ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਵਾਜਬ ਮੁੱਲ ਦੀਆਂ ਦੁਕਾਨਾਂ ਪਹਿਲੀ ਵਾਰ ਓਪਨ ਨੈੱਟਵਰਕ ਡਿਜੀਟਲ ਕਾਮਰਸ (ਓਐੱਨਡੀਸੀ) ’ਤੇ ਸ਼ਾਮਿਲ ਹੋਈਆਂ


ਹਿਮਾਚਲ ਪ੍ਰਦੇਸ਼ ਦੇ ਊਨਾ ਅਤੇ ਹਮੀਰਪੁਰ ਜ਼ਿਲ੍ਹਿਆਂ ਦੀਆਂ 11 ਵਾਜਬ ਮੁੱਲ ਦੀਆਂ ਦੁਕਾਨਾਂ ਓਐੱਨਡੀਸੀ ’ਤੇ ਸ਼ਾਮਲ ਹੋਣ ਵਾਲੀਆਂ ਪਹਿਲੀਆਂ ਦੁਕਾਨਾਂ ਹਨ, ਜੋ ਭਵਿੱਖ ਵਿੱਚ ਰਾਜ ਵਿਆਪੀ ਅਤੇ ਦੇਸ਼ ਵਿਆਪੀ ਤੌਰ ’ਤੇ ਇਸ ਪਹਿਲ ਨੂੰ ਅਪਣਾਉਣ ਲਈ ਇੱਕ ਮਾਡਲ ਦੇ ਰੂਪ ਵਿਚ ਕੰਮ ਕਰਨਗੀਆਂ

ਇਸ ਕਦਮ ਨਾਲ ਵਾਜਬ ਮੁੱਲ ਦੀਆਂ ਦੁਕਾਨਾਂ ਦੇ ਕਾਰੋਬਾਰੀਆਂ ਲਈ ਆਮਦਨ ਸਿਰਜਣ ਦਾ ਇੱਕ ਵਾਧੂ ਮੌਕਾ ਉਪਲਬਧ ਹੋਵੇਗਾ, ਜਿਸ ਨਾਲ ਲਾਭਪਾਤਰੀਆਂ ਦੀ ਸੰਤੁਸ਼ਟੀ ਵਿੱਚ ਵਾਧਾ ਹੋਵੇਗਾ : ਸਕੱਤਰ, ਖ਼ੁਰਾਕ ਅਤੇ ਜਨਤਕ ਵੰਡ ਵਿਭਾਗ

Posted On: 07 FEB 2024 10:53AM by PIB Chandigarh

ਡਿਜੀਟਲ ਇੰਡੀਆ ਦੀ ਦਿਸ਼ਾ ਵਿੱਚ ਚੁੱਕੇ ਗਏ ਇੱਕ ਕਦਮ ਦੇ ਰੂਪ ਵਿੱਚ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ਼੍ਰੀ ਸੰਜੀਵ ਚੋਪੜਾ ਨੇ ਓਪਨ ਨੈੱਟਵਰਕ ਡਿਜੀਟਲ ਕਾਮਰਸ (ਓਐੱਨਡੀਸੀ) ’ਤੇ ਹਿਮਾਚਲ ਪ੍ਰਦੇਸ਼ ਦੇ ਊਨਾ ਅਤੇ ਹਮੀਰਪੁਰ ਜ਼ਿਲ੍ਹਿਆਂ ਦੀਆਂ ਵਾਜਬ ਮੁੱਲ ਦੀਆਂ ਦੁਕਾਨਾਂ (ਐੱਫਪੀਐੱਸ) ਨੂੰ ਆਨ-ਬੋਰਡ ਕਰਨ ਲਈ ਇੱਕ ਪਾਇਲਟ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਹ ਪਾਇਲਟ ਪਹਿਲ ਵਰਚੂਅਲ ਤੌਰ ’ਤੇ ਹਿਮਾਚਲ ਪ੍ਰਦੇਸ਼ ਦੀਆਂ 11 ਐੱਫਪੀਐੱਸ ਵਿੱਚ ਸ਼ੁਰੂ ਕੀਤੀ ਗਈ, ਜਿਸ ਵਿੱਚ ਊਨਾ ਦੀਆਂ 5 ਐੱਫਪੀਐੱਸ ਅਤੇ 6 ਹਮੀਰਪੁਰ ਜ਼ਿਲ੍ਹੇ ਦੀਆਂ 6 ਐੱਫਪੀਐੱਸ ਸ਼ਾਮਲ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਵਾਜਬ ਮੁੱਲ ਦੀਆਂ ਦੁਕਾਨਾਂ ਓਐੱਨਡੀਸੀ ’ਤੇ ਸ਼ਾਮਲ ਹੋਈਆਂ ਹਨ।

ਸ਼੍ਰੀ ਚੋਪੜਾ ਨੇ ਇਸ ਮੌਕੇ ਕਿਹਾ ਕਿ ਇਹ ਇਤਿਹਾਸਕ ਪਹਿਲ ਵਾਜਬ ਮੁੱਲ ਦੀਆਂ ਦੁਕਾਨਾਂ ਦਾ ਕਾਇਆ ਕਲਪ ਕਰਨ ਦੇ ਸੰਬੰਧ ਵਿੱਚ ਵਿਭਾਗ ਵੱਲੋਂ ਕੀਤੇ ਗਏ ਨਿਰੰਤਰ ਯਤਨਾਂ ਦਾ ਨਤੀਜਾ ਹੈ। ਇਸ ਯਤਨ ਦਾ ਉਦੇਸ਼ ਲਾਭਪਾਤਰੀਆਂ ਦੀ ਸੰਤੁਸ਼ਟੀ ਨੂੰ ਵਧਾਉਣ ਦੇ ਨਾਲ-ਨਾਲ ਐੱਫਪੀਐੱਸ ਕਾਰੋਬਾਰੀਆਂ ਨੂੰ ਆਮਦਨ ਸਿਰਜਣ ਦੇ ਵਾਧੂ ਮੌਕੇ ਪ੍ਰਦਾਨ ਕਰਨਾ ਵੀ ਹੈ।  

ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਇਹ ਪਹਿਲ ਐੱਫਪੀਐੱਸ ਕਾਰੋਬਾਰੀਆਂ ਲਈ ਬਹੁਤ ਸਾਰੇ ਲਾਭ ਪ੍ਰਦਾਨ ਕਰਦੀ ਹੈ ਅਤੇ ਇਹ ਡਿਜੀਟਲ ਮਾਰਕੀਟਪਲੇਸ ਵਿੱਚ ਦਿੱਖ, ਐੱਨਐੱਫਐੱਸਏ ਲਾਭਪਾਤਰੀਆਂ ਤੋਂ ਇਲਾਵਾ ਇੱਕ ਵੱਡੇ ਗਾਹਕ ਅਧਾਰ ਤੱਕ ਪਹੁੰਚ ਅਤੇ ਵੱਡੇ ਪ੍ਰਚੂਨ ਵਿਕਰੇਤਾਵਾਂ ਅਤੇ ਈ-ਕਾਮਰਸ ਪਲੇਟਫਾਰਮਾਂ ਨਾਲ ਬਰਾਬਰ ਪੱਧਰ 'ਤੇ ਮੁਕਾਬਲਾ ਕਰਨ ਦੀ ਯੋਗਤਾ ਸਮੇਤ ਕਈ ਲਾਭ ਉਪਲਬਧ ਕਰਾਏਗੀ। ਇਸ ਤੋਂ ਇਲਾਵਾ, ਜਿਨ੍ਹਾਂ ਲਾਭਪਾਤਰੀਆਂ ਨੂੰ ਆਨਲਾਈਨ ਖਰੀਦਦਾਰੀ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਵੀ ਆਪਣੇ ਵੱਲੋਂ ਆਨਲਾਈਨ ਆਰਡਰ ਕਰਨ ਲਈ ਐੱਫਪੀਐੱਸ ਕਾਰੋਬਾਰੀ ਨਾਲ ਸੰਪਰਕ ਕਰ ਸਕਦੇ ਹਨ। 

ਉਨ੍ਹਾਂ ਇਸ ਗੱਲ ’ਤੇ ਵੀ ਰੋਸ਼ਨੀ ਪਾਈ ਕਿ ਹਿਮਾਚਲ ਪ੍ਰਦੇਸ਼ ਵਿਚ ਲਾਗੂ ਕੀਤੀ ਜਾ ਰਹੀ ਇਸ ਪਾਇਲਟ ਪਹਿਲ ਦੀ ਸਫਲਤਾ ਭਵਿੱਖ ਵਿਚ ਰਾਜ ਵਿਆਪੀ ਅਤੇ ਦੇਸ਼ ਵਿਆਪੀ ਤੌਰ ’ਤੇ ਇਸ ਪਹਿਲ ਨੂੰ ਅਪਣਾਉਣ ਲਈ ਇਕ ਮਾਡਲ ਦੇ ਰੂਪ ਵਿਚ ਕੰਮ ਕਰੇਗੀ। ਉਨ੍ਹਾਂ ਇਸ ਪਾਇਲਟ ਪ੍ਰੋਗਰਾਮ ਨੂੰ ਲਾਗੂ ਕਾਰਨ ਵਿੱਚ ਮਾਈਕਰੋਸੇਵ ਕੰਸਲਟਿੰਗ (ਐੱਮਐੱਸਸੀ) ਦੀ ਸਹਾਇਤਾ ਦੀ ਵੀ ਪ੍ਰਸ਼ੰਸਾ ਕੀਤੀ। 

ਲਾਂਚ ਪ੍ਰੋਗਰਾਮ ਤੋਂ ਬਾਅਦ ਊਨਾ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਐੱਫਪੀਐੱਸ ਕਾਰੋਬਾਰੀਆਂ ਲਈ ਫਿਜ਼ੀਕਲ ਮੋਡ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਉਤਪਾਦਾਂ ਨੂੰ ਸੂਚੀਬੱਧ ਕਰਨ, ਸੇਵਾ ਹੁਕਮ ਅਤੇ ਓਐੱਨਡੀਸੀ ’ਤੇ ਕਮਿਸ਼ਨ ਢਾਂਚੇ ਆਦਿ ਬਾਰੇ ਜਾਣਕਾਰੀ ਦਿੱਤੀ ਗਈ।

 ਮਿਸ ਅਨੀਤਾ ਕਰਨ, ਸੰਯੁਕਤ ਸਕੱਤਰ (ਪੀਡੀ), ਸ਼੍ਰੀ ਰਵੀ ਸ਼ੰਕਰ, ਨਿਦੇਸ਼ਕ (ਪੀਡੀ), ਸ਼੍ਰੀ ਮਿਤੁਲ ਥਪਲਿਆਲ, ਭਾਈਵਾਲ ਐੱਮਐੱਸਸੀ ਅਤੇ ਸ਼੍ਰੀ ਸਾਰਾਂਸ਼ ਅਗਰਵਾਲ, ਓਐੱਨਡੀਸੀ ਵੀ ਲਾਂਚ ਪ੍ਰੋਗਰਾਮ ਦੌਰਾਨ ਮੌਜੂਦ ਸਨ।  

****************

 ਏਡੀ/ਐੱਨਐੱਸ


(Release ID: 2003819) Visitor Counter : 114