ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਯੂਏਈ ਦੇ ਰਾਸ਼ਟਰਪਤੀ ਨਾਲ ਮੁਲਾਕਾਤ

Posted On: 13 FEB 2024 5:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੰਯੁਕਤ ਅਰਬ ਅਮੀਰਾਤ(UAE) ਦੀ ਸਰਕਾਰੀ ਯਾਤਰਾ ‘ਤੇ ਅੱਜ ਅਬੂ ਧਾਬੀ ਪਹੁੰਚੇ। ਹਵਾਈ ਅੱਡੇ ‘ਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ (President of the UAE His Highness Sheikh Mohamed bin Zayed Al Nahyan) ਨੇ ਇੱਕ ਵਿਸ਼ੇਸ਼ ਪ੍ਰਕਾਰ ਨਾਲ ਅਤੇ ਗਰਮਜੋਜ਼ੀ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਸ ਦੇ ਬਾਅਦ ਉਨ੍ਹਾਂ ਦਾ ਸਮਾਰੋਹਪੂਰਵਕ ਸੁਆਗਤ ਕੀਤਾ ਗਿਆ।

ਦੋਨਾਂ ਨੇਤਾਵਾਂ ਨੇ ਆਹਮਣੇ-ਸਾਹਮਣੇ(one-on-one) ਅਤੇ ਵਫ਼ਦ ਪੱਧਰ (delegation level) ਦੀ ਵਾਰਤਾ ਕੀਤੀ। ਉਨ੍ਹਾਂ ਨੇ ਦੁਵੱਲੀ ਸਾਂਝੇਦਾਰੀ ਦੀ ਸਮੀਖਿਆ ਕੀਤੀ ਅਤੇ ਸਹਿਯੋਗ ਦੇ ਨਵੇਂ ਖੇਤਰਾਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਵਪਾਰ ਅਤੇ ਨਿਵੇਸ਼, ਡਿਜੀਟਲ ਇਨਫ੍ਰਾਸਟ੍ਰਕਚਰ, ਫਿਨਟੈੱਕ, ਊਰਜਾ, ਇਨਫ੍ਰਾਸਟ੍ਰਕਚਰ, ਸੱਭਿਆਚਾਰ ਅਤੇ ਦੋਨਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਸਬੰਧਾਂ (trade and investment, digital infrastructure, fintech, energy, infrastructure, culture and people to people ties) ਜਿਹੇ ਸਾਰੇ ਖੇਤਰਾਂ ਵਿੱਚ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਗਹਿਰਾ ਕਰਨ ਦਾ ਸੁਆਗਤ ਕੀਤਾ। ਚਰਚਾ ਵਿੱਚ ਖੇਤਰੀ ਅਤੇ ਆਲਮੀ ਮੁੱਦੇ ਭੀ ਸ਼ਾਮਲ ਰਹੇ।

ਦੋਨੋਂ ਨੇਤਾ ਨਿਮਨਲਿਖਤ ਅਦਾਨ-ਪ੍ਰਦਾਨ ਦੇ ਗਵਾਹ ਬਣੇ:

· ਦੁਵੱਲੀ ਨਿਵੇਸ਼ ਸੰਧੀ (Bilateral Investment Treaty): ਇਹ ਸਮਝੌਤਾ ਦੋਨਾਂ ਦੇਸ਼ਾਂ ਵਿੱਚ ਨਿਵੇਸ਼ ਨੂੰ ਹੋਰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਭਾਰਤ ਨੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਦੁਵੱਲੀ ਨਿਵੇਸ਼ ਸੰਧੀ (Bilateral Investment Treaty) ਅਤੇ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ (Comprehensive Economic Partnership Agreement) ਦੋਨਾਂ ‘ਤੇ ਹਸਤਾਖਰ ਕੀਤੇ ਹਨ।

· ਇਲੈਕਟ੍ਰਿਕਲ ਇੰਟਰਕਨੈਕਸ਼ਨ ਅਤੇ ਵਪਾਰ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ (MoU): ਇਹ ਊਰਜਾ ਸੁਰੱਖਿਆ ਅਤੇ ਊਰਜਾ ਵਪਾਰ (energy security and energy trade) ਸਹਿਤ ਊਰਜਾ ਦੇ ਖੇਤਰ ਵਿੱਚ ਸਹਿਯੋਗ ਦੇ ਨਵੇਂ ਖੇਤਰਾਂ ਨੂੰ ਖੋਲ੍ਹਦਾ ਹੈ।

· ਭਾਰਤ-ਮੱਧ ਪੂਰਬ ਆਰਥਿਕ ਗਲਿਆਰੇ (India-Middle East Economic Corridor) ‘ਤੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਦਰਮਿਆਨ ਇੱਕ ਅੰਤਰਸਰਕਾਰੀ ਫ੍ਰੇਮਵਰਕ ਸਮਝੌਤਾ: ਇਹ ਇਸ ਮਾਮਲੇ ‘ਤੇ ਪਿਛਲੇ ਸਮਝ ਅਤੇ ਸਹਿਯੋਗ ‘ਤੇ ਅਧਾਰਿਤ ਹੋਵੇਗਾ ਅਤੇ ਖੇਤਰੀ ਕਨੈਕਟੀਵਿਟੀ (regional connectivity) ਨੂੰ ਅੱਗੇ ਵਧਾਉਣ ਦੇ ਲਈ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਸਹਿਯੋਗ ਨੂੰ ਹੁਲਾਰਾ ਦੇਵੇਗਾ।

· ਡਿਜੀਟਲ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ (Digital Infrastructure Projects) ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ (MoU): ਇਹ ਡਿਜੀਟਲ ਇਨਫ੍ਰਾਸਟ੍ਰਕਚਰ ਖੇਤਰ ਵਿੱਚ ਨਿਵੇਸ਼ ਸਹਿਯੋਗ ਸਹਿਤ ਵਿਆਪਕ ਸਹਿਯੋਗ ਦੇ ਲਈ ਇੱਕ ਰੂਪਰੇਖਾ ਤਿਆਰ ਕਰੇਗਾ ਅਤੇ ਤਕਨੀਕੀ ਗਿਆਨ, ਕੌਸ਼ਲ ਅਤੇ ਮੁਹਾਰਤ (technical knowledge, skills and expertise) ਨੂੰ ਸਾਂਝਾ ਕਰਨ ਦੀ ਸੁਵਿਧਾ ਭੀ ਪ੍ਰਦਾਨ ਕਰੇਗਾ।

· ਦੋਨਾਂ ਦੇਸ਼ਾਂ ਦੇ ਰਾਸ਼ਟਰੀ ਅਭਿਲੇਖਾਗਾਰਾਂ (National Archives) ਦੇ ਦਰਮਿਆਨ ਸਹਿਯੋਗ ਪ੍ਰੋਟੋਕੋਲ (Cooperation protocol): ਇਹ ਪ੍ਰੋਟੋਕੋਲ ਪੁਰਾਲੇਖ ਸਮੱਗਰੀ (archival material) ਦੀ ਬਹਾਲੀ ਅਤੇ ਸੁਰੱਖਿਆ ਸਹਿਤ ਇਸ ਖੇਤਰ ਵਿੱਚ ਵਿਆਪਕ ਦੁਵੱਲੇ ਸਹਿਯੋਗ ਨੂੰ ਆਕਾਰ ਦੇਵੇਗਾ।

· ਵਿਰਾਸਤ ਅਤੇ ਅਜਾਇਬ ਘਰਾਂ (heritage and museums) ਦੇ ਖੇਤਰ ਵਿੱਚ ਸਹਿਯੋਗ ਦੇ ਲਈ ਸਹਿਮਤੀ ਪੱਤਰ(MoU): ਇਸ ਨਾਲ ਦੋਨਾਂ ਦੇਸ਼ਾਂ ਦੇ ਦਰਮਿਆਨ ਸ਼ਮੂਲੀਅਤ (engagement) ਨੂੰ ਹੁਲਾਰਾ ਮਿਲੇਗਾ, ਜਿਸ ਦਾ ਉਦੇਸ਼ ਲੋਥਲ, ਗੁਜਰਾਤ ਵਿੱਚ  ਰਾਸ਼ਟਰੀ ਸਮੁੰਦਰੀ ਵਿਰਾਸਤ ਪਰਿਸਰ (Maritime Heritage Complex at Lothal, Gujarat) ਵਿੱਚ ਸਹਿਯੋਗ ਕਰਨਾ ਹੈ।

· ਤੁਰੰਤ ਭੁਗਤਾਨ ਪਲੈਟਫਾਰਮਾਂ(instant payment platforms)- ਯੂਪੀਆਈ(ਭਾਰਤ) ਅਤੇ ਏਏਐੱਨਆਈ(ਯੂਏਈ)( UPI (India) and AANI (UAE)) ਨੂੰ ਆਪਸ ਵਿੱਚ ਜੋੜਨ (interlinking) ਬਾਰੇ ਸਮਝੌਤਾ : ਇਸ ਨਾਲ ਦੋਨਾਂ ਦੇਸ਼ਾਂ ਦੇ ਦਰਮਿਆਨ ਸੀਮਾ ਪਾਰ ਲੈਣਦੇਣ ਦੀ ਨਿਰਵਿਘਨ (seamless cross-border transactions) ਸੁਵਿਧਾ ਮਿਲੇਗੀ। ਇਹ ਮਾਣਯੋਗ ਪ੍ਰਧਾਨ ਮੰਤਰੀ ਦੀ ਅਬੂ ਧਾਬੀ ਯਾਤਰਾ ਦੇ ਦੌਰਾਨ ਪਿਛਲੇ ਸਾਲ ਜੁਲਾਈ ਵਿੱਚ ਹਸਤਾਖਰ ਕੀਤੇ ਇੰਟਰਲਿੰਕਿੰਗ ਭੁਗਤਾਨ (interlinking payment) ਅਤੇ ਮੈਸੇਜਿੰਗ ਸਿਸਟਮਸ (messaging systems) ‘ਤੇ ਸਹਿਮਤੀ ਪੱਤਰ (MoU) ਦਾ ਪਰਿਣਾਮ ਹੈ।


· ਘਰੇਲੂ ਡੈਬਿਟ/ਕ੍ਰੈਡਿਟ ਕਾਰਡਾਂ (domestic debit/credit cards)- ਰੁਪੇ(ਭਾਰਤ)( RuPay (India)) ਅਤੇ ਜਯਵਾਨ(ਯੁਏਈ) (JAYWAN (UAE)) ਨੂੰ ਆਪਸ ਵਿੱਚ ਜੋੜਨ (inter-linking) ‘ਤੇ ਸਮਝੌਤਾ: ਵਿੱਤੀ ਖੇਤਰ ਵਿੱਚ  ਸਹਿਯੋਗ ਕਾਇਮ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ, ਇਸ ਨਾਲ ਪੂਰੇ ਸੰਯੁਕਤ ਅਰਬ ਅਮੀਰਾਤ ਵਿੱਚ ਰੁਪੇ (RuPay) ਦੀ ਸਰਬਵਿਆਪਕ ਸਵੀਕ੍ਰਿਤੀ (universal acceptance) ਵਧੇਗੀ।

ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਦੇ ਘਰੇਲੂ ਕਾਰਡ ਜਯਵਾਨ (UAE’s domestic card JAYWAN) ਦੀ ਸ਼ੁਰੂਆਤ (ਦੇ ਲਾਂਚ ) ‘ਤੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨੂੰ ਵਧਾਈ ਦਿੱਤੀ, ਜੋ ਡਿਜੀਟਲ ਰੁਪੇ ਕ੍ਰੈਡਿਟ ਅਤੇ ਡੈਬਿਟ ਕਾਰਡ ਸਟੈਕ (digital RuPay credit and debit card stack) ‘ਤੇ ਅਧਾਰਿਤ ਹੈ। ਦੋਨਾਂ ਨੇਤਾਵਾਂ ਨੇ ਜਯਵਾਨ ਕਾਰਡ (JAYWAN card) ਦਾ ਉਪਯੋਗ ਕਰਕੇ ਕੀਤੇ ਗਏ ਲੈਣਦੇਣ ਨੂੰ ਦੇਖਿਆ।

ਨੇਤਾਵਾਂ ਨੇ ਊਰਜਾ ਸਾਂਝੇਦਾਰੀ (energy partnership) ਨੂੰ ਮਜ਼ਬੂਤ ਕਰਨ ‘ਤੇ ਭੀ ਚਰਚਾ ਕੀਤੀ। ਉਨ੍ਹਾਂ ਨੇ ਸਰਾਹਨਾ ਕੀਤੀ ਕਿ ਸੰਯੁਕਤ ਅਰਬ ਅਮੀਰਾਤ (UAE) ਕੱਚੇ ਤੇਲ ਅਤੇ ਐੱਲਪੀਜੀ (LPG) ਦੇ ਸਭ ਤੋਂ ਬੜੇ ਸ੍ਰੋਤਾਂ ਵਿੱਚੋਂ ਇਹ ਹੋਣ  ਦੇ ਇਲਾਵਾ, ਭਾਰਤ ਹੁਣ ਐੱਲਐੱਨਜੀ (LNG) ਦੇ ਲਈ ਦੀਰਘਕਾਲੀ ਇਕਰਾਰਨਾਮਿਆਂ (long term contracts) ਵਿੱਚ ਪ੍ਰਵੇਸ਼ ਕਰ ਰਿਹਾ ਹੈ।

ਯਾਤਰਾ ਤੋਂ ਪਹਿਲੇ, ਰਾਇਟਸ ਲਿਮਿਟਿਡ (RITES Limited) ਨੇ ਅਬੂ ਧਾਬੀ ਪੋਰਟਸ ਕੰਪਨੀ (Abu Dhabi Ports Company) ਅਤੇ ਗੁਜਰਾਤ ਮੈਰੀਟਾਇਮ ਬੋਰਡ(Gujarat Maritime Board) ਨੇ ਅਬੂ ਧਾਬੀ ਪੋਰਟਸ ਕੰਪਨੀ (Abu Dhabi Ports Company) ਦੇ ਨਾਲ ਸਮਝੌਤੇ ‘ਤੇ ਹਸਤਾਖਰ ਕੀਤੇ। ਇਨ੍ਹਾਂ ਨਾਲ ਬੰਦਰਗਾਹ ਦੇ ਬੁਨਿਆਦੀ ਢਾਂਚੇ (ਪੋਰਟ ਇਨਫ੍ਰਾਸਟ੍ਰਕਚਰ) ਦੇ ਨਿਰਮਾਣ ਅਤੇ ਦੋਨਾਂ ਦੇਸ਼ਾਂ ਦੇ ਦਰਮਿਆਨ ਸੰਪਰਕ ਵਧਾਉਣ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ (President His Highness Sheikh Mohamed bin Zayed Al Nahyan) ਦਾ ਉਨ੍ਹਾਂ ਦੇ ਵਿਅਕਤੀਗਤ ਸਹਿਯੋਗ ਅਤੇ ਅਬੂ ਧਾਬੀ ਵਿੱਚ ਬੀਏਪੀਐੱਸ ਮੰਦਿਰ (BAPS Temple) ਦੇ ਨਿਰਮਾਣ ਦੇ ਲਈ ਭੂਮੀ ਦੇਣ ਵਿੱਚ ਉਨ੍ਹਾਂ ਦੀ ਦਿਆਲਤਾ ਦੇ ਲਈ ਧੰਨਵਾਦ ਕੀਤਾ। ਦੋਨਾਂ ਪੱਖਾਂ ਨੇ ਕਿਹਾ ਕਿ ਬੀਏਪੀਐੱਸ ਮੰਦਿਰ (BAPS Temple) ਸੰਯੁਕਤ ਅਰਬ ਅਮੀਰਾਤ-ਭਾਰਤ ਮਿੱਤਰਤਾ(UAE-India friendship), ਗਹਿਰੇ ਸੱਭਿਆਚਾਰਕ ਬੰਧਨਾਂ (deep-rooted cultural bonds) ਦਾ ਉਤਸਵ ਹੈ ਅਤੇ ਸਦਭਾਵ, ਸਹਿਣਸ਼ੀਲਤਾ ਅਤੇ ਸ਼ਾਂਤੀਪੂਰਨ ਸਹਿ-ਅਸਤਿਤਵ ਦੇ ਲਈ ਸੰਯੁਕਤ ਅਰਬ ਅਮੀਰਾਤ ਦੀ ਆਲਮੀ ਪ੍ਰਤੀਬੱਧਤਾ (UAE’s global commitment to harmony, tolerance and peaceful coexistence) ਦਾ ਪ੍ਰਤੀਕ ਹੈ।

 

******************

ਡੀਐੱਸ/ਏਕੇ



(Release ID: 2005925) Visitor Counter : 40