ਵਿੱਤ ਮੰਤਰਾਲਾ

ਪੂੰਜੀਗਤ ਖਰਚੇ ਲਈ ਮਹੱਤਵਪੂਰਨ ਵਾਧਾ; 11.1 ਫੀਸਦੀ ਵਧ ਕੇ 11,11,111 ਕਰੋੜ ਰੁਪਏ ਹੋਇਆ; ਕੁੱਲ ਘਰੇਲੂ ਉਤਪਾਦ ਦੇ 3.4 ਫੀਸਦ ਤੱਕ


2023-24 (ਆਰਈ) ਵਿੱਚ ਵਿੱਤੀ ਘਾਟਾ ਜੀਡੀਪੀ ਦਾ 5.8 ਫੀਸਦ ਹੋਵੇਗਾ; 2024-25 ਵਿੱਚ ਜੀਡੀਪੀ ਦਾ 5.1 ਫੀਸਦ ਰਹਿਣ ਦਾ ਅਨੁਮਾਨ

2024-25 ਵਿੱਚ ਕੁੱਲ ਖਰਚਾ 2023-24 ਦੀ ਤੁਲਨਾ ਵਿੱਚ ₹ 2.76 ਲੱਖ ਕਰੋੜ ਤੱਕ ਵਧੇਗਾ (ਆਰਈ); ਅਨੁਮਾਨਿਤ ₹ 47.66 ਲੱਖ ਕਰੋੜ

2023-24 ਵਿੱਚ ਉੱਚ ਮਾਲੀਆ ਪ੍ਰਾਪਤੀਆਂ ਅਰਥਵਿਵਸਥਾ ਵਿੱਚ ਵਿਕਾਸ ਦੀ ਗਤੀ ਅਤੇ ਰਸਮੀਕਰਣ ਨੂੰ ਦਰਸਾਉਂਦੀਆਂ ਹਨ

ਪ੍ਰਾਈਵੇਟ ਸੈਕਟਰ ਲਈ ਕਰਜ਼ੇ ਦੀ ਵਧੇਰੇ ਉਪਲਬਧਤਾ ਦੀ ਸਹੂਲਤ ਲਈ ਕੇਂਦਰੀ ਸਰਕਾਰ ਵਲੋਂ ਘੱਟ ਉਧਾਰੀ

Posted On: 01 FEB 2024 12:52PM by PIB Chandigarh

ਅੱਜ ਸੰਸਦ ਵਿੱਚ 2024-25 ਦਾ ਅੰਤਰਿਮ ਬਜਟ ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਪੂੰਜੀਗਤ ਖਰਚੇ, ਸੋਧੇ ਗਏ ਅਨੁਮਾਨ 2023-24 ਅਤੇ ਬਜਟ ਅਨੁਮਾਨ 2024-25 ਦੀ ਰੂਪਰੇਖਾ ਪੇਸ਼ ਕੀਤੀ।

ਪੂੰਜੀਗਤ ਖਰਚੇ ਨੂੰ ਮਹੱਤਵਪੂਰਨ ਹੁਲਾਰਾ

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ 2024-25 ਲਈ ਪੂੰਜੀਗਤ ਖਰਚੇ ਨੂੰ 11.1 ਫੀਸਦੀ ਵਧਾ ਕੇ ਗਿਆਰਾਂ ਲੱਖ, ਗਿਆਰਾਂ ਹਜ਼ਾਰ, ਇੱਕ ਸੌ ਗਿਆਰਾਂ ਕਰੋੜ ਰੁਪਏ (11,11,111 ਕਰੋੜ ਰੁਪਏ) ਕੀਤਾ ਜਾ ਰਿਹਾ ਹੈ। ਇਹ ਕੁੱਲ ਘਰੇਲੂ ਉਤਪਾਦ ਦਾ 3.4 ਫੀਸਦੀ ਬਣਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਜ਼ਿਕਰ ਕੀਤਾ ਕਿ ਪਿਛਲੇ 4 ਸਾਲਾਂ ਵਿੱਚ ਕੈਪਕਸ (CapEx) ਦੇ ਵੱਡੇ ਪੱਧਰ ‘ਤੇ ਤਿੰਨ ਗੁਣਾ ਵਾਧਾ ਆਰਥਿਕ ਵਿਕਾਸ ਅਤੇ ਰੁਜ਼ਗਾਰ ਸਿਰਜਣ ‘ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਰਿਹਾ ਹੈ।

ਸੋਧਿਆ ਗਿਆ ਅਨੁਮਾਨ 2023-24

ਕੇਂਦਰੀ ਵਿੱਤ ਮੰਤਰੀ ਨੇ ਕਿਹਾ, “ਉਧਾਰ ਤੋਂ ਇਲਾਵਾ ਕੁੱਲ ਪ੍ਰਾਪਤੀਆਂ ਦਾ ਸੋਧਿਆ ਅਨੁਮਾਨ 27.56 ਲੱਖ ਕਰੋੜ ਰੁਪਏ ਹੈ, ਜਿਸ ਵਿੱਚੋਂ ਟੈਕਸ ਪ੍ਰਾਪਤੀਆਂ 23.24 ਲੱਖ ਕਰੋੜ ਰੁਪਏ ਹਨ। ਕੁੱਲ ਖਰਚੇ ਦਾ ਸੋਧਿਆ ਅਨੁਮਾਨ ₹ 44.90 ਲੱਖ ਕਰੋੜ ਹੈ।

ਮਾਲੀਆ ਪ੍ਰਾਪਤੀਆਂ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ₹ 30.03 ਲੱਖ ਕਰੋੜ ਦੀ ਮਾਲੀਆ ਪ੍ਰਾਪਤੀਆਂ ਬਜਟ ਅਨੁਮਾਨ ਤੋਂ ਵੱਧ ਹੋਣ ਦੀ ਉਮੀਦ ਹੈ, ਜੋ ਆਰਥਿਕਤਾ ਵਿੱਚ ਮਜ਼ਬੂਤ ਵਿਕਾਸ ਦੀ ਗਤੀ ਅਤੇ ਰਸਮੀਕਰਣ ਨੂੰ ਦਰਸਾਉਂਦੀਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਮਾਮੂਲੀ ਵਿਕਾਸ ਅਨੁਮਾਨਾਂ ਵਿੱਚ ਸੰਜਮ ਦੇ ਬਾਵਜੂਦ, ਵਿੱਤੀ ਘਾਟੇ ਦਾ ਸੋਧਿਆ ਗਿਆ ਅਨੁਮਾਨ ਬਜਟ ਅਨੁਮਾਨ ਵਿੱਚ ਸੁਧਾਰ ਕਰਦੇ ਹੋਏ, ਜੀਡੀਪੀ ਦੇ 5.8 ਫੀਸਦ ‘ਤੇ ਰਿਹਾ।

ਬਜਟ ਅਨੁਮਾਨ 2024-25

2024-25 ਵਿੱਚ, ਉਧਾਰੀ ਤੋਂ ਇਲਾਵਾ ਕੁੱਲ ਪ੍ਰਾਪਤੀਆਂ ₹ 30.80 ਲੱਖ ਕਰੋੜ ਹੋਣ ਦਾ ਅਨੁਮਾਨ ਹੈ ਅਤੇ ਕੁੱਲ ਖਰਚੇ ₹ 47.66 ਲੱਖ ਕਰੋੜ ਹੋਣ ਦਾ ਅਨੁਮਾਨ ਹੈ। ਟੈਕਸ ਪ੍ਰਾਪਤੀਆਂ 26.02 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

ਇਸ ਤੋਂ ਇਲਾਵਾ, ਕੇਂਦਰੀ ਵਿੱਤ ਮੰਤਰੀ ਨੇ ਕਿਹਾ, “ਰਾਜਾਂ ਨੂੰ ਪੂੰਜੀ ਖਰਚ ਲਈ 50 ਸਾਲਾਂ ਦੇ ਵਿਆਜ ਮੁਕਤ ਕਰਜ਼ੇ ਦੀ ਯੋਜਨਾ ਇਸ ਸਾਲ 1.3 ਲੱਖ ਕਰੋੜ ਰੁਪਏ ਦੇ ਕੁੱਲ ਖਰਚੇ ਨਾਲ ਜਾਰੀ ਰੱਖੀ ਜਾਵੇਗੀ”।

ਸ਼੍ਰੀਮਤੀ ਸੀਤਾਰਮਨ ਨੇ ਕਿਹਾ, “2024-25 ਵਿੱਚ ਵਿੱਤੀ ਘਾਟਾ ਜੀਡੀਪੀ ਦਾ 5.1 ਫੀਸਦੀ ਰਹਿਣ ਦਾ ਅਨੁਮਾਨ ਹੈ।“ 2021-22 ਲਈ ਆਪਣੇ ਕੇਂਦਰੀ ਬਜਟ ਭਾਸ਼ਣ ਵਿੱਚ ਦੱਸੇ ਅਨੁਸਾਰ ਵਿੱਤੀ ਮਜ਼ਬੂਤੀ ਦੇ ਮਾਰਗ ਦੀ ਪਾਲਣਾ ਕਰਦੇ ਹੋਏ, ਉਨ੍ਹਾਂ 2025-26 ਤੱਕ ਇਸ ਨੂੰ 4.5 ਫੀਸਦ ਤੋਂ ਹੇਠਾਂ ਘਟਾਉਣ ਦਾ ਜ਼ਿਕਰ ਕੀਤਾ।

ਬਜ਼ਾਰ ਉਧਾਰੀਆਂ

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ, 2024-25 ਦੌਰਾਨ, ਮਿਤੀ ਅਧਾਰਤ ਪ੍ਰਤੀਭੂਤੀਆਂ ਦੁਆਰਾ ਕੁੱਲ ਅਤੇ ਸ਼ੁੱਧ ਬਾਜ਼ਾਰ ਉਧਾਰ ਲੜੀਵਾਰ ₹ 14.13 ਲੱਖ ਕਰੋੜ ਅਤੇ ₹ 11.75 ਲੱਖ ਕਰੋੜ ਹੋਣ ਦਾ ਅਨੁਮਾਨ ਹੈ। ਨਿਜੀ ਨਿਵੇਸ਼ਾਂ ਵਿੱਚ ਵਾਧੇ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਕਿਹਾ, “ਕੇਂਦਰ ਸਰਕਾਰ ਦੁਆਰਾ ਘੱਟ ਉਧਾਰ ਲੈਣ ਨਾਲ ਨਿਜੀ ਖੇਤਰ ਲਈ ਕਰਜ਼ੇ ਦੀ ਵੱਡੀ ਉਪਲਬਧਤਾ ਦੀ ਸਹੂਲਤ ਹੋਵੇਗੀ”।

 

***********

ਵਾਈਕੇਬੀ/ਐੱਨਬੀ/ਐੱਚਪੀ



(Release ID: 2001296) Visitor Counter : 46