ਵਿੱਤ ਮੰਤਰਾਲਾ

ਸਰਕਾਰ ਅੰਮ੍ਰਿਤ ਪੀੜੀ- ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਵਚਨਬੱਧ : ਕੇਂਦਰੀ ਵਿੱਤ ਮੰਤਰੀ


ਰਾਸ਼ਟਰੀ ਸਿੱਖਿਆ ਨੀਤੀ 2020 ਪਰਿਵਰਤਨਸ਼ੀਲ ਸੁਧਾਰਾਂ ਦੀ ਸ਼ੁਰੂਆਤ - ਸ਼੍ਰੀਮਤੀ ਨਿਰਮਲਾ ਸੀਤਾਰਮਨ

ਪੀਐੱਮ ਸ਼੍ਰੀ ਸਕੂਲ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ ਅਤੇ ਸੰਪੂਰਨ ਅਤੇ ਸੁਚੱਜੇ ਵਿਅਕਤੀਆਂ ਦਾ ਵਿਕਾਸ ਕਰ ਰਹੇ ਹਨ: ਸ਼੍ਰੀਮਤੀ ਨਿਰਮਲਾ ਸੀਤਾਰਮਨ

ਪੀਐੱਮ ਵਿਸ਼ਵਕਰਮਾ ਯੋਜਨਾ 18 ਤਰ੍ਹਾਂ ਦੇ ਕਿੱਤਿਆਂ ਵਿੱਚ ਲੱਗੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਦੀ ਹੈ - ਸ਼੍ਰੀਮਤੀ ਨਿਰਮਲਾ ਸੀਤਾਰਮਨ

Posted On: 01 FEB 2024 12:39PM by PIB Chandigarh

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਅੰਤਰਿਮ ਬਜਟ 2024-25 ਪੇਸ਼ ਕਰਦੇ ਹੋਏ ਕਿਹਾ ਕਿ ਸਰਕਾਰ ਅੰਮ੍ਰਿਤ ਪੀੜੀ- ਨੌਜਵਾਨਾਂ  ਨੂੰ ਸਸ਼ਕਤ ਬਣਾਉਣ ਲਈ ਵਚਨਬੱਧ ਹੈ।

ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੀ ਖੁਸ਼ਹਾਲੀ ਨੌਜਵਾਨਾਂ ਨੂੰ ਢੁਕਵੇਂ ਢੰਗ ਨਾਲ ਤਿਆਰ ਕਰਨ ਅਤੇ ਉਨ੍ਹਾਂ ਦੇ ਸ਼ਕਤੀਕਰਨ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਉਜਾਗਰ ਕੀਤਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਪਰਿਵਰਤਨਸ਼ੀਲ ਸੁਧਾਰਾਂ ਦੀ ਸ਼ੁਰੂਆਤ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਈਜ਼ਿੰਗ ਇੰਡੀਆ ਲਈ ਪ੍ਰਧਾਨ ਮੰਤਰੀ ਸਕੂਲ (ਪੀਐੱਮ ਸ਼੍ਰੀ) ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ ਅਤੇ ਸੰਪੂਰਨ ਅਤੇ ਸੁਚੱਜੇ ਵਿਅਕਤੀਆਂ ਦਾ ਵਿਕਾਸ ਕਰ ਰਹੇ ਹਨ।

ਸਕਿੱਲ ਇੰਡੀਆ ਮਿਸ਼ਨ ਦੀ ਸਫਲਤਾ ’ਤੇ ਚਾਨਣਾ ਪਾਉਂਦੇ ਹੋਏ ਸ਼੍ਰੀਮਤੀ ਸੀਤਾਰਮਨ ਨੇ ਦੱਸਿਆ ਕਿ ਮਿਸ਼ਨ ਤਹਿਤ 1.4 ਕਰੋੜ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ, 54 ਲੱਖ ਨੌਜਵਾਨਾਂ ਨੂੰ ਉੱਚ ਹੁਨਰਮੰਦ ਅਤੇ ਮੁੜ ਹੁਨਰਮੰਦ ਬਣਾਇਆ ਗਿਆ ਹੈ ਅਤੇ 3000 ਨਵੇਂ ਆਈਟੀਆਈ ਸਥਾਪਤ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪੀਐੱਮ ਵਿਸ਼ਵਕਰਮਾ ਯੋਜਨਾ 18 ਕਿੱਤਿਆਂ ਵਿੱਚ ਲੱਗੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਦੀ ਹੈ।

ਵਿੱਤ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਉੱਚ ਸਿੱਖਿਆ ਲਈ ਵੱਡੀ ਗਿਣਤੀ ਵਿੱਚ ਨਵੀਆਂ ਸੰਸਥਾਵਾਂ ਜਿਵੇਂ ਕਿ 7 ਆਈਆਈਟੀ, 16 ਆਈਆਈਆਈਟੀ, 7 ਆਈਆਈਐੱਮ, 15 ਏਮਜ਼ ਅਤੇ 390 ਯੂਨੀਵਰਸਿਟੀਆਂ ਸਥਾਪਤ ਕੀਤੀਆਂ ਗਈਆਂ ਹਨ।

******

ਵਾਈਬੀ/ਐੱਨਬੀ/ਐੱਸਐੱਸ/ਏਕੇ 



(Release ID: 2001416) Visitor Counter : 52