ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦੋ ਮਹੀਨੇ ਵਿੱਚ 15 ਕਰੋੜ ਪ੍ਰਤਿਭਾਗੀ
ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਕਈ ਰਾਜਾਂ ਵਿੱਚ ਭਾਰੀ ਭੀੜ ਉਮੜੀ
Posted On:
17 JAN 2024 2:42PM by PIB Chandigarh
ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਸਿਰਫ਼ ਦੋ ਮਹੀਨਿਆਂ ਵਿੱਚ, ਭਾਰਤ ਨੂੰ ਮੋਹ ਲਿਆ ਹੈ, ਜਿਸ ਵਿੱਚ 15 ਕਰੋੜ ਤੋਂ ਅਧਿਕ ਉਤਸ਼ਾਹੀ ਪ੍ਰਤਿਭਾਗੀ ਸ਼ਾਮਲ ਹੋਏ ਹਨ। ਲੋਕਾਂ ਦੀ ਇਹ ਵਿਸ਼ਾਲ ਭਾਗੀਦਾਰੀ ਇੱਕ ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਭਾਰਤ ਦੀ ਦਿਸ਼ਾ ਵਿੱਚ ਸੰਗਠਿਤ ਮਾਰਗ ਬਣਾਉਣ ਦੇ ਲਈ ਯਾਤਰਾ ਦੀ ਤੀਬਰਤਾ ਬਾਰੇ ਬਹੁਤ ਕੁਝ ਦੱਸਦੀ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਇੱਕ ਇਤਿਹਾਸਿਕ ਪਹਿਲ ਹੈ ਜਿਸ ਦਾ ਉਦੇਸ਼ ਪੂਰੇ ਦੇਸ਼ ਵਿੱਚ ਸਰਕਾਰੀ ਯੋਜਨਾਵਾਂ ਦੀ 100 ਪ੍ਰਤੀਸ਼ਤ ਪਰਿਪੂਰਣਤਾ ਸੁਨਿਸ਼ਚਿਤ ਕਰਨਾ ਹੈ।
ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਰਾਜਾਂ ਵਿੱਚ ਅਭਿਯਾਨ ਸ਼ੁਰੂ ਹੋਣ ਦੇ ਬਾਅਦ ਲੋਕਾਂ ਦੀ ਭਾਗੀਦਾਰੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਜਿੱਥੇ ਚੌਥੇ ਹਫ਼ਤੇ ਦੇ ਅੰਤ ਵਿੱਚ 13 ਦਸੰਬਰ, 2023 ਨੂੰ ਯਾਤਰਾ 2.06 ਕਰੋੜ ਲੋਕਾਂ ਤੱਕ ਪਹੁੰਚੀ ਸੀ, ਉੱਥੇ ਪੰਜਵੇਂ ਹਫ਼ਤੇ ਦੇ ਅੰਤ ਵਿੱਚ 22 ਦਸੰਬਰ, 2023 ਨੂੰ ਇਹ ਸੰਖਿਆ ਵਧ ਕੇ 5 ਕਰੋੜ ਹੋ ਗਈ। ਅਗਲੇ ਚਾਰ ਹਫ਼ਤਿਆਂ ਵਿੱਚ, ਯਾਤਰਾ ਵਿੱਚ 10 ਕਰੋੜ ਲੋਕ ਸ਼ਾਮਲ ਹੋਏ ਜਿਸ ਨਾਲ ਇਸ ਨੇ 15 ਕਰੋੜ ਪ੍ਰਤੀਭਾਗੀਆਂ ਦਾ ਅੰਕੜਾ ਪਾਰ ਕਰ ਲਿਆ। 17 ਜਨਵਰੀ ਤੱਕ ਵਿਕਸਿਤ ਭਾਰਤ ਸੰਕਲਪ ਯਾਤਰਾ ਡੈਸ਼ਬੋਰਡ ਵਿੱਚ 15.34 ਕਰੋੜ ਪ੍ਰਤੀਭਾਗੀਆਂ ਨੇ 2.21 ਲੱਖ ਗ੍ਰਾਮ ਪੰਚਾਇਤਾਂ ਅਤੇ 9,541 ਸ਼ਹਿਰੀ ਥਾਵਾਂ ਨੂੰ ਕਵਰ ਕੀਤਾ।
ਜਨ ਭਾਗੀਦਾਰੀ: ਹਰ ਕਦਮ ਇਕੱਠੇ:
ਯਾਤਰਾ “ਜਨ ਭਾਗੀਦਾਰੀ” ਦੀ ਭਾਵਨਾ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ, ਇਸ ਯਾਤਰਾ ਦਾ ਉਦੇਸ਼ ਸ਼ਹਿਰਾਂ ਅਤੇ ਪਿੰਡਾਂ ਵਿੱਚ ਘੁੰਮਣ ਵਾਲੀ ਆਈਈਸੀ ਵੈਨ ਦੇ ਮਾਧਿਅਮ ਨਾਲ ਹਰੇਕ ਯੋਗ ਵਿਅਕਤੀ ਤੱਕ ਕਲਿਆਣਕਾਰੀ ਯੋਜਨਾਵਾਂ ਪਹੁੰਚਾਉਣਾ ਹੈ। ਇਨ੍ਹਾਂ ਵੈਨਾਂ ਦੇ ਮਾਧਿਅਮ ਨਾਲ, ਇਹ ਭਾਈਚਾਰਿਆਂ ਨੂੰ ਸਰਕਾਰੀ ਯੋਜਨਾਵਾਂ, ਟਿਕਾਊ ਖੇਤੀ ਅਤੇ ਕਿਫਾਇਤੀ ਸਿਹਤ ਦੇਖਭਾਲ, ਸਵੱਛਤਾ ਅਤੇ ਵਿੱਤੀ ਸੁਤੰਤਰਤਾ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ।
ਹੈਲਥ ਕੈਂਪਸ ਵਿੱਚ 4 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ
17 ਜਨਵਰੀ, 2023 ਤੱਕ ਹੈਲਥ ਕੈਂਪਸ ਵਿੱਚ 4 ਕਰੋੜ ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਮਾਈ ਭਾਰਤ (My Bharat) ‘ਤੇ 38 ਲੱਖ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਹਨ। ਸਾਰਿਆਂ ਦੇ ਲਈ ਸੁਲਭ ਸਿਹਤ ਸੇਵਾ ਸੁਨਿਸ਼ਚਿਤ ਕਰਨ ਦੇ ਲਈ 2 ਕਰੋੜ ਤੋਂ ਅਧਿਕ ਆਯੁਸ਼ਮਾਨ ਭਾਰਤ ਸਿਹਤ ਕਾਰਡ ਜਾਰੀ ਕੀਤੇ ਗਏ ਹਨ। ਯਾਤਰਾ ਨੇ ਦੋ ਲੱਖ ਤੋਂ ਅਧਿਕ ਗ੍ਰਾਮ ਪੰਚਾਇਤਾਂ ਨੂੰ ਕਵਰ ਕੀਤਾ ਹੈ। 11 ਕਰੋੜ ਤੋਂ ਅਧਿਕ ਲੋਕਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਦਾ ਸੰਕਲਪ ਲਿਆ ਹੈ।
ਵਾਸਤਵਿਕ ਅਸਰ, ਪਿੰਡ ਦਰ ਪਿੰਡ:
ਯਾਤਰਾ ਦੇ ਅਸਰ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਇੱਖ ਲੱਖ ਤੋਂ ਅਧਿਕ ਗ੍ਰਾਮ ਪੰਚਾਇਤਾਂ ਨੇ ਆਯੁਸ਼ਮਾਨ ਕਾਰਡਾਂ ਦੇ ਲਈ 100 ਪ੍ਰਤੀਸ਼ਤ ਪਰਿਪੂਰਣਤਾ ਹਾਸਲ ਕੀਤੀ ਹੈ, ਜਿਸ ਨਾਲ ਲੱਖਾਂ ਲੋਕ ਸਿਹਤ ਦੇਖਭਾਲ ਪਹੁੰਚ ਦੇ ਨਾਲ ਸਸ਼ਕਤ ਹੋਏ ਹਨ। ‘ਹਰ ਘਰ ਜਲ’ ਯੋਜਨਾ ਦੇ ਮਾਧਿਅਮ ਨਾਲ ਸਵੱਛ ਪਾਣੀ ਹੁਣ 79,000 ਤੋਂ ਅਧਿਕ ਗ੍ਰਾਮ ਪੰਚਾਇਤਾਂ ਤੱਕ ਪਹੁੰਚ ਰਿਹਾ ਹੈ, ਜਦਕਿ 1.38 ਲੱਖ ਤੋਂ ਅਧਿਕ ਗ੍ਰਾਮ ਪੰਚਾਇਤਾਂ ਵਿੱਚ 100 ਪ੍ਰਤੀਸ਼ਤ ਭੂਮੀ ਰਿਕਾਰਡ ਡਿਜੀਟਲੀਕਰਣ ਨਾਲ ਪਾਰਦਰਸ਼ਿਤਾ ਅਤੇ ਸੁਰੱਖਿਆ ਦੀ ਸੁਵਿਧਾ ਮਿਲੀ ਹੈ। ਇਸ ਦੇ ਇਲਾਵਾ, 17,000 ਤੋਂ ਅਧਿਕ ਗ੍ਰਾਮ ਪੰਚਾਇਤਾਂ ਨੇ ਓਡੀਐੱਫ ਪਲੱਸ ਅਨੁਪਾਲਨ ਹਾਸਲ ਕਰ ਲਿਆ ਹੈ, ਜੋ ਸਵੱਛ ਜੀਵਨ ਦਾ ਪ੍ਰਮਾਣ ਹੈ।
ਅੰਕੜਿਆਂ ਤੋਂ ਪਰੇ, ਇੱਕ ਸਾਂਝਾ ਸੁਪਨਾ:
ਯਾਤਰਾ ਦੀ ਸੱਚੀ ਸਫ਼ਲਤਾ ਇੱਕ ਸਮੂਹਿਕ ਸੁਪਨੇ ਨੂੰ ਪ੍ਰਜਵਲਿਤ ਕਰਨ ਵਿੱਚ ਨਿਹਿਤ ਹੈ – ਇੱਕ ਅਜਿਹੇ ਭਾਰਤ ਦਾ ਸੁਪਨਾ ਜਿੱਥੇ ਪ੍ਰਗਤੀ ਹਰ ਦਰਵਾਜ਼ੇ ਤੱਕ ਪਹੁੰਚਦੀ ਹੈ, ਜਿੱਥੇ ਸਮ੍ਰਿੱਧੀ ਸਾਰਿਆਂ ਦੇ ਲਈ ਸਾਂਝਾ ਹੁੰਦੀ ਹੈ, ਅਤੇ ਜਿੱਥੇ ਵਿਕਾਸ ਸਸ਼ਕਤ ਜੀਵਨ ਵਿੱਚ ਪਰਿਵਰਤਿਤ ਹੁੰਦਾ ਹੈ। ਹਰੇਕ ਗ੍ਰਾਮ ਪੰਚਾਇਤ, ਹਰੇਕ ਨਾਮਾਂਕਿਤ ਲਾਭਾਰਥੀ ਅਤੇ ਲਈ ਗਈ ਹਰੇਕ ਸ਼ਪਥ ਦੇ ਨਾਲ, ਇਹ ਯਾਤਰਾ ਭਾਰਤ ਨੂੰ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਇੱਕ ਕਦਮ ਹੋਰ ਕਰੀਬ ਲੈ ਜਾਂਦੀ ਹੈ।
****
ਨਿਮਿਸ਼ ਰੁਸਤਾਗੀ/ਹਿਮਾਂਸ਼ੂ ਪਾਠਕ/ਰਿਤੂ ਕਟਾਰੀਆ/ਮਦੀਹਾ ਇਕਬਾਲ
(Release ID: 1997358)
Visitor Counter : 109
Read this release in:
English
,
Urdu
,
Nepali
,
Hindi
,
Marathi
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam