ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸ਼੍ਰੀ ਸੰਜੇ ਜਾਜੂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਦੇ ਰੂਪ ਵਿੱਚ ਚਾਰਜ (ਕਾਰਜਭਾਰ) ਸੰਭਾਲਿਆ

प्रविष्टि तिथि: 05 FEB 2024 4:42PM by PIB Chandigarh

ਸ਼੍ਰੀ ਸੰਜੇ ਜਾਜੂ ਨੇ ਅੱਜ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਦੀ ਪਦਵੀ ਗ੍ਰਹਿਣ ਕਰ ਲਈ ਹੈ। ਉਹ ਤੇਲੰਗਾਨਾ ਕੈਡਰ ਤੋਂ 1992 ਬੈਚ ਦੇ ਆਈਏਐੱਸ ਅਧਿਕਾਰੀ ਹਨ। ਸ਼੍ਰੀ ਜਾਜੂ ਦੇ ਪਦਵੀ ਸੰਭਾਲਣ ‘ਤੇ ਆਊਟਗੋਈਂਗ ਸੈਕਟਰੀ ਸ਼੍ਰੀ ਅਪੂਰਵ ਚੰਦਰਾ ਅਤੇ ਮੰਤਰਾਲੇ ਤੇ ਵਿਭਿੰਨ ਮੀਡੀਆ ਯੂਨਿਟਾਂ ਦੇ ਹੋਰ ਅਧਿਕਾਰੀਆਂ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਸ਼੍ਰੀ ਅਪੂਰਵ ਚੰਦਰਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਦਾ ਚਾਰਜ ਸੌਂਪਿਆ ਗਿਆ ਹੈ। 

ਇਸ ਤੋਂ ਪਹਿਲਾਂ ਸ਼੍ਰੀ ਜਾਜੂ 2018 ਤੋਂ 2023 ਤੱਕ ਭਾਰਤ ਸਰਕਾਰ ਵਿੱਚ ਐਡੀਸ਼ਨਲ ਸੈਕਟਰੀ ਰਹਿ ਚੁਕੇ ਹਨ। ਉਹ ਅਕਤੂਬਰ 2014 ਤੋਂ ਮਾਰਚ 2018 ਤੱਕ ਨੈਸ਼ਨਲ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ ਦੇ ਡਾਇਰੈਕਟਰ ਦੇ ਰੂਪ ਵਿੱਚ ਸੇਵਾਵਾਂ ਨਿਭਾ ਚੁਕੇ ਹਨ। 

ਉਹ ਮਈ 2011 ਤੋਂ ਅਕਤੂਬਰ 2014 ਤੱਕ ਆਂਧਰ ਪ੍ਰਦੇਸ਼ ਸਰਕਾਰ (ਇਲੈਕਟ੍ਰੌਨਿਕਸ, ਆਈਟੀ ਅਤੇ ਸੰਚਾਰ ਵਿਭਾਗ) ਦੇ ਸਕੱਤਰ ਦੇ ਰੂਪ ਵਿੱਚ ਸੇਵਾਵਾਂ ਨਿਭਾ ਚੁਕੇ ਹਨ। 

 

 

*****

ਪਰਗਿਆ ਪਾਲੀਵਲ/ਸੌਰਭ ਸਿੰਘ


(रिलीज़ आईडी: 2003129) आगंतुक पटल : 105
इस विज्ञप्ति को इन भाषाओं में पढ़ें: English , Urdu , Marathi , हिन्दी , Nepali , Bengali-TR , Bengali , Assamese , Gujarati , Odia , Tamil , Telugu , Kannada , Malayalam