ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਕੇਂਦਰੀ ਕੈਬਨਿਟ ਨੇ (i) ਸੀਆਈਐੱਲ (CIL) ਅਤੇ ਗੇਲ (GAIL) ਦੇ ਦਰਮਿਆਨ ਸੰਯੁਕਤ ਉੱਦਮ ਰਾਹੀਂ ਈਸੀਐੱਲ ਕਮਾਂਡ ਖੇਤਰ ਵਿੱਚ ਕੋਇਲੇ ਤੋਂ ਐੱਸਐੱਨਜੀ ਪ੍ਰੋਜੈਕਟ ਦੀ ਸਥਾਪਨਾ ਲਈ; ਅਤੇ (ii) ਸੀਆਈਐੱਲ ਅਤੇ ਬੀਐੱਚਈਐੱਲ ਵਿਚਕਾਰ ਸੰਯੁਕਤ ਉੱਦਮ ਦੇ ਜ਼ਰੀਏ ਐੱਮਸੀਐੱਲ ਕਮਾਂਡ ਖੇਤਰ ਵਿੱਚ ਕੋਲਾ -ਤੋਂ- ਅਮੋਨੀਅਮ ਨਾਈਟ੍ਰੇਟ ਪ੍ਰੋਜੈਕਟ ਸਥਾਪਿਤ ਕਰਨ ਲਈ ਸੀਆਈਐੱਲ ਦੁਆਰਾ ਇਕੁਇਟੀ ਨਿਵੇਸ਼ ਨੂੰ ਮਨਜ਼ੂਰੀ ਦਿੱਤੀ

Posted On: 24 JAN 2024 6:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ), ਨੇ ਅੱਜ ਸੀਆਈਐੱਲ ਅਤੇ ਜੀਏਆਈਐੱਲ ਵਿਚਕਾਰ ਸੰਯੁਕਤ ਉੱਦਮ ਰਾਹੀਂ ਈਸੀਐੱਲ ਕਮਾਂਡ ਖੇਤਰ ਵਿੱਚ ਕੋਇਲੇ ਤੋਂ ਐੱਸਐੱਨਜੀ ਪ੍ਰੋਜੈਕਟ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ; ਅਤੇ (ii) ਨੇ ਸੀਆਈਐੱਲ ਅਤੇ ਬੀਐੱਚਈਐੱਲ ਵਿਚਕਾਰ ਸੰਯੁਕਤ ਉੱਦਮ ਦੁਆਰਾ ਐੱਮਸੀਐੱਲ ਕਮਾਂਡ ਖੇਤਰ ਵਿੱਚ ਕੋਲਾ-ਤੋਂ-ਅਮੋਨੀਅਮ ਨਾਈਟ੍ਰੇਟ ਪ੍ਰੋਜੈਕਟ ਸਥਾਪਿਤ ਕਰਨ ਲਈ ਸੀਆਈਐੱਲ ਦੁਆਰਾ ਇਕੁਇਟੀ ਨਿਵੇਸ਼ ਨਾਲ ਸਬੰਧਿਤ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।

ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਹੇਠ ਲਿਖੇ ਅਨੁਸਾਰ ਸੀਆਈਐੱਲ ਦੁਆਰਾ ਇਕੁਇਟੀ ਨਿਵੇਸ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ:

ਸੀਆਈਐੱਲ (CIL) ਅਤੇ ਗੇਲ (GAIL) ਦੇ ਸੰਯੁਕਤ ਉੱਦਮ ਦੇ ਜ਼ਰੀਏ ਪੱਛਮ ਬੰਗਾਲ ਦੇ ਬਰਦਵਾਨ ਜ਼ਿਲ੍ਹੇ ਵਿੱਚ ਈਸਟਰਨ ਕੋਲਫੀਲਡਜ਼ ਲਿਮਿਟਿਡ (ਈਸੀਐੱਲ) ਦੇ ਸੋਨਪੁਰ ਬਜ਼ਾਰੀ ਖੇਤਰ ਵਿੱਚ ਪ੍ਰਸਤਾਵਿਤ ਕੋਲਾ-ਤੋਂ-ਸਿੰਥੈਟਿਕ ਕੁਦਰਤੀ ਗੈਸ (ਐੱਸਐੱਨਜੀ) ਪ੍ਰੋਜੈਕਟ ਲਈ 70:30 ਦੇ ਕਰਜ਼ਾ-ਇਕੁਇਟੀ ਅਨੁਪਾਤ 'ਤੇ ਵਿਚਾਰ ਸੀਆਈਐੱਲ ਦੁਆਰਾ 1,997.08 ਕਰੋੜ ਰੁਪਏ (±25 ਪ੍ਰਤੀਸ਼ਤ) ਦੀ ਇਕੁਇਟੀ ਪੂੰਜੀ ਵਾਲੀ ਸੰਯੁਕਤ ਉੱਦਮ ਕੰਪਨੀ ਵਿੱਚ 51 ਪ੍ਰਤੀਸ਼ਤ ਦਾ ਇਕੁਇਟੀ ਨਿਵੇਸ਼ ਅਤੇ 13,052.81 ਕਰੋੜ ਰੁਪਏ (±25 ਪ੍ਰਤੀਸ਼ਤ ਦੀ ਸਟੀਕਤਾ) ਦੇ ਅਨੁਮਾਨਿਤ ਪ੍ਰੋਜੈਕਟ ਪੂੰਜੀ ਖਰਚੇ ਨਾਲ ਸੰਯੁਕਤ ਉੱਦਮ ਵਾਲੀ ਕੰਪਨੀ ਵਿੱਚ 51 ਪ੍ਰਤੀਸ਼ਤ ਦਾ ਇਕੁਇਟੀ ਨਿਵੇਸ਼।

ਸੀਆਈਐੱਲ (CIL) ਅਤੇ ਬੀਐੱਚਈਐੱਲ (BHEL) ਦੇ ਦਰਮਿਆਨ ਸੰਯੁਕਤ ਉੱਦਮ ਦੇ ਜ਼ਰੀਏ ਓਡੀਸ਼ਾ ਦੇ ਝਾਰਸੁਗੁਡਾ ਜ਼ਿਲ੍ਹੇ ਵਿੱਚ ਮਹਾਨਦੀ ਕੋਲਫੀਲਡਜ਼ ਲਿਮਿਟਿਡ (ਐੱਮਸੀਐੱਲ) ਦੇ ਲਖਨਪੁਰ ਖੇਤਰ ਵਿੱਚ ਪ੍ਰਸਤਾਵਿਤ ਕੋਲਾ-ਤੋਂ-ਅਮੋਨੀਅਮ ਨਾਈਟ੍ਰੇਟ (ਏਐੱਨ) ਪ੍ਰੋਜੈਕਟ ਲਈ 70:30 ਦੇ ਕਰਜ਼ਾ-ਇਕੁਇਟੀ ਅਨੁਪਾਤ 'ਤੇ ਵਿਚਾਰ ਕਰਦੇ ਹੋਏ ਸੀਆਈਐੱਲ ਦੁਆਰਾ 1,802.56 ਕਰੋੜ ਰੁਪਏ (± 25 ਪ੍ਰਤੀਸ਼ਤ) ਦੀ ਇਕੁਇਟੀ ਪੂੰਜੀ ਅਤੇ 11,782.05 ਕਰੋੜ ਰੁਪਏ (± 25 ਪ੍ਰਤੀਸ਼ਤ ਦੀ ਸਟੀਕਤਾ) ਦੇ ਅਨੁਮਾਨਿਤ ਪ੍ਰੋਜੈਕਟ ਪੂੰਜੀ ਖਰਚੇ ਦੇ ਨਾਲ ਸੰਯੁਕਤ ਉੱਦਮ ਕੰਪਨੀ ਵਿੱਚ 51 ਪ੍ਰਤੀਸ਼ਤ ਇਕੁਇਟੀ ਨਿਵੇਸ਼।

ਉਪਰੋਕਤ ਬਿੰਦੂ (ਏ) ਦੇ ਅਨੁਸਾਰ ਅਤੇ ਸੀਆਈਐੱਲ-ਬੀਐੱਚਈਐੱਲ ਦੇ ਸੰਯੁਕਤ ਉੱਦਮ ਵਿੱਚ ਅਤੇ ਉਪਰੋਕਤ ਬਿੰਦੂ (ਬੀ) ਦੇ ਅਨੁਸਾਰ ਸੀਆਈਐੱਲ-ਬੀਐੱਚਈਐੱਲ ਦੇ ਸੰਯੁਕਤ ਉੱਦਮ ਵਿੱਚ ਸੀਆਈਐੱਲ ਦੁਆਰਾ ਆਪਣੇ ਕੁੱਲ ਮੁੱਲ ਦੇ 30 ਪ੍ਰਤੀਸ਼ਤ ਤੋਂ ਵੱਧ ਇਕੁਇਟੀ ਨਿਵੇਸ਼ ਦੀ ਪ੍ਰਵਾਨਗੀ।

ਕੋਲ ਇੰਡੀਆ ਲਿਮਿਟਿਡ (CIL) ਸਾਲ 2030 ਤੱਕ 100 ਮੀਟ੍ਰਿਕ ਟਨ ਕੋਲਾ ਗੈਸੀਫੀਕੇਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨ ਅਤੇ ਭਾਰਤ ਦੀ ਆਤਮਨਿਰਭਰਤਾ ਅਤੇ ਊਰਜਾ ਦੀ ਸੁਤੰਤਰਤਾ ਦੇ ਦੋਹਰੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਹੇਠਾਂ ਦਿੱਤੇ ਦੋ ਕੋਲਾ ਗੈਸੀਫੀਕੇਸ਼ਨ ਪਲਾਂਟ ਸਥਾਪਿਤ ਕਰੇਗਾ -

ਸੀਆਈਐੱਲ ਨੇ 70:30 ਤੱਕ ਕਰਜ਼ਾ ਇਕੁਇਟੀ ਅਨੁਪਾਤ 'ਤੇ ਵਿਚਾਰ ਕਰਦੇ ਹੋਏ 13,052.81 ਕਰੋੜ ਰੁਪਏ (±25 ਪ੍ਰਤੀਸ਼ਤ) ਦੀ ਅਨੁਮਾਨਿਤ ਪ੍ਰੋਜੈਕਟ ਲਾਗਤ 'ਤੇ ਸੀਆਈਐੱਲ (CIL) ਅਤੇ ਗੇਲ (GAIL) ਦੇ ਸੰਯੁਕਤ ਉੱਦਮ ਦੁਆਰਾ ਪੱਛਮ ਬੰਗਾਲ ਦੇ ਬਰਦਵਾਨ ਜ਼ਿਲ੍ਹੇ ਵਿੱਚ ਈਸਟਰਨ ਕੋਲਫੀਲਡਜ਼ ਲਿਮਿਟਿਡ (ਈਸੀਐੱਲ) ਦੇ ਸੋਨਪੁਰ ਬਜ਼ਾਰੀ ਖੇਤਰ ਵਿੱਚ ਕੋਲੇ ਤੋਂ ਐੱਸਐੱਨਜੀ ਪ੍ਰੋਜੈਕਟ ਸਥਾਪਿਤ ਕਰਨ ਲਈ ਗੇਲ ਨਾਲ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਹਨ।

ਸੀਆਈਐੱਲ (CIL) ਨੇ 70:30 ਤੱਕ ਕਰਜ਼ਾ ਇਕੁਇਟੀ ਅਨੁਪਾਤ 'ਤੇ ਵਿਚਾਰ ਕਰਦੇ ਹੋਏ 11,782.05 ਕਰੋੜ ਰੁਪਏ (±25 ਫੀਸਦੀ) ਦੀ ਅਨੁਮਾਨਿਤ ਪ੍ਰੋਜੈਕਟ ਲਾਗਤ 'ਤੇ ਸੀਆਈਐੱਲ (CIL) ਅਤੇ ਬੀਐੱਚਈਐੱਲ (BHEL) ਦੇ ਸੰਯੁਕਤ ਉੱਦਮ ਰਾਹੀਂ ਉੜੀਸਾ ਦੇ ਝਾਰਸੁਗੁਡਾ ਜ਼ਿਲੇ ਵਿੱਚ ਮਹਾਨਦੀ ਕੋਲਫੀਲਡਜ਼ ਲਿਮਿਟਿਡ (ਐੱਮਸੀਐੱਲ) ਦੇ ਲਖਨਪੁਰ ਖੇਤਰ ਵਿੱਚ ਕੋਲੇ ਤੋਂ ਅਮੋਨੀਅਮ ਨਾਈਟ੍ਰੇਟ ਪ੍ਰੋਜੈਕਟ ਸਥਾਪਨਾ ਕਰਨ ਲਈ ਬੀਐੱਚਈਐੱਲ (BHEL) ਨਾਲ ਸਹਿਮਤੀ ਪੱਤਰ ਹਸਤਾਖਰ ਕੀਤੇ ਗਏ ਹਨ।

 

 ************

ਡੀਐੱਸ/ਐੱਸਕੇਐੱਸ



(Release ID: 1999498) Visitor Counter : 38