ਵਿੱਤ ਮੰਤਰਾਲਾ
ਪੰਜ ਏਕੀਕ੍ਰਿਤ ਜਲ ਪਾਰਕ ਸਥਾਪਤ ਕੀਤੇ ਜਾਣਗੇ
2013-14 ਤੋਂ ਸੀਅਫ਼ੂਡ ਦਾ ਨਿਰਯਾਤ ਦੁੱਗਣਾ ਹੋਇਆ
ਪੀਐੱਮ ਮਤਸਿਆ ਸੰਪਦਾ ਯੋਜਨਾ ਨੂੰ 1 ਲੱਖ ਕਰੋੜ ਰੁਪਏ ਦੇ ਨਿਰਯਾਤ, 55 ਲੱਖ ਰੁਜ਼ਗਾਰ ਮੌਕੇ ਪੈਦਾ ਕਰਨ ਲਈ ਅਤੇ ਜਲ-ਪਾਲਣ ਉਤਪਾਦਕਤਾ ਵਧਾਉਣ ਲਈ ਅੱਗੇ ਵਧਾਇਆ ਜਾ ਰਿਹਾ ਹੈ
ਨੀਲੀ ਆਰਥਿਕਤਾ 2.0 ਲਈ ਨਵੀਂ ਜਲਵਾਯੂ ਅਨੁਕੂਲ ਯੋਜਨਾ ਸ਼ੁਰੂ ਕੀਤੀ ਜਾਵੇਗੀ
ਡੇਅਰੀ ਕਿਸਾਨਾਂ ਦੀ ਸਹਾਇਤਾ ਲਈ ਵਿਆਪਕ ਪ੍ਰੋਗਰਾਮ ਉਲੀਕਿਆ ਜਾਵੇਗਾ
Posted On:
01 FEB 2024 12:45PM by PIB Chandigarh
ਮੱਛੀ ਪਾਲਣ ਦੇ ਖੇਤਰ ਨੂੰ ਹੁਲਾਰਾ ਦੇਣ ਲਈ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਪੰਜ ਏਕੀਕ੍ਰਿਤ ਜਲ ਪਾਰਕ ਸਥਾਪਤ ਕੀਤੇ ਜਾਣਗੇ। ਅੱਜ ਸੰਸਦ ਵਿੱਚ ਅੰਤਰਿਮ ਬਜਟ 2024-25 ਪੇਸ਼ ਕਰਦੇ ਹੋਏ, ਮੰਤਰੀ ਨੇ ਕਿਹਾ, “ਇਹ ਸਾਡੀ ਸਰਕਾਰ ਸੀ ਜਿਸਨੇ ਮਛੇਰਿਆਂ ਦੀ ਸਹਾਇਤਾ ਦੇ ਮਹੱਤਵ ਨੂੰ ਸਮਝਦੇ ਹੋਏ ਮੱਛੀ ਪਾਲਣ ਲਈ ਇੱਕ ਵੱਖਰਾ ਵਿਭਾਗ ਸਥਾਪਤ ਕੀਤਾ। ਇਸ ਦੇ ਨਤੀਜੇ ਵਜੋਂ ਅੰਦਰੂਨੀ ਅਤੇ ਐਕੁਆਕਲਚਰ ਦੋਵਾਂ ਵਿੱਚ ਉਤਪਾਦਨ ਦੁੱਗਣਾ ਹੋਇਆ ਹੈ।" ਮੰਤਰੀ ਨੇ ਦੱਸਿਆ ਕਿ 2013-14 ਤੋਂ ਸੀਅਫ਼ੂਡ ਦਾ ਨਿਰਯਾਤ ਵੀ ਦੁੱਗਣਾ ਹੋ ਗਿਆ ਹੈ।
ਮੰਤਰੀ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਦੇ ਅਮਲ ਨੂੰ ਅੱਗੇ ਵਧਾਇਆ ਜਾਵੇਗਾ: (i) ਜਲ-ਪਾਲਣ ਉਤਪਾਦਕਤਾ ਨੂੰ ਮੌਜੂਦਾ 3 ਤੋਂ ਵਧਾ ਕੇ 5 ਟਨ ਪ੍ਰਤੀ ਹੈਕਟੇਅਰ ਕਰਨਾ; (ii) 1 ਲੱਖ ਕਰੋੜ ਰੁਪਏ ਦਾ ਨਿਰਯਾਤ ਦੁੱਗਣਾ ਕਰਨਾ; (iii) ਨੇੜਲੇ ਭਵਿੱਖ ਵਿੱਚ 55 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ।
ਨੀਲੀ ਆਰਥਿਕਤਾ 2.0
ਮੰਤਰੀ ਨੇ ਐਲਾਨ ਕੀਤਾ ਕਿ ਨੀਲੀ ਅਰਥ-ਵਿਵਸਥਾ 2.0 ਲਈ ਜਲਵਾਯੂ ਅਨੁਕੂਲ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ, ਬਹਾਲੀ ਅਤੇ ਅਨੁਕੂਲਨ ਉਪਾਵਾਂ ਲਈ ਇੱਕ ਯੋਜਨਾ ਅਤੇ ਏਕੀਕ੍ਰਿਤ ਅਤੇ ਬਹੁ-ਖੇਤਰੀ ਪਹੁੰਚ ਨਾਲ ਤੱਟਵਰਤੀ ਐਕਵਾ-ਕਲਚਰ ਅਤੇ ਮੈਰੀਕਲਚਰ ਸ਼ੁਰੂ ਕੀਤਾ ਜਾਵੇਗਾ।
ਡੇਅਰੀ ਵਿਕਾਸ
ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਡੇਅਰੀ ਕਿਸਾਨਾਂ ਦੀ ਸਹਾਇਤਾ ਲਈ ਇੱਕ ਵਿਆਪਕ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੂੰਹ-ਖੁਰ ਦੀ ਬਿਮਾਰੀ ਨੂੰ ਕੰਟਰੋਲ ਕਰਨ ਲਈ ਪਹਿਲਾਂ ਹੀ ਯਤਨ ਜਾਰੀ ਹਨ। ਸ਼੍ਰੀਮਤੀ ਸੀਤਾਰਮਨ ਨੇ ਕਿਹਾ, "ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ ਪਰ ਦੁਧਾਰੂ ਜਾਨਵਰਾਂ ਦੀ ਉਤਪਾਦਕਤਾ ਘੱਟ ਹੈ।" ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ ਮੌਜੂਦਾ ਯੋਜਨਾਵਾਂ ਜਿਵੇਂ ਕਿ ਰਾਸ਼ਟਰੀ ਗੋਕੁਲ ਮਿਸ਼ਨ, ਰਾਸ਼ਟਰੀ ਪਸ਼ੂ ਧਨ ਮਿਸ਼ਨ ਅਤੇ ਡੇਅਰੀ ਪ੍ਰੋਸੈਸਿੰਗ ਅਤੇ ਪਸ਼ੂ ਪਾਲਣ ਲਈ ਬੁਨਿਆਦੀ ਢਾਂਚਾ ਵਿਕਾਸ ਫੰਡਾਂ ਦੀ ਸਫਲਤਾ 'ਤੇ ਬਣਾਇਆ ਜਾਵੇਗਾ।
***
ਵਾਈਬੀ/ਐੱਨਬੀ/ਐੱਸਕੇ/ਐੱਮਕੇਟੀ
(Release ID: 2001527)
Visitor Counter : 117
Read this release in:
Assamese
,
Odia
,
English
,
Urdu
,
Marathi
,
Hindi
,
Gujarati
,
Tamil
,
Telugu
,
Kannada
,
Malayalam