੀ ਯੂਪੀ ਦੇ ਲੱਖਾਂ ਲਾਭਾਰਥੀਆਂ ਨੂੰ ਉਨ੍ਹਾਂ ਦੇ ਘਰ ਦੇ ਕੋਲ ਹੀ ਯੋਜਨਾਵਾਂ ਨਾਲ ਜੋੜਿਆ ਗਿਆ ਹੈ। ਮੋਦੀ ਦੀ ਗਾਰੰਟੀ ਵਾਲੀ ਗੱਡੀ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਪਹੁੰਚੀ ਹੈ। ਸੈਚੁਰੇਸ਼ਨ ਯਾਨੀ ਸ਼ਤ-ਪ੍ਰਤੀਸ਼ਤ ਲਾਭ ਜਦੋਂ ਸਰਕਾਰ ਆਪਣੀ ਤਰਫ਼ ਤੋਂ ਲਾਭਾਰਥੀਆਂ ਤੱਕ ਪਹੁੰਚਾਉਂਦੀ ਹੈ, ਤਾਂ ਉਹੀ ਸੱਚਾ ਸਮਾਜਿਕ ਨਿਆਂ ਹੈ। ਇਹੀ ਸੱਚਾ ਸੈਕੁਲਰਿਜ਼ਮ ਹੈ। ਤੁਸੀਂ ਯਾਦ ਕਰੋ, ਭ੍ਰਿਸ਼ਟਾਚਾਰ ਅਤੇ ਭੇਦਭਾਵ ਦਾ ਇੱਕ ਬਹੁਤ ਵੱਡਾ ਕਾਰਨ ਕੀ ਹੁੰਦਾ ਹੈ? ਪਹਿਲਾਂ ਦੀਆਂ ਸਰਕਾਰਾਂ ਵਿੱਚ ਲੋਕਾਂ ਨੂੰ ਆਪਣੇ ਹੀ ਲਾਭ ਪਾਉਣ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ਲਗਾਉਣੀਆਂ ਪੈਂਦੀਆਂ ਸਨ। ਇੱਕ ਖਿੜਕੀ ਤੋਂ ਦੂਸਰੀ ਖਿੜਕੀ ਤੱਕ ਕਾਗਜ਼ ਲੈ ਕੇ ਭੱਜਦੌੜ ਕਰਨੀ ਪੈਂਦੀ ਸੀ। ਹੁਣ ਸਾਡੀ ਸਰਕਾਰ ਖ਼ੁਦ ਗ਼ਰੀਬ ਦੇ ਦਰਵਾਜ਼ੇ ‘ਤੇ ਆ ਰਹੀ ਹੈ। ਅਤੇ ਇਹ ਮੋਦੀ ਦੀ ਗਾਰੰਟੀ ਹੈ ਕਿ ਜਦੋਂ ਤੱਕ ਹਰ ਲਾਭਾਰਥੀ ਨੂੰ ਉਸ ਦਾ ਹੱਕ ਨਹੀਂ ਮਿਲ ਜਾਂਦਾ, ਸਾਡੀ ਸਰਕਾਰ ਸ਼ਾਂਤ ਨਹੀਂ ਬੈਠੇਗੀ। ਚਾਹੇ ਰਾਸ਼ਨ ਹੋਵੇ, ਮੁਫ਼ਤ ਇਲਾਜ ਹੋਵੇ, ਪੱਕਾ ਘਰ ਹੋਵੇ, ਬਿਜਲੀ-ਪਾਣੀ ਗੈਸ ਕਨੈਕਸ਼ਨ ਹੋਣ, ਇਹ ਹਰ ਲਾਭਾਰਥੀ ਨੂੰ ਮਿਲਦਾ ਰਹੇਗਾ।

ਸਾਥੀਓ,

ਮੋਦੀ ਅੱਜ ਉਨ੍ਹਾਂ ਨੂੰ ਵੀ ਪੁੱਛ ਰਿਹ ਹੈ, ਜਿਨ੍ਹਾਂ ਨੂੰ ਪਹਿਲਾਂ ਕਿਸੇ ਨੇ ਨਹੀਂ ਪੁੱਛਿਆ। ਸ਼ਹਿਰਾਂ ਵਿੱਚ ਸਾਡੇ ਜੋ ਇਹ ਰੇਹੜੀ-ਪਟਰੀ ਠੇਲੇ ਵਾਲੇ ਭਾਈ-ਭੈਣ ਹੁੰਦੇ ਹਨ, ਪਹਿਲਾਂ ਇਨ੍ਹਾਂ ਦੀ ਮਦਦ ਕਰਨ ਬਾਰੇ ਕਿਸੇ ਸਰਕਾਰ ਨੇ ਨਹੀਂ ਸੋਚਿਆ। ਇਨ੍ਹਾਂ ਲੋਕਾਂ ਦੇ ਲਈ ਸਾਡੀ ਸਰਕਾਰ ਪੀਐੱਮ ਸਵਨਿਧੀ ਯੋਜਨਾ ਲੈ ਕੇ ਆਈ। ਹੁਣ ਤੱਕ ਇਸ ਨਾਲ ਦੇਸ਼ ਭਰ ਵਿੱਚ ਰੇਹੜੀ-ਪਟਰੀ-ਠੇਲੇ ਵਾਲਿਆਂ ਨੂੰ ਲਗਭਗ 10 ਹਜ਼ਾਰ ਕਰੋੜ ਰੁਪਏ ਦੀ ਮਦਦ ਦਿੱਤੀ ਜਾ ਚੁੱਕੀ ਹੈ। ਇੱਥੇ ਯੂਪੀ ਵਿੱਚ ਵੀ 22 ਲੱਖ ਰੇਹੜੀ-ਪਟਰੀ-ਠੇਲੇ ਵਾਲੇ ਸਾਥੀਆਂ ਨੂੰ ਇਸ ਦਾ ਲਾਭ ਮਿਲਿਆ ਹੈ। ਪੀਐੱਮ ਸਵਨਿਧੀ ਯੋਜਨਾ ਦਾ ਜੋ ਪ੍ਰਭਾਵ ਹੋਇਆ ਹੈ, ਉਹ ਦਿਖਾਉਂਦਾ ਹੈ ਕਿ ਜਦੋਂ ਗ਼ਰੀਬ ਨੂੰ ਸੰਬਲ ਮਿਲਦਾ ਹੈ, ਤਾਂ ਉਹ ਕੁਝ ਵੀ ਕਰ ਸਕਦਾ ਹੈ। ਪੀਐੱਮ ਸਵਨਿਧੀ ਯੋਜਨਾ ਦੇ ਅਧਿਐਨ ਵਿੱਚ ਇੱਕ ਬਹੁਤ ਮਹੱਤਵਪੂਰਨ ਗੱਲ ਸਾਹਮਣੇ ਆਈ ਹੈ ਕਿ ਸਵਨਿਧੀ ਦੀ ਸਹਾਇਤਾ ਪ੍ਰਾਪਤ ਕਰਨ ਵਾਲੇ ਸਾਥੀਆਂ ਦੀ ਸਲਾਨਾ ਕਮਾਈ ਵਿੱਚ ਔਸਤਨ 23 ਹਜ਼ਾਰ ਰੁਪਏ ਦਾ ਵਾਧੂ ਵਾਧਾ ਹੋਇਆ ਹੈ।

ਤੁਸੀਂ ਮੈਨੂੰ ਦੱਸੇ, ਅਜਿਹੇ ਸਾਥੀਆਂ ਦੇ ਲਈ ਇਹ ਵਾਧੂ ਕਮਾਈ ਕਿੰਨੀ ਵੱਡੀ ਸ਼ਕਤੀ ਬਣ ਜਾਂਦੀ ਹੈ। ਪੀਐੱਮ ਸਵਨਿਧੀ ਯੋਜਨਾ ਨੇ ਰੇਹੜੀ-ਪਟਰੀ-ਠੇਲੇ ਵਾਲਿਆਂ ਦੀ ਖਰੀਦ ਸ਼ਕਤੀ ਨੂੰ ਵਧਾ ਦਿੱਤਾ ਹੈ। ਇੱਕ ਹੋਰ ਅਧਿਐਨ ਵਿੱਚ ਪਤਾ ਚਲਿਆ ਹੈ ਕਿ ਸਵਨਿਧੀ ਯੋਜਨਾ ਦੇ ਕਰੀਬ 75 ਪ੍ਰਤੀਸ਼ਤ ਲਾਭਾਰਥੀ ਦਲਿਤ, ਪਿਛੜੇ ਅਤੇ ਆਦਿਵਾਸੀ ਭਾਈ-ਭੈਣ ਹਨ। ਇਸ ਵਿੱਚ ਵੀ ਲਗਭਗ ਅੱਧੀ ਲਾਭਾਰਥੀ ਸਾਡੀਆਂ ਭੈਣਾਂ ਹਨ। ਪਹਿਲਾਂ ਇਨ੍ਹਾਂ ਬੈਂਕਾਂ ਤੋਂ ਕੋਈ ਮਦਦ ਨਹੀਂ ਮਿਲਦੀ ਸੀ, ਕਿਉੰਕਿ ਇਨ੍ਹਾਂ ਦੇ ਕੋਲ ਬੈਂਕਾਂ ਨੂੰ ਦੇਣ ਦੇ ਲਈ ਕੋਈ ਗਾਰੰਟੀ ਨਹੀਂ ਸੀ। ਅੱਜ ਇਨ੍ਹਾਂ ਦੇ ਕੋਲ ਮੋਦੀ ਦੀ ਗਾਰੰਟੀ ਹੈ, ਅਤੇ ਇਸ ਲਈ ਇਨ੍ਹਾਂ ਨੂੰ ਬੈਂਕਾਂ ਤੋਂ ਵੀ ਮਦਦ ਮਿਲ ਰਹੀ ਹੈ। ਇਹੀ ਤਾਂ ਸਮਾਜਿਕ ਨਿਆਂ ਹੈ, ਜਿਸ ਦਾ ਸੁਪਨਾ ਕਦੇ ਜੇਪੀ ਨੇ ਦੇਖਿਆ ਸੀ, ਕਦੇ ਲੋਹੀਆ ਜੀ ਨੇ ਦੇਖਿਆ ਸੀ

ਸਾਥੀਓ,

ਸਾਡੀ ਡਬਲ ਇੰਜਣ ਸਰਕਾਰ ਦੇ ਫ਼ੈਸਲੇ ਅਤੇ ਉਸ ਦੀਆਂ ਯੋਜਨਾਵਾਂ ਨਾਲ ਸਮਾਜਿਕ ਨਿਆਂ ਅਤੇ ਅਰਥਵਿਵਸਥਾ, ਦੋਵਾਂ ਨੂੰ ਫਾਇਦਾ ਹੁੰਦਾ ਹੈ। ਤੁਸੀਂ ਲਖਪਤੀ ਦੀਦੀ ਦੇ ਸੰਕਲਪ ਬਾਰੇ ਜ਼ਰੂਰ ਸੁਣਿਆ ਹੋਵੇਗਾ। ਬੀਤੇ 10 ਵਰ੍ਹਿਆਂ ਦੇ ਦੌਰਾਨ ਅਸੀਂ ਦੇਸ਼ ਭਰ ਵਿੱਚ 10 ਕਰੋੜ ਭੈਣਾਂ ਨੂੰ ਸੈਲਫ ਹੈਲਪ ਗਰੁੱਪਸ ਨਾਲ ਜੋੜਿਆ ਹੈ। ਇਨ੍ਹਾਂ ਵਿੱਚੋਂ ਹੁਣ ਤੱਕ, ਤੁਸੀਂ ਉਦਯੋਗ ਜਗਤ ਦੇ ਲੋਕ ਹੋ ਜ਼ਰਾ ਇਹ ਅੰਕੜਾ ਸੁਣੋ, ਹੁਣ ਤੱਕ 1 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਇਆ ਜਾ ਚੁੱਕਿਆ ਹੈ। ਅਤੇ ਹੁਣ ਸਰਕਾਰ ਨੇ ਤੈਅ ਕੀਤਾ ਹੈ ਕਿ ਕੁੱਲ 3 ਕਰੋਰ ਭੈਣਾਂ ਨੂੰ ਲਖਪਤੀ ਦੀਦੀ ਬਣਾ ਕੇ ਰਹਿਣਗੇ। ਸਾਡੇ ਦੇਸ਼ ਵਿੱਚ ਕਰੀਬ ਢਾਈ ਲੱਖ ਗ੍ਰਾਮ ਪੰਚਾਇਤਾਂ ਹਨ। ਤੁਸੀਂ ਕਲਪਨਾ ਕਰੋ ਕਿ 3 ਕਰੋੜ ਲਖਪਤੀ ਦੀਦੀ ਬਣਨ ਨਾਲ ਹਰ ਗ੍ਰਾਮ ਪੰਚਾਇਤ ਵਿੱਚ ਖਰੀਦ ਸ਼ਕਤੀ ਕਿੰਨੀ ਵਧੇਗੀ। ਇਸ ਦਾ ਭੈਣਾਂ ਦੇ ਜੀਵਨ ਦੇ ਨਾਲ-ਨਾਲ ਗ੍ਰਾਮੀਣ ਅਰਥਵਿਵਸਥਾ ‘ਤੇ ਬਹੁਤ ਸਕਾਰਾਤਮਕ ਅਸਰ ਪੈ ਰਿਹਾ ਹੈ।

 

ਭਾਈਓ ਅਤੇ ਭੈਣੋਂ,

ਜਦੋਂ ਅਸੀਂ ਵਿਕਸਿਤ ਯੂਪੀ ਦੀ ਗੱਲ ਕਰਦੇ ਹਾਂ, ਤਾਂ ਇਸ ਦੇ ਪਿੱਛੇ ਇੱਕ ਹੋਰ ਤਾਕਤ ਹੈ। ਇਹ ਤਾਕਤ ਹੈ, ਇੱਥੇ ਦੇ MSMEs, ਯਾਨੀ ਛੋਟੇ ਲਘੁ ਅਤੇ ਕੁਟੀਰ ਉਦਯੋਗਾਂ ਦੀ ਤਾਕਤ। ਡਬਲ ਇੰਜਣ ਸਰਕਾਰ ਬਣਨ ਦੇ ਬਾਅਦ ਯੂਪੀ ਵਿੱਚ MSMEs ਦਾ ਬੇਮਿਸਾਲ ਵਿਸਤਾਰ ਹੋਇਆ ਹੈ। ਇੱਥੇ MSMEs ਨੂੰ ਹਜ਼ਾਰਾਂ ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ। ਇਹ ਜੋ ਡਿਫੈਂਸ ਕੌਰੀਡੋਰ ਬਣ ਰਿਹਾ ਹੈ, ਜੋ ਨਵੇਂ ਇਕਨੌਮਿਕ ਕੌਰੀਡੋਰ ਬਣ ਰਹੇ ਹਨ, ਇਨ੍ਹਾਂ ਨਾਲ ਵੀ MSMEs ਨੂੰ ਬਹੁਤ ਲਾਭ ਹੋਵੇਗਾ।

ਸਾਥੀਓ,

ਯੂਪੀ ਦੇ ਕਰੀਬ-ਕਰੀਬ ਹਰ ਜ਼ਿਲ੍ਹੇ ਵਿੱਚ ਕੁਟੀਰ ਉਦਯੋਗਾਂ ਦੀ ਇੱਕ ਪੁਰਾਣੀ ਪਰੰਪਰਾ ਹੈ। ਕਿਤੇ ਤਾਲੇ ਬਣਦੇ ਹਨ, ਕਿਤੇ ਪੀਤਲ ਦੀ ਕਾਰੀਗਰੀ ਹੈ, ਕਿਤੇ ਕਾਲੀਨ ਬਣਦੇ ਹਨ, ਕਿਤੇ ਚੂੜੀਆਂ ਬਣਦੀਆਂ ਹਨ, ਕਿਤੇ ਮਿੱਟੀ ਦੀ ਕਲਾਕਾਰੀ ਹੁੰਦੀ ਹੈ, ਕਿਤੇ ਚਿਕਨਕਾਰੀ ਦਾ ਕੰਮ ਹੁੰਦਾ ਹੈ। ਇਸ ਪਰੰਪਰਾ ਨੂੰ ਅਸੀਂ One District, One Product- ਇੱਕ ਜ਼ਿਲ੍ਹਾ, ਇੱਕ ਉਤਪਾਦ ਯੋਜਨਾ ਨਾਲ ਸਸ਼ਕਤ ਕਰ ਰਹੇ ਹਾਂ। ਤੁਸੀਂ ਰੇਲਵੇ ਸਟੇਸ਼ਨਾਂ ‘ਤੇ ਵੀ ਦੇਖੋਗੇ ਕਿ ਇੱਕ ਜ਼ਿਲ੍ਹਾ-ਇੱਕ ਉਤਪਾਦ ਯੋਜਨਾ, ਨੂੰ ਕਿਵੇਂ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਹੁਣ ਤਾਂ ਅਸੀਂ 13 ਹਜ਼ਾਰ ਕਰੋੜ ਰੁਪਏ ਦੀ ਪੀਐੱਮ ਵਿਸ਼ਵਕਰਮਾ ਯੋਜਨਾ ਲੈ ਕੇ ਵੀ ਆਏ ਹਨ। ਇਹ ਯੋਜਨਾ, ਯੂਪੀ ਵਿੱਚ ਪਰੰਪਰਾਗਤ ਤੌਰ ‘ਤੇ ਹੈਂਡੀਕ੍ਰਾਫਟ ਨਾਲ ਜੁੜੇ ਲੱਖਾਂ ਵਿਸ਼ਵਕਰਮਾ ਪਰਿਵਾਰਾਂ ਨੂੰ ਆਧੁਨਿਕਤਾ ਨਾਲ ਜੋੜੇਗੀ। ਉਨ੍ਹਾਂ ਨੂੰ ਆਪਣਾ ਕਾਰੋਬਾਰ ਵਧਾਉਣ ਦੇ ਲਈ ਬੈਂਕਾਂ ਤੋਂ ਸਸਤਾ ਅਤੇ ਬਿਨਾਂ ਗਾਰੰਟੀ ਦਾ ਲੋਨ ਦਿਵਾਉਣ ਵਿੱਚ ਮਦਦ ਕਰੇਗੀ।

ਭਾਈਓ ਅਤੇ ਭੈਣੋਂ,

ਸਾਡੀ ਸਰਕਾਰ ਕਿਵੇਂ ਕੰਮ ਕਰਦੀ ਹੈ, ਇਸ ਦੀ ਝਲਕ ਤੁਹਾਨੂੰ ਖਿਡੌਣੇ ਬਣਾਉਣ ਵਾਲੇ ਸੈਕਟਰ ਵਿੱਚ ਵੀ ਮਿਲੇਗੀ। ਅਤੇ ਮੈਂ ਤਾਂ ਕਾਸ਼ੀ ਦਾ ਸਾਂਸਦ ਹੋਣ ਦੇ ਨਾਤੇ ਵੀ ਉੱਥੇ ਬਣਨ ਵਾਲੇ ਲਕੜੀ ਦੇ ਖਿਡੌਣਿਆਂ ਨੂੰ ਪ੍ਰਮੋਟ ਕਰਦਾ ਹੀ ਰਹਿੰਦਾ ਹਾਂ।

ਸਾਥੀਓ,

ਕੁਝ ਸਾਲ ਪਹਿਲਾਂ ਤੱਕ ਭਾਰਤ ਆਪਣੇ ਬੱਚਿਆਂ ਦੇ ਲਈ ਜ਼ਿਆਦਾਤਰ ਖਿਡੌਣੇ ਵਿਦੇਸ਼ਾਂ ਤੋਂ ਆਯਾਤ ਕਰਦਾ ਸੀ। ਇਹ ਸਥਿਤੀ ਤਦ ਸੀ ਜਦੋਂ ਭਾਰਤ ਵਿੱਚ ਖਿਡੌਣਿਆਂ ਦੀ ਇੱਕ ਸਮ੍ਰਿੱਧ ਪਰੰਪਰਾ ਰਹੀ ਹੈ। ਪੀੜ੍ਹੀਆਂ ਤੋਂ ਲੋਕ ਖਿਡੌਣੇ ਬਣਾਉਣ ਵਿੱਚ ਕੁਸ਼ਲ ਰਹੇ ਹਨ। ਲੇਕਿਨ ਭਾਰਤੀ ਖਿਡੌਣਿਆਂ ਨੂੰ ਪ੍ਰਮੋਟ ਨਹੀਂ ਕੀਤਾ ਗਿਆ, ਕਾਰੀਗਰਾਂ ਨੂੰ ਆਧੁਨਿਕ ਦੁਨੀਆ ਦੇ ਅਨੁਸਾਰ ਬਦਲਣ ਦੇ ਲਈ ਮਦਦ ਨਹੀਂ ਦਿੱਤੀ ਗਈ। ਜਿਸ ਦੇ ਕਾਰਨ ਭਾਰਤ ਦੇ ਬਜ਼ਾਰਾਂ ਅਤੇ ਘਰਾਂ ‘ਤੇ ਵਿਦੇਸ਼ੀ ਖਿਡੌਣਿਆਂ ਦਾ ਕਬਜਾ ਹੋ ਗਿਆ। ਮੈਂ ਇਸ ਨੂੰ ਬਦਲਣ ਦੀ ਠਾਨੀ ਅਤੇ ਦੇਸ਼ ਭਰ ਵਿੱਚ ਖਿਡੌਣਾ ਬਣਾਉਣ ਵਾਲਿਆਂ ਦੇ ਨਾਲ ਖੜੇ ਰਹਿਣਾ, ਉਨ੍ਹਾਂ ਦੀ ਮਦਦ ਕਰਨਾ ਅਤੇ ਮੈਂ ਉਨ੍ਹਾਂ ਨੂੰ ਅੱਗੇ ਵਧਣ ਦੀ ਅਪੀਲ ਕੀਤੀ। ਅੱਜ ਸਥਿਤੀ ਇਹ ਹੈ ਕਿ ਸਾਡਾ ਇੰਪੋਰਟ, ਸਾਡਾ ਆਯਾਤ ਬਹੁਤ ਘੱਟ ਹੋ ਗਿਆ ਹੈ ਅਤੇ ਖਿਡੌਣਿਆਂ ਦਾ ਨਿਰਯਾਤ ਕਈ ਗੁਣਾ ਵਧ ਗਿਆ ਹੈ।

ਸਾਥੀਓ,

ਯੂਪੀ ਵਿੱਚ ਭਾਰਤ ਦਾ ਸਭ ਤੋਂ ਬੜਾ ਟੂਰਿਜ਼ਮ ਹੱਬ ਬਣਨ ਦਾ ਸਮਰਥ ਹੈ। ਅੱਜ ਦੇਸ਼ ਦਾ ਹਰ ਵਿਅਕਤੀ ਵਾਰਾਣਸੀ ਅਤੇ ਅਯੁੱਧਿਆ ਆਉਣਾ ਚਾਹੁੰਦਾ ਹੈ। ਹਰ ਦਿਨ ਲੱਖਾਂ ਲੋਕ ਇਨ੍ਹਾਂ ਸਥਾਨਾਂ ‘ਤੇ ਦਰਸ਼ਨ ਕਰਨ ਦੇ ਲਈ ਆ ਰਹੇ ਹਨ। ਇਸ ਦੇ ਕਾਰਨ ਇੱਥੇ ਯੂਪੀ ਵਿੱਚ ਛੋਟੇ ਉੱਦਮੀਆਂ ਦੇ ਲਈ ਏਅਰਲਾਇੰਸ ਕੰਪਨੀਆਂ ਦੇ ਲਈ ਹੋਸਟ-ਰੈਸਟੋਰੈਂਟ ਵਾਲਿਆਂ ਦੇ ਲਈ ਅਭੂਤਪੂਰਵ ਅਵਸਰ ਬਣ ਰਹੇ ਹਨ। ਅਤੇ ਮੇਰੀ ਤਾਂ ਇੱਕ ਤਾਕੀਦ ਹੈ,

ਮੈਂ ਦੇਸ਼ ਦੇ ਇਹ ਸਾਰੇ ਟੂਰਿਸਟਾਂ ਨੂੰ ਤਾਕੀਦ ਕਰਦਾ ਹਾਂ, ਦੇਸ਼ ਦੇ ਸਾਰੇ ਯਾਤਰੀਆਂ ਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਜਦੋਂ  ਟੂਰ ‘ਤੇ ਜਾਣ ਦਾ ਬਜਟ ਬਣਾਏ ਤਾਂ ਉਸ ਵਿੱਚੋਂ 10 ਪਰਸੈਂਟ ਬਜਟ ਜਿਸ ਜਗ੍ਹਾਂ ‘ਤੇ ਜਾ ਰਹੇ ਹਨ, ਉੱਥੇ ਤੋਂ ਕੁਝ ਨਾ ਕੁਝ ਖਰੀਦਣ ਦੇ ਲਈ ਰੱਖੇ। ਤੁਹਾਡੇ ਲਈ ਉਹ ਕਠਿਨ ਨਹੀਂ ਹੈ , ਕਿਉਂਕਿ ਤੁਸੀਂ ਹਜ਼ਾਰਾਂ ਰੁਪਇਆ ਖਰਚ ਕਰਨਦੇ ਲਈ ਯਾਤਰਾ ‘ਤੇ ਨਿਕਲੇ ਹਨ। ਅਗਰ ਉਸ ਵਿੱਚ 10 ਪਰਸੈਂਟ ਜਿਸ ਜਗ੍ਹਾਂ ‘ਤੇ ਜਾ ਰਹੇ ਹਨ, ਉੱਥੇ ਦੀ ਲੋਕਲ ਚੀਜ਼ ਖਰੀਦਣਗੇ, ਉੱਥੇ ਦੀ economy ਆਸਮਾਨ ਨੂੰ ਛੂਣ ਲਗ ਜਾਵੇਗੀ।

ਮੈਂ ਇਨ੍ਹਾਂ ਦਿਨਾਂ ਇੱਕ ਹੋਰ ਗੱਲ ਕਹਿੰਦਾ ਹਾਂ, ਇਹ ਵੱਡੇ-ਵੱਡੇ ਧਨੀ ਲੋਕ ਬੈਠੇ ਹਨ ਨਾ, ਉਨ੍ਹਾਂ ਨੂੰ ਜ਼ਰਾ ਜ਼ਿਆਦਾ ਚੁਭਦੀ ਹੈ ਲੇਕਿਨ ਮੈਂ ਆਦਤ ਤੋਂ ਕਹਿੰਦਾ ਰਹਿੰਦਾ ਹਾਂ। ਅੱਜ ਕਲ੍ਹ ਬਦਕਿਸਮਤੀ ਨਾਲ ਦੇਸ਼ ਵਿੱਚ ਫੈਸ਼ਨ ਚਲ ਪਇਆ ਹੈ, ਅਮੀਰੀ ਦਾ ਮਤਲਬ ਹੁੰਦਾ ਹੈ ਵਿਦੇਸ਼ਾਂ ਵਿੱਚ ਜਾਓ, ਬੱਚਿਆਂ ਦਾ ਵਿਆਹ ਵਿਦੇਸ਼ਾਂ ਵਿੱਚ ਕਰੋ। ਇਨ੍ਹਾਂ ਵੱਡਾ ਦੇਸ਼ ਕੀ ਤੁਹਾਡੇ ਬੱਚੇ ਹਿੰਦੁਸਤਾਨ ਵਿੱਚ ਵਿਆਹ ਨਹੀਂ ਕਰ ਸਕਦੇ।

 ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਅਤੇ ਜਦੋਂ ਮੈਂ ਸ਼ੁਰੂ ਕੀਤਾ ਹੈ- ਵੇਡ ਇਨ ਇੰਡੀਆ, ਮੈਨੂੰ ਚਿੱਠੀਆਂ  ਆ ਰਹੀਆਂ ਹਨ। ਸਾਹਿਬ ਅਸੀਂ ਪੈਸਾ ਜਮ੍ਹਾਂ ਕਰਵਾਇਆ ਸੀ, ਵਿਦੇਸ਼ ਵਿਆਹ ਕਰਨ ਵਾਲੇ ਸਨ, ਲੇਕਿਨ ਤੁਸੀਂ ਕਿੱਥੇ ਕੈਂਸਲ ਕਰ ਦਿੱਤਾ ਹੈ, ਹੁਣ ਹਿੰਦੁਸਤਾਨ ਵਿੱਚ ਵਿਆਹ ਕਰਾਂਗੇ। ਦੇਸ਼ ਦੇ ਲਈ ਭਗਤ ਸਿੰਘ ਦੀ ਤਰ੍ਹਾਂ ਫਾਂਸੀ ‘ਤੇ ਲਟਕੇ, ਤਦ ਦੇਸ਼ ਦੀ ਸੇਵਾ ਹੁੰਦੀ ਹੈ ਅਜਿਹਾ ਨਹੀਂ ਹੈ।

 

ਦੇਸ਼ ਦੇ ਲਈ ਕੰਮ ਕਰਕੇ ਵੀ ਦੇਸ਼ ਦੀ ਸੇਵਾ ਹੋ ਸਕਦੀ ਹੈ ਦੋਸਤੋ। ਅਤੇ ਇਸ ਲਈ ਮੈਂ ਕਹਿੰਦਾ ਹਾਂ ਬਿਹਤਰ ਲੋਕਲ, ਨੈਸ਼ਨਲ ਅਤੇ ਇੰਟਰਨੈਸ਼ਨਲ ਕਨੈਕਟੀਵਿਟੀ ਤੋਂ ਯੂਪੀ ਵਿੱਚ ਆਉਣਾ ਜਾਣਾ ਹੁਣ ਬਹੁਤ ਆਸਾਨ ਹੋ ਗਿਆ ਹੈ। ਵਾਰਾਣਸੀ ਦੇ ਰਸਤੇ ਬੀਤੇ ਦਿਨਾਂ ਅਸੀਂ ਦੁਨੀਆ ਦੀ ਸਭ ਤੋਂ ਲੰਬੀ ਕ੍ਰੁਜ ਸਰਵਿਸ ਨੂੰ ਵੀ ਸ਼ੁਰੂ ਕਰਵਾਇਆ ਹੈ। 2025 ਵਿੱਚ ਕੁੰਭ ਮੇਲੇ ਦਾ ਆਯੋਜਨ ਵੀ ਹੋਣ ਵਾਲਾ ਹੈ। ਇਹ ਵੀ ਯੂਪੀ ਦੀ ਆਰਥਵਿਵਸਥਾ ਦੇ ਲਈ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ। ਆਉਣ ਵਾਲੇ ਸਮੇਂ ਵਿੱਚ ਟੂਰਿਜ਼ਮ ਅਤੇ ਹੋਸੀਪਟੈਲਿਟੀ ਸੈਕਟਰ ਵਿੱਚ ਇੱਥੇ ਬਹੁਤ ਵੱਡੀ ਸੰਖਿਆ ਵਿੱਚ ਰੋਜ਼ਗਾਰ ਬਣਨ ਵਾਲੇ ਹਨ।

ਸਾਥੀਓ,

ਸਾਡਾ ਪ੍ਰਯਾਸ ਹੈ ਕਿ ਸਾਡੀ ਜੋ ਤਾਕਤ ਹੈ, ਉਸ ਨੂੰ ਵੀ ਆਧੁਨਿਕਤਾ ਦੇ ਨਾਲ ਜੋੜੇ, ਸਸ਼ਕਤ ਕਰੇ ਅਤੇ ਨਵੇਂ ਸੈਕਟਰਸ ਵਿੱਚ ਵੀ ਕਮਾਲ ਕਰੇ। ਅੱਜ ਭਾਰਤ ਇਲੈਕਟ੍ਰਿਕ ਮੋਬਿਲਿਟੀ ਅਤੇ ਗ੍ਰੀਨ ਐਨਰਜੀ ‘ਤੇ ਬਹੁਤ ਅਧਿਕ ਫੋਕਸ ਕਰ ਰਿਹਾ ਹੈ। ਅਸੀਂ ਭਾਰਤ ਨੂੰ ਅਜਿਹੀ ਟੈਕਨੋਲੋਜੀ ਵਿੱਚ ਅਜਿਹੇ ਮੈਨੂਫੈਕਚਰਿੰਗ ਵਿੱਚ ਗਲੋਬਲ ਹੱਬ ਬਣਾਉਣਾ ਚਾਹੁੰਦੇ ਹਨ। ਸਾਡਾ ਯਤਨ ਹੈ ਕਿ ਦੇਸ਼ ਦਾ ਹਰ ਘਰ, ਹਰ ਪਰਿਵਾਰ ਸੋਲਰ ਪਾਵਰ generator ਬਣ ਜਾਏ। ਇਸ ਲਈ ਅਸੀਂ, ਪੀਐੱਮ ਸੂਰਜਘਰ- ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ ਹੈ।

ਇਸ ਯੋਜਨਾ ਦੇ ਤਹਿਤ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ ਅਤੇ ਅਤਿਰਿਕਤ ਬਿਜਲੀ,ਲੋਕ ਸਰਕਾਰ ਨੂੰ  ਬੇਚ ਵੀ ਸਕਣਗੇ। ਹੁਣ ਇਹ ਯੋਜਨਾ 1 ਕਰੋੜ ਪਰਿਵਾਰਾਂ ਦੇ ਲਈ ਹੈ। ਇਸ ਨਾਲ ਹਰ ਪਰਿਵਾਰ ਦੇ ਬੈਂਕ ਖਾਤੇ ਵਿੱਚ ਸਿੱਧੇ, 30 ਹਜ਼ਾਰ ਰੁਪਏ ਤੋਂ ਲੈ ਕੇ ਕਰੀਬ-ਕਰੀਬ 80 ਹਜ਼ਾਰ ਰੁਪਏ ਤੱਕ ਜਮ੍ਹਾ ਕਰਵਾਏ ਜਾਣਗੇ। ਯਾਨੀ ਜੋ 100 ਯੂਨਿਟ ਬਿਜਲੀ ਹਰ ਮਹੀਨੇ ਜਨਰੇਟ ਕਰਨਾ ਚਾਹੰਦੇ ਹੈ, ਉਨ੍ਹਾਂ ਨੂੰ 30 ਹਜ਼ਾਰ ਰੁਪਏ ਦੀ ਮਦਦ ਮਿਲੇਗੀ। ਜੋ 300 ਯੂਨਿਟ ਜਾਂ ਉਸ ਤੋਂ ਅਧਿਕ ਬਿਜਲੀ ਬਣਾਉਣਾ ਚਾਹੁੰਣਗੇ , ਉਨ੍ਹਾਂ ਨੂੰ ਕਰੀਬ 80 ਹਜ਼ਾਰ ਰੁਪਏ ਮਿਲਣਗੇ।

ਇਸ ਦੇ ਇਲਾਵਾ, ਬੈਂਕਾਂ ਤੋਂ ਬਹੁਤ ਸਸਤਾ ਅਤੇ ਆਸਾਨ ਲੋਨ ਵੀ ਉਪਲਬਧ ਕਰਵਾਇਆ ਜਾਵੇਗਾ। ਇੱਕ ਮੁਲਾਂਕਣ ਹੈ ਕਿ ਇਸ ਨਾਲ ਇਨ੍ਹਾਂ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਤਾਂ ਮਿਲੇਗੀ ਹੀ ਸਾਲ ਵਿੱਚ 18 ਹਜ਼ਾਰ ਰੁਪਏ ਤੱਕ ਦੀ ਬਿਜਲੀ ਵੇਚ ਕੇ  ਅਤਿਰਿਕਤ ਕਮਾਈ ਵੀ ਕਰ ਸਕਦੇ ਹਨ। ਇਨ੍ਹਾਂ ਹੀ ਨਹੀਂ, ਇਸ ਨਾਲ ਇੰਸਟੌਲੇਸ਼ਨ, ਸਪਲਾਈ ਚੇਨ ਅਤੇ ਮੈਂਟਨੇਸ ਨਾਲ ਜੁੜੇ ਸੈਕਟਰ ਵਿੱਚ ਹੀ ਲੱਖਾਂ ਰੋਜ਼ਗਾਰ ਬਣਨਗੇ। ਇਸ ਨਾਲ ਲੋਕਾਂ ਨੂੰ 24 ਘੰਟੇ ਬਿਜਲੀ ਦੇਣਾ, ਤੈਅ ਯੂਨਿਟ ਤੱਕ ਮੁਫ਼ਤ ਬਿਜਲੀ ਦੇਣਾ ਵੀ ਆਸਾਨ ਹੋ ਜਾਵੇਗਾ।

ਸਾਥੀਓ,

ਸੋਲ ਪਾਵਰ ਦੀ ਤਰ੍ਹਾਂ ਹੀ ਅਸੀਂ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਵੀ ਮਿਸ਼ਨ ਮੋਡ ‘ਤੇ ਕੰਮ ਕਰ ਰਹੇ ਹਨ। ਇਲੈਕਟ੍ਰਿਕ ਵਾਹਨਾਂ ਦੀ ਮੈਨੂਫੈਕਚਰਿੰਗ ਕਰਨ ਵਾਲੇ ਸਾਥੀਆਂ ਨੂੰ PLI ਯੋਜਨਾ ਦਾ ਲਾਭ ਦਿੱਤਾ ਗਿਆ ਹੈ। ਇਲੈਕਟ੍ਰਿਕ ਵਾਹਨ ਖਰੀਦਣ ‘ਤੇ ਟੈਕਸ ਵਿੱਚ ਛੂਟ ਦਿੱਤੀ ਗਈ ਹੈ। ਇਸੀ ਦਾ ਪਰਿਣਾਮ ਹੈ ਕਿ ਪਿਛਲੇ 10 ਸਾਲਾਂ ਵਿੱਚ ਲਗਭਗ ਸਾਢੇ 34 ਲੱਖ ਇਲੈਕਟ੍ਰਿਕ ਵਾਹਨ ਵਿਕੇ ਹਨ। ਅਸੀਂ ਤੇਜ਼ ਗਤੀ ਨਾਲ ਇਲੈਕਟ੍ਰੌਨਿਕ ਬੱਸਾਂ ਉਤਾਰ ਰਹੇ ਹੈ। ਯਾਨੀ ਸੋਲਰ ਹੋਵੇ ਜਾਂ ਫਿਰ ਈਵੀ, ਦੋਵਾਂ ਸੈਕਟਰ ਵਿੱਚ ਯੂਪੀ ਵਿੱਚ ਬਹੁਤ ਸੰਭਾਵਨਾ ਬਣੀ ਹੋਈ ਹੈ।

ਸਾਥੀਓ,

ਹੁਣ ਕੁਝ ਦਿਨ ਪਹਿਲੇ ਸਾਡੀ ਸਰਕਾਰ ਨੂੰ ਕਿਸਾਨਾਂ ਦੇ ਮਸੀਹਾ ਚੌਧਰੀ ਚਰਨ ਸਿੰਘ ਜੀ ਨੂੰ ਭਾਰਤ ਰਤਨ ਦੇਣ ਦਾ ਸੌਭਾਗ ਮਿਲਿਆ। ਉੱਤਰ ਪ੍ਰਦੇਸ਼ ਦੀ ਧਰਤੀ ਦੇ ਬੇਟੇ ਚੌਧਰੀ ਸਾਹਿਬ ਦਾ ਸਨਮਾਨ ਕਰਨਾ ਦੇਸ਼ ਦੇ ਕਰੋੜਾਂ ਮਜ਼ਦੂਰ, ਦੇਸ਼ ਦੇ ਕਰੋੜਾਂ ਕਿਸਾਨਾਂ ਦਾ ਸਨਮਾਨ ਹੈ। ਲੇਕਿਨ ਬਦਕਿਸਮਤੀ ਨਾਲ ਇਹ ਗੱਲ ਕਾਂਗਰਸ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਸਮਝ ਵਿੱਚ ਨਹੀਂ ਆਉਂਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਚੌਧਰੀ ਚਰਨ ਸਿੰਘ ਬਾਰੇ ਸੰਸਦ ਵਿੱਚ ਗੱਲ ਹੋ ਰਹੀ ਸੀ, ਤਾਂ ਕਿਵੇਂ ਕਾਂਗਰਸ ਦੇ ਲੋਕਾ ਨੇ ਚੌਧਰੀ ਸਾਹਿਬ ਬਾਰੇ ਬੋਲਣਾ ਤੱਕ ਮੁਸ਼ਕਿਲ ਕਰ ਦਿੱਤਾ ਸੀ।

ਕਾਂਗਰਸ ਦੇ ਲੋਕ, ਭਾਰਤ ਰਤਨ ’ਤੇ ਇੱਕ ਹੀ ਪਰਿਵਾਰ ਦਾ ਹੱਕ ਸਮਝਦੇ ਹਨ। ਇਸ ਲਈ ਕਾਂਗਰਸ ਨੇ ਦਹਾਕਿਆਂ ਤੱਕ ਬਾਬਾ ਸਾਹਿਬ ਅੰਬੇਦਕਰ ਨੂੰ ਵੀ ਭਾਰਤ ਰਤਨ ਨਹੀਂ ਦਿੱਤਾ। ਇਹ ਲੋਕ ਆਪਣੇ ਹੀ ਪਰਿਵਾਰ ਦੇ ਲੋਕਾਂ ਨੂੰ ਭਾਰਤ ਰਤਨ ਦਿੰਦੇ ਰਹੇ। ਦਰਅਸਲ ਕਾਂਗਰਸ ਗ਼ਰੀਬ, ਦਲਿਤ, ਪਿਛੜੇ, ਕਿਸਾਨ, ਮਜ਼ਦੂਰ ਦਾ ਸਨਮਾਨ ਕਰਨਾ ਹੀ ਨਹੀਂ ਚਾਹੀਦਾ ਹੈ, ਇਹ ਉਨ੍ਹਾਂ ਦੀ ਸੋਚ ਵਿੱਚ ਨਹੀਂ ਹੈ। ਚੌਧਰੀ ਚਰਨ ਸਿੰਘ ਜੀ ਦੇ ਜੀਵਨ ਕਾਲ ਵਿੱਚ ਵੀ ਕਾਂਗਰਸ ਨੇ ਉਨ੍ਹਾਂ ਨਾਲ ਸੌਦੇਬਾਜ਼ੀ ਦੀ ਬਹੁਤ ਕੋਸ਼ਿਸ ਕੀਤੀ ਸੀ।

ਚੌਧਰੀ ਸਾਹਿਬ ਨੇ ਪੀਐੱਮ ਦੀ ਕੁਰਸੀ ਨੂੰ ਤਿਆਗ ਦਿੱਤਾ ਪਰ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਨੂੰ ਰਾਜਨੀਤਿਕ ਸੌਦੇਬਾਜ਼ੀ ਨਾਲ ਨਫ਼ਰਤ ਸੀ। ਲੇਕਿਨ ਦੁਖ ਦੀ ਗੱਲ ਹੈ ਕਿ ਉਨ੍ਹਾਂ ਦਾ ਨਾਮ ਲੈ ਕੇ ਰਾਜਨੀਤੀ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਤਮਾਮ ਦਲਾਂ ਨੂੰ ਚੌਧਰੀ ਸਾਹਿਬ ਦੀ ਗੱਲ ਨੂੰ ਨਹੀਂ ਮੰਨਿਆ। ਚੌਧਰੀ ਸਾਹਿਬ ਨੇ ਛੋਟੇ ਕਿਸਾਨਾਂ ਦੇ ਲਈ ਜੋ ਕੀਤਾ ਇਹ ਪੂਰਾ ਦੇਸ਼ ਕਦੇ ਭੁੱਲ ਨਹੀਂ ਸਕਦਾ। ਅੱਜ ਚੌਧਰੀ ਸਾਹਿਬ ਤੋਂ ਪ੍ਰੇਰਣਾ ਲੈ ਕੇ ਅਸੀਂ ਦੇਸ਼ ਦੇ ਕਿਸਾਨਾਂ ਨੂੰ ਨਿਰੰਤਰ ਸਸ਼ਕਤ ਕਰ ਰਹੇ ਹਨ।

ਸਾਥੀਓ,

ਅਸੀਂ ਦੇਸ਼ ਦੀ ਖੇਤੀ ਨੂੰ ਇੱਕ ਨਵੇਂ ਰਸਤੇ ’ਤੇ ਲਿਜਾਣ ਦੇ ਲਈ ਕਿਸਾਨਾਂ ਨੂੰ ਮਦਦ ਦੇ ਰਹੇ ਹਨ, ਪ੍ਰੋਤਸਾਹਨ ਦੇ ਰਹੇ ਹਨ। ਕੁਦਰਤੀ ਖੇਤੀ ਅਤੇ ਬਾਜਰੇ ’ਤੇ ਫੋਕਸ ਦੇ ਪਿੱਛੇ ਵੀ ਇਹੀ ਉਦੇਸ਼ ਹੈ। ਅੱਜ ਗੰਗਾ ਜੀ ਦੇ ਕਿਨਾਰੇ, ਯੂਪੀ ਵਿੱਚ ਬਹੁਤ ਵੱਡੇ ਪੈਮਾਨੇ ’ਤੇ ਕੁਦਰਤੀ ਖੇਤੀ ਹੋਣ ਲੱਗੀ ਹੈ। ਇਹ ਕਿਸਾਨਾਂ ਨੂੰ ਘੱਟ ਲਾਗਤ ਵਿੱਚ ਅਧਿਕ ਲਾਭ ਦੇਣੇ ਵਾਲੀ ਖੇਤੀ ਹੈ। ਅਤੇ ਇਸ ਨਾਲ ਗੰਗਾ ਜੀ ਅਜਿਹੀ ਸਾਡੀ ਪਾਵਨ ਨਦੀਆਂ ਦਾ ਜਲ ਵੀ ਦੂਸ਼ਿਤ ਹੋਣ ਤੋਂ ਬਚ ਰਿਹਾ ਹੈ। ਅੱਜ ਮੈਂ ਫੂਡ ਪ੍ਰੋਸੈੱਸਿੰਗ ਨਾਲ ਜੁੜੇ ਉੱਦਮੀਆਂ ਨੂੰ ਵੀ ਵਿਸ਼ੇਸ ਤਾਕੀਦ ਕਰਾਂਗਾ।

ਤੁਹਾਨੂੰ ਜ਼ੀਰੋ ਇਫੈਕਟ, ਜ਼ੀਰੋ ਇਫੈਕਟ ਦੇ ਮੰਤਰ ’ਤੇ ਕੰਮ ਕਰਨਾ ਚਾਹੀਦਾ। ਤੁਹਾਨੂੰ ਇੱਕ ਹੀ ਉਦੇਸ਼ ਦੇ ਨਾਲ ਕੰਮ ਕਰਨਾ ਚਾਹੀਦਾ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਡਾਇਨਿੰਗ ਟੇਬਲ ’ਤੇ ਕੋਈ ਨਾ ਕੋਈ ਮੇਡ ਇਨ ਇੰਡੀਆ ਫੂਡ ਪੈਕੇਟ ਜ਼ਰੂਰ ਹੋਣਾ ਚਾਹੀਦਾ। ਅੱਜ ਤੁਹਾਨੂੰ ਯਤਨਾਂ ਨਾਲ ਹੀ ਸਿਧਾਰਥ ਨਗਰ ਦਾ ਕਾਲਾ ਨਮਕ, ਚਾਵਲ, ਚੰਦੌਲੀ ਦਾ ਬਲੈਕ ਰਾਈਸ ਹੋਵੇ, ਵੱਡੀ ਮਾਤਰਾ ਵਿੱਚ ਐਕਸਪੋਰਟ ਹੋਣ ਲੱਗਿਆ ਹੈ। ਵਿਸ਼ੇਸ ਰੂਪ ਨਾਲ ਬਾਜਰਾ ਯਾਨੀ ਸ਼੍ਰੀ ਅੰਨ ਨੂੰ ਲੈ ਕੇ ਇੱਕ ਨਵਾਂ ਟ੍ਰੈਂਡ ਅਸੀਂ ਦੇਖ ਰਹੇ ਹਨ। ਇਸ ਸੁਪਰਫੂਡ ਨੂੰ ਲੈ ਕੇ ਇੰਨਵੈਸਟਮੈਂਟ ਦਾ ਵੀ ਇਹ ਸਹੀ ਸਮਾਂ ਹੈ।

ਇਸ ਦੇ ਲਈ ਤੁਹਾਨੂੰ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਵਿੱਚ ਮੁੱਲ ਵਾਧਾ ਕਿਵੇਂ ਹੋਵੇ, ਪੈਕੇਜਿੰਗ ਕਿਵੇਂ ਹੋਵੇ ਦੁਨੀਆਂ ਦੇ ਬਾਜ਼ਾਰ ਵਿੱਚ, ਮੇਰਾ ਕਿਸਾਨ ਜੋ ਪੈਦਾ ਕਰਦਾ ਹੈ ਉਹ ਕਿਵੇਂ ਪਹੁੰਚੇ, ਇਸ ਦੇ ਲਈ ਅੱਗੇ ਵਧਣਾ ਚਾਹੀਦਾ। ਅੱਜ ਸਰਕਾਰ ਵੀ ਛੋਟੇ-ਛੋਟੇ ਕਿਸਾਨਾਂ ਨੂੰ ਬਾਜ਼ਾਰ ਦੀ ਵੱਡੀ ਤਾਕਤ ਬਣਾਉਣ ਵਿੱਚ ਜੁਟੀ ਹੈ। ਅਸੀਂ ਕਿਸਾਨ ਉਤਪਾਦ ਸੰਘ- FPOs ਅਤੇ ਸਹਿਕਾਰੀ ਕਮੇਟੀਆਂ ਨੂੰ ਸ਼ਸਕਤ ਕਰ ਰਹੇ ਹਨ। ਇਨ੍ਹਾਂ ਸੰਗਠਨਾਂ ਦੇ ਨਾਲ ਤੁਹਾਨੂੰ value edition ਕਿਵੇਂ ਹੋਵੇ, ਤੁਸੀਂ ਉਨ੍ਹਾਂ ਨੂੰ ਟੈਕਨੋਲੋਜੀ ਦੀ ਨਾਲੇਜ ਕਿਵੇ ਦੇ ਸਕਦੇ ਹਨ, ਤੁਸੀਂ ਉਨ੍ਹਾਂ ਦਾ ਮਾਲ ਖਰੀਦਣ ਦੀ ਗਰੰਟੀ ਕਿਵੇਂ ਦੇ ਸਕਦੇ ਹਨ।

ਜਿੰਨਾ ਕਿਸਾਨ ਦਾ ਫਾਇਦਾ ਹੋਵੇਗਾ, ਜਿੰਨਾ ਮਿੱਟੀ ਦਾ ਫਾਇਦਾ ਹੋਵੇਗਾ, ਉਨਾਂ ਹੀ ਫਾਇਦਾ ਤੁਹਾਡੇ ਬਿਜ਼ਨਸ ਨੂੰ ਵੀ ਹੋਵੇਗਾ। ਯੂਪੀ ਨੇ ਤਾਂ ਭਾਰਤ ਦੀ rural economy, ਖੇਤੀ ਆਧਾਰਿਤ ਅਰਥਵਿਵਸਥਾ ਨੂੰ ਅੱਗੇ ਵਧਾਉਣ ਵਿੱਚ ਹਮੇਸ਼ਾ ਵੱਡੀ ਭੂਮਿਕ ਨਿਭਾਈ ਹੈ। ਇਸ ਲਈ ਇਸ ਅਵਸਰ ਦਾ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣਾ ਚਾਹੀਦਾ। ਮੈਨੂੰ ਆਪਣੇ ਯੂਪੀ ਦੇ ਪਰਿਵਾਰਜਨੋਂ ਦੇ ਸਮਰੱਥ ਅਤੇ ਡਬਲ ਇੰਜਨ ਸਰਕਾਰ ਦੇ ਕਿਰਤ ’ਤੇ ਪੂਰਾ ਵਿਸ਼ਵਾਸ ਹੈ। ਅੱਜ ਜੋ ਨੀਂਹ ਪੱਥਰ ਰੱਖਿਆ ਗਿਆ ਹੈ  ਉਹ ਯੂਪੀ ਅਤੇ ਦੇਸ਼ ਦੀ ਪ੍ਰਗਤੀ ਦਾ ਨੀਂਹ ਪੱਥਰ ਬਣੇਗਾ, ਅਤੇ ਮੈਂ ਯੋਗੀ ਜੀ ਨੂੰ, ਉੱਤਰ ਪ੍ਰਦੇਸ਼ ਸਰਕਾਰ ਨੂੰ ਵਿਸ਼ੇਸ ਵਧਾਈ ਦਿੰਦਾ ਹਾਂ।

ਹਰ ਹਿੰਦੁਸਤਾਨੀ ਨੂੰ ਗਰਵ ਹੁੰਦਾ ਹੈ, ਜਦੋਂ ਅਸੀਂ ਸੁਣਦੇ ਹਾਂ ਕਿ ਉੱਤਰ ਪ੍ਰਦੇਸ਼ ਨੇ ਠਾਨ ਲਿਆ ਹੈ ਕਿ ਇੱਕ ਟ੍ਰਿਲੀਅਨ ਡਾਲਰ ਦੀ ਇਕੋਨੋਮੀ ਬਣਾਉਣਗੇ। ਮੈਂ ਦੇਸ਼ ਦੇ ਸਾਰੇ ਰਾਜਾਂ ਨੂੰ ਤਾਕੀਦ ਕਰਾਂਗਾ, ਰਾਜਨੀਤੀ ਆਪਣੀ ਜਗ੍ਹਾਂ ‘ਤੇ ਛੱਡੋ, ਜ਼ਰਾ ਉੱਤਰ ਪ੍ਰਦੇਸ਼ ਤੋਂ ਸਿੱਖੋ ਅਤੇ ਤੁਸੀਂ ਕਿੰਨੇ ਟ੍ਰਿਲੀਅਨ ਡਾਲਰ ਦੀ ਇਕੋਨੌਮੀ ਆਪਣੇ ਰਾਜ ਦੀ ਬਣਾਏ, ਜ਼ਰਾ ਸੰਕਲਪ ਕਰਕੇ ਆਈਓ ਨਾ ਮੈਦਾਨ ਵਿੱਚ, ਦੇਸ਼ ਤਦ ਅੱਗੇ ਵਧੇਗਾ। ਉੱਤਰ ਪ੍ਰਦੇਸ਼ ਦੀ ਤਰ੍ਹਾਂ ਹਰ ਰਾਜ ਵੱਡੇ ਸੁਪਨੇ, ਵੱਡੇ ਸੰਕਲਪ ਲੈ ਕੇ ਚਲ ਪਏ ਅਤੇ ਮੇਰੇ ਉਦਯੋਗ ਜਗਤ ਦੇ ਸਾਥੀ ਵੀ ਅਨੰਤ ਅਵਸਰ ਦੀ ਵੇਲਾ ਹਨ। ਆਈਓ ਦਮ ਲਗਾਏ, ਅਸੀਂ ਤਿਆਰ ਬੈਠੇ ਹਨ।

ਸਾਥੀਓ,

 ਜਦੋਂ ਲੱਖਾਂ ਲੋਕ ਉੱਤਰ ਪ੍ਰਦੇਸ਼ ਦੇ ਅੱਜ ਇਸ ਗੱਲ ਨੂੰ ਸੁਣ ਰਹੇ ਹਨ। 400 ਸਥਾਨ ’ਤੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਬੈਠੇ ਹਨ, ਤਾਂ ਮੈ ਉਨ੍ਹਾਂ ਨੂੰ ਵੀ ਵਿਸ਼ਵਾਸ ਦਿਵਾਉਦਾ ਹਾਂ। ਤੁਸੀਂ ਕਦੀ ਸੋਚਿਆ ਨਹੀ ਹੋਵੇਗਾ ਉਨ੍ਹੀਂ ਤੇਜ਼ੀ ਨਾਲ ਉੱਤਰ ਪ੍ਰਦੇਸ਼ ਆਪਣੇ ਸਾਰੇ ਸੰਕਲਪਾਂ ਨੂੰ ਪੂਰਾ ਕਰ ਦੇਵੇਗਾ। ਆਓ ਅਸੀਂ ਸਾਰੇ ਮਿਲ ਕੇ ਅੱਗੇ ਵਧੀਏ। ਇਸ ਕਾਮਨਾ ਦੇ ਨਾਲ ਤੁਹਾਨੂੰ ਸਾਰਿਆ ਨੂੰ ਬਹੁਤ-ਬਹੁਤ ਅਭਿਨੰਦਨ, ਬਹੁਤ ਬਹੁਤ ਧੰਨਵਾਦ!

************

ਡੀਐੱਸ/ਐੱਸਟੀ/ਡੀਕੇ/ਏਕੇ



(Release ID: 2007372) Visitor Counter : 36