ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਨੇ ਕਿਹਾ- ਸਰਕਾਰ ਨੇ ਨਾਗਰਿਕ ਕੇਂਦਰਿਤ ਸਮਾਵੇਸ਼ੀ ਵਿਕਾਸ ਦੇ ਲਈ ਵਧੇਰੇ ਵਿਆਪਕ ਜੀਡੀਪੀ ਯਾਨੀ 'ਗਵਰਨੈਂਸ, ਡਿਵੈਲਪਮੈਂਟ ਅਤੇ ਪਰਫ਼ਾਰਮੈਂਸ' 'ਤੇ ਵੀ ਬਰਾਬਰ ਧਿਆਨ ਕੇਂਦਰਿਤ ਕੀਤਾ ਹੋਇਆ ਹੈ
ਅਰਥਵਿਵਸਥਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਸਰਬਪੱਖੀ ਵਿਕਾਸ ਦਾ ਪ੍ਰਭਾਵ ਸਾਰੇ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ
ਸਰਕਾਰ ਨੇ 'ਨਾਗਰਿਕ-ਪਹਿਲਾਂ' ਅਤੇ 'ਮੀਨੀਮਮ ਗੌਰਮਿੰਟ, ਮੈਕਸੀਮਮ ਗਵਰਨੈਂਸ' ਦੇ ਦ੍ਰਿਸ਼ਟੀਕੋਣ ਨਾਲ ਪਾਰਦਰਸ਼ੀ, ਜਵਾਬਦੇਹ, ਲੋਕ-ਕੇਂਦਰਿਤ ਅਤੇ ਤੁਰੰਤ ਭਰੋਸੇ 'ਤੇ ਆਧਾਰਿਤ ਪ੍ਰਸ਼ਾਸਨ ਨੂੰ ਯਕੀਨੀ ਬਣਾਇਆ ਹੈ: ਵਿੱਤ ਮੰਤਰੀ
Posted On:
01 FEB 2024 12:35PM by PIB Chandigarh
ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਅੰਤਰਿਮ ਬਜਟ 2024-25 ਪੇਸ਼ ਕਰਦਿਆਂ ਕਿਹਾ ਕਿ ਜੀਡੀਪੀ ਦੀ ਦ੍ਰਿਸ਼ਟੀ ਤੋਂ ਉੱਚ ਵਿਕਾਸ ਕਰਨ ਤੋਂ ਬਿਨਾਂ ਸਰਕਾਰ ਨੇ ਹੋਰ ਜ਼ਿਆਦਾ ਵਿਆਪਕ ਜੀਡੀਪੀ ਯਾਨੀ 'ਗਵਰਨੈਂਸ, ਡਿਵੈਲਪਮੈਂਟ ਅਤੇ ਪਰਫ਼ਾਰਮੈਂਸ' 'ਤੇ ਵੀ ਬਰਾਬਰ ਧਿਆਨ ਕੇਂਦਰਿਤ ਕੀਤਾ ਹੋਇਆ ਹੈ।
ਸ਼੍ਰੀਮਤੀ ਸੀਤਾਰਮਨ ਨੇ ਕਿਹਾ ਹੈ ਕਿ ਸਾਡੀ ਸਰਕਾਰ ਨੇ 'ਨਾਗਰਿਕ-ਪਹਿਲਾਂ' ਅਤੇ 'ਮੀਨੀਮਮ ਗੌਰਮਿੰਟ, ਮੈਕਸੀਮਮ ਗਵਰਨੈਂਸ' ਦੇ ਦ੍ਰਿਸ਼ਟੀਕੋਣ ਨਾਲ ਪਾਰਦਰਸ਼ੀ, ਜਵਾਬਦੇਹ, ਲੋਕ-ਕੇਂਦਰਿਤ ਅਤੇ ਤੁਰੰਤ ਭਰੋਸੇ 'ਤੇ ਆਧਾਰਿਤ ਸ਼ਾਸਨ ਨੂੰ ਯਕੀਨੀ ਬਣਾਇਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਨਿਵੇਸ਼ ਦੀ ਸਥਿਤੀ ਸ਼ਾਨਦਾਰ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਖਮ ਪੱਧਰ 'ਤੇ ਆਰਥਿਕ ਖੇਤਰ ਵਿੱਚ ਸਥਿਰਤਾ ਦੇ ਨਾਲ-ਨਾਲ ਸਰਬਪੱਖੀ ਵਿਕਾਸ ਦਾ ਪ੍ਰਭਾਵ ਸਾਰੇ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ। ਵੱਡੇ ਪੱਧਰ 'ਤੇ ਆਰਥਿਕ ਸਥਿਰਤਾ ਬਾਹਰੀ ਖੇਤਰ ਵਿੱਚ ਵੀ ਦਿਖਾਈ ਦਿੰਦੀ ਹੈ।
ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਲੋਕਾਂ ਦਾ ਸਸ਼ਕਤੀਕਰਨ ਹੋ ਰਿਹਾ ਹੈ। ਨਾਗਰਿਕ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਮਜ਼ਬੂਤ, ਸੰਸਾਧਨ ਯੁਕਤ ਅਤੇ ਸਮਰੱਥ ਬਣ ਰਹੇ ਹਨ। ਉਹ ਇੱਕ ਚੰਗੀ ਜ਼ਿੰਦਗੀ ਜੀਅ ਰਹੇ ਹਨ ਅਤੇ ਬਿਹਤਰ ਕਮਾਈ ਕਰ ਰਹੇ ਹਨ ਅਤੇ ਭਵਿੱਖ ਲਈ ਹੋਰ ਵੀ ਵਧੇਰੇ ਇੱਛਾਵਾਂ ਰੱਖਦੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਔਸਤਨ ਅਸਲ ਆਮਦਨ ਪੰਜਾਹ ਫੀਸਦੀ ਵਧ ਚੁੱਕੀ ਹੈ। ਮੁਦਰਾਸਫ਼ਿਤੀ ਮੱਧਮ ਬਣੀ ਹੋਈ ਹੈ। ਵਿਕਾਸ ਪ੍ਰੋਗਰਾਮਾਂ ਅਤੇ ਵੱਡੇ ਪ੍ਰੋਜੈਕਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਸਮੇਂ ਸਿਰ ਪੂਰਾ ਕੀਤਾ ਜਾ ਰਿਹਾ ਹੈ।
ਆਰਥਿਕ ਪ੍ਰਬੰਧਨ
ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਇਸ ਬਹੁ-ਉਦੇਸ਼ੀ ਆਰਥਿਕ ਪ੍ਰਬੰਧਨ ਨੇ ਲੋਕ-ਕੇਂਦ੍ਰਿਤ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕੀਤਾ ਹੈ। ਇਸ ਦੇ ਕੁਝ ਮਹੱਤਵਪੂਰਨ ਨੁਕਤੇ ਇਸ ਪ੍ਰਕਾਰ ਹਨ:-
(1) ਅਸਲ, ਡਿਜੀਟਲ ਜਾਂ ਸਮਾਜਿਕ ਹਰ ਤਰ੍ਹਾਂ ਦਾ ਬੁਨਿਆਦੀ ਢਾਂਚਾ ਰਿਕਾਰਡ ਸਮੇਂ ਵਿੱਚ ਬਣਾਇਆ ਜਾ ਰਿਹਾ ਹੈ।
(2) ਦੇਸ਼ ਦੇ ਸਾਰੇ ਹਿੱਸੇ ਆਰਥਿਕ ਵਿਕਾਸ ਵਿੱਚ ਸਰਗਰਮ ਭਾਗੀਦਾਰ ਬਣ ਰਹੇ ਹਨ।
(3) 21ਵੀਂ ਸਦੀ ਵਿੱਚ ਉਤਪਾਦਨ ਦਾ ਇੱਕ ਨਵਾਂ ਕਾਰਕ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਹੈ। ਇਹ ਆਰਥਿਕਤਾ ਨੂੰ ਰਸਮੀ ਬਣਾਉਣ ਵਿੱਚ ਮਦਦਗਾਰ ਹੈ।
(4) ਵਸਤੂਆਂ ਅਤੇ ਸੇਵਾਵਾਂ ਕਰ ਨਾਲ ‘ਇਕ ਰਾਸ਼ਟਰ, ਇਕ ਬਜ਼ਾਰ, ਇਕ ਟੈਕਸ’ ਸੰਭਵ ਹੋਇਆ ਹੈ। ਇਹਨਾਂ ਸੁਧਾਰਾਂ ਦੇ ਨਤੀਜੇ ਵਜੋਂ ਟੈਕਸ ਅਧਾਰ ਵਿਸਤ੍ਰਿਤ ਹੋਇਆ ਹੈ।
(5) ਵਿੱਤੀ ਖੇਤਰ ਨੂੰ ਸਸ਼ਕਤ ਕਰਨ ਨਾਲ ਬੱਚਤਾਂ, ਕਰਜ਼ਿਆਂ ਅਤੇ ਨਿਵੇਸ਼ਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਮਿਲੀ ਹੈ।
(6) GIFT-IFSC ਅਤੇ ਏਕੀਕ੍ਰਿਤ ਰੈਗੂਲੇਟਰੀ ਅਥਾਰਟੀ, IFSCA (ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸਿਜ਼ ਸੈਂਟਰ ਅਥਾਰਟੀ) ਵਿਸ਼ਵ ਪੂੰਜੀ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਮਜ਼ਬੂਤ ਗੇਟਵੇਅ ਅਤੇ ਆਰਥਿਕਤਾ-ਅਨੁਕੂਲ ਵਿੱਤੀ ਸੇਵਾਵਾਂ ਤਿਆਰ ਕਰ ਰਹੇ ਹਨ।
(7) ਸਰਗਰਮ ਮੁਦਰਾਸਫ਼ਿਤੀ ਪ੍ਰਬੰਧਨ ਨਾਲ ਮੁਦਰਾਸਫ਼ਿਤੀ ਨੂੰ ਪਾਲਿਸੀ ਬੈਂਡ ਦੇ ਅਨੁਰੂਪ ਬਣਾਏ ਰੱਖਣ ਵਿੱਚ ਮਦਦ ਮਿਲੀ ਹੈ।
****
ਵਾਈਕੇਬੀ/ ਐੱਨਬੀ/ ਕੇਐੱਮਐੱਨ
(Release ID: 2001549)
Visitor Counter : 76
Read this release in:
Bengali
,
English
,
Urdu
,
Hindi
,
Marathi
,
Assamese
,
Gujarati
,
Tamil
,
Telugu
,
Kannada
,
Malayalam