ਪ੍ਰਧਾਨ ਮੰਤਰੀ ਦਫਤਰ

ਮਹਾਰਾਸ਼ਟਰ ਦੇ ਨਾਸਿਕ ਵਿੱਚ 27ਵੇਂ ਨੈਸ਼ਨਲ ਯੂਥ ਫੈਸਟੀਵਲ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬਧੋਨ ਦਾ ਮੂਲ-ਪਾਠ

Posted On: 12 JAN 2024 3:45PM by PIB Chandigarh

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਮਹਾਰਾਸ਼ਟਰ ਦੇ ਲੋਕਪ੍ਰਿਯ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਅਨੁਰਾਗ ਠਾਕੁਰ, ਭਾਰਤੀ ਪਵਾਰ, ਨਿਸਿਥ ਪ੍ਰਾਮਾਣਿਕ, ਮਹਾਰਾਸ਼ਟਰ ਦੇ ਡਿਪਟੀ ਸੀਐੱਮ ਦੇਵੇਂਦਰ ਫਡਣਵੀਸ, ਅਜਿਤ ਪਵਾਰ ਜੀ, ਸਰਕਾਰ ਦੇ ਹੋਰ ਮੰਤਰੀਗਣ, ਹੋਰ ਮਹਾਨੁਭਾਵ, ਅਤੇ ਮੇਰਾ ਯੁਵਾ ਸਾਥਿਓ,

ਅੱਜ ਦਾ ਇਹ ਦਿਨ ਭਾਰਤ ਦੀ ਯੁਵਾਸ਼ਕਤੀ ਦਾ ਦਿਨ ਹੈ। ਇਹ ਦਿਨ ਉਸ ਮਹਾਪਰੁਸ਼ ਨੂੰ ਸਮਰਪਿਤ ਹੈ, ਜਿਸ ਨੇ ਗੁਲਾਮੀ ਦੇ ਕਾਲਖੰਡ ਵਿੱਚ ਭਾਰਤ ਨੂੰ ਨਵੀਂ ਨਾਲ ਭਰ ਦਿੱਤਾ ਸੀ। ਇਹ ਮੇਰਾ ਸੁਭਾਗ ਹੈ ਕਿ ਸਵਾਮੀ ਵਿਵੇਕਾਨੰਦ ਦੀ ਜਯੰਤੀ ‘ਤੇ ਮੈਂ ਆਪ ਸਭ ਨੌਜਵਾਨਾਂ ਦੇ ਦਰਮਿਆਨ ਨਾਸਿਕ ਵਿੱਚ ਹਾਂ। ਮੈਂ ਆਪ ਸਭ ਨੂੰ ਰਾਸ਼ਟਰੀ ਯੁਵਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਹੀ ਭਾਰਤ ਦੀ ਨਾਰੀ ਸ਼ਕਤੀ ਦੀ ਪ੍ਰਤੀਕ ਰਾਜਮਾਤਾ ਜਿਜਾਉ ਮਾਂ ਸਾਹੇਬ ਦੀ ਵੀ ਜਨਮ ਜਯੰਤੀ ਹੈ। ਰਾਜਮਾਤਾ ਜਿਜਾਉ ਮਾਂ ਸਾਹੇਬ ਪਾਂਚਯਾ ਜਯੰਤੀਦਿਨ ਤਯਾਂਨਾ ਵੰਦਨ ਕਰਣਯਾਸਾਠੀ ਮਲਾ ਮਹਾਰਾਸ਼ਟ੍ਰਾਚਯਾ ਵੀਰ ਭੂਮੀਤ ਯੇਣਯਾਚੀ ਸੰਘੀ ਮਿੱਠਾਲੀ, ਯਾਚਾ ਮਲਾ ਅਤਿਸ਼ਯ ਆਨੰਦ ਆਹੇ. ਮੀ ਤਯਾਂਨਾ ਕੋਟੀ ਕੋਟੀ ਵੰਦਨ ਕਰਤੋ!

(राजमाता जिजाऊ माँ साहेब यांच्या जयंतीदिनी त्यांना वंदन करण्यासाठी, मला महाराष्ट्राच्या वीर भूमीत येण्याची संधी मिळाली, याचा मला अतिशय आनंद आहे. मी त्यांना कोटी कोटी वंदन करतो!)

ਸਾਥੀਓ,

ਇਹ ਕੇਵਲ ਇੱਕ ਸੰਯੋਗ ਨਹੀਂ ਹੈ ਕਿ ਭਾਰਤ ਦੀ ਅਨੇਕ ਮਹਾਨ ਵਿਭੂਤੀਆਂ ਦਾ ਸਬੰਧ ਮਹਾਰਾਸ਼ਟਰ ਦੀ ਧਰਤੀ ਨਾਲ ਰਿਹਾ ਹੈ। ਇਹ ਇਸ ਪੁਣਯਭੂਮੀ ਦਾ, ਇਸ ਵੀਰ ਭੂਮੀ ਦੀ ਤਰਫ਼ ਇਸ ਤਪੋਭੂਮੀ ਦਾ ਪ੍ਰਭਾਵ ਹੈ। ਇਸ ਧਰਤੀ ‘ਤੇ ਰਾਜਮਾਤਾ ਜਿਜਾਉ ਮਾਂ ਸਾਹੇਬ ਜਿਹੀ ਮਾਤ੍ਰਸ਼ਕਤੀ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਜਿਹੇ ਮਹਾਨਾਇਕ ਨੂੰ ਗੜ੍ਹਿਆ। ਇਸ ਧਰਤੀ ਨੇ ਦੇਵੀ ਅਹਿਲਯਾ ਬਾਈ ਹੋਲਕਰ, ਰਮਾਬਾਈ ਅੰਬੇਡਕਰ ਜਿਹੀ ਮਹਾਨ ਨਾਰੀਆਂ ਸਾਨੂੰ ਦਿੱਤੀਆਂ। ਇਸੇ ਧਰਤੀ ਨੇ ਲੋਕਮਾਨਯ ਤਿਲਕ, ਵੀਰ ਸਾਵਰਕਰ, ਆਨੰਦ ਕਨਹੇਰੇ, ਦਾਦਾ ਸਾਹੇਬ ਪੋਟਨਿਸ, ਚਾਪੇਕਰ ਬੰਧੁ ਜਿਹੇ ਅਨੇਕ ਸਪੂਤ ਸਾਨੂੰ ਦਿੱਤੇ। ਨਾਸਿਕ-ਪੰਚਵਟੀ ਦੀ ਇਸ ਭੂਮੀ ਵਿੱਚ ਪ੍ਰਭੂ ਸ਼੍ਰੀਰਾਮ ਨੇ ਬਹੁਤ ਸਮਾਂ ਬਿਤਾਇਆ ਸੀ। ਮੈਂ ਅੱਜ ਇਸ ਭੂਮੀ ਨੂੰ ਵੀ ਨਮਨ ਕਰਦਾ ਹਾਂ, ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਮੈਂ ਸੱਦਾ ਦਿੱਤਾ ਸੀ ਕਿ ਜਨਵਰੀ ਤੱਕ ਅਸੀਂ ਸਾਰੇ 22 ਜਨਵਰੀ ਤੱਕ ਅਸੀਂ ਸਾਰੇ ਦੇਸ਼ ਦੇ ਤੀਰਥਸਥਾਨਾਂ ਦੀ, ਮੰਦਿਰਾਂ ਦੀ ਸਾਫ਼-ਸਫ਼ਾਈ ਕਰੀਏ, ਸਵੱਛਤਾ ਦਾ ਅਭਿਯਾਨ ਚਲਾਈਏ। ਅੱਜ ਮੈਨੂੰ ਕਾਲਾਰਾਮ ਮੰਦਿਰ ਵਿੱਚ ਦਰਸ਼ਨ ਕਰਨ ਦਾ, ਮੰਦਿਰ ਪਰਿਸਰ ਵਿੱਚ ਸਫਾਈ ਕਰਨ ਦਾ ਸੁਭਾਗ ਮਿਲਿਆ ਹੈ। ਮੈਂ ਦੇਸ਼ਵਾਸੀਆਂ ਨੂੰ ਫਿਰ ਆਪਣੀ ਤਾਕੀਦ ਦੋਹਰਾਵਾਂਗਾ ਕਿ ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਦੇ ਪਾਵਨ ਅਵਸਰ ਦੇ ਨਿਮਿਤ, ਦੇਸ਼ ਦੇ ਸਾਰੇ ਮੰਦਿਰਾਂ ਵਿੱਚ, ਸਾਰੇ ਤੀਰਥ ਖੇਤਰਾਂ ਵਿੱਚ ਸਵਛਤਾ ਅਭਿਯਾਨ ਚਲਾਓ, ਆਪਣਾ ਸ਼੍ਰਮਦਾਨ ਕਰੋ।

ਮੇਰੇ ਯੁਵਾ ਸਾਥੀਓ,

ਸਾਡੇ ਦੇਸ਼ ਦੇ ਰਿਸ਼ੀਆਂ-ਮੁਨੀਆਂ-ਸੰਤਾਂ ਤੋਂ ਲੈ ਕੇ ਸਧਾਰਣ ਮਨੁੱਖ ਤੱਕ, ਸਭ ਨੇ ਹਮੇਸ਼ਾ ਯੁਵਾ ਸ਼ਕਤੀ ਨੂੰ ਸਰਵੋਪਰਿ ਰੱਖਿਆ ਹੈ। ਸ਼੍ਰੀ ਔਰੋਬਿੰਦੋ ਕਹਿੰਦੇ ਸਨ ਕਿ ਅਗਰ ਭਾਰਤ ਨੂੰ ਆਪਣੇ ਲਕਸ਼ ਪੂਰੇ ਕਰਨੇ ਹਨ, ਤਾਂ ਭਾਰਤ ਦੇ ਨੌਜਵਾਨਾਂ ਨੂੰ

ਇੱਕ ਸੁਤੰਤਰ ਸੋਚ ਦੇ ਨਾਲ ਅੱਗੇ ਵਧਣਾ ਹੋਵੇਗਾ। ਸਵਾਮੀ ਵਿਵੇਕਾਨੰਦ ਜੀ ਵੀ ਕਹਿੰਦੇ ਸਨ ਭਾਰਤ ਦੀਆਂ ਉਮੀਦਾਂ, ਭਾਰਤ ਦੇ ਨੌਜਵਾਨਾਂ ਦੇ ਚਰਿੱਤਰ, ਉਨ੍ਹਾਂ ਦੀ ਪ੍ਰਤੀਬੱਧਤਾ ‘ਤੇ ਟਿਕੀ ਹੈ, ਉਨ੍ਹਾਂ ਦੀ ਬੌਧਿਕਤਾ ‘ਤੇ ਟਿਕੀ ਹੈ। ਸ਼੍ਰੀ ਔਰੋਬਿੰਦੋ,

 ਸਵਾਮੀ ਵਿਵੇਕਾਨੰਦ ਦਾ ਇਹ ਮਾਰਗਦਰਸ਼ਨ ਅੱਜ 2024 ਵਿੱਚ, ਭਾਰਤ ਦੇ ਯੁਵਾ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ। ਅੱਜ ਭਾਰਤ ਦੁਨੀਆ ਦੀ ਟੌਪ ਫਾਈਵ ਇਕੌਨੋਮੀ ਵਿੱਚ ਆਇਆ ਹੈ, ਤਾਂ ਇਸ ਦੇ ਪਿੱਛੇ ਭਾਰਤ ਦੇ ਨੌਜਵਾਨਾਂ ਦੀ ਤਾਕਤ ਹੈ। ਅੱਜ ਭਾਰਤ, ਦੁਨੀਆ ਦੇ ਟੌਪ ਥਰੀ ਸਟਾਰਟ ਅੱਪ ਈਕੋਸਿਸਟਮ ਵਿੱਚ ਆਇਆ ਹੈ, ਤਾਂ ਇਸ ਦੇ ਪਿੱਛੇ ਭਾਰਤ ਦੇ ਨੌਜਵਾਨਾਂ ਦੀ ਤਾਕਤ ਹੈ। ਅੱਜ ਭਾਰਤ ਇੱਕ ਤੋਂ ਵਧ ਕੇ ਇੱਕ ਇਨੋਵੇਸ਼ਨ ਕਰ ਰਿਹਾ ਹੈ। ਅੱਜ ਭਾਰਤ ਰਿਕਾਰਡ ਪੇਂਟੇਟ ਫਾਈਲ ਕਰ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਵੱਡਾ ਮੈਨੂਫੈਕਚਰਿੰਗ ਹੱਬ ਬਣ ਰਿਹਾ ਹੈ, ਤਾਂ ਇਸ ਦਾ ਅਧਾਰ ਭਾਰਤ ਦੇ ਯੁਵਾ ਹਨ, ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਹੈ।

ਸਾਥੀਓ,

ਸਮਾਂ ਹਰ ਕਿਸੇ ਨੂੰ ਆਪਣੇ ਜੀਵਨਕਲਾ ਵਿੱਚ ਇੱਕ ਸੁਨਿਹਰਾ ਮੌਕਾ ਜ਼ਰੂਰ ਦਿੰਦਾ ਹੈ। ਭਾਰਤ ਦੇ ਨੌਜਵਾਨਾਂ ਦੇ ਲਈ ਸਮੇਂ ਦਾ ਉਹ ਸੁਨਿਹਰਾ ਮੌਕਾ ਹੁਣ ਹੈ, ਅੰਮ੍ਰਿਤਕਾਲ ਦਾ ਇਹ ਕਾਲਖੰਡ ਹੈ। ਅੱਜ ਤੁਹਾਡੇ ਕੋਲ ਮੌਕਾ ਹੈ ਇਤਿਹਾਸ ਬਣਾਉਣ ਦਾ, ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਉਣ ਦਾ। ਤੁਸੀਂ ਯਾਦ ਕਰੋ... ਅੱਜ ਵੀ ਅਸੀਂ ਸਰ ਐੱਮ ਵਿਸ਼ਵੇਸ਼ਵਰੈਯਾ ਦੀ ਯਾਦ ਵਿੱਚ ਇੰਜੀਨੀਅਰਸ ਡੇਅ ਮਨਾਉਂਦੇ ਹਾਂ। ਉਨ੍ਹਾਂ ਨੇ 19ਵੀਂ ਅਤੇ 20ਵੀਂ ਸ਼ਤਾਬਦੀ ਵਿੱਚ ਆਪਣਾ ਜੋ ਇੰਜੀਨੀਅਰਿੰਗ ਕੌਸ਼ਲ ਦਿਖਾਇਆ, ਉਸ ਦਾ ਅੱਜ ਵੀ ਮੁਕਾਬਲਾ ਮੁਸ਼ਕਿਲ ਹੈ। ਅੱਜ ਵੀ ਅਸੀਂ ਮੇਜਰ ਧਿਆਨਚੰਦ ਨੂੰ ਯਾਦ ਕਰਦੇ ਹਾਂ। ਉਨ੍ਹਾਂ ਨੇ ਹੌਕੀ ਦੀ ਸਟਿਕ ਨਾਲ ਜੋ ਜਾਦੂ ਦਿਖਾਇਆ, ਉਹ ਅੱਜ ਤੱਕ ਲੋਕ ਭੁੱਲ ਨਹੀਂ ਪਾਏ ਹਨ। ਅੱਜ ਵੀ ਅਸੀਂ ਭਗਤ ਸਿੰਘ, ਚੰਦਰਸ਼ੇਖਰ ਅਜ਼ਾਦ, ਬਟੁਕੇਸ਼ਵਰ ਦੱਤ ਜਿਹੇ ਅਣਗਿਣਤ ਕ੍ਰਾਂਤੀਕਾਰੀਆਂ ਨੂੰ ਯਾਦ ਕਰਦੇ ਹਨ। ਉਨ੍ਹਾਂ ਨੇ ਆਪਣੇ ਪਰਾਕ੍ਰਮ ਨਾਲ ਅੰਗ੍ਰੇਜ਼ਾਂ ਨੂੰ ਪਸਤ ਕਰਕੇ ਰੱਖ ਦਿੱਤਾ ਸੀ। ਅੱਜ ਅਸੀਂ ਮਹਾਰਾਸ਼ਟਰ ਦੀ ਵੀਰ ਭੂਮੀ ‘ਤੇ ਹਾਂ।

ਅੱਜ ਵੀ, ਅਸੀਂ ਸਾਰੇ ਮਹਾਤਮਾ ਫੁਲੇ, ਸਾਵਿਤ੍ਰੀਬਾਈ ਫੁਲੇ ਨੂੰ ਇਸ ਲਈ ਯਾਦ ਕਰਦੇ ਹਾਂ ਕਿਉਂਕਿ ਉਨ੍ਹਾਂ ਨੇ ਸਿੱਖਿਆ ਨੂੰ ਸਮਾਜਿਕ ਸਸ਼ਕਤੀਕਰਣ ਦਾ ਇੱਕ ਮਾਧਿਅਮ ਬਣਾਇਆ। ਅਜ਼ਾਦੀ ਦੇ ਪਹਿਲੇ ਦੇ ਕਾਲਖੰਡ ਵਿੱਚ, ਅਜਿਹੀਆਂ ਸਾਰੀਆਂ ਮਹਾਨ ਸ਼ਖਸੀਅਤਾਂ ਨੇ ਦੇਸ਼ ਦੇ ਲਈ ਕੰਮ ਕੀਤਾ, ਉਹ ਜੀਏ ਤਾਂ ਦੇਸ਼ ਦੇ ਲਈ, ਉਹ ਜੂਝੇ ਤਾਂ ਦੇਸ਼ ਦੇ ਲਈ, ਉਨ੍ਹਾਂ ਨੇ ਸੁਪਨੇ ਸੰਜੋਏ ਤਾਂ ਦੇਸ਼ ਦੇ ਲਈ, ਉਨ੍ਹਾਂ ਨੇ ਸੰਕਲਪ ਕੀਤੇ ਤਾਂ ਦੇਸ਼ ਦੇ ਲਈ ਅਤੇ ਉਨ੍ਹਾਂ ਨੇ ਦੇਸ਼ ਨੂੰ ਨਵੀਂ ਦਿਸ਼ਾ ਦਿਖਾਈ। ਹੁਣ ਅੰਮ੍ਰਿਤਕਾਲ ਦੇ ਇਸ ਕਾਲਖੰਡ ਵਿੱਚ ਅੱਜ ਉਹ ਜ਼ਿੰਮੇਵਾਰੀ ਆਪ ਸਭ ਮੇਰੇ ਯੁਵਾ ਸਾਥੀਆਂ ਦੇ ਮੋਢਿਆਂ ‘ਤੇ ਹੈ। ਹੁਣ ਤੁਹਾਨੂੰ ਅੰਮ੍ਰਿਤਕਾਲ ਵਿੱਚ ਭਾਰਤ ਨੂੰ ਇੱਕ ਨਵੀਂ ਉਚਾਈ ‘ਤੇ ਲੈ ਕੇ ਜਾਣਾ ਹੈ। ਤੁਸੀਂ ਅਜਿਹਾ ਕੰਮ ਕਰੋ ਕਿ ਅਗਲੀ ਸ਼ਤਾਬਦੀ ਵਿੱਚ ਉਸ ਸਮੇਂ ਦੀ ਪੀੜ੍ਹੀ, ਤੁਹਾਨੂੰ ਯਾਦ ਕਰੇ, ਤੁਹਾਡੇ ਪਰਾਕ੍ਰਮ ਨੂੰ ਯਾਦ ਕਰੇ। ਤੁਸੀਂ ਆਪਣੇ ਨਾਮ ਨੂੰ ਭਾਰਤ ਅਤੇ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖ ਸਕਦੇ ਹੋ। ਇਸ ਲਈ ਮੈਂ ਤੁਹਾਨੂੰ 21ਵੀਂ ਸਦੀ ਦੇ ਭਾਰਤ ਦੀ ਸਭ ਤੋਂ ਸੁਭਾਗਸ਼ਾਲੀ ਪੀੜ੍ਹੀ ਮੰਨਦਾ ਹਾਂ।

ਮੈਂ ਜਾਣਦਾ ਹਾਂ ਤੁਸੀਂ ਇਹ ਕਰ ਸਕਦੇ ਹੋ, ਭਾਰਤ ਦੇ ਯੁਵਾ ਇਹ ਲਕਸ਼ ਹਾਸਲ ਕਰ ਸਕਦੇ ਹਨ। ਮੇਰਾ ਸਭ ਤੋਂ ਜ਼ਿਆਦਾ ਭਰੋਸਾ ਤੁਹਾਡੇ ਸਭ ‘ਤੇ ਹੈ, ਭਾਰਤ ਦੇ ਨੌਜਵਾਨਾਂ ‘ਤੇ ਹੈ। ਮੈਂ ਮੇਰਾ ਯੁਵਾ ਸੰਗਠਨ ਤੋਂ ਜਿਸ ਤੇਜ਼ੀ ਦੇ ਨਾਲ ਦੇਸ਼ ਦੇ ਕੋਨੇ-ਕੋਨੇ ਵਿੱਚ ਯੁਵਾ ਜੁੜ ਰਹੇ ਹਨ, ਉਸ ਤੋਂ ਵੀ ਬਹੁਤ ਉਤਸ਼ਾਹਿਤ ਹਾਂ। ਮੇਰਾ ਯੁਵਾ ਭਾਰਤ MY Bharat ਸੰਗਠਨ ਦੀ ਸਥਾਪਨਾ ਦੇ ਬਾਅਦ ਇਹ ਪਹਿਲਾ ਯੁਵਾ ਦਿਵਸ ਹੈ। ਹੁਣ ਇਸ ਸੰਗਠਨ ਨੂੰ ਬਣੇ 75 ਦਿਨ ਵੀ ਪੂਰੇ ਨਹੀਂ ਹੋਏ ਹਨ ਅਤੇ 1 ਕਰੋੜ 10 ਲੱਖ ਦੇ ਆਸਪਾਸ ਯੁਵਾ ਇਸ ਵਿੱਚ ਆਪਣਾ ਨਾਮ ਰਜਿਸਟਰ ਕਰਵਾ ਚੁੱਕੇ ਹਨ। ਮੈਨੂੰ ਵਿਸ਼ਵਾਸ ਹੈ, ਤੁਹਾਡਾ ਸਮਰੱਥ, ਤੁਹਾਡੀ ਸੇਵਾਭਾਵ, ਦੇਸ਼ ਨੂੰ, ਸਮਾਜ ਨੂੰ ਨਵੀਂ ਉਚਾਈ ‘ਤੇ ਲੈ ਜਾਵੇਗਾ। ਤੁਹਾਡਾ ਪ੍ਰਯਤਨ, ਤੁਹਾਡੀ ਮਿਹਨਤ, ਯੁਵਾ ਭਾਰਤ ਦੀ ਸ਼ਕਤੀ ਦਾ ਪੂਰੀ ਦੁਨੀਆ ਵਿੱਚ ਪਰਚਮ ਲਹਿਰਾਵੇਗਾ।

ਮੈਂ MY Bharat ਸੰਗਠਨ ਵਿੱਚ ਰਜਿਸਟਰ ਕਰਵਾਉਣ ਵਾਲੇ ਸਾਰੇ ਨੌਜਵਾਨਾਂ ਦਾ ਅੱਜ ਵਿਸ਼ੇਸ਼ ਅਭਿੰਨਦਨ ਕਰਦਾ ਹਾਂ। ਅਤੇ ਮੈਂ ਦੇਖ ਰਿਹਾ ਹਾਂ MY Bharat ਵਿੱਚ ਰਜਿਸਟ੍ਰੇਸ਼ਨ ਵਿੱਚ ਸਾਡੇ ਲੜਕਿਆਂ ਅਤੇ ਸਾਡੀਆਂ ਲੜਕੀਆਂ ਦੋਵਾਂ ਦੇ ਵਿੱਚ ਕੰਪਟੀਸ਼ਨ ਚਲਦਾ ਹੈ, ਕੌਣ ਜ਼ਿਆਦਾ ਰਜਿਸਟਰੀ ਕਰਵਾਵੇ। ਕਦੇ ਲੜਕੇ ਅੱਗੇ ਨਿਕਲ ਜਾਂਦੇ ਹਨ, ਕਦੇ ਲੜਕੀਆਂ ਅੱਗੇ ਨਿਕਲ ਜਾਂਦੀਆਂ ਹਨ। ਵੱਡੇ ਜੋਰਾਂ ਦਾ ਮੁਕਾਬਲਾ ਚਲ ਰਿਹਾ ਹੈ।

ਸਾਥੀਓ,

ਸਾਡੀ ਸਰਕਾਰ ਨੂੰ ਹੁਣ 10 ਸਾਲ ਹੋ ਰਹੇ ਹਨ। ਇਨ੍ਹਾਂ 10 ਵਰ੍ਹਿਆਂ ਵਿੱਚ ਅਸੀਂ ਪੂਰਾ ਪ੍ਰਯਾਸ ਕੀਤਾ ਹੈ ਕਿ ਨੌਜਵਾਨਾਂ ਨੂੰ ਖੁੱਲ੍ਹਾ ਆਸਮਾਨ ਦਈਏ, ਨੌਜਵਾਨਾਂ ਦੇ ਸਾਹਮਣੇ ਆਉਣ ਵਾਲੀਆਂ ਹਰ ਰੁਕਾਵਟ ਨੂੰ ਦੂਰ ਕਰੀਏ। ਅੱਜ ਭਾਵੇ ਸਿੱਖਿਆ ਹੋਵੇ, ਰੋਜ਼ਗਾਰ ਹੋਵੇ, Entrepreneurship ਜਾਂ Emerging Sectors ਹੋਣ, ਸਟਾਰਟਅੱਪ ਹੋਣ, ਸਕਿਲਸ ਜਾਂ ਸਪੋਰਟਸ ਹੋਣ, ਦੇਸ਼ ਦੇ ਨੌਜਵਾਨਾਂ ਨੂੰ ਸਪੋਰਟ ਕਰਨ ਦੇ ਲਈ ਹਰ ਖੇਤਰ ਵਿੱਚ ਇੱਕ ਆਧੁਨਿਕ dynamic Ecosystem ਤਿਆਰ ਹੋ ਰਿਹਾ ਹੈ। ਤੁਹਾਨੂੰ 21ਵੀਂ ਸਦੀ ਦੀ ਆਧੁਨਿਕ ਸਿੱਖਿਆ ਦੇਣ ਦੇ ਲਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕੀਤੀ ਗਈ ਹੈ। ਨੌਜਵਾਨਾਂ ਦੇ ਲਈ ਹੁਣ ਦੇਸ਼ ਵਿੱਚ ਆਧੁਨਿਕ Skilling Ecosystem ਵੀ ਤਿਆਰ ਹੋ ਰਿਹਾ ਹੈ। ਹੱਥ ਦੇ ਹੁਨਰ ਨਾਲ ਕਮਾਨ ਕਰਨ ਵਾਲੇ ਨੌਜਵਾਨਾਂ ਦੀ ਮਦਦ ਦੇ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਪੀਐੱਮ ਕੌਸ਼ਲ ਵਿਕਾਸ ਯੋਜਨਾ ਦੀ ਮਦਦ ਨਾਲ ਕਰੋੜਾਂ ਨੌਜਵਾਨਾਂ ਨੂੰ ਸਕਿਲਸ ਨਾਲ ਜੋੜਿਆ ਗਿਆ ਹੈ। ਦੇਸ਼ ਵਿੱਚ ਨਵੇਂ IIT, ਨਵੇਂ NIT ਲਗਾਤਾਰ ਖੁਲ੍ਹਦੇ ਜਾ ਰਹੇ ਹਨ। ਅੱਜ ਪੂਰੀ ਦੁਨੀਆ ਨੂੰ ਇੱਕ ਸਕਿਲਡ ਫੋਰਸ ਦੇ ਰੂਪ ਵਿੱਚ ਦੇਖ ਰਹੀ ਹੈ। ਵਿਦੇਸ਼ ਵਿੱਚ ਸਾਡੇ ਯੁਵਾ ਆਪਣਾ ਕੌਸ਼ਲ ਦਿਖਾ ਪਾਉਣ ਇਸ ਦੇ ਲਈ ਸਰਕਾਰ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਟ੍ਰੇਨਿੰਗ ਵੀ ਦੇ ਰਹੀ ਹੈ। ਫਰਾਂਸ, ਜਰਮਨੀ, ਯੂਕੇ, ਔਸਟ੍ਰੇਲੀਆ, ਇਟਲੀ, ਔਸ਼ਟ੍ਰੀਆ ਜਿਹੇ ਅਨੇਕ ਦੇਸ਼ਾਂ ਦੇ ਨਾਲ ਸਰਕਾਰ ਨੇ ਜੋ Mobility ਸਮਝੌਤੇ ਕੀਤੇ ਹਨ, ਉਸ ਦਾ ਵੱਡਾ ਲਾਭ, ਸਾਡੇ ਨੌਜਵਾਨਾਂ ਨੂੰ ਮਿਲੇਗਾ।

ਸਾਥੀਓ,

ਨੌਜਵਾਨਾਂ ਦੇ ਲਈ ਨਵੇਂ ਅਵਸਰਾਂ ਦਾ ਆਸਮਾਨ ਖੋਲ੍ਹਿਆ ਜਾਵੇ, ਸਰਕਾਰ ਇਸ ਦੇ ਲਈ ਹਰ ਖੇਤਰ ਵਿੱਚ, ਪੂਰੀ ਸ਼ਕਤੀ ਨਾਲ ਕੰਮ ਕਰ ਰਹੀ ਹੈ। ਦੇਸ਼ ਵਿੱਚ Drone Sector ਦੇ ਲਈ ਨਿਯਮ ਸਰਲ ਬਣਾਏ ਗਏ ਹਨ। ਸਰਕਾਰ Animation, Visual Effects, Gaming ਅਤੇ Comic Sectors ਨੂੰ ਪ੍ਰਮੋਟ ਕਰ ਰਹੀ ਹੈ। Atomic Sector, Space ਅਤੇ Mapping ਸੈਕਟਰ ਨੂੰ ਵੀ ਖੋਲ੍ਹਿਆ ਗਿਆ ਹੈ। ਅੱਜ ਹਰ ਖੇਤਰ ਵਿੱਚ ਪਿਛਲੀਆਂ ਸਰਕਾਰਾਂ ਤੋਂ ਦੋਗੁਣੀ-ਤਿਗੁਣੀ ਰਫ਼ਤਾਰ ਨਾਲ ਕੰਮ ਕੀਤਾ ਜਾ ਰਿਹਾ ਹੈ। ਇਹ ਜੋ ਵੱਡੇ-ਵੱਡੇ ਹਾਈਵੇਅ ਬਣ ਰਹੇ ਹਨ, ਉਹ ਕਿਸ ਦੇ ਲਈ ਹਨ? ਤੁਹਾਡੇ ਲਈ....ਭਾਰਤ ਦੇ ਨੌਜਵਾਨਾਂ ਦੇ ਲਈ। ਇਹ ਜੋ ਨਵੀਆਂ-ਨਵੀਆਂ ਵੰਦੇ ਭਾਰਤ ਟ੍ਰੇਨਾਂ ਚਲ ਰਹੀਆਂ ਹਨ......ਉਹ ਕਿਸ ਦੀ ਸਹੂਲੀਅਤ ਦੇ ਲਈ ਹਨ? ਤੁਹਾਡੇ ਲਈ....

ਭਾਰਤ ਦੇ ਨੌਜਵਾਨਾਂ ਦੇ ਲਈ ਸਾਡੇ ਲੋਕ ਵਿਦੇਸ਼ ਜਾਂਦੇ ਸੀ, ਉੱਥੋਂ ਦੇ ਪੋਰਟ, ਉੱਥੋਂ ਦੇ ਏਅਰਪੋਰਟ ਦੇਖ ਕੇ ਸੋਚਦੇ ਸੀ ਕਿ ਭਾਰਤ ਵਿੱਚ ਅਜਿਹਾ ਕਦੋਂ ਹੋਵੇਗਾ। ਅੱਜ ਭਾਰਤ ਦੇ ਏਅਰਪੋਰਟਸ, ਦੁਨੀਆ ਦੇ ਵੱਡੇ ਤੋਂ ਵੱਡੇ ਏਅਰਪੋਰਟ ਦਾ ਮੁਕਾਬਲਾ ਕਰ ਰਹੇ ਹਨ। ਕੋਰੋਨਾ ਦੇ ਸਮੇਂ ਵਿੱਚ ਤੁਸੀਂ ਦੇਖਿਆ ਹੈ, ਵਿਦੇਸ਼ਾਂ ਵਿੱਚ ਵੈਕਸੀਨ ਦੇ ਸਰਟੀਫਿਕੇਟ ਦੇ ਨਾਮ ‘ਤੇ ਕਾਗਜ ਫੜ੍ਹਾਇਆ ਜਾਂਦਾ ਸੀ। ਇਹ ਭਾਰਤ ਹੈ ਜਿਸ ਨੇ ਹਰ ਭਾਰਤੀਵਾਸੀ ਨੂੰ ਵੈਕਸੀਨ ਲਗਾਉਣ ਦੇ ਬਾਅਦ ਡਿਜੀਟਲ ਸਰਟੀਫਿਕੇਟ ਦਿੱਤਾ। ਅੱਜ ਦੁਨੀਆ ਦੇ ਕਿਤਨੇ ਹੀ ਵੱਡੇ ਦੇਸ਼ ਹਨ ਜਿੱਥੋਂ ਲੋਕ ਮੋਬਾਇਲ ਡੇਟਾ ਇਸਤੇਮਾਲ ਕਰਨ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ। ਉੱਥੇ ਤੁਸੀਂ ਭਾਰਤ ਦੇ ਯੁਵਾ ਹਨ, ਜੋ ਇਤਨਾ ਸਸਤਾ ਮੋਬਾਇਲ ਡੇਟਾ ਇਸਤੇਮਾਲ ਕਰ ਰਹੇ ਹੋ ਕਿ ਦੁਨੀਆ ਦੇ ਲੋਕਾਂ ਦੇ ਲਈ ਅਜੂਬਾ ਹੈ, ਇਹ ਕਲਪਨਾ ਤੋਂ ਵੀ ਪਰ੍ਹੇ ਹੈ।

ਸਾਥੀਓ,

ਅੱਜ ਦੇਸ਼ ਦਾ ਮਿਜਾਜ ਵੀ ਯੁਵਾ ਹੈ, ਅਤੇ ਦੇਸ਼ ਦਾ ਅੰਦਾਜ਼ ਵੀ ਯੁਵਾ ਹੈ। ਅਤੇ ਜੋ ਯੁਵਾ ਹੁੰਦਾ ਹੈ, ਉਹ ਪਿੱਛੇ ਨਹੀਂ ਚਲਦਾ, ਉਹ ਖੁਦ ਲੀਡ ਕਰਦਾ ਹੈ। ਇਸ ਲਈ ਅੱਜ ਟੈਕਨੋਲੋਜੀ ਦੀ ਫੀਲਡ ਵਿੱਚ ਵੀ ਭਾਰਤ ਫਰੰਟ ਤੋਂ ਲੀਡ ਕਰ ਰਿਹਾ ਹੈ। ਚੰਦ੍ਰਯਾਨ ਅਤੇ ਆਦਿਤਯ L-1 ਉਸ ਦੀ ਸਫ਼ਲਤਾ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਮੇਡ ਇਨ ਇੰਡੀਆ INS ਵਿਕ੍ਰਾਂਤ ਜਦੋਂ ਸਮੁੰਦਰ ਦੀਆਂ ਲਹਿਰਾਂ ਨਾਲ ਟਕਰਾਉਂਦਾ ਹੈ, ਤਾਂ ਸਾਡਾ ਸਭ ਦਾ ਸੀਨਾ ਚੌੜਾ ਹੋ ਜਾਂਦਾ ਹੈ। ਜਦੋ ਲਾਲ ਕਿਲੇ ਤੋਂ ਮੇਡ ਇਨ ਇੰਡੀਆ ਤੋਪ ਗਜਰਦੀ ਹੈ, ਤਾਂ ਦੇਸ਼ ਵਿੱਚ ਇੱਕ ਨਵੀਂ ਚੇਤਨਾ ਜਗ ਜਾਂਦੀ ਹੈ। ਜਦੋਂ ਭਾਰਤ ਵਿੱਚ ਬਣਿਆ ਫਾਈਡਰ ਪਲੇਨ ਤੇਜਸ ਆਸਮਾਨ ਦੀ ਉੱਚਾਈ ਨਾਪਦਾ ਹੈ, ਤਾਂ ਅਸੀਂ ਮਾਣ ਨਾਲ ਭਾਰ ਜਾਂਦੇ ਹਾਂ। ਅੱਜ ਭਾਰਤ ਵਿੱਚ ਵੱਡੇ-ਵੱਡੇ ਮਾਲਸ ਤੋਂ ਲੈ ਕੇ ਛੋਟੀ-ਛੋਟੀ ਦੁਕਾਨ ਤੱਕ, ਹਰ ਤਰਫ਼ UPI ਦਾ ਇਸਤੇਮਾਲ ਹੋ ਰਿਹਾ ਹੈ ਅਤੇ ਦੁਨੀਆ ਹੈਰਾਨ ਹੈ। ਅੰਮ੍ਰਿਤਕਾਲ ਦਾ ਆਰੰਭ ਮਾਣ ਨਾਲ ਭਰਿਆ ਹੋਇਆ ਹੈ। ਹੁਣ ਤੁਸੀਂ ਨੌਜਵਾਨਾਂ ਨੂੰ ਇਸ ਅੰਮ੍ਰਿਤਕਾਲ ਵਿੱਚ ਇਸ ਤੋਂ ਵੀ ਅੱਗੇ ਲੈ ਕੇ ਜਾਣਾ ਹੈ, ਵਿਕਸਿਤ ਰਾਸ਼ਟਰ ਬਣਾਉਣਾ ਹੈ।

ਸਾਥੀਓ,

ਤੁਹਾਡੇ ਲਈ ਇਹ ਸਮਾਂ ਸੁਪਨਿਆਂ ਦਾ ਵਿਸਤਾਰ ਦੇਣ ਦਾ ਸਮਾਂ ਹੈ। ਹੁਣ ਅਸੀਂ ਕੇਵਲ ਸਮੱਸਿਆਵਾਂ ਦੇ ਸਮਾਧਾਨ ਨਹੀਂ ਖੋਜਣੇ ਹਨ। ਅਸੀਂ ਕੇਵਲ ਚੁਣੌਤੀਆਂ ‘ਤੇ ਜਿੱਤ ਨਹੀਂ ਪ੍ਰਾਪਤ ਕਰਨੀ ਹੈ। ਅਸੀਂ ਖੁਦ ਆਪਣੇ ਲਈ ਨਵੇਂ challenges ਤੈਅ ਕਰਨੇ ਹੋਣਗੇ। ਅਸੀਂ 5 ਟ੍ਰਿਲੀਅਨ ਇਕੋਨੌਮੀ ਦਾ ਲਕਸ਼ ਸਾਹਮਣੇ ਰੱਖਿਆ ਹੈ। ਅਸੀਂ ਦੁਨੀਆਂ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨਾ ਹੈ। ਅਸੀਂ ਆਤਮਨਿਰਭਰ ਭਾਰਤ ਅਭਿਯਾਨ ਦੇ ਸੁਪਨੇ ਨੂੰ ਸਿੱਧੀ ਦੇਣੀ ਹੈ। ਅਸੀਂ ਸਰਿਵਸੇਸ ਅਤੇ IT ਸੈਕਟਰ ਦੀ ਤਰ੍ਹਾਂ ਹੀ ਭਾਰਤ ਨੂੰ ਵਿਸ਼ਵ ਦਾ manufacturing hub ਵੀ ਬਣਾਉਣਾ ਹੈ। ਇਨ੍ਹਾਂ ਆਕਾਂਖਿਆਵਾਂ ਦੇ ਨਾਲ-ਨਾਲ ਭਵਿੱਖ ਦੇ ਪ੍ਰਤੀ ਸਾਡੀਆਂ ਜ਼ਿੰਮੇਦਾਰੀਆਂ ਵੀ ਹਨ। ਜਲਵਾਯੂ ਪਰਿਵਰਤਨ ਦੀ ਚੁਣੌਤੀ ਹੋਵੇ, ਕੁਦਰਤੀ ਖੇਤੀ ਨੂੰ ਹੁਲਾਰਾ ਦੇਣਾ ਹੋਵੇ, ਅਸੀਂ ਲਕਸ਼ ਬਣਾ ਕੇ ਤੈਅ ਸਮੇਂ ਵਿੱਚ ਇਨ੍ਹਾਂ ਨੂੰ ਪ੍ਰਾਪਤ ਕਰਨਾ ਹੈ।

ਸਾਥੀਓ,

ਅੰਮ੍ਰਿਤਕਾਲ ਦੀ ਅੱਜ ਦੀ ਯੁਵਾ ਪੀੜ੍ਹੀ ‘ਤੇ ਮੇਰੇ ਵਿਸ਼ਵਾਸ ਦੀ ਇੱਕ ਹੋਰ ਖਾਸ ਵਜ੍ਹਾ ਹੈ ਅਤੇ ਉਹ ਖਾਸ ਵਜ੍ਹਾ ਹੈ। ਇਸ ਕਾਲਖੰਡ ਵਿੱਚ ਦੇਸ਼ ਵਿੱਚ ਉਹ ਯੁਵਾ ਤਿਆਰ ਹੋ ਰਹੀ ਹੈ, ਜੋ ਗ਼ੁਲਾਮੀ ਦੇ ਦਬਾਅ ਅਤੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਹੈ। ਇਸ ਪੀੜ੍ਹੀ ਦਾ ਯੁਵਾ ਖੁੱਲ੍ਹ ਕੇ ਕਹਿ ਰਿਹਾ ਹੈ-ਵਿਕਾਸ ਵੀ, ਅਤੇ ਵਿਰਾਸਤ ਵੀ। ਇਹ ਲੋਕ ਆਯੁਰਵੇਦ ਤਾਂ ਸਾਡੇ ਦੇਸ਼ ਵਿੱਚ ਯੋਗ ਹੋਵੇ ਜਾਂ ਆਯੁਰਵੇਦ ਹੋਵੇ, ਹਮੇਸ਼ਾ ਭਾਰਤ ਦੇ ਲਈ ਇੱਕ ਪਹਿਚਾਣ ਦੇ ਰੂਪ ਵਿੱਚ ਰਿਹਾ ਹੈ। ਲੇਕਿਨ ਆਜ਼ਾਦੀ ਦੇ ਬਾਅਦ ਇਨ੍ਹਾਂ ਨੂੰ ਐਂਵੇ ਹੀ ਭੁਲਾ ਦਿੱਤਾ ਗਿਆ। ਅੱਜ ਦੁਨੀਆ ਇਨ੍ਹਾਂ ਨੂੰ ਸਵੀਕਾਰ ਕਰ ਰਹੀ ਹੈ। ਅੱਜ ਭਾਰਤ ਦਾ ਯੁਵਾ ਯੋਗ-ਆਯੁਰਵੈਦ ਦਾ ਬ੍ਰੈਂਡ ਅੰਬੇਡਸਰ ਬਣ ਰਿਹਾ ਹੈ।

ਸਾਥੀਓ,

ਤੁਸੀਂ ਆਪਣੇ ਦਾਦਾ-ਦਾਦੀ, ਆਪਣੇ ਨਾਨਾ-ਨਾਨੀ ਤੋਂ ਪੁੱਛੋ, ਉਹ ਤੁਹਾਨੂੰ ਦੱਸਣਗੇ ਕਿ ਉਨ੍ਹਾਂ ਦੇ ਦੌਰ ਵਿੱਚ ਰਸੋਈ ਵਿੱਚ ਬਾਜਰੇ ਦੀ ਰੋਟੀ, ਕੋਦੋ-ਕੁਟਕੀ, ਰਾਗੀ-ਜਵਾਰ ਇਹੀ ਤਾਂ ਹੋਇਆ ਕਰਦਾ ਸੀ। ਲੇਕਿਨ ਗੁਲਾਮੀ ਦੀ ਮਾਨਸਿਕਤਾ ਵਿੱਚ ਇਸ ਅੰਨ ਨੂੰ ਗ਼ਰੀਬੀ ਦੇ ਨਾਲ ਜੋੜ ਦਿੱਤਾ ਗਿਆ। ਇਨ੍ਹਾਂ ਨੂੰ ਰਸੋਈ ਤੋਂ ਬਾਹਰ ਕਰ ਦਿੱਤਾ ਗਿਆ। ਅੱਜ ਇਹੀ ਅੰਨ ਮਿਲਟਸ ਦੇ ਰੂਪ ਵਿੱਚ, ਸੁਪਰਫੂਡ ਦੇ ਰੂਪ ਵਿੱਚ ਵਾਪਸ ਰਸੋਈ ਵਿੱਚ ਪਹੁੰਚ ਰਹੇ ਹਨ। ਸਰਕਾਰ ਨੇ ਇਨ੍ਹਾਂ ਮਿਲਟਸ ਨੂੰ, ਮੋਟੇ ਅਨਾਜ ਨੂੰ ਸ਼੍ਰੀਅੰਨ ਦੀ ਨਵੀਂ ਪਹਿਚਾਣ ਦਿੱਤੀ ਹੈ। ਹੁਣ ਤੁਹਾਨੂੰ ਇਨ੍ਹਾਂ ਸ਼੍ਰੀਅੰਨ ਦਾ ਬ੍ਰਾਂਡ ਅੰਬੈਸਡਰ ਬਣਾਉਣਾ ਹੈ। ਸ਼੍ਰੀਅੰਨ ਨਾਲ ਤੁਹਾਡੀ ਸਿਹਤ ਵੀ ਸੁਧਰੇਗੀ ਅਤੇ ਦੇਸ਼ ਦੇ ਛੋਟੇ ਕਿਸਾਨਾਂ ਦਾ ਵੀ ਭਲਾ ਹੋਵੇਗਾ।

ਸਾਥੀਓ,

ਆਖਰ ਵਿੱਚ ਮੈਂ ਇੱਕ ਗੱਲ ਰਾਜਨੀਤੀ ਦੇ ਜ਼ਰੀਏ ਦੇਸ਼ ਦੀ ਸੇਵਾ ਵੀ ਕਰਾਂਗਾ। ਮੈਂ ਜਦੋਂ ਵੀ Global Leaders ਜਾਂ Investors ਤੋਂ ਮਿਲਦਾ ਹਾਂ, ਤਾਂ ਇਨ੍ਹਾਂ ਵਿੱਚ ਮੈਨੂੰ ਇੱਕ ਅਦਭੁੱਤ ਉਮੀਦ ਦਿਖਦੀ ਹੈ। ਇਸ ਉਮੀਦ ਦੀ, ਇਸ ਆਕਾਂਖਿਆ ਦੀ ਇੱਕ ਵਜ੍ਹਾ ਹੈ - Democracy ਲੋਕਤੰਤਰ, ਭਾਰਤ Mother of Democracy ਹੈ। ਲੋਕਤੰਤਰ ਦੀ ਜਣਨੀ ਹੈ। ਲੋਕਤੰਤਰ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਜਿੰਨੀ ਅਧਿਕ ਹੋਵੇਗੀ, ਰਾਸ਼ਟਰ ਦਾ ਭਵਿੱਖ ਉਨਾ ਹੀ ਬਿਹਤਰ ਹੋਵੇਗਾ। ਇਸ ਭਾਗੀਦਾਰੀ ਦੇ ਕਈ ਤਰੀਕੇ ਹਨ। ਜੇਕਰ ਤੁਸੀਂ ਸਰਗਰਮ ਰਾਜਨੀਤੀ ਵਿੱਚ ਆਉਂਦੇ ਹੋ, ਤਾਂ ਤੁਸੀਂ ਪਰਿਵਾਰਵਾਦ ਦੀ ਰਾਜਨੀਤੀ ਦੇ ਪ੍ਰਭਾਵ ਨੂੰ ਉਨਾ ਹੀ ਘੱਟ ਕਰੋਗੇ। ਤੁਸੀਂ ਜਾਣਦੇ ਹੋ ਕਿ ਪਰਿਵਾਰਵਾਦ ਦੀ ਰਾਜਨੀਤੀ ਨੇ ਦੇਸ਼ ਦਾ ਕਿੰਨਾ ਨੁਕਸਾਨ ਕੀਤਾ ਹੈ।

ਲੋਕਤੰਤਰ ਵਿੱਚ ਭਾਗੀਦਾਰੀ ਦਾ ਇੱਕ ਹੋਰ ਮਹੱਤਵਪੂਰਨ ਤਰੀਕਾ ਹੈ ਕਿ ਤੁਸੀਂ ਆਪਣੀ ਰਾਏ ਵੋਟ ਦੇ ਜ਼ਰੀਏ ਜਾਹਰ ਕਰੋ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹੋਣਗੇ, ਜੋ ਇਸ ਵਾਰ ਜੀਵਨ ਵਿੱਚ ਪਹਿਲੀ ਵਾਰ ਵੋਟ ਪਾਉਣਗੇ। First Time Voters ਸਾਡੇ ਲੋਕਤੰਤਰ ਵਿੱਚ ਨਵੀਂ ਊਰਜਾ ਅਤੇ ਸ਼ਕਤੀ ਲਿਆ ਸਕਦੇ ਹਨ। ਇਸ ਲਈ ਵੋਟ ਕਰਨ ਦੇ ਲਈ ਤੁਹਾਡਾ ਨਾਮ ਲਿਸਟ ਵਿੱਚ ਆਏ, ਇਸ ਦੇ ਲਈ ਜਲਦੀ ਤੋਂ ਜਲਦੀ ਸਾਰੀ ਪ੍ਰਕਿਰਿਆ ਪੂਰੀ ਕਰ ਲਵੋ। ਤੁਹਾਡੇ Political Views ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਦੇਸ਼ ਦੇ ਭਵਿੱਖ ਦੇ ਲਈ ਆਪਣਾ ਵੋਟ ਪਾਉਂਦੇ ਹੋ, ਆਪਣੀ ਭਾਗੀਦਾਰੀ ਕਰਵਾਉਂਦੇ ਹੋ।

ਸਾਥੀਓ,

ਅਗਲੇ 25 ਵਰ੍ਹਿਆਂ ਦਾ ਇਹ ਅੰਮ੍ਰਿਤਕਾਲ, ਤੁਹਾਡੇ ਲਈ ਕਰਤੱਵ-ਕਾਲ ਵੀ ਹੈ। ਜਦੋਂ ਤੁਸੀਂ ਆਪਣੇ ਕਰਤੱਵਾਂ ਨੂੰ ਸਭ ਤੋਂ ਉੱਪਰ ਰੱਖਣਗੇ, ਤਾਂ ਸਮਾਜ ਵੀ ਅੱਗੇ ਵਧੇਗਾ, ਦੇਸ਼ ਵੀ ਅੱਗੇ ਵਧੇਗਾ। ਇਸ ਲਈ ਤੁਹਾਨੂੰ ਕੁਝ ਸੂਤਰ ਯਾਦ ਰੱਖਣੇ ਹੋਣਗੇ। ਜਿੰਨਾ ਹੋ ਸਕੇ ਤੁਸੀਂ ਲੋਕਲ ਨੂੰ, ਸਥਾਨਕ ਪ੍ਰੋਡਕਟਸ ਨੂੰ ਪ੍ਰਮੋਟ ਕਰੋ, ਮੇਡ ਇਨ ਇੰਡੀਆ ਪ੍ਰੋਡਕਟਸ ਦਾ ਹੀ ਇਸਤੇਮਾਲ ਕਰੋ। ਕਿਸੋ ਵੀ ਤਰ੍ਹਾਂ ਦੀ ਡ੍ਰਗਸ ਅਤੇ ਨਸ਼ੇ ਦੀ ਆਦਤ ਤੋਂ ਬਿਲਕੁਲ ਦੂਰ ਰਹੋ, ਇਨ੍ਹਾਂ ਨੂੰ ਆਪਣੇ ਜੀਵਨ ਤੋਂ ਦੂਰ ਰੱਖੋ। ਅਤੇ ਮਾਤਾਵਾਂ-ਭੈਣਾਂ-ਬੇਟੀਆਂ ਦੇ ਨਾਮ ਅਪਸ਼ਬਦਾਂ ਦਾ, ਗਾਲਾਂ ਦਾ ਇਸਤੇਮਾਲ ਕਰਨ ਤਾ ਜੋ ਚਲਨ ਹੈ ਉਸ ਦੇ ਖਿਲਾਫ ਆਵਾਜ਼ ਉਠਾਓ, ਇਸ ਨੂੰ ਬੰਦ ਕਰਵਾਓ। ਮੈਂ ਲਾਲ ਕਿਲੇ ਤੋਂ ਵੀ ਇਸ ਦੀ ਤਾਕੀਦ ਕੀਤੀ ਸੀ, ਅੱਜ ਫਿਰ ਤੋਂ ਦੁਹਰਾ ਰਿਹਾ ਹਾਂ।

ਸਾਥੀਓ,

ਮੈਨੂੰ ਵਿਸ਼ਵਾਸ ਹੈ, ਤੁਸੀਂ ਸਾਰੇ ਸਾਡੇ ਦੇਸ਼ ਦਾ ਇੱਕ-ਇੱਕ ਯੁਵਾ ਆਪਣੀ ਹਰ ਜ਼ਿੰਮੇਦਾਰੀ ਨੂੰ ਪੂਰੀ ਨਿਸ਼ਠਾ ਅਤੇ ਸਮਰੱਥਾ ਨਾਲ ਪੂਰੀ ਕਰੇਗਾ। ਸਸ਼ਕਤ, ਸਮਰੱਥ ਅਤੇ ਸਮਰੱਥਾ ਭਾਰਤ ਦੇ ਸੁਪਨੇ ਦੀ ਸਿੱਧੀ ਦਾ ਜੋ ਦੀਪ ਅਸੀਂ ਜਗਾਇਆ ਹੈ, ਉਹ ਇਸੇ ਅੰਮ੍ਰਿਤਕਾਲ ਵਿੱਚ ਅਮਰ ਜਯੋਤੀ ਬਣ ਕੇ ਵਿਸ਼ਵ ਨੂੰ ਰੌਸ਼ਨ ਕਰੇਗਾ। ਇਸੇ ਸੰਕਲਪ ਦੇ ਨਾਲ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ!

ਭਾਰਤ ਮਾਤਾ ਦੀ ਜੈ । ਦੋਵੇਂ ਮੁੱਠੀਆਂ ਬੰਦ ਕਰਕੇ ਪੂਰੀ ਤਾਕਤ ਨਾਲ ਤੁਸੀਂ ਜਿਸ ਰਾਜ ਤੋਂ ਆਏ ਹੋ, ਉੱਥੇ ਤੱਕ ਤੁਹਾਡੀ ਆਵਾਜ਼ ਪਹੁੰਚਣੀ ਚਾਹੀਦੀ ਹੈ।

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਵੰਦੇ ਮਾਤਰਮ,

ਵੰਦੇ ਮਾਤਰਮ,

ਵੰਦੇ ਮਾਤਰਮ,

ਵੰਦੇ ਮਾਤਰਮ,

ਵੰਦੇ ਮਾਤਰਮ,

ਵੰਦੇ ਮਾਤਰਮ,

ਵੰਦੇ ਮਾਤਰਮ,

ਵੰਦੇ ਮਾਤਰਮ,

ਵੰਦੇ ਮਾਤਰਮ,

ਵੰਦੇ ਮਾਤਰਮ,

 ਧੰਨਵਾਦ!

***

ਡੀਐੱਸ/ਐੱਸਟੀ/ਡੀਕੇ/ਏਕੇ

 

 



(Release ID: 1995908) Visitor Counter : 73