ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦੁਬਈ ਵਿੱਚ ਆਯੋਜਿਤ ਵਿਸ਼ਵ ਸਰਕਾਰ ਸਮਿਟ 2024 ਦੇ ਦੌਰਾਨ ਮੈਡਾਗਾਸਕਰ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 14 FEB 2024 2:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ, ਦੁਬਈ ਵਿੱਚ ਵਿਸ਼ਵ ਸਰਕਾਰ ਸਮਿਟ ਦੇ ਦੌਰਾਨ ਮੈਡਾਗਾਸਕਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਐਂਡ੍ਰੀ ਰਾਜੋਏਲਿਨਾ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ।

 

ਦੋਹਾਂ ਨੇਤਾਵਾਂ ਨੇ ਭਾਰਤ ਅਤੇ ਮੈਡਾਗਾਸਕਰ ਦੇ ਦਰਮਿਆਨ ਦੀਰਘਕਾਲੀ ਦੋਸਤਾਨਾ ਸਬੰਧਾਂ ਅਤੇ ਪ੍ਰਚੀਨ ਭੂਗੋਲਿਕ ਸਬੰਧਾਂ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਦੁਵੱਲੇ ਸਬੰਧਾਂ ਨੂੰ ਸੁਦ੍ਰਿੜ੍ਹ ਬਣਾਉਣ ‘ਤੇ ਚਰਚਾ ਕੀਤੀ ਅਤੇ ਸੰਯੁਕਤ ਰਾਸ਼ਟਰ ਸਹਿਤ ਵਿਭਿੰਨ ਬਹੁਪੱਖੀ ਮੰਚਾਂ (multilateral fora) ‘ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਨਜ਼ਦੀਕੀ ਸਹਿਯੋਗ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਭਾਰਤ-ਮੈਡਾਗਾਸਕਰ ਸਾਂਝੇਦਾਰੀ (India-Madagascar partnership) ਨੂੰ ਹੋਰ ਮਜ਼ਬੂਤ ਕਰਨ ਅਤੇ ਵਿਜ਼ਨ ਸਾਗਰ-ਖੇਤਰ ਵਿੱਚ ਸਭ ਦੇ ਲਈ ਸੁਰੱਖਿਆ ਅਤੇ ਵਿਕਾਸ ਦੇ ਲਈ (Vision SAGAR - Security and Growth for All in the Region) ਭਾਰਤ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਦੱਸਿਆ ਕਿ ਹਿੰਦ ਮਹਾਸਾਗਰ ਖੇਤਰ (Indian Ocean Region) ਵਿੱਚ ਇੱਕ ਸਾਥੀ ਵਿਕਾਸਸ਼ੀਲ ਦੇਸ਼ ਦੇ ਰੂਪ ਵਿੱਚ, ਭਾਰਤ, ਮੈਡਾਗਾਸਕਰ ਦੀ ਵਿਕਾਸ ਯਾਤਰਾ (developmental journey of Madagascar) ਵਿੱਚ ਇੱਕ ਪ੍ਰਤੀਬੱਧ ਸਾਂਝੀਦਾਰ ਬਣਿਆ ਰਹੇਗਾ।

***

ਡੀਐੱਸ/ਏਕੇ



(Release ID: 2006161) Visitor Counter : 51