ਪ੍ਰਧਾਨ ਮੰਤਰੀ ਦਫਤਰ
“ਪਰੀਕਸ਼ਾ ਪੇ ਚਰਚਾ 2024” ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
29 JAN 2024 8:00PM by PIB Chandigarh
ਨਮਸਤੇ,
ਹੁਣੇ- ਹੁਣੇ ਮੈਂ, ਸਾਡੇ ਸਾਰੇ ਵਿਦਿਆਰਥੀ ਸਾਥੀਆਂ ਨੇ ਕੁਝ ਨਾ ਕੁਝ ਇਨੋਵੇਸ਼ਨ ਕੀਤੇ ਹਨ, ਅਲੱਗ-ਅਲੱਗ ਪ੍ਰਕਾਰ ਦੀਆਂ ਆਕ੍ਰਿਤੀਆਂ ਬਣਾਈਆਂ ਹਨ। National Education Policy ਨੂੰ ਆਕ੍ਰਿਤੀਆਂ ਵਿੱਚ ਢਾਲਣ ਦਾ ਪ੍ਰਯਾਸ ਕੀਤਾ ਹੈ, ਜਲ, ਥਲ, ਨਭ ਅਤੇ ਸਪੇਸ ਅਤੇ AI ਇਨ੍ਹਾਂ ਸਾਰੇ ਖੇਤਰਾਂ ਵਿੱਚ ਦੇਸ਼ ਦੀ ਭਾਵੀ ਪੀੜ੍ਹੀ ਕੀ ਸੋਚਦੀ ਹੈ, ਉਸ ਦੇ ਪਾਸ ਕੈਸੇ-ਕੈਸੇ solutions ਹਨ, ਇਹ ਸਾਰੀਆਂ ਚੀਜ਼ਾਂ ਮੈਨੂੰ ਦੇਖਣ ਦਾ ਅਵਸਰ ਮਿਲਿਆ। ਅਜਿਹਾ ਲਗਿਆ ਕਿ ਅਗਰ ਮੇਰੇ ਪਾਸ 5-6 ਘੰਟੇ ਹੁੰਦੇ, ਤਾਂ ਉਹ ਭੀ ਘੱਟ ਪੈ ਜਾਂਦੇ, ਕਿਉਂਕਿ ਸਭ ਨੇ ਇੱਕ ਤੋਂ ਵਧ ਕੇ ਇੱਕ ਪ੍ਰਸਤੁਤੀ ਕੀਤੀ ਹੈ। ਤਾਂ ਮੈਂ ਉਨ੍ਹਾਂ ਵਿਦਿਆਰਥੀਆਂ ਨੂੰ, ਉਨ੍ਹਾਂ ਦੇ ਟੀਚਰਸ ਨੂੰ, ਉਨ੍ਹਾਂ ਦੇ ਸਕੂਲ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਤੁਹਾਨੂੰ ਭੀ ਆਗਰਹਿ ਕਰਦਾ ਹਾਂ ਕਿ ਆਪ (ਤੁਸੀਂ) ਜਾਣ ਤੋਂ ਪਹਿਲਾਂ ਉਸ exhibition ਨੂੰ ਜ਼ਰੂਰ ਦੇਖਿਓ ਅਤੇ ਉਸ ਵਿੱਚ ਕੀ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਅਤੇ ਆਪਣੇ ਸਕੂਲ ਵਿੱਚ ਵਾਪਸ ਜਾਣ ਦੇ ਬਾਅਦ ਆਪਣੇ ਜੋ ਅਨੁਭਵ ਹਨ ਉਹ ਜ਼ਰੂਰ ਹੋਰ ਵਿਦਿਆਰਥੀਆਂ ਦੇ ਨਾਲ ਸ਼ੇਕਰ ਕਰਿਓ, ਕਰੋਗੇ? ਇੱਧਰ ਤੋਂ ਆਵਾਜ਼ ਆਈ, ਉਧਰ ਤੋਂ ਨਹੀਂ ਆਈ, ਉੱਧਰ ਤੋਂ ਨਹੀਂ ਆਈ, ਕਰੋਗੇ। ਮੇਰੀ ਆਵਾਜ਼ ਸੁਣਾਈ ਦਿੰਦੀ ਹੈ ਨਾ.....ਅੱਛਾ।
ਤੁਹਾਨੂੰ ਪਤਾ ਹੈ, ਆਪ (ਤੁਸੀਂ) ਕਿਸ ਸਥਾਨ ‘ਤੇ ਆਏ ਹੋ। ਆਪ (ਤੁਸੀਂ) ਉਸ ਸਥਾਨ ‘ਤੇ ਆਏ ਹੋ, ਜਿੱਥੇ ਭਾਰਤ ਮੰਡਪਮ ਦੇ ਪ੍ਰਾਰੰਭ ਵਿੱਚ ਦੁਨੀਆ ਦੇ ਸਾਰੇ ਬੜੇ-ਬੜੇ ਦਿੱਗਜ ਨੇਤਾ ਨੇ 2 ਦਿਨ ਬੈਠ ਕੇ ਇੱਥੇ ਵਿਸ਼ਵ ਦੇ ਭਵਿੱਖ ਦੀ ਚਰਚਾ ਕੀਤੀ ਸੀ, ਅੱਜ ਆਪ (ਤੁਸੀਂ) ਉਸ ਜਗ੍ਹਾ ‘ਤੇ ਹੋ। ਅਤੇ ਆਪ (ਤੁਸੀਂ) ਭਾਰਤ ਦੇ ਭਵਿੱਖ ਦੀ ਚਰਚਾ ਆਪਣੀਆਂ ਪਰੀਖਿਆਵਾਂ ਦੀ ਚਿੰਤਾ ਦੇ ਨਾਲ-ਨਾਲ ਕਰਨ ਵਾਲੇ ਹੋ। ਅਤੇ ਇੱਕ ਪ੍ਰਕਾਰ ਨਾਲ ਇਹ ਪਰੀਕਸ਼ਾ ਪੇ ਚਰਚਾ, ਇਹ ਕਾਰਜਕ੍ਰਮ ਮੇਰੀ ਭੀ ਪਰੀਕਸ਼ਾ ਹੁੰਦੀ ਹੈ। ਅਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਹਨ, ਜੋ ਹੋ ਸਕਦਾ ਹੈ ਕਿ ਮੇਰੀ ਪਰੀਖਿਆ (ਪਰੀਕਸ਼ਾ) ਲੈਣਾ ਚਾਹੁੰਦੇ ਹੋਣਗੇ। ਕੁਝ ਲੋਕ ਹੋਣਗੇ genuinely ਜਿਨ੍ਹਾਂ ਨੂੰ ਲਗਦਾ ਹੋਵੇਗਾ ਕਿ ਜ਼ਰੂਰ ਕੁਝ ਬਾਤਾਂ ਐਸੀਆਂ ਪੁੱਛੀਆ ਜਾਣ ਜਿਸ ਦਾ ਸਮਾਧਾਨ ਖ਼ੁਦ ਨੂੰ ਭੀ ਮਿਲੇ, ਹੋਰਾਂ ਨੂੰ ਭੀ ਮਿਲੇ। ਹੋ ਸਕਦਾ ਹੈ ਅਸੀਂ ਸਭ ਸਵਾਲਾਂ ਨੂੰ ਤਾਂ address ਨਾ ਕਰ ਪਾਈਏ, ਲੇਕਿਨ ਜ਼ਿਆਦਾਤਰ ਉਨ੍ਹਾਂ ਸਵਾਲਾਂ ਦੇ ਕਾਰਨ ਬਹੁਤ ਸਾਰੇ ਸਾਥੀਆਂ ਦਾ ਸਮਾਧਾਨ ਹੋ ਜਾਵੇਗਾ। ਤਾਂ ਆਓ ਅਸੀਂ ਪ੍ਰਾਰੰਭ ਕਰਦੇ ਹਾਂ, ਜ਼ਿਆਦਾ ਸਮਾਂ ਨਾ ਗੁਆਉਂਦੇ ਹੋਏ। ਕਿੱਥੋਂ ਸ਼ੁਰੂ ਕਰਨਾ ਹੈ?
ਪ੍ਰਸਤੁਤਕਰਤਾ - ਪ੍ਰਧਾਨ ਮੰਤਰੀ ਜੀ, ਤੁਹਾਡੇ ਪ੍ਰੇਰਕ ਵਚਨਾਂ ਦੇ ਲਈ ਹਾਰਦਿਕ ਆਭਾਰ।
ਯਹੀ ਜਜ਼ਬਾ ਰਹਾ ਤੋ ਮੁਸ਼ਕਿਲੋਂ ਕਾ ਹਲ ਨਿਕਲੇਗਾ,
ਜਮੀਂਨ ਬੰਜਰ ਹੋਈ ਤੋ ਕਯਾ, ਵਹੀ ਸੇ ਜਲ ਨਿਕਲੇਗਾ,
ਕੋਸ਼ਿਸ਼ ਜਾਰੀ ਰਖ ਕੁਛ ਕਰ ਗੁਜਰਨੇ ਕੀ,
ਇਨਹੀਂ ਰਾਤੋਂ ਕੇ ਦਾਮਨ ਸੇ ਸੁਨਹਰਾ ਕਲ ਨਿਕਲੇਗਾ,
ਇਨਹੀਂ ਰਾਤੋਂ ਕੇ ਦਾਮਨ ਸੇ ਸੁਨਹਰਾ ਕਲ ਨਿਕਲੇਗਾ।
(यही जज्बा रहा तो मुश्किलों का हल निकलेगा,
जमींन बंजर हुई तो क्या, वही से जल निकलेगा,
कोशिश जारी रख कुछ कर गुजरने की,
इन्हीं रातों के दामन से सुनहरा कल निकलेगा,
इन्हीं रातों के दामन से सुनहरा कल निकलेगा।)
ਪ੍ਰਧਾਨ ਮੰਤਰੀ ਜੀ ਤੁਹਾਡਾ ਪ੍ਰੇਰਕ ਅਤੇ ਗਿਆਨਵਰਧਕ ਸੰਬੋਧਨ ਸਾਨੂੰ ਸਦਾ ਸਕਾਰਾਤਮਕ ਊਰਜਾ ਅਤੇ ਵਿਸ਼ਵਾਸ਼ ਨਾਲ ਭਰ ਦਿੰਦਾ ਹੈ। ਤੁਹਾਡੇ ਅਸ਼ੀਰਵਾਦ ਅਤੇ ਆਗਿਆ ਨਾਲ ਅਸੀਂ ਇਸ ਕਾਰਜਕ੍ਰਮ ਦਾ ਸ਼ੁਭਆਰੰਭ ਕਰਨਾ ਚਾਹੁੰਦੇ ਹਾਂ। ਧੰਨਵਾਦ ਮਾਨਸਵਰ।
ਪ੍ਰਸਤੁਤਕਰਤਾ – ਪ੍ਰਧਾਨ ਮੰਤਰੀ ਜੀ। ਰੱਖਿਆ, ਸਿਹਤ ਅਤੇ ਟੂਰਿਜ਼ਮ ਦੇ ਖੇਤਰ ਵਿੱਚ ਭਾਰਤ ਦੇ ਸਹਿਯੋਗੀ ਅਰਬ ਦੇਸ਼ ਓਮਾਨ ਸਥਿਤ Indian School, Darsait ਦੀ ਵਿਦਿਆਰਥਣ ਡਾਨੀਆ ਸ਼ਬੁ ਸਾਡੇ ਨਾਲ ਔਨਲਾਇਨ ਜੁੜੀ ਰਹੀ ਹੈ ਅਤੇ ਤੁਹਾਥੋਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦੀ ਹੈ। ਡਾਨੀਆ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਡਾਨੀਆ- Respected Prime Minister, I am Dania Sabu Varki of class 10th from Indian School Darsait, Oman. My question is how do cultural and societal expectations contribute to the pressure students feel during examinations and, how can these external influences be adjust? Thank You!
ਪ੍ਰਸਤੁਤਕਰਤਾ- ਧੰਨਵਾਦ ਡਾਨੀਆ। ਸਰ, ਵਿਸ਼ਵ ਦੇ ਸਭ ਤੋਂ ਬੜੇ ਲੋਕਤੰਤਰ ਭਾਰਤ ਦੀ ਰਾਜਧਾਨੀ ਦਿੱਲੀ ਸਥਿਤ Government Sarvodaya Bal Vidyalaya ਬੁਰਾੜੀ ਤੋਂ ਮੋ. (ਮੁਹੰਮਦ) ਅਰਸ਼ ਸਾਡੇ ਨਾਲ ਔਨਲਾਇਨ ਜੁੜ ਰਹੇ ਹਨ ਅਤੇ ਤੁਹਾਥੋਂ ਮਨ ਦੇ ਸੰਦੇਹ ਦਾ ਨਿਵਾਰਣ ਚਾਹੁੰਦੇ ਹਨ। ਮੁਹੰਮਦ ਅਰਸ਼ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਮੁਹੰਮਦ ਅਰਸ਼- ਮਾਣਯੋਗ ਪ੍ਰਧਾਨ ਮੰਤਰੀ ਜੀ। ਨਮਸਕਾਰ ਮੇਰਾ ਨਾਮ ਅਰਸ਼ ਹੈ, ਮੈਂ GSSSB ਬੁਰਾੜੀ 12th H ਦਾ ਵਿਦਿਆਰਥੀ ਹਾਂ। ਮੇਰਾ ਤੁਹਾਥੋਂ ਪ੍ਰਸ਼ਨ ਇਹ ਹੈ ਕਿ ਅਸੀਂ ਆਪਣੇ ਪਰਿਵੇਸ਼ ਵਿੱਚ ਪਰੀਖਿਆਵਾਂ ਨੂੰ ਲੈ ਕੇ ਨਕਾਰਾਤਮਕ ਚਰਚਾਵਾਂ ਨੂੰ ਕਿਵੇਂ ਸੰਬੋਧਿਤ ਕਰ ਸਕਦੇ ਹਾਂ, ਜੋ ਸਾਡੀ ਪੜ੍ਹਾਈ ਅਤੇ ਅੱਛਾ ਪ੍ਰਦਰਸ਼ਨ ਕਰਨ ਦੀ ਸਮਰੱਥਾ ਨੂੰ ਮਹੱਤਵਪੂਰਨ (ਤਰੀਕੇ ਨਾਲ) ਪ੍ਰਭਾਵਿਤ ਕਰਦੀ ਹੈ। ਕੀ ਵਿਦਿਆਰਥੀਆਂ ਦੇ ਲਈ ਅਧਿਕ ਸਕਾਰਾਤਮਕ ਅਤੇ ਸਹਾਇਕ ਵਾਤਾਵਰਣ ਬਣਾਉਣ ਦੇ ਲਈ ਕਦਮ ਉਠਾਏ ਜਾ ਸਕਦੇ ਹਨ? ਧੰਨਵਾਦ।
ਪ੍ਰਸਤੁਤਕਰਤਾ - Thank You Mohammad! ਓਮਾਨ ਤੋਂ ਡਾਨੀਆ ਸਬੂ ਅਤੇ ਦਿੱਲੀ ਤੋਂ ਮੁਹੰਮਦ ਅਰਸ਼ ਅਤੇ ਸਾਡੇ ਜਿਹੇ ਅਨੇਕ ਵਿਦਿਆਰਥੀ ਸਮਾਜ ਅਤੇ ਆਸ-ਪਾਸ ਦੇ ਲੋਕਾਂ ਦੀਆਂ expectations ਦੇ pressure ਨੂੰ handle ਨਹੀਂ ਕਰ ਪਾਉਂਦੇ। ਕਿਰਪਾ ਕਰਕੇ ਉਨ੍ਹਾਂ ਦਾ ਮਾਰਗਦਰਸ਼ਨ ਕਰੋ।
ਪ੍ਰਧਾਨ ਮੰਤਰੀ- ਸ਼ਾਇਦ ਮੈਨੂੰ ਦੱਸਿਆ ਗਿਆ ਹੈ ਕਿ ਇਹ ਪਰੀਕਸ਼ਾ ਪੇ ਚਰਚਾ ਦਾ 7ਵਾਂ ਐਪੀਸੋਡ ਹੈ, ਅਤੇ ਜਿਤਨਾ ਮੈਨੂੰ ਯਾਦ ਹੈ ਮੈਂ ਦੇਖਿਆ ਹੈ ਕਿ ਇਹ ਪ੍ਰਸ਼ਨ ਹਰ ਵਾਰ ਆਇਆ ਹੈ ਅਤੇ ਅਲੱਗ-ਅਲੱਗ ਤਰੀਕੇ ਨਾਲ ਆਇਆ ਹੈ। ਇਸ ਦਾ ਮਤਲਬ ਇਹ ਹੈ ਕਿ 7 ਸਾਲ ਵਿੱਚ 7 ਅਲੱਗ-ਅਲੱਗ batches ਇਨ੍ਹਾਂ ਪਰਿਸਥਿਤੀਆਂ ਤੋਂ ਗੁਜਰੇ ਹਨ। ਅਤੇ ਹਰ ਨਵੇਂ batch ਨੂੰ ਭੀ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਵਿਦਿਆਰਥੀਆਂ ਦਾ batch ਤਾਂ ਬਦਲਦਾ ਹੈ ਲੇਕਿਨ ਟੀਚਰ ਦਾ batch ਇਤਨੀ ਜਲਦੀ ਬਦਲਦਾ ਨਹੀਂ ਹੈ। ਅਗਲ ਟੀਚਰਸ ਨੇ ਹੁਣ ਤੱਕ ਮੇਰੇ ਜਿਤਨੇ ਐਪੀਸੋਡ ਹੋਏ ਹਨ, ਉਸ ਵਿੱਚ ਮੈਂ ਇਨ੍ਹਾਂ ਬਾਤਾਂ ਦਾ ਜੋ ਵਰਣਨ ਕੀਤਾ ਹੈ, ਅਗਰ ਉਸ ਦਾ ਕੁਝ ਨਾ ਕੁਝ ਉਨ੍ਹਾਂ ਨੇ ਆਪਣੇ ਸਕੂਲ ਵਿੱਚ address ਕੀਤਾ ਹੋਵੇ ਤਾਂ ਅਸੀਂ ਇਸ ਸਮੱਸਿਆ ਨੂੰ ਧੀਰੇ-ਧੀਰੇ ਘੱਟ ਕਰ ਸਕਦੇ ਹਾਂ। ਉਸੇ ਪ੍ਰਕਾਰ ਨਾਲ ਹਰ ਪਰਿਵਾਰ ਵਿੱਚ ਜ਼ਿਆਦਾਤਰ ਹੋ ਸਕਦਾ ਹੈ, ਬੜੇ ਬੇਟੇ ਨੇ ਜਾਂ ਬੇਟੀ ਨੇ ਪਹਿਲਾਂ ਇੱਕ ਅੱਧ ਵਾਰ ਇਹ ਟ੍ਰਾਇਲ ਹੋਇਆ ਹੋਵੇ। ਲੇਕਿਨ ਉਨ੍ਹਾਂ ਦੇ ਲਈ ਜ਼ਿਆਦਾ experience ਨਹੀਂ ਹੈ। ਲੇਕਿਨ ਹਰ ਮਾਂ-ਬਾਪ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਸਮੱਸਿਆ ਨੂੰ ਜ਼ਰੂਰ ਅਨੁਭਵ ਕੀਤਾ ਹੈ। ਹੁਣ ਸਵਾਲ ਇਹ ਹੈ ਕਿ ਇਸ ਦਾ ਸਮਾਧਾਨ ਕੀ ਹੋਵੇ, ਅਸੀਂ ਤਾਂ ਇਹ ਨਹੀਂ ਕਰ ਸਕਦੇ ਕਿ switch off, ਪ੍ਰੈਸ਼ਰ ਬੰਦ, ਐਸਾ ਤਾਂ ਨਹੀਂ ਕਹਿ ਸਕਦੇ, ਤਾਂ ਅਸੀਂ ਆਪਣੇ ਆਪ ਨੂੰ ਇੱਕ ਤਾਂ ਕਿਸੇ ਭੀ ਪ੍ਰਕਾਰ ਦੇ ਪ੍ਰੈਸ਼ਰ ਨੂੰ ਝੱਲਣ ਦੇ ਲਈ ਸਮਰੱਥਵਾਨ ਬਣਾਉਣਾ ਚਾਹੀਦਾ ਹੈ, ਰੋਂਦੇ ਬੈਠਣਾ ਨਹੀਂ ਚਾਹੀਦਾ ਹੈ। ਮੰਨ ਕੇ ਚਲਣਾ ਚਾਹੀਦਾ ਹੈ ਕਿ ਜੀਵਨ ਵਿੱਚ ਆਉਂਦਾ ਰਹਿੰਦਾ ਹੈ, ਦਬਾਅ ਬਣਦਾ ਰਹਿੰਦਾ ਹੈ। ਤਾਂ ਖ਼ੁਦ ਨੂੰ ਤਿਆਰ ਕਰਨਾ ਪੈਂਦਾ ਹੈ। ਹੁਣ ਜਿਵੇਂ ਕਦੇ ਆਪ ਉਸ ਸਥਾਨ ‘ਤੇ ਜਾਂਦੇ ਹੋ, ਜਿੱਥੇ ਠੰਢ ਜ਼ਿਆਦਾ ਹੈ ਅਤੇ ਆਪ (ਤੁਸੀਂ) ਕਿਸੇ ਗਰਮ ਇਲਾਕੇ ਵਿੱਚ ਰਹਿੰਦੇ ਹੋ, ਤਾਂ ਆਪ ਮਨ ਨੂੰ ਤਿਆਰ ਕਰਦੇ ਹੋ ਕਿ ਅੱਜ ਹੁਣ ਮੈਨੂੰ 3-4 ਦਿਨ ਦੇ ਬਾਅਦ ਐਸੇ ਇਲਾਕੇ ਵਿੱਚ ਜਾਣਾ ਹੈ, ਜਿੱਥੇ ਠੰਢ ਜ਼ਿਆਦਾ ਹੈ। ਤਾਂ ਮਨ ਤੋਂ ਆਪ (ਤੁਸੀਂ) ਤਿਆਰ ਕਰਦੇ ਹੋ ਤਾਂ ਧੀਰੇ-ਧੀਰੇ ਲਗਦਾ ਹੈ, ਪਹੁੰਚਣ ਦੇ ਬਾਅਦ ਕਦੇ ਲਗਦਾ ਹੈ, ਯਾਰ ਮੈਂ ਜੋ ਸੋਚਿਆ ਸੀ ਉਸ ਤੋਂ ਤਾਂ ਠੰਢ ਘੱਟ ਹੈ। ਕਿਉਂਕਿ ਆਪ (ਤੁਸੀਂ) ਮਨ ਤੋਂ ਤੈਅ ਕਰ ਲਿਆ ਹੈ। ਇਸ ਲਈ ਆਪ (ਤੁਸੀਂ) temperature ਕਿਤਨਾ ਹੈ, ਕਿਤਨਾ ਨਹੀਂ ਉਹ ਦੇਖਣ ਦੀ ਜ਼ਰੂਰਤ ਨਹੀਂ ਪੈਂਦੀ ਹੈ, ਤੁਹਾਡਾ ਮਨ ਤਿਆਰ ਹੋ ਜਾਂਦਾ ਹੈ। ਵੈਸੇ ਹੀ, ਦਬਾਅ ਨੂੰ ਅਸੀਂ ਆਪਣੇ ਤਰੀਕੇ ਨਾਲ ਮਨ ਤੋਂ ਇੱਕ ਵਾਰ ਇਸ ਸਥਿਤੀ ਤੋਂ ਜਿੱਤਣਾ ਹੈ ਤਾਂ ਇਹ ਸੰਕਲਪ ਕਰਨਾ ਹੋਵੇਗਾ। ਦੂਸਰਾ-ਜ਼ਰਾ ਦਬਾਅ ਦੇ ਪ੍ਰਕਾਰ ਦੇਖੋ ਇੱਕ ਤਾਂ ਦਬਾਅ ਹੁੰਦਾ ਹੈ ਖ਼ੁਦ ਨੇ ਹੀ ਜੋ ਆਪਣੇ ਲਈ ਤੈਅ ਕਰਕੇ ਰੱਖਿਆ ਹੈ ਕਿ ਸੁਬ੍ਹਾ 4 ਵਜੇ ਉੱਠਣਾ ਹੀ ਉਠਣਾ ਹੈ, ਰਾਤ ਨੂੰ 11 ਵਜੇ ਤੱਕ ਪੜ੍ਹਨਾ ਹੀ ਪੜ੍ਹਨਾ ਹੈ, ਆਪ (ਤੁਸੀਂ) ਤਾਂ ਇਤਨੇ answer solve ਕਰਕੇ ਉੱਠਣਾ ਹੈ ਅਤੇ ਬੜਾ ਦਬਾਅ ਖ਼ੁਦ ਹੀ ਅਨੁਭਵ ਕਰਦੇ ਹਾਂ। ਮੈਂ ਸਮਝਦਾ ਹਾਂ ਕਿ ਸਾਨੂੰ ਇਤਨਾ stretch ਨਹੀਂ ਕਰਨਾ ਚਾਹੀਦਾ ਹੈ ਕਿ ਜਿਸ ਦੇ ਕਾਰਨ ਸਾਡੀ ability ਹੀ ਟੁੱਟ ਜਾਵੇ। ਸਾਨੂੰ slowly increment ਕਰਨਾ ਚਾਹੀਦਾ ਹੈ, ਚਲੋ ਭਈ ਕੱਲ੍ਹ ਮੈਂ 7 Questions solve ਕੀਤੇ ਸਨ ਰਾਤ ਨੂੰ, ਅੱਜ 8 ਕਰਾਂਗਾ। ਫਿਰ ਮੈਨੂੰ, ਵਰਨਾ ਮੈਂ 15 ਤੈਅ ਕਰਾਂ ਅਤੇ 7 ਹੀ ਕਰ ਪਾਵਾਂ ਤਾਂ ਸੁਬ੍ਹਾ ਉੱਠਦਾ ਹਾਂ ਯਾਰ ਦੇਖੋ ਕੱਲ੍ਹ ਤਾਂ ਕਰ ਨਹੀਂ ਪਾਇਆ ਅੱਜ ਕਰਾਂਗਾ। ਤਾਂ ਇੱਕ ਖ਼ੁਦ ਭੀ ਦਬਾਅ ਦਾ pressure ਪੈਦਾ ਕਰਦੇ ਹਾਂ। ਅਸੀਂ ਇਸ ਨੂੰ ਥੋੜ੍ਹਾ scientific ਤਰੀਕੇ ਨਾਲ ਕਰ ਰਹੇ ਹਾਂ। ਦੂਸਰਾ-ਮਾਂ-ਬਾਪ pressure ਪੈਦਾ ਕਰਦੇ ਹਨ ਇਹ ਕਿਉਂ ਨਹੀਂ ਕੀਤਾ? ਉਹ ਕਿਉਂ ਨਹੀਂ ਕੀਤਾ? ਕਿਉਂ ਸੌਂਦਾ ਰਿਹਾ? ਚਲੋ ਜਲਦੀ ਉੱਠਦੇ ਨਹੀਂ ਹੋ, ਪਤਾ ਨਹੀਂ exam ਹੈ। ਅਤੇ ਇੱਥੋਂ ਤੱਕ ਕਹਿੰਦੇ ਹਨ ਦੇਖ ਉਹ ਤੇਰਾ ਦੋਸਤ ਕੀ ਕਰਦਾ ਹੈ, ਤੂੰ ਕੀ ਕਰਦਾ ਹੈ। ਇਹ ਸੁਬ੍ਹਾ-ਸ਼ਾਮ ਜੋ commentary ਚਲਦੀ ਹੈ, running commentary ਅਤੇ ਕਰਦੇ ਮਾਂ ਥੱਕ ਜਾਂਦੀ ਹੈ ਤਾਂ ਪਾਪਾ ਦੀ commentary ਸ਼ੁਰੂ ਹੁੰਦੀ ਹੈ, ਕਦੇ ਪਾਪਾ ਥੱਕ ਜਾਂਦੇ ਹਨ ਤਾਂ ਬੜੇ ਭਾਈ ਦੀ commentary ਸ਼ੁਰੂ ਹੋ ਜਾਂਦੀ ਹੈ। ਅਤੇ ਉਹ ਅਗਰ ਘੱਟ ਪੈਂਦਾ ਹੈ ਤਾਂ ਸਕੂਲ ਵਿੱਚ ਟੀਚਰ ਦੀ। ਫਿਰ ਜਾਂ ਤਾਂ ਕੁਝ ਲੋਕ ਐਸੇ ਹੰਦੇ ਹਨ....ਜਾ, ਆਪ (ਤੁਸੀਂ) ਜੋ ਕਰਨਾ ਹੈ ਕਰ ਲਓ, ਮੈਂ ਤਾਂ ਆਪਣਾ ਐਸੇ ਹੀ ਰਹਾਂਗਾ। ਕੁਝ ਲੋਕ ਇਸ ਨੂੰ sincere ਲੈਂਦੇ ਹਨ। ਲੇਕਿਨ ਇਹ ਦਬਾਅ ਦਾ ਦੂਸਰਾ ਪ੍ਰਕਾਰ ਹੈ। ਤੀਸਰਾ ਐਸਾ ਭੀ ਹੁੰਦਾ ਹੈ ਕਿ ਜਿਸ ਵਿੱਚ ਕਾਰਨ ਕੁਝ ਨਹੀਂ ਹੈ, ਸਮਝ ਦਾ ਭਾਵ ਹੈ, ਅਤੇ ਬਿਨਾ ਕਾਰਨ ਉਸ ਨੂੰ ਅਸੀਂ ਸੰਕਟ ਮੰਨ ਲੈਂਦੇ ਹਾਂ। ਜਦੋਂ actually ਕਰਦੇ ਹਾਂ ਤਾਂ ਲਗਦਾ ਹੈ ਨਹੀਂ ਯਾਰ ਇਤਨਾ ਮੁਸ਼ਕਿਲ ਨਹੀਂ ਸੀ, ਮੈਂ ਬੇਕਾਰ ਵਿੱਚ ਦਬਾਅ ਝੱਲਦਾ ਰਿਹਾ। ਤਾਂ ਮੈਨੂੰ ਲਗਦਾ ਹੈ ਕਿ ਇੱਕ ਤਾਂ ਇਨ੍ਹਾਂ ਨੂੰ ਪੂਰੇ ਪਰਿਵਾਰ ਨੇ, ਟੀਚਰ ਨੇ ਸਭ ਨੇ ਮਿਲ ਕੇ address ਕਰਨਾ ਹੋਵੇਗਾ। ਸਿਰਫ਼ student address ਕਰ ਲਵੇਗਾ, ਸਿਰਫ਼ Parents address ਕਰ ਲੈਣਗੇ, ਇਤਨੇ ਨਾਲ ਬਾਤ ਬਣਨੀ ਨਹੀਂ ਹੈ। ਅਤੇ ਮੈਂ ਮੰਨਦਾ ਹਾਂ ਕਿ ਇਹ ਲਗਾਤਾਰ ਪਰਿਵਾਰਾਂ ਵਿੱਚ ਭੀ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ। ਹਰ ਪਰਿਵਾਰ ਅਜਿਹੀਆਂ ਸਥਿਤੀਆਂ ਵਿੱਚ ਕਿਵੇਂ handle ਕਰਦਾ ਹੈ, ਉਸ ਦੀਆਂ ਚਰਚਾਵਾਂ ਹੋਣੀਆਂ ਚਾਹੀਦੀਆਂ ਹਨ। ਉਸ ਦੀ ਇੱਕ systematic theory ਦੇ ਬਜਾਏ ਸਾਨੂੰ ਧੀਰੇ-ਧੀਰੇ ਚੀਜ਼ਾਂ ਨੂੰ evolve ਕਰਨਾ ਚਾਹੀਦਾ ਹੈ। ਅਗਰ ਇਹ evolve ਕਰਦੇ ਹਾਂ ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅਸੀਂ ਇਨ੍ਹਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਆਉਂਦੇ ਹਾਂ। ਧੰਨਵਾਦ।
ਪ੍ਰਸਤੁਤਕਰਤਾ- PM Sir, ਪ੍ਰੈਸ਼ਰ ਝੱਲਣ ਦਾ ਮਾਰਗ ਸੁਝਾਉਣ ਦੇ ਲਈ ਤੁਹਾਡਾ ਧੰਨਵਾਦ। ਵੀਰ ਸਾਵਰਕਰ ਦੇ ਬਲੀਦਾਨ ਦੇ ਸਾਖੀ ਅਤੇ ਅਨੁਪਮ ਪ੍ਰਾਕ੍ਰਿਤਿਕ ਸੌਂਦਰਯ (ਸੁੰਦਰਤਾ) ਦੇ ਲਈ ਪ੍ਰਸਿੱਧ ਅੰਡੇਮਨ ਨਿਕੋਬਾਰ ਦ੍ਵੀਪ ਸਮੂਹ ਤੋਂ ਇੱਕ ਅਭਿਭਾਵਕ ਭਾਗਯ ਲਕਸ਼ਮੀ ਜੀ ਸਾਡੇ ਨਾਲ ਵਰਚੁਅਲੀ ਜੁੜ ਰਹੇ ਹਨ। ਭਾਗਯ ਲਕਸ਼ਮੀ ਜੀ ਆਪਣਾ ਪ੍ਰਸ਼ਨ ਪੁੱਛੋ।
ਭਾਗਯ ਲਕਸ਼ਮੀ- ਮਾਣਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ। ਇੱਕ ਅਭਿਭਾਵਕ ਹੋਣ ਦੇ ਨਾਤੇ ਮੇਰਾ ਤੁਹਾਥੋਂ ਸਵਾਲ ਹੈ ਕਿ ਵਿਦਿਆਰਥਣ ‘ਤੇ ਜੋ peer pressure ਪ੍ਰੈਸ਼ਰ ਰਹਿੰਦਾ ਹੈ, ਜੋ ਕਿ ਇੱਕ ਤਰ੍ਹਾਂ ਨਾਲ ਦੋਸਤੀ ਦੀ ਸੁੰਦਰਤਾ ਖੋਹ ਲੈਂਦਾ ਹੈ। ਅਤੇ ਵਿਦਿਆਰਥੀਆਂ ਨੂੰ ਆਪਣੇ ਹੀ ਦੋਸਤਾਂ ਦੇ ਪ੍ਰਤੀ ਮੁਕਾਬਲੇਬਾਜ਼ੀ ਕਰ ਦਿੰਦਾ ਹੈ, ਉਸ ‘ਤੇ ਤੁਹਾਡੀ ਕੀ ਰਾਇ ਹੈ। ਕਿਰਪਾ ਕਰਕੇ ਮੈਨੂੰ ਸਮਾਧਾਨ ਦਿਓ। ਧੰਨਵਾਦ।
ਪ੍ਰਸਤੁਤਕਰਤਾ- ਧੰਨਵਾਦ ਭਾਗਯ ਲਕਸ਼ਮੀ ਜੀ। ਵਿਸ਼ਵ ਨੂੰ ਸੱਚ, ਅਹਿੰਸਾ ਅਤੇ ਧਰਮ ਦੀ ਤ੍ਰਿਮੂਰਤੀ ਪ੍ਰਦਾਨ ਕਰਨ ਵਾਲੀ ਭੂਮੀ ਗੁਜਰਾਤ ਸਥਿਤ ਪੰਚਮਹਲ ਦੇ ਜਵਾਹਰ ਨਵੋਦਯ ਵਿਦਿਆਲਾ ਦੀ ਵਿਦਿਆਰਥਣ ਦ੍ਰਿਸ਼ਟੀ ਚੌਹਾਨ, ਪ੍ਰਧਾਨ ਮੰਤਰੀ ਜੀ ਤੁਹਾਥੋਂ ਆਪਣੀ ਸਮੱਸਿਆ ਦਾ ਹੱਲ ਜਾਣਨਾ ਚਾਹੁੰਦੇ ਹਨ। ਦ੍ਰਿਸ਼ਟੀ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਦ੍ਰਿਸ਼ਟੀ ਚੌਹਾਨ- ਮਾਣਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ। ਮੈਂ ਦ੍ਰਿਸ਼ਟੀ ਚੌਹਾਨ ਜਵਾਹਰ ਨਵੋਦਯ ਵਿਦਆਲਾ ਪੰਚਮਹਲ ਵਿੱਚ ਕਲਾਸ 6ਵੀਂ ਦੀ ਵਿਦਿਆਰਥਣ ਹਾਂ। ਮੇਰਾ ਤੁਹਾਨੂੰ ਇਹ ਪ੍ਰਸ਼ਨ ਹੈ ਕਿ ਕਦੇ-ਕਦੇ ਪਰੀਖਿਆ ਦੇ ਪ੍ਰਤੀਯੋਗੀ ਮਾਹੌਲ ਵਿੱਚ ਦੋਸਤਾਂ ਦੇ ਨਾਲ ਮੁਕਾਬਲੇਬਾਜ਼ੀ ਭੀ ਅਧਿਕ ਦਬਾਅ ਪੈਦਾ ਕਰਦੀ ਹੈ। ਕਿਰਪਾ ਕਰਕੇ ਸੁਝਾਅ ਦਿਓ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਆਪ (ਤੁਸੀਂ) ਮੈਨੂੰ ਇਸ ‘ਤੇ ਆਪਣਾ ਮਾਰਗਦਰਸ਼ਨ ਪ੍ਰਦਾਨ ਕਰੋ। ਧੰਨਵਾਦ ਸਰ।
ਪ੍ਰਸਤੁਤਕਰਤਾ- ਧੰਨਵਾਦ ਦ੍ਰਿਸ਼ਟੀ। ਨੇਚੂਅਲ ਬਿਊਟੀ ਨਾਲ ਭਰਪੂਰ ਬਾਰਿਸ਼ ਦੀਆਂ ਪਹਿਲਾਂ ਬੂੰਦਾਂ ਨਾਲ ਭਿੱਜਣ ਵਾਲਾ ਰਾਜ ਕੇਰਲ ਵਿੱਚ ਸਥਿਤ ਕੇਂਦਰੀ ਵਿਦਿਆਲਾ ਕ੍ਰਮਾਂਕ-1 ਕਾਲੀਕਟ ਤੋਂ ਸਵਾਤੀ ਦਿਲੀਪ ਸਾਡੇ ਨਾਲ ਔਨਲਾਇਨ ਜੁੜ ਰਹੇ ਹਨ ਅਤੇ ਤੁਹਾਡੇ ਤੋਂ ਆਪਣਾ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ। ਸਵਾਤੀ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਸਵਾਤੀ – ਨਮਸਕਾਰ। Hon’ble Prime Minister Sir, I am Swati Dilip a class 11th student from PM SHRI Kendriya Vidyalaya No. 1 Calicut of Ernakulam Region. Sir, could you please guide us on how in this competitive world we can avoid unhealthy and unnecessary competition and also how to not take peer pressure into our heads!
ਪ੍ਰਸਤੁਤਕਰਤਾ- ਧੰਨਵਾਦ ਸਵਾਤੀ। ਪ੍ਰਧਾਨ ਮੰਤਰੀ ਜੀ। ਕਿਰਪਾ ਕਰਕੇ ਭਾਗਯ ਲਕਸ਼ਮੀ ਜੀ, ਦ੍ਰਿਸ਼ਟੀ ਅਤੇ ਸਵਾਤੀ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਵਿੱਚ peer pressure ਅਤੇ competition ਨਾਲ ਹੋਣ ਵਾਲੀ ਚਿੰਤਾ ਅਤੇ ਇਸ ਦੇ ਕਾਰਨ ਰਿਸ਼ਤਿਆਂ ਵਿੱਚ ਆਉਣ ਵਾਲੀ ਕੜਵਾਹਟ ਤੋਂ ਕਿਵੇਂ ਬਚੀਏ? ਕਿਰਪਾ ਕਰਕੇ ਮਾਰਦਰਸ਼ਨ ਕਰੋ।
ਪ੍ਰਧਾਨ ਮੰਤਰੀ- ਅਗਰ ਜੀਵਨ ਵਿੱਚ ਚੁਣੌਤੀਆਂ ਨਾ ਹੋਣ, ਮੁਕਾਬਲਾ ਨਾ ਹੋਵੇ, ਤਾਂ ਫਿਰ ਜੀਵਨ ਬਹੁਤ ਹੀ ਪ੍ਰੇਰਣਾਹੀਣ ਬਣ ਜਾਵੇਗਾ, ਚੇਤਨਾਹੀਣ ਬਣ ਜਾਵੇਗਾ, competition ਹੋਣਾ ਹੀ ਚਾਹੀਦੀ ਹੈ। ਲੇਕਿਨ ਜਿਵੇਂ ਇੱਕ ਸਵਾਲ ਵਿੱਚ ਪੁੱਛਿਆ ਕਾਲੀਕਟ ਤੋਂ ਬੱਚੀ ਨੇ healthy competition ਕਿ competition healthy ਹੋਣਾ ਚਾਹੀਦਾ ਹੈ। ਹੁਣ ਤੁਹਾਡਾ ਜੋ ਸਵਾਲ ਹੈ, ਉਹ ਜਰਾ ਡੈਂਜਰ ਹੈ ਅਤੇ ਉਹ ਮੈਨੂੰ ਚਿੰਤਾ ਕਰਵਾਉਂਦਾ ਹੈ ਸ਼ਾਇਦ ਮੈਨੂੰ ਭੀ ਇਸ ਪਰੀਕਸ਼ਾ ਪੇ ਚਰਚਾ ਵਿੱਚ ਇਸ ਪ੍ਰਕਾਰ ਦਾ ਸਵਾਲ ਪਹਿਲੀ ਵਾਰ ਆਇਆ ਹੈ। ਦੇਖੋ ਕਦੇ-ਕਦੇ ਇਸ ਪ੍ਰਵਿਰਤੀ ਦਾ ਜਹਿਰ, ਇਹ ਬੀਜ ਪਰਿਵਾਰਕ ਵਾਤਾਵਰਣ ਵਿੱਚ ਹੀ ਬੀਜ ਦਿੱਤਾ ਜਾਂਦਾ ਹੈ। ਘਰ ਵਿੱਚ ਭੀ ਮਾਂ-ਬਾਪ 2 ਬੱਚੇ ਹਨ ਤਾਂ ਦੋਨਾਂ ਦੇ ਦਰਮਿਆਨ, ਕਦੇ ਇੱਕ ਲਈ ਅੱਛਾ ਬੋਲਣਗੇ, ਕਦੇ ਦੂਸਰੇ ਦੇ ਲਈ। ਕਦੇ ਉਨ੍ਹਾਂ 2 ਭਾਈ-ਭੈਣ ਵਿੱਚ ਭੀ ਜਾਂ 2 ਭਾਈ ਵਿੱਚ ਭੀ ਜਾਂ 2 ਭੈਣਾਂ ਵਿੱਚ ਭੀ, ਦੇਖੋ ਮਾਂ ਨੇ ਤਾਂ ਉਸ ਨੂੰ ਇਹ ਕਹਿ ਦਿੱਤਾ ਅਤੇ ਮੈਨੂੰ ਐਸਾ ਕਹਿ ਦਿੱਤਾ। ਇਸ ਪ੍ਰਕਾਰ ਦੇ ਵਿਕ੍ਰਿਤ ਮੁਕਾਬਲੇ ਦਾ ਭਾਵ ਜਾਣੇ-ਅਣਜਾਣੇ ਵਿੱਚ ਪਰਿਵਾਰ ਦੇ ਰੋਜ਼ਮਰ੍ਹਾ ਦੇ ਜੀਵਨ ਵਿੱਚ ਬੀਜ ਦਿੱਤਾ ਜਾਂਦਾ ਹੈ। ਅਤੇ ਇਸ ਲਈ ਮੇਰਾ ਸਾਰੇ parents ਨੂੰ ਆਗਰਹਿ ਹੈ ਕਿ ਕਿਰਪਾ ਕਰਕੇ ਬੱਚਿਆਂ ਦੀ ਇਸ ਤਰ੍ਹਾਂ ਦੀ comparison ਆਪਣੀਆਂ ਹੀ ਸੰਤਾਨਾਂ ਦੀ ਇਸ ਤਰ੍ਹਾਂ ਦੀ comparison ਮਤ ਕਰੋ। ਉਸ ਦੇ ਅੰਦਰ ਇੱਕ ਦਵੈਸ਼ ਦੇ ਭਾਵ ਪੈਦਾ ਕਰ ਦਿੰਦੇ ਹਨ ਅਤੇ ਉਹ ਪਰਿਵਾਰ ਵਿੱਚ ਭੀ ਕਦੇ ਨਾ ਕਦੇ ਲੰਬੇ ਸਮੇਂ ਦੇ ਬਾਅਦ ਉਹ ਬੀਜ ਇੱਕ ਬਹੁਤ ਬੜਾ ਜ਼ਹਿਰੀਲਾ ਬਿਰਖ ਬਣ ਜਾਂਦਾ ਹੈ। ਉਸੇ ਪ੍ਰਕਾਰ ਨਾਲ ਮੈਂ ਬਹੁਤ ਪਹਿਲਾਂ ਇੱਕ ਵੀਡੀਓ ਦੇਖੀ ਸੀ- ਸ਼ਾਇਦ ਆਪ (ਤੁਸੀਂ) ਲੋਕਾਂ ਨੇ ਭੀ ਦੇਖਿਆ ਹੋਵੇਗਾ, ਕੁਝ ਦਿਵਯਾਂਗ ਬੱਚੇ ਉਨ੍ਹਾਂ ਦੇ ਕੰਪੀਟੀਸ਼ਨ ਵਿੱਚ ਸਭ ਦੌੜ ਰਹੇ ਹਨ, 12-15 ਬੱਚੇ ਅਲੱਗ-ਅਲੱਗ, ਦਿਵਯਾਂਗ ਹਨ ਤਾਂ ਕਠਿਨਾਈਆਂ ਆਉਣਗੀਆਂ, ਲੇਕਿਨ ਉਹ ਦੌੜ ਰਹੇ ਹਨ। ਇਤਨੇ ਵਿੱਚ ਇੱਕ ਬੱਚਾ ਗਿਰ ਜਾਂਦਾ ਹੈ। ਹੁਣ ਜ਼ਿਆਦਾ ਬੁੱਧੀਮਾਨ ਲੋਕ ਹੁੰਦੇ ਤਾਂ ਕੀ ਕਰਦੇ-ਵਾਹ ਇਹ ਤਾਂ ਗਿਆ, ਚਲੋ ਯਾਰ ਇੱਕ ਤਾਂ ਮੁਕਾਬਲੇ ਵਿੱਚ ਘੱਟ ਹੋ ਗਿਆ। ਲੇਕਿਨ ਉਨ੍ਹਾਂ ਬੱਚਿਆਂ ਨੇ ਕੀ ਕੀਤਾ- ਸਭ ਦੇ ਸਭ ਜੋ ਅੱਗੇ ਚਲੇ ਗਏ ਸਨ ਉਹ ਭੀ ਪਿੱਛੇ ਆਏ, ਜੋ ਦੌੜ ਰਹੇ ਸਨ ਉਹ ਭੀ ਰੁਕ ਗਏ, ਪਹਿਲਾਂ ਉਨ੍ਹਾਂ ਸਭ ਨੇ ਉਸ ਨੂੰ ਖੜ੍ਹਾ ਕੀਤਾ, ਅਤੇ ਫਿਰ, ਫਿਰ ਦੌੜਨਾ ਸ਼ੁਰੂ ਕੀਤਾ। ਸੱਚਮੁੱਚ ਵਿੱਚ ਫਿਰ ਵੀਡੀਓ ਦਿਵਯਾਂਗ ਬੱਚਿਆਂ ਦੇ ਜੀਵਨ ਦਾ ਭਲੇ ਹੋਵੇਗਾ, ਲੇਕਿਨ ਅਸੀਂ ਲੋਕਾਂ ਨੂੰ ਭੀ ਇਹ ਬਹੁਤ ਬੜੀ ਪ੍ਰੇਰਣਾ ਅਤੇ ਬਹੁਤ ਬੜਾ ਸੰਦੇਸ਼ ਦਿੰਦਾ ਹੈ।
ਹੁਣ ਤੀਸਰਾ ਵਿਸ਼ਾ ਹੈ ਕਿ ਤੁਹਾਨੂੰ ਦੋਸਤ ਨਾਲ ਤੁਹਾਡਾ ਕਿਸ ਚੀਜ਼ ਦਾ ਮੁਕਾਬਲਾ ਹੈ ਭਾਈ। ਮੰਨ ਲਵੋ 100 ਮਾਰਕਸ ਦਾ ਪੇਪਰ ਹੈ, ਹੁਣ ਅਗਰ ਤੁਹਾਡਾ ਦੋਸਤ 90 ਲੈ ਗਿਆ ਤਾਂ ਕੀ ਤੁਹਾਡੇ ਲਈ 10 ਮਾਰਕਸ ਬਚੇ ਹਨ ਕੀ? ਤੁਹਾਡੇ ਲਈ 10 ਮਾਰਕਸ ਬਚੇ ਹਨ ਕੀ? ਤੁਹਾਡੇ ਲਈ ਭੀ ਤਾਂ 100 ਹਨ ਨਾ। ਤਾਂ ਤੁਹਾਨੂੰ ਉਸ ਨਾਲ ਮੁਕਾਬਲਾ ਨਹੀਂ ਕਰਨਾ ਹੈ, ਖ਼ੁਦ ਨਾਲ ਕਰਨਾ ਹੈ। ਖ਼ੁਦ ਨਾਲ ਕਰਨਾ ਹੈ ਕਿ ਉਹ 100 ਵਿੱਚੋ 90 ਲਿਆਇਆ, ਮੈਂ 100 ਵਿੱਚੋਂ ਕਿਤਨੇ ਲਿਆਵਾਂਗਾ। ਉਸ ਨਾਲ ਦਵੈਸ਼ ਕਰਨ ਦੀ ਜ਼ਰੂਰਤ ਹੀ ਨਹੀਂ ਹੈ। Actually ਤਾਂ ਉਹ ਤੁਹਾਡੇ ਲਈ aspiration ਬਣ ਸਕਦਾ ਹੈ। ਅਤੇ ਅਗਰ ਇਹੀ ਮਾਨਸਿਕਤਾ ਰਹੇਗੀ ਤਾਂ ਕੀ ਕਰੋਗੇ ਆਪ (ਤੁਸੀਂ)...ਆਪਣੇ ਤੇਜ਼-ਤਰਾਰ ਵਿਅਕਤੀ ਨੂੰ ਦੋਸਤ ਹੀ ਨਹੀਂ ਬਣਾਓਗੇ। ਆਪ ਐਸੇ ਜਿਸ ਦੀ ਕੁਝ ਚਲਦੀ ਨਹੀਂ ਬਜ਼ਾਰ ਵਿੱਚ ਉਸ ਨੂੰ ਦੋਸਤ ਬਣਾਓਗੇ ਅਤੇ ਖ਼ੁਦ ਬੜੇ ਠੇਕੇਦਾਰ ਬਣ ਕੇ ਘੁੰਮਦੇ ਰਹੋਗੇ। ਸੱਚਮੁੱਚ ਵਿੱਚ ਤਾਂ ਸਾਡੇ ਤੋਂ ਪ੍ਰਤਿਭਾਵਾਨ ਦੋਸਤ ਚੂੰਡਣੇ ਚਾਹੀਦੇ ਹਨ ਸਾਨੂੰ। ਜਿਤਨੇ ਜ਼ਿਆਦਾ ਪ੍ਰਤਿਭਾਵਾਨ ਦੋਸਤ ਮਿਲਦੇ ਹਨ ਉਤਨਾ ਸਾਡਾ ਭੀ ਤਾਂ ਕੰਮ ਵਧਦਾ ਹੈ। ਸਾਡੀ ਸਪਿਰਿਟ ਭੀ ਤਾਂ ਵਧਦੀ ਹੈ। ਅਤੇ ਇਸ ਲਈ ਕਦੇ ਭੀ ਸਾਨੂੰ ਇਸ ਪ੍ਰਕਾਰ ਦਾ ਈਰਖਾ ਭਾਵ ਕਤਈ ਆਪਣੇ ਮਨ ਵਿੱਚ ਨਹੀਂ ਆਉਣ ਦੇਣਾ ਚਾਹੀਦਾ ਹੈ।
ਅਤੇ ਤੀਸਰਾ ਮਾਂ-ਬਾਪ ਦੇ ਲਈ ਭੀ ਬਹੁਤ ਬੜਾ ਚਿੰਤਾ ਦਾ ਵਿਸ਼ਾ ਹੈ। ਮਾਂ-ਬਾਪ ਹਰ ਵਾਰ ਆਪਣੇ ਬੱਚਿਆਂ ਨੂੰ ਕੋਸਦੇ ਰਹਿਣਗੇ। ਦੇਖ- ਤੂੰ ਖੇਡਦਾ ਰਹਿੰਦਾ ਹੈਂ, ਦੇਖ ਉਹ ਕਿਤਾਬਾਂ ਪੜ੍ਹਦਾ ਹੈ। ਤੂੰ ਇਹ ਕਰਦਾ ਰਹਿੰਦਾ ਹੈ, ਦੇਖ ਉਹ ਪੜ੍ਹਦਾ ਹੈ। ਯਾਨੀ ਉਹ ਭੀ ਹਮੇਸ਼ਾ ਉਸੇ ਦੀ ਉਦਾਹਰਣ ਦਿੰਦੇ ਹਨ। ਤਾਂ ਫਿਰ ਤੁਹਾਡੇ ਦਿਮਾਗ਼ ਵਿੱਚ ਭੀ ਇਹੀ ਇੱਕ ਮਾਨਦੰਡ ਬਣ ਜਾਂਦਾ ਹੈ। ਕਿਰਪਾ ਕਰਕੇ ਮਾਂ-ਬਾਪ ਇਨ੍ਹਾਂ ਚੀਜਾਂ ਤੋਂ ਬਚਣ। ਕਦੇ-ਕਦੇ ਤਾਂ ਮੈਂ ਦੇਖਿਆ ਹੈ ਜੋ ਮਾਂ-ਬਾਪ ਆਪਣੇ ਜੀਵਨ ਵਿੱਚ ਜ਼ਿਆਦਾ ਸਫ਼ਲ ਨਹੀਂ ਹੋਏ ਹਨ, ਜਿਨ੍ਹਾਂ ਨੂੰ ਆਪਣੇ ਪਰਾਕ੍ਰਮ, ਆਪਣੀ ਸਫ਼ਲਤਾ ਜਾਂ ਆਪਣੀਆਂ ਸਿੱਧੀਆਂ ਦੇ ਵਿਸ਼ੇ ਵਿੱਚ ਦੁਨੀਆ ਨੂੰ ਕੁਝ ਕਹਿਣ ਨੂੰ ਨਹੀਂ ਹੈ, ਦੱਸਣ ਨੂੰ ਨਹੀਂ ਹੈ, ਤਾਂ ਉਹ ਆਪਣੇ ਬੱਚਿਆਂ ਦਾ ਰਿਪੋਰਟ ਕਾਰਡ ਹੀ ਆਪਣਾ ਵਿਜ਼ਿਟਿੰਗ ਕਾਰਡ ਬਣਾ ਲੈਂਦੇ ਹਨ। ਕਿਸੇ ਨੂੰ ਮਿਲਣਗੇ ਆਪਣੇ ਬੱਚੇ ਦੀ ਕਥਾ ਸੁਣਾਉਣਗੇ। ਹੁਣ ਇਹ ਜੋ ਨੇਚਰ ਹੈ ਉਹ ਭੀ ਇੱਕ ਪ੍ਰਕਾਰ ਨਾਲ ਬੱਚੇ ਦੇ ਮਨ ਵਿੱਚ ਇੱਕ ਐਸਾ ਭਾਵ ਭਰ ਦਿੰਦਾ ਹੈ ਕਿ ਮੈਂ ਤਾਂ ਸਭ ਕੁਝ ਹਾਂ। ਹੁਣ ਮੈਨੂੰ ਕੁਝ ਭੀ ਕਰਨ ਦੀ ਜ਼ਰੂਰਤ ਨਹੀਂ ਹੈ... ਉਹ ਭੀ ਬਹੁਤ ਨੁਕਸਾਨ ਕਰਦਾ ਹੈ।
ਸੱਚਮੁੱਚ ਵਿੱਚ ਤਾਂ ਸਾਨੂੰ ਆਪਣੇ ਦੋਸਤ ਨਾਸ ਈਰਖਾ ਭਾਵ ਦੀ ਬਜਾਏ ਉਸ ਦੀ ਸਮਰੱਥਾ ਨੂੰ ਚੂੰਡਣ ਦਾ ਪ੍ਰਯਾਸ ਕਰਨਾ ਚਾਹੀਦਾ ਹੈ। ਉਸ ਦੇ ਅੰਦਰ ਅਗਰ mathematic ਵਿੱਚ expertise ਹੈ ਮੇਰੀ ਘੱਟ ਹੈ, ਮੇਰੇ ਟੀਚਰਸ ਤੋਂ ਜ਼ਿਆਦਾ ਅਗਰ ਮੇਰਾ ਦੋਸਤ ਮੈਨੂੰ mathematic ਵਿੱਚ ਮਦਦ ਕਰੇਗਾ ਤਾਂ ਮੇਰੀ ਸਾਇਕੀ ਸਮਝ ਕਰਕੇ ਕਰੇਗਾ ਅਤੇ ਹੋ ਸਕਦਾ ਹੈ ਮੈਂ ਭੀ ਉਸੇ ਦੀ ਤਰ੍ਹਾਂ mathematic ਵਿੱਚ ਅੱਗੇ ਜਾਵਾਂਗਾ। ਉਹ ਅਗਰ ਲੈਂਗਵੇਜ ਵਿੱਚ ਵੀਕ ਹੈ ਅਤੇ ਮੈਂ ਲੈਂਗਵੇਜ ਵਿੱਚ ਮਜ਼ਬੂਤ ਹਾਂ, ਮੈਂ ਅਗਰ ਲੈਂਗਵੇਜ ਵਿੱਚ ਉਸ ਦੀ ਮਦਦ ਕਰਦਾ ਹਾਂ ਤਾਂ ਸਾਨੂੰ ਦੋਨਾਂ ਨੂੰ ਇੱਕ-ਦੂਸਰੇ ਦੀ ਤਾਕਤ ਜੋੜੇਗੀ ਅਤੇ ਅਸੀਂ ਅਧਿਕ ਸਮਰੱਥਾਵਾਨ ਬਣਾਂਗੇ। ਅਤੇ ਇਸ ਲਈ ਕਿਰਪਾ ਕਰਕੇ ਅਸੀਂ ਆਪਣੇ ਦੋਸਤਾਂ ਨਾਲ ਮੁਕਾਬਲੇ ਅਤੇ ਈਰਖਾ ਦੇ ਭਾਵ ਵਿੱਚ ਨਾ ਡੁੱਬੀਏ ਅਤੇ ਮੈਂ ਤਾਂ ਐਸੇ ਲੋਕ ਦੇਖੇ ਹਨ ਕਿ ਖ਼ੁਦ ਫੇਲ ਹੋ ਜਾਣ, ਲੇਕਿਨ ਅਗਰ ਦੋਸਤ ਸਫ਼ਲ ਹੋਇਆ ਹੈ ਤਾਂ ਮਠਿਆਈ ਉਹ ਵੰਡਦਾ ਹੈ। ਮੈਂ ਐਸੇ ਭੀ ਦੋਸਤ ਦੇਖੇ ਹਨ ਕਿ ਜੋ ਬਹੁਤ ਚੰਗੇ ਨੰਬਰ ਨਾਲ ਆਏ ਹਨ, ਲੇਕਿਨ ਦੋਸਤ ਨਹੀਂ ਆਇਆ, ਇਸ ਲਈ ਉਸ ਨੇ ਆਪਣੇ ਘਰ ਵਿੱਚ ਪਾਰਟੀ ਨਹੀਂ ਕੀਤੀ, ਫੈਸਟੀਵਲ ਨਹੀਂ ਮਨਾਇਆ...ਮੇਰਾ ਦੋਸਤ ਪਿੱਛੇ ਰਹਿ ਗਿਆ...ਐਸੇ ਭੀ ਤਾਂ ਦੋਸਤ ਹੁੰਦੇ ਹਨ। ਅਤੇ ਕੀ ਦੋਸਤੀ ਲੈਣ-ਦੇਣ ਦਾ ਖੇਲ ਹੈ ਕੀ? ਜੀ ਨਹੀਂ...ਦੋਸਤੀ ਲੈਣ-ਦੇਣ ਦਾ ਖੇਲ ਨਹੀਂ ਹੈ। ਜਿੱਥੇ ਕੋਈ ਪ੍ਰਕਾਰ ਦਾ ਇਸ ਪ੍ਰਕਾਰ ਦਾ ਲੈਣਾ-ਦੇਣਾ ਨਹੀਂ ਹੈ, ਨਿਰਸੁਆਰਥ ਪਿਆਰ ਹੁੰਦਾ ਹੈ ਉੱਥੇ ਹੀ ਤਾਂ ਦੋਸਤੀ ਹੁੰਦੀ ਹੈ। ਅਤੇ ਇਹ ਜੋ ਦੋਸਤੀ ਹੁੰਦੀ ਹੈ ਨਾ, ਉਹ ਸਕੂਲ ਛੱਡੋ... ਜ਼ਿੰਦਗੀ ਭਰ ਤੁਹਾਡੇ ਨਾਲ ਰਹਿੰਦੀ ਹੈ। ਅਤੇ ਇਸ ਲਈ ਕਿਰਪਾ ਕਰਕੇ ਦੋਸਤ ਸਾਡੇ ਤੋਂ ਜ਼ਿਆਦਾ ਤੇਜਸਵੀ-ਤਪੱਸਵੀ ਸਾਨੂੰ ਚੂੰਡਣੇ ਚਾਹੀਦੇ ਹਨ ਅਤੇ ਹਮੇਸ਼ਾ ਉਨ੍ਹਾਂ ਤੋਂ ਸਿੱਖਣ ਦਾ ਪ੍ਰਯਾਸ ਕਰਨਾ ਚਾਹੀਦਾ ਹੈ। ਧੰਨਵਾਦ।
ਪ੍ਰਸਤੁਤਕਰਤਾ- ਪ੍ਰਧਾਨ ਮੰਤਰੀ ਜੀ ਮੁਕਾਬਲੇ ਵਿੱਚ ਭੀ ਮਾਨਵੀਅਤਾ ਦਾ ਇਹ ਸੰਦੇਸ਼ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਭਾਰਤ ਦਾ ਦੱਖਣ-ਪੂਰਬੀ ਰਾਜ, ਕ੍ਰਿਸ਼ੀ ਪ੍ਰਧਾਨ ਦੇਸ਼ ਤਿਰੂਮਲਯ ਦੀ ਪਵਿੱਤਰ ਭੂਮੀ, ਆਂਧਰ ਪ੍ਰਦੇਸ਼ ਸਥਿਤ ਜ਼ੈੱਡਪੀ ਹਾਈ ਸਕੂਲ, ਉਪਰਾਪੱਲੀ, ਏਨਕਾਪੱਲੀ ਜ਼ਿਲ੍ਹੇ ਦੇ ਸੰਗੀਤ ਅਧਿਆਪਕ ਸ਼੍ਰੀ ਕੋਂਡਾਕਾਂਚੀ ਸੰਪਤਰਾਓ ਜੀ ਸਾਡੇ ਨਾਲ ਔਨਲਾਇਨ ਮਾਧਿਅਮ ਨਾਲ ਜੁੜ ਰਹੇ ਹਨ ਅਤੇ ਤੁਹਾਥੋਂ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ। ਸੰਪਤਰਾਓ ਜੀ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਸੰਪਤਰਾਓ- ਪ੍ਰਧਾਨ ਮੰਤਰੀ ਨੂੰ ਸੰਪਤਰਾਓ ਦੀ ਨਮਸਕਾਰ। ਮੇਰਾ ਨਾਮ ਕੋਂਡਾਕਾਂਚੀ ਸੰਤਪਰਾਵ ਹੈ ਅਤੇ ਮੈਂ ਜ਼ੈੱਡਪੀ ਹਾਈ ਸਕੂਲ, ਉਪਰਾਪੱਲੀ, ਏਨਕਾਪੱਲੀ ਡਿਸਟ੍ਰਿਕਟ ਆਂਧਰ ਪ੍ਰਦੇਸ਼ ਵਿੱਚ ਅਧਿਆਪਕ ਹਾਂ। ਸਰ, ਮੇਰਾ ਤੁਹਾਥੋਂ ਇਹ ਪ੍ਰਸ਼ਨ ਹੈ ਕਿ ਇੱਕ ਅਧਿਆਪਕ ਦੇ ਰੂਪ ਵਿੱਚ ਮੈਂ ਕਿਹੜੇ ਤਰੀਕਿਆਂ ਨਾਲ ਆਪਣੇ ਵਿਦਿਆਰਥੀਆਂ ਨੂੰ ਪਰੀਖਿਆ ਦੇਣ ਵਿੱਚ, ਤਣਾਅਮੁਕਤ ਬਣਾਉਣ ਵਿੱਚ ਮਦਦ ਕਰ ਸਕਦਾ ਹਾਂ। ਕਿਰਪਾ ਕਰਕੇ ਇਸ ‘ਤੇ ਮੇਰਾ ਮਾਰਗਦਰਸ਼ਨ ਕਰੋ। ਧੰਨਵਾਦ ਸਰ।
ਪ੍ਰਸਤੁਤਕਰਤਾ- ਧੰਨਵਾਦ ਸਰ। ਭਾਰਤ ਦੇ ਪੂਰਬ ਵਿੱਚ ਚਾਹ ਬਾਗਾਨਾਂ ਤੇ ਸੁੰਦਰ ਪਰਬਤੀ ਪ੍ਰਦੇਸ਼ ਬ੍ਰਹਮਪੁੱਤਰ ਦੀ ਭੂਮੀ, ਅਸਾਮ ਦੇ ਸ਼ਿਵਸਾਗਰ ਸਥਿਤ ਸੈਰਾ ਹਾਈ ਸਕੂਲ ਤੋਂ ਇੱਕ ਟੀਚਰ ਬੰਟੀ ਮੇਧੀ ਜੀ, ਜੋ ਕਿ ਸਭਾਗਾਰ ਵਿੱਚ ਉਪਸਥਿਤ ਹੈ, ਪ੍ਰਧਾਨ ਮੰਤਰੀ ਜੀ ਤੋਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ। ਮੈਮ, ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਬੰਟੀ ਮੇਧੀ- ਨਮਸਕਾਰ, Honourable ਪ੍ਰਾਇਮ ਮਿਨਿਸਟਰ ਸਰ, I am Bunty Medhi, a teacher from Shivsagar district Assam. My question is what should be the role of a teacher in motivating students. Please guide us. Thank You.
ਪ੍ਰਸਤੁਤਕਰਤਾ- ਧੰਨਵਾਦ ਮੈਮ, ਕਿਰਪਾ ਕਰਕੇ ਪ੍ਰਧਾਨ ਮੰਤਰੀ ਜੀ ਕਿਰਪਾ ਕਰਕੇ ਆਂਧਰ ਪ੍ਰਦੇਸ਼ ਦੇ ਸੰਗੀਤ ਅਧਿਆਪਕ ਸ਼੍ਰੀ ਸੰਪਤਰਾਓ ਜੀ ਅਤੇ ਸਭਾਗਾਰ ਵਿੱਚ ਉਪਸਥਿਤ ਅਧਿਆਪਿਕਾ ਬੰਟੀ ਮੇਧੀ ਜੀ ਦੁਆਰਾ ਪੁੱਛੇ ਗਏ ਇਨ੍ਹਾਂ ਪ੍ਰਸ਼ਨਾਂ ਵਿੱਚ ਉਹ ਪਰੀਖਿਆ (ਪਰੀਕਸ਼ਾ) ਦੇ ਸਮੇਂ ਅਧਿਆਪਕਾਂ ਦੀ ਭੂਮਿਕਾ ਦੇ ਵਿਸ਼ੇ ਵਿੱਚ ਜਾਣਨਾ ਚਾਹੁੰਦੇ ਹਨ ਕਿ ਉਹ ਕਿਸ ਪ੍ਰਕਾਰ ਵਿਦਿਆਰਥੀਆਂ ਨੂੰ ਤਣਾਅ ਮੁਕਤ ਰਹਿਣ ਵਿੱਚ ਸਹਾਇਤਾ ਕਰਨ। ਕਿਰਪਾ ਕਰਕੇ ਸਮਸਤ ਅਧਿਆਪਕ ਵਰਗ ਦਾ ਮਾਰਗਦਰਸ਼ਨ ਕਰੋ।
ਪ੍ਰਧਾਨ ਮੰਤਰੀ- ਪਹਿਲਾਂ ਤਾਂ ਮੈਂ ਸਮਝਦਾ ਹਾਂ, ਜੋ ਸੰਗੀਤ ਦੇ ਟੀਚਰ ਹਨ ਉਹ ਤਾਂ ਆਪਣੀ ਕਲਾਸ ਦਾ ਹੀ ਨਹੀਂ, ਪੂਰੇ ਸਕੂਲ ਦੇ ਬੱਚਿਆਂ ਦਾ ਤਣਾਅ ਖ਼ਤਮ ਕਰ ਸਕਦੇ ਹਨ। ਸੰਗੀਤ ਵਿੱਚ ਉਹ ਸਮਰੱਥਾ ਹੈ...ਹਾਂ ਅਗਰ ਅਸੀਂ ਕੰਨ ਬੰਦ ਕਰਕੇ ਸੰਗੀਤ ਵਿੱਚ ਬੈਠੇ ਹਾਂ...ਕਦੇ-ਕਦੇ ਐਸਾ ਹੁੰਦਾ ਹੈ... ਕਿ ਅਸੀਂ ਹੁੰਦੇ ਹਾਂ ਸੰਗੀਤ ਵੱਜ ਤਾਂ ਰਿਹਾ ਹੈ ਲੇਕਿਨ ਅਸੀਂ ਕਿਤੇ ਹੋਰ ਹੁੰਦੇ ਹਾਂ। ਅਤੇ ਇਸ ਲਈ ਅਸੀਂ ਉਸ ਦਾ ਆਨੰਦ ਅਨੁਭਵ ਨਹੀਂ ਕਰ ਪਾਉਂਦੇ ਹਾਂ। ਮੈਂ ਸਮਝਦਾ ਹਾਂ ਕਿ ਕਿਸੇ ਭੀ ਟੀਚਰ ਦੇ ਮਨ ਵਿੱਚ ਜਦੋਂ ਇਹ ਵਿਚਾਰ ਆਉਂਦਾ ਹੈ ਕਿ ਮੈਂ ਸਟੂਡੈਂਟ ਦੇ ਇਸ ਤਣਾਅ ਨੂੰ ਕਿਵੇਂ ਦੂਰ ਕਰਾਂ। ਹੋ ਸਕਦਾ ਹੈ ਮੈਂ ਗਲਤ ਹਾਂ, ਲੇਕਿਨ ਸ਼ਾਇਦ ਮੈਨੂੰ ਲਗਦਾ ਹੈ ਕਿ ਟੀਚਰ ਦੇ ਮਨ ਵਿੱਚ ਪਰੀਕਸ਼ਾ (ਪਰੀਖਿਆ) ਦਾ ਕਾਲਖੰਡ ਹੈ। ਅਗਰ ਟੀਚਰ ਅਤੇ ਸਟੂਡੈਂਟ ਦਾ ਨਾਤਾ ਪਰੀਕਸ਼ਾ (ਪਰੀਖਿਆ) ਦੇ ਕਾਲਖੰਡ ਦਾ ਹੈ, ਤਾਂ ਸਭ ਤੋਂ ਪਹਿਲਾਂ ਉਹ ਨਾਤਾ correct ਕਰਨਾ ਚਾਹੀਦਾ ਹੈ। ਤੁਹਾਡਾ ਸਟੂਡੈਂਟ ਦੇ ਨਾਲ ਨਾਤਾ ਜਿਵੇਂ ਹੀ ਆਪ (ਤੁਸੀਂ) ਪਹਿਲੇ ਦਿਨ, ਵਰ੍ਹੇ ਦੇ ਪ੍ਰਾਰੰਭ ਵਿੱਚ ਪਹਿਲੇ ਹੀ ਦਿਨ ਕਲਾਸ ਰੂਮ ਵਿੱਚ enter ਕਰਦੇ ਹੋ, ਉਸੇ ਦਿਨ ਤੋਂ exam ਆਉਣ ਤੱਕ ਤੁਹਾਡਾ ਨਾਤਾ ਨਿਰੰਤਰ ਵਧਦੇ ਰਹਿਣਾ ਚਾਹੀਦਾ ਹੈ, ਤਾਂ ਸ਼ਾਇਦ ਪਰੀਕਸ਼ਾ ਦੇ ਦਿਨਾਂ ਵਿੱਚ ਤਣਾਅ ਦੀ ਨੌਬਤ ਹੀ ਨਹੀਂ ਆਵੇਗੀ।
ਆਪ (ਤੁਸੀਂ) ਸੋਚੋ, ਅੱਜ ਮੋਬਾਈਲ ਦਾ ਜ਼ਮਾਨਾ ਹੈ, ਸਟੂਡੈਂਟ ਦੇ ਪਾਸ ਭੀ ਤੁਹਾਡਾ ਮੋਬਾਈਲ ਹੋਵੇਗਾ ਹੀ ਹੋਵੇਗਾ। ਕੀ ਕਦੇ ਕਿਸੇ ਸਟੂਡੈਂਟ ਨੇ ਤੁਹਾਨੂੰ ਫੋਨ ਕੀਤਾ ਹੈ? ਕਾਲ ‘ਤੇ contact ਕੀਤਾ ਹੈ ਕਿ ਮੈਨੂੰ ਇਹ ਤਕਲੀਫ ਹੋ ਰਹੀ ਹੈ, ਮੈਂ ਚਿੰਤਾ ਵਿੱਚ ਹਾਂ...ਕਦੇ ਨਹੀਂ ਕੀਤਾ ਹੋਵੇਗਾ। ਕਿਉਂ...ਕਿਉਂਕਿ ਉਸ ਨੂੰ ਲਗਦਾ ਹੀ ਨਹੀਂ ਹੈ ਕਿ ਮੇਰੀ ਜ਼ਿੰਦਗੀ ਵਿੱਚ ਤੁਹਾਡਾ ਕੋਈ ਵਿਸ਼ੇਸ਼ ਸਥਾਨ ਹੈ। ਉਸ ਨੂੰ ਲਗਦਾ ਹੈ ਕਿ ਤੁਹਾਡਾ- ਮੇਰਾ ਨਾਤਾ ਸਬਜੈਕਟ ਹੈ। ਮੈਥਸ ਹੈ, ਕੈਮਿਸਟ੍ਰੀ ਹੈ, ਲੈਂਗਵੇਜ ਹੈ। ਜਿਸ ਦਿਨ ਆਪ (ਤੁਸੀਂ) ਸਿਲੇਬਸ ਤੋਂ ਅੱਗੇ ਨਿਕਲ ਕੇ ਉਸ ਨਾਲ ਨਾਤਾ ਜੋੜੋਗੇ ਤਾਂ ਉਹ ਆਪਣੀਆਂ ਛੋਟੀਆਂ-ਮੋਟੀਆਂ ਦਿੱਕਤਾਂ ਦੇ ਸਮੇਂ ਭੀ ਜ਼ਰੂਰ ਤੁਹਾਡੇ ਨਾਲ ਮਨ ਕੀ ਬਾਤ ਕਰੇਗਾ।
ਅਗਰ ਇਹ ਨਾਤਾ ਹੈ ਤਾਂ exam ਦੇ ਸਮੇਂ ਤਣਾਅ ਦੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਹੀ ਖ਼ਤਮ ਹੋ ਜਾਵੇਗੀ। ਆਪ (ਤੁਸੀਂ) ਕਈ ਡਾਕਟਰਸ ਦੇਖੇ ਹੋਣਗੇ, ਉਨ੍ਹਾਂ ਡਾਕਟਰਸ ਵਿੱਚ ਡਿਗਰੀ ਤਾਂ ਸਭ ਤੋਂ ਪਾਸ ਹੁੰਦੀ ਹੈ, ਲੇਕਿਨ ਕੁਝ ਡਾਕਟਰਸ ਜੋ ਜਨਰਲ ਪ੍ਰੈਕਟੀਸ਼ਨਰਸ ਹੁੰਦੇ ਹਨ... ਉਹ ਜ਼ਿਆਦਾ ਸਫ਼ਲ ਇਸ ਲਈ ਹੁੰਦੇ ਹਨ ਕਿ ਪੇਸ਼ੈਂਟ ਦੇ ਜਾਣ ਦੇ ਬਾਅਦ, ਇੱਕ-ਅੱਧ ਦਿਨ ਦੇ ਬਾਅਦ ਉਸ ਨੂੰ ਫੋਨ ਕਰਦੇ ਹਨ ਕਿ ਭਈ ਆਪ (ਤੁਸੀਂ) ਉਹ ਦਵਾਈ ਠੀਕ ਤਰੀਕੇ ਨਾਲ ਲੈ ਲਈ ਸੀ, ਕੈਸਾ ਹੈ ਤੁਹਾਡਾ? ਉਹ ਦੂਸਰੇ ਦਿਨ ਆਪਣੇ ਹਸਪਤਾਲ ਆਵੇਗਾ ਤਦ ਤੱਕ ਇੰਤਜ਼ਾਰ ਕਰਨ ਦੀ ਬਜਾਏ ਵਿੱਚ-ਵਿਚਾਲੇ ਇੱਕ-ਅੱਧ ਵਾਰ ਬਾਤ ਕਰ ਲੈਂਦੇ ਹਨ। ਅਤੇ ਉਹ ਉਸ ਨੂੰ ਅੱਧਾ ਠੀਕ ਕਰ ਦਿੰਦਾ ਹੈ। ਤੁਹਾਡੇ ਵਿੱਚੋਂ ਕੋਈ ਟੀਚਰ ਐਸੇ ਹਨ... ਮੰਨ ਲਵੋ, ਕਿਸੇ ਬੱਚੇ ਨੇ ਬਹੁਤ ਅੱਛਾ ਕੀਤਾ ਹੋਵੇ, ਅਤੇ ਜਾ ਕੇ ਉਸ ਦੇ ਪਰਿਵਾਰ ਵਿੱਚ ਬੈਠ ਕੇ ਕਿਹਾ ਕਿ ਭਈ ਹੁਣ ਤਾਂ ਮੈਂ ਮਠਿਆਈ ਖਾਣ ਆਇਆ ਹਾਂ, ਤੁਹਾਡੇ ਬੱਚੇ ਨੇ ਇਤਨਾ ਸ਼ਾਨਦਾਰ ਕਰ ਦਿੱਤਾ, ਅੱਜ ਤੁਹਾਡੇ ਤੋਂ ਮਠਿਆਈ ਖਾਵਾਂਗਾ। ਤੁਹਾਨੂੰ ਕਲਪਨਾ ਆਉਂਦੀ ਹੈ ਕਿ ਉਸ ਮਾਂ-ਬਾਪ ਨੂੰ ਜਦੋਂ ਆਪ...ਬੱਚੇ ਨੇ ਤਾਂ ਦੱਸਿਆ ਹੀ ਹੋਵੇਗਾ ਘਰ ਵਿੱਚ ਜਾ ਕੇ ਕਿ ਅੱਜ ਮੈਂ ਇਹ ਕਰਕੇ ਆਇਆ ਹਾਂ। ਲੇਕਿਨ ਇੱਕ ਟੀਚਰ ਖ਼ੁਦ ਜਾ ਕੇ ਜਦੋਂ ਦੱਸਦਾ ਹੈ ਤਾਂ ਉਸ ਪਰਿਵਾਰ ਵਿੱਚ ਟੀਚਰ ਦਾ ਆਉਣਾ, ਟੀਚਰ ਦਾ ਦੱਸਣਾ ਉਸ ਬੱਚੇ ਨੂੰ ਭੀ ਤਾਕਤ ਦੇਵੇਗਾ ਅਤੇ ਪਰਿਵਾਰ ਭੀ ਕਦੇ-ਕਦੇ ਹੋਰ ਭੀ ਸੋਚਦਾ ਹੋਵੇਗਾ, ਜਦੋਂ ਟੀਚਰ ਨੇ ਆ ਕੇ ਕਿਹਾ ਤਾਂ ਪਰਿਵਾਰ ਭੀ ਸੋਚਦਾ ਹੋਵੇਗਾ ਯਾਰ ਮੇਰੇ ਬੱਚੇ ਵਿੱਚ ਤਾਂ ਸ਼ਕਤੀ ਸਾਨੂੰ ਮਾਲੂਮ ਨਹੀਂ ਸੀ ਕਿ ਟੀਚਰ ਨੇ ਜੋ ਵਰਣਨ ਕੀਤਾ। ਵਾਕਈ ਸਾਨੂੰ ਥੋੜ੍ਹਾ ਧਿਆਨ ਦੇਣ ਦੀ ਜ਼ਰੂਰਤ ਹੈ।
ਤਾਂ ਤੁਸੀ ਦੇਖੋਗੇ, ਇਕਦਮ ਨਾਲ ਮਾਹੌਲ ਬਦਲ ਜਾਵੇਗਾ ਅਤੇ ਹੁਣ ਇਸ ਲਈ ਪਹਿਲੀ ਬਾਤ ਤਾਂ ਇਹ ਹੈ ਕਿ ਪਰੀਕਸ਼ਾ ਦੇ ਸਮੇਂ ਤਣਾਅ ਦੂਰ ਕਰਨ ਦੇ ਲਈ ਕੀ ਕਰਨਾ ਹੈ, ਉਸ ਦੇ ਲਈ ਤਾਂ ਮੈਂ ਬਹੁਤ ਕੁਝ ਕਹਿ ਚੁੱਕਿਆ ਹਾਂ। ਮੈਂ ਉਸ ਨੂੰ repeat ਨਹੀਂ ਕਰਦਾ ਹਾਂ। ਲੇਕਿਨ ਅਗਰ ਵਰ੍ਹੇ (ਸਾਲ) ਭਰ ਤੁਹਾਡਾ ਉਸ ਦੇ ਨਾਲ ਨਾਤਾ ਰਹਿੰਦਾ ਹੈ...ਮੈਂ ਤਾਂ ਕਦੇ-ਕਦੇ ਪੁੱਛਦਾ ਹਾਂ ਕਈ ਟੀਚਰਾਂ ਤੋਂ ਕਿ ਭਈ ਆਪ (ਤੁਸੀਂ) ਕਿਤਨੇ ਸਾਲਾਂ ਤੋਂ ਟੀਚਰ ਹੋ। ਜੋ ਪਹਿਲੀ ਵਾਰ ਤੁਹਾਡੇ ਇੱਥੇ ਪੜ੍ਹਾਈ ਕਰਕੇ ਗਏ ਹੋਣਗੇ ਸ਼ੁਰੂ ਵਿੱਚ, ਹੁਣ ਤਾਂ ਉਨ੍ਹਾਂ ਦੀ ਸ਼ਾਦੀ ਹੋ ਗਈ ਹੋਵੇਗੀ। ਕੀ ਕੋਈ ਤੁਹਾਡਾ ਸਟੂਡੈਂਟ ਤੁਹਾਡੇ ਪਾਸ ਸ਼ਾਦੀ ਦਾ ਕਾਰਡ ਦੇਣ ਆਇਆ ਸੀ ਕੀ? 99 ਪ੍ਰਤੀਸ਼ਤ ਟੀਚਰ ਮੈਨੂੰ ਕਹਿੰਦੇ ਹਨ ਕਿ ਨਹੀਂ ਕੋਈ ਸਟੂਡੈਂਟ ਨਹੀਂ ਆਇਆ। ਮਤਲਬ ਅਸੀਂ ਜੌਬ ਕਰਦੇ ਸਾਂ, ਅਸੀਂ ਜ਼ਿੰਦਗੀ ਨਹੀਂ ਬਦਲਦੇ ਸਾਂ। ਟੀਚਰ ਦਾ ਕੰਮ ਜੌਬ ਕਰਨਾ ਨਹੀਂ ਹੈ, ਟੀਚਰ ਦਾ ਕੰਮ ਜ਼ਿੰਦਗੀ ਨੂੰ ਸੰਵਾਰਨਾ ਹੈ, ਜ਼ਿੰਦਗੀ ਨੂੰ ਸਮਰੱਥਾ ਦੇਣੀ ਹੈ ਅਤੇ ਉਹੀ ਪਰਿਵਰਤਨ ਲਿਆਉਂਦਾ ਹੈ। ਧੰਨਵਾਦ।
ਪ੍ਰਸਤੁਤਕਰਤਾ- ਅਧਿਆਪਕ ਅਤੇ ਵਿਦਿਆਰਥੀ ਦੇ ਸਬੰਧਾਂ ਵਿੱਚ ਆਪਸੀ ਵਿਸ਼ਵਾਸ ਮਹੱਤਵਪੂਰਨ ਹੈ। ਸਾਨੂੰ ਨਵਾਂ ਦ੍ਰਿਸ਼ਟੀਕੋਣ ਦੇਣ ਦੇ ਲਈ ਧੰਨਵਾਦ। ਅਦਭੁਤ ਜਨਜਾਤੀਯ ਸੰਸਕ੍ਰਿਤੀ ਨੂੰ ਸਮੇਟੇ ਪੂਰਬ-ਉੱਤਰ ਦੇ ਰਾਜ ਤ੍ਰਿਪੁਰਾ ਦੇ ਪ੍ਰਣਵਾਨੰਦ ਵਿੱਦਿਆ ਮੰਦਿਰ ਪੱਛਮ ਤ੍ਰਿਪੁਰਾ ਦੀ ਵਿਦਿਆਰਥਣ ਆਦ੍ਰਿਤਾ ਚੱਕ੍ਰਵਰਤੀ ਸਾਡੇ ਨਾਲ ਔਨਲਾਇਨ ਜੁੜ ਰਹੀ ਹੈ। ਅਤੇ ਪਰੀਕਸ਼ਾ ਦੇ ਤਣਾਅ ਤੋਂ ਮੁਕਤੀ ਲਈ ਮਾਣਯੋਗ ਪ੍ਰਧਾਨ ਮੰਤਰੀ ਜੀ ਤੋਂ ਆਪਣੀ ਸਮੱਸਿਆ ਦਾ ਸਮਾਧਾਨ ਚਾਹੁੰਦੀ ਹੈ। ਆਦ੍ਰਿਤਾ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਆਦ੍ਰਿਤਾ ਚੱਕ੍ਰਵਰਤੀ- ਨਮਸਕਾਰ ਪ੍ਰਧਾਨ ਮੰਤਰੀ ਮਹੋਦਯ, ਮੇਰਾ ਨਾਮ ਆਦ੍ਰਿਤਾ ਚੱਕ੍ਰਵਰਤੀ ਹੈ। ਮੈਂ ਪ੍ਰਣਵਾਨੰਦ ਵਿੱਦਿਆ ਮੰਦਿਰ ਤ੍ਰਿਪੁਰਾ ਵਿੱਚ ਕਲਾਸ 12ਵੀਂ ਦੀ ਵਿਦਿਆਰਥਣ ਹਾਂ। ਮੇਰਾ ਤੁਹਾਥੋਂ ਇਹੀ ਪ੍ਰਸ਼ਨ ਹੈ ਕਿ ਪੇਪਰ ਖ਼ਤਮ ਹੋਣ ਦੇ ਆਖਰੀ ਕੁਝ ਮਿੰਟਾਂ ਵਿੱਚ ਮੈਂ ਘਬਰਾ ਜਾਂਦੀ ਹਾਂ ਅਤੇ ਮੇਰੀ ਲਿਖਾਵਟ ਭੀ ਵਿਗੜ ਜਾਂਦੀ ਹੈ। ਮੈਂ ਇਸ ਸਥਿਤੀ ਨਾਲ ਕਿਵੇਂ ਨਿਪਟਾਂ, ਮੈਨੂੰ ਇਸ ਦਾ ਸਮਾਧਾਨ ਦਿਉ, ਧੰਨਵਾਦ ਸ਼੍ਰੀਮਾਨ।
ਪ੍ਰਸਤੁਤਕਰਤਾ- Thank You Adrita. ਕੁਦਰਤੀ ਸੰਸਾਧਨਾਂ ਨਾਲ ਭਰਪੂਰ ਧਾਨ ਦਾ ਕਟੋਰਾ ਦੇ ਰੂਪ ਵਿੱਚ ਪ੍ਰਸਿੱਧ ਰਾਜ ਛੱਤੀਸਗੜ੍ਹ ਸਥਿਤ ਜਵਾਹਰ ਨਵੋਦਯ ਵਿਦਿਆਲਾ ਕਰਾਪ ਕਾਂਕੇਰ ਦੇ ਵਿਦਿਆਰਥੀ ਸ਼ੇਖ ਤੈਫੂਰ ਰਹਿਮਾਨ ਔਨਲਾਇਨ ਦੇ ਮਾਧਿਅਮ ਨਾਲ ਜੁੜ ਰਹੇ ਹਨ ਅਤੇ ਪਰੀਕਸ਼ਾ ਦੇ ਤਣਾਅ ਤੋਂ ਮੁਕਤੀ ਦੇ ਲਈ ਮਾਰਗਦਰਸ਼ਨ ਚਾਹੁੰਦੇ ਹਨ। ਤੈਫੂਰ ਰਹਿਮਾਨ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਸ਼ੇਖ ਤੈਫੂਰ ਰਹਿਮਾਨ- ਪ੍ਰਧਾਨ ਮੰਤਰੀ ਮਹੋਦਯ (ਸਾਹਿਬ) ਨਮਸਕਾਰ, ਮੇਰਾ ਨਾਮ ਸ਼ੇਖ ਤੈਫੂਰ ਰਹਿਮਾਨ ਹੈ। ਮੈਂ ਪੀਐੱਮ ਸ਼੍ਰੀ ਜਵਾਹਰ ਨਵੋਦਯ ਵਿਦਿਆਲਾ ਕਾਂਕੇਰ ਛੱਤੀਸਗੜ੍ਹ ਦਾ ਵਿਦਿਆਰਥੀ ਹਾਂ। ਮਾਨਯਵਰ ਪਰੀਕਸ਼ਾ ਦੇ ਦੌਰਾਨ ਜ਼ਿਆਦਾਤਰ ਵਿਦਿਆਰਥੀ ਘਬਰਾਹਟ ਮਹਿਸੂਸ ਕਰਦੇ ਹਨ, ਜਿਸ ਦੇ ਕਾਰਨ ਉਹ ਮੂਰਖਤਾਪੂਰਨ ਗਲਤੀਆਂ ਕਰ ਬੈਠਦੇ ਹਨ, ਜਿਵੇਂ ਕਿ ਪ੍ਰਸ਼ਨਾਂ ਨੂੰ ਸਹੀ ਢੰਗ ਨਾਲ ਨਾ ਪੜ੍ਹਨਾ ਆਦਿ। ਮਾਨਯਵਰ ਮੇਰਾ ਤੁਹਾਥੋਂ ਇਹ ਪ੍ਰਸ਼ਨ ਹੈ ਕਿ ਇਨ੍ਹਾਂ ਗਲਤੀਆਂ ਤੋਂ ਕਿਵੇਂ ਬਚਿਆ ਜਾਵੇ। ਕਿਰਪਾ ਕਰਕੇ ਆਪਣਾ ਮਾਰਗਦਰਸ਼ਨ ਦਿਉ, ਧੰਨਵਾਦ।
ਪ੍ਰਸਤੁਤਕਰਤਾ- ਸ਼ੁਕਰੀਆ ਤੈਫੂਰ, ਉੜੀਸਾ ਆਦਰਸ਼ ਵਿਦਿਆਲਾ ਕਟਕ ਤੋਂ ਸਾਡੇ ਦਰਮਿਆਨ ਇਸ ਸਭਾਗਾਰ ਵਿੱਚ ਇੱਕ ਵਿਦਿਆਰਥੀ ਰਾਜਲਕਸ਼ਮੀ ਆਚਾਰਿਆ ਮੌਜੂਦ ਹੈ। ਉਹ ਪ੍ਰਧਾਨ ਮੰਤਰੀ ਤੋਂ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ। ਰਾਜਲਕਸ਼ਮੀ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਰਾਜਲਕਸ਼ਮੀ ਆਚਾਰੀਆ- Hon’ble Prime Minister, ਜੈ ਜਗਨਨਾਥ। My name is Rajlaxmi Aacharya, I am from Odisha Adarsh Vidyalaya, Jokidola Banki Cuttack. Sir, My question is- It is easy to say you face an exam with a cool mind, but in exam hall the situation is so scary like don’t move, look straight, and so on then how can it be so cool, Thank You Sir.
ਪ੍ਰਸਤੁਤਕਰਤਾ- ਧੰਨਵਾਦ ਰਾਜਲਕਸ਼ਮੀ, ਪ੍ਰਧਾਨ ਮੰਤਰੀ ਜੀ, ਆਦ੍ਰਿਤਾ, ਤੈਫੂਰ ਅਤੇ ਰਾਜਲਕਸ਼ਮੀ ਅਤੇ ਇਨ੍ਹਾਂ ਜਿਹੇ ਅਨੇਕ ਵਿਦਿਆਰਥੀਆਂ ਦੁਆਰਾ ਪਰੀਕਸ਼ਾ ਪਰ ਚਰਚਾ ਦੇ ਪਿਛਲੇ ਸਾਰੇ ਸੰਸਕਰਣਾਂ ਵਿੱਚ ਅਕਸਰ ਇਹ ਪ੍ਰਸ਼ਨ ਪੁੱਛਿਆ ਜਾਂਦਾ ਰਿਹਾ ਹੈ, ਅਤੇ ਹੁਣ ਭੀ ਇਹ ਪ੍ਰਸ਼ਨ ਕੁਝ ਵਿਦਿਆਰਥੀਆਂ ਦੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਕਿ ਉਹ ਪਰੀਕਸ਼ਾ ਦੇ ਦੌਰਾਨ ਹੋਣ ਵਾਲੇ ਤਣਾਅ ਦਾ ਸਾਹਮਣਾ ਕਿਵੇਂ ਕਰਨ, ਕਿਰਪਾ ਕਰਕੇ ਇਨ੍ਹਾਂ ਦਾ ਮਾਰਗਦਰਸ਼ਨ ਕਰੋ।
ਪ੍ਰਧਾਨ ਮੰਤਰੀ – ਘੁੰਮ ਫਿਰ ਕੇ ਫਿਰ ਤਣਾਅ ਆ ਗਿਆ। ਹੁਣ ਇਹ ਤਣਾਅ ਤੋਂ ਮੁਕਤੀ ਕੈਸੇ ਹੋਵੇ। ਆਪ (ਤੁਸੀਂ) (ਆਪ) ਦੇਖੋ ਕੈਸੀ ਗਲਤੀ ਹੁੰਦੀ ਹੈ। ਕੁਝ ਗਲਤੀਆਂ ਯਾਨੀ ਰੋਜ਼ਮਰ੍ਹਾ ਨੂੰ ਅਸੀਂ ਥੋੜ੍ਹਾ observe ਕਰੀਏ ਤਾਂ ਪਤਾ ਚਲੇਗਾ। ਕੁਝ ਗਲਤੀਆਂ ਪੇਰੇਂਟਸ ਦੇ ਅਤਿ ਉਤਸ਼ਾਹ ਦੇ ਕਾਰਨ ਹੁੰਦੀਆਂ ਹਨ। ਕੁਝ ਗਲਤੀਆਂ ਸਟੂਡੈਂਟਸ ਦੀ ਅਤਿ ਨਾਲ sincerity ਨਾਲ ਹੁੰਦੀਆਂ ਹਨ। ਮੈਂ ਸਮਝਦਾ ਹਾਂ, ਇਸ ਤੋਂ ਬਚਿਆ ਜਾਵੇ। ਜਿਵੇਂ ਮੈਂ ਦੇਖਿਆ ਹੈ ਕਿ ਕੁਝ ਮਾਂ ਬਾਪ ਨੂੰ ਲਗਦਾ ਹੈ ਕਿ ਅੱਜ ਇਗਜ਼ਾਮ ਹੈ ਤਾਂ ਬੇਟੇ ਨੂੰ ਨਵਾਂ ਪੈੱਨ ਲੈ ਕੇ ਦਿਓ। ਜ਼ਰਾ ਕੱਪੜੇ ਅੱਛੇ ਪਹਿਨਾ ਕੇ ਭੇਜੋ, ਤਾਂ ਉਸ ਦਾ ਕਾਫੀ ਸਮਾਂ ਤਾਂ ਉਸ ਵਿੱਚ ਐਡਜਸਟ ਹੋਣ ਵਿੱਚ ਹੀ ਜਾਂਦਾ ਹੈ। ਸ਼ਰਟ ਠੀਕ ਹੈ ਕਿ ਨਹੀਂ ਹੈ, ਯੂਨੀਫਾਰਮ ਠੀਕ ਪਹਿਨੀ ਹੈ ਕਿ ਨਹੀਂ ਪਹਿਨੀ ਹੈ। ਮਾਂ ਬਾਪ ਨੂੰ ਮੇਰਾ ਆਗਰਹਿ ਹੈ ਜੋ ਪੈੱਨ ਰੋਜ਼ ਉਪਯੋਗ ਕਰਦਾ ਹੈ ਨਾ ਉਹੀ ਦਿਓ ਆਪ (ਤੁਸੀਂ) । ਜਾਂ ਉੱਥੇ ਪੈੱਨ ਦਿਖਾਉਣ ਥੋੜ੍ਹੀ ਜਾ ਰਿਹਾ ਹੈ ਉਹ, ਅਤੇ ਪਰੀਖਿਆ ਦੇ ਸਮੇਂ ਕਿਸੇ ਨੂੰ ਫੁਰਸਤ ਨਹੀਂ ਹੈ ਤੁਹਾਡਾ ਬੱਚਾ ਨਵਾਂ ਪਹਿਨ ਕੇ ਆਇਆ, ਪੁਰਾਣਾ ਪਹਿਨ ਕੇ ਆਇਆ ਹੈ। ਤਾਂ ਇਸ ਸਾਇਕੀ ਨਾਲ ਉਨ੍ਹਾਂ ਨੂੰ ਬਾਹਰ ਆਉਣਾ ਚਾਹੀਦਾ ਹੈ।
ਦੂਸਰਾ ਕੁਝ ਐਸੀਆਂ ਚੀਜ਼ਾਂ ਖੁਆ ਕੇ ਭੇਜਣਗੇ ਕਿ ਇਗਜ਼ਾਮ ਹੈ ਇਹ ਖਾ ਕੇ ਜਾਓ, ਇਗਜ਼ਾਮ ਹੈ ਇਹ ਖਾ ਕੇ ਜਾਓ, ਤਾਂ ਉਸ ਨੂੰ ਹੋਰ ਮੁਸੀਬਤ ਹੁੰਦੀ ਹੈ ਕਿ ਉਸ ਦਾ ਉਹ comfort ਨਹੀਂ ਹੈ। ਜ਼ਰੂਰਤ ਤੋਂ ਅਧਿਕ ਉਸ ਦਿਨ ਖਾਣਾ ਫਿਰ ਮਾਂ ਕਹੇਗੀ ਕਿ ਅਰੇ ਤੇਰਾ ਤਾਂ ਇਗਜ਼ਾਮ ਸੈਂਟਰ ਇਤਨਾ ਦੂਰ ਹੈ। ਤੈਨੂੰ ਰਾਤ ਆਉਂਦੇ-ਆਉਂਦੇ 7 ਵਜ ਜਾਣਗੇ, ਐਸਾ ਕਰੋ ਕੁਝ ਖਾ ਕੇ ਜਾਓ ਫਿਰ ਕਹੇਗੀ ਕੁਝ ਲੈ ਕੇ ਜਾਓ। ਉਹ resist ਕਰਨ ਲਗਦਾ ਹੈ ਨਹੀਂ, ਮੈਂ ਨਹੀਂ ਲੈ ਜਾਵਾਂਗਾ। ਉੱਥੋਂ ਹੀ ਤਣਾਅ ਸ਼ੁਰੂ ਹੋ ਜਾਂਦਾ ਹੈ, ਘਰ ਤੋਂ ਨਿਕਲਣ ਤੋਂ ਪਹਿਲੇ ਹੋ ਜਾਂਦਾ ਹੈ। ਤਾਂ ਮੇਰੀ ਸਭ ਪੇਰੈਂਟਸ ਤੋਂ ਅਪੇਖਿਆ ਹੈ ਅਤੇ ਮੇਰਾ ਸੁਝਾਅ ਹੈ ਕਿ ਆਪ (ਤੁਸੀਂ) ਉਸ ਨੂੰ ਆਪਣੀ ਮਸਤੀ ਵਿੱਚ ਜੀਣ ਦਿਓ। ਇਗਜ਼ਾਮ ਦੇਣ ਜਾ ਰਿਹਾ ਹੈ ਤਾਂ ਉਤਸ਼ਾਹ ਉਮੰਗ ਦੇ ਨਾਲ ਚਲਿਆ ਜਾਵੇ ਬਸ। ਜੋ ਉਸ ਦੀ ਰੋਜ਼ਮਰ੍ਹਾ ਦੀਆਂ ਆਦਤਾਂ ਹਨ ਵੈਸੇ ਹੀ ਰਹੇ ਉਹ। ਫਿਰ ਜੋ sincere ਸਟੂਡੈਂਟਸ ਹਨ ਉਨ੍ਹਾਂ ਦਾ problem ਕੀ ਹੁੰਦਾ ਹੈ? ਦਰਵਾਜੇ ਤੱਕ ਕਿਤਾਬ ਛੱਡਦੇ ਨਹੀਂ ਹਨ, ਦਰਵਾਜੇ ਤੱਕ। ਹੁਣ ਆਪ (ਤੁਸੀਂ) ਅਚਾਨਕ ਇਸ ਪ੍ਰਕਾਰ ਨਾਲ ਕਰੋ, ਈਵਨ ਰੇਲਵੇ ਸਟੇਸ਼ਨ ‘ਤੇ ਭੀ ਜਾਂਦੇ ਹਨ ਨਾ ਤਾਂ ਕਦੇ ਟ੍ਰੇਨ ਦੀ ਐਂਟਰੀ ਅਤੇ ਤੁਹਾਡੀ ਐਂਟਰੀ ਐਸੀ ਹੁੰਦੀ ਹੈ ਕੀ? ਆਪ (ਤੁਸੀਂ) 5-10 ਮਿੰਟ ਪਹਿਲੇ ਜਾਂਦੇ ਹੋ, ਪਲੈਟਫਾਰਮ ‘ਤੇ ਖੜ੍ਹੇ ਰਹਿੰਦੇ ਹੋ, ਕਿੱਥੇ ਤੁਹਾਡਾ ਡਿੱਬਾ ਆਵੇਗਾ ਉਸ ਦਾ ਅਨੁਮਾਨ ਲਗਾਉਂਦੇ ਹੋ, ਫਿਰ ਉਸ ਜਗ੍ਹਾ ‘ਤੇ ਜਾਂਦੇ ਹੋ, ਫਿਰ ਸੋਚਦੇ ਹੋ ਕਿ ਪਹਿਲੇ ਕਿਹੜਾ ਲਗੇਜ ਅੰਦਰ ਲੈ ਜਾਵਾਂਗਾ, ਫਿਰ ਕਿਹੜਾ। ਯਾਨੀ ਮਨ ਤੁਹਾਡਾ ਤੁਰੰਤ ਆਪਣੇ ਆਪ ਟ੍ਰੇਨ ਆਉਣ ਤੋਂ ਪਹਿਲੇ ਹੀ ਸੈੱਟ ਕਰਨ ਲਗ ਜਾਂਦਾ ਹੈ। ਵੈਸੇ ਹੀ (ਉਸੇ ਤਰ੍ਹਾਂ ਹੀ) ਤੁਹਾਡਾ ਜੋ ਐਗਜ਼ਾਮੀਨੇਸ਼ਨ ਹਾਲ ਹੈ। ਹੋ ਸਕਦਾ ਹੈ ਉਹ ਕੋਈ ਸੁਬ੍ਹਾ ਤੋਂ ਤੁਹਾਡੇ ਲਈ ਖੋਲ੍ਹ ਕੇ ਨਹੀਂ ਰੱਖੇਗਾਂ, ਲੇਕਿਨ 10-15 ਮਿੰਟ ਪਹਿਲੇ ਤਾਂ allow ਤਾਂ ਕਰ ਹੀ ਦਿੰਦੇ ਹਨ। ਤਾਂ ਆਰਾਮ ਨਾਲ ਜਿਵੇਂ ਹੀ ਖੁੱਲ੍ਹੇ ਅੰਦਰ ਪਹੁੰਚ ਜਾਓ, ਅਤੇ ਅਰਾਮ ਨਾਲ ਬੈਠੋ ਮਸਤੀ ਨਾਲ, ਜ਼ਰਾ ਪੁਰਾਣੀ ਕੋਈ ਹਾਸੇ ਮਜ਼ਾਕ ਦੀਆਂ ਚੀਜ਼ਾਂ ਹਨ ਤਾਂ ਉਸ ਨੂੰ ਜ਼ਰਾ ਯਾਦ ਕਰ ਲਵੋ, ਅਤੇ ਦੋਸਤ ਹੀ ਬਗਲ ਵਿੱਚ ਹੈ ਤਾਂ ਇੱਕ ਅੱਧਾ ਚੁਟਕਲਾ ਸੁਣਾ ਦਿਓ। ਹਾਸੇ ਮਜ਼ਾਕ ਵਿੱਚ 5-10 ਮਿੰਟ ਬਿਤਾ ਦਿਓ। ਕੁਝ ਨਹੀਂ ਹੈ ਜਾਣ ਦਿਓ, ਘੱਟ ਤੋਂ ਘੱਟ ਇੱਕ ਡੀਪ ਬ੍ਰੀਥਿੰਗ ਕਰੋ ਬਹੁਤ ਗਹਿਰਾ(ਡੂੰਘਾ) ਸਾਹ ਲਵੋ। ਧੀਰੇ-ਧੀਰੇ 8-10 ਮਿੰਟ ਖ਼ੁਦ ਦੇ ਲਈ ਜੀਓ ਆਪ (ਤੁਸੀਂ), ਖ਼ੁਦ ਵਿੱਚ ਗੁੰਮ ਹੋ ਜਾਓ। ਇਗਜ਼ਾਮ ਤੋਂ ਬਾਹਰ ਨਿਕਲ ਜਾਏਗੇ। ਅਤੇ ਫਿਰ ਜਦੋਂ ਤੁਹਾਡੇ ਹੱਥ ਵਿੱਚ question paper ਆਵੇਗਾ, ਤਾਂ ਆਪ (ਤੁਸੀਂ) (ਆਪ) comfort ਰਹੋਗੇ, ਵਰਨਾ ਕੀ ਹੁੰਦਾ ਹੈ, ਉਹ ਆਇਆ ਕਿ ਨਹੀਂ, ਉਹ ਦੇਖਿਆ ਕਿ ਨਹੀਂ, ਉਹ ਕੈਸਾ ਹੈ, ਪਤਾ ਨਹੀਂ, ਟੀਚਰ ਕਿੱਥੇ ਦੇਖਦਾ ਹੈ, ਸੀਸੀਟੀਵੀ ਕੈਮਰਾ ਹੈ। ਅਤੇ ਤੁਹਾਡਾ ਕੀ ਕੰਮ ਹੈ ਜੀ, ਸੀਸੀਟੀਵੀ ਕੈਮਰਾ ਕਿਸੇ ਭੀ ਕੋਣੇ ਵਿੱਚ ਪਿਆ ਹੈ, ਤੇਰਾ ਕੀ ਲੈਣਾ ਦੇਣਾ ਹੈ ਜੀ। ਅਸੀਂ ਇਨ੍ਹਾਂ ਚੀਜ਼ਾਂ ਵਿੱਚ ਲਟਕੇ ਰਹਿੰਦੇ ਹਾਂ ਜੀ ਅਤੇ ਉਹ ਹੀ ਬਿਨਾ ਕਾਰਨ ਸਾਡੀ ਸ਼ਕਤੀ ਸਮਾਂ waste ਕਰਦਾ ਹੈ। ਸਾਨੂੰ ਖ਼ੁਦ ਵਿੱਚ ਹੀ ਖੋਏ ਰਹਿਣਾ ਚਾਹੀਦਾ ਹੈ ਅਤੇ ਜਿਵੇਂ ਹੀ question paper ਆ ਜਾਵੇ ਤਾਂ ਕਦੇ ਕਦੇ ਤਾਂ ਆਪ (ਤੁਸੀਂ) ਦੇਖਿਆ ਹੋਵੇਗਾ। ਕਿ ਅਗਰ first bench ‘ਤੇ ਤੁਹਾਡਾ ਨੰਬਰ ਆਇਆ ਹੈ। ਲੇਕਿਨ question paper ਉਹ ਪਿੱਛੇ ਤੋਂ ਵੰਡਣਾ ਸ਼ੁਰੂ ਕਰਦਾ ਹੈ। ਤਾਂ ਤੁਹਾਡਾ ਦਿਮਾਗ ਫੜਕਦਾ ਹੈ, ਦੇਖੋ ਮੇਰੇ ਤੋਂ ਪੰਜ ਮਿੰਟ ਪਹਿਲੇ ਉਸ ਨੂੰ ਮਿਲੇਗਾ, ਮੈਨੂੰ ਪੰਜ ਮਿੰਟ ਬਾਅਦ ਵਿੱਚ ਮਿਲੇਗਾ। ਐਸੀ ਹੀ ਹੁੰਦਾ ਹੈ ਨਾ? ਐਸੇ ਹੁੰਦਾ ਹੈ ਨਾ? ਹੁਣ ਐਸੀਆਂ ਚੀਜ਼ਾਂ ਵਿੱਚ ਆਪਣਾ ਦਿਮਾਗ ਖਪਾਓਗੇ ਕਿ ਪਹਿਲੇ question paper ਮੈਨੂੰ ਮਿਲਿਆ ਕਿ ਵੀਹ ਨੰਬਰ ਦੇ ਬਾਅਦ ਮਿਲਿਆ ਤਾਂ ਤੁਸੀਂ (ਆਪ) ਆਪਣੀ ਐਨਰਜੀ, ਤੁਸੀਂ ਪਰਿਸਥਿਤੀ ਤਾਂ ਪਲਟ ਨਹੀਂ ਸਕਦੇ। ਟੀਚਰ ਨੇ ਉੱਥੋਂ ਸ਼ੁਰੂ ਕੀਤਾ ਤੁਸੀਂ ਖੜ੍ਹੇ ਹੋ ਕੇ ਨਹੀਂ ਕਹਿ ਸਕਦੇ ਪਹਿਲੇ ਮੈਨੂੰ ਦਿਓ, ਐਸਾ ਤਾਂ ਨਹੀਂ ਕਰ ਸਕਦੇ। ਤਾਂ ਤੁਹਾਨੂੰ ਪਤਾ ਹੈ ਐਸਾ ਹੋਣਾ ਹੈ ਤਾਂ ਫਿਰ ਐਸੇ ਹੀ ਆਪਣੇ ਆਪ ਨੂੰ ਐਡਜਸਟ ਕਰ ਲੈਣਾ ਚਾਹੀਦਾ ਹੈ। ਇੱਕ ਵਾਰ ਤੁਸੀਂ (ਆਪ) ਇਹ ਅਗਲ ਬਗਲ ਦੀ ਸਾਰੀ ਦੁਨੀਆ ਅਤੇ ਅਸੀਂ ਬਚਪਨ ਤੋਂ ਤਾਂ ਪੜ੍ਹਦੇ ਤਾਂ ਆਏ ਹਾਂ। ਉਹ ਅਰਜੁਨ ਦੀ ਪੰਛੀ ਦੀ ਅੱਖ ਵਾਲੀ ਕਥਾ ਤਾਂ ਸੁਣਦੇ ਰਹਿੰਦੇ ਹਾਂ। ਲੇਕਿਨ ਜੀਵਨ ਵਿੱਚ ਆਉਂਦਾ ਹੈ ਤਾਂ ਨਹੀਂ ਪੇੜ (ਦਰਖਤ) ਭੀ ਦਿਖਦਾ ਹੈ, ਪੱਤੀਆਂ ਭੀ ਦਿਖਦੀਆਂ ਹਨ। ਤਦ ਤੁਹਾਨੂੰ ਉਹ ਪੰਛੀ ਦੀ ਅੱਖ ਨਹੀਂ ਦਿਖਦੀ ਹੈ। ਤੁਸੀਂ ਭੀ ਆਪਣੇ ਮਨ ਵਿੱਚ ਇਹ ਕਥਾਵਾਂ ਸੁਣਦੇ ਹੋ, ਪੜ੍ਹਦੇ ਹੋ ਤਾਂ ਉਸ ਨੂੰ ਜੀਵਨ ਵਿੱਚ ਲਿਆਉਣ ਦਾ ਇਹ ਮੌਕਾ ਹੁੰਦਾ ਹੈ। ਤਾਂ ਪਹਿਲੀ ਬਾਤ ਤਾਂ ਇਹ ਹੈ ਕਿ ਇਨ੍ਹਾਂ ਸਾਰੀਆਂ ਬਾਹਰੀ ਚੀਜ਼ਾਂ ਤੋਂ ਤੁਸੀਂ, ਦੂਸਰਾ ਪਰੀਖਿਆ ਵਿੱਚ ਘਬਰਾਹਟ ਦਾ ਕਦੇ ਕਾਰਨ ਇਹ ਹੁੰਦਾ ਹੈ, ਕਦੇ ਲਗਦਾ ਹੈ ਸਮਾਂ ਘੱਟ ਪੈ ਗਿਆ,ਕਦੇ ਲਗਦਾ ਹੈ ਕਿ ਅੱਛਾ ਹੁੰਦਾ ਮੈਂ ਉਹ question ਪਹਿਲੇ ਕਰ ਲੈਂਦਾ।
ਤਾਂ ਇਸ ਦਾ ਉਪਾਅ ਇਹ ਹੈ ਪਹਿਲੇ ਇੱਕ ਵਾਰ ਪੂਰਾ question paper ਪੜ੍ਹ ਲਵੋ। ਫਿਰ ਮਨ ਨਾਲ ਤੈਅ ਕਰੋ ਕਿ ਕਿਸ answer ਵਿੱਚ ਕਿਤਨਾ ਮਿੰਟ ਮੋਟਾ-ਮੋਟਾ ਮੇਰਾ ਜਾਵੇਗਾ। ਅਤੇ ਉਸੇ ਪ੍ਰਕਾਰ ਨਾਲ ਆਪਣਾ ਸਮਾਂ ਤੈਅ ਕਰ ਲਵੋ। ਹੁਣ ਖਾਣਾ ਖਾਂਦੇ ਹੋ ਤੁਸੀਂ, ਖਾਣ ਦੇ ਲਈ ਬੈਠਦੇ ਹੋ ਤਾਂ ਘੜੀ ਦੇਖ ਕੇ ਥੋੜ੍ਹਾ ਖਾਂਦੇ ਹੋ ਕਿ ਭਈ ਵੀਹ ਮਿੰਟ ਵਿੱਚ ਖਾਣਾ ਖਾਣਾ ਹੈ। ਤਾਂ ਖਾਂਦੇ-ਖਾਂਦੇ ਆਦਤ ਹੋ ਹੀ ਜਾਂਦੀ ਹੈ ਹਾਂ ਭਈ ਇਤਨੇ ਵਿੱਚ 20 ਮਿੰਟ ਭੀ ਹੋ ਗਏ ਅਤੇ ਖਾਣਾ ਭੀ ਹੋ ਗਿਆ। ਇਸ ਦੇ ਲਈ ਕੋਈ ਘੜੀ ਅਤੇ ਕੋਈ ਬੈੱਲ ਥੋੜ੍ਹੀ ਵਜਦੀ ਹੈ ਕਿ ਚਲੋ ਹੁਣ ਖਾਣਾ ਸ਼ੁਰੂ ਕਰੋ, ਹੁਣ ਖਾਣਾ ਬੰਦ ਕਰੋ ਐਸਾ ਤਾਂ ਹੁੰਦਾ ਨਹੀਂ ਹੈ। ਤਾਂ ਇਹ ਪ੍ਰੈਕਟਿਸ ਨਾਲ। ਦੂਸਰਾ ਮੈਂ ਦੇਖਿਆ ਹੈ ਕਿ ਅੱਜਕਲ੍ਹ ਜੋ ਸਭ ਤੋਂ ਬੜੀ ਸਮੱਸਿਆ ਹੈ ਜਿਸ ਦੇ ਕਾਰਨ ਇਹ ਸਮੱਸਿਆ ਹੈ। ਤੁਸੀਂ ਮੈਨੂੰ ਦੱਸੋ, ਆਪ exam ਦੇਣ ਜਾਂਦੇ ਹੋ। ਮਤਲਬ ਆਪ physically ਕੀ ਕਰਦੇ ਹੋ। ਤੁਸੀਂ physically ਪੈੱਨ ਹੱਥ ਵਿੱਚ ਪਕੜ ਕੇ ਲਿਖਦੇ ਹੋ, ਇਹੀ ਕਰਦੇ ਹੋ ਨਾ? ਦਿਮਾਗ ਤੁਹਾਡਾ ਕੰਮ ਕਰਦਾ ਹੈ ਲੇਕਿਨ ਆਪ ਕੀ ਕਰਦੇ ਹੋ, ਲਿਖਦੇ ਹੋ। ਅੱਜ ਦੇ ਯੁਗ ਵਿੱਚ ਆਈਪੈਡ ਦੇ ਕਾਰਨ, ਕੰਪਿਊਟਰ ਦੇ ਕਾਰਨ, ਮੋਬਾਈਲ ਦੇ ਕਾਰਨ ਮੇਰੀ ਲਿਖਣ ਦੀ ਆਦਤ ਧੀਰੇ-ਧੀਰੇ ਘੱਟ ਹੋ ਗਈ ਹੈ। ਜਦ ਕਿ ਇਗਜ਼ਾਮ ਵਿੱਚ ਲਿਖਣਾ ਹੁੰਦਾ ਹੈ। ਇਸ ਦਾ ਮਤਲਬ ਹੋਇਆ ਕਿ ਮੈਨੂੰ ਅਗਰ ਇਗਜ਼ਾਮ ਦੇ ਲਈ ਤਿਆਰ ਕਰਨਾ ਹੈ ਤਾਂ ਮੈਨੂੰ ਆਪਣੇ ਆਪ ਨੂੰ ਲਿਖਣ ਦੇ ਲਈ ਭੀ ਤਿਆਰ ਕਰਨਾ ਹੈ। ਅੱਜਕਲ੍ਹ ਬਹੁਤ ਘੱਟ ਲੋਕ ਹਨ, ਜਿਨ੍ਹਾਂ ਨੂੰ ਲਿਖਣ ਦੀ ਆਦਤ ਹੈ ਹੁਣ ਇਸ ਲਈ daily ਜਿਤਨਾ ਸਮਾਂ ਤੁਸੀਂ ਆਪਣੇ ਪਠਨ ਪਾਠਨ ਵਿੱਚ ਲਗਾਉਂਦੇ ਹੋ ਸਕੂਲ ਦੇ ਬਾਅਦ। ਉਸ ਦਾ minimum 50% time, minimum 50% time ਆਪ ਖ਼ੁਦ ਆਪਣੀ ਨੋਟਬੁੱਕ ਦੇ ਅੰਦਰ ਕੁਝ ਨਾ ਕੁਝ ਲਿਖੋਗੇ। ਹੋ ਸਕੇ ਤਾਂ ਉਸ ਵਿਸ਼ੇ ‘ਤੇ ਲਿਖੋਗੇ। ਅਤੇ ਤਿੰਨ ਵਾਰ ਚਾਰ ਵਾਰ ਖ਼ੁਦ ਦਾ ਲਿਖਿਆ ਹੋਇਆ ਪੜ੍ਹਾਂਗੇ ਅਤੇ ਖ਼ੁਦ ਦਾ ਲਿਖਿਆ ਹੋਇਆ ਕਰੈਕਟ ਕਰਾਂਗੇ। ਤਾਂ ਤੁਹਾਡੀ ਜੋ improvement ਹੋਵੇਗੀ ਕਿਸੇ ਦੀ ਮਦਦ ਬਿਨਾ ਇਤਨਾ ਵਧੀਆ ਹੋ ਜਾਵੇਗਾ ਕਿ ਤੁਹਾਨੂੰ ਬਾਅਦ ਵਿੱਚ ਲਿਖਣ ਦੀ ਆਦਤ ਹੋ ਜਾਵੇਗੀ। ਤਾਂ ਕਿਤਨੇ ਪੇਜ ‘ਤੇ ਲਿਖਣਾ, ਕਿਤਨਾ ਲਿਖਣ ਵਿੱਚ ਕਿਤਨਾ ਸਮਾਂ ਜਾਂਦਾ ਹੈ, ਇਹ ਤੁਹਾਡੀ ਮਾਸਟਰੀ ਹੋ ਜਾਵੇਗੀ। ਕਦੇ-ਕਦੇ ਬਹੁਤ ਵਿਸ਼ਾ ਤੁਹਾਨੂੰ ਲਗਦਾ ਹੈ ਇਹ ਤਾਂ ਮੈਨੂੰ ਆਉਂਦਾ ਹੈ। ਜਿਵੇਂ ਆਪ ਮੰਨ ਲਵੋ ਕੋਈ ਬੜਾ ਪ੍ਰਸਿੱਧ ਕੋਈ ਗਾਣਾ ਸੁਣ ਰਹੇ ਹਨ। ਗਾਣਾ ਵਜ ਰਿਹਾ ਹੈ ਤਾਂ ਤੁਹਾਨੂੰ ਲਗਦਾ ਹੈ ਇਹ ਗਾਣਾ ਤਾਂ ਮੈਨੂੰ ਆਉਂਦਾ ਹੈ ਕਿਉਂਕਿ ਤੁਸੀਂ ਬਹੁਤ ਵਾਰ ਸੁਣਿਆ ਹੈ। ਲੇਕਿਨ ਇੱਕ ਵਾਰ ਗਾਣਾ ਬੰਦ ਕਰਕੇ ਜ਼ਰਾ ਕਾਗਜ਼ ‘ਤੇ ਲਿਖੋ ਨਾ ਉਹ ਗਾਣਾ ਆਉਂਦਾ ਹੈ ਕੀ? ਤਾਂ ਪਤਾ ਚਲੇਗਾ ਨਹੀਂ ਯਾਰ ਸੁਣਦੇ ਸਮੇਂ ਜੋ ਮੇਰਾ ਕੌਨਫਿਡੈਂਸ ਸੀ ਮੈਨੂੰ ਅੱਛਾ ਲਗਦਾ ਸੀ ਅਤੇ ਆਉਂਦਾ ਸੀ, ਹਕੀਕਤ ਵਿੱਚ ਮੈਨੂੰ ਆਉਂਦਾ ਨਹੀਂ ਸੀ ਮੈਨੂੰ ਉੱਥੇ ਤੋਂ prompting ਹੁੰਦੀ ਸੀ ਇਸ ਲਈ ਮੈਨੂੰ ਉਹ ਲਾਇਨ ਯਾਦ ਆ ਜਾਂਦੀ ਸੀ। ਅਤੇ ਉਸ ਵਿੱਚ ਭੀ perfect ਦੇ ਸਬੰਧ ਵਿੱਚ ਬਾਤ ਆਵੇਗੀ ਤਾਂ ਮੈਂ ਪਿੱਛੇ ਰਹਿ ਜਾਵਾਂਗਾ।
ਮੇਰੀ ਅੱਜ ਦੀ ਪੀੜ੍ਹੀ ਦੇ ਸਾਥੀਆਂ ਨੂੰ ਮੇਰਾ ਆਗਰਹਿ ਹੈ ਕਿ ਕਿਰਪਾ ਕਰਕੇ ਆਪਣੇ ਇਗਜ਼ਾਮ ਵਿੱਚ ਇੱਕ ਬੜਾ ਚੈਲੰਜ ਹੁੰਦਾ ਹੈ ਲਿਖਣਾ। ਕਿਤਨਾ ਯਾਦ ਰਿਹਾ, ਸਹੀ ਰਿਹਾ, ਗਲਤ ਰਿਹਾ,ਸਹੀ ਲਿਖਦੇ ਹਾਂ,ਗਲਤ ਲਿਖਦੇ ਹਾਂ ਤਾਂ ਉਹ ਤਾਂ ਬਾਅਦ ਦਾ ਵਿਸ਼ਾ ਹੈ। ਆਪ ਆਪਣਾ ਧਿਆਨ ਪ੍ਰੈਕਟਿਸ ਵਿੱਚ ਇਸ ‘ਤੇ ਕਰੋ। ਅਗਰ ਐਸੀਆਂ ਕੁਝ ਚੀਜ਼ਾਂ ‘ਤੇ ਅਗਰ ਤੁਸੀਂ ਧਿਆਨ ਕੇਂਦ੍ਰਿਤ ਕਰੋਗੇ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਇਗਜ਼ਾਮ ਹਾਲ ਵਿੱਚ ਬੈਠਨ ਦੇ ਬਾਅਦ ਜੋ uncomfort ਜਾਂ pressure ਫੀਲ ਕਰਦੇ ਹਨ ਉਹ ਤੁਹਾਨੂੰ ਲਗੇਗਾ ਹੀ ਨਹੀਂ ਕਿਉਂਕਿ ਆਪ ਆਦੀ ਹੋ। ਅਗਰ ਤੁਹਾਨੂੰ ਤੈਰਨਾ ਆਉਂਦਾ ਹੈ ਤਾਂ ਪਾਣੀ ਵਿੱਚ ਜਾਣ ਤੋਂ ਡਰ ਨਹੀਂ ਲਗਦਾ ਹੈ ਤੁਹਾਨੂੰ ਕਿਉਂਕਿ ਆਪ ਤੈਰਨਾ ਜਾਣਦੇ ਹੋ। ਤੁਸੀਂ ਕਿਤਾਬਾਂ ਵਿੱਚ ਤੈਰਨਾ ਐਸੇ ਹੁੰਦਾ ਹੈ ਅਤੇ ਆਪ ਸੋਚਦੇ ਹੋ ਮੈਂ ਤਾਂ ਪੜ੍ਹਿਆ ਸੀ ਭਈ ਹੱਥ ਪਹਿਲੇ ਐਸੇ ਕਰਦੇ ਹਾਂ, ਫਿਰ ਦੂਸਰਾ ਹੱਥ ਫਿਰ ਤੀਸਰਾ ਹੱਥ ਫਿਰ ਚੌਥਾ ਹੱਥ ਤਾਂ ਫਿਰ ਤੁਹਾਨੂੰ ਲਗਦਾ ਹੈ ਕਿ ਹਾਂ ਪਹਿਲੇ ਹੱਥ ਪਹਿਲੇ ਪੈਰ। ਦਿਮਾਗ ਨਾਲ ਕੰਮ ਕਰ ਲਿਆ, ਅੰਦਰ ਜਾਂਦੇ ਹੀ ਫਿਰ ਮੁਸੀਬਤ ਸ਼ੁਰੂ ਹੋ ਜਾਂਦੀ ਹੈ। ਲੇਕਿਨ ਜਿਸ ਨੇ ਪਾਣੀ ਵਿੱਚ ਹੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ, ਉਸ ਨੂੰ ਕਿਤਨਾ ਹੀ ਗਹਿਰਾ ਪਾਣੀ ਕਿਉਂ ਨਾ ਹੋਵੇ ਉਸ ਨੂੰ ਭਰੋਸਾ ਹੁੰਦਾ ਹੈ ਮੈਂ ਪਾਰ ਕਰ ਜਾਵਾਂਗਾ। ਅਤੇ ਇਸ ਲਈ ਪ੍ਰੈਕਟਿਸ ਬਹੁਤ ਜ਼ਰੂਰੀ ਹੈ, ਲਿਖਣ ਦੀ ਪ੍ਰੈਕਟਿਸ ਬਹੁਤ ਜ਼ਰੂਰੀ ਹੈ। ਅਤੇ ਲਿਖਣਾ ਜਿਤਨਾ ਜ਼ਿਆਦਾ ਹੋਵੇਗਾ, ਸ਼ਾਰਪਨੈੱਸ ਜ਼ਿਆਦਾ ਆਵੇਗੀ। ਤੁਹਾਡੇ ਵਿਚਾਰਾਂ ਵਿੱਚ ਭੀ ਸ਼ਾਰਪਨੈੱਸ ਆਵੇਗੀ। ਅਤੇ ਆਪਣੀ ਲਿਖੀ ਹੋਈ ਚੀਜ਼ ਨੂੰ ਤਿੰਨ ਵਾਰ, ਚਾਰ ਵਾਰ ਪੜ੍ਹ ਕੇ ਖ਼ੁਦ ਕਰੈਕਟ ਕਰੋ। ਜਿਤਨਾ ਜ਼ਿਆਦਾ ਖ਼ੁਦ ਕਰੈਕਟ ਕਰੋਗੇ, ਤੁਹਾਡੀ ਉਸ ‘ਤੇ ਗ੍ਰਿੱਪ ਬਹੁਤ ਜ਼ਿਆਦਾ ਆਵੇਗੀ। ਤਾਂ ਤੁਹਾਨੂੰ ਅੰਦਰ ਬੈਠ ਕੇ ਕੋਈ ਪ੍ਰੌਬਲਮ ਨਹੀਂ ਹੋਵੇਗੀ। ਦੂਸਰਾ ਅਗਲ-ਬਗਲ ਵਿੱਚ ਉਹ ਬੜੀ ਸਪੀਡ ਨਾਲ ਲਿਖ ਰਿਹਾ ਹੈ। ਮੈਂ ਤਾਂ ਤੀਸਰੇ question ‘ਤੇ ਅੜਿਆ ਹੋਇਆ ਹਾਂ, ਉਹ ਤਾਂ ਸੱਤਵੇਂ ‘ਤੇ ਚਲਿਆ ਗਿਆ। ਦਿਮਾਗ ਇਸ ਵਿੱਚ ਨਾ ਖਪਾਓਏ ਬਾਬਾ। ਉਹ 7 ਵਿੱਚ ਪਹੁੰਚੇ, 9 ਵਿੱਚ ਪਹੁੰਚੇ, ਕਰੇ ਨਾ ਕਰੇ, ਪਤਾ ਨਹੀਂ ਉਹ ਸਿਨੇਮਾ ਦੀ ਸਟੋਰੀ ਲਿਖਦਾ ਹੋਵੇਗਾ, ਤੁਸੀਂ ਆਪਣੇ ‘ਤੇ ਭਰੋਸਾ ਕਰੋ, ਤੁਸੀਂ ਆਪਣੇ ‘ਤੇ ਭਰੋਸਾ ਕਰੋ। ਅਗਲ-ਬਗਲ ਵਿੱਚ ਕੌਣ ਕੀ ਕਰਦਾ ਹੈ ਛੱਡੋ। ਜਿਤਨਾ ਜ਼ਿਆਦਾ ਆਪਣੇ ਆਪ ‘ਤੇ ਫੋਕਸ ਕਰੋਗੇ। ਉਤਨਾ ਹੀ ਜ਼ਿਆਦਾ, question paper ‘ਤੇ ਫੋਕਸ ਹੋਵੇਗਾ ਜਿਤਨਾ ਜ਼ਿਆਦਾ question paper ‘ਤੇ ਫੋਕਸ ਹੋਵੇਗਾ ਇਤਨਾ ਹੀ ਤੁਹਾਡਾ answer ਇੱਕ-ਇੱਕ ਸ਼ਬਦ ‘ਤੇ ਹੋ ਜਾਵੇਗਾ, ਅਤੇ ultimately ਤੁਹਾਨੂੰ ਪਰਿਣਾਮ ਉਚਿਤ ਮਿਲ ਜਾਵੇਗਾ, ਧੰਨਵਾਦ।
ਪ੍ਰਸਤੁਤਕਰਤਾ- ਧੰਨਵਾਦ ਪੀਐੱਮ ਸਰ, ਤਣਾਅ ਪ੍ਰਬੰਧਨ ਦਾ ਇਹ ਸੂਤਰ ਜੀਵਨ ਭਰ ਸਾਨੂੰ ਪ੍ਰੇਰਿਤ ਕਰੇਗਾ। ਪ੍ਰਧਾਨ ਮੰਤਰੀ ਜੀ ਰਾਜਸਮੰਦ ਰਾਜਸਥਾਨ ਦੇ ਵਿਦਿਆਰਥੀ ਧੀਰਜ ਸੁਥਾਰ ਜੋ ਕਿ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੋਂਦਵਾ ਵਿੱਚ ਪੜ੍ਹਦੇ ਹਨ ਸਾਡੇ ਦਰਮਿਆਨ ਇਸ ਹਾਲ ਵਿੱਚ ਮੌਜੂਦ ਹਨ ਅਤੇ ਤੁਹਾਨੂੰ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ। ਧੀਰਜ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਧੀਰਜ ਸੁਥਾਰ- ਨਮਸਤੇ ਮਾਣਯੋਗ ਪ੍ਰਧਾਨ ਮੰਤਰੀ ਜੀ, ਮੈਂ ਧੀਰਜ ਸੁਥਾਰ, ਮੈਂ ਸਰਕਾਰੀ ਹਾਇਰ ਸੈਕੰਡਰੀ ਸਕੂਲ ਕੋਂਦਵਾ ਰਾਜਸਮੰਦ ਰਾਜਸਥਾਨ ਤੋਂ ਹਾਂ। ਮੈਂ 12ਵੀਂ ਕਲਾਸ ਵਿੱਚ ਪੜ੍ਹਦਾ ਹਾਂ। ਮੇਰਾ ਪ੍ਰਸ਼ਨ ਇਹ ਹੈ ਕਿ ਵਿਆਯਾਮ ਦੇ ਨਾਲ-ਨਾਲ ਪੜ੍ਹਾਈ ਦਾ ਕਿਵੇਂ ਮੈਨੇਜ ਕਰੀਏ, ਕਿਉਂਕਿ ਸਰੀਰਕ ਸਿਹਤ ਭੀ ਉਤਨੀ ਹੀ ਜ਼ਰੂਰੀ ਹੈ ਜਿਤਨੀ ਕਿ ਮਾਨਸਿਕ ਸਿਹਤ, ਕਿਰਪਾ ਕਰਕੇ ਮਾਰਗਦਰਸ਼ਨ ਕਰੋ, ਧੰਨਵਾਦ ਸਰ।
ਪ੍ਰਧਾਨ ਮੰਤਰੀ- ਤੁਹਾਡਾ ਸਰੀਰ ਦੇਖ ਕੇ ਲਗਦਾ ਹੈ ਮੈਨੂੰ ਤੁਸੀਂ ਸਹੀ ਸਵਾਲ ਪੁੱਛਿਆ ਹੈ। ਅਤੇ ਤੁਹਾਡੀ ਇਹ ਚਿੰਤਾ ਭੀ ਸਹੀ ਹੋਵੇਗੀ।
ਪ੍ਰਸੁਤਤਕਰਤਾ- ਧੰਨਵਾਦ ਧੀਰਜ, ਆਪਣੀ ਸੱਭਿਆਚਾਰਕ ਪਰੰਪਰਾ ਅਤੇ ਬਰਫੀਲੀਆਂ ਚੌਟੀਆਂ ‘ਤੇ ਤੈਨਾਤ ਸੈਨਾ ਦੇ ਜਾਂਬਾਜ਼ਾਂ ਦੇ ਸ਼ੌਰਯ ਦੇ ਲਈ ਵਿਖਿਆਤ (ਪ੍ਰਸਿੱਧ) ਉੱਤਰ ਭਾਰਤ ਦੇ ਪ੍ਰਮੁੱਖ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਪੀਐੱਮ ਸ਼੍ਰੀ ਕੇਂਦਰੀ ਵਿਦਿਆਲਾ (ਸਕੂਲ) ਕਰਗਿਲ ਦੀ ਵਿਦਿਆਰਥਣ ਨਜ਼ਮਾ ਖਾਤੂਨ ਸਾਡੇ ਨਾਲ ਔਨਲਾਇਨ ਮਾਧਿਅਮ ਨਾਲ ਜੁੜ ਰਹੇ ਹਨ, ਅਤੇ ਪ੍ਰਧਾਨ ਮੰਤਰੀ ਜੀ ਤੁਹਾਡੇ ਤੋਂ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ, ਨਜ਼ਮਾ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਨਜ਼ਮਾ ਖਾਤੂਨ- ਮਾਣਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ ਮੇਰਾ ਨਾਮ ਨਜਮਾ ਖਾਤੁਬ ਹੈ, ਮੈਂ ਪੀਐੱਮ ਸ਼੍ਰੀ ਕੇਂਦਰੀ ਵਿਦਿਆਲਾ (ਸਕੂਲ) ਕਰਗਿਲ ਲੱਦਾਖ ਵਿੱਚ ਪੜ੍ਹਦੀ ਹਾਂ। ਮੈਂ ਕਲਾਸ ਦਸਵੀਂ ਦੀ ਵਿਦਿਆਰਥਣ ਹਾਂ। ਮੇਰਾ ਤੁਹਾਥੋਂ ਪ੍ਰਸ਼ਨ ਇਹ ਹੈ ਕਿ ਪਰੀਖਿਆ ਦੀ ਤਿਆਰੀ ਅਤੇ ਸਵਸਥ (ਤੰਦਰੁਸਤ) ਜੀਵਨ ਸ਼ੈਲੀ ਬਣਾਈ ਰੱਖਣ ਦੇ ਦਰਮਿਆਨ ਸੰਤੁਲਨ ਕਿਵੇਂ ਬਣਾ ਸਕਦੇ ਹਾਂ, ਧੰਨਵਾਦ।
ਪ੍ਰਸਤੁਤਕਰਤਾ- ਸ਼ੁਕਰੀਆ ਨਜ਼ਮਾ, ਉੱਤਰ ਪੂਰਬ ਭਾਰਤ ਦੇ ਰਤਨ ਜਨਜਾਤੀਯ ਬਹੁਲ ਰਾਜ ਅਰੁਣਾਚਲ ਪ੍ਰਦੇਸ਼ ਦੇ ਨਾਹਰਲਾਗੁਨ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਵਿੱਚੋਂ ਇੱਕ ਅਧਿਆਪਕਾ ਤੋਬੀ ਲੌਮੀ ਜੀ ਇਸ ਸਭਾਗਾਰ ਵਿੱਚ ਉਪਸਥਿਤ ਹਨ ਅਤੇ ਪ੍ਰਧਾਨ ਮੰਤਰੀ ਜੀ ਨੂੰ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ।
ਤੋਬੀ ਲੌਮੀ- ਨਮਸਕਾਰ ਮਾਣਯੋਗ ਪ੍ਰਧਾਨ ਮੰਤਰੀ ਜੀ, ਮੇਰਾ ਨਾਮ ਤੋਬੀ ਲੌਮੀ ਹੈ, ਮੈਂ ਇੱਕ ਅਧਿਆਪਕਾ ਹਾਂ, ਮੈਂ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਨਾਹਰਲਾਗੁਨ ਅਰੁਣਾਚਲ ਪ੍ਰਦੇਸ਼ ਤੋਂ ਆਈ ਹਾਂ। ਮੇਰਾ ਪ੍ਰਸ਼ਨ ਹੈ ਵਿਦਿਆਰਥੀ ਖੇਡ-ਕੁਦ ਹੀ ਨਹੀਂ, ਬਲਕਿ ਪੜ੍ਹਾਈ ਵਿੱਚ ਮੁੱਖ ਰੂਪ ਨਾਲ ਕੀ ਅਤੇ ਕਿਵੇਂ ਧਿਆਨ ਕੇਂਦ੍ਰਿਤ ਕਰ ਸਕਦੇ ਹਨ। ਕਿਰਪਾ ਕਰਕੇ ਮਾਰਗਦਰਸ਼ਨ ਕਰੋ, ਧੰਨਵਾਦ ਸਰ।
ਪ੍ਰਸਤੁਤਕਰਤਾ- ਧੰਨਵਾਦ ਮੈਮ, ਪ੍ਰਧਾਨ ਮੰਤਰੀ ਜੀ ਧੀਰਜ, ਨਜਮਾ ਅਤੇ ਤੋਬੀ ਜੀ ਪੜ੍ਹਾਈ ਅਤੇ ਹੈਲਦੀ ਲਾਇਫ (ਸਿਹਤਮੰਦ ਜੀਵਨ) ਵਿੱਚ ਤਾਲਮੇਲ ਕਿਵੇਂ ਸਥਾਪਿਤ ਕਰੀਏ, ਇਸ ਵਿਸ਼ੇ ‘ਤੇ ਤੁਹਾਡਾ ਮਾਰਗਦਰਸ਼ਨ ਚਾਹੁੰਦੇ ਹਨ।
ਪ੍ਰਧਾਨ ਮੰਤਰੀ- ਤੁਹਾਡੇ (ਆਪ) ਵਿੱਚੋਂ ਬਹੁਤ ਸਾਰੇ ਸਟੂਡੈਂਟਸ ਮੋਬਾਈਲ ਫੋਨ ਦਾ ਉਪਯੋਗ ਕਰਦੇ ਹੋਣਗੇ। ਅਤੇ ਕੁਝ ਲੋਕ ਹੋਣਗੇ ਸ਼ਾਇਦ ਉਨ੍ਹਾਂ ਨੂੰ ਘੰਟਿਆਂ ਤੱਕ ਮੋਬਾਈਲ ਫੋਨ ਦੀ ਆਦਤ ਹੋ ਗਈ ਹੋਵੇਗੀ। ਲੇਕਿਨ ਕੀ ਕਦੇ ਐਸਾ ਵਿਚਾਰ ਆਇਆ ਮਨ ਵਿੱਚ ਕੀ ਨਹੀਂ-ਨਹੀਂ ਮੈਂ ਚਾਰਜਿੰਗ ਵਿੱਚ ਫੋਨ ਨਹੀਂ ਰੱਖਾਂਗਾ ਤਾਂ ਮੇਰਾ ਮੋਬਾਈਲ ਦਾ ਉਪਯੋਗ ਘੱਟ ਹੋ ਜਾਵੇਗਾ, ਇਸ ਲਈ ਰਿਚਾਰਜ ਨਹੀਂ ਕਰਾਂਗਾ। ਅਗਰ ਰਿਚਾਰਜਿੰਗ ਨਹੀਂ ਕਰਾਂਗਾ ਤਾਂ ਮੋਬਾਈਲ ਕੰਮ ਕਰੇਗਾ ਕੀ? ਕਰੇਗਾ ਕੀ? ਤਾਂ ਮੋਬਾਈਲ ਜਿਹੀ ਚੀਜ਼ ਜੋ ਰੋਜ਼ਮਰ੍ਹਾ ਦੇਖਦੇ ਹਾਂ, ਉਸ ਨੂੰ ਭੀ ਚਾਰਜ ਕਰਨਾ ਪੈਂਦਾ ਹੈ ਕਿ ਨਹੀਂ ਕਰਨਾ ਪੈਂਦਾ ਹੈ? ਅਰੇ ਜਵਾਬ ਤਾਂ ਦਿਓ? ਰਿਚਾਰਜ ਕਰਨਾ ਪੈਂਦਾ ਹੈ ਕਿ ਨਹੀਂ ਕਰਨਾ ਪੈਂਦਾ ਹੈ? ਅਗਰ ਮੋਬਾਈਲ ਨੂੰ ਕਰਨਾ ਪੈਂਦਾ ਹੈ ਤਾਂ ਇਹ ਬੌਡੀ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਜਿਵੇਂ ਮੋਬਾਈਲ ਫੋਨ ਵਿੱਚ ਚਾਰਜਿੰਗ ਇਹ ਮੋਬਾਈਲ ਫੋਨ ਦੀ requirement ਹੈ। ਵੈਸੇ (ਉਸੇ ਤਰ੍ਹਾਂ) ਸਾਡੇ ਸਰੀਰ ਦਾ ਭੀ ਚਾਰਜਿੰਗ ਇਹ ਸਰੀਰ ਦੀ requirement ਹੈ। ਆਪ(ਤੁਸੀਂ) ਐਸਾ ਸੋਚੋ ਕੀ ਨਹੀਂ ਪੜ੍ਹਨਾ ਹੈ ਤਾਂ ਬਸ ਕਿ ਵਿੰਡੋ ਬੰਦ ਪੜ੍ਹਾਈ, ਬਾਕੀ ਸਭ ਬੰਦ, ਐਸਾ ਕਦੇ ਨਹੀਂ ਹੋ ਸਕਦਾ ਹੈ, ਜੀਵਨ ਐਸੇ ਨਹੀਂ ਜੀ ਸਕਦੇ ਹਾਂ, ਅਤੇ ਇਸ ਲਈ ਜੀਵਨ ਨੂੰ ਥੋੜ੍ਹਾ ਸੰਤੁਲਿਤ ਬਣਾਉਣਾ ਪੈਂਦਾ ਹੈ। ਕੁਝ ਲੋਕ ਹੁੰਦੇ ਹਨ ਖੇਡਦੇ ਹੀ ਰਹਿੰਦੇ ਹਨ, ਉਹ ਭੀ ਇੱਕ ਸੰਕਟ ਹੁੰਦਾ ਹੈ, ਲੇਕਿਨ ਜਦੋਂ ਤੁਹਾਨੂੰ ਇਗਜ਼ਾਮ ਦੇਣਾ ਹੋਵੇਗਾ ਅਤੇ ਲੌਕਿਕ ਲਾਇਫ ਜੀਵਨ ਵਿੱਚ ਇਨ੍ਹਾਂ ਚੀਜ਼ਾਂ ਦਾ ਆਪਣਾ ਮਹੱਤਵ ਹੈ। ਇਨ੍ਹਾਂ ਚੀਜ਼ਾਂ ਨੂੰ ਟਾਲ ਨਹੀਂ ਸਕਦੇ। ਲੇਕਿਨ ਅਗਰ ਅਸੀਂ ਸਵਸਥ (ਤੰਦਰੁਸਤ) ਹੀ ਨਹੀਂ ਰਹਾਂਗੇ, ਅਗਰ ਅਸੀਂ ਆਪਣੇ ਸਰੀਰ ਵਿੱਚ ਉਹ ਸਮਰੱਥਾ (ਤਾਕਤ) ਹੀ ਨਹੀਂ ਹੋਵੇਗੀ, ਤਾਂ ਹੋ ਸਕਦਾ ਹੈ ਕਿ ਤਿੰਨ ਘੰਟੇ ਇਗਜ਼ਾਮ ਵਿੱਚ ਹੀ ਬੈਠਣ ਦੀ ਸਮਰੱਥਾ (ਤਾਕਤ) ਹੀ ਗੁਆ ਦਿਆਂਗੇ, ਫਿਰ ਪੰਜ ਮਿੰਟ ਐਸਾ ਹੀ ਕਰਕੇ ਬੈਠਾ ਰਹਿਣਾ ਪਏਗਾ। ਅਤੇ ਇਸ ਲਈ ਸਵਸਥ ਸਰੀਰ ਸਵਸਥ ਮਨ ਦੇ ਲਈ ਭੀ ਬਹੁਤ ਜ਼ਰੂਰੀ ਹੈ। ਹੁਣ ਸਵਸਥ ਸਰੀਰ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਤੁਹਾਨੂੰ ਪਹਿਲਵਾਨੀ ਕਰਨੀ ਹੈ। ਇਹ ਜ਼ਰੂਰੀ ਨਹੀਂ ਹੈ, ਲੇਕਿਨ ਜੀਵਨ ਵਿੱਚ ਕੁਝ ਨਿਯਮ ਤੈਅ ਹੁੰਦੇ ਹਨ। ਹੁਣ ਤੁਸੀਂ ਕਦੇ ਸੋਚੋ ਕਿਤਨਾ ਸਮਾਂ ਹੈ, ਜਿਸ ਵਿੱਚ ਆਪ(ਤੁਸੀਂ) ਖੁੱਲ੍ਹੇ ਅਸਮਾਨ ਦੇ ਨੀਚੇ ਸਨਲਾਇਟ ਵਿੱਚ ਬਿਤਾਏ ਹੋਣ। ਅਗਰ ਆਪ ਚਲੋ ਪੜ੍ਹਣਾ ਭੀ ਹੈ, ਤਾਂ ਕਿਤਾਬ ਲੈ ਕੇ ਸਨਲਾਇਟ ਵਿੱਚ ਬੈਠੋ ਨਾ ਭਈ ਥੋੜ੍ਹੀ ਦੇਰ। ਕਦੇ-ਕਦੇ ਬੌਡੀ ਨੂੰ ਰਿਚਾਰਜ ਕਰਨ ਵਿੱਚ ਸਨਲਾਇਟ ਭੀ ਬਹੁਤ ਜ਼ਰੂਰੀ ਹੁੰਦੀ ਹੈ। ਕੀ ਕਦੇ ਕੋਸ਼ਿਸ਼ ਕੀਤੀ? ਨਿਯਮ ਨਾਲ ਕਿ ਭਈ ਮੈਂ ਦਿਨ ਵਿੱਚ ਕੈਸੇ ਭੀ ਕਰਕੇ ਇਤਨਾ ਤਾਂ ਮੌਕਾ ਕੱਢ ਦੇਵਾਂ, ਤਾਕਿ ਮੈਨੂੰ ਸਨਲਾਇਟ ਦੇ ਨਾਲ ਮੇਰਾ ਨਾਤਾ ਰਹੇ। ਉਸੇ ਪ੍ਰਕਾਰ ਨਾਲ ਕਿਤਨਾ ਹੀ ਪੜ੍ਹਨਾ ਕਿਉਂ ਨਾ ਹੋਵੇ, ਲੇਕਿਨ ਨੀਂਦ ਨੂੰ ਕਦੇ ਭੀ ਘੱਟ ਨਾ ਸਮਝੋ। ਜਦੋ ਤੁਹਾਡੀ ਮੰਮੀ ਤੁਹਾਨੂੰ ਕਹਿੰਦੇ ਹਨ ਕਿ ਸੌਂ ਜਾਓ-ਸੌਂ ਜਾਓ ਤਾਂ ਉਸ ਨੂੰ ਉਸ ਦਾ interference ਨਾ ਮੰਨੋ। ਜ਼ਿਆਦਤਰ ਸਟੂਡੈਂਟਸ ਦਾ ਇਗੋ ਇਤਨਾ ਹਰਟ ਹੋ ਜਾਂਦਾ ਹੈ ਕਿ ਤੁਮ(ਤੁਸੀਂ) ਕੋਣ ਹੁੰਦੇ ਹੋਣ, ਸੌਣ-ਸੌ ਜਾਓ, ਅਤੇ ਮੈਂ ਕਲ੍ਹ exam ਦੇਣਾ ਹੈ। ਮੈਂ ਸੌਵਾਂਗਾ ਨਹੀਂ ਸੌਵਾਂਗਾ- ਤੁਮਹੇਂ (ਤੁਹਾਨੂੰ) ਕੀ ਲੈਣਾ ਦੇਣਾ ਹੈ, ਐਸਾ ਕਰਦੇ ਹੋ ਨਾ ਘਰ ਵਿੱਚ। ਜੋ ਨਹੀਂ ਕਰਦੇ ਹਨ ਉਹ ਨਾ ਬੋਲੋ, ਜੋ ਕਰਦੇ ਹਨ ਉਹ ਬੋਲੋ ਜ਼ਰਾ... ਕਰਦੇ ਹੋ? ਕੋਈ ਨਹੀਂ ਬੋਲ ਰਿਹਾ ਹੈ। ਲੇਕਿਨ ਇਹ ਪੱਕਾ ਹੈ ਕਿ ਨੀਂਦ ਦੇ ਵਿਸ਼ੇ ਵਿੱਚ ਭੀ ਅਗਰ ਇੱਕ ਵਾਰ ਰੀਲ ‘ਤੇ ਚੜ੍ਹ ਗਏ, ਇੱਕ ਦੇ ਬਾਅਦ, ਇੱਕ ਦੇ ਬਾਅਦ ਇੱਕ ਰੀਲ ਦੇਖਦੇ ਹੀ ਗਏ... ਛੁਪਾਉਣਾ ਚਾਹੁੰਦੇ ਹੋ ਨਾ... ਕਿਤਨਾ ਸਮਾਂ ਬੀਤ ਗਿਆ ਪਤਾ ਨਹੀਂ, ਕਿਤਨੀ ਨੀਂਦ ਖਰਾਬ ਹੋ ਗਈ ਪਤਾ ਨਹੀਂ। ਕੀ ਕੱਢਿਆ- ਪਹਿਲਾ ਰੀਲ ਕੱਢੋ ਜ਼ਰਾ.. ਯਾਦ ਕਰੋ ਯਾਦ ਭੀ ਨਹੀਂ ਹੈ... ਐਸੇ ਹੀ ਦੇਖ ਰਹੇ ਹਾਂ। ਐਸੇ (ਇਸ ਤਰ੍ਹਾਂ) ਅਸੀਂ ਨੀਂਦ ਨੂੰ ਬਹੁਤ ਘੱਟ ਆਂਕਦੇ ਹਾਂ।
ਅੱਜ ਆਧੁਨਿਕ ਹੈਲਥ ਸਾਇੰਸ ਜੋ ਹੈ, ਉਹ ਨੀਂਦ ਨੂੰ ਬਹੁਤ ਤਵੱਜੋ(ਧਿਆਨ) ਦਿੰਦਾ ਹੈ। ਤੁਸੀਂ ਜ਼ਰੂਰੀ ਨੀਂਦ ਲੈਂਦੇ ਹੋ ਕਿ ਨਹੀਂ ਲੈਂਦੇ ਹੋ, ਉਹ ਤੁਹਾਡੀ ਸਿਹਤ ਦੇ ਲਈ ਬਹੁਤ ਮਹੱਤਵਪੂਰਨ ਹੈ। ਤੁਹਾਨੂੰ ਉਸ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਇਹ ਭੀ ਨਹੀਂ ਕਿ ਭਈ exam ਤਾਂ ਆਉਂਦੇ ਰਹਿਣਗੇ... ਮੋਦੀ ਜੀ ਨੂੰ ਮਿਲਿਆ ਸੀ ਉਨ੍ਹਾਂ ਨੇ ਬੋਲਿਆ ਹੈ ਸੌਂ ਜਾਓ। ਹੁਣੇ ਇੱਥੇ ਆਰਟਿਸਟਿਕ ਵਰਡ ਬਣਾਓ ਅਤੇ ਘਰ ਵਿੱਚ ਜਾਂਦੇ ਹੀ ਲਿਖੋ- ਸੌਂ ਜਾਓ। ਮੰਮੀ-ਪਾਪਾ ਨੂੰ ਦਿਖਾ ਦਿਓ... ਸੌ ਜਾਓ, ਐਸਾ ਤਾਂ ਨਹੀਂ ਕਰਦੇ ਨਾ? ਘੱਟ ਨੀਂਦ ਸਿਹਤ ਦੇ ਲਈ ਅਣਉਚਿਤ ਹੈ। ਕੁਝ upper ਲੋਕ ਹੁੰਦੇ ਹਨ, ਜੋ ਇੱਕ ਐਸੀ ਸਟੇਜ ‘ਤੇ ਬੌਡੀ ਲੈ ਗਏ, ਉਹ ਸ਼ਾਇਦ ਇਸ ਤੋਂ ਬਾਹਰ ਹੋਣਗੇ। ਸਾਧਾਰਣ ਮਾਨਵੀ ਦੇ ਜੀਵਨ ਦੇ ਲਈ ਇਹ ਅਣਉਚਿਤ ਹੈ।
ਆਪ ਕੋਸ਼ਿਸ ਕਰੋ ਕਿ ਤੁਹਾਡੀ required ਜਿਤਨੀ ਭੀ ਨੀਂਦ ਹੋਵੇ, ਆਪ ਪੂਰੀ ਲੈਂਦੇ ਹੋ ਅਤੇ ਇਹ ਭੀ ਦੇਖੋ ਕਿ sound sleep ਹੈ ਕਿ ਨਹੀਂ। ਬਹੁਤ ਗਹਿਰੀ ਨੀਂਦ ਹੋਣੀ ਚਾਹੀਦੀ ਹੈ ਜੀ। ਆਪ ਹੈਰਾਨ ਹੋ ਜਾਓਗੇ... ਜੋ ਟੀਚਰ ਬੈਠੇ ਹਨ ਨਾ ਬੜੀ ਆਯੂ (ਉਮਰ) ਦੇ ਟੀਚਰ... ਇਹ ਸੁਣ ਕੇ ਜ਼ਰੂਰ ਚੌਂਕ ਜਾਣਗੇ। ਅੱਜ ਭੀ ਮੈਂ... ਇਤਨਾ ਸਾਰਾ ਮੇਰੇ ਪਾਸ ਕੰਮ ਹੈ ਨਾ... ਆਪ ਲੋਕਾਂ ਜਿਤਨਾ ਨਹੀਂ ਹੈ, ਲੇਕਿਨ 365 ਦਿਨ ਕੋਈ ਅਪਵਾਦ ਨਹੀ... ਅਗਰ ਮੈਂ ਬਿਸਤਰ ‘ਤੇ ਲੇਟਿਆ ਨਹੀਂ ਕਿ 30 ਸੈਕੰਡ ਵਿੱਚ deep sleep ਦੀ ਤਰਫ਼ ਨਹੀਂ ਚਲਿਆ ਗਿਆ ਤਾਂ ਹੁੰਦਾ ਨਹੀਂ ... 30 ਸੈਕੰਡ ਲਗਦੇ ਹਨ ਮੈਨੂੰ। ਤੁਹਾਡੇ ਵਿੱਚੋਂ ਬਹੁਤ ਛੋਟੀ ਉਮਰ ਦੇ ਭੀ ਹੋਣਗੇ... ਕਦੇ ਇੱਧਰ, ਕਦੇ ਉੱਧਰ, ਕਦੇ ਉੱਧਰ, ਕਦੇ ਉੱਧਰ, ਫਿਰ ਨੀਂਦ ਆਏਗੀ ਤਾਂ ਆਏਗੀ। ਕੀ ... ਮੇਰਾ ਬਾਕੀ ਜੋ ਜਾਗ੍ਰਿਤ ਅਵਸਥਾ ਦਾ ਸਮਾਂ ਹੈ ਉਸ ਵਿੱਚ ਬਹੁਤ ਜਾਗ੍ਰਿਤ ਰਹਿੰਦਾ ਹਾਂ ਮੈਂ। ਤਾਂ ਜਦੋਂ ਜਾਗ੍ਰਿਤ ਹਾਂ, ਤਾਂ ਪੂਰੀ ਤਰ੍ਹਾਂ ਜਾਗ੍ਰਿਤ ਹਾਂ, ਜਦੋਂ ਸੌਂਦਾ ਹਾਂ ਤਾਂ ਪੂਰੀ ਤਰ੍ਹਾਂ ਸੌਂਦਾ ਹਾਂ। ਅਤੇ ਉਹ ਬੈਲੰਸ... ਜੋ ਬੜੀ ਉਮਰ ਦੇ ਲੋਕ ਹਨ ਉਹ ਪਰੇਸ਼ਾਨ ਹੁੰਦੇ ਹੋਣਗੇ... ਹਾਂ-ਹਾਂ ਭਈਆ ਸਾਨੂੰ ਤਾਂ ਨੀਂਦ ਹੀ ਨਹੀਂ ਆਉਂਦੀ, ਅੱਧਾ ਘੰਟਾ ਤਾਂ ਐਸੇ ਹੀ ਕਰਵਟ ਬਦਲਦੇ ਰਹਿੰਦੇ ਹਾਂ। ਅਤੇ ਇਹ ਆਪ achieve ਕਰ ਸਕਦੇ ਹੋ।
ਫਿਰ ਇੱਕ ਵਿਸ਼ਾ ਹੈ ਕਿ ਨਿਊਟ੍ਰੀਸ਼ਨ... ਸੰਤੁਲਿਤ ਆਹਾਰ ਅਤੇ ਆਪ ਜਿਸ ਉਮਰ ਵਿੱਚ ਹੋ... ਉਸ ਉਮਰ ਵਿੱਚ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ, ਉਹ ਤੁਹਾਡੇ ਆਹਾਰ ਵਿੱਚ ਹਨ ਕਿ ਨਹੀ ਹਨ... ਇੱਕ ਚੀਜ ਪਸੰਦ ਹੈ ਬੱਸ ਖਾਂਦੇ ਰਹਿੰਦੇ ਹੋ.. ਪੇਟ ਭਰ ਜਾਂਦਾ ਹੈ..ਕਦੇ ਮਨ ਭਰ ਜਾਂਦਾ ਹੈ... ਲੇਕਿਨ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਦਾ ਹੈ।
10th, 12th ਦਾ ਇਹ ਕਾਲਖੰਡ ਐਸਾ ਹੈ, ਜਦੋਂ ਤੁਹਾਡੇ ਪਾਸ exam ਦਾ ਵਾਤਾਵਰਣ ਹੈ ਤਾਂ ਇੱਕ ਬਾਤ ਤੈਅ ਕਰੋ ਕਿ ਮੇਰੇ ਸਰੀਰ ਨੂੰ ਜਿਤਨੀ requirement ਹੈ ਉਹ ਮੈਂ ਲੈਂਦਾ ਰਹਾਂ। ਮਾਂ-ਬਾਪ ਭੀ ਬੱਚਿਆਂ ਨੂੰ ਐਸਾ ਨਾ ਕਰਨ... ਨਹੀਂ-ਨਹੀਂ ... ਅੱਜ ਤਾਂ ਹਲਵਾ ਬਣਾਇਆ ਹੈ ਜ਼ਰਾ ਜ਼ਿਆਦਾ ਖਾ ਲਵੋ। ਕਦੇ ਮਾਂ –ਬਾਪ ਨੂੰ ਭੀ ਲਗਦਾ ਹੈ ਕਿ quantity ਜ਼ਿਆਦਾ ਖੁਆ ਦਿੱਤੀ ਤਾਂ ਬੱਚਾ ਖੁਸ਼ ਹੈ... ਜੀ ਨਹੀਂ, ਉਸ ਦੇ ਸਰੀਰ... ਅਤੇ ਇਸ ਦੇ ਲਈ ਕੋਈ ਅਮੀਰੀ-ਗ਼ਰੀਬੀ ਦਾ ਮੁੱਦਾ ਨਹੀਂ ਹੈ, ਜੋ ਉਪਲਬਧ ਚੀਜ਼ਾਂ ਹੁੰਦੀਆਂ ਹਨ ਉਸੇ ਵਿੱਚੋਂ ਮਿਲ ਜਾਂਦਾ ਹੈ ਜੀ। ਉਸ ਵਿੱਚ ਸਾਰੀਆਂ ਚੀਜ਼ਾਂ ਰਹਿੰਦੀਆਂ ਹਨ.. ਘੱਟ ਤੋਂ ਘੱਟ ਖਰਚ ਵਾਲੀਆਂ ਭੀ ਚੀਜ਼ਾਂ ਹੁੰਦੀਆਂ ਹਨ ਜੋ ਸਾਡੇ ਨਿਊਟ੍ਰੀਸ਼ਨ ਨੂੰ cater ਕਰ ਸਕਦੇਆਂ ਹਨ। ਅਤੇ ਇਸ ਲਈ ਸਾਡੇ ਆਹਾਰ ਵਿੱਚ ਸੰਤੁਲਨ... ਇਹ ਭੀ ਸਿਹਤ ਦੇ ਲਈ ਉਤਨਾ ਹੀ ਜ਼ਰੂਰੀ ਹੈ।
ਅਤੇ ਫਿਰ ਐਕਸਰਸਾਇਜ਼- ਅਸੀਂ ਪਹਿਲਵਾਨੀ ਵਾਲੀ ਐਕਸਰਸਾਇਜ਼ ਕਰੀਏ ਜਾਂ ਨਾ ਕਰੀਏ, ਅਲੱਗ ਬਾਤ ਹੈ... ਲੇਕਿਨ ਫਿਟਨਸ ਦੇ ਲਈ ਐਕਸਰਸਾਇਜ਼ ਕਰਨੀ ਚਾਹੀਦੀ ਹੈ। ਜਿਵੇਂ daily ਟੂਥਬਰਸ਼ ਕਰਦੇ ਹਾਂ ਨਾ... ਇਵੇਂ ਹੀ no compromise… ਐਕਸਰਸਾਇਜ਼ ਕਰਨੀ ਚਾਹੀਦੀ ਹੈ। ਮੈਂ ਕੁਝ ਬੱਚੇ ਐਸੇ ਦੇਖੇ ਹਨ, ਜੋ ਛੱਤ ‘ਤੇ ਚਲੇ ਜਾਂਦੇ ਹਨ ਕਿ ਕਿਤਾਬ ਲੈ ਕੇ ਚਲਦੇ ਹਨ... ਪੜ੍ਹਦੇ ਰਹਿੰਦੇ ਹਨ.. ਦੋਨੋਂ ਕੰਮ ਕਰ ਲੈਂਦੇ ਹਨ.. ਕੁਝ ਗਲਤ ਨਹੀਂ ਹੈ। ਉਹ ਪੜ੍ਹਦਾ ਭੀ ਹੈ ਅਤੇ ਧੁੱਪ ਦੇ ਅੰਦਰ ਚਲ ਭੀ ਲੈਂਦਾ ਹੈ.... ਐਕਸਰਸਾਇਜ਼ ਭੀ ਹੋ ਜਾਂਦੀ ਹੈ। ਕੋਈ ਨਾ ਕੋਈ ਐਸਾ ਰਸਤਾ ਕੱਢਣਾ ਚਾਹੀਦਾ ਹੈ , ਜਿਸ ਵਿੱਚ ਤੁਹਾਡੀ ਫਿਜੀਕਲ ਐਕਟੀਵਿਟੀ ਹੁੰਦੀ ਰਹਿਣੀ ਚਾਹੀਦੀ ਹੈ। 5 ਮਿੰਟ, 10 ਮਿੰਟ dedicated physical activity ਕਰਨੀ ਹੀ ਚਾਹੀਦੀ ਹੈ। ਜ਼ਿਆਦਾ ਕਰ ਸਕੋਂ ਤਾਂ ਅੱਛੀ ਬਾਤ ਹੈ। ਅਗਰ ਇੰਨ੍ਹਾਂ ਚੀਜ਼ਾਂ ਨੂੰ ਸਹਿਜ ਰੂਪ ਨਾਲ ਆਪ ਲਿਆਓਗੇ। Exam ਦੇ ਤਣਾਅ ਦੇ ਦਰਮਿਆਨ ਸਭ ਕੁਝ ਇੱਧਰ ਕਰੋਗੇ, ਉਹ ਨਹੀਂ ਕਰੋਗੇ ਤਾਂ ਨਹੀਂ ਚਲੇਗਾ। ਸੰਤੁਲਿਤ ਕਰੋ, ਤੁਹਾਨੂੰ ਬਹੁਤ ਫਾਇਦਾ ਹੋਵੇਗਾ । ਧੰਨਵਾਦ।
ਪ੍ਰਸਤੁਤਕਰਤਾ- ਪੀਐੱਮ ਸਰ ਤੁਸੀਂ ਇਗਜ਼ਾਮ ਵਾਰੀਅਰ ਵਿੱਚ ਭੀ ਸਾਨੂੰ ਇਹੀ ਸੰਦੇਸ਼ ਦਿੱਤਾ ਹੈ...ਜਿਤਨਾ ਖੇਲੋਗੇ ਉਤਨਾ ਖਿਲੋਗੇ। Thank You PM Sir. ਰਵਿੰਦਰਨਾਥ ਟੈਗੋਰ ਵੰਦੇ ਮਾਤਰਮ ਦੀ ਅਮਰ ਭੂਮੀ, ਸਮ੍ਰਿੱਧ ਕਲਾ-ਕੌਸ਼ਲ ਨਾਲ ਭਰਪੂਰ ਰਾਜ ਬੰਗਾਲ ਦੇ ਨੌਰਥ 24 ਪਰਗਨਾ ਤੋਂ ਕੇਂਦਰੀ ਵਿਦਿਆਲਾ ਦੀ ਵਿਦਿਆਰਥਣ ਮਧੁਮਿਤਾ ਮੱਲੇਖ ਸਾਡੇ ਨਾਲ ਵਰਚੁਅਲ ਮਾਧਿਅਮ ਨਾਲ ਪ੍ਰਸ਼ਨ ਪੁੱਛਣਾ ਚਾਹੁੰਦੀ ਹੈ। ਮਧੁਮਿਤਾ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਮਧੁਮਿਤਾ- ਮਾਣਯੋਗ ਪ੍ਰਧਾਨ ਮੰਤਰੀ ਮਹੋਦਯ ਨਮਸਕਾਰ, ਮੇਰਾ ਨਾਮ ਮਧੁਮਿਤਾ ਮੱਲੇਖ ਹੈ। ਮੈਂ ਪੀਐੱਮ ਸ਼੍ਰੀ ਕੇਂਦਰੀ ਵਿਦਿਆਲਾ ਬੈਰਕਪੁਰ ਥਲ ਸੈਨਾ ਕੋਲਕਾਤਾ ਸੰਭਾਗ ਦੀ 11ਵੀਂ ਵਿਗਿਆਨ ਦੀ ਵਿਦਿਆਰਥਣ ਹਾਂ। ਮੇਰਾ ਤੁਹਾਨੂੰ ਇਹ ਪ੍ਰਸ਼ਨ ਹੈ ਆਪ (ਤੁਸੀਂ) ਉਨ੍ਹਾਂ ਵਿਦਿਆਰਥੀਆਂ ਨੂੰ ਕੀ ਸਲਾਹ ਦੇਣਾ ਚਾਹੋਗੇ ਜੋ ਆਪਣੇ ਕਰੀਅਰ ਦੇ ਬਾਰੇ ਅਨਿਸ਼ਚਿਤ ਹਨ ਜਾਂ ਕਿਸੇ ਵਿਸ਼ੇਸ਼ ਕਰੀਅਰ ਜਾਂ ਪੇਸ਼ੇ ਨੂੰ ਚੁਣਨ ਦੇ ਬਾਰੇ ਦਬਾਅ ਮਹਿਸੂਸ ਕਰਦੇ ਹਨ। ਕਿਰਪਾ ਕਰਕੇ ਇਸ ਵਿਸ਼ੇ ‘ਤੇ ਮੈਨੂੰ ਮਾਰਗਦਰਸ਼ਨ ਕਰੋ। ਧੰਨਵਾਦ ਮਹੋਦਯ।
ਪ੍ਰਸਤੁਤਕਰਤਾ- ਧੰਨਵਾਦ ਮਧੁਮਿਤਾ। ਪੀਐੱਮ ਸਰ, ਭਗਵਾਨ ਕ੍ਰਿਸ਼ਨ ਦੀ ਉਪਦੇਸ਼ ਭੂਮੀ ਵੀਰ ਬਹਾਦਰ ਖਿਡਾਰੀਆਂ ਦੇ ਪ੍ਰਦੇਸ਼ ਹਰਿਆਣਾ ਪਾਣੀਪਤ ਦੇ ਦ ਮਿਲੇਨੀਅਮ ਸਕੂਲ ਦੀ ਵਿਦਿਆਰਥਣ ਅਦਿਤੀ ਤਨਵਰ, ਔਨਲਾਇਨ ਮਾਧਿਅਮ ਨਾਲ ਜੁੜੀ ਹੋਈ ਹੈ ਅਤੇ ਤੁਹਾਡੇ ਤੋਂ ਮਾਰਗਦਰਸ਼ਨ ਚਾਹੁੰਦੀ ਹੈ। ਅਦਿਤੀ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਅਦਿਤੀ ਤਨਵਰ- ਮਾਣਯੋਗ ਪ੍ਰਧਾਨ ਮੰਤਰੀ ਜੀ, ਨਮਸਕਾਰ। ਮੇਰਾ ਨਾਮ ਅਦਿਤੀ ਤਨਵਰ ਹੈ ਅਤੇ ਮੈਂ ਦ ਮਿਲੇਨੀਅਮ ਸਕੂਲ, ਪਾਣੀਪਤ, ਹਰਿਆਣਾ ਦੀ ਕਲਾਸ ਗਿਆਰ੍ਹਵੀਂ ਦੀ ਵਿਦਿਆਰਥਣ ਹਾਂ। ਮੇਰਾ ਤੁਹਾਥੋਂ ਪ੍ਰਸ਼ਨ ਇਹ ਹੈ ਕਿ ਮੈਂ humanities ਨੂੰ ਆਪਣੇ ਵਿਸ਼ੇ ਦੇ ਰੂਪ ਵਿੱਚ ਚੁਣਿਆ ਹੈ ਅਤੇ ਲੋਕ ਰੋਜ਼ ਮੇਰੇ ‘ਤੇ ਤਾਨੇ ਕਸਦੇ ਹਨ। ਮੈਨੂੰ ਇਹ ਵਿਸ਼ਾ ਪਸੰਦ ਹੈ, ਇਸ ਲਈ ਮੈਂ ਇਸ ਨੂੰ ਚੁਣਿਆ ਹੈ। ਲੇਕਿਨ ਕਦੇ-ਕਦੇ ਤਾਨਿਆਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਇਨ੍ਹਾਂ ਨੂੰ ਕਿਵੇਂ ਸੰਭਾਲੀਏ ਅਤੇ ਕਿਵੇਂ ਨਜ਼ਰਅੰਦਾਜ਼ ਕਰੀਏ। ਮੈਂ ਇਸ ਵਿੱਚ ਤੁਹਾਡੇ ਤੋਂ ਮਾਰਗਦਰਸ਼ਨ ਚਾਹੁੰਦੀ ਹਾਂ। ਧੰਨਵਾਦ ਸ਼੍ਰੀਮਾਨ, ਨਮਸਕਾਰ।
ਪ੍ਰਸਤੁਤਕਰਤਾ- ਥੈਂਕਯੂ ਅਦਿਤੀ। ਮਧੁਮਿਤਾ ਅਤੇ ਅਦਿਤੀ ਤੇ ਇਨ੍ਹਾਂ ਜਿਹੇ ਕੁਝ ਵਿਦਿਆਰਥੀ ਜੀਵਨ ਵਿੱਚ ਕਰੀਅਰ ਦੀ ਚੋਣ (ਸਿਲਕੈਸ਼ਨ)ਵਿੱਚ ਦਬਾਅ ਅਨੁਭਵ ਕਰਦੇ ਹਨ। ਸਰ, ਇੱਕ ਵਿਸ਼ੇਸ਼ ਕਰੀਅਰ ਜਾਂ ਸਟ੍ਰੀਮ ਚੁਣਨ ਦੀ ਮਾਨਸਿਕਤਾ ਦੇ ਦਬਾਅ ਦੀ ਸਮੱਸਿਆ ਦਾ ਕਿਵੇਂ ਸਮਾਧਾਨ ਕਰੀਏ?
ਪ੍ਰਧਾਨ ਮੰਤਰੀ- ਮੈਨੂੰ ਨਹੀਂ ਲਗਦਾ ਹੈ ਕਿ ਤੁਸੀਂ ਖ਼ੁਦ confused ਹੋ। ਤੁਸੀਂ ਖ਼ੁਦ ਉਲਝਣ ਵਿੱਚ ਹੋ ਐਸਾ ਮੈਨੂੰ ਨਹੀਂ ਲਗਦਾ ਹੈ। ਹਕੀਕਤ ਇਹ ਹੈ ਕਿ ਤੁਹਾਨੂੰ ਆਪਣੇ ‘ਤੇ ਭਰੋਸਾ ਨਹੀਂ ਹੈ। ਤੁਹਾਨੂੰ ਆਪਣੇ ਸੋਚਣ ਦੇ ਸਬੰਧ ਵਿੱਚ ਦੁਬਿਧਾ ਹੈ। ਹੁਣ ਇਸ ਲਈ ਤੁਸੀਂ 50 ਲੋਕਾਂ ਨੂੰ ਪੁੱਛਦੇ ਰਹਿੰਦੇ ਹੋ। ਕੀ ਲਗਦਾ ਹੈ ਇਹ ਕਰਾਂ ਤਾਂ...ਕੀ ਲਗੇਗਾ ਇਹ ਕਰਾਂ ਤਾ। ਤੁਸੀਂ ਖ਼ੁਦ ਨੂੰ ਜਾਣਦੇ ਨਹੀਂ ਹੋ। ਅਤੇ ਉਸ ਦੇ ਕਾਰਨ ਤੁਸੀਂ ਕਿਸੇ ਦੀ advise ‘ਤੇ dependent ਰਹਿੰਦੇ ਹੋ। ਅਤੇ ਜੋ ਵਿਅਕਤੀ ਜ਼ਿਆਦਾ ਅੱਛਾ ਲਗਦਾ ਹੈ, ਤੁਹਾਨੂੰ ਅਤੇ ਜੋ advise ਤੁਹਾਨੂੰ ਸਭ ਤੋਂ ਸਰਲ ਲਗਦੀ ਹੈ, ਤੁਸੀਂ ਉਸੇ ਨੂੰ adopt ਕਰ ਲੈਂਦੇ ਹੋ। ਹੁਣ ਜਿਵੇਂ ਮੈਂ ਕਿਹਾ ਕਿ ਖੇਲੋ ਤਾਂ ਬਹੁਤ ਕੁਝ ਹੋਣਗੇ ਜੋ ਅੱਜ ਸੰਕਲਪ ਲੈ ਕੇ ਘਰ ਜਾਣਗੇ... ਮੋਦੀ ਜੀ ਨੇ ਕਿਹਾ ਖੇਲੋ-ਖਿਲੋ, ਖੇਲੋ-ਖਿਲੋ। ਹੁਣ ਮੈਂ ਪੜ੍ਹਾਂਗਾ ਨਹੀਂ, ਬੱਸ...ਕਿਉਂਕਿ ਉਸ ਨੇ ਆਪਣੀ ਚੀਜ਼ ਪਸੰਦ ਕਰ ਲਈ ਹੈ।
ਮੈਂ ਸਮਝਦਾ ਹਾਂ ਕਿ ਸਭ ਤੋਂ ਬੁਰੀ ਜੋ ਸਥਿਤੀ ਹੈ ਨਾ, ਉਹ ਕਨਫਿਊਜ਼ਨ ਹੈ...ਅਨਿਰਣਾਇਕਤਾ ਹੈ। ਅਨਿਰਣਾਇਕਤਾ. ਤੁਸੀਂ ਦੇਖਿਆ ਹੋਵੇਗਾ ਪੁਰਾਣੇ ਜ਼ਮਾਨੇ ਵਿੱਚੋਂ ਕਥਾ ਚਲਦੀ ਸੀ...ਕੋਈ ਗੱਡੀ ਲੈ ਕੇ ਜਾ ਰਿਹਾ ਸੀ ਅਤੇ ਕੁੱਤਾ ਤੈਅ ਨਹੀਂ ਕਰ ਪਾਇਆ, ਇੱਧਰ ਜਾਵਾਂ...ਉੱਧਰ ਜਾਵਾਂ ਅਤੇ ਆਖਰਕਾਰ ਉਹ ਨੀਚੇ ਆ ਗਿਆ। ਇਹੀ ਹੁੰਦਾ ਹੈ..ਅਗਰ ਉਸ ਨੂੰ ਪਤਾ ਹੈ ਕਿ ਮੈਂ ਉੱਧਰ ਚਲਿਆ ਜਾਵਾਂ ਤਾਂ ਹੋ ਸਕਦਾ ਹੈ ਕਿ ਉਹ ਡ੍ਰਾਇਵਰ ਹੀ ਉਸ ਨੂੰ ਬਚਾ ਲਵੇ। ਲੇਕਿਨ ਇੱਧਰ ਗਿਆ...ਉੱਧਰ ਗਿਆ...ਉੱਧਰ ਗਿਆ...ਤਾਂ ਡ੍ਰਾਈਵਰ ਕਿਤਨਾ ਹੀ ਐਕਸਪਰਟ ਹੋਵੇ ਨਹੀਂ ਬਚਾ ਪਾਵੇਗਾ। ਸਾਨੂੰ ਅਨਿਸ਼ਚਿਤਤਾ ਤੋਂ ਭੀ ਬਚਣਾ ਚਾਹੀਦਾ ਹੈ, ਅਨਿਰਣਾਇਕਤਾ ਤੋਂ ਭੀ ਬਚਣਾ ਚਾਹੀਦਾ ਹੈ। ਅਤੇ ਨਿਰਣਾ ਕਰਨ ਤੋਂ ਪਹਿਲਾਂ ਸਾਰੀਆਂ ਚੀਜ਼ਾਂ...ਸਾਨੂੰ ਉਸ ਨੂੰ ਜਿਤਨੇ ਤਰਾਜੂ ‘ਤੇ ਤੋਲ ਸਕਦੇ ਹਾਂ, ਤੋਲਣਾ ਚਾਹੀਦਾ ਹੈ।
ਦੂਸਰਾ, ਕਦੇ-ਕਦੇ ਕੁਝ ਲੋਕਾਂ ਨੂੰ ਲਗਦਾ ਹੈ ਕਿ ਫਲਾਣੀ ਚੀਜ਼ ਵੈਸੀ ਹੈ..ਢਿਗਣੀ ਚੀਜ਼... ਹੁਣ ਮੈਨੂੰ ਦੱਸੋ- ਸਵੱਛਤਾ ਦਾ ਵਿਸ਼ਾ ਹੈ, ਅਗਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖੀਓ ਤਾਂ ਬਹੁਤ ਮਾਮੂਲੀ ਵਿਸ਼ਾ ਹੈ ਕਿ ਨਹੀਂ ਹੈ? ਬਹੁਤ ਮਾਮੂਲੀ ਵਿਸ਼ਾ ਹੈ ਕਿ ਨਹੀਂ ਹੈ? ਕੋਈ ਭੀ ਕਹੇਗਾ...ਯਾਰ, ਪੀਐੱਮ ਨੂੰ ਇਤਨੇ ਸਾਰੇ ਕੰਮ ਹਨ... ਇਹ ਸਵੱਛਤਾ-ਸਵੱਛਤਾ ਕਰਦਾ ਰਹਿੰਦਾ ਹੈ। ਲੇਕਿਨ ਜਦੋਂ ਮੈਂ ਉਸ ਦੇ ਅੰਦਰ ਆਪਣਾ ਮਨ ਲਗਾ ਦਿੱਤਾ, ਹਰ ਵਾਰ ਮੈਂ ਉਸ ਨੂੰ ਆਪਣਾ ਇੱਕ ਮਹੱਤਵ ਦਾ ਸਾਧਨ ਬਣਾ ਦਿੱਤਾ...ਅੱਜ ਸਵੱਛਤਾ ਦੇਸ਼ ਦਾ ਪ੍ਰਾਇਮ ਏਜੰਡਾ ਬਣ ਗਿਆ ਕਿ ਨਹੀਂ ਬਣ ਗਿਆ? ਸਵੱਛਤਾ ਤਾਂ ਛੋਟਾ ਵਿਸ਼ਾ ਸੀ, ਲੇਕਿਨ ਮੈਂ ਅਗਰ ਉਸ ਵਿੱਚ ਜਾਨ ਮੈਂ ਭਰ ਦਿੱਤੀ ਤਾਂ ਉਹ ਬਹੁਤ ਬੜਾ ਬਣ ਗਿਆ। ਇਸ ਲਈ ਅਸੀਂ ਇਹ ਨਾ ਸੋਚੀਏ...ਤੁਸੀਂ ਦੇਖਿਆ ਹੋਵੇਗਾ ਕਿ ਕਿਤੇ ਮੈਂ ਪੂਰਾ ਤਾਂ ਪੜ੍ਹ ਨਹੀਂ ਪਾਇਆ ਲੇਕਿਨ ਮੇਰੀ ਨਜ਼ਰ ਗਈ ਕਿ ਕਿਸੇ ਨੇ ਕਿਹਾ ਕਿ ਪਿਛਲੇ ਦਸ ਸਾਲ ਵਿੱਚ ਆਰਟ ਅਤੇ ਕਲਚਰ ਦੇ ਖੇਤਰ ਵਿੱਚ ਭਾਰਤ ਦਾ ਮਾਰਕਿਟ 250 ਗੁਣਾ ਵਧ ਗਿਆ ਹੈ। ਹੁਣ ਅੱਜ ਤੋਂ ਪਹਿਲਾਂ ਕੋਈ ਪੇਂਟਿੰਗ ਕਰਦਾ ਸੀ ਤਾਂ ਮਾਂ-ਬਾਪ ਕਹਿੰਦੇ ਸਨ ਪਹਿਲਾਂ ਪੜ੍ਹਾਈ ਕਰੋ। Vacation ਵਿੱਚ ਪੇਂਟਿੰਗ ਕਰਨਾ। ਉਸ ਨੂੰ ਲਗਦਾ ਹੀ ਨਹੀਂ ਸੀ ਕਿ ਪੇਂਟਿੰਗ ਭੀ ਜੀਵਨ ਵਿੱਚ ਵਿਸ਼ਾ ਹੋ ਸਕਦਾ ਹੈ। ਅਤੇ ਇਸ ਲਈ ਅਸੀਂ ਕਿਸੇ ਚੀਜ ਨੂੰ ਘੱਟ ਨਾ ਆਂਕੀਏ। ਸਾਡੇ ਵਿੱਚ ਦਮ ਹੋਵੇਗਾ ਤਾਂ ਅਸੀਂ ਉਸ ਵਿੱਚ ਜਾਨ ਭਰ ਦੇਵਾਂਗੇ। ਸਾਡੇ ਵਿੱਚ ਸਮਰੱਥਾ ਹੋਣੀ ਚਾਹੀਦੀ ਹੈ। ਅਤੇ ਤੁਸੀਂ ਜੋ ਚੀਜ ਹੱਥ ਵਿੱਚ ਲਵੋ...ਉਸ ਵਿੱਚ ਜੀ-ਜਾਨ ਨਾਲ ਜੁਟ ਜਾਓ...ਅਸੀਂ ਅੱਧੇ-ਅਧੂਰੇ... ਯਾਰ ਉਸ ਨੇ ਲੈ ਲਿਆ... ਮੈਂ ਇਹ ਲੈਂਦਾ ਤਾਂ ਸ਼ਾਇਦ ਅੱਛਾ ਹੁੰਦਾ। ਉਸ ਨੇ ਇਹ ਲਿਆ, ਮੈਂ ਇਹ ਲੈਂਦਾ ਤਾਂ ਅੱਛਾ ਹੁੰਦਾ। ਇਹ ਉਲਝਣ ਤੁਹਾਨੂੰ ਬਹੁਤ ਸੰਕਟਾਂ ਵਿੱਚ ਪਾ ਸਕਦੇ ਹੈ।
ਦੂਸਰਾ ਵਿਸ਼ਾ ਹੈ ਕਿ ਅੱਜ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੇ ਤੁਹਾਡੇ (ਆਪ ਦੇ) ਲਈ ਬਹੁਤ ਸੁਵਿਧਾ ਕਰ ਦਿੱਤੀ ਹੈ। ਤੁਸੀਂ (ਆਪ) ਇੱਕ ਖੇਤਰ ਵਿੱਚ ਵਧ ਰਹੇ ਹੋ, ਲੇਕਿਨ ਤੁਹਾਡਾ (ਆਪ ਦਾ) ਮਨ ਕਰ ਗਿਆ ਚਲੋ ਇੱਕ ਹੋਰ ਟ੍ਰਾਈ ਕਰਨਾ ਹੈ ਤਾਂ ਤੁਸੀਂ (ਆਪ) ਸ਼ਿਫਟ ਕਰ ਸਕਦੇ ਹੋ..... ਤੁਹਾਡੇ ਰਾਹ ਬਦਲ ਸਕਦੇ ਹਨ। ਤੁਹਾਨੂੰ (ਆਪ ਨੂੰ) ਕਿਸੇ ‘ਤੇ ਬੰਨ੍ਹੇ ਰਹਿਣ ਦੀ ਜ਼ਰੂਰਤ ਨਹੀਂ ਹੈ, ਤੁਸੀਂ (ਆਪ) ਆਪਣੇ-ਆਪ ਪ੍ਰਗਤੀ ਕਰ ਸਕਦੇ ਹੋ। ਅਤੇ ਇਸ ਲਈ ਹੁਣ ਸਿੱਖਿਆ ਵਿੱਚ ਭੀ ਬਹੁਤ ਸਾਰੀ ਮੈਂ ਅਭੀ exhibition ਦੇਖ ਰਿਹਾ ਸੀ, ਮੈਂ ਦੇਖ ਰਿਹਾ ਸੀ ਕਿ ਬੱਚਿਆਂ ਦੀ ਪ੍ਰਤਿਭਾ ਜਿਸ ਪ੍ਰਕਾਰ ਨਾਲ ਪ੍ਰਗਟ ਹੋਈ ਹੈ, ਪ੍ਰਭਾਵਿਤ ਕਰਨ ਵਾਲੀ ਹੈ।
ਸਰਕਾਰ ਦੀ ਆਈਐੱਨਬੀ ਮਿਨਿਸਟਰੀ, ਸਰਕਾਰ ਦੀਆਂ ਯੋਜਨਾਵਾਂ ਨੂੰ communicate ਕਰਨ ਦੇ ਲਈ ਜੋ ਕਰ ਰਹੇ ਹਨ... ਉਸ ਤੋਂ ਜ਼ਿਆਦਾ ਇਨ੍ਹਾਂ ਬੱਚਿਆਂ ਨੇ ਬਹੁਤ ਅੱਛਾ ਕੀਤਾ ਹੈ। ਨਾਰੀ ਸ਼ਕਤੀ ਦਾ ਮਹੱਤਵ ਇਤਨੇ ਵਧੀਆ ਤਰੀਕੇ ਨਾਲ ਰੱਖਿਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕਿਸੇ ਭੀ ਹਾਲਤ ਵਿੱਚ ਸਾਨੂੰ ਨਿਰਣਾਇਕ ਹੋਣਾ ਹੀ ਚਾਹੀਦਾ ਹੈ। ਅਤੇ ਇੱਕ ਵਾਰ ਨਿਰਣਾਇਕ ਹੋਣ ਦੀ ਆਦਤ ਲਗ ਜਾਂਦੀ ਨਾ ਫਿਰ ਕਨਫਿਊਜ਼ਨ ਨਹੀਂ ਰਹਿੰਦਾ ਹੈ ਜੀ। ਵਰਨਾ ਤਾਂ ਤੁਸੀਂ (ਆਪ ਨੇ) ਦੇਖਿਆ ਹੋਵੇਗਾ ਕਿ ਕਦੇ ਅਸੀਂ ਰੈਸਟੋਰੈਂਟ ਵਿੱਚ ਚਲੇ ਜਾਈਏ ਪਰਿਵਾਰ ਦੇ ਨਾਲ.... ਯਾਦ ਕਰੋ ਤੁਸੀਂ (ਆਪ)... ਮੈਨੂੰ ਤਾਂ ਮੌਕਾ ਨਹੀਂ ਮਿਲਦਾ ਹੈ ਲੇਕਿਨ ਤੁਹਾਨੂੰ (ਆਪ ਨੂੰ) ਮਿਲਦਾ ਹੋਵੇਗਾ। ਰੈਸਟੋਰੈਂਟ ਵਿੱਚ ਜਾਂਦੇ ਹੋਵੋਗੇ... ਪਹਿਲਾਂ ਤੁਸੀਂ (ਆਪ) ਸੋਚਦੇ ਹੋਵੋਗੇ ਮੈਂ ਇਹ ਮੰਗਵਾਵਾਂਗਾ... ਫਿਰ ਬਗਲ (ਨਾਲ) ਵਾਲੇ ਟੇਬਲ ‘ਤੇ ਕੁਝ ਦੇਖਦੇ ਹੋ ਤਾਂ ਕਹਿੰਦੇ ਹੋ ਨਹੀਂ ਇਹ ਨਹੀਂ ਇਹ ਮੰਗਵਾਉਂਗਾ। ਫਿਰ ਉਹ ਬੈਰਾ ਜੋ ਹੈ, ਕੁਝ ਹੋਰ ਟ੍ਰੇ ਵਿੱਚ ਲੈ ਜਾਂਦਾ ਦਿਖਦਾ ਹੈ। ...ਤਾਂ ਯਾਰ ਇਹ ਕੁਝ ਹੋਰ ਹੈ, ਨਹੀਂ-ਨਹੀਂ, ਇਹ ਕੀ ਹੈ ਭਾਈ... ਅੱਛਾ ਮੇਰਾ ਉਹ ਦੋ ਕੈਂਸਲ, ਇਹ ਲੈ ਆਓ। ਹੁਣ ਉਸ ਦਾ ਕਦੇ ਪੇਟ ਹੀ ਨਹੀਂ ਭਰੇਗਾ ਜੀ। ਉਸ ਨੂੰ ਕਦੇ ਸੰਤੋਸ਼ ਨਹੀਂ ਹੋਵੇਗਾ ਅਤੇ ਜਦੋਂ ਡਿਸ਼ ਆਏਗੀ ਤਾਂ ਉਸ ਨੂੰ ਲਗੇਗਾ ਯਾਰ ਇਸ ਦੇ ਬਜਾਏ ਉਹ ਪਹਿਲਾਂ ਵਾਲਾ ਲੈ ਲਿਆ ਹੁੰਦਾ ਦਾ ਅੱਛਾ ਹੁੰਦਾ। ਜੋ ਲੋਕ ਰੈਸਟੋਰੈਂਟ ਦੇ ਡਾਇਨਿੰਗ ਟੇਬਲ ‘ਤੇ ਨਿਰਣੇ ਨਹੀਂ ਕਰ ਪਾਉਂਦੇ ਹਨ, ਉਹ ਕਦੇ ਰੈਸਟੋਰੈਂਟ ਦਾ ਜਾਂ ਖਾਣੇ ਦਾ ਆਨੰਦ ਨਹੀਂ ਲੈ ਸਕਦੇ ਹਨ, ਤੁਹਾਨੂੰ ਨਿਰਣਾਇਕ ਬਣਨਾ ਪੈਂਦਾ ਹੈ ਜੀ। ਅਗਰ ਤੁਹਾਡੀ (ਆਪ ਦੀ) ਮਾਂ ਤੁਹਾਨੂੰ (ਆਪ ਨੂੰ) daily ਪੁੱਛੇ ਅੱਜ ਕੀ ਖਾਓਗੇ ਅਤੇ ਤੁਹਾਡੇ (ਆਪ ਦੇ) ਸਾਹਮਣੇ 50 ਤਰ੍ਹਾਂ ਦੀ ਵਰਾਇਟੀ ਬੋਲ ਦੇਵੇ... ਤੁਸੀਂ (ਆਪ) ਕੀ ਕਰੋਗੇ ? ਘੁੰਮ-ਫਿਰ ਕੇ ਆ ਜਾਓਗੇ, ਰੋਜ਼ ਖਾਂਦੇ ਹੋ... ਉੱਥੇ ਹੀ ਆ ਕੇ ਖੜ੍ਹੇ ਹੋ ਜਾਓਗੇ।
ਮੈਂ ਸਮਝਦਾ ਹਾਂ ਕਿ ਸਾਨੂੰ ਆਦਤ ਪਾਉਣੀ ਚਾਹੀਦੀ ਹੈ ਕਿ ਅਸੀਂ ਨਿਰਣਾਇਕ ਬਣੀਏ। ਨਿਰਣੇ ਲੈਣ ਤੋਂ ਪਹਿਲਾਂ 50 ਚੀਜ਼ਾਂ ਨੂੰ ਅਸੀਂ ਬਾਰੀਕੀਆਂ ਨਾਲ ਦੇਖੀਏ, ਉਸ ਦੇ ਪਲੱਸ-ਮਾਇਨਸ ਪੁਆਇੰਟ ਦੇਖੀਏ, ਪਲੱਸ-ਮਾਇਨਸ ਪੁਆਇੰਟ ਦੇ ਲਈ ਹਰ ਕਿਸੇ ਨੂੰ ਪੁੱਛੀਏ... ਲੇਕਿਨ ਉਸ ਦੇ ਬਾਅਦ ਅਸੀਂ ਨਿਰਣਾਇਕ ਬਣੀਏ। ਅਤੇ ਇਸ ਲਈ ਕਨਫਿਊਜ਼ਨ ਕਿਸੇ ਭੀ ਹਾਲਤ ਵਿੱਚ ਕਿਸੇ ਦੇ ਲਈ ਅੱਛੀ ਨਹੀਂ ਹੈ। ਅਨਿਰਣਾਇਕਤਾ ਹੋਰ ਖਰਾਬ ਹੁੰਦੀ ਹੈ ਅਤੇ ਉਸ ਵਿੱਚੋਂ ਸਾਨੂੰ ਬਾਹਰ ਆਉਣਾ ਚਾਹੀਦਾ ਹੈ। ਥੈਂਕਯੂ।
ਪ੍ਰਸਤੁਤਕਰਤਾ- ਸਰ ਨਿਰਣੇ ਦੀ ਸਪਸ਼ਟਤਾ ਵਿੱਚ ਹੀ ਸਫ਼ਲਤਾ ਨਿਹਿਤ ਹੈ.... ਤੁਹਾਡਾ (ਆਪ ਦਾ) ਇਹ ਕਥਨ ਸਦਾ ਯਾਦ ਰਹੇਗਾ। ਧੰਨਵਾਦ। ਸ਼ਾਂਤ ਸਮੁੰਦਰ ਤਟ, ਚਿੱਤਰਮਈ ਗਲੀਆਂ ਅਤੇ ਸੱਭਿਆਚਾਰਕ ਵਿਭਿੰਨਤਾਵਾਂ ਦੇ ਲਈ ਪ੍ਰਸਿੱਧ ਨਗਰ ਪੁਦੁੱਚੇਰੀ ਦੇ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਸੈਡਾਰਾਪੇਟ ਦੀ ਵਿਦਿਆਰਥਣ ਡੀ. ਵਰਸਰੀ ਸਾਡੇ ਦਰਮਿਆਨ ਸਭਾਗਾਰ ਵਿੱਚ ਮੌਜੂਦ ਹਨ ਅਤੇ ਆਪਣਾ ਸਵਾਲ ਪੁੱਛਣਾ ਚਾਹੁੰਦੇ ਹਨ। ਦੀਪਸ਼੍ਰੀ ਕਿਰਪਾ ਕਰਕੇ ਆਪਣਾ ਸਵਾਲ ਪੁੱਛੋ।
ਦੀਪਸ਼੍ਰੀ- ਨਮਸਤੇ, ਵਣੱਕਮ ਔਨਰੇਬਲ ਪ੍ਰਾਇਮ ਮਿਨਿਸਟਰ ਸਾਹਬ।
ਪ੍ਰਧਾਨ ਮੰਤਰੀ- ਵਣੱਕਮ, ਵਣੱਕਮ
ਡੀ. ਵਰਸਰੀ – ਮੇਰਾ ਨਾਮ ਦੀਪਸ਼੍ਰੀ ਹੈ। ਮੈਂ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ, ਸੈਦਰਾਪੇਟ ਤੋਂ ਆਈ ਹਾਂ। ਮੇਰਾ ਸਵਾਲ ਇਹ ਹੈ ਕਿ ਅਸੀਂ ਮਾਤਾ-ਪਿਤਾ ਵਿੱਚ ਆਪਣਾ ਭਰੋਸਾ ਕਿਵੇਂ ਪੈਦਾ ਕਰ ਸਕਦੇ ਹਾਂ, ਕਿ ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ। ਧੰਨਵਾਦ ਸਾਹਬ.
(डी. वर्सरी– My name is Deepshri. I am coming from Government Higher Secondary School, Sedarapet Puducherry. My question is how can we build our trust in parents, that we are working hard. Thank You Sir.)
ਪ੍ਰਸਤੁਤਕਰਤਾ - ਧੰਨਵਾਦ ਦੀਪਸ਼੍ਰੀ। ਪ੍ਰਧਾਨ ਮੰਤਰੀ ਜੀ, ਅਸੀਂ ਮਾਤਾ-ਪਿਤਾ ਨੂੰ ਕਿਵੇਂ ਵਿਸ਼ਵਾਸ ਦਿਵਾਈਏ ਕਿ ਅਸੀਂ ਮਿਹਨਤ ਕਰ ਰਹੇ ਹਾਂ। ਇਸ ਵਿਸ਼ੇ 'ਤੇ ਦੀਪਸ਼੍ਰੀ ਤੁਹਾਡੇ ਤੋਂ ਮਾਰਗਦਰਸ਼ਨ ਚਾਹੁੰਦੀ ਹੈ।
ਪ੍ਰਧਾਨ ਮੰਤਰੀ: ਤੁਸੀਂ ਇੱਕ ਸਵਾਲ ਪੁੱਛਿਆ ਹੈ, ਲੇਕਿਨ ਸਵਾਲ ਦੇ ਪਿੱਛੇ ਦੂਸਰਾ ਸਵਾਲ ਹੈ ਤੁਹਾਡੇ ਮਨ ਵਿੱਚ, ਜੋ ਤੁਸੀਂ ਪੁੱਛ ਨਹੀਂ ਰਹੇ ਹੋ। ਦੂਸਰਾ ਸਵਾਲ ਇਹ ਹੈ ਕਿ ਪੂਰੇ ਪਰਿਵਾਰ ਵਿੱਚ miss-trust ਹੈ। Trust deficit ਹੈ ਅਤੇ ਇਹ ਯਾਨੀ ਤੁਹਾਡੇ ਨਾਲ ਬਹੁਤ ਅੱਛੀ ਪਰਿਸਥਿਤੀ ਨੂੰ ਤੁਸੀਂ ਪਕੜਿਆ ਹੈ। ਤੁਸੀਂ ਉਸ ਨੂੰ ਪ੍ਰਸਤੁਤ ਐਸੇ ਕੀਤਾ, ਘਰ ਵਿੱਚ ਕੋਈ ਨਰਾਜ਼ ਨਾ ਹੋ ਜਾਏ, ਲੇਕਿਨ ਇਹ ਸੋਚਣ ਦਾ ਵਿਸ਼ਾ ਹੈ, ਟੀਚਰ ਦੇ ਲਈ ਭੀ ਅਤੇ ਪੇਰੈਂਟਸ ਦੇ ਲਈ ਭੀ । ਕਿ ਐਸਾ ਕੀ ਕਾਰਨ ਹੈ ਕਿ ਅਸੀਂ Trust deficit ਪਰਿਵਾਰਕ ਜੀਵਨ ਵਿੱਚ ਅਨੁਭਵ ਕਰ ਰਹੇ ਹਾਂ। ਅਗਰ ਪਰਿਵਾਰਿਕ ਜੀਵਨ ਵਿੱਚ ਭੀ ਅਸੀਂ Trust deficit ਅਨੁਭਵ ਕਰਦੇ ਹਾਂ ਤਾਂ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਅਤੇ ਇਹ Trust deficit ਅਚਾਨਕ ਨਹੀਂ ਹੁੰਦੀ ਹੈ... ਇੱਕ ਲੰਬੇ ਕਾਲਖੰਡ ਤੋਂ ਗੁਜਰ ਕੇ ਨਿਕਲਦੀ ਹੈ। ਅਤੇ ਇਸ ਲਈ ਹਰ ਪੇਰੈਂਟਸ ਨੂੰ, ਹਰ ਟੀਚਰ ਨੂੰ, ਹਰ ਸਟੂਡੈਂਟਸ ਨੂੰ ਬਹੁਤ ਹੀ ਬਰੀਕੀ ਨਾਲ ਆਪਣੇ ਆਚਰਣ ਨੂੰ anaylise ਕਰਦੇ ਰਹਿਣਾ ਚਾਹੀਦਾ ਹੈ। ਆਖਰਕਾਰ ਮਾਂ-ਬਾਪ ਮੇਰੀ ਬਾਤ ‘ਤੇ ਭਰੋਸਾ ਕਿਉਂ ਨਹੀਂ ਕਰਦੇ ਹਨ... ਕਿਤੇ ਨਾ ਕਿਤੇ ਤਾਂ ਐਸੀਆਂ ਬਾਤਾਂ ਹੋਈਆਂ ਹੋਣਗੀਆਂ ਜਿਸ ਦੇ ਕਾਰਨ ਉਨ੍ਹਾਂ ਦਾ ਇਹ ਮਨ ਬਣ ਗਿਆ ਹੋਵੇਗਾ। ਕਦੇ ਤੁਸੀਂ ਕਿਹਾ ਹੋਵੇਗਾ ਕਿ ਮੈਂ ਆਪਣੀ ਸਹੇਲੀ ਨੂੰ ਮਿਲਣ ਜਾ ਰਹੀ ਹਾਂ ਅਤੇ ਮਾਂ-ਬਾਪ ਨੂੰ ਅਗਰ ਬਾਅਦ ਵਿੱਚ ਪਤਾ ਚਲਿਆ ਕਿ ਤੁਸੀਂ ਤਾਂ ਉਸ ਦੇ ਇੱਥੇ ਗਏ ਹੀ ਨਹੀਂ ਸੀ ਤਾਂ Trust deficit ਸ਼ੁਰੂ ਹੋ ਜਾਂਦੀ ਹੈ। ਉਸ ਨੇ ਤਾਂ ਕਿਹਾ ਸੀ ਕਿ ਉੱਥੇ ਜਾਵਾਂਗੀ ਲੇਕਿਨ ਬਾਅਦ ਵਿੱਚ ਜਦੋਂ ਉੱਥੇ ਗਏ ਨਹੀਂ ਲੇਕਿਨ ਤੁਸੀਂ ਕਹਿ ਦਿੱਤਾ ਕਿ ਮੈਂ ਤੈਅ ਕੀਤਾ ਸੀ ਕਿ ਉਨ੍ਹਾਂ ਦੇ ਇੱਥੇ ਜਾਵਾਂਗਾ ਲੇਕਿਨ ਰਸਤੇ ਵਿੱਚ ਮੇਰਾ ਮਨ ਬਦਲ ਗਿਆ ਤਾਂ ਮੈਂ ਉੱਥੇ ਚਲੀ ਗਈ ਸੀ। ਤਾਂ ਕਦੇ ਭੀ ਇਹ Trust deficit ਦੀ ਸਥਿਤੀ ਪੈਦਾ ਨਹੀਂ ਹੋਵੇਗੀ। ਅਤੇ ਇੱਕ ਵਿਦਿਆਰਥੀ ਦੇ ਨਾਤੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਐਸਾ ਤਾਂ ਨਹੀਂ ਹੈ ਕਿ ਮੈਂ ਕਿਹਾ ਸੀ ਮੰਮੀ ਤੁਸੀਂ ਸੋਂ ਜਾਓ, ਚਿੰਤਾ ਮਤ ਕਰੋ, ਮੈਂ ਤਾਂ ਪੜ੍ਹ ਲਵਾਂਗਾ। ਅਤੇ ਮੰਮੀ ਚੁਪਕੇ ਤੋਂ ਦੇਖਦੀ ਹੈ ਅਤੇ ਮੈਂ ਸੌਂ ਰਿਹਾ ਹਾਂ ਤਾਂ ਫਿਰ Trust deficit ਹੋਵੇਗਾ ਕਿ ਇਹ ਤਾਂ ਕਹਿ ਰਿਹਾ ਸੀ ਮੈਂ ਪੜ੍ਹਾਂਗਾ, ਲੇਕਿਨ ਪੜ੍ਹ ਨਹੀਂ ਰਿਹਾ ਹੈ, ਸੁੱਤਾ ਪਿਆ ਹੈ।
ਆਪ (ਤੁਸੀਂ) ਕਹਿੰਦੇ ਸੀ ਕਿ ਮਾਂ ਮੈਂ ਹੁਣ ਇੱਕ ਸਪਤਾਹ ਤੱਕ ਮੋਬਾਈਲ ਨੂੰ ਹੱਥ ਨਹੀਂ ਲਗਾਵਾਂਗਾ। ਲੇਕਿਨ ਚੁਪਕੇ ਤੋਂ ਦਿਖ ਰਿਹਾ ਹੈ ਮਾਂ ਨੂੰ... ਅਰੇ... ਤਾਂ ਫਿਰ Trust deficit ਪੈਦਾ ਹੋ ਜਾਂਦੀ ਹੈ। ਕੀ ਤੁਸੀਂ ਜੋ ਕਹਿੰਦੇ ਹੋ ਉਸ ਦਾ ਸੱਚਮੁੱਚ ਵਿੱਚ ਪਾਲਨ ਕਰਦੇ ਹੋ ਕੀ। ਅਗਰ ਤੁਸੀਂ ਪਾਲਨ ਕਰਦੇ ਹੋ ਤਾਂ ਮੈਂ ਨਹੀਂ ਮੰਨਦਾ ਹਾਂ ਕਿ parents ਨੂੰ ਜਾਂ teachers ਨੂੰ ਇਸ ਪ੍ਰਕਾਰ ਦੀ trust deficit ਦੀ ਸਥਿਤੀ ਪੈਦਾ ਹੋਵੇਗੀ, ਤੁਹਾਡੇ ਪ੍ਰਤੀ ਅਵਿਸ਼ਵਾਸ ਦਾ ਕਾਰਨ ਬਣੇਗਾ। ਉਸੇ ਪ੍ਰਕਾਰ ਨਾਲ ਮਾਂ-ਬਾਪ ਨੂੰ ਭੀ ਸੋਚਣਾ ਚਾਹੀਦਾ ਹੈ। ਕੁਝ ਮਾਂ-ਬਾਪ ਨੂੰ ਅਜਿਹੀ ਆਦਤ ਹੁੰਦੀ ਹੈ, ਜੈਸੇ ਮੰਨ ਲਵੋ ਕਿਸੇ ਮਾਂ-ਬਾਪ ਨੇ.. ਮਾਂ ਨੇ ਬਹੁਤ ਵਧੀਆ ਖਾਣਾ ਬਣਾਇਆ ਹੈ ਅਤੇ ਬੇਟਾ ਆਇਆ ਹੈ, ਕਿਸੇ ਨਾ ਕਿਸੇ ਕਾਰਨ ਨਾਲ ਉਸ ਨੂੰ ਖਾਣ ਦਾ ਮਨ ਨਹੀਂ ਹੈ ਲੇਕਿਨ ਬਹੁਤ ਘੱਟ ਖਾਇਆ ਹੈ ਤਾਂ ਮਾਂ ਕੀ ਕਹੇਗੀ... ਹੱਮ ਜ਼ਰੂਰ ਕਿਤੇ ਖਾ ਕੇ ਆਏ ਹੋਵੋਗੇ, ਜ਼ਰੂਰ ਕਿਸੇ ਦੇ ਘਰ ਵਿੱਚ ਪੇਟ ਭਰ ਕੇ ਆਏ ਹੋਵੋਗੇ। ਤਾਂ ਫਿਰ ਉਸ ਨੂੰ ਚੋਟ ਪਹੁੰਚਦੀ ਹੈ, ਫਿਰ ਉਹ ਸੱਚ ਬੋਲਦਾ ਨਹੀਂ ਹੈ। ਫਿਰ ਮਾਂ ਨੂੰ ਠੀਕ ਰੱਖਣ ਦੇ ਲਈ, ਠੀਕ ਹੈ ਚਲੋ ਅੱਛਾ ਲਗੇ, ਬੁਰਾ ਲਗੇ ਮੈਂ ਜਿਤਨਾ ਮੂੰਹ ਵਿੱਚ ਪਾ ਸਕਦਾ ਹਾਂ, ਪਾ ਲੈਂਦਾ ਹਾਂ। ਇਹ trust deficit ਪੈਦਾ ਹੋ ਜਾਂਦਾ ਹੈ, ਹਰ ਘਰ ਦੇ ਅੰਦਰ ਇਹ ਅਨੁਭਵ ਆਉਂਦਾ ਹੋਵੇਗਾ। ਤੁਹਾਨੂੰ ਮਾਤਾ ਜੀ ਨੇ, ਪਿਤਾ ਜੀ ਨੇ ਮੰਨੋ ਤੁਹਾਨੂੰ ਪੈਸੇ ਦਿੱਤੇ ਅਤੇ ਤੁਹਾਨੂੰ ਕਿਹਾ ਇੱਕ ਮਹੀਨੇ ਦਾ ਤੁਹਾਡਾ ਇਹ 100 ਰੁਪਏ ਤੁਹਾਨੂੰ ਇਹ ਦਿੰਦੇ ਹੋਏ ਪੌਕੇਟ ਦਾ, ਅਤੇ ਫਿਰ ਹਰ ਤੀਸਰੇ ਦਿਨ ਪੁੱਛਦੇ ਹਨ, ਉਹ 100 ਰੁਪਏ ਦਾ ਕੀ ਕੀਤਾ?... ਅਰੇ ਭਈ ਤੁਸੀਂ 30 ਦਿਨ ਦੇ ਲਈ ਦਿੱਤਾ ਹੈ ਨਾ, ਦੂਸਰਾ ਮੰਗਣ ਤਾਂ ਆਇਆ ਨਹੀਂ ਤੁਹਾਡੇ ਪਾਸ... ਤਾਂ ਭਰੋਸਾ ਕਰੋ ਨਾ। ਅਗਰ ਭਰੋਸਾ ਨਹੀਂ ਤਾਂ ਨਹੀਂ ਦੇਣਾ ਸੀ। ਜ਼ਿਆਦਾਤਰ ਮਾਂ-ਬਾਪ ਦੇ ਕੇਸ ਵਿੱਚ ਐਸਾ ਹੁੰਦਾ ਹੈ, ਰੋਜ਼ ਪੁੱਛਦੇ ਹਨ, ਅੱਛਾ ਉਹ 100 ਰੁਪਈਆ...ਹਾਂ ਕਾਈ ਇਹ ਤਾਂ ਪੁੱਛ ਸਕਦਾ ਹੈ, ਪੁੱਛਣ ਦਾ ਤਰੀਕਾ ਹੁੰਦਾ ਹੈ ਕੋਈ ਕਹੇ- ਬੇਟਾ ਉਸ ਦਿਨ ਪੈਸੇ ਨਹੀਂ ਸਨ ਤੁਹਾਨੂੰ 100 ਹੀ ਰੁਪਏ ਦਿੱਤੇ ਸਨ ਤੁਸੀਂ ਚਿੰਤਾ ਨਾ ਕਰਨਾ ਜ਼ਰੂਰਤ ਪਵੇ ਤਾਂ ਕਹਿ ਦੇਣਾ। ਤਾਂ ਉਸ ਬੇਟੇ ਨੂੰ ਲਗਿਆ ਨਹੀਂ-ਨਹੀਂ ਮੇਰੇ ਮਾਤਾ-ਪਿਤਾ ਨੇ ਮੈਨੂੰ 100 ਰੁਪਈਆ... ਹਾਂ ਦੇਖੋ ਤੁਹਾਡੇ ਪਸੰਦ ਦੀ ਬਾਤ ਆਈ ਤਾਂ ਤਾਲੀ ਵਜਾਉਂਦੇ ਹੋ ਆਪ (ਤੁਸੀਂ) ਲੋਕ।
ਅਗਰ ਉਹੀ ਸਵਾਲ ਇਹ ਪੁੱਛਦੇ ਹਨ 100 ਦਾ ਕੀ ਕੀਤਾ, ਇਸ ਦੀ ਬਜਾਏ ਇਹ ਕਹਿ ਦਿਓ... ਤਾਂ ਬੇਟਾ ਕਹੇਗਾ ਨਾ ਮਾਂ ਬਿਲਕੁਲ ਨਹੀਂ ਮੇਰੇ ਪਾਸ ਪੈਸੇ ਹਨ, sufficient ਹਨ। ਯਾਨੀ ਸਾਡਾ ਇੱਕ-ਦੂਸਰੇ ਦੇ ਦਰਮਿਆਨ ਬਾਤ ਕਰਨ ਦਾ ਤਰੀਕਾ ਕੈਸਾ ਹੈ। ਇਹ ਚੀਜ਼ਾਂ ਸਾਧਾਰਣ ਜੀਵਨ ਵਿੱਚ ਜੋ ਅਨੁਭਵ ਆਉਂਦਾ ਹੈ, ਉਹ ਭੀ ਧੀਰੇ-ਧੀਰੇ-ਧੀਰੇ education system ਦੇ ਨਾਲ ਰੋਜ਼ਮੱਰ੍ਹਾ ਦੀਆਂ ਸਾਡੀਆਂ ਅਪੇਖਿਆਵਾਂ ਹੁੰਦੀਆਂ ਹਨ, ਉਸ ਦੇ ਟਕਰਾਅ ਵਿੱਚ ਕਨਵਰਟ ਹੋ ਜਾਂਦੀ ਹੈ। ਫਿਰ ਕਿਹਾ marks ਕਿਉਂ ਨਹੀਂ ਆਏ? ਤੁਸੀਂ ਪੜ੍ਹਦੇ ਹੀ ਨਹੀਂ ਹੋਵੋਗੇ, ਧਿਆਨ ਦਿੰਦੇ ਹੀ ਨਹੀਂ ਹੋਵੋਗੇ, ਕਲਾਸ ਵਿੱਚ ਬੈਠਦੇ ਹੀ ਨਹੀਂ ਹੋਵੋਗੇ, ਆਪਣੇ ਦੋਸਤਾਂ ਦੇ ਨਾਲ ਗੱਪਾਂ ਮਾਰਦੇ ਹੋਵੋਗੇ। ਉਹ ਪੈਸੇ ਹੈ, ਸਿਨੇਮਾ ਦੇਖਣ ਚਲੇ ਗਏ ਹੋਣਗੇ, ਮੋਬਾਈਲ ਫੋਨ ‘ਤੇ ਰੀਲਸ ਦੇਖਦੇ ਹੋਣਗੇ। ਫਿਰ ਉਹ ਕੁਝ ਨਾ ਕੁਝ ਕਹਿਣਾ ਸ਼ੁਰੂ ਹੋ ਜਾਂਦਾ ਹੈ, ਫਿਰ ਦੂਰੀ ਵਧ ਜਾਂਦੀ ਹੈ, ਪਹਿਲਾਂ trust ਖਤਮ ਹੋ ਜਾਂਦਾ ਹੈ ਫਿਰ ਦੂਰੀ ਵਧ ਜਾਂਦੀ ਹੈ ਅਤੇ ਇਹ ਦੂਰੀ ਕਦੇ-ਕਦੇ ਬੱਚਿਆਂ ਨੂੰ ਡਿਪ੍ਰੈਸ਼ਨ ਦੀ ਤਰਫ਼ ਧਕੇਲ ਦਿੰਦੀ ਹੈ। ਅਤੇ ਇਸ ਲਈ ਮਾਂ-ਬਾਪ ਦੇ ਲਈ ਬਹੁਤ ਜ਼ਰੂਰੀ ਹੈ।
ਉਸੇ ਪ੍ਰਕਾਰ ਨਾਲ ਟੀਚਰਸ, ਟੀਚਰਸ ਨੇ ਭੀ ਬੱਚਿਆਂ ਦੇ ਨਾਲ ਇਤਨਾ ਖੁੱਲ੍ਹਾਪਣ ਰੱਖਣਾ ਚਾਹੀਦਾ ਹੈ ਕਿ ਉਹ ਸਹਿਜ ਤੌਰ ‘ਤੇ ਆਪਣੀ ਬਾਤ ਕਹਿ ਸਕਣ, ਅਗਰ ਉਸ ਨੂੰ ਕੋਈ ਸਵਾਲ ਸਮਝ ਨਹੀਂ ਆਇਆ ਤਾਂ ਕੋਈ ਟੀਚਰ ਹੜਕਾ ਦੇਵੇਗਾ, ਤੈਨੂੰ ਕੁਝ ਸਮਝ ਨਹੀਂ ਆਉਣ ਵਾਲਾ ਹੈ ਤਾਂ ਬਾਕੀ ਵਿਦਿਆਰਥੀਆਂ ਦਾ ਟਾਇਮ ਖਰਾਬ ਮਤ ਕਰੋ ਬੈਠ ਜਾਓ। ਕਦੇ-ਕਦੇ ਕੀ ਕਰਦੇ ਹਨ ਟੀਚਰਸ ਭੀ ਕਿ ਜੋ 4-5 ਹੋਣਹਾਰ ਬੱਚੇ ਹੁੰਦੇ ਹਨ ਨਾ, ਉਨ੍ਹਾਂ ਨੂੰ ਉਹ ਬਹੁਤ ਪ੍ਰਿਯ ਲਗਦੇ ਹਨ, ਉਨ੍ਹਾਂ ਨਾਲ ਉਨ੍ਹਾਂ ਦਾ ਮਨ ਲਗ ਜਾਂਦਾ ਹੈ, ਬਾਕੀ ਕਲਾਸ ਵਿੱਚ 20 ਬੱਚੇ ਹਨ, 30 ਬੱਚੇ ਹਨ ਉਹ ਜਾਣੇ, ਉਨ੍ਹਾਂ ਦਾ ਨਸੀਬ ਜਾਣੇ। ਇਹ 2-4 ਵਿੱਚ ਆਪਣਾ ਮਨ ਲਗਾ ਦਿੰਦੇ ਹਨ, ਸਭ ਚੀਜ਼ਾਂ, ਵਾਹਵਾਹੀ ਉਨ੍ਹਾਂ ਦੀ ਕਰਦੇ ਰਹਿੰਦੇ ਹਨ, ਉਨ੍ਹਾਂ ਦੇ ਰਿਜ਼ਲਟ ਲੈ ਕੇ। ਹੁਣ ਤੁਸੀਂ ਉਸ ਨੂੰ ਕਿਤਨਾ ਅੱਗੇ ਲੈ ਜਾ ਪਾਉਂਦੇ ਹੋ, ਉਹ ਤਾਂ ਅਲੱਗ ਬਾਤ ਹੈ ਲੇਕਿਨ ਬਾਕੀ ਜੋ ਹਨ, ਉੱਥੇ ਤੋਂ ਨੀਚੇ ਗਿਰਾ ਦਿੰਦੇ ਹਨ। ਅਤੇ ਇਸ ਲਈ ਕਿਰਪਾ ਕਰਕੇ ਤੁਹਾਡੇ ਲਈ ਸਾਰੇ students ਸਮਾਨ ਹੋਣੇ ਚਾਹੀਦੇ ਹਨ। ਸਭ ਦੇ ਨਾਲ equally, ਹਾਂ ਜੋ ਤੇਜ਼ ਹੋਵੇਗਾ ਉਹ ਆਪਣੇ ਆਪ, ਆਪਣੇ ਤੋਂ ਜੋ ਅੰਮ੍ਰਿਤ ਹੈ ਉਹ ਲੈ ਲਵੇਗਾ। ਲੇਕਿਨ ਜਿਸ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਉਸ ਦੇ ਪ੍ਰਤੀ ਅਗਰ ਤੁਸੀਂ symptomatic ਅਤੇ ਉਸ ਵਿੱਚ ਭੀ ਮੈਂ ਮੰਨਦਾ ਹਾਂ ਉਸ ਦੇ ਗੁਣਾਂ ਦੀ ਤਰੀਫ ਕਰੋ। ਕਦੇ ਕੋਈ ਇੱਕ ਬੱਚਾ ਬਿਲਕੁਲ weak ਹੈ ਪੜ੍ਹਨ ਵਿੱਚ, ਲੇਕਿਨ ਉਸ ਦੀ handwriting ਅੱਛੀ ਹੈ ਤਾਂ ਉਸ ਦੇ ਸੀਟ ‘ਤੇ ਜਾ ਕੇ ਅਰੇ ਯਾਰ ਕੀ ਵਧੀਆ ਲਿਖਦੇ ਹੋ ਤੁਸੀਂ, ਤੁਹਾਡੀ handwriting ਕਿਤਨੀ ਅੱਛਾ ਹੈ, ਕੀ ਸਮਾਰਟਨੈੱਸ ਹੈ ਤੁਹਾਡੀ। ਕਦੇ ਇੱਕ ਐਸਾ dull ਵਿਦਿਆਰਥੀ ਹੈ, ਅਰੇ ਯਾਰ ਤੇਰਾ ਕੱਪੜਾ ਬਹੁਤ ਸਖਤ ਹੈ, ਕੱਪੜਾ ਬਹੁਤ ਅੱਛਾ ਹੈ। ਉਸ ਦੇ ਅੰਦਰ confidence build up ਹੋਵੇਗਾ, ਉਹ ਤੁਹਾਡੇ ਨਾਲ ਖੁਲਣ ਲਗ ਜਾਵੇਗਾ, ਉਹ ਤੁਹਾਡੇ ਨਾਲ ਬਾਤਾਂ ਕਰਨ ਲਗੇਗਾ ਕਿ ਸਾਹਬ ਦਾ ਮੇਰੇ ਪ੍ਰਤੀ ਉਨ੍ਹਾਂ ਦਾ ਧਿਆਨ ਹੈ। ਅਗਰ ਇਹ ਸਹਿਜ ਵਾਤਾਵਰਣ ਬਣ ਜਾਵੇਗਾ, ਮੈਂ ਨਹੀਂ ਮੰਨਦਾ ਹਾਂ ਲੇਕਿਨ ਇਹ ਵਿਦਿਆਰਥੀਆਂ ਦੀ ਭੀ ਉਤਨੀ ਹੀ ਜ਼ਿੰਮੇਵਾਰੀ ਹੈ, ਸਾਨੂੰ ਆਤਮਚਿੰਤਨ ਕਰਨਾ ਚਾਹੀਦਾ ਹੈ ਕਿ ਮੇਰੀਆਂ ਐਸੀਆਂ ਕਿਹੜੀਆਂ ਬਾਤਾਂ ਸਨ, ਜਿਸ ਦੇ ਕਾਰਨ ਮੇਰੇ ਘਰ ਦੇ ਲੋਕਾਂ ਦਾ ਮੇਰੇ ਤੋਂ ਭਰੋਸਾ ਉੱਠ ਗਿਆ। ਇਹ ਕਿਸੇ ਭੀ ਹਾਲਤ ਵਿੱਚ, ਸਾਡੇ ਆਚਰਣ ਤੋਂ, ਸਾਡੇ ਪਰਿਵਾਰ ਦਾ, ਸਾਡੇ ਟੀਚਰਸ ਦਾ ਸਾਡੇ ਤੋਂ ਭਰੋਸਾ ਉੱਠਣਾ ਨਹੀਂ ਚਾਹੀਦਾ ਹੈ, ਸਾਡੇ ਤੋਂ ਕੁਝ ਨਹੀਂ ਹੋਇਆ ਤਾਂ ਕਹਿਣਾ ਚਾਹੀਦਾ ਹੈ। ਦੂਸਰਾ ਮੈਨੂੰ ਲਗਦਾ ਹੈ ਕਿ ਪਰਿਵਾਰ ਵਿੱਚ ਇੱਕ ਪ੍ਰਯੋਗ ਕਰ ਸਕਦੇ ਹਾਂ... ਮੰਨ ਲਵੋ ਤੁਹਾਡੇ ਬੇਟੇ ਜਾਂ ਬੇਟੀ ਦੇ 5 ਦੋਸਤ ਹਨ, ਤੈਅ ਕਰੋ ਕਿ ਮਹੀਨੇ ਵਿੱਚ ਇੱਕ ਵਾਰ 2 ਘੰਟੇ ਉਹ ਪੰਜ ਪਰਿਵਾਰ ਕਿਸੇ ਇੱਕ ਪਰਿਵਾਰ ਵਿੱਚ ਇਕੱਠੇ ਹੋਣਗੇ, ਦੂਸਰੇ ਮਹੀਨੇ ਦੂਸਰੇ ਪਰਿਵਾਰ ਵਿੱਚ, ਬਿਲਕੁਲ get together ਕਰਨਗੇ ਅਤੇ ਉਸ ਵਿੱਚ ਬੱਚੇ ਬੁਢੇ ਸਭ ਹੋਣਗੇ ਐਸਾ ਨਹੀਂ ਹੈ ਕਿ 2 ਲੋਕਾਂ ਨੂੰ ਘਰ ਛੱਡ ਕੇ ਆ ਜਾਣਗੇ, 80 ਸਾਲ ਦੇ ਮਾਂ-ਬਾਪ ਭੀ ਅਗਰ ਫਿਜ਼ੀਕਲੀ ਫਿਟ ਹਨ, ਆ ਸਕਦੇ ਹਨ, ਉਨ੍ਹਾਂ ਨੂੰ ਭੀ ਲੈ ਕੇ ਆਓ। ਅਤੇ ਫਿਰ ਤੈਅ ਕਰੋ ਕਿ ਅੱਜ ਉਹ ਜੋ ਤੀਸਰੇ ਨੰਬਰ ਦਾ ਦੋਸਤ ਹੈ, ਉਸ ਦੀ ਮਾਤਾ ਜੀ ਇੱਕ ਪਾਜ਼ੀਟਿਵ ਬੁੱਕ ਪੜ੍ਹ ਕੇ ਉਸ ਦੀ ਕਥਾ ਸੁਣਾਵੇਗੀ। ਅਗਲੀ ਵਾਰ ਤੈਅ ਕਰੋ ਜੋ 4 ਨੰਬਰ ਦਾ ਦੋਸਤ ਹੈ, ਉਸ ਦੇ ਪਿਤਾ ਜੀ ਇੱਕ ਕੋਈ ਪਾਜ਼ੀਟਿਵ ਮੂਵੀ ਦੇਖੀ ਹੋਵੇਗੀ ਤਾਂ ਉਸ ਦੀ ਕਥਾ ਸੁਣਾਉਣਗੇ। ਜਦੋਂ ਭੀ ਤੁਸੀਂ ਇੱਕ ਘੰਟੇ ਦਾ get together ਕਰੋ ਸਿਰਫ਼ ਅਤੇ ਸਿਰਫ਼ ਉਦਾਹਰਣਾਂ ਦੇ ਨਾਲ, ਕਿਸੇ ਰੈਫਰੈਂਸ ਦੇ ਨਾਲ ਪਾਜ਼ੀਟਿਵ ਚੀਜ਼ਾਂ ਦੀ ਚਰਚਾ ਕਰੋ, ਉੱਥੇ ਦੇ ਕਿਸੇ ਦੇ ਰੈਫਰੈਂਸ ਤੋਂ ਨਹੀਂ। ਤੁਸੀਂ ਦੇਖ ਲੈਣਾ ਧੀਰੇ-ਧੀਰੇ ਉਹ ਪਾਜ਼ੀਟੀਵਿਟੀ ਪਰਕੁਲੇਟ ਹੋਵੇਗੀ। ਅਤੇ ਇਹੀ ਪੌਜ਼ੀਟਿਵਿਟੀ ਸਿਰਫ਼ ਤੁਹਾਡੇ ਬੱਚਿਆਂ ਦੇ ਪ੍ਰਤੀ ਨਹੀਂ, ਅੰਦਰ-ਅੰਦਰ ਭੀ ਇੱਕ ਐਸੇ ਟ੍ਰਸਟ ਦਾ ਵਾਤਾਵਰਣ ਬਣਾ ਦੇਵੇਗੀ ਕਿ ਆਪ ਸਭ ਇੱਕ ਇਕਾਈ ਬਣ ਜਾਉਗੇ, ਇੱਕ-ਦੂਸਰੇ ਦੇ ਮਦਦਗਾਰ ਬਣ ਜਾਓਗੇ ਅਤੇ ਮੈਂ ਮੰਨਦਾ ਹਾਂ ਐਸੇ ਕੁਝ ਪ੍ਰਯੋਗ ਕਰਦੇ ਰਹਿਣੇ ਚਾਹੀਦੇ ਹਨ। ਧੰਨਵਾਦ।
ਪ੍ਰਸਤੁਤਕਰਤਾ- PM Sir, ਪਰਿਵਾਰ ਵਿੱਚ ਵਿਸ਼ਵਾਸ ਮਹੱਤਵਪੂਰਨ ਹੈ, ਤੁਹਾਡਾ ਇਹ ਸੰਦੇਸ਼ ਸਾਡੇ ਘਰਾਂ ਵਿੱਚ ਖੁਸ਼ੀਆਂ ਲਿਆਵੇਗਾ। ਧੰਨਵਾਦ PM Sir. ਛਤਰਵਤੀ ਸ਼ਿਵਾਜੀ ਮਹਾਰਾਜ ਅਤੇ ਸਮਾਜ ਸੁਧਾਰਕ ਮਹਾਤਮਾ ਜਯੋਤਿਬਾ ਫੁਲੇ ਦੀ ਜਨਮਸਥਲੀ ਮਹਾਰਾਸ਼ਟਰ ਦੀ ਪੁਣਯ ਨਗਰੀ ਪੁਣੇ ਤੋਂ ਇੱਕ ਅਭਿਭਾਵਕ ਸ਼੍ਰੀ ਚੰਦ੍ਰੇਸ਼ ਜੈਨ ਜੀ ਇਸ ਪ੍ਰੋਗਰਾਮ ਨਾਲ ਔਨਲਾਇਨ ਜੁੜ ਰਹੇ ਹਨ ਅਤੇ ਪ੍ਰਧਾਨ ਮੰਤਰੀ ਜੀ ਤੁਹਾਡੇ ਤੋਂ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ। ਚੰਦ੍ਰੇਸ਼ ਜੀ ਕਿਰਪਾ ਆਪਣਾ ਪ੍ਰਸ਼ਨ ਪੁੱਛੋ।
ਚੰਦਰੇਸ਼ ਜੈਨ- ਮਾਣਯੋਗ ਪ੍ਰਧਾਨ ਮੰਤਰੀ ਜੀ। ਤੁਹਾਨੂੰ ਮੇਰਾ ਸਾਦਰ ਪ੍ਰਣਾਮ। ਮੇਰਾ ਨਾਮ ਚੰਦਰੇਸ਼ ਜੈਨ ਹੈ, ਮੈਂ ਇੱਕ ਅਭਿਭਾਵਕ ਹਾਂ। ਮੇਰਾ ਤੁਹਾਨੂੰ ਇੱਕ ਪ੍ਰਸ਼ਨ ਹੈ, ਕੀ ਤੁਹਾਨੂੰ ਨਹੀਂ ਲਗਦਾ ਹੈ ਅੱਜਕੱਲ੍ਹ ਦੇ ਬੱਚਿਆਂ ਦੇ ਆਪਣੇ ਦਿਮਾਗ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਹੈ, ਉਹ ਤਕਨੀਕ ‘ਤੇ ਅਧਿਕ ਨਿਰਭਰ ਰਹਿਣ ਲਗੇ ਹਨ ਕਿਉਂਕਿ ਸਭ ਕੁਝ ਉਂਗਲੀਆਂ ‘ਤੇ ਉਪਲਬਧ ਹੈ। ਕੋਈ ਇਸ ਯੁਵਾ ਪੀੜ੍ਹੀ ਨੂੰ ਕਿਵੇਂ ਜਾਗਰੂਕ ਕਰ ਸਕਦਾ ਹੈ ਕਿ ਟੈਕਨੋਲੋਜੀ ਦੇ ਸਵਾਮੀ ਬਣਨੇ ਚਾਹੀਦੇ ਹਨ, ਉਸ ਦਾ ਗ਼ੁਲਾਮ ਨਹੀਂ। ਕਿਰਪਾ ਕਰਕੇ ਮਾਰਗਦਰਸ਼ਨ ਕਰੋ। ਧੰਨਵਾਦ।
ਪ੍ਰਸਤੁਤਕਰਤਾ- Thank you ਚੰਦਰੇਸ਼ ਜੀ। ਆਦਿਵਾਸੀ ਜਨਜਾਤੀ ਦੇ ਲੋਕਨਾਇਕ ਸੁਤੰਤਰਤਾ ਸੈਨਾਨੀ ਬਿਰਸਾ ਮੰਡਾ ਦੀ ਜਨਮ ਭੂਮੀ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਤੋਂ ਇੱਕ ਅਭਿਭਾਵਕ ਸ਼੍ਰੀਮਤੀ ਪੂਜਾ ਸ਼੍ਰੀਵਾਸਤਵ ਜੀ ਔਨਲਾਇਨ ਮਾਧਿਅਮ ਨਾਲ ਇਸ ਕਾਰਜਕ੍ਰਮ ਨਾਲ ਜੁੜੇ ਹੋਏ ਹਨ ਅਤੇ ਪ੍ਰਧਾਨ ਮੰਤਰੀ ਜੀ ਤੁਹਾਡੇ ਤੋਂ ਪ੍ਰਸ਼ਨ ਪੁੱਛ ਕੇ ਆਪਣੀ ਸ਼ੰਕਾ ਦਾ ਸਮਾਧਾਨ ਚਾਹੁੰਦੇ ਹਨ। Pooja, please ask your question.
ਪੂਜਾ ਸ਼੍ਰੀਵਾਸਤਵ- ਨਮਸਕਾਰ। Hon’ble Prime Minister Sir. My name is Kumari Pooja Srivastava. I am a parent of Priyanshi Srivastava studying in Shri Gurunanak Public School, Ramgarh, Jharkhand. Sir, I want to ask that how I can manage my daughter’s studies with using social media platforms like Instagram, Snapchat, Twitter. Please guide me on this. Thank You Sir.
ਪ੍ਰਸਤੁਤਕਰਤਾ - Thank You Mam. ਹਿਮਾਚਲ ਪ੍ਰਦੇਸ਼ ਸ਼ਿਵਾਲਿਕ ਪਹਾੜੀਆਂ ਦੀ ਤਲਹਟੀ ਵਿੱਚ ਸਥਿਤ ਹਮੀਰਪੁਰ ਜ਼ਿਲ੍ਹੇ ਦੇ T.R. DAV school Kangoo ਦੇ ਇੱਕ ਵਿਦਿਆਰਥੀ ਅਭਿਨਵ ਰਾਣਾ ਔਨਲਾਇਨ ਮਾਧਿਅਮ ਨਾਲ ਜੁੜ ਰਹੇ ਹਨ ਅਤੇ ਪ੍ਰਧਾਨ ਮੰਤਰੀ ਜੀ ਤੁਹਾਨੂੰ (ਆਪ ਨੂੰ) ਪ੍ਰਸ਼ਨ ਪੁੱਛਣਾ ਚਾਹੁੰਦੇ ਹਨ। ਅਭਿਨਵ ਕਿਰਪਾ ਕਰਕੇ ਆਪਣਾ ਸਵਾਲ ਪੁਛੋ।
ਅਭਿਨਵ ਰਾਣਾ- Hon’ble Prime Minister Sir (ਮਾਨਯੋਗ ਪ੍ਰਧਾਨ ਮੰਤਰੀ ਜੀ) ਨਮਸਕਾਰ। My name is Abhinav Rana, I am a student of T.R. DAV Public Senior Secondary School Kangoo Distt. Hamirpur, Himachal Pradesh. Sir, my question is how can we educate and encourage students to manage exam stress effectively while also harnessing the benefits of mobile technology as a tool for learning rather than let it become a distraction during precious study periods. Thank You Sir.
ਪ੍ਰਸਤੁਤਕਰਤਾ- Thank You Abhinav ਪ੍ਰਧਾਨ ਮੰਤਰੀ ਜੀ, ਚੰਦਰੇਸ਼ ਜੈਨ, ਪੂਜਾ ਅਤੇ ਅਭਿਨਵ ਜਿਹੇ ਅਨੇਕ ਲੋਕ ਜੀਵਨ ਵਿੱਚ ਸੋਸ਼ਲ ਮੀਡੀਆ ਅਤੇ ਟੈਕਨੋਲੋਜੀ ਦੇ ਵਧਦੇ ਦਬਾਅ ਦੀ ਸਥਿਤੀ ਤੋਂ ਪਰੇਸ਼ਾਨ ਹਨ। ਉਹ ਸਾਰੇ ਤਕਨੀਕ ‘ਤੇ ਨਿਰਭਰਤਾ ਅਤੇ ਇਸ ਦੇ ਅਧਿਕ ਪ੍ਰਯੋਗ ਨਾਲ ਹੋਣ ਵਾਲੇ ਦੁਸ਼-ਪ੍ਰਭਾਵ ਤੋਂ ਕਿਵੇਂ ਬਚੀਏ? ਕਿਰਪਾ ਕਰਕੇ ਇਸ ਵਿਸ਼ੇ ਵਿੱਚ ਉਚਿਤ ਪਰਾਮਰਸ਼ (ਸਲਾਹ) ਪ੍ਰਦਾਨ ਕਰੋ।
ਪ੍ਰਧਾਨ ਮੰਤਰੀ- ਦੇਖੋ, ਸਾਡੇ ਇੱਥੇ ਸ਼ਾਸਤਰਾਂ ਵਿੱਚ ਭੀ ਕਿਹਾ ਗਿਆ ਹੈ ਅਤੇ ਸਹਿਜ ਜੀਵਨ ਵਿੱਚ ਭੀ ਕਿਹਾ ਗਿਆ ਹੈ... ਕਿਸੇ ਭੀ ਚੀਜ਼ ਦੀ ਅਤਿ ਕਿਸੇ ਦਾ ਭਲਾ ਨਹੀਂ ਕਰਦੀ ਹੈ। ਹਰ ਚੀਜ਼, ਉਸ ਦਾ ਇੱਕ ਮਾਨਦੰਡ ਹੋਣਾ ਚਾਹੀਦਾ ਹੈ, ਉਸ ਦੇ ਅਧਾਰ ‘ਤੇ ਹੁੰਦਾ ਹੈ। ਅਗਰ ਮੰਨ ਲਵੋ, ਮਾਂ ਨੇ ਬਹੁਤ ਵਧੀਆ ਖਾਣਾ ਬਣਾਇਆ ਹੈ.... ਨਿਊਟ੍ਰੀਸ਼ਨ ਦੀ ਦ੍ਰਿਸ਼ਟੀ ਤੋਂ ਰਿਚ ਹੈ... ਟੇਸਟ ਤੁਹਾਡੀ ਪਸੰਦ ਦਾ ਹੈ... ਸਮਾਂ ਭੀ ਖਾਣ ਦਾ ਹੈ... ਲੇਕਿਨ ਬੱਸ ਖਾ ਰਹੇ ਹੋ, ਖਾ ਰਹੇ ਹੋ, ਖਾ ਰਹੇ ਹੋ, ਮਾਂ ਪਰੋਸਦੀ ਜਾ ਰਹੀ ਹੈ। ਕੀ ਇਹ ਸੰਭਵ ਹੈ ਕੀ? ਸੰਭਵ ਹੈ ਕੀ? ਕਦੇ-ਕਦੇ ਤਾਂ ਤੁਸੀਂ ਮਾਂ ਨੂੰ ਕਹੋਗੇ... ਨਹੀਂ ਮਾਂ ਬਹੁਤ ਹੋ ਗਿਆ, ਹੁਣ ਨਹੀਂ ਖਾ ਸਕਦਾ। ਕਰਦੇ ਹੋ ਕਿ ਨਹੀਂ ਕਰਦੇ ਹੋ? ਤੁਹਾਡਾ ਪ੍ਰਿਯ ਖਾਣਾ ਸੀ, ਹਰ ਪ੍ਰਕਾਰ ਨਾਲ ਨਿਊਟ੍ਰੀਸ਼ਨ ਵੈਲਿਊ ਵਾਲਾ ਸੀ, ਉਹ ਸਮਾਂ ਭੀ ਐਸਾ ਸੀ ਖਾਣ ਦਾ ਵਕਤ ਸੀ, ਫਿਰ ਭੀ ਇੱਕ ਸਟੇਜ ਆ ਜਾਂਦੀ ਹੈ ਜਦੋਂ ਉਹ ਖਾਣਾ ਤੁਹਾਡੇ ਲਈ ਤਕਲੀਫ ਕਰ ਸਕਦਾ ਹੈ, vomiting ਕਰਵਾਏਗਾ, ਹੈਲਥ ਖਰਾਬ ਕਰ ਦੇਵੇਗਾ, ਤੁਹਾਡਾ ਕਿਤਨਾ ਹੀ ਪ੍ਰਿਯ ਖਾਣਾ.... ਤੁਹਾਨੂੰ (ਆਪ ਨੂੰ) ਰੁਕਣਾ ਪਏਗਾ, ਰੁਕਣਾ ਪੈਂਦਾ ਹੈ ਕਿ ਨਹੀਂ ਰੁਕਣਾ ਪੈਂਦਾ ਹੈ?
ਵੈਸੇ ਹੀ ਮੋਬਾਈਲ ਦੇ ਉੱਪਰ ਕਿਤਨੀ ਹੀ ਪ੍ਰਿਯ ਚੀਜ਼ਾਂ, ਕਿਤਨੀਆਂ ਹੀ ਚੀਜ਼ਾਂ ਆਉਂਦੀਆਂ ਹਨ ਲੇਕਿਨ ਕੁਝ ਤਾਂ ਸਮਾਂ ਤੈਅ ਕਰਨਾ ਪਏਗਾ। ਅਗਰ ਆਪ (ਤੁਸੀਂ).... ਮੈਂ ਦੇਖਿਆ ਹੈ ਅੱਜਕਲ੍ਹ .... ਬਹੁਤ ਸਾਰੇ ਲੋਕਾਂ ਨੂੰ ਜਦੋਂ ਭੀ ਦੇਖੋ... ਲਗੇ ਪਏ ਹਨ। ਤੁਸੀਂ ਦੇਖਿਆ ਹੋਵੇਗਾ ਮੇਰੇ ਹੱਥ ਵਿੱਚ ਕਦੇ... ਬਹੁਤ rare case ਵਿੱਚ ਕਦੇ ਮੋਬਾਈਲ ਫੋਨ ਮੇਰੇ ਹੱਥ ਵਿੱਚ ਹੁੰਦਾ ਹੈ। ਕਿਉਂਕਿ ਮੈਨੂੰ ਮਾਲੂਮ ਹੈ ਕਿ ਮੇਰੇ ਸਮੇਂ ਦਾ ਮੈਨੂੰ ਸਭ ਤੋਂ ਅਧਿਕ ਉਪਯੋਗ ਕੀ ਕਰਨਾ ਹੈ। ਜਦਕਿ ਮੈਂ ਇਹ ਭੀ ਮੰਨਦਾ ਹਾਂ ਕਿ information ਦੇ ਲਈ ਮੇਰੇ ਲਈ ਇੱਕ ਬਹੁਤ ਜ਼ਰੂਰੀ ਸਾਧਨ ਭੀ ਹੈ। ਲੇਕਿਨ ਉਸ ਦਾ ਕਿਵੇਂ ਉਪਯੋਗ ਕਰਨਾ... ਕਿਤਨਾ ਕਰਨਾ.... ਇਸ ਦਾ ਮੈਨੂੰ ਵਿਵੇਕ ਹੋਣਾ ਚਾਹੀਦਾ ਹੈ। ਅਤੇ ਇਨ੍ਹਾਂ ਦੋਹਾਂ ਜੋ ਪੇਰੈਂਟਸ ਦੀ ਚਿੰਤਾ ਹੈ ਉਹ ਇਨ੍ਹਾਂ ਦੋ ਦੀ ਨਹੀਂ ਹੈ ਉਹ ਹਰ ਪੇਰੈਂਟਸ ਦੀ ਚਿੰਤਾ ਹੈ। ਸ਼ਾਇਦ ਹੀ ਕੋਈ ਅਪਵਾਦ ਹੋਵੇਗਾ। ਜੋ ਮਾਂ-ਬਾਪ ਖੁਦ ਭੀ ਦਿਨ ਭਰ ਮੋਬਾਈਲ ਵਿੱਚ ਅਟਕੇ ਰਹਿੰਦੇ ਹੋਣਗੇ ਨਾ ਉਹ ਭੀ ਚਾਹੁੰਦੇ ਹੋਣਗੇ ਕਿ ਬੇਟਾ ਇਸ ਤੋਂ ਬਚੇ। ਅਤੇ ਤੁਸੀਂ ਦੇਖਿਆ ਹੋਵੇਗਾ.... ਸਭ ਤੋਂ ਬੜੀ ਬਾਤ.... ਤੁਹਾਡੇ ਜੀਵਨ ਨੂੰ ਕੁੰਠਿਤ ਕਰ ਦਿੰਦਾ ਹੈ ਜੀ। ਅਗਰ ਤੁਸੀਂ ਪਰਿਵਾਰ ਵਿੱਚ ਦੇਖੋਗੇ ਤਾਂ ਘਰ ਦੇ ਚਾਰ ਲੋਕ ਚਾਰ ਕੋਣਿਆਂ ਵਿੱਚ ਬੈਠੇ ਹਨ ਅਤੇ ਇੱਕ-ਦੂਸਰੇ ਨੂੰ ਮੈਸੇਜ ਫਾਰਵਰਡ ਕਰਦੇ ਹਨ। ਉੱਠ ਕੇ ਮੋਬਾਈਲ ਨਹੀਂ ਦਿਖਾਉਂਦੇ... ਦੇਖੋ ਮੈਨੂੰ ਇਹ ਆਇਆ ਹੈ.... ਕਿਉਂ ...secrecy, ਇਹ ਇਸ ਦੇ ਕਾਰਨ ਇੱਕ ਬਹੁਤ ਬੜਾ ਅਵਿਸ਼ਵਾਸ ਪੈਦਾ ਕਰਨ ਦਾ ਇਹ ਭੀ ਇੱਕ ਸਾਧਨ ਬਣ ਗਿਆ ਹੈ ਅੱਜਕਲ੍ਹ। ਅਗਰ (ਜੇਕਰ) ਮਾਂ ਨੇ ਮੋਬਾਈਲ ਫੋਨ ਨੂੰ ਹੱਥ ਲਗਾ ਦਿੱਤਾ ਬੱਸ ਆ ਗਿਆ ਘਰ ਵਿੱਚ ਤੂਫਾਨ। ਤੂੰ ਕੌਨ ਹੁੰਦੀ ਏਂ ਮੇਰੇ ਮੋਬਾਈਲ ਨੂੰ ਹੱਥ ਲਗਾਉਣ ਵਾਲੀ....... ਇਹੀ ਹੋ ਜਾਂਦਾ ਹੈ।
ਮੈਂ ਸਮਝਦਾ ਹਾਂ ਕਿ ਪਰਿਵਾਰ ਵਿੱਚ ਕੁਝ ਨਿਯਮ ਹੋਣੇ ਚਾਹੀਦੇ ਹਨ, ਜਿਵੇਂ ਖਾਣਾ ਖਾਂਦਾ ਸਮੇਂ ਡਾਇਨਿੰਗ ਟੇਬਲ ‘ਤੇ ਕੋਈ ਇਲੈਕਟ੍ਰੌਨਿਕ ਗਜਟ ਨਹੀਂ ਹੋਵੇਗਾ, ਮਤਲਬ ਨਹੀਂ ਹੋਵੇਗਾ। ਸਭ ਲੋਕ ਖਾਣਾ ਖਾਂਦੇ ਸਮੇਂ ਗੱਪਾਂ ਮਾਰਨਗੇ, ਬਾਤਾਂ ਕਰਨਗੇ, ਖਾਣਾ ਖਾਣਗੇ। ਇਹ ਅਸੀਂ discipline follow ਕਰ ਸਕਦੇ ਹਾਂ ਜੀ। ਘਰ ਦੇ ਅੰਦਰ... ਮੈਂ ਪਹਿਲਾਂ ਭੀ ਕਿਹਾ ਹੈ, ਦੁਬਾਰਾ ਕਹਿੰਦਾ ਹਾਂ..... no gadget zone. ਕਿ ਭਈ ਇਹ ਕਮਰੇ ਵਿੱਚ ਕੋਈ ਗੈਜੇਟ ਦੀ ਐਂਟਰੀ ਨਹੀਂ, ਅਸੀਂ ਬੈਠਾਂਗੇ, ਬਾਤਾਂ ਕਰਾਂਗੇ, ਗੱਪਾਂ ਮਾਰਾਂਗੇ। ਪਰਿਵਾਰ ਦੇ ਅੰਦਰ ਉਹ ਊਸ਼ਮਾ ਦਾ ਵਾਤਾਵਰਣ .... ਉਸ ਦੇ ਲਈ ਜ਼ਰੂਰੀ ਹੈ।
ਤੀਸਰਾ ਅਸੀਂ, ਸਾਡੇ ਖੁਦ ਦੇ ਲਈ ਭੀ... ਹੁਣ ਟੈਕਨੋਲੋਜੀ ਤੋਂ ਅਸੀਂ ਬਚ ਨਹੀਂ ਸਕਦੇ ਹਾਂ, ਟੈਕਨੋਲੋਜੀ ਨੂੰ ਬੋਝ ਨਹੀਂ ਮੰਨਣਾ ਚਾਹੀਦਾ, ਟੈਕਨੋਲੋਜੀ ਤੋਂ ਦੂਰ ਭੱਜਣਾ ਨਹੀਂ ਚਾਹੀਦਾ, ਲੇਕਿਨ ਉਸ ਦਾ ਸਹੀ ਉਪਯੋਗ ਸਿੱਖਣਾ ਉਤਨਾ ਹੀ ਜ਼ਰੂਰੀ ਹੈ। ਅਗਰ ਟੈਕਨੋਲੌਜੀ ਤੋਂ ਜਾਣੂ (ਪਰੀਚਿਤ) ਹੋ... ਤੁਹਾਡੇ ਮਾਤਾ-ਪਿਤਾ ਨੂੰ ਪੂਰੀ ਨਾਲੇਜ ਨਹੀਂ ਹੈ... ਸਭ ਤੋਂ ਪਹਿਲਾਂ ਤੁਹਾਡਾ (ਆਪ ਦਾ) ਕੰਮ ਹੈ ਅੱਜ ਮੋਬਾਈਲ ‘ਤੇ ਕੀ-ਕੀ available ਹੈ, ਉਨ੍ਹਾਂ ਨਾਲ ਚਰਚਾ ਕਰੋ.... ਉਨ੍ਹਾਂ ਨੂੰ ਐਜੂਕੇਟ ਕਰੋ... ਅਤੇ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲਵੋ ਕਿ ਦੇਖੋ, ਮੈਥ ਵਿੱਚ ਮੈਨੂੰ ਇਹ ਚੀਜ਼ਾਂ ਇੱਥੇ ਮਿਲਦੀਆਂ ਹਨ, ਕੈਮਿਸਟ੍ਰੀ ਵਿੱਚ ਮੈਨੂੰ ਇਹ ਮਿਲਦੀਆਂ ਹਨ, ਹਿਸਟਰੀ ਵਿੱਚ ਇਹ ਮਿਲਦੀਆਂ ਹਨ, ਅਤੇ ਮੈਂ ਇਸ ਨੂੰ ਦੇਖਦਾਂ ਹਾਂ, ਤੁਸੀਂ ਭੀ ਦੇਖੋ। ਤਾਂ ਉਹ ਭੀ ਥੋੜੀ ਰੁਚੀ ਲੈਣਗੇ, ਵਰਨਾ ਕੀ ਹੋਵੇਗਾ.... ਹਰ ਵਾਰ ਉਨ੍ਹਾਂ ਨੂੰ ਲਗਦਾ ਹੋਵੇਗਾ ਕਿ ਮੋਬਾਈਲ ਮਤਲਬ ਇਹ ਦੋਸਤਾਂ ਦੇ ਨਾਲ ਚਿਪਕਿਆ ਹੋਇਆ ਹੈ। ਮੋਬਾਈਲ ਮਤਲਬ ਰੀਲ ਦੇਖ ਰਿਹਾ ਹੈ। ਅਗਰ ਉਸ ਨੂੰ ਪਤਾ ਚਲੇ ਕਿ ਭਈ ਇਸ ਵਿੱਚ ਇਹ-ਇਹ ਪਾਰਟ ਹੈ... ਇਸ ਦਾ ਮਤਲਬ ਇਹ ਨਹੀਂ ਕਿ ਮਾਂ-ਬਾਪ ਨੂੰ ਮੂਰਖ ਬਣਾਉਣ ਦੇ ਲਈ ਵਧੀਆ ਚੀਜ਼ ਦਿਖਾ ਦੇਈਏ ਅਤੇ ਫਿਰ ਦੂਸਰਾ ਕਰੀਏ.... ਐਸਾ ਨਹੀਂ ਹੋ ਸਕਦਾ ਹੈ। ਸਾਡੇ ਪੂਰੇ ਪਰਿਵਾਰ ਵਿੱਚ ਪਤਾ ਹੋਣਾ ਚਾਹੀਦਾ ਹੈ ਕੀ ਚਲ ਰਿਹਾ ਹੈ। ਸਾਡੇ ਮੋਬਾਈਲ ਫੋਨ ਦਾ ਲੌਕ ਕਰਨ ਦਾ ਜੋ ਨੰਬਰ ਹੁੰਦਾ ਹੈ ਉਹ ਪਰਿਵਾਰ ਵਿੱਚ ਸਭ ਨੂੰ ਪਤਾ ਹੋਵੇ ਤਾਂ ਕੀ ਨੁਕਸਾਨ ਹੋਵੇਗਾ? ਪਰਿਵਾਰ ਦੇ ਹਰ ਮੈਂਬਰ ਨੂੰ ਹਰੇਕ ਮੋਬਾਈਲ ਦਾ... ਅਗਰ ਇਤਨੀ transparency ਆ ਜਾਏ, ਤੁਸੀਂ ਕਾਫੀ ਬੁਰਾਈਆਂ ਤੋਂ ਬਚ ਜਾਓਗੇ। ਕਿ ਭਈ, ਹਰ ਕਿਸੇ ਦਾ ਭਲੇ ਹੀ ਮੋਬਾਈਲ ਅਲੱਗ ਹੋਵੇਗਾ ਲੇਕਿਨ ਉਸ ਦਾ ਜੋ ਕੋਡ ਵਰਡ ਹੈ ਸਭ ਨੂੰ ਮਾਲੂਮ ਹੋਵੇਗਾ, ਤਾਂ ਇਹ ਭਲਾ ਹੋ ਜਾਏਗਾ।
ਦੂਸਰਾ ਤੁਸੀਂ ਭੀ ਆਪਣੇ ਸਕ੍ਰੀਨ ਟਾਇਮ ਨੂੰ ਮੌਨੀਟਰ ਕਰਨ ਵਾਲੇ ਜੋ ਐਪਸ ਹੁੰਦੇ ਹਨ ਉਨ੍ਹਾਂ ਨੂੰ ਡਾਊਨਲੋਡ ਕਰਕੇ ਰੱਖੋ। ਉਹ ਦੱਸੇਗਾ ਕਿ ਤੁਹਾਡਾ ਸਕ੍ਰੀਨ ਟਾਇਮ ਅੱਜ ਇਤਨਾ ਹੋ ਗਿਆ ਹੈ, ਤੁਸੀਂ ਇੱਥੇ ਇਤਨਾ ਟਾਇਮ ਲਗਾਇਆ ਹੈ। ਤੁਸੀਂ ਇਤਨਾ ਟਾਇਮ..... ਉਹ ਸਕ੍ਰੀਨ ‘ਤੇ ਹੀ ਤੁਹਾਨੂੰ ਮੈਸੇਜ ਦਿੰਦਾ ਹੈ। ਉਹ ਤੁਹਾਨੂੰ ਅਲਰਟ ਦਿੰਦਾ ਹੈ। ਜਿਤਨੇ ਜ਼ਿਆਦਾ ਐਸੇ ਅਲਰਟ ਦੇ ਟੂਲਸ ਹਨ, ਸਾਨੂੰ ਆਪਣੇ ਗੈਜੇਟਸ ਦੇ ਨਾਲ ਜੋੜ ਕੇ ਰੱਖਣੇ ਚਾਹੀਦੇ ਹਨ ਤਾਕਿ ਸਾਨੂੰ ਭੀ ਪਤਾ ਚਲੇ... ਹਾਂ ਯਾਰ ਜ਼ਿਆਦਾ ਹੋ ਗਿਆ ਹੁਣ ਮੈਨੂੰ ਰੁਕਣਾ ਚਾਹੀਦਾ ਹੈ.... ਘੱਟ ਤੋਂ ਘੱਟ ਉਹ ਸਾਨੂੰ ਅਲਰਟ ਕਰਦਾ ਹੈ। At the same time ਉਸ ਦਾ ਪਾਜਿਟਿਵ ਉਪਯੋਗ ਕਿਵੇਂ ਕਰ ਸਕਦੇ ਹਾਂ। ਅਗਰ ਮੰਨ ਲਵੋ ਮੈਂ ਕੁਝ ਲਿਖ ਰਿਹਾ ਹਾਂ, ਲੇਕਿਨ ਮੇਰਾ..... ਮੈਨੂੰ ਇੱਕ ਅੱਛਾ ਸ਼ਬਦ ਮਿਲ ਨਹੀਂ ਰਿਹਾ ਹੈ ਤਾਂ ਮੈਨੂੰ dictionary ਦੀ ਜ਼ਰੂਰਤ ਹੈ।
ਮੈਂ ਡਿਜੀਟਲ ਵਿਵਸਥਾ ਦਾ ਉਪਯੋਗ ਕਰਕੇ ਉਸ ਦਾ ਲਾਭ ਲੈ ਸਕਦਾ ਹਾਂ। ਮੰਨ ਲਵੋ ਕਿ ਮੈਂ ਕਰ ਰਿਹਾ ਹਾਂ ਅਤੇ ਮੈਨੂੰ ਕੋਈ ਅਰਥਮੈਟਿਕ ਦਾ ਕੋਈ ਸੂਤਰ ਧਿਆਨ ਨਹੀਂ ਆਉਂਦਾ ਹੈ। ਚਲੋ ਮੈਂ ਡਿਜੀਟਲ ਚੀਜ਼ ਦਾ ਸਪੋਰਟ ਸਿਸਟਮ ਲੈ ਲਿਆ, ਪੁੱਛ ਲਿਆ ਉਸ ਨੂੰ ਕੀ ਹੋਇਆ, ਫਾਇਦਾ ਹੋਵੇਗਾ ਲੇਕਿਨ ਅਗਰ ਮੈਂ ਜਾਣਦਾ ਹੀ ਨਹੀਂ ਹਾਂ ਕਿ ਮੇਰੇ ਮੋਬਾਈਲ ਵਿੱਚ ਕੀ ਤਾਕਤ ਹੈ। ਤਾਂ ਮੈਂ ਕੀ ਉਪਯੋਗ ਕਰਾਂਗਾ? ਅਤੇ ਇਸ ਲਈ ਮੈਨੂੰ ਤਾਂ ਲਗਦਾ ਹੈ ਕਿ ਕਦੇ-ਕਦੇ ਕਲਾਸਰੂਮ ਵਿੱਚ ਭੀ ਮੋਬਾਈਲ ਦੇ ਪਾਜਿਟਿਵ ਪਹਿਲੂ ਕੀ-ਕੀ ਹਨ, positively ਉਪਯੋਗ ਆਉਣ ਵਾਲੀਆਂ ਕਿਹੜੀਆਂ ਚੀਜ਼ਾਂ ਹਨ। ਕਦੇ 10-15 ਮਿੰਟ ਕਲਾਸਰੂਮ ਵਿੱਚ ਚਰਚਾ ਕਰਨੀ ਚਾਹੀਦੀ ਹੈ। ਕੋਈ ਸਟੂਡੈਂਟ ਆਪਣੇ ਅਨੁਭਵ ਦੱਸੇਗਾ ਕਿ ਮੈਂ ਉਸ ਵੈੱਬਸਾਇਟ ਨੂੰ ਦੇਖਿਆ, ਸਾਡੇ ਸਟੂਡੈਂਟਸ ਦੇ ਲਈ ਅੱਛੀ ਵੈੱਬਸਾਇਟ ਹੈ। ਮੈਂ ਉਸ ਵੈੱਬਸਾਇਟ ਨੂੰ ਦੇਖਿਆ, ਫਲਾਣੇ ਸਬਜੈਕਟ ਦੇ ਲਈ ਉੱਥੇ ਅੱਛੀ ਲਰਨਿੰਗ ਮਿਲਦੀ ਹੈ, ਅੱਛੇ lessons ਮਿਲਦੇ ਹਨ। ਮੰਨ ਲਵੋ ਟੂਰ ਜਾ ਰਿਹਾ ਹੈ ਕਿਤੇ, ਟੂਰ ਪ੍ਰੋਗਰਾਮ ਸਾਡੇ ਪਾਸ ਹੈ ਅਤੇ ਬੱਚੇ ਜਾ ਰਹੇ ਕਿ ਚਲੋ ਭਈ ਅਸੀਂ ਜੈਸਲਮੇਰ ਜਾ ਰਹੇ ਹਾਂ। ਸਭ ਨੂੰ ਕਿਹਾ ਜਾਏ ਜਰਾ ਔਨਲਾਇਨ ਜਾਓ ਭਈ, ਜੈਸਲਮੇਰ ਦਾ ਪੂਰਾ ਪ੍ਰੋਜੈਕਟ ਰਿਪਰੋਟ ਬਣਾਓ। ਤਾਂ ਉਸ ਦਾ ਪਾਜਿਟਿਵ ਉਪਯੋਗ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਉਸ ਨੂੰ ਲਗਣਾ ਚਾਹੀਦਾ ਹੈ ਕਿ ਤੁਹਾਡੀ ਮਦਦ ਵਿੱਚ ਬਹੁਤ ਸਾਰੀਆਂ ਵਿਵਸਥਾਵਾਂ ਉਪਲਬਧ ਹਨ, ਤੁਸੀਂ ਇਸ ਦਾ ਉਪਯੋਗ ਕਰੋ। ਜਿਤਨਾ ਜ਼ਿਆਦਾ ਸਕਾਰਾਤਮਕਤਾ ਨਾਲ ਤੁਸੀਂ (ਆਪ) ਉਪਯੋਗ ਕਰੋਗੇ ਉਤਨਾ ਤੁਹਾਨੂੰ ਲਾਭ ਹੋਵੇਗਾ, ਅਤੇ ਮੇਰਾ ਆਗਰਹਿ ਰਹੇਗਾ ਕਿ ਅਸੀਂ ਉਸ ਤੋਂ ਦੂਰ ਭੀ ਨਹੀਂ ਭੱਜਣਾ ਹੈ। ਲੇਕਿਨ ਸਾਨੂੰ ਹਰ ਚੀਜ਼ ਦਾ ਨਾਲ ਅਤੇ ਪੂਰੇ ਪਰਿਵਾਰ ਵਿੱਚ transparency ਨਾਲ, ਜਿਤਨੀ ਜ਼ਿਆਦਾ transparency ਆਏਗੀ, ਐਸੇ (ਇੰਝ) ਛੁਪ-ਛੁਪ ਕੇ ਦੇਖਣਾ ਪਏ ਤਾਂ ਇਸ ਦਾ ਮਤਲਬ ਹੈ ਕੁਝ ਗੜਬੜ ਹੈ। ਜਿਤਨੀ ਜ਼ਿਆਦਾ transparency ਹੋਵੇਗੀ, ਉਤਨਾ ਲਾਭ ਜ਼ਿਆਦਾ ਹੋਵੇਗਾ, ਬਹੁਤ-ਬਹੁਤ ਧੰਨਵਾਦ।
ਪ੍ਰਸਤੁਤਕਰਤਾ – ਪ੍ਰਧਾਨ ਮੰਤਰੀ ਸਰ ਸਫ਼ਲਤਾ ਦੇ ਲਈ ਜੀਵਨ ਵਿੱਚ ਸੰਤੁਲਨ ਬਹੁਤ ਮਹੱਤਵਪੂਰਨ ਹੈ। ਇਹ ਮੰਤਰ ਸਾਨੂੰ ਸਹੀ ਰਾਹ ‘ਤੇ ਅਗ੍ਰਸਰ ਕਰੇਗਾ (ਅੱਗੇ ਵਧਾਵੇਗੀ), ਧੰਨਵਾਦ। ਮਹਾਕਵੀ ਸੁਬ੍ਰਮਣਯਮ ਭਾਰਤੀ ਦੀ ਜਨਮਭੂਮੀ ਤਮਿਲ ਨਾਡੂ ਦੀ ਰਾਜਧਾਨੀ ਚੇਨਈ ਦੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਐੱਮ ਵਾਗੇਸ਼ ਔਨਲਾਇਨ ਮਾਧਿਅਮ ਨਾਲ ਜੁੜੇ ਹਨ, ਅਤੇ ਪ੍ਰਧਾਨ ਮੰਤਰੀ ਜੀ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੇ ਹਨ। ਐੱਮ ਵਾਗੇਸ਼ please ask your question.
ਐੱਮ ਵਾਗੇਸ਼ – Hon’ble Prime Minister Sir Namaste, My name is M Vagesh, I am student of Modern Senior Secondary School, Nanganallur Chennai, My question is how to you handle stress and pressure in the super strong position as a Prime Minister, what is your key factor of controlling stress, Thank you.
ਪ੍ਰਧਾਨ ਮੰਤਰੀ- ਤੁਸੀਂ ਭੀ ਬਣਨਾ ਚਾਹੁੰਦੇ ਹੋ ਕੀ? ਤਿਆਰੀ ਕਰ ਰਹੇ ਹੋ ਕੀ?
ਪ੍ਰਸਤੁਤਕਰਤਾ- ਧੰਨਵਾਦ, ਐੱਮ ਵਾਗੇਸ਼, ਅੱਜ ਦੀ ਪਰਿਚਰਚਾ ਦਾ ਅੰਤਿਮ ਪ੍ਰਸ਼ਨ। ਦੇਵਭੂਮੀ ਉੱਤਰਾਖੰਡ ਜੋ ਆਪਣੀ ਪ੍ਰਾਕ੍ਰਿਤਿਕ (ਕੁਦਰਤੀ) ਸੁਸ਼ਮਾ ਦੇ ਲਈ ਪ੍ਰਸਿੱਧ ਹੈ। ਉਧਮ ਸਿੰਘ ਨਗਰ ਸਥਿਤ Dynasty Modern Gurukul Academy ਦੀ ਵਿਦਿਆਰਥਣ ਸਨੇਹਾ ਤਿਆਗੀ ਔਨਲਾਇਨ ਮਾਧਿਅਮ ਨਾਲ ਜੁੜੇ ਹਨ ਅਤੇ ਪ੍ਰਧਾਨ ਮੰਤਰੀ ਜੋ ਤੋਂ ਸਵਾਲ ਪੁੱਛਣਾ ਚਾਹੁੰਦੀ ਹਨ। ਸਨੇਹਾ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਸਨੇਹਾ ਤਿਆਗੀ – ਦਿਵਯ (ਦਿੱਬ) ਹੈ, ਅਤੁਲਯ ਹੈ, ਅਜਿੱਤ (ਅਦਮਯ) ਸਾਹਸ ਦਾ ਪਰੀਚੈ ਹੋ ਤੁਸੀਂ। ਯੁਗਾਂ ਯੁਗਾਂ ਦੇ ਨਿਰਮਾਤਾ ਅਦਭੁਤ ਭਾਰਤ ਦਾ ਭਵਿੱਖ ਹੋ ਤੁਸੀਂ (ਆਪ)। ਦੇਵਭੂਮੀ ਉੱਤਰਾਖੰਡ ਤੋਂ ਆਦਰਯੋਗ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੇਰਾ ਚਰਨ ਸਪਰਸ਼ ਪ੍ਰਣਾਮ। ਮੇਰਾ ਨਾਮ ਸਨੇਹਾ ਤਿਆਗੀ ਹੈ। ਮੈਂ Dynasty Modern Gurukul Academy Chhinki Farm, Khatima, Udham Singh Nagar ਦੀ ਕਲਾਸ ਸੱਤਵੀਂ ਦੀ ਵਿਦਿਆਰਥਣ ਹਾਂ। ਆਦਰਯੋਗ ਪ੍ਰਧਾਨ ਮੰਤਰੀ ਜੀ ਤੋਂ ਮੇਰਾ ਪ੍ਰਸ਼ਨ ਹੈ ਕਿ ਅਸੀਂ ਤੁਹਾਡੀ ਤਰ੍ਹਾਂ ਸਕਾਰਾਤਮਕ ਕਿਵੇਂ ਹੋ ਸਕਦੇ ਹਾਂ, ਧੰਨਵਾਦ ਸ਼੍ਰੀਮਾਨ।
ਪ੍ਰਸਤੁਤਕਰਤਾ- Thanks Neha. ਪ੍ਰਧਾਨ ਮੰਤਰੀ ਜੀ, ਤੁਸੀਂ ਆਪਣੀ ਬਿਜ਼ੀ ਲਾਇਫ ਵਿੱਚ ਪ੍ਰੈਸ਼ਰ ਨੂੰ ਕਿਵੇਂ ਹੈਂਡਲ ਕਰਦੇ ਹੋ, ਅਤੇ ਇਤਨਾ ਪ੍ਰੈਸ਼ਰ ਹੋਣ ‘ਤੇ ਭੀ ਹਮੇਸ਼ਾ ਸਕਾਰਾਤਮਕ ਕਿਵੇਂ ਰਹਿ ਪਾਉਂਦੇ ਹੋ, ਤੁਸੀਂ ਇਹ ਸਭ ਕਿਵੇਂ ਕਰ ਪਾਉਂਦੇ ਹੋ, ਕਿਰਪਾ ਕਰਕੇ ਆਪਣੀ ਸਕਾਰਾਤਮਕ ਊਰਜਾ ਦਾ ਰਹੱਸ ਸਾਡੇ ਨਾਲ ਸਾਂਝਾ ਕਰੋ, ਪ੍ਰਧਾਨ ਮੰਤਰੀ ਜੀ।
ਪ੍ਰਧਾਨ ਮੰਤਰੀ- ਇਸ ਦੇ ਕਈ ਜਵਾਬ ਹੋ ਸਕਦੇ ਹਨ। ਇੱਕ ਤਾਂ ਮੈਨੂੰ ਅੱਛਾ ਲਗਿਆ ਕਿ ਤੁਹਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਨੂੰ ਕਿਤਨਾ ਪ੍ਰੈਸ਼ਰ ਝੱਲਣਾ ਪੈਂਦਾ ਹੈ। ਵਰਨਾ ਤੁਹਾਨੂੰ ਤਾਂ ਲਗਦਾ ਹੋਵੇਗਾ ਹਵਾਈ ਜਹਾਜ਼ ਹੈ, ਹੈਲੀਕੌਪਟਰ ਹੈ, ਉਨ੍ਹਾਂ ਨੂੰ ਕੀ ਹੈ, ਇੱਥੇ ਤੋਂ ਇੱਥੇ ਜਾਣਾ ਹੈ, ਇਹੀ ਕਰਨਾ ਹੈ, ਲੇਕਿਨ ਤੁਹਾਨੂੰ ਪਤਾ ਹੈ ਕਿ ਭਾਂਤ-ਭਾਂਤ ਦੇ ਸੁਬ੍ਹਾ ਸ਼ਾਮ। ਦਰਅਸਲ ਹਰ ਇੱਕ ਦੇ ਜੀਵਨ ਵਿੱਚ ਆਪਣੀ ਸਥਿਤੀ ਤੋਂ ਇਲਾਵਾ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਜਿਸ ਨੂੰ ਉਸ ਨੂੰ ਮੈਨੇਜ ਕਰਨਾ ਪੈਂਦਾ ਹੈ। ਜੋ ਉਸ ਨੇ ਸੋਚਿਆ ਨਹੀਂ, ਵੈਸੀਆਂ ਚੀਜ਼ਾਂ ਵਿਅਕਤੀਗਤ ਜੀਵਨ ਵਿੱਚ ਭੀ ਆ ਜਾਂਦੀਆਂ ਹਨ, ਪਰਿਵਾਰ ਜੀਵਨ ਵਿੱਚ ਆ ਜਾਂਦੀਆਂ ਹਨ ਅਤੇ ਫਿਰ ਉਸ ਨੂੰ ਉਨ੍ਹਾਂ ਨੂੰ ਸੰਭਾਲਣਾ ਪੈਂਦਾ ਹੈ। ਹੁਣ ਇੱਕ ਨੇਚਰ ਐਸਾ ਹੁੰਦਾ ਹੈ ਕਿ ਭਈ ਬਹੁਤ ਬੜੀ ਹਨੇਰੀ (ਆਂਧੀ) ਆਈ ਹੈ, ਚਲੋ ਕੁਝ ਪਲ ਬੈਠ ਜਾਓ ਨਿਕਲ ਜਾਣ ਦਿਉ, ਕੁਝ ਸੰਕਟ ਆਇਆ ਹੈ, ਨੀਚੇ ਮੁੰਡੀ ਕਰੋ ਯਾਰ ਸਮਾਂ ਜਾਵੇਗਾ। ਸ਼ਾਇਦ ਐਸੇ ਲੋਕ ਜੀਵਨ ਵਿੱਚ ਕੁਝ ਅਚੀਵ ਨਹੀਂ ਕਰ ਸਕਦੇ। ਮੇਰੀ ਪ੍ਰਕ੍ਰਿਤੀ ਹੈ ਅਤੇ ਜੋ ਮੈਨੂੰ ਕਾਫੀ ਉਪਕਾਰਕ ਲਗੀ ਹੈ। ਮੈਂ ਹਰ ਚੁਣੌਤੀ ਨੂੰ ਚੁਣੌਤੀ ਦਿੰਦਾ ਹਾਂ। ਚੁਣੌਤੀ ਜਾਵੇਗੀ, ਸਥਿਤੀਆਂ ਸੁਧਰ ਜਾਣਗੀਆਂ, ਇਸ ਦੀ ਪਰਤੀਖਿਆ ਕਰਦੇ ਹੋਏ, ਮੈਂ ਸੁੱਤਾ ਨਹੀਂ ਰਹਿੰਦਾ ਹਾਂ। ਅਤੇ ਉਸ ਦੇ ਕਾਰਨ ਮੈਨੂੰ ਨਵਾਂ-ਨਵਾਂ ਸਿੱਖਣ ਨੂੰ ਮਿਲਦਾ ਹੈ। ਹਰ ਸਥਿਤੀ ਨੂੰ ਹੈਂਡਲ ਕਰਨ ਦਾ ਨਵਾਂ ਤਰੀਕਾ, ਨਵੇਂ ਪ੍ਰਯੋਗ, ਨਵੀਂ strategy evolve ਕਰਨ ਦਾ ਸਹਿਜ ਮੇਰੀ ਇੱਕ ਵਿਧਾ ਦਾ ਆਪਣਾ ਵਿਕਾਸ ਹੁੰਦਾ ਜਾਂਦਾ ਹੈ। ਦੂਸਰਾ ਮੇਰੇ ਅੰਦਰ ਇੱਕ ਬਹੁਤ ਬੜਾ ਕਾਨਫੀਡੈਂਸ ਹੈ। ਮੈ ਹਮੇਸ਼ਾ ਮੰਗਦਾ ਹਾਂ ਕਿ ਕੁਝ ਭੀ ਹੈ, 140 ਕਰੋੜ ਦੇਸ਼ਵਾਸੀ ਮੇਰੇ ਨਾਲ ਹਨ। ਅਗਰ 100 ਮਿਲੀਅਨ ਚੁਣੌਤੀਆਂ ਹਨ ਤਾਂ billions of billions ਸਮਾਧਾਨ ਭੀ ਹਨ। ਮੈਨੂੰ ਕਦੇ ਨਹੀਂ ਲਗਦਾ ਹੈ ਕਿ ਮੈਂ ਇਕੱਲਾ ਹਾਂ, ਮੈਨੂੰ ਕਦੇ ਨਹੀਂ ਲਗਦਾ ਹੈ ਕਿ ਮੈਨੂੰ ਕਰਨਾ ਹੈ। ਮੈਨੂੰ ਹਮੇਸ਼ਾ ਪਤਾ ਹੁੰਦਾ ਹੈ, ਮੇਰਾ ਦੇਸ਼ ਸਮਰੱਥਾਵਾਨ ਹੈ, ਮੇਰੇ ਦੇਸ਼ ਦੇ ਲੋਕ ਸਮਰੱਥਾਵਾਨ ਹਨ, ਮੇਰੇ ਦੇਸ਼ ਦੇ ਲੋਕਾਂ ਦਾ ਮਸਤਕ ਸਮਰੱਥਾਵਾਨ ਹੈ, ਅਸੀਂ ਹਰ ਚੁਣੌਤੀ ਨੂੰ ਪਾਰ ਕਰ ਜਾਵਾਂਗੇ। ਇਹ ਮੂਲਭੂਤ ਮੇਰੇ ਅੰਦਰ ਮੇਰਾ ਸੋਚਣ ਦਾ ਪਿੰਡ ਹੈ। ਅਤੇ ਇਸ ਦੇ ਕਾਰਨ ਮੈਨੂੰ ਕਦੇ ਨਹੀਂ ਲਗਦਾ ਹੈ ਯਾਰ ਮੇਰੇ ‘ਤੇ ਆਇਆ ਹੈ ਕੀ ਕਰਾਂਗਾ? ਮੈਨੂੰ ਲਗਦਾ ਹੈ ਨਹੀਂ-ਨਹੀਂ 140 ਕਰੋੜ ਲੋਕ ਹਨ, ਸੰਭਲ ਜਾਵਾਂਗੇ। ਠੀਕ ਹੈ ਅੱਗੇ ਮੈਨੂੰ ਰਹਿਣ ਪਵੇਗਾ ਅਤੇ ਗਲਤ ਹੋਇਆ ਤਾਂ ਗਾਲੀ ਮੈਨੂੰ ਖਾਣੀ ਪਵੇਗੀ। ਲੇਕਿਨ ਮੇਰੇ ਦੇਸ਼ ਦੀ ਸਮਰੱਥਾ ਅਤੇ ਇਸ ਲਈ ਮੈਂ ਆਪਣੀ ਸ਼ਕਤੀ ਦੇਸ਼ ਦੀ ਸਮਰੱਥਾ ਨੂੰ ਵਧਾਉਣ ਵਿੱਚ ਲਗਾ ਰਿਹਾ ਹਾਂ। ਅਤੇ ਜਿਤਨਾ ਜ਼ਿਆਦਾ ਮੈਂ ਮੇਰੇ ਦੇਸ਼ਵਾਸੀਆਂ ਦੀ ਸਮਰੱਥ ਵਧਾਉਂਦਾ ਜਾਵਾਂਗਾ, ਚੁਣੌਤੀਆਂ ਨੂੰ ਚੁਣੌਤੀ ਦੇਣ ਦੀ ਸਾਡੀ ਤਾਕਤ ਹੋਰ ਵਧਦੀ ਜਾਵੇਗੀ।
ਹੁਣ ਹਿੰਦੁਸਤਾਨ ਹੀ ਹਰ ਸਰਕਾਰ ਨੂੰ ਗ਼ਰੀਬੀ ਦੇ ਸੰਕਟ ਨਾਲ ਜੂਝਣਾ ਪਿਆ ਹੈ। ਸਾਡੇ ਦੇਸ਼ ਵਿੱਚ ਇਹ ਸੰਕਟ ਹੈ ਹੀ ਹੈ। ਲੇਕਿਨ ਮੈਂ ਡਰ ਕੇ ਬੈਠ ਨਹੀਂ ਗਿਆ। ਮੈਂ ਉਸ ਦਾ ਰਸਤਾ ਖੋਜਿਆ ਅਤੇ ਮੈਂ ਇਹ ਸੋਚਿਆ ਕਿ ਸਰਕਾਰ ਹੁੰਦੀ ਕੌਣ ਹੈ- ਜੋ ਗ਼ਰੀਬੀ ਹਟਾਵੇਗੀ। ਗ਼ਰੀਬੀ ਤਾਂ ਤਦ ਹਟੇਗੀ, ਜਦੋਂ ਮੇਰਾ ਹਰ ਗ਼ਰੀਬ ਤੈਅ ਕਰੇਗਾ ਕਿ ਹੁਣ ਮੈਨੂੰ ਗ਼ਰੀਬੀ ਨੂੰ ਪਰਾਸਤ ਕਰਨਾ ਹੈ। ਹੁਣ ਉਹ ਸੁਪਨੇ ਹੀ ਦੇਖੇਗਾ ਤਾਂ ਹੋਵੇਗੀ ਕਿ ਨਹੀਂ ਹੋਵੇਗੀ। ਤਾਂ ਮੇਰੀ ਜ਼ਿੰਮੇਦਾਰੀ ਬਣਦੀ ਹੈ ਕਿ ਮੈਂ ਉਸ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਸਮਰੱਥਾਵਾਨ ਬਣਾਵਾਂ, ਉਸ ਨੂੰ ਪੱਕਾ ਘਰ ਦੇ ਦਵਾਂ, ਉਸ ਨੂੰ ਟੌਇਲਟ ਦੇ ਦਿਆਂ, ਉਸ ਨੂੰ ਸਿੱਖਿਆ ਦੀ ਵਿਵਸਥਾ ਦੇ ਦਿਆਂ, ਉਸ ਨੂੰ ਆਯੁਸ਼ਮਾਨ ਯੋਜਨਾ ਦਾ ਲਾਭ ਦੇ ਦਿਆਂ, ਉਸ ਦੇ ਘਰ ਨਲ ਸੇ ਜਲ ਪਹੁੰਚਾ ਦਿਆਂ, ਅਗਰ ਮੈਂ ਉਨ੍ਹਾਂ ਚੀਜ਼ਾਂ ਨਾਲ ਜਿਸ ਨਾਲ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿੱਚ ਜੂਝਣਾ ਪੈਂਦਾ ਹੈ, ਅਗਰ ਮੈਂ ਉਸ ਨੂੰ ਉਸ ਤੋਂ ਮੁਕਤੀ ਦਿਵਾ ਦਿੰਦਾ ਹਾਂ, ਉਸ ਨੂੰ empower ਕਰਦਾ ਜਾਂਦਾ ਹਾਂ, ਤਾਂ ਉਹ ਭੀ ਮੰਨੇਗਾ ਹੁਣ ਗ਼ਰੀਬੀ ਗਈ, ਹੁਣ ਮੈਂ ਇਸ ਨੂੰ ਮਾਰਾਂਗਾ। ਅਤੇ ਤੁਸੀਂ ਦੇਖੋ ਕਿ ਇਸ ਦਸ ਸਾਲ ਦੇ ਮੇਰੇ ਕਾਰਜਕਾਲ ਵਿੱਚ ਦੇਸ਼ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਹੁਣ ਇਹੀ ਚੀਜ ਅਤੇ ਲੋਕ ਨੇ ਭੀ ਜਿਵੇਂ ਬਿਤਾਇਆ ਸੀ, ਮੈਂ ਭੀ ਬਿਤਾ ਦਿੰਦਾ। ਅਤੇ ਇਸ ਲਈ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਦੇਸ਼ ਦੀ ਭਗਤੀ ‘ਤੇ, ਦੇਸ਼ ਦੇ ਸੰਸਾਧਨਾਂ ‘ਤੇ ਭਰੋਸਾ ਕਰੋ। ਜਦੋਂ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ। ਤਾਂ ਕਦੇ ਅਸੀਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦੇ ਜੀ। ਮੈਂ ਕੀ ਕਰਾਂ? ਮੈਂ ਕਿਵੇਂ ਕਰਾਂ? ਅਰੇ ਮੈਂ ਤਾਂ ਇੱਕ ਚਾਹ ਵੇਚਣ ਵਾਲਾ ਇਨਸਾਨ ਕੀ ਕਰਾਂਗਾ, ਐਸੇ ਨਹੀਂ ਸੋਚ ਸਕਦਾ ਹਾਂ ਜੀ। ਮੈਨੂੰ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਅਤੇ ਇਸ ਲਈ ਪਹਿਲੀ ਬਾਤ ਹੈ ਕਿ ਤੁਸੀਂ ਜਿਨ੍ਹਾਂ ਦੇ ਲਈ ਕਰ ਰਹੇ ਹੋ, ਉਨ੍ਹਾਂ ‘ਤੇ ਤੁਹਾਡਾ ਅਪਾਰ ਭਰੋਸਾ। ਦੂਸਰਾ ਤੁਹਾਡੇ ਪਾਸ ਨੀਰ-ਖੀਰ ਦਾ ਵਿਵੇਕ ਚਾਹੀਦਾ ਹੈ। ਕਿਹੜਾ ਸਹੀ ਹੈ, ਕਿਹੜਾ ਗਲਤ ਹੈ। ਕਿਹੜਾ ਅੱਜ ਜ਼ਰੂਰੀ ਹੈ, ਕਿਹੜਾ ਹੁਣ ਨਹੀਂ ਬਾਅਦ ਵਿੱਚ ਦੇਖਾਂਗੇ। ਤੁਹਾਡੇ ਵਿੱਚ priority ਤੈਅ ਕਰਨ ਦੀ ਸਮਰੱਥਾ ਚਾਹੀਦੀ ਹੈ। ਉਹ ਅਨੁਭਵ ਤੋਂ ਆਉਂਦੀ ਹੈ, ਹਰ ਚੀਜ਼ ਨੂੰ analyse ਕਰਨ ਤੋਂ ਆਉਂਦੀ ਹੈ, ਮੈਂ ਦੂਸਰਾ ਪ੍ਰਯਾਸ ਇਹ ਕਰਦਾ ਹਾਂ। ਤੀਸਰਾ ਮੈਂ ਗਲਤੀ ਭੀ ਹੋ ਜਾਵੇ ਤਾਂ ਇਹ ਮੰਨ ਕੇ ਚਲਦਾ ਹਾਂ ਕਿ ਇਹ ਮੇਰੇ ਲਈ lesson ਹੈ। ਮੈਂ ਇਸ ਨੂੰ ਨਿਰਾਸ਼ਾ ਦਾ ਕਾਰਨ ਨਹੀਂ ਮੰਨਦਾ ਹਾਂ। ਹੁਣ ਤੁਸੀਂ ਦੇਖੋ ਕੋਵਿਡ ਦਾ ਸੰਕਟ ਕਿਤਨਾ ਭਿਅੰਕਰ ਸੀ, ਮਾਮੂਲੀ ਚੁਣੌਤੀ ਸੀ ਕੀ? ਪੂਰੀ ਦੁਨੀਆ ਫਸੀ ਪਈ ਸੀ। ਹੁਣ ਮੇਰੇ ਲਈ ਭੀ ਸੀ ਕਿ ਕੀ ਕਰਾਂ ਭਈ, ਮੈਂ ਕਹਿ ਦਿਆਂ ਹੁਣ ਕੀ ਕਰੀਏ ਇਹ ਤਾਂ ਆਲਮੀ ਬਿਮਾਰੀ ਹੈ, ਦੁਨੀਆ ਭਰ ਵਿੱਚੋਂ ਆਈ ਹੈ, ਸਭ ਆਪਣਾ ਆਪਣਾ ਸੰਭਾਲ ਲਵੋ, ਮੈਂ ਐਸਾ ਨਹੀਂ ਕੀਤਾ। ਰੋਜ ਟੀਵੀ ‘ਤੇ ਆਇਆ, ਰੋਜ ਦੇਸ਼ਵਾਸੀਆਂ ਨਾਲ ਬਾਤ ਕੀਤੀ, ਕਦੇ ਤਾੜੀ ਵਜਾਉਣ ਦੇ ਲਈ ਕਿਹਾ, ਕਦੇ ਥਾਲੀ ਵਜਾਉਣ ਦੇ ਲਈ ਕਿਹਾ, ਕਦੇ ਦੀਵਾ ਜਗਾਉਣ ਦੇ ਲਈ ਕਿਹਾ, ਉਹ ਐਕਟ ਕੋਰੋਨਾ ਨੂੰ ਖਤਮ ਨਹੀਂ ਕਰਦਾ ਹੈ। ਲੇਕਿਨ ਉਹ ਐਕਟ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜਨ ਦੀ ਇੱਕ ਸਮੂਹਿਕ ਸ਼ਕਤੀ ਨੂੰ ਜਨਮ ਦਿੰਦਾ ਹੈ। ਸਮੂਹਿਕ ਸ਼ਕਤੀ ਨੂੰ ਉਭਾਰਨਾ, ਹੁਣ ਦੇਖੋ ਪਹਿਲਾਂ ਭੀ ਖੇਡ ਦੇ ਮੈਦਾਨ ਵਿੱਚ ਸਾਡੇ ਲੋਕ ਜਾਂਦੇ ਸਨ, ਕਦੇ ਕੋਈ ਜਿੱਤ ਕੇ ਆਉਂਦਾ ਸੀ, ਕੋਈ ਜਿੱਤ ਕੇ ਨਹੀਂ ਆਉਂਦਾ ਸੀ। ਜਾਣ ਵਾਲੇ ਨੂੰ ਕੋਈ ਪੁੱਛਦਾ ਨਹੀਂ ਸੀ, ਆਉਣ ਵਾਲੇ ਨੂੰ ਕੋਈ ਪੁੱਛਦਾ ਨਹੀਂ ਸੀ। ਮੈਂ ਕਿਹਾ ਭਈ ਤਿੰਨ ਮੈਡਲ ਇਹ ਜਿੱਤ ਕੇ ਆਉਣਗੇ ਲੇਕਿਨ ਮੈਂ ਉਸ ਦੇ ਢੋਲ ਵਜਾਵਾਂਗਾ। ਤਾਂ ਧੀਰੇ-ਧੀਰੇ ਕਰਕੇ 107 ਮੈਡਲ ਲਿਆਉਣ ਦੀ ਸਮਰੱਥਾ ਉਨ੍ਹਾਂ ਬੱਚਿਆਂ ਵਿੱਚੋਂ ਨਿਕਲੇ। ਸਮਰੱਥਾ ਤਾਂ ਸੀ, ਸਹੀ ਦਿਸ਼ਾ, ਸਹੀ ਰਣਨੀਤੀ, ਸਹੀ ਅਗਵਾਈ ਪਰਿਣਾਮ ਲਿਆਉਂਦੀ ਹੈ। ਜਿਸ ਦੀ ਜਿਸ ਦੇ ਪਾਸ ਸਮਰੱਥਾ ਹੈ, ਉਸ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ। ਅਤੇ ਮੇਰਾ ਤਾਂ ਗਵਰਨੈਂਸ ਦਾ ਇੱਕ ਸਿਧਾਂਤ ਰਿਹਾ ਹੈ ਕਿ ਅੱਛੀ ਸਰਕਾਰ ਚਲਾਉਣ ਦੇ ਲਈ ਇਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਭੀ ਤੁਹਾਨੂੰ ਨੀਚੇ ਤੋਂ ਉੱਪਰ ਦੀ ਤਰਫ਼ ਸਹੀ ਜਾਣਕਾਰੀ ਆਉਣੀ ਚਾਹੀਦੀ ਹੈ, perfect information ਆਉਣੀ ਚਾਹੀਦੀ ਹੈ ਅਤੇ ਉੱਪਰ ਤੋਂ ਹੇਠਾਂ ਦੀ ਤਰਫ਼ perfect guidance ਜਾਣਾ ਚਾਹੀਦਾ ਹੈ। ਅਗਰ ਇਹ 2 ਚੈਨਲ perfect ਰਹੇ, ਉਸ ਦਾ communication, ਉਸ ਦੀਆਂ ਵਿਵਸਥਾਵਾਂ, ਉਸ ਦੇ protocol ਉਸ ਨੂੰ ਠੀਕ ਨਾਲ ਕੀਤਾ ਤਾਂ ਆਪ ਚੀਜ਼ਾਂ ਨੂੰ ਸੰਭਾਲ ਸਕਦੇ ਹੋ।
ਕੋਰੋਨਾ ਇੱਕ ਬਹੁਤ ਬੜੀ ਉਦਾਹਰਣ ਹੈ। ਅਤੇ ਇਸ ਲਈ ਮੈਂ ਮੰਨਿਆ ਹੈ ਕਿ ਅਸੀਂ ਨਿਰਾਸ਼ ਹੋਣ ਦਾ ਕੋਈ ਕਾਰਨ ਹੀ ਨਹੀਂ ਹੁੰਦਾ ਹੈ ਜੀਵਨ ਵਿੱਚ, ਅਤੇ ਅਗਰ ਇੱਕ ਵਾਰ ਮਨ ਵਿੱਚ ਤੈਅ ਕਰ ਲਿਆ ਕਿ ਨਿਰਾਸ਼ ਹੋਣਾ ਹੀ ਨਹੀਂ ਹੈ, ਤਾਂ ਫਿਰ ਸਿਵਾਏ positivity ਕੁਝ ਆਉਂਦਾ ਹੀ ਨਹੀਂ ਹੈ। ਅਤੇ ਮੇਰੇ ਇੱਥੇ ਨਿਰਾਸ਼ਾ ਦੇ ਸਾਰੇ ਦਰਵਾਜੇ ਬੰਦ ਹਨ। ਕੋਈ ਕੋਣਾ ਭੀ ਇੱਕ ਛੋਟੀ ਖਿੜਕੀ ਭੀ ਮੈਂ ਖੁੱਲੀ ਨਹੀਂ ਰੱਖੀ ਹੈ ਕਿ ਨਿਰਾਸ਼ਾ ਉੱਥੇ ਤੋਂ ਘੁਸ ਜਾਵੇ। ਅਤੇ ਮੈਂ ਤੁਸੀਂ ਕਦੇ ਦੇਖਿਆ ਹੋਵੇਗਾ ਮੈਂ ਕਦੇ ਰੋਂਦਾ ਬੈਠਦਾ ਨਹੀਂ ਹਾਂ ਜੀ। ਪਤਾ ਨਹੀਂ ਕੀ ਹੋਵੇਗਾ, ਉਹ ਸਾਡੇ ਨਾਲ ਆਵੇਗਾ ਕਿ ਨਹੀਂ ਆਵੇਗਾ, ਉਹ ਸਾਡੇ ਨਾਲ ਭਿੜ ਜਾਵੇਗਾ ਕੀ, ਅਰੇ ਹੁੰਦਾ ਰਹਿੰਦਾ ਹੈ ਜੀ। ਅਸੀਂ ਕਿਸ ਚੀਜ ਦੇ ਲਈ ਹਾਂ, ਅਤੇ ਇਸ ਲਈ ਮੈਂ ਮੰਨਦਾ ਹਾਂ ਕਿ ਜੀਵਨ ਵਿੱਚ ਆਤਮਵਿਸ਼ਵਾਸ ਨਾਲ ਭਰੇ ਹੋਏ ਅਤੇ ਆਪਣੇ ਲਕਸ਼ ਦੇ ਵਿਸ਼ੇ ਵਿੱਚ, ਅਤੇ ਦੂਸਰੀ ਬਾਤ ਹੈ ਜਦੋਂ ਕੋਈ ਨਿਜੀ ਸੁਆਰਥ ਨਹੀਂ ਹੁੰਦਾ ਹੈ, ਖ਼ੁਦ ਦੇ ਲਈ ਕੁਝ ਕਰਨਾ ਤੈਅ ਹੁੰਦਾ ਹੈ, ਤਾਂ ਨਿਰਣਿਆਂ ਵਿੱਚ ਕਦੇ ਭੀ ਦੁਬਿਧਾ ਪੈਦਾ ਨਹੀਂ ਹੁੰਦੀ ਹੈ। ਅਤੇ ਉਹ ਇੱਕ ਬਹੁਤ ਬੜੀ ਅਮਾਨਤ ਮੇਰੇ ਪਾਸ ਹੈ। ਮੇਰਾ ਕੀ, ਮੈਨੂੰ ਕੀ, ਇਸ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ, ਸਿਰਫ ਅਤੇ ਸਿਰਫ ਦੇਸ਼ ਦੇ ਲਈ ਕਰਨਾ ਹੈ। ਅਤੇ ਤੁਹਾਡੇ ਲਈ ਕਰਨਾ ਤਾਕਿ ਤੁਹਾਡੇ ਮਾਤਾ-ਪਿਤਾ ਨੂੰ ਜਿਨ੍ਹਾਂ ਮੁਸੀਬਤਾਂ ਤੋਂ ਗੁਜਰਨਾ ਪਿਆ, ਮੈਂ ਨਹੀਂ ਚਾਹੁੰਦਾ ਕਿ ਉਨ੍ਹਾਂ ਮੁਸੀਬਤਾਂ ਤੋਂ ਤੁਹਾਨੂੰ ਗੁਜਰਨਾ ਪਵੇ। ਅਸੀਂ ਐਸਾ ਦੈਸ਼ ਬਣਾ ਕੇ ਦੇਣਾ ਹੈ ਦੋਸਤੋ, ਤਾਕਿ ਤੁਹਾਡੀ ਭਾਵੀ ਪੀੜ੍ਹੀ ਨੂੰ ਭੀ, ਤੁਹਾਡੀਆਂ ਸੰਤਾਨਾਂ ਨੂੰ ਭੀ ਲਗੇ ਕਿ ਅਸੀਂ ਐਸੇ ਦੇਸ਼ ਦੇ ਅੰਦਰ ਅਤੇ ਪੂਰੀ ਤਰਾਂ ਖਿਲ ਸਕਦੇ ਹਾਂ, ਆਪਣੀ ਸਮਰੱਥਾ ਦਿਖਾ ਸਕਦੇ ਹਾਂ, ਅਤੇ ਇਹ ਸਾਡਾ ਸਮੂਹਿਕ ਸੰਕਲਪ ਹੋਣਾ ਚਾਹੀਦਾ ਹੈ। ਇਹ ਸਾਡਾ ਸਮੂਹਿਕ resolve ਹੋਣਾ ਚਾਹੀਦਾ ਹੈ, ਅਤੇ ਪਰਿਣਾਮ ਮਿਲਦਾ ਹੈ।
ਅਤੇ ਇਸ ਲਈ ਸਾਥੀਓ, ਜੀਵਨ ਵਿੱਚ positive thinking ਦੀ ਬਹੁਤ ਬੜੀ ਤਾਕਤ ਹੁੰਦੀ ਹੈ। ਬੁਰੀ ਤੋਂ ਬੁਰੀ ਚੀਜ਼ ਵਿੱਚ ਭੀ positive ਦੇਕਿਆ ਜਾ ਸਕਦਾ ਹੈ। ਉਸ ਨੂੰ ਸਾਨੂੰ ਦੇਖਣਾ ਚਾਹੀਦਾ ਹੈ। ਧੰਨਵਾਦ ਜੀ।
ਪ੍ਰਸਤੁਤਕਰਤਾ- ਪੀਐੱਮ ਸਰ, ਤੁਸੀਂ ਅਤਿਅੰਤ ਸਰਲਤਾ ਅਤੇ ਸਰਸਤਾ ਨਾਲ ਸਾਡੇ ਸਾਰੇ ਪ੍ਰਸ਼ਨਾਂ ਦਾ ਸਮਾਧਾਨ ਕਰ ਦਿੱਤਾ। ਅਸੀਂ ਸਾਡੇ ਅਭਿਭਾਵਕ ਅਤੇ ਅਧਿਆਪਕ ਸਦਾ ਤੁਹਾਡੇ ਕ੍ਰਿਤੱਗ ਰਹਾਂਗੇ। ਅਸੀਂ ਸਦਾ exam warrior ਰਹਾਂਗੇ, worrier ਨਹੀਂ। ਧੰਨਵਾਦ ਮਾਣਯੋਗ ਪ੍ਰਧਾਨ ਮੰਤਰੀ ਜੀ।
ਪ੍ਰਧਾਨ ਮੰਤਰੀ- ਹੋ ਗਏ ਸਾਰੇ ਸਵਾਲ।
ਪ੍ਰਸਤੁਤਕਰਤਾ- ਕੁਝ ਪਰਿੰਦੇ ਉਡ ਰਹੇ ਹਨ ਹਨੇਰੀਆਂ (ਆਂਧੀਆਂ) ਦੇ ਸਾਹਮਣੇ, ਕੁਝ ਪਰਿੰਦੇ ਉਡ ਰਹੇ ਹਨ ਹਨੇਰੀਆਂ (ਆਂਧੀਆਂ) ਦੇ ਸਾਹਮਣੇ, ਉਨ੍ਹਾਂ ਵਿੱਚ ਤਾਕਤ ਹੈ ਸਹੀ ਅਤੇ ਹੌਸਲਾ ਹੋਵੇਗਾ ਜ਼ਰੂਰ, ਇਸ ਤਰ੍ਹਾਂ ਨਿੱਤ ਵਧਦੇ ਰਹੇ ਤਾਂ ਦੇਖਣਾ ਤੁਸੀਂ ਇੱਕ ਦਿਨ, ਤੈਅ ਸਮੁੰਦਰ ਤੱਕ ਘੱਟ ਫਾਸਲਾ ਹੋਵੇਗਾ ਜ਼ਰੂਰ, ਤੈਅ ਸਮੁੰਦਰ ਤੱਕ ਘੱਟ ਫਾਸਲਾ ਹੋਵੇਗਾ ਜ਼ਰੂਰ।
ਪ੍ਰਧਾਨ ਮੰਤਰੀ- ਤੁਸੀਂ ਲੋਕਾਂ ਨੇ ਦੇਖਿਆ ਹੋਵੇਗਾ ਕਿ ਇਹ ਬੱਚੇ ਭੀ ਜਿਸ ਪ੍ਰਕਾਰ ਨਾਲ anchoring ਕਰ ਰਹੇ ਹਨ। ਆਪ ਭੀ ਆਪਣੇ ਸਕੂਲ-ਕਾਲਜ ਵਿੱਚ ਇਹ ਸਭ ਕਰ ਸਕਦੇ ਹੋ, ਤਾਂ ਉਨ੍ਹਾਂ ਤੋਂ ਜ਼ਰੂਰ ਸਿੱਖਿਓ।
ਪ੍ਰਸਤੁਤਕਰਤਾ- As the distinguished morning of ‘Pariksha Pe Charcha 2024’ concludes, we extend our sincere gratitude to Hon’ble Prime Minister, Shri Narendra Modi Ji for his wise counsel and inspirational touch. Today, Prime Minister Sir has exemplified the attributes of teaching as identified in the book …..(name Unclear). His suggestions have resonated and ignited the spirit of myriad of students, teachers and parents across our nation. Thank you once again PM Sir.
ਪ੍ਰਧਾਨ ਮੰਤਰੀ- ਚਲੋ ਸਾਥੀਓ, ਆਪ ਸਭ ਦਾ ਭੀ ਬਹੁਤ-ਬਹੁਤ ਧੰਨਵਾਦ। ਅਤੇ ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਇਸੇ ਉਮੰਗ, ਉਤਸ਼ਾਹ ਦੇ ਨਾਲ ਤੁਹਾਡੇ ਪਰਿਵਾਰ ਨੂੰ ਭੀ ਵਿਸ਼ਵਾਸ ਦਿਉਗੇ, ਖ਼ੁਦ ਭੀ ਆਤਮਵਿਸ਼ਵਾਸ ਨਾਲ ਭਰੇ ਹੋਏ ਅਤੇ ਅੱਛੇ ਪਰਿਣਾਮ, ਅਤੇ ਜੀਵਨ ਵਿੱਚ ਜੋ ਚਾਹਿਆ ਹੈ, ਉਸ ਦੇ ਲਈ ਜੀਣ ਦੀ ਆਦਤ ਬਣੇਗੀ। ਅਤੇ ਤੁਸੀਂ ਜੋ ਚਾਹੁੰਦੇ ਹੋ ਉਹ ਪਰਿਣਾਮ ਤੁਹਾਨੂੰ ਪ੍ਰਾਪਤ ਹੋਵੇਗਾ, ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਧੰਨਵਾਦ।
****
ਡੀਐੱਸ/ਐੱਸਟੀ/ਆਰਕੇ/ਐੱਨਐੱਸ/ਡੀਕੇ
(Release ID: 2001763)
Visitor Counter : 254
Read this release in:
Gujarati
,
Tamil
,
Urdu
,
Hindi
,
Marathi
,
Assamese
,
Odia
,
English
,
Manipuri
,
Telugu
,
Malayalam