ਮੰਤਰੀ ਮੰਡਲ

ਕੈਬਨਿਟ ਨੇ ਈਯੂ-ਭਾਰਤ ਵਪਾਰ ਅਤੇ ਟੈਕਨੋਲੋਜੀ ਕੌਂਸਲ ਦੀ ਫ੍ਰੇਮਵਰਕ ਦੇ ਤਹਿਤ ਸੈਮੀਕੰਡਕਟਰਸ ਈਕੋਸਿਸਟਮਸ ਕਾਰਜ ਵਿਵਸਥਾ ‘ਤੇ ਭਾਰਤ ਅਤੇ ਯੂਰੋਪੀਅਨ ਕਮਿਸ਼ਨ ਦੇ ਦਰਮਿਆਨ ਸਹਿਮਤੀ ਪੱਤਰ ਨੂੰ ਮਨਜ਼ੂਰੀ ਦਿੱਤੀ

Posted On: 18 JAN 2024 12:57PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੂੰ ਈਯੂ-ਭਾਰਤ ਵਪਾਰ ਅਤੇ ਟੈਕਨੋਲੋਜੀ ਕੌਂਸਲ (ਟੀਟੀਸੀ) (EU-India Trade and Technology Council -TTC) ਦੀ ਫ੍ਰੇਮਵਰਕ ਦੇ ਤਹਿਤ ਸੈਮੀਕੰਡਕਟਰਸ ਈਕੋਸਿਸਟਮਸ, ਇਸ ਦੀ ਸਪਲਾਈ ਚੇਨ ਅਤੇ ਇਨੋਵੇਸ਼ਨ ‘ਤੇ ਕਾਰਜ ਵਿਵਸਥਾ (Working Arrangements) ਨੂੰ ਲੈ ਕੇ ਭਾਰਤ ਦੇ ਗਣਤੰਤਰ ਦੀ ਸਰਕਾਰ ਅਤੇ ਯੂਰੋਪੀਅਨ ਕਮਿਸ਼ਨ (European Commission) ਦੇ ਦਰਮਿਆਨ 21 ਨਵੰਬਰ, 2023 ਨੂੰ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ (ਐੱਮਓਯੂ) ਤੋਂ ਜਾਣੂ ਕਰਵਾਇਆ ਗਿਆ।

ਵੇਰਵੇ:

ਇਸ ਸਹਿਮਤੀ ਪੱਤਰ (MoU)  ਦਾ ਉਦੇਸ਼ ਉਦਯੋਗਾਂ ਅਤੇ ਡਿਜੀਟਲ ਟੈਕਨੋਲੋਜੀਆਂ ਦੀ ਉੱਨਤੀ ਦੇ ਲਈ ਸੈਮੀਕੰਡਕਟਰ ਨੂੰ ਵਧਾਉਣ ਦੀ ਦਿਸ਼ਾ ਵਿੱਚ ਭਾਰਤ ਅਤੇ ਯੂਰੋਪੀਅਨ ਯੂਨੀਅਨ (India and EU) ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।

 

ਲਾਗੂਕਰਨ ਰਣਨੀਤੀ ਅਤੇ ਲਕਸ਼:

ਇਹ ਸਹਿਮਤੀ ਪੱਤਰ (MoU) ਹਸਤਾਖਰ ਦੀ ਤਾਰੀਖ ਯਾਨੀ 21 ਨਵੰਬਰ, 2023 ਤੋਂ ਪ੍ਰਭਾਵੀ ਹੋਵੇਗਾ। ਇਹ ਸਮਝੌਤਾ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਦੋਨੋਂ ਧਿਰਾਂ ਇਹ ਪੁਸ਼ਟੀ ਨਹੀਂ ਕਰ ਲੈਂਦੀਆਂ ਕਿ ਇਸ ਉਪਕਰਣ (instrument) ਦੇ ਉਦੇਸ਼ਾਂ ਨੂੰ ਪ੍ਰਾਪਤ ਕਰ ਲਿਆ ਗਿਆ ਹੈ ਜਾਂ ਜਦੋਂ ਤੱਕ ਇੱਕ ਧਿਰ ਇਸ ਸਮਝੌਤੇ ਵਿੱਚ ਆਪਣੀ ਭਾਗੀਦਾਰੀ ਬੰਦ ਨਹੀਂ ਕਰ ਦਿੰਦੀ।

 

ਪ੍ਰਭਾਵ:

ਸੈਮੀਕੰਡਕਟਰਸ ਦੇ ਖੇਤਰ ਵਿੱਚ ਸਹਿਯੋਗ ਨੂੰ ਵਧਾਉਣ ਦੇ ਲਈ ਸੈਮੀਕੰਡਕਟਰ ਸਪਲਾਈ ਚੇਨਸ ਨੂੰ ਸੁਨਿਸ਼ਚਿਤ ਕਰਨ ਅਤੇ ਪੂਰਕ ਸ਼ਕਤੀਆਂ ਦਾ ਲਾਭ ਉਠਾਉਣ ਵਿੱਚ ਦੋਨੋਂ ਜੀ2ਜੀ ਅਤੇ ਬੀ2ਬੀ (G2G and B2B) ਦੁਵੱਲੇ ਸਹਿਯੋਗ (bilateral Cooperation) ਮਦਦ ਕਰਨਗੇ।

ਪਿਛੋਕੜ:

 

ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਦੇ ਲਈ ਅਨੁਕੂਲ ਮਾਹੌਲ ਬਣਾਉਣ ਵਾਸਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ (MeitY) ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਭਾਰਤ ਵਿੱਚ ਮਜ਼ਬੂਤ ਅਤੇ ਟਿਕਾਊ ਸੈਮੀਕੰਡਕਟਰ ਦਾ ਵਿਕਾਸ ਅਤੇ ਡਿਸਪਲੇ ਈਕੋਸਿਸਟਮ ਨੂੰ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਸੈਮੀਕੰਡਕਟਰ ਵਿਕਾਸ ਅਤੇ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦਾ ਉਦੇਸ਼ ਸੈਮੀਕੰਡਕਟਰ ਫੈਬਸ, ਡਿਸਪਲੇ ਫੈਬਸ, ਕੰਪਾਊਂਡ ਸੈਮੀਕੰਡਕਟਰਸ/ਸਿਲਿਕੌਨ ਫੋਟੋਨਿਕਸ/ਸੈਂਸਰਸ/ਡਿਸਕ੍ਰੀਟ ਸੈਮੀਕੰਡਕਟਰਸ(Semiconductor Fabs, Display Fabs, Fabs for Compound Semiconductors/Silicon Photonics/Sensors/Discrete Semiconductors) ਅਤੇ ਸੈਮੀਕੰਡਕਟਰ ਅਸੈਂਬਲੀ, ਟੈਸਟਿੰਗ, ਮਾਰਕਿੰਗ ਅਤੇ ਪੈਕੇਜਿੰਗ (ਏਟੀਐੱਮਪੀ- ATMP)/ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ (ਓਐੱਸਏਟੀ- OSAT) ਦੇ ਲਈ ਫੈਬਸ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਉਪਲਬਧ ਕਰਨਾ ਹੈ। ਇਸ ਦੇ ਇਲਾਵਾ, ਦੇਸ਼ ਵਿੱਚ ਸੈਮੀਕੰਡਕਟਰ ਅਤੇ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਲਈ ਭਾਰਤ ਦੀਆਂ ਰਣਨੀਤੀਆਂ ਨੂੰ ਅੱਗੇ ਵਧਾਉਣ ਦੇ ਲਈ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ- DIC) ਦੇ ਤਹਿਤ ਭਾਰਤ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ- ISM) ਦੀ ਸਥਾਪਨਾ ਕੀਤੀ ਗਈ ਹੈ।

 

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (MeitY) ਨੂੰ ਦੁਵੱਲੇ ਅਤੇ ਖੇਤਰੀ ਢਾਂਚੇ ਦੇ ਤਹਿਤ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਦੇ ਉੱਭਰਦੇ ਅਤੇ ਮੋਹਰੀ ਖੇਤਰਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਦਾ ਭੀ ਕੰਮ ਸੌਂਪਿਆ ਗਿਆ ਹੈ। ਇਸ ਉਦੇਸ਼ ਦੇ ਨਾਲ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (MeitY) ਨੇ ਦੁਵੱਲੇ ਸਹਿਯੋਗ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਅਤੇ ਭਾਰਤ ਨੂੰ ਭਰੋਸੇਯੋਗ ਭਾਗੀਦਾਰ ਦੇ ਰੂਪ ਵਿੱਚ ਉੱਭਰਨ ਦੇ  ਸਮਰੱਥ ਬਣਾਉਣ ਵਾਲੀ ਸਪਲਾਈ ਚੇਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਵਿਭਿੰਨ ਦੇਸ਼ਾਂ ਦੇ ਹਮਰੁਤਬਾ ਸੰਗਠਨਾਂ/ਏਜੰਸੀਆਂ ਦੇ ਨਾਲ ਸਹਿਮਤੀ ਪੱਤਰ/ ਸਹਿਯੋਗ ਪੱਤਰ /ਸਮਝੌਤੇ (MoUs/MoCs/Agreements) ਕੀਤੇ ਹਨ।

 

ਸੈਮੀਕੰਡਕਟਰ ਦੇ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਲਈ ਸੈਮੀਕੰਡਕਟਰ ਸਪਲਾਈ ਚੇਨ ਅਤੇ ਪੂਰਕ ਸ਼ਕਤੀਆਂ ਦਾ ਲਾਭ ਉਠਾਉਣ ਵਾਸਤੇ ਦੁਵੱਲੇ ਸਹਿਯੋਗ ਨੂੰ ਵਧਾਉਂਦੇ ਹੋਏ, ਭਾਰਤ ਅਤੇ ਯੂਰੋਪੀਅਨ ਯੂਨੀਅਨ (India and EU) ਨੇ ਇਸ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ, ਜੋ ਦੋਹਾਂ ਦੇ ਦਰਮਿਆਨ ਪਰਸਪਰ ਤੌਰ ਤੇ ਲਾਭਕਾਰੀ ਸੈਮੀਕੰਡਕਟਰ ਸਬੰਧਿਤ ਵਪਾਰ ਦੇ ਅਵਸਰਾਂ ਅਤੇ ਸਾਂਝੇਦਾਰੀ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।

***

ਡੀਐੱਸ/ਐੱਸਕੇਐੱਸ



(Release ID: 1997651) Visitor Counter : 55