ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2024 (ET Now Global Business Summit 2024) ਨੂੰ ਸੰਬੋਧਨ ਕੀਤਾ


“ਇਹ ਭਾਰਤ ਦਾ ਸਮਾਂ ਹੈ”

“ਦੁਨੀਆ ਦੇ ਹਰ ਵਿਕਾਸ ਮਾਹਿਰ ਸਮੂਹ ਵਿੱਚ ਚਰਚਾ ਹੈ ਕਿ ਕਿਵੇਂ 10 ਸਾਲ ਵਿੱਚ ਭਾਰਤ ਪਰਿਵਰਤਿਤ ਹੋ ਚੁੱਕਿਆ ਹੈ”

“ਵਿਸ਼ਵ ਅੱਜ ਭਾਰਤ ‘ਤੇ ਵਿਸ਼ਵਾਸ ਕਰਦਾ ਹੈ”

“ਸਾਡੇ ਸਮੁੱਚੇ ਨੀਤੀ ਨਿਰਮਾਣ ਦੇ ‘ਪ੍ਰਥਮ ਸਿਧਾਂਤ’ (first principles) ਹਨ-ਸਥਿਰਤਾ, ਇਕਸਾਰਤਾ ਅਤੇ ਨਿਰੰਤਰਤਾ (Stability, consistency and continuity)”

“ਭਾਰਤ ਇੱਕ ਕਲਿਆਣਕਾਰੀ ਦੇਸ਼ ਹੈ, ਅਸੀਂ ਸੁਨਿਸ਼ਚਿਤ ਕੀਤਾ ਕਿ ਹਰ ਪਾਤਰ ਲਾਭਾਰਥੀ ਤੱਕ ਸਰਕਾਰ ਖ਼ੁਦ ਪਹੁੰਚੇ”

“ਸਾਡੇ ਹਰੇਕ ਬਜਟ ਵਿੱਚ ਚਾਰ ਮੁੱਖ ਕਾਰਕ-ਪੂੰਜੀਗਤ ਖਰਚ ਦੇ ਰੂਪ ਵਿੱਚ ਲਾਭਕਾਰੀ ਖਰਚ, ਕਲਿਆਣਕਾਰੀ ਯੋਜਨਾਵਾਂ ‘ਤੇ ਅਭੂਤਪੂਰਵ ਨਿਵੇਸ਼, ਫਜ਼ੂਲਖਰਚੀ ‘ਤੇ ਕੰਟਰੋਲ ਅਤੇ ਵਿੱਤੀ ਅਨੁਸ਼ਾਸਨ”

“ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨਾ ਸਾਡੀ ਸਰਕਾਰ ਦੀ ਪਹਿਚਾਣ ਬਣ ਗਈ ਹੈ”

“ਅਸੀਂ 20ਵੀਂ ਸਦੀ ਦੀਆਂ ਚੁਣੌਤੀਆਂ ਨਾਲ ਨਜਿੱਠ ਰਹੇ ਹਾਂ ਅਤੇ 21ਵੀਂ ਸਦੀ ਦੀਆਂ ਆਕਾਂਖਿਆਵਾਂ ਨੂੰ ਭੀ ਪੂਰਾ ਕਰ ਰਹੇ ਹਾਂ”

“2014 ਦੇ ਪਹਿਲੇ ਦੇ 10 ਸਾਲ ਵਿੱਚ ਦੇਸ਼ ਜਿਨ੍ਹਾਂ ਨੀਤੀਆਂ ‘ਤੇ ਚਲਿਆ ਉਨ੍ਹਾਂ ਬਾਰੇ ਸੰਸਦ ਦੇ ਇਸੇ ਸੈਸ਼ਨ ਵਿੱਚ ਵ੍ਹਾਈਟ ਪੇਪਰ ਪੇਸ਼ ਕੀਤਾ ਗਿਆ ਹੈ”

Posted On: 09 FEB 2024 10:53PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਹੋਟਲ ਤਾਜ ਪੈਲੇਸ ਵਿੱਚ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2024 (ET Now Global Business Summit 2024) ਨੂੰ ਸੰਬੋਧਨ ਕੀਤਾ।

 

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਗਲੋਬਲ ਬਿਜ਼ਨਸ ਸਮਿਟ 2024 (Global Business Summit 2024) ਦੁਆਰਾ ਚੁਣੇ ਗਏ ‘'ਵਿਘਟਨਵਿਕਾਸ ਅਤੇ ਵਿਵਿਧੀਕਰਣ (Disruption, Development and Diversification) ਵਿਸ਼ੇ ਦੇ ਮਹੱਤਵ ਤੇ ਪ੍ਰਕਾਸ਼  ਪਾਉਂਦੇ ਹੋਏ ਕੀਤੀ। ਪ੍ਰਧਾਨ ਮੰਤਰੀ ਨੇ ਵਿਸ਼ਵ ਵਿੱਚ ਭਾਰਤ ਦੇ ਪ੍ਰਤੀ ਵਧਦੇ ਵਿਸ਼ਵਾਸ ਤੇ ਗੌਰ ਕਰਦੇ ਹੋਏ ਕਿਹਾ, “'ਵਿਘਟਨਵਿਕਾਸ ਅਤੇ ਵਿਵਿਧੀਕਰਣ (Disruption, Development and Diversification) ਦੀ ਇਸ ਚਰਚਾ ਵਿੱਚ ਹਰ ਕੋਈ ਇਸ ਬਾਤ ਤੇ ਸਹਿਮਤ ਹੈ ਕਿ ਇਹ ਭਾਰਤ ਦਾ ਸਮਾਂ ਹੈ। ਦਾਵੋਸ ਵਿੱਚ ਭਾਰਤ ਦੇ ਪ੍ਰਤੀ ਅਭੂਤਪੂਰਵ ਉਤਸ਼ਾਹ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਅਭੂਤਪੂਰਵ ਆਰਥਿਕ ਸਫ਼ਲਤਾ ਦੀ ਕਹਾਣੀ ਕਹੇ ਜਾਣ, ਉਸ ਦੇ ਡਿਜੀਟਲ ਅਤੇ ਫਿਜ਼ੀਕਲ ਬੁਨਿਆਦੀ ਢਾਂਚੇ ਦੇ ਨਵੀਂ ਉਚਾਈ ਤੇ ਹੋਣ ਅਤੇ ਦੁਨੀਆ ਦੇ ਹਰ ਖੇਤਰ ਵਿੱਚ ਭਾਰਤ ਦਾ ਦਬਦਬਾ ਹੋਣ ਬਾਰੇ ਹੋਈ ਚਰਚਾ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇੱਕ ਸੀਨੀਅਰ ਅਧਿਕਾਰੀ ਦੁਆਰਾ ਭਾਰਤ ਦੀ ਸਮਰੱਥਾ ਦੀ ਤੁਲਨਾ ਰੇਜਿੰਗ ਬੁਲ (‘raging bull’) ਨਾਲ ਕੀਤੇ ਜਾਣ ਨੂੰ ਭੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਹਰ ਵਿਕਾਸ ਮਾਹਿਰ ਸਮੂਹ ਵਿੱਚ ਚਰਚਾ ਹੈ ਕਿ ਕਿਵੇਂ 10 ਸਾਲ ਵਿੱਚ ਭਾਰਤ ਪਰਿਵਰਤਿਤ ਹੋ ਚੁੱਕਿਆ ਹੈ, ਇਹ ਭਾਰਤ ਦੇ ਪ੍ਰਤੀ ਦੁਨੀਆ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਲਾਲ ਕਿਲੇ ਤੋਂ ਆਪਣੇ ਸੰਬੋਧਨ- ਯਹੀ ਸਮਯ (ਇਹੀ ਸਮਾਂ) ਹੈ, ਸਹੀ ਸਮਯ (ਸਮਾਂ) ਹੈ(‘This is the time, this is the right time’) ਨੂੰ ਯਾਦ ਕਰਦੇ ਹੋਏ ਕਿਹਾ, ਭਾਰਤ ਦੀ ਸਮਰੱਥਾ ਅਤੇ ਸਫ਼ਲਤਾ ਨੂੰ ਲੈ ਕੇ ਦੁਨੀਆ ਵਿੱਚ ਐਸੀ ਸਕਾਰਾਤਮਕ ਭਾਵਨਾ ਪਹਿਲਾਂ ਕਦੇ ਨਹੀਂ ਸੀ।

 

ਇਸ ਬਾਤ ਨੂੰ ਰੇਖਾਂਕਿਤ ਕਰਦੇ ਹੋਏ ਕਿ ਕਿਸੇ ਭੀ ਦੇਸ਼ ਦੀ ਵਿਕਾਸ ਯਾਤਰਾ ਵਿੱਚ ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਸਾਰੀਆਂ ਸਥਿਤੀਆਂ ਉਸ ਦੇ ਪੱਖ ਵਿੱਚ ਹੁੰਦੀਆਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਹ ਸਮਾਂ ਹੁੰਦਾ ਹੈ, ਜਦੋਂ ਉਹ ਦੇਸ਼ ਆਪਣੇ ਆਪ ਨੂੰ, ਆਉਣ ਵਾਲੀਆਂ ਕਈ-ਕਈ ਸਦੀਆਂ ਦੇ ਲਈ ਮਜ਼ਬੂਤ ਬਣਾ ਲੈਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਮੈਂ ਭਾਰਤ ਦੇ ਲਈ ਅੱਜ ਉਹੀ ਸਮਾਂ ਦੇਖ ਰਿਹਾ ਹਾਂ। ਇਹ ਸਮਾਂਅਵਧੀ ਅਭੂਤਪੂਰਵ ਹੈ। ਇੱਕ ਤਰ੍ਹਾਂ ਨਾਲ, ਦੇਸ਼ ਦਾ ਪਵਿੱਤਰ ਚੱਕਰ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਲਗਾਤਾਰ ਵਧਦੀ ਵਿਕਾਸ ਦਰ ਅਤੇ ਘਟਦੇ ਵਿੱਤੀ ਘਾਟੇ (declining fiscal deficit), ਨਿਰਯਾਤ ਵਧਣ ਅਤੇ ਚਾਲੂ ਖਾਤਾ ਘਾਟਾ ਘੱਟ ਰਹਿਣ, ਉਤਪਾਦਕ ਨਿਵੇਸ਼ ਵਿੱਚ ਰਿਕਾਰਡ ਉਚਾਈ ਅਤੇ ਮਹਿੰਗਾਈ ਕੰਟਰੋਲ  ਵਿੱਚ ਹੋਣ, ਅਵਸਰ ਅਤੇ ਆਮਦਨ ਦੋਨਾਂ ਦੇ ਵਧਣ, ਘਟਦੀ ਗ਼ਰੀਬੀ, ਵਧਦੀ ਖਪਤ ਅਤੇ ਕਾਰਪੋਰੇਟ ਮੁਨਾਫੇ ਅਤੇ ਬੈਂਕ ਐੱਨਪੀਏ (bank NPA) ਵਿੱਚ ਰਿਕਾਰਡ ਕਮੀ ਲਿਆਉਣ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਤਪਾਦਨ ਅਤੇ ਉਤਪਾਦਕਤਾ ਦੋਨੋਂ ਵਧ ਰਹੇ ਹਨ।

 

 

ਇਸ ਵਰ੍ਹੇ ਦੇ ਅੰਤ੍ਰਿਮ ਬਜਟ ਨੂੰ ਆਰਥਿਕ ਮਾਹਿਰਾਂ ਅਤੇ ਪੱਤਰਕਾਰਾਂ ਦੁਆਰਾ ਮਿਲੀ ਪ੍ਰਸ਼ੰਸਾ ਅਤੇ ਉਨ੍ਹਾਂ ਦੇ ਦੁਆਰਾ ਇਸ ਨੂੰ ਲੋਕਲੁਭਾਵਨ ਬਜਟ ਨਹੀਂ (‘not a populist budget’) ਕਰਾਰ ਦਿੱਤੇ ਜਾਣ ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਸਮੀਖਿਆ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ, ਲੇਕਿਨ ਨਾਲ ਹੀ ਬਜਟ ਦੇ ਪ੍ਰਥਮ ਸਿਧਾਂਤਾਂ (first principles)  ਜਾਂ ਸੰਪੂਰਨ ਨੀਤੀ ਨਿਰਮਾਣ ਦੀ ਤਰਫ਼ ਉਨ੍ਹਾਂ ਦਾ ਧਿਆਨ ਖਿੱਚਿਆ। ਉਹ ‘ਪ੍ਰਥਮ ਸਿਧਾਂਤ’ (first principles) ਹਨ- ਸਥਿਰਤਾ, ਇੱਕਸਾਰਤਾ ਅਤੇ ਨਿਰੰਤਰਤਾ’’ (stability, consistency and continuity)। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਬਜਟ ਇਨ੍ਹਾਂ ਸਿਧਾਂਤਾਂ ਦਾ ਵਿਸਤਾਰ ਹੈ।

 

ਕੋਰੋਨਾ ਵਾਇਰਸ ਮਹਾਮਾਰੀ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਦੇ ਬਾਅਦ ਦਾ ਪੂਰਾ ਕਾਲਖੰਡ ਭੀ, ਪੂਰੇ ਵਿਸ਼ਵ ਵਿੱਚ ਸਰਕਾਰਾਂ ਦੇ ਲਈ ਇੱਕ ਬੜੀ ਪਰੀਖਿਆ ਬਣ ਕੇ ਆਇਆ ਸੀ, ਜਿੱਥੇ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਸਿਹਤ ਅਤੇ ਅਰਥਵਿਵਸਥਾ ਦੀ ਇਸ ਦੋਹਰੀ ਚੁਣੌਤੀ ਨਾਲ ਨਜਿੱਠਿਆ ਕਿਵੇਂ ਜਾਵੇ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਦੌਰਾਨ ਭਾਰਤ ਨੇ ਜਾਨ ਬਚਾਉਣ ਨੂੰ ਪ੍ਰਾਥਮਿਕਤਾ ਦਿੱਤੀ। ਉਨ੍ਹਾਂ ਨੇ “ਜਾਨ ਹੈ ਤੋ ਜਹਾਨ ਹੈ” ਦਾ ਉਲੇਖ ਕਰਦੇ ਹੋਏ, ਜੀਵਨ ਰੱਖਿਅਕ ਸੰਸਾਧਨਾਂ ਨੂੰ ਇਕੱਠਾ ਕਰਨ ਅਤੇ ਲੋਕਾਂ ਨੂੰ ਖ਼ਤਰਿਆਂ ਬਾਰੇ ਜਾਗਰੂਕ ਕਰਨ ਦੇ ਸਰਕਾਰ ਦੇ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਗ਼ਰੀਬਾਂ ਦੇ ਲਈ ਮੁਫ਼ਤ ਰਾਸ਼ਨ ਉਪਲਬਧ ਕਰਵਾਉਣ ਦਾ ਫ਼ੈਸਲਾ ਕੀਤਾ, ਮੇਡ ਇਨ ਇੰਡੀਆ ਟੀਕਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਟੀਕਿਆਂ ਦੀ ਤੇਜ਼ ਉਪਲਬਧਤਾ ਭੀ ਸੁਨਿਸ਼ਚਿਤ ਕੀਤੀ।

 

 

 

ਪ੍ਰਧਾਨ ਮੰਤਰੀ ਮੋਦੀ ਨੇ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਭੇਜਣ, ਰੇਹੜੀ-ਪਟੜੀ ਵਾਲਿਆਂ ਅਤੇ ਛੋਟੇ ਉਦਯੋਗਪਤੀਆਂ ਨੂੰ ਵਿੱਤੀ ਸਹਾਇਤਾ ਦੇਣ ਅਤੇ ਖੇਤੀ ਨਾਲ ਸਬੰਧਿਤ ਮੁੱਦਿਆਂ ਨਾਲ ਨਿਪਟਣ ਦੇ ਉਪਾਵਾਂ ਦਾ ਉਲੇਖ ਕਰਦੇ ਹੋਏ ਕਿਹਾ, ਸਰਕਾਰ ਨੇ ਸਿਹਤ ਅਤੇ ਆਜੀਵਿਕਾ ਦੋਨਾਂ ਮੰਗਾਂ ਨੂੰ ਹੱਲ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਪਦਾ ਨੂੰ ਅਵਸਰ ਵਿੱਚ ਬਦਲਣ ਦਾ ਸੰਕਲਪ ਲਿਆ। ਪ੍ਰਧਾਨ ਮੰਤਰੀ ਨੇ ਮੰਗ ਵਧਾਉਣ ਅਤੇ ਬੜੇ ਕਾਰੋਬਾਰਾਂ ਦੀ ਮਦਦ ਦੇ ਲਈ ਅਧਿਕ ਪੈਸਾ ਛਾਪਣ ਦੀ ਉਸ ਸਮੇਂ ਦੀ ਮਾਹਿਰਾਂ ਦੀ ਸਲਾਹ ਨੂੰ ਯਾਦ ਕਰਦੇ ਹੋਏ ਕਿਹਾ ਕਿ ਦੁਨੀਆ ਦੀਆਂ ਕਈ ਸਰਕਾਰਾਂ ਨੇ ਇਹ ਰਸਤਾ ਅਪਣਾਇਆ ਲੇਕਿਨ ਇਸ ਕਦਮ ਦੇ ਸਦਕਾ ਉੱਥੇ ਮਹਿੰਗਾਈ ਦਾ ਪੱਧਰ ਵਧ ਗਿਆ। ਪ੍ਰਧਾਨ ਮੰਤਰੀ ਨੇ ਕਿਹਾ, ਸਾਡੇ ਤੇ ਭੀ ਦਬਾਅ ਬਣਾਉਣ ਦੇ ਬਹੁਤ ਪ੍ਰਯਾਸ ਹੋਏ ਸਨ, ਲੇਕਿਨ ਅਸੀਂ ਜ਼ਮੀਨੀ ਸਚਾਈਆਂ ਨੂੰ ਜਾਣਦੇ ਸਾਂ ਅਤੇ ਸਮਝਦੇ ਸਾਂ। ਅਸੀਂ ਅਨੁਭਵ ਦੇ ਅਧਾਰ ਤੇ ਆਪਣੇ ਵਿਵੇਕ ਨਾਲ ਕੁਝ ਨਿਰਣੇ ਕੀਤੇ।” ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਅੱਜ ਦੀ ਮਜ਼ਬੂਤ ਅਰਥਵਿਵਸਥਾ ਦਾ ਕ੍ਰੈਡਿਟ ਉਨ੍ਹਾਂ ਨੀਤੀਆਂ ਨੂੰ ਦਿੱਤਾ, ਜਿਨ੍ਹਾਂ ਤੇ ਕਦੇ ਸਵਾਲ ਉਠਾਏ ਗਏ ਸਨ, ਲੇਕਿਨ ਉਹ ਸਹੀ ਸਾਬਤ ਹੋਈਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਇੱਕ ਕਲਿਆਣਕਾਰੀ ਦੇਸ਼ ਹੈ। ਸਰਕਾਰ ਦੀ ਪ੍ਰਾਥਮਿਕਤਾ ਸਾਧਾਰਣ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣਾ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਇੱਕ ਤਰਫ਼ ਨਵੀਆਂ ਯੋਜਨਾਵਾਂ ਬਣਾਈਆਂ ਗਈਆਂ, ਉੱਥੇ ਹੀ ਦੂਸਰੀ ਤਰਫ਼ ਸਰਕਾਰ ਨੇ ਸੁਨਿਸ਼ਚਿਤ ਕੀਤਾ ਕਿ ਯੋਜਨਾ ਦਾ ਲਾਭ ਹਰ ਪਾਤਰ ਲਾਭਾਰਥੀ ਤੱਕ ਪਹੁੰਚੇ। ਉਨ੍ਹਾਂ ਨੇ ਕਿਹਾ, ਅਸੀਂ ਸਿਰਫ਼ ਵਰਤਮਾਨ ਤੇ ਹੀ ਨਹੀਂ ਬਲਕਿ ਦੇਸ਼ ਦੇ ਭਵਿੱਖ ਤੇ ਭੀ ਨਿਵੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਨੇ ਹਰੇਕ ਬਜਟ ਵਿੱਚ ਚਾਰ ਮੁੱਖ ਕਾਰਕਾਂ ਤੇ ਪ੍ਰਕਾਸ਼ ਪਾਇਆ ਅਤੇ ਪੂੰਜੀਗਤ ਖਰਚ ਦੇ ਰੂਪ ਵਿੱਚ ਰਿਕਾਰਡ ਲਾਭਕਾਰੀ ਖਰਚ, ਕਲਿਆਣਕਾਰੀ ਯੋਜਨਾਵਾਂ ਤੇ ਅਭੂਤਪੂਰਵ ਨਿਵੇਸ਼, ਫਜ਼ੂਲਖਰਚੀ ਤੇ ਕੰਟਰੋਲ  ਅਤੇ ਵਿੱਤੀ ਅਨੁਸ਼ਾਸਨ ਦਾ ਉਲੇਖ ਕੀਤਾ। ਉਨ੍ਹਾਂ ਨੇ ਇਸ ਬਾਤ ਤੇ ਜ਼ੋਰ ਦਿੱਤਾ ਕਿ ਇਨ੍ਹਾਂ ਵਿੱਚ ਸੰਤੁਲਨ ਬਣਾਈ ਰੱਖਿਆ ਗਿਆ ਅਤੇ ਇਨ੍ਹਾਂ ਚਾਰ ਵਿਸ਼ਿਆਂ ਵਿੱਚ ਹੀ ਨਿਰਧਾਰਿਤ ਲਕਸ਼ ਹਾਸਲ ਕੀਤੇ ਗਏ। ਵਾਂਛਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਇੱਕ ਪੈਸਾ ਬਚਾਉਣਾ, ਇੱਕ ਪੈਸਾ ਕਮਾਉਣਾ ਹੈ (‘money saved is money earned’) ਦੇ ਮੰਤਰ ਨੂੰ ਕ੍ਰੈਡਿਟ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਦਾ ਉਲੇਖ ਕੀਤਾ। ਵਿਲੰਬ (ਦੇਰੀ) ਦੇ ਕਾਰਨ ਪ੍ਰੋਜੈਕਟ ਦੀ ਲਾਗਤ ਵਧਣ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ 2008 ਵਿੱਚ ਸ਼ੁਰੂ ਕੀਤੇ ਗਏ ਈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਪ੍ਰੋਜੈਕਟ ਦੀ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਪੂਰਾ ਹੋਣ ਤੇ ਪ੍ਰੋਜੈਕਟ ਦੀ ਲਾਗਤ 16,500 ਕਰੋੜ ਰੁਪਏ ਤੋਂ ਵਧ ਕੇ 50,000 ਕਰੋੜ ਰੁਪਏ ਤੋਂ ਅਧਿਕ ਹੋ ਗਈ। ਉਨ੍ਹਾਂ ਨੇ 1998 ਵਿੱਚ ਸ਼ੁਰੂ ਕੀਤੇ ਗਏ ਅਸਾਮ ਦੇ ਬੋਗੀਬੀਲ ਬ੍ਰਿਜ (Bogibeel Bridge of Assam) ਦਾ ਭੀ ਉਲੇਖ ਕੀਤਾ, ਜਿਸ ਪ੍ਰੋਜੈਕਟ ਦੇ 2018 ਵਿੱਚ ਪੂਰਾ ਹੋਣ ਤੇ ਉਸ ਦੀ ਲਾਗਤ 1100 ਕਰੋੜ ਰੁਪਏ ਤੋਂ ਵਧ ਕੇ 5,000 ਕਰੋੜ ਰੁਪਏ ਹੋ ਗਈ।

ਪ੍ਰਧਾਨ ਮੰਤਰੀ ਮੋਦੀ ਨੇ ਵਿਵਸਥਾ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਟੈਕਨੋਲੋਜੀ ਦੇ ਉਪਯੋਗ ਦੇ ਜ਼ਰੀਏ ਦੇਸ਼ ਦੇ ਪੈਸੇ ਬਚਾਉਣ ਬਾਰੇ ਭੀ ਚਰਚਾ ਕੀਤੀ। ਉਨ੍ਹਾਂ ਨੇ 10 ਕਰੋੜ ਫਰਜ਼ੀ ਲਾਭਾਰਥੀਆਂ ਤੋਂ ਛੁਟਕਾਰਾ ਪਾਉਣ ਦਾ ਉਲੇਖ ਕੀਤਾਜੋ ਕੇਵਲ ਕਾਗਜ਼ਾਂ ‘ਤੇ ਮੌਜੂਦ ਸਨਪ੍ਰਤੱਖ ਲਾਭ ਤਬਾਦਲੇ (Direct Benefit Transfer) ਦੇ ਜ਼ਰੀਏ ਧਨ ਦੀ ਲੀਕੇਜ ਰੋਕੀ ਗਈਜਿਸ ਦੀ ਬਦੌਲਤ 3.25 ਲੱਖ ਕਰੋੜ ਰੁਪਏ ਦੀ ਰਕਮ ਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਰੋਕਿਆ ਜਾ ਸਕਿਆ। ਸਰਕਾਰੀ ਸਮਾਨ ਦੀ ਖਰੀਦ ਦੇ ਲਈ ਜੀਈਐੱਮ ਪੋਰਟਲ (GeM Portal) ਨਾਲ 65,000 ਕਰੋੜ ਰੁਪਏ ਦੀ ਬੱਚਤ ਹੋ ਸਕੀ ਅਤੇ ਤੇਲ ਖਰੀਦ ਦੇ ਵਿਵਿਧੀਕਰਣ ਨਾਲ 25,000 ਕਰੋੜ ਰੁਪਏ ਦੀ ਬੱਚਤ ਹੋਈ। ਉਨ੍ਹਾਂ ਨੇ ਕਿਹਾ, “ਪਿਛਲੇ ਸਾਲ ਅਸੀਂ ਸਿਰਫ਼ ਪੈਟਰੋਲ ਵਿੱਚ ਈਥੇਨੌਲ ਮਿਲਾ ਕੇ 24,000 ਕਰੋੜ ਰੁਪਏ ਬਚਾਏ।” ਉਨ੍ਹਾਂ ਨੇ ਸਵੱਛਤਾ ਅਭਿਯਾਨ (Swacchta Abhiyan) ਦਾ ਭੀ ਉਲੇਖ ਕੀਤਾ ਜਿੱਥੇ ਸਰਕਾਰੀ ਭਵਨਾਂ ਵਿੱਚ ਪਏ ਦਫ਼ਤਰਾਂ ਦੇ ਕਬਾੜ (junk) ਨੂੰ ਵੇਚ ਕੇ ਸਰਕਾਰ ਨੇ 1100 ਕਰੋੜ ਰੁਪਏ ਕਮਾਏ।

 

ਪ੍ਰਧਾਨ ਮੰਤਰੀ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਸਰਕਾਰੀ ਯੋਜਨਾਵਾਂ ਇਸ ਤਰ੍ਹਾਂ ਬਣਾਈਆਂ ਗਈਆਂ, ਜਿਨ੍ਹਾਂ ਨਾਲ ਨਾਗਰਿਕਾਂ ਦਾ ਪੈਸਾ ਬਚ ਸਕੇ। ਉਨ੍ਹਾਂ ਨੇ ਜਲ ਜੀਵਨ ਮਿਸ਼ਨ (Jal Jeevan Mission) ਦਾ ਜ਼ਿਕਰ ਕੀਤਾ, ਜਿਸ ਦੀ ਵਜ੍ਹਾ ਨਾਲ ਗ਼ਰੀਬਾਂ ਨੂੰ ਪੀਣ ਦਾ ਸ਼ੁੱਧ ਪਾਣੀ ਮਿਲਣਾ ਸੰਭਵ ਹੋਇਆ. ਜਿਸ ਨਾਲ ਜਲਜਨਿਤ ਬਿਮਾਰੀਆਂ (waterborne diseasesਤੇ ਹੋਣ ਵਾਲਾ ਉਨ੍ਹਾਂ ਦਾ ਖਰਚ ਘੱਟ ਹੋਇਆ ਹੈ। ਆਯੁਸ਼ਮਾਨ ਭਾਰਤ(Ayushman Bharat) ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਨੇ ਦੇਸ਼ ਦੇ ਗ਼ਰੀਬ ਦੇ 1 ਲੱਖ ਕਰੋੜ ਰੁਪਏ ਖਰਚ ਹੋਣ ਤੋਂ ਬਚਾਏ ਹਨ, ਉੱਥੇ ਹੀ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ (PM Jan Aushadhi Kendrasਤੇ 80% ਸਸਤੀਆਂ ਦਵਾਈਆਂ ਨਾਲ 30,000 ਕਰੋੜ ਰੁਪਏ ਦੀ ਬੱਚਤ ਹੋਈ ਹੈ।

 

ਸ਼੍ਰੀ ਮੋਦੀ ਨੇ ਦੁਹਰਾਇਆ ਕਿ ਉਹ ਵਰਤਮਾਨ ਪੀੜ੍ਹੀ ਦੇ ਨਾਲ ਹੀ ਆਉਣ ਵਾਲੀਆਂ ਅਨੇਕਾਂ ਪੀੜ੍ਹੀਆਂ ਦੇ ਪ੍ਰਤੀ ਭੀ ਜਵਾਬਦੇਹ ਹਨ। ਇਸ ਲਈ ਨੀਤੀਆਂ ਅਤੇ ਨਿਰਣਿਆਂ ਵਿੱਚ ਵਿੱਤੀ ਪ੍ਰਬੰਧਨ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਬਿਜਲੀ ਦੀ ਉਦਾਹਰਣ ਦਿੰਦੇ ਹੋਏ ਇੱਕ ਕਰੋੜ ਘਰਾਂ ਦੇ ਲਈ ਰੂਫਟੌਪ ਸੋਲਰ ਸਕੀਮ (Rooftop solar scheme) ਦਾ ਜ਼ਿਕਰ ਕੀਤਾ, ਜਿੱਥੇ ਲੋਕ ਬਿਜਲੀ ਉਤਪਾਦਿਤ ਕਰਕੇ ਆਪਣਾ ਬਿਜਲੀ ਬਿਲ ਜ਼ੀਰੋ ਕਰ ਸਕਦੇ ਹਨ ਅਤੇ ਅਤਿਰਿਕਤ ਬਿਜਲੀ ਵੇਚ ਕੇ ਪੈਸਾ ਭੀ ਕਮਾ ਸਕਦੇ ਹਨ। ਉਨ੍ਹਾਂ ਨੇ ਉਜਾਲਾ ਯੋਜਨਾ (Ujala scheme) ਦੇ ਤਹਿਤ ਪ੍ਰਦਾਨ ਕੀਤੇ ਗਏ ਐੱਲਈਡੀ ਬਲਬਾਂ (LED bulbs) ਦਾ ਭੀ ਉਲੇਖ ਕੀਤਾ ਜਿਸ ਨਾਲ ਬਿਜਲੀ ਬਿਲ ਵਿੱਚ 20,000 ਕਰੋੜ ਰੁਪਏ ਬਚਾਉਣ ਵਿੱਚ ਮਦਦ ਮਿਲੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਤ ਦਹਾਕੇ ਪਹਿਲੇ ਤੋਂ ਸਾਡੇ ਇੱਥੇ ਗ਼ਰੀਬੀ ਹਟਾਓ ਦੇ ਨਾਅਰੇ ਦਿਨ-ਰਾਤ ਦਿੱਤੇ ਜਾਂਦੇ ਰਹੇ ਹਨ। ਲੇਕਿਨ ਉਹ ਕਿਸੇ ਤਰ੍ਹਾਂ ਦਾ ਪ੍ਰਭਾਅ ਪਾਉਣ ਵਿੱਚ ਵਿਫਲ (ਨਾਕਾਮ) ਰਹੇ ਅਤੇ ਏਅਰ-ਕੰਡੀਸ਼ਨਡ ਕਮਰਿਆਂ ਵਿੱਚ ਸੁਝਾਅ ਦੇਣ ਵਾਲੇ ਕਰੋੜਪਤੀ ਬਣ ਗਏ, ਜਦਕਿ ਗ਼ਰੀਬ, ਗ਼ਰੀਬ ਹੀ ਬਣੇ ਰਹੇ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਦੇ ਬਾਅਦ ਚੌਤਰਫ਼ਾ ਕੰਮ (all-round work) ਸ਼ੁਰੂ ਹੋਇਆ ਜਿਸ ਦੇ ਸਦਕਾ ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆ ਗਏ। ਉਨ੍ਹਾਂ ਨੇ ਇਸ ਦਾ ਕ੍ਰੈਡਿਟ ਆਪਣੀ ਸਰਕਾਰ ਦੀਆਂ ਨੀਤੀਆਂ ਨੂੰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, ਮੈਂ ਗ਼ਰੀਬੀ ਤੋਂ ਨਿਕਲ ਕੇ ਇੱਥੇ ਪਹੁੰਚਿਆ ਹਾਂ ਇਸ ਲਈ ਮੈਨੂੰ ਪਤਾ ਹੈ ਕਿ ਗ਼ਰੀਬੀ ਖ਼ਿਲਾਫ਼ ਲੜਾਈ ਕਿਵੇਂ ਲੜੀ ਜਾਂਦੀ ਹੈ। ਇਸੇ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਅਸੀਂ ਦੇਸ਼ ਦੀ ਗ਼ਰੀਬੀ ਘੱਟ ਕਰਾਂਗੇ, ਆਪਣੇ ਦੇਸ਼ ਨੂੰ ਵਿਕਸਿਤ ਬਣਾਵਾਂਗੇ।

 

ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਦਾ ਗਵਰਨੈਂਸ ਮਾਡਲ ਦੋ ਧਾਰਾਵਾਂ ਤੇ ਇਕੱਠਿਆਂ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ਤੇ ਜ਼ੋਰ ਦਿੱਤਾ ਕਿ ਇੱਕ ਤਰਫ਼ 20ਵੀਂ ਸਦੀ ਦੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਰਿਹਾ ਹੈ, ਤਾਂ ਦੂਸਰੀ ਤਰਫ਼, ਸਰਕਾਰ 21ਵੀਂ ਸਦੀ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਜੁਟੀ ਹੋਈ ਹੈ। ਵਿਕਾਸ ਮਾਪਦੰਡਾਂ ਦੀ ਤੁਲਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ 11 ਕਰੋੜ ਪਖਾਨਿਆਂ ਦੇ ਨਿਰਮਾਣ ਅਤੇ ਪੁਲਾੜ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਬਣਾਉਣ, 10,000 ਤੋਂ ਅਧਿਕ ਅਟਲ ਟਿੰਕਰਿੰਗ ਲੈਬਸ (Atal Tinkering Labs) ਵਿਕਸਿਤ ਕਰਨ ਦੇ ਨਾਲ-ਨਾਲ ਗ਼ਰੀਬਾਂ ਨੂੰ 4 ਕਰੋੜ ਘਰ ਉਪਲਬਧ ਕਰਵਾਉਣ, 300 ਤੋਂ ਅਧਿਕ ਮੈਡੀਕਲ ਕਾਲਜਾਂ ਦੀ ਸਥਾਪਨਾ ਕਰਨ ਫ੍ਰੇਟ ਕੌਰੀਡੋਰ ਅਤੇ ਡਿਫੈਂਸ ਕੌਰੀਡੋਰ ਦੇ ਕੰਮ ਕਰਨ, ਵੰਦੇ ਭਾਰਤ ਟ੍ਰੇਨਾਂ( Vande Bharat trains) ਦੇ ਨਾਲ-ਨਾਲ ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਕਰੀਬ 10,000 ਇਲੈਕਟ੍ਰਿਕ ਬੱਸਾਂ ਚਲਾਉਣ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਡਿਜੀਟਲ ਇੰਡੀਆ ਅਤੇ ਫਿਨਟੈੱਕ (Digital India and Fintech) ਦੇ ਜ਼ਰੀਏ ਕਰੋੜਾਂ ਭਾਰਤੀਆਂ ਨੂੰ ਬੈਂਕਿੰਗ ਖੇਤਰ ਨਾਲ ਜੋੜਨ ਅਤੇ ਕਈ ਸੁਵਿਧਾਵਾਂ ਤਿਆਰ ਕਰਨ ਦਾ ਭੀ ਜ਼ਿਕਰ ਕੀਤਾ।

 “ਕਰਸ ਆਵ੍ ਇੰਕ੍ਰੀਮੈਂਟਲ ਥਿੰਕਿੰਗ (curse of incremental thinking) ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੋਚ ਦਾਇਰੇ ਨੂੰ ਬੰਨ੍ਹ ਦਿੰਦੀ ਹੈ ਅਤੇ ਕਿਸੇ ਨੂੰ ਆਪਣੀ ਗਤੀ ਨਾਲ ਅੱਗੇ ਵਧਣ ਨਹੀਂ ਦਿੰਦੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਵਰਤਮਾਨ ਸਰਕਾਰ ਸੱਤਾ ਵਿੱਚ ਆਈ ਤਾਂ ਨੌਕਰਸ਼ਾਹੀ ਭੀ ਇਸੇ ਤਰ੍ਹਾਂ ਦੀ ਸੋਚ ਵਿੱਚ ਫਸੀ ਹੋਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਦਲਾਅ ਲਿਆਉਣ ਦੇ ਲਈ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿੱਚ ਬਹੁਤ ਬੜੇ ਪੈਮਾਨੇ ਤੇ ਹੋਰ ਅਧਿਕ ਗਤੀ ਨਾਲ ਕੰਮ ਕਰਨ ਦਾ ਫ਼ੈਸਲਾ ਕੀਤਾ। 2014 ਤੱਕ ਕੀਤੇ ਗਏ ਕਾਰਜਾਂ ਦੀ ਪਿਛਲੇ 10 ਵਰ੍ਹਿਆਂ ਦੇ ਕਾਰਜਾਂ ਦੇ ਨਾਲ ਤੁਲਨਾ ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਰੇਲਵੇ ਲਾਇਨਾਂ ਦੇ ਬਿਜਲੀਕਰਣ ਨੂੰ ਲਗਭਗ 20,000 ਕਿਲੋਮੀਟਰ ਤੋਂ ਵਧਾ ਕੇ 40,000 ਕਿਲੋਮੀਟਰ ਤੋਂ ਅਧਿਕ ਕਰਨ, ਚਾਰ-ਲੇਨ ਦੇ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਨੂੰ 18,000 ਕਿਲੋਮੀਟਰ ਤੋਂ ਵਧਾ ਕੇ ਲਗਭਗ 30,000 ਕਿਲੋਮੀਟਰ ਕਰਨ, 250 ਕਿਲੋਮੀਟਰ ਤੋਂ ਘੱਟ ਮੈਟਰੋ ਰੇਲ ਨੈੱਟਵਰਕ ਦਾ 650 ਕਿਲੋਮੀਟਰ ਤੋਂ ਅਧਿਕ ਤੱਕ ਵਿਸਤਾਰ ਕਰਨ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੱਕ ਸੱਤ ਦਹਾਕਿਆਂ ਵਿੱਚ ਭਾਰਤ ਵਿੱਚ 3.5 ਕਰੋੜ ਨਲ ਸੇ ਜਲ ਦੇ ਕਨੈਕਸ਼ਨ ਸਨ, ਜਦਕਿ ਜਲ ਜੀਵਨ ਮਿਸ਼ਨ (Jal Jeevan Mission)ਦੇ ਤਹਿਤ 2019 ਤੋਂ, ਸਿਰਫ਼ ਪਿਛਲੇ 5 ਵਰ੍ਹਿਆਂ ਵਿੱਚ ਗ੍ਰਾਮੀਣ ਖੇਤਰਾਂ ਵਿੱਚ 10 ਕਰੋੜ ਘਰਾਂ ਨੂੰ ਨਲ ਸੇ ਜਲ ਦੇ ਕਨੈਕਸ਼ਨ ਮਿਲੇ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਦੇ ਪਹਿਲੇ ਦੇ 10 ਸਾਲ ਵਿੱਚ ਦੇਸ਼ ਜਿਨ੍ਹਾਂ ਨੀਤੀਆਂ ‘ਤੇ ਚਲਿਆ, ਉਹ ਵਾਕਈ ਦੇਸ਼ ਨੂੰ ਕੰਗਾਲੀ ਦੇ ਰਾਹ ‘ਤੇ ਲੈ ਕੇ ਜਾ ਰਹੀਆਂ ਸਨ। ਉਨ੍ਹਾਂ ਨੇ ਇਸ ਬਾਤ ਦਾ ਉਲੇਖ ਕੀਤਾ ਕਿ ਇਸ ਸਬੰਧ ਵਿੱਚ ਸੰਸਦ ਦੇ ਬਜਟ ਸੈਸ਼ਨ ਵਿੱਚ ਇੱਕ ਵ੍ਹਾਈਟ ਪੇਪਰ (White Paper) ਭੀ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਘੁਟਾਲਿਆਂ ਅਤੇ ਨੀਤੀਗਤ ਅਧਰੰਗ (policy paralysis) ਦੇ ਕਾਰਨ ਦੁਨੀਆ ਭਰ ਦੇ ਨਿਵੇਸ਼ਕਾਂ ਵਿੱਚ ਭਾਰੀ ਨਿਰਾਸ਼ਾ ਦੀ ਤਰਫ਼ ਇਸ਼ਾਰਾ ਕੀਤਾ, ਜਿਸ ਨਾਲ ਨਿਵੇਸ਼ਕਾਂ ਦਾ ਵਿਸ਼ਵਾਸ ਗਵਾਉਣ ਦਾ ਬੜਾ ਖ਼ਤਰਾ ਪੈਦਾ ਹੋ ਗਿਆ ਸੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਹੁਣ ਜਦੋਂ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਸਥਿਤੀ ਵਿੱਚ ਹੈ, ਸਰਕਾਰ ਨੇ ਵ੍ਹਾਈਟ ਪੇਪਰ ਦੇ ਰੂਪ ਵਿੱਚ ਦੇਸ਼ ਦੇ ਸਾਹਮਣੇ ਪੂਰੀ ਸਚਾਈ ਰੱਖੀ ਹੈ।

 

ਪ੍ਰਧਾਨ ਮੰਤਰੀ ਨੇ ਸਭ ਨੂੰ ਭਰੋਸਾ ਦਿੰਦੇ ਹੋਏ ਕਿਹਾ, ਭਾਰਤ ਉੱਨਤੀ ਦੀਆਂ ਨਵੀਆਂ ਉਚਾਈਆਂ ਦੀ ਤਰਫ਼ ਵਧ ਰਿਹਾ ਹੈ। ਦੇਸ਼ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੇ ਰਾਹ ਤੇ ਹੈ। ਉਨ੍ਹਾਂ ਨੇ ਇਹ ਭੀ ਵਿਸ਼ਵਾਸ ਵਿਅਕਤ ਕੀਤਾ ਕਿ ਵਰਤਮਾਨ ਸਰਕਾਰ ਦੇ ਤੀਸਰੇ ਕਾਰਜਕਾਲ ਵਿੱਚ ਬੜੇ ਫ਼ੈਸਲੇ ਹੋਣਗੇ ਅਤੇ ਭਾਰਤ ਦੇ ਵਿਕਾਸ ਨੂੰ ਨਵੀਂ ਗਤੀ ਦਿੰਦੇ ਹੋਏ ਗ਼ਰੀਬੀ ਮਿਟਾਉਣ ਦੇ ਲਈ ਨਵੀਆਂ ਯੋਜਨਾਵਾਂ ਦੀ ਤਿਆਰੀ ਪਹਿਲਾਂ ਤੋਂ ਹੀ ਚਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 15 ਲੱਖ ਤੋਂ ਅਧਿਕ ਲੋਕਾਂ ਦੇ ਸੁਝਾਵਾਂ ਤੇ ਵਿਚਾਰ ਕੀਤਾ ਗਿਆ ਹੈ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ਨਵਾਂ ਭਾਰਤ ਸੁਪਰ ਸਪੀਡ (super speed) ਨਾਲ ਕੰਮ ਕਰੇਗਾ। ਇਹ ਮੋਦੀ ਕੀ ਗਰੰਟੀ ਹੈ।

 

*****

ਡੀਐੱਸ/ਟੀਐੱਸ



(Release ID: 2006866) Visitor Counter : 64