ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਈਆਈਟੀ ਦਿੱਲੀ- ਅਬੂ ਧਾਬੀ ਕੈਂਪਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਦੇ ਨਾਲ ਸੰਵਾਦ ਕੀਤਾ
Posted On:
13 FEB 2024 7:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਆਈਟੀ ਦਿੱਲੀ-ਅਬੂ ਧਾਬੀ ਕੈਂਪਸ (IIT Delhi–Abu Dhabi Campus) ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਦੇ ਨਾਲ ਸੰਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦਰਮਿਆਨ ਦੁਵੱਲੇ ਸਹਿਯੋਗ (bilateral collaboration)ਵਿੱਚ ਇੱਕ ਅਧਿਆਇ ਸ਼ੁਰੂ ਹੋਇਆ ਹੈ, ਬਲਕਿ ਇਸ ਦੇ ਨਾਲ ਹੀ ਦੋਨਾਂ ਦੇਸ਼ਾਂ ਦੇ ਯੁਵਾ ਇਕਜੁੱਟ ਹੋਏ ਹਨ।
ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਭਾਰਤੀ ਟੈਕਨੋਲੋਜੀ ਸੰਸਥਾਨ (Indian Institute of Technology), ਦਿੱਲੀ ਦਾ ਇੱਕ ਕੈਂਪਸ ਖੋਲ੍ਹਣ ਦੀ ਪਰਿਕਲਪਨਾ ਫਰਵਰੀ 2022 ਵਿੱਚ ਇਨ੍ਹਾਂ ਦੋਨਾਂ ਹੀ ਦੇਸ਼ਾਂ ਦੀ ਲੀਡਰਸ਼ਿਪ ਦੁਆਰਾ ਕੀਤੀ ਗਈ ਸੀ। ਭਾਰਤੀ ਟੈਕਨੋਲੋਜੀ ਸੰਸਥਾਨ ਦਿੱਲੀ (ਆਈਆਈਟੀ-ਡੀ- Indian Institute of Technology Delhi (IIT-D) ਅਤੇ ਅਬੂ ਧਾਬੀ ਸਿੱਖਿਆ ਅਤੇ ਗਿਆਨ ਵਿਭਾਗ (ਏਡੀਈਕੇ- Abu Dhabi Department of Education & Knowledge (ADEK) ਦੇ ਦਰਮਿਆਨ ਸੰਯੁਕਤ ਸਹਿਯੋਗ ਦੇ ਰੂਪ ਵਿੱਚ ਇਸ ਪ੍ਰੋਜੈਕਟ ਦਾ ਉਦੇਸ਼ ਆਲਮੀ ਪੱਧਰ ‘ਤੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਜਾਂ ਬਿਹਤਰੀਨ ਉਚੇਰੀ ਸਿੱਖਿਆ ਦੇ ਅਵਸਰ ਪ੍ਰਦਾਨ ਕਰਨਾ ਹੈ। ਇਸ ਦੇ ਨਾਲ ਹੀ ਇਹ ਅਗਲੀ ਪੀੜ੍ਹੀ ਦੀ ਟੈਕਨੋਲੋਜੀ, ਰਿਸਰਚ ਅਤੇ ਇਨੋਵੇਸ਼ਨ ਦੇ ਖੇਤਰਾਂ ਵਿੱਚ ਦੋਨਾਂ ਦੇਸ਼ਾਂ ਦੇ ਦਰਮਿਆਨ ਸਾਂਝੇਦਾਰੀ ਕਰਨ ਨੂੰ ਭੀ ਹੁਲਾਰਾ ਦੇਵੇਗਾ। ਇਸ ਕੈਂਪਸ ਵਿੱਚ ‘ਊਰਜਾ ਪਰਿਵਰਤਨ ਅਤੇ ਸਥਾਈਤਵ ਵਿੱਚ ਮਾਸਟਰਸ’ (Masters in Energy Transition and Sustainability) ਦੇ ਨਾਮ ਨਾਲ ਪ੍ਰਥਮ ਅਕਾਦਮਿਕ ਪ੍ਰੋਗਰਾਮ ( first academic program) ਇਸੇ ਸਾਲ ਜਨਵਰੀ ਵਿੱਚ ਸ਼ੁਰੂ ਹੋਇਆ ਹੈ।
***************
ਡੀਐੱਸ/ਐੱਸਟੀ
(Release ID: 2005972)
Visitor Counter : 66
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam