ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਵਿੱਚ ਪੋਂਗਲ ਉਤਸਵ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 14 JAN 2024 12:36PM by PIB Chandigarh

ਵਨੱਕਮਤੁਹਾਨੂੰ ਸਾਰਿਆਂ ਨੂੰ ਪੋਂਗਲ ਦੇ ਪਰਵ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ! ਇਨਿਯ ਪੋਂਗਲ ਨਲਵਾੱਤੁਕੱਲ੍! (इनिय पोङ्गल् नल्वाळ्तुक्कल्!)  

 

ਪੋਂਗਲ ਦੇ ਪਵਿੱਤਰ ਦਿਨ ਤਮਿਲ ਨਾਡੂ ਦੇ ਹਰ ਘਰ ਤੋਂ ਪੋਂਗਲ ਧਾਰਾ  ਦਾ ਪ੍ਰਵਾਹ ਹੁੰਦਾ ਹੈ। ਮੇਰੀ ਕਾਮਨਾ ਹੈ ਉਸੇ ਤਰ੍ਹਾਂ ਤੁਹਾਡੇ ਜੀਵਨ ਵਿੱਚ ਵੀ ਸੁੱਖਸਮ੍ਰਿੱਧੀ ਅਤੇ ਸੰਤੋਸ਼ ਦੀ ਧਾਰਾ ਦਾ ਪ੍ਰਵਾਹ ਨਿਰੰਤਰ ਹੁੰਦਾ ਰਹੇ। ਕੱਲ੍ਹ ਹੀ ਦੇਸ਼ ਨੇ ਲੋਹੜੀ ਦਾ ਪਰਵ ਧੂਮਧਾਮ ਨਾਲ ਮਨਾਇਆ ਹੈ। ਕੁਝ ਲੋਕ ਅੱਜ ਮਕਰ ਸਕ੍ਰਾਂਤੀ- ਉੱਤਰਾਇਣ ਮਨਾ ਰਹੇ ਹਨਕੁਝ ਲੋਕ ਸ਼ਾਇਦ ਕੱਲ੍ਹ ਮਨਾਉਣਗੇ। ਮਾਘ ਬਿਹੂ ਵੀ ਬਸ ਆਉਣ ਹੀ ਵਾਲਾ ਹੈ। ਮੈਂ ਇਨ੍ਹਾਂ ਸਾਰੇ ਪਰਵਾਂ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਇੱਥੇ ਮੈਨੂੰ ਮੇਰੇ ਕਈ ਪਰਿਚਿਤ ਚਿਹਰੇ ਨਜ਼ਰ ਆ ਰਹੇ ਹਨ। ਪਿਛਲੇ ਸਾਲ ਵੀ ਅਸੀਂ ਸਾਰੇ ਤਮਿਲ ਪੁਥਾਂਡੁ ਦੇ ਅਵਸਰ ਤੇ ਮਿਲ ਚੁਕੇ ਹਨ। ਮੈਂ ਮੁਰੂਗਨ ਜੀ ਨੂੰ ਧੰਨਵਾਦ ਦਿੰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਅਦਭੁੱਤ ਆਯੋਜਨ ਦਾ ਹਿੱਸਾ ਬਣਨ ਦਾ ਅਵਸਰ ਦਿੱਤਾ। ਇਹ ਅਜਿਹਾ ਹੈਜਿਵੇਂ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਕੋਈ ਉਤਸਵ ਮਨਾ ਰਿਹਾ ਹਾਂ।

 

ਸਾਥੀਓ,

ਸੰਤ ਤਿਰੂਵੱਲੂਵਰ ਨੇ ਕਿਹਾ ਹੈ - ਤੱਲਾ ਵਿਲਾਈਯੁਲੁਮ੍ ਤੱਕਾਰੂਮ੍ ਤਾਲਵਿੱਲਾ ਚੇੱਵਰੂਮ੍ ਸੇਰਵਦੁ ਨਾਡੂ -(तळ्ळा विळैयुळुम् तक्कारुम् ताळ्विला चेव्वरुम् सेर्वदु नाडु) ਯਾਨੀ ਚੰਗੀ ਫਸਲਪੜ੍ਹੇ ਲਿਖੇ ਵਿਅਕਤੀ ਅਤੇ ਇਮਾਨਦਾਰ ਕਾਰੋਬਾਰੀਇਹ ਤਿੰਨੋਂ ਮਿਲ ਕੇ ਰਾਸ਼ਟਰ ਨਿਰਮਾਣ ਕਰਦੇ ਹਨ। ਤਿਰੂਵੱਲੂਵਰ ਜੀ  ਨੇ ਪੌਲੀਟਿਸ਼ੀਅਨ ਦਾ ਜ਼ਿਕਰ ਨਹੀਂ ਕੀਤਾ ਹੈਇਹ ਸਾਨੂੰ ਸਾਰਿਆਂ ਨੂੰ ਸੰਦੇਸ਼ ਹੈ। ਪੋਂਗਲ ਪਰਵ ਵਿੱਚ ਤਾਜੀ ਫਸਲ ਨੂੰ ਭਗਵਾਨ ਦੇ ਚਰਨਾਂ ਵਿੱਚ ਸਮਰਪਿਤ ਕਰਨ ਦੀ ਪਰੰਪਰਾ ਹੈ। ਇਸ ਪੂਰੇ ਉਤਸਵ ਪਰੰਪਰਾ ਦੇ ਕੇਂਦਰ ਵਿੱਚ ਸਾਡੇ ਅੰਨਦਾਤਾਸਾਡੇ ਕਿਸਾਨ ਹਨ। ਅਤੇ ਵੈਸੇ ਵੀ ਭਾਰਤ ਦਾ ਹਰ ਤਿਉਹਾਰ ਕਿਸੇ ਨਾ ਕਿਸੇ ਰੂਪ ਵਿੱਚ ਪਿੰਡ ਤੋਂਕਿਸਾਨੀ ਤੋਂਫਸਲ ਨਾਲ ਜੁੜਿਆ ਹੋਇਆ ਹੁੰਦਾ ਹੈ।

 

ਮੈਨੂੰ ਯਾਦ ਹੈਪਿਛਲੀ ਵਾਰ ਅਸੀਂ ਇਸ ਬਾਰੇ ਵੀ ਚਰਚਾ ਕੀਤੀ ਸੀ  ਕਿ ਕਿਵੇਂ ਸਾਡੇ Millets ਜਾਂ ਸ਼੍ਰੀ ਅੰਨ ਤਮਿਲ ਸੱਭਿਆਚਾਰ ਨਾਲ ਜੁੜੇ ਹੋਏ ਹਨ। ਮੈਨੂੰ ਖੁਸ਼ੀ ਹੈ ਕਿ ਇਸ ਸੁਪਰਫੂਡ ਨੂੰ ਲੈ ਕੇ ਦੇਸ਼ ਵਿੱਚ ਅਤੇ ਦੁਨੀਆ ਵਿੱਚ ਇੱਕ ਨਵੀਂ ਜਾਗ੍ਰਤੀ ਆਈ ਹੈ। ਸਾਡੇ ਬਹੁਤ ਸਾਰੇ ਨੌਜਵਾਨਮਿਲਟਸ- ਸ਼੍ਰੀ ਅੰਨ ਨੂੰ ਲੈ ਕੇ ਨਵੇਂ ਸਟਾਰਟਅੱਪਸ ਸ਼ੁਰੂ ਕਰ ਰਹੇ ਹਨ ਅਤੇ ਇਹ ਸਟਾਰਟਅੱਪਸ ਅੱਜ ਬਹੁਤ ਪਾਪੁਲਰ (ਪ੍ਰਸਿੱਧ) ਹੋ ਰਹੇ ਹਨ। ਸ਼੍ਰੀ ਅੰਨ ਦੇ ਉਤਪਾਦਨ ਨਾਲ ਸਾਡੇ ਦੇਸ਼ ਦੇ ਤਿੰਨ ਕਰੋੜ  ਤੋਂ ਅਧਿਕ ਛੋਟੇ ਕਿਸਾਨ ਜੁੜੇ ਹੋਏ ਹਨ। ਅਸੀਂ ਸ਼੍ਰੀ ਅੰਨ ਨੂੰ ਪ੍ਰਮੋਟ ਕਰਦੇ ਹਾਂ ਤਾਂ ਸਿੱਧੇ-ਸਿੱਧੇ ਇਨ੍ਹਾਂ ਤਿੰਨ ਕਰੋੜ ਕਿਸਾਨਾਂ ਦਾ ਭਲਾ ਹੁੰਦਾ ਹੈ। 

 

ਸਾਥੀਓ,

ਪੋਂਗਲ ਦੇ ਅਵਸਰ ਤੇ ਤਮਿਲ ਮਹਿਲਾਵਾਂ ਆਪਣੇ ਘਰ ਦੇ ਬਾਹਰ ਕਾਲਮ ਬਣਾਉਂਦੀਆਂ ਹਨ। ਸਭ ਤੋਂ ਪਹਿਲਾਂ ਉਹ ਆਟੇ ਦਾ ਇਸਤੇਮਾਲ ਕਰਕੇ ਜ਼ਮੀਨ ਤੇ ਕਈ Dots ਬਣਾਉਂਦੀਆਂ ਹਨ। ਅਤੇ ਇੱਕ ਵਾਰ ਜਦੋਂ ਸਾਰੇ Dots ਬਣ ਜਾਂਦੇ ਹਨਤਾਂ ਹਰ ਇੱਕ ਦਾ ਇੱਕ ਅਲੱਗ ਮਹੱਤਵ ਹੁੰਦਾ ਹੈ। ਇਹ ਤਸਵੀਰ ਹੀ ਮਨ ਲੁਭਾਉਣ ਵਾਲੀ ਹੁੰਦੀ ਹੈ। ਲੇਕਿਨ ਕਾਲਮ ਦਾ ਅਸਲੀ ਰੂਪ ਤਦ ਹੋਰ ਵੈਭਵਸ਼ਾਲੀ ਹੋ ਜਾਂਦਾ ਹੈਜਦੋਂ ਇਹ ਸਾਰੇ Dots ਮਿਲਾ ਦਿੱਤੇ ਜਾਂਦੇ ਹਨ ਅਤੇ ਵੱਡੀ ਕਲਾਕ੍ਰਿਤੀ ਬਣਾ ਕੇ ਇਸ ਵਿੱਚ ਰੰਗ ਭਰਿਆ ਜਾਂਦਾ ਹੈ। 

 

ਸਾਡਾ ਦੇਸ਼ ਅਤੇ ਇਸ ਦੀ ਵਿਵਿਧਤਾ ਵੀ ਕਾਲਮ ਵਰਗੀ (ਦੇ ਜੈਸੀ) ਹੈ। ਜਦੋਂ ਦੇਸ਼ ਦਾ ਕੋਨਾ-ਕੋਨਾ ਇੱਕ ਦੂਸਰੇ ਨਾਲ ਭਾਵਨਾਤਮਕ ਤੌਰ ਤੇ ਜੁੜਦਾ ਹੈਤਾਂ ਸਾਡੀ ਸ਼ਕਤੀਇੱਕ ਅਲੱਗ ਰੂਪ ਦਿਖਾਉਂਦੀ ਹੈ। ਪੋਂਗਲ ਦਾ ਪਰਵ ਵੀ ਇੱਕ ਅਜਿਹਾ ਹੀ ਪਰਵ ਹੈਜੋ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਰਾਸ਼ਟਰ ਭਾਵਨਾ ਨੂੰ ਦਰਸਾਉਂਦਾ ਹੈ। ਬੀਤੇ ਸਮੇਂ ਵਿੱਚਕਾਸ਼ੀ-ਤਮਿਲ ਸੰਗਮ ਅਤੇ ਸੌਰਾਸ਼ਟਰ ਤਮਿਲ ਸੰਗਮ ਅਤਿਅੰਤ ਮਹੱਤਵਪੂਰਨ ਪਰੰਪਰਾ ਸ਼ੁਰੂ ਹੋਈ ਹੈਅਤੇ ਉਸ ਵਿੱਚ ਵੀ ਇਹ ਭਾਵ ਪ੍ਰਗਟ ਹੁੰਦਾ ਹੈਇਹ ਭਾਵਨਾ ਦਿਖਦੀ ਹੈ। ਇਨ੍ਹਾਂ ਸਾਰੇ ਆਯੋਜਨਾਂ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਸਾਡੇ ਤਮਿਲ ਭਾਈ-ਭੈਣ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ।

 

ਸਾਥੀਓ,

ਏਕਤਾ ਦੀ ਇਹੀ ਭਾਵਨਾ 2047 ਤੱਕ ਵਿਕਸਿਤ ਭਾਰਤ ਦ  ਨਿਰਮਾਣ  ਦੀ ਸਭ ਤੋਂ ਵੱਡੀ ਸ਼ਕਤੀ ਹੈਸਭ ਤੋਂ ਵੱਡੀ ਪੂੰਜੀ ਹੈ। ਤੁਹਾਨੂੰ ਯਾਦ ਹੋਵੇਗਾਲਾਲ ਕਿਲੇ ਤੋਂ ਮੈਂ ਜਿਸ ਪੰਚ ਪ੍ਰਣ ਦਾ ਸੱਦਾ ਦਿੱਤਾ ਹੈਉਸ ਦਾ ਪ੍ਰਮੁੱਖ ਤੱਤ ਦੇਸ਼ ਦੀ ਏਕਤਾ ਨੂੰ ਊਰਜਾ ਦੇਣਾ ਹੈਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨਾ ਹੈ। ਪੋਂਗਲ ਦੇ ਇਸ ਪਾਵਨ ਪਰਵ ਤੇ ਸਾਨੂੰ ਦੇਸ਼ ਦੀ ਏਕਤਾ ਨੂੰ ਸਸ਼ਕਤ ਕਰਨ ਦਾ ਸੰਕਲਪ ਦੁਹਰਾਉਣਾ ਹੈ।

 

ਸਾਥੀਓ,

ਅੱਜ ਇੱਥੇ ਬਹੁਤ ਸਾਰੇ ਕਲਾਕਾਰ ਅਤੇ ਮੰਨੇ-ਪ੍ਰਮੰਨੇ ਕਲਾਕਾਰਪਤਵੰਤੇ ਕਲਾਕਾਰ ਆਪਣੀ ਪ੍ਰਸਤੁਤੀ ਦੇ ਲਈ ਤਿਆਰ ਹਨਤੁਸੀਂ ਸਾਰੇ ਵੀ ਇੰਤਜ਼ਾਰ ਕਰਦੇ ਹੋਵੋਗੇਮੈਂ ਵੀ ਇੰਤਜ਼ਾਰ ਕਰਦਾ ਹਾਂ। ਇਹ ਸਾਰੇ ਕਲਾਕਾਰ ਰਾਜਧਾਨੀ ਦਿੱਲੀ ਵਿੱਚ ਤਮਿਲ ਨਾਡੂ ਨੂੰ ਜੀਵੰਤ ਬਣਾਉਣ ਵਾਲੇ ਹਨ। ਕੁਝ ਪਲ ਸਾਨੂੰ ਤਮਿਲ ਜਾਣਨ ਦਾ ਮੌਕਾ ਮਿਲੇਗਾਇਹ ਵੀ ਇੱਕ ਸੁਭਾਗ ਹੁੰਦਾ ਹੈ। ਮੇਰੀ ਇਨ੍ਹਾਂ ਸਾਰੇ ਕਲਾਕਾਰਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਮੈਂ ਫਿਰ ਇੱਕ ਵਾਰ ਮੁਰੂਗਨ ਜੀ ਦਾ ਧੰਨਵਾਦ ਕਰਦਾ ਹਾਂ।

ਮੁਣੱਕਮ!

 

****

ਡੀਐੱਸ/ਐੱਨਐੱਸ /ਏਕੇ



(Release ID: 1996031) Visitor Counter : 62