ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਕੈਬਨਿਟ ਨੇ (i) ਐੱਸਈਸੀਐੱਲ ਅਤੇ ਐੱਮਪੀਪੀਜੀਸੀਐੱਲ (SECL and MPPGCL) ਦੇ ਸੰਯੁਕਤ ਉੱਦਮ ਦੇ ਜ਼ਰੀਏ 1×660 ਮੈਗਾਵਾਟ ਥਰਮਲ ਪਾਵਰ ਪਲਾਂਟ ਦੀ ਸਥਾਪਨਾ ਲਈ ਸਾਊਥ ਈਸਟਰਨ ਕੋਲਫੀਲਡਸ ਲਿਮਿਟਿਡ; ਅਤੇ (ii) ਐੱਮਬੀਪੀਐੱਲ (MBPL) ਦੇ ਜ਼ਰੀਏ 2x800 ਮੈਗਾਵਾਟ ਥਰਮਲ ਪਾਵਰ ਪਲਾਂਟ ਸਥਾਪਿਤ ਕਰਨ ਦੇ ਲਈ ਮਹਾਨਦੀ ਕੋਲਫੀਲਡਸ ਲਿਮਿਟਿਡ (Mahanadi Coalfields Limited) ਨੂੰ ਇਕਵਿਟੀ ਨਿਵੇਸ਼ ਦੀ ਮਨਜ਼ੂਰੀ ਦਿੱਤੀ

Posted On: 18 JAN 2024 12:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਿਨਟ ਕਮੇਟੀ ਨੇ ਅੱਜ (i)  ਐੱਸਈਸੀਐੱਲ ਅਤੇ ਐੱਮਪੀਪੀਜੀਸੀਐੱਲ ਦੇ ਸੁੰਯਕਤ ਉੱਦਮ ਦੇ ਜ਼ਰੀਏ 1×660 ਮੈਗਾਵਾਟ ਥਰਮਲ ਪਾਵਰ ਪਲਾਂਟ ਦੀ ਸਥਾਪਨਾ ਦੇ ਲਈ ਸਾਊਥ ਈਸਟਰਨ ਕੋਲਫੀਲਡਸ ਲਿਮਿਟਿਡ (ਐੱਸਈਸੀਐੱਲ) ;ਅਤੇ (ii)  ਮਹਾਨਦੀ ਬੇਸਿਨ ਪਾਵਰ ਲਿਮਿਟਿਡ (ਐੱਮਬੀਪੀਐੱਲ-ਐੱਮਸੀਐੱਲ ਦੀ ਸਹਾਇਕ ਕੰਪਨੀ) ਦੇ ਜ਼ਰੀਏ 2x800 ਮੈਗਾਵਾਟ ਥਰਮਲ ਪਾਵਰ ਪਲਾਂਟ ਦੀ ਸਥਾਪਨਾ ਲਈ ਮਹਾਨਦੀ ਕੋਲਫੀਲਡਸ ਲਿਮਿਟਿਡ (ਐੱਮਸੀਐੱਲ) ਦੇ ਇਕਵਿਟੀ ਨਿਵੇਸ਼ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।

ਆਰਥਿਕ ਮਾਮਲਿਆਂ ਦੀ ਕੈਬਿਨਟ ਕਮੇਟੀ (ਸੀਸੀਈਏ-CCEA) ਨੇ ਐੱਸਈਸੀਐੱਲ, ਐੱਮਸੀਐੱਲ ਅਤੇ ਸੀਆਈਐੱਲ (SECL, MCL and CIL) ਦੇ ਇਕਵਿਟੀ ਨਿਵੇਸ਼ ਦੇ ਪ੍ਰਸਤਾਵ ਨੂੰ ਹੇਠ ਲਿਖੇ ਅਨੁਸਾਰ ਮਨਜ਼ੂਰੀ ਦੇ ਦਿੱਤੀ ਹੈ:

 

()     ਐੱਸਈਸੀਐੱਲ (SECL) ਦੁਆਰਾ 823 ਕਰੋੜ ਰੁਪਏ ਦੀ ਇਕਵਿਟੀ ਪੂੰਜੀ (±20 ਪ੍ਰਤੀਸ਼ਤ), 70:30 ਦੇ ਰਿਣ-ਇਕਵਿਟੀ ਅਨੁਪਾਤ ‘ਤੇ ਵਿਚਾਰ ਕਰਦੇ ਹੋਏ ਅਤੇ ਜੇਵੀ ਕੰਪਨੀ ਵਿੱਚ 49 ਪ੍ਰਤੀਸ਼ਤ ਇਕਵਿਟੀ ਨਿਵੇਸ਼ ਦੇ ਨਾਲ ਐੱਸਈਸੀਐੱਲ ਅਤੇ ਐੱਮਪੀਪੀਜੀਸੀਐੱਲ ਦੇ ਸੰਯੁਕਤ ਉੱਦਮ (JV of SECL and MPPGCL) ਨਾਲ ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਦੇ ਗ੍ਰਾਮ ਚਚਾਈ ਵਿੱਚ ਅਮਰਕੰਟਕ ਥਰਮਲ ਪਾਵਰ ਸਟੇਸ਼ਨ ‘ਤੇ ਪ੍ਰਸਤਾਵਿਤ 1x660 ਮੈਗਾਵਾਟ ਦਾ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ 5,600 ਕਰੋੜ ਰੁਪਏ (±20 ਪ੍ਰਤੀਸ਼ਤ ਦੀ ਸਟੀਕਤਾ) ਦੇ ਅਨੁਮਾਨਿਤ ਪ੍ਰੋਜੈਕਟ ਪੂੰਜੀਗਤ ਖਰਚੇ (Project Capex) ਦੇ ਨਾਲ।

 

(ਬੀ)     ਐੱਮਬੀਪੀਐੱਲ (MBPL) ਦੇ ਜ਼ਰੀਏ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਪ੍ਰਸਤਾਵਿਤ 2×800 ਮੈਗਾਵਾਟ ਦੇ ਸੁਪਰ-ਕ੍ਰਿਟੀਕਲ ਥਰਮਲ ਪਾਵਰ ਪਲਾਂਟ ਦੇ ਲਈ ਐੱਮਸੀਐੱਲ (MCL) ਦੁਆਰਾ 4,784 ਕਰੋੜ ਰੁਪਏ (±20 ਪ੍ਰਤੀਸ਼ਤ) ਦੀ ਇਕਵਿਟੀ ਪੂੰਜੀ, ਅਨੁਮਾਨਿਤ ਪ੍ਰੋਜੈਕਟ ਪੂੰਜੀਗਤ ਖਰਚ (Project Capex) 15,947 ਕਰੋੜ ਰੁਪਏ (ਸਟੀਕਤਾ ±20 ਪ੍ਰਤੀਸ਼ਤ)।

      (ਸੀ)    2×800 ਮੈਗਾਵਾਟ ਸੁਪਰ-ਕ੍ਰਿਟੀਕਲ ਥਰਮਲ ਪਾਵਰ ਪਲਾਂਟ ਸਥਾਪਿਤ ਕਰਨ ਦੇ ਲਈ        ਐੱਮਸੀਐੱਲ ਦੀ ਇੱਕ ਐੱਸਪੀਵੀ (an SPV of MCL) ਐੱਮਬੀਪੀਐੱਲ (MBPL) ਨੂੰ ਮਨਜ਼ੂਰੀ।

 

(ਡੀ)     ਉਪਰੋਕਤ (ਏ) ਦੇ ਅਨੁਸਾਰ ਐੱਸਈਸੀਐੱਲ-ਐੱਮਪੀਪੀਜੀਸੀਐੱਲ(SECL-MPPGCL) (ਰੁਪਏ 823 ਕਰੋੜ ± 20 ਪ੍ਰਤੀਸ਼ਤ) ਦੇ ਜੇਵੀ(JV) ਵਿੱਚ ਅਤੇ ਐੱਮਸੀਐੱਲ (MCL) ਦੀ 100 ਪ੍ਰਤੀਸ਼ਤ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਐੱਮਬੀਪੀਐੱਲ (MBPL) ਵਿੱਚ ਸੀਆਈਐੱਲ(CIL) ਦੁਆਰਾ ਆਪਣੇ ਸ਼ੁੱਧ ਮੁੱਲ ਦੇ 30 ਪ੍ਰਤੀਸ਼ਤ ਤੋਂ ਅਧਿਕ ਇਕਵਿਟੀ ਨਿਵੇਸ਼ (ਉਪਰੋਕਤ ਬਿੰਦੂ (ਬੀ) ਦੇ ਅਨੁਸਾਰ ਰੁਪਏ 4,784 ਕਰੋੜ ± 20 ਪ੍ਰਤੀਸ਼ਤ)।

 ਦੁਨੀਆ ਦੀ ਸਭ ਤੋਂ ਬੜੀ ਕੋਲਾ ਖਣਨ ਕੰਪਨੀ ਕੋਲ ਇੰਡੀਆ ਲਿਮਿਟਿਡ (ਸੀਆਈਐੱਲ- CIL) ਦੇਸ਼ ਨੂੰ ਸਸਤੀ ਬਿਜਲੀ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਆਪਣੀਆਂ ਸਹਾਇਕ ਕੰਪਨੀਆਂ ਦੇ ਜ਼ਰੀਏ ਨਿਮਨਲਿਖਤ ਦੋ ਪਿਟਹੈੱਡ ਥਰਮਲ ਪਾਵਰ ਪਲਾਂਟ (Pithead Thermal Power Plants) ਸਥਾਪਿਤ ਕਰੇਗੀ-

(ਕ)   ਐੱਸਈਸੀਐੱਲ (SECL) ਅਤੇ ਮੱਧ ਪ੍ਰਦੇਸ਼ ਪਾਵਰ ਜੈਨਰੇਟਿੰਗ ਕੰਪਨੀ ਲਿਮਿਟਿਡ (ਐੱਮਪੀਪੀਜੀਸੀਐੱਲ-MPPGCL) ਦੇ ਦਰਮਿਆਨ ਸੰਯੁਕਤ ਉੱਦਮ ਦੇ  ਜ਼ਰੀਏ, ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਦੇ ਗ੍ਰਾਮ ਚਚਾਈ ਵਿੱਚ ਅਮਰਕੰਟਕ ਥਰਮਲ ਪਾਵਰ ਪਲਾਂਟ ਸਟੇਸ਼ਨ ‘ਤੇ 1×660 ਮੈਗਾਵਾਟ ਦਾ ਸੁਪਰਕ੍ਰਿਟੀਕਲ ਕੋਲਾ-ਅਧਾਰਿਤ ਥਰਮਲ ਪਾਵਰ ਪਲਾਂਟ (ਟੀਪੀਪੀ-TPP);

(ਖ)     ਐੱਮਸੀਐੱਲ (MCL)ਦੀ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ‘ਮਹਾਨਦੀ ਬੇਸਿਨ ਪਾਵਰ ਲਿਮਿਟਿਡ’ (ਐੱਮਬੀਪੀਐੱਲ-MBPL) ਦੇ  ਜ਼ਰੀਏ, ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ 2×800 ਮੈਗਾਵਾਟ ਦਾ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ।

*******

 

ਡੀਐੱਸ/ਐੱਸਕੇਐੱਸ



(Release ID: 1997654) Visitor Counter : 41